ਨੌਦੀਪ ਕੌਰ ਨੇ ਰਿਹਾਈ ਮਗਰੋਂ ਪੁਲਿਸ ਕੁੱਟਮਾਰ ਬਾਰੇ ਕੀ ਕਿਹਾ - 5 ਅਹਿਮ ਖ਼ਬਰਾਂ

02/27/2021 8:04:47 AM

ਨੌਦੀਪ ਕੌਰ ਨੂੰ ਜ਼ਮਾਨਤ ''ਤੇ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਰਿਹਾਈ ਵੇਲੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।

ਨੌਦੀਪ ਕੌਰ ਨੇ ਕਿਹਾ, "ਬਹੁਤ ਬੁਰੇ ਤਰੀਕੇ ਨਾਲ ਟਾਰਚਰ ਕੀਤਾ ਗਿਆ ਹੈ, ਮੇਰੇ ਨਿਸ਼ਾਨ ਵੀ ਸਨ, ਮੈਡੀਕਲ ਰਿਪੋਰਟ ਵੀ ਆਈ ਹੈ।"

ਇਹ ਵੀ ਪੜ੍ਹੋ:

  • ਬੀਬੀਸੀ ਦੇ ਨਾਮ ’ਤੇ ਪੰਜਾਬ ਵਿੱਚ ਲੌਕਡਾਊਨ ਬਾਰੇ ਝੂਠੀ ਖ਼ਬਰ
  • ਪੁਲਿਸ ਨੇ ਇੱਕ ਰੇਪ ਕੇਸ ਦਾ ਮੁੱਖ ਮੁਲਜ਼ਮ ਵਾਰਦਾਤ ਦੇ 20 ਸਾਲ ਮਗਰੋਂ ਕਿਵੇਂ ਫੜ੍ਹਿਆ
  • ਇਤਿਹਾਸ ’ਚ ਗੁੰਮ ਇੱਕ ਇਸਲਾਮੀ ਲਾਇਬ੍ਰੇਰੀ ਨੇ ਕਿਵੇਂ ਆਧੁਨਿਕ ਗਣਿਤ ਦੀ ਨੀਂਹ ਰੱਖੀ

"ਸ਼ਿਵ ਕੁਮਾਰ ਨੂੰ ਵੀ ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ ਹੈ ਅਤੇ ਹੁਣ ਹੁਕਮ ਦਿੱਤੇ ਗਏ ਹਨ ਕਿ ਉਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਜਾਵੇ। ਸ਼ਿਵ ਕੁਮਾਰ ਬਾਰੇ ਵੀ ਸਾਰਿਆਂ ਨੂੰ ਬੋਲਣਾ ਚਾਹੀਦਾ ਹੈ।"

"ਪਰ ਜਿਨ੍ਹਾਂ ਲੋਕਾਂ ਕਰ ਕੇ ਮੈਂ ਬਾਹਰ ਆ ਸਕੀ ਹਾਂ - ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਬਾਰੇ ਬਾਰੇ ਬੋਲਦੀ ਰਹਾਂਗੀ।"

ਇਹ ਅਤੇ ਸ਼ੁੱਕਰਵਾਰ ਦਾ ਹੋਰ ਪ੍ਰਮੁੱਖ ਘਟਨਾਕ੍ਰਮ ਜਾਣਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਦੇ ਨਾਮ ''ਤੇ ਲੌਕਡਾਊਨ ਬਾਰੇ ਝੂਠੀ ਖ਼ਬਰ

BBC

ਪੰਜਾਬ ਵਿੱਚ ਲੌਕਡਾਊਨ ਦੀਆਂ ਗਾਈਡਲਾਈਨਜ਼ ਬਾਰੇ ਬੀਬੀਸੀ ਪੰਜਾਬੀ ਦੀ ਇੱਕ ਪੁਰਾਣੀ ਗ੍ਰਾਫਿਕ ਪਲੇਟ ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀ ਜਾ ਰਹੀ ਹੈ।

ਅਸੀਂ ਲੋਕਾਂ ਦਾ ਧਿਆਨ ਦਿਵਾਉਣਾ ਚਾਹੁੰਦੇ ਹਾਂ ਕਿ ਇਹ ਗ੍ਰਾਫਿਕ ਪਲੇਟ 12 ਜੂਨ 2020 ਨੂੰ ਬੀਬੀਸੀ ਪੰਜਾਬੀ ਵੱਲੋਂ ਸੋਸ਼ਲ ਮੀਡੀਆ ''ਤੇ ਛਾਪੀ ਗਈ ਸੀ ਜਦੋਂ ਪੰਜਾਬ ਸਰਕਾਰ ਨੇ ਇਹ ਗਾਈਡਲਾਈਨਜ਼ ਜਾਰੀ ਕੀਤੀਆਂ ਸਨ।

ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਬੀਬੀਸੀ ਪੰਜਾਬੀ ਨੇ ਹਾਲ ਦੇ ਸਮੇਂ ਵਿੱਚ ਪੰਜਾਬ ਵਿੱਚ ਲੌਕਡਾਊਨ ਜਾਂ ਪ੍ਰਸਤਾਵਿਤ ਲੌਕਡਾਊਨ ਬਾਰੇ ਇਸ ਤਰ੍ਹਾਂ ਦੀ ਕੋਈ ਪਲੇਟ ਨਹੀਂ ਛਾਪੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਪੁਲਿਸ ਨੇ ਇੱਕ ਰੇਪ ਕੇਸ ਦਾ ਮੁੱਖ ਮੁਲਜ਼ਮ ਵਾਰਦਾਤ ਦੇ 20 ਸਾਲ ਮਗਰੋਂ ਕਿਵੇਂ ਫੜ੍ਹਿਆ

ਓਡੀਸ਼ਾ ਪੁਲਿਸ ਨੇ ਸਾਲ 1999 ਵਿੱਚ ਹੋਏ ਇੱਕ ਸਮੂਹਿਕ ਬਲਾਤਕਾਰ ਮਾਮਲੇ ਵਿੱਚ ਲੋੜੀਂਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।

ਕੁਝ ਦਿਨ ਪਹਿਲਾਂ ਤੱਕ ਮੁਲਜ਼ਮ ਮਹਾਰਾਸ਼ਟਰ ਵਿੱਚ ਇੱਕ ਝੂਠੀ ਪਛਾਣ ਤਹਿਤ ਲੁਕਵੀਂ ਜ਼ਿੰਦਗੀ ਜਿਊਂ ਰਿਹਾ ਸੀ।

ਪਿਛਲੇ ਹਫ਼ਤੇ ਜਦੋਂ ਪੁਲਿਸ ਬਿਬੇਕਾਨੰਦਰ ਬਿਸਵਾਲ ਦੇ ਘਰ ਪਹੁੰਚੀ ਤਾਂ ਪੁਲਿਸ ਦਾ ਦਾਅਵਾ ਹੈ ਕਿ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ।

ਪੜ੍ਹੋ ਇੱਕ ਅਫ਼ਸਰ ਦੀ ਮੁਸਤੈਦੀ ਨਾਲ ਇੱਕ ਵੀਹ ਸਾਲਾਂ ਦਾ ਭਗੌੜਾ ਕਿਵੇਂ ਫੜਿਆ ਗਿਆ।

ਰਾਜਕੁਮਾਰੀ ਲਤੀਫ਼ਾ ਯੂਕੇ ਤੋਂ ਆਪਣੀ ਭੈਣ ਦਾ ਦਾ ਕੇਸ ਮੁੜ ਕਿਉਂ ਖੁਲ੍ਹਵਾਉਣਾ ਚਾਹੁੰਦੀ

ਰਾਜਕੁਮਾਰੀ ਸ਼ਮਸਾ ਸਾਲ 2000 ਦੀਆਂ ਗਰਮੀਆਂ ਵਿੱਚ ਆਪਣੇ ਪਿਤਾ ਦੇ ਦੇਸ ਤੋਂ ਚਲੇ ਗਏ ਪਰ ਕੁਝ ਮਹੀਨੇ ਬਾਅਦ ਉਨ੍ਹਾਂ ਨੂੰ ਜ਼ਬਰਨ ਦੁਬਈ ਵਾਪਸ ਲਿਆਂਦਾ ਗਿਆ।

ਸ਼ਮਸਾ ਜੋ ਉਸ ਸਮੇਂ 18 ਸਾਲਾਂ ਦੇ ਸਨ ਅਤੇ ਹੁਣ 39 ਸਾਲ ਦੇ ਹਨ ਪਰ ਉਨ੍ਹਾਂ ਨੂੰ ਉਸ ਸਮੇਂ ਤੋਂ ਜਨਤਕ ਤੌਰ ''ਤੇ ਨਹੀਂ ਦੇਖਿਆ ਗਿਆ।

ਦੁਬਈ ਦੇ ਸ਼ਾਸਕ ਦੀ ਬੰਧਕ ਧੀ ਰਾਜਕੁਮਾਰੀ ਲਤੀਫ਼ਾ ਨੇ ਯੂਕੇ ਪੁਲਿਸ ਨੂੰ ਆਪਣੀ ਵੱਡੀ ਭੈਣ ਦੇ ਕੈਂਬਰਿਜ਼ ਸਟ੍ਰੀਟ ਤੋਂ 20 ਸਾਲਾਂ ਤੋਂ ਵੀ ਵੱਧ ਸਮਾਂ ਪਹਿਲਾਂ ਅਗਵਾਹ ਕੀਤੇ ਜਾਣ ਦੇ ਮਾਮਲੇ ਵਿੱਚ ਮੁੜ ਜਾਂਚ ਕਰਨ ਦੀ ਅਪੀਲ ਕੀਤੀ ਹੈ।

ਜਾਣੋ ਰਾਜਕੁਮਾਰੀ ਲਤੀਫ਼ਾ ਆਪਣੀ ਭੈਣ ਦੀ ਗੁਮਸ਼ੁਦਗੀ ਦਾ ਕੇਸ ਮੁੜ ਕਿਉਂ ਖੁਲ੍ਹਵਾਉਣਾ ਚਾਹੁੰਦੇ ਹਨ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਇਤਿਹਾਸ ''ਚ ਗੁੰਮ ਇੱਕ ਇਸਲਾਮੀ ਲਾਇਬ੍ਰੇਰੀ ਨੇ ਕਿਵੇਂ ਆਧੁਨਿਕ ਗਣਿਤ ਦੀ ਨੀਂਹ ਰੱਖੀ

Getty Images
ਉਜ਼ਬੇਕਿਸਤਾਨ ਵਿੱਚ ਫ਼ਾਰਸੀ ਦੇ ਗਣਿਤ ਵਿਦਵਾਨ ਮੁਹੰਮਦ ਇਬਰ ਮੂਸਾ ਅਲ ਖ਼ਵਾਰਿਜਮੀ ਦਾ ਬੁੱਤ

ਬੈਤ ਅਲ ਹਿਕਮਾ ਯਾਮੀ ''ਗਿਆਨ ਦਾ ਘਰ'' ਸੁਣ ਕੇ ਹੀ ਭਰੋਸਾ ਬੱਝ ਜਾਂਦਾ ਹੈ ਕਿ ਕਦੇ ਇੱਥੇ ਗਿਆਨ ਦਾ ਕੋਈ ਕੇਂਦਰ ਜ਼ਰੂਰ ਰਿਹਾ ਹੋਵੇਗਾ।

ਹਾਲਾਂਕਿ ਤੇਰ੍ਹਵੀਂ ਸਦੀ ਦੀ ਇਹ ਪੁਰਾਤਨ ਲਾਇਬਰੇਰੀ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਸੀ ਅਤੇ ਹੁਣ ਇਸਦੀ ਕੋਈ ਨਿਸ਼ਾਨੀ ਨਹੀਂ ਦਿਸਦੀ, ਇਸ ਲਈ ਹੁਣ ਇਸ ਦੀ ਥਾਂ ਜਾਂ ਦਿੱਖ ਬਾਰੇ ਕੋਈ ਕਿਆਸ ਲਗਾਉਣਾ ਬਹੁਕ ਮੁਸ਼ਕਲ ਹੈ।

ਅੱਜ ਚਾਹੇ ਹੀ ਲਾਇਬਰੇਰੀ ਦਾ ਕੋਈ ਨਿਸ਼ਾਨ ਨਹੀਂ ਬਚਿਆ ਪਰ ਇੱਕ ਜ਼ਮਾਨਾ ਸੀ ਜਦੋਂ ਇਹ ਬਗ਼ਦਾਦ ਦਾ ਇੱਕ ਵੱਡਾ ਬੌਧਿਕ ਪਾਵਰਹਾਊਸ ਹੋਇਆ ਕਰਦੀ ਸੀ।

ਇੱਥੇ ਕਲਿੱਕ ਕਰ ਕੇ ਕਿ ਪੜ੍ਹੋ ਅੱਜ ਇਸ ਲਾਇਬਰੇਰੀ ਬਾਰੇ ਜਾਣਨਾ ਕਿਉਂ ਅਹਿਮ ਹੈ ਅਤੇ ਉੱਥੇ ਕੀ ਖ਼ਾਸ ਸੀ

BBC

ਇਹ ਵੀ ਪੜ੍ਹੋ:

  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
  • ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
  • ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ

https://www.youtube.com/watch?v=DWo2BbSX1RE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''44db0205-cd13-4b66-8062-7cd7b37309c6'',''assetType'': ''STY'',''pageCounter'': ''punjabi.india.story.56220440.page'',''title'': ''ਨੌਦੀਪ ਕੌਰ ਨੇ ਰਿਹਾਈ ਮਗਰੋਂ ਪੁਲਿਸ ਕੁੱਟਮਾਰ ਬਾਰੇ ਕੀ ਕਿਹਾ - 5 ਅਹਿਮ ਖ਼ਬਰਾਂ'',''published'': ''2021-02-27T02:25:46Z'',''updated'': ''2021-02-27T02:25:46Z''});s_bbcws(''track'',''pageView'');