ਪੁਲਿਸ ਨੇ ਇੱਕ ਰੇਪ ਕੇਸ ਦਾ ਮੁੱਖ ਮੁਲਜ਼ਮ ਵਾਰਦਾਤ ਦੇ 20 ਸਾਲ ਮਗਰੋਂ ਕਿਵੇਂ ਫੜ੍ਹਿਆ

02/26/2021 4:34:49 PM

ਓਡੀਸ਼ਾ ਪੁਲਿਸ ਨੇ ਸਾਲ 1999 ਵਿੱਚ ਹੋਏ ਇੱਕ ਸਮੂਹਿਕ ਬਲਾਤਕਾਰ ਮਾਮਲੇ ਵਿੱਚ ਲੋੜੀਂਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।

ਕੁਝ ਦਿਨ ਪਹਿਲਾਂ ਤੱਕ ਮੁਲਜ਼ਮ ਮਹਾਰਾਸ਼ਟਰ ਵਿੱਚ ਇੱਕ ਝੂਠੀ ਪਛਾਣ ਤਹਿਤ ਲੁਕਵੀਂ ਜ਼ਿੰਦਗੀ ਜਿਊਂ ਰਿਹਾ ਸੀ।

ਪਿਛਲੇ ਹਫ਼ਤੇ ਜਦੋਂ ਪੁਲਿਸ ਬਿਬੇਕਾਨੰਦਰ ਬਿਸਵਾਲ ਦੇ ਘਰ ਪਹੁੰਚੀ ਤਾਂ ਪੁਲਿਸ ਦਾ ਦਾਅਵਾ ਹੈ ਕਿ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ:

  • ਨੌਦੀਪ ਕੌਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦਿੱਤੀ
  • ਦੁਬਈ ਦੀ ਰਾਜਕੁਮਾਰੀ ਲਤੀਫ਼ਾ ਨੇ ਯੂਕੇ ਪੁਲਿਸ ਨੂੰ ਭੈਣ ਦੇ ਅਗਵਾ ਹੋਣ ਦਾ ਕੇਸ ਮੁੜ ਖੋਲ੍ਹਣ ਲਈ ਕਿਉਂ ਕਿਹਾ
  • ਭਾਰਤ ਬੰਦ: ਕੀ ਰਹੇਗਾ ਬੰਦ ਅਤੇ ਕੌਣ ਕਹਿ ਰਿਹਾ ਇਸ ਨੂੰ ‘ਕਾਸਮੈਟਿਕ’ ਹੜਤਾਲ

ਓਡੀਸ਼ਾ ਪੁਲਿਸ ਦੇ ਇੱਕ ਸੀਨੀਅਰ ਅਫ਼ਸਰ ਸੁਧਾਂਸ਼ੂ ਸਾਰੰਗੀ ਨੇ ਬੀਬੀਸੀ ਨੂੰ ਦੱਸਿਆ,"ਉਸ ਨੇ ਪੁਲਿਸ ਪਾਰਟੀ ਆਉਂਦੀ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਫੜਿਆ ਗਿਆ ਤਾਂ ਉਸ ਨੇ ਕਿਹਾ ਮੈਨੂੰ ਇੱਥੋਂ ਲਾਂਭੇ ਲੈ ਚੱਲੋ ਮੈਂ ਤੁਹਾਨੂੰ ਸਾਰਾ ਕੁਝ ਦਸਾਂਗਾ।"

ਦੋ ਹੋਰ ਜਣੇ ਪਰਦੀਪ ਕੁਮਾਰ ਸਾਹੂ ਅਤੇ ਧੀਰੇਂਦਰ ਮੋਹੰਤੀ ਨੂੰ ਪਹਿਲਾ ਗ੍ਰਿਫ਼ਤਾਰ ਕਰ ਕੇ ਜ਼ੇਲ੍ਹ ਭੇਜ ਦਿੱਤਾ ਗਿਆ ਸੀ। ਸਾਹੂ ਦੀ ਪਿਛਲੇ ਸਾਲ ਮੌਤ ਹੋ ਗਈ ਸੀ।

ਹਮਲਾ

ਮਹਿਲਾ ਜਨਵਰੀ 1999 ਵਿੱਚ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਤੋਂ ਆਪਣੇ ਇੱਕ ਪੱਤਰਕਾਰ ਦੋਸਤ ਨਾਲ ਆਪਣੇ ਸ਼ਹਿਰ ਕਟਕ ਜਾ ਰਹੀ ਸੀ। ਜਦੋਂ ਉਨ੍ਹਾਂ ਨੂੰ ਦੀ ਕਾਰ ਦਾ ਤਿੰਨ ਜਣਿਆਂ ਨੇ ਸਕੂਟਰ ਉੱਪਰ ਪਿੱਛਾ ਕੀਤਾ।

ਹਮਲਾਵਰ ਕਾਰਨ ਨੂੰ ਬੰਦੂਕ ਦੀ ਨੋਕ ਉੱਪਰ ਇੱਕ ਸੁੰਨਸਾਨ ਜਗ੍ਹਾ ਲੈ ਗਏ। ਜਿੱਥੇ ਅਦਾਲਤ ਦੇ ਦਸਤਵੇਜ਼ ਮੁਤਾਬਕ ਮਹਿਲਾ ਦਾ ਚਾਰ ਘੰਟਿਆਂ ਤੱਕ ਕਈ ਵਾਰ ਰੇਪ ਕੀਤਾ ਗਿਆ।

ਮਹਿਲਾ ਅਤੇ ਪੱਤਰਕਾਰ ਨੂੰ ਧਮਾਕਾਇਆ ਗਿਆ, ਕੁੱਟਮਾਰ ਕੀਤੀ ਗਈ ਅਤੇ ਲੁੱਟਿਆ ਗਿਆ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕੇਸ ਨਾ ਸਿਰਫ਼ ਆਪਣੀ ਦਰਿੰਦਗੀ ਕਾਰਨ ਸਗੋਂ ਪੀੜਤਾ ਨੇ ਓਡੀਸ਼ਾ ਦੇ ਤਤਕਾਲੀ ਮੁੱਖ ਮੰਤਰੀ ਜੇਬੀ ਪਟਨਾਇਕ ਸਮੇਤ ਕੁਝ ਅਹਿਮ ਵਿਅਕਤੀਆਂ ਉੱਪਰ ਇਲਜ਼ਾਮ ਲਾਏ ਸਨ ਇਸ ਲਈ ਵੀ ਸੁਰਖ਼ੀਆਂ ਵਿੱਚ ਰਿਹਾ।

ਮਹਿਲਾ ਦਾ ਇਲਜ਼ਾਮ ਸੀ ਕਿ ਮੁੱਖ ਮੰਤਰੀ ਇੱਕ ਉੱਚ ਅਫ਼ਸਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਖ਼ਿਲਾਫ਼ ਮਹਿਲਾ -ਜੋ ਕਿ ਇੱਕ ਵਕੀਲ ਵੀ ਸੀ- ਨੇ ਅਠਾਰਾਂ ਮਹੀਨੇ ਪਹਿਲਾਂ ਇੱਕ ਜਿਣਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਮਹਿਲਾ ਦਾ ਕਹਿਣਾ ਸੀ ਕਿ ਉਸ ਦਾ ਸਮੂਹਿਕ ਗੈਂਗ ਰੇਪ ਕਰਨਾ "ਅਫ਼ਸਰ ਖ਼ਿਲਾਫ਼ ਮੇਰੇ ਇਲਜ਼ਾਮ ਵਾਪਸ ਲੈਣ ਲਈ" ਤੇ ਡਰਾਉਣ ਲਈ ਇਨ੍ਹਾਂ ਦੋਵਾਂ ਦੀ ਸਾਜਿਸ਼ ਸੀ।

ਮੁੱਖ ਮੰਤਰੀ ਨੇ ਕਿਹਾ ਕਿ “ਮਹਿਲਾ ਦੇ ਇਲਜ਼ਾਮ ਇੱਕ ਸਿਆਸੀ ਸਾਜਿਸ਼” ਹਨ। ਹਾਲਾਂਕਿ ਇੱਕ ਮਹੀਨੇ ਬਾਅਦ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਅਖ਼ਬਾਰਾਂ ਕਹਿ ਰਹੀਆਂ ਸਨ ਕਿ ਉਨ੍ਹਾਂ ਦੇ ਜਾਣ ਦੀ ਇੱਕ ਵਜ੍ਹਾ ਕੇਸ ਪ੍ਰਤੀ ਵਰਤੀ ਅਣਗਹਿਲੀ ਅਤੇ ਗੈਰ-ਗੰਭੀਰਤਾ ਸੀ।

ਇੱਕ ਸਾਲ ਬਾਅਦ ਅਫ਼ਸਰ ਨੂੰ ਮੁਜਰਮ ਕਰਾਰ ਦੇ ਕੇ ਤਿੰਨ ਸਾਲ ਦੀ ਕੈਦ ਸੁਣਾਈ ਗਈ।

ਮਹਿਲਾ ਦੇ ਰੇਪ ਦੀ ਕੇਸ ਸੀਬੀਆਈ ਦੇ ਹਵਾਲੇ ਕਰ ਦਿੱਤੀ ਗਈ।

ਹਾਲਾਂਕਿ ਬਿਬੇਕਾਨੰਦ ਬਿਸਵਾਲ- ਜਿਸ ਨੂੰ ਅਦਾਲਤ ਦੇ ਹੁਕਮਾਂ ਵਿੱਚ "ਮੁੱਖ ਮੁਲ਼ਜ਼ਮ ਅਤੇ ਮਾਸਟਰਮਾਈਂਡ ਕਿਹਾ ਗਿਆ ਹੈ, ਜਿਸ ਨੇ ਰੇਪ ਕੀਤਾ ਸੀ ਅਤੇ ਪੀੜਤਾ ਨੂੰ ਬੇਰਹਿਮੀ ਨਾਲ ਅਗਵਾ ਕੀਤਾ ਸੀ" ਕਿਹਾ ਗਿਆ ਸੀ- ਲਾਪਤਾ ਸੀ ਅਤੇ ਉਸ ਦਾ ਕੋਈ ਥਹੁ-ਪਤਾ ਨਹੀਂ ਸੀ।

ਕੇਸ ਠੰਡੇ ਥੈਲੇ ਵਿੱਚ ਚਲਿਆ ਗਿਆ ਅਤੇ ਫਾਈਲਾਂ ਕਟਕ ਥਾਣੇ ਵਿੱਚ ਘੱਟਾ ਫੱਕਣ ਲੱਗੀਆਂ।

''ਅਪਰੇਸ਼ਨ ਸਾਈਲੈਂਟ ਵਾਈਪਰ''

ਨਵੰਬਰ ਵਿੱਚ ਸੁਧਾਂਸ਼ੂ ਸਾਰੰਗੀ ਕਿਸੇ ਕੇਸ ਦੇ ਸਬੰਧ ਵਿੱਚ ਚੌਧਵਾਰ ਜ਼ੇਲ੍ਹ ਗਏ, ਜਿੱਥੇ ਉਨ੍ਹਾਂ ਦੀ ਮੁਲਾਕਾਤ ਮੋਹੰਤੀ ਨਾਲ ਹੋਈ।

"ਉਸ ਨਾਲ ਗੱਲ ਕਰਦਿਆਂ ਮੈਨੂੰ ਪਤਾ ਚੱਲਿਆ ਕਿ ਉਸ ਦਾ ਇੱਕ ਸਾਥੀ ਤਾਂ ਕਦੇ ਫੜਿਆ ਹੀ ਨਹੀਂ ਗਿਆ। ਅਗਲੇ ਦਿਨ ਦਫ਼ਤਰ ਆ ਕੇ ਮੈਂ ਕੇਸ ਫ਼ਾਈਲਾਂ ਮੁੜ ਮੰਗਵਾਈਆਂ।"

"ਜਦੋਂ ਮੈਂ ਕੇਸ ਬਾਰੇ ਪੜ੍ਹਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਸਭ ਤੋਂ ਭਿਆਨਕ ਜੁਰਮ ਸੀ ਅਤੇ ਉਹ ਫੜਿਆ ਜਾਣਾ ਚਾਹੀਦਾ ਸੀ।"

ਸਾਰੰਗੀ ਭੁਵਨੇਸ਼ਵਰ ਦੇ ਪੁਲਿਸ ਕਮਿਸ਼ਨਰ ਹਨ ਅਤੇ ਉਨ੍ਹਾਂ ਦਾ ਆਪਣਾ ਸ਼ਹਿਰ ਕਟਕ ਹੈ। ਉਨ੍ਹਾਂ ਨੇ ਕੇਸ ਮੁੜ ਖੋਲ੍ਹਿਆ ਅਤੇ ਇਸ ਨੂੰ "ਆਪਰੇਸ਼ਨ ਸੀਕਰਿਟ ਵਾਈਪਰ" ਦਾ ਨਾਂਅ ਦਿੱਤਾ।

"ਇੱਕ ਵਾਈਪਰ (ਸੱਪ) ਆਪਣੇ ਚੌਗਿਰਦੇ ਵਿੱਚ ਲੁਕ ਜਾਂਦਾ ਹੈ। ਕੋਈ ਅਵਾਜ਼ ਨਹੀਂ ਕਰਦਾ। ਇਸ ਲਈ ਮੈਂ ਸੋਚਿਆ ਕਿ ਇਸ ਕੇਸ ਲਈ ਇਹ ਸਭ ਤੋਂ ਢੁਕਵਾਂ ਨਾਂਅ ਹੋਵੇਗਾ।"

ਚਾਰ ਪੁਲਿਸ ਅਫ਼ਸਰਾਂ ਦੀ ਇੱਕ ਟੀਮ ਬਣਾਈ ਗਈ। "ਕੁਝ ਲੀਕ ਨਾ ਹੋਵੇ" ਇਸ ਲਈ ਕੇਸ ਨਾਲ ਜੁੜੀ ਜਾਣਕਾਰੀ ਸਿਰਫ਼ ਇਨ੍ਹਾਂ ਚਾਰਾਂ ਨੂੰ ਹੀ ਹੁੰਦੀ ਸੀ, ਹੋਰ ਕਿਸੇ ਨੂੰ ਨਹੀਂ।

ਮੁਲਜ਼ਮ ਤੱਕ ਕਿਵੇਂ ਪਹੁੰਚੇ?

"19 ਫ਼ਰਵਰੀ ਨੂੰ ਸ਼ਾਮ ਸਾਢੇ ਪੰਜ ਵਜੇ, ਮੈਨੂੰ ਯਕੀਨ ਸੀ ਕਿ ਅਸੀਂ ਸਹੀ ਬੰਦਾ ਲੱਭਿਆ ਹੈ। ਸੱਤ ਵਜੇ ਤੋਂ ਕੁਝ ਦੇਰ ਬਾਅਦ ਮੇਰੇ ਤਿੰਨ ਅਫ਼ਸਰ ਪੁਣੇ ਲਈ ਉਡਾਣ ਭਰ ਚੁੱਕੇ ਸਨ।"

"ਅਗਲੇ ਦਿਨ ਓਡੀਸ਼ਾ ਅਤੇ ਮਹਾਰਾਸ਼ਟਰ ਪੁਲਿਸ ਨੇ ਸਾਂਝਾ ਛਾਪਾ ਮਾਰਿਆ ਅਤੇ ਉਸ ਨੂੰ ਫੜ ਲਿਆ ਗਿਆ।"

ਪੁਲਿਸ ਨੂੰ ਲੁੜੀਂਦੀ ਜਾਣਕਾਰੀ ਹਾਸਲ ਕਰਨ ਅਤੇ ਵਿਉਂਤਬੰਦੀ ਕਰਨ ਵਿੱਚ ਤਿੰਨ ਮਹੀਨੇ ਲੱਗੇ।

ਸਾਰੰਗੀ ਨੇ ਬੀਬੀਸੀ ਨੂੰ ਦੱਸਿਆ,"ਜਦੋਂ ਅਸੀਂ ਜਾਂਚ ਸ਼ੁਰੂ ਕੀਤਾ ਤਾਂ ਪਤਾ ਚੱਲਿਆ ਕਿ ਉਹ ਆਪਣੇ ਪਰਿਵਾਰ-ਪਤਨੀ ਅਤੇ ਦੋ ਬੇਟਿਆਂ ਦੇ ਰਾਬਤੇ ਵਿੱਚ ਸੀ। ਅਸੀਂ ਉਸ ਨੂੰ ਫੜਿਆ ਜਦੋਂ ਉਸ ਦੇ ਪਰਿਵਾਰ ਨੇ ਉਸ ਦੇ ਨਾਂਅ ਪਈ ਇੱਕ ਜ਼ਮੀਨ ਵੇਚਣ ਦੀ ਕੋਸ਼ਿਸ਼ ਕੀਤੀ।"

ਸਾਰੰਗੀ ਮੁਤਾਬਕ ਕਟਕ ਵਿੱਚ ਇਹ ਇੱਕ ਛੋਟਾ ਜਿਹਾ ਪਲਾਟ ਸੀ ਜਿਸ ਨੂੰ ਵੇਚ ਕੇ ਪਰਿਵਾਰ ਨੂੰ ਉਮੀਦ ਸੀ ਕਿ ਚੰਗੀ ਰਕਮ ਮਿਲ ਜਾਵੇਗੀ।

ਜਦੋਂ ਪੁਲਿਸ ਨੇ ਪਰਿਵਾਰ ਦੇ ਵਿੱਤ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਭਾਵੇਂ ਮੁਲਜ਼ਮ ਦੀ ਪਤਨੀ ਅਤੇ ਪੁੱਤਰ ਕੋਈ ਕਿੱਤਾ ਨਹੀਂ ਕਰਦੇ ਸਨ ਪਰ ਫਿਰ ਵੀ ਉਨ੍ਹਾਂ ਨੂੰ ਇੱਕ ਨਿਸ਼ਚਿਤ ਆਮਦਨ ਹੋ ਰਹੀ ਸੀ। ਇਹ ਪੈਸੇ ਜਲੰਧਰ ਸਵੈਨ ਨਾਂਅ ਦੇ ਇੱਕ ਵਿਅਕਤੀ ਵੱਲੋਂ ਪੁਣੇ ਤੋਂ ਉਨ੍ਹਾਂ ਦੇ ਖਾਤੇ ਵਿੱਚ ਪਾਏ ਜਾ ਰਹੇ ਸਨ।

ਉਸ ਦੀ ਪਤਨੀ ਗੀਤਾਂਜਲੀ ਲਗਤਾਰ ਕਹਿੰਦੀ ਆਈ ਹੈ ਕਿ ਪਰਿਵਾਰ ਦਾ ਆਪਣੇ ਪਤੀ ਨਾਲ ਪਿਛਲੇ 22 ਸਾਲਾਂ ਤੋਂ ਕੋਈ ਸੰਪਰਕ ਨਹੀਂ ਸੀ।

ਗੀਤਾਂਜਲੀ ਨੇ ਉਸ ਤੋਂ ਕੋਈ ਪੈਸਾ ਮਿਲਣ ਤੋਂ ਵੀ ਇਨਕਾਰ ਕੀਤਾ ਪਰ ਉਹ ਇਹ ਨਹੀਂ ਦੱਸ ਸਕੀ ਕਿ ਜਲੰਧਰ ਸਵੈਨ ਕੌਣ ਹੈ ਜੋ ਪੁਣੇ ਤੋਂ ਉਨ੍ਹਾਂ ਨੂੰ ਪੈਸੇ ਭੇਜ ਰਿਹਾ ਸੀ।

Getty Images

ਉਹ ਕਿੱਥੇ ਲੁਕਿਆ ਹੋਇਆ ਸੀ?

ਸਾਰੰਗੀ ਦਾ ਕਹਿਣਾ ਹੈ,"ਭਾਰਤ ਇੱਕ ਵੱਡਾ ਦੇਸ਼ ਹੈ।" "ਬਿਸਵਾਸ ਨੂੰ ਨੌਕਰੀ ਮਿਲ ਗਈ ਸੀ, ਉਸ ਦਾ ਬੈਂਕ ਖਾਤਾ ਸੀ, ਪੈਨ ਕਾਰਡ ਸੀ ਅਤੇ ਇੱਕ ਅਧਾਰ ਕਾਰਡ ਸੀ।"

ਸਾਲ 2007 ਤੋਂ ਉਹ ਅੰਬੇ ਵੈਲੀ ਵਿੱਚ ਕਾਮਿਆਂ ਲਈ ਬਣੇ ਕੁਆਰਟਰਾਂ ਵਿੱਚ ਰਹਿ ਰਿਹਾ ਸੀ- ਜੋ ਕਿ ਪੁਣੇ ਦੀ ਇੱਕ ਪੌਸ਼ ਜਗ੍ਹਾ ਹੈ। ਆਪਣੇ ਘਰ ਤੋਂ ਕੋਈ 1740 ਕਿੱਲੋਮੀਟਰ ਦੂਰ।

''ਉਹ ਇੱਥੇ ਰਹਿ ਕੇ ਇੱਕ ਪਲੰਬਰ ਦਾ ਕੰਮ ਕਰ ਰਿਹਾ ਸੀ। ਉਸ ਨੇ ਮੁਕੰਮਲ ਭੇਸ ਵਟਾ ਲਿਆ ਸੀ। ਉਹ ਅੰਬੇ ਵੈਲੀ ਦੇ 14,000 ਹੋਰ ਮੁਲਾਜ਼ਮਾਂ ਵਿੱਚ ਰਹਿ ਰਿਹਾ ਸੀ ਬਿਨਾਂ ਕੋਈ ਸ਼ੱਕ ਖੜ੍ਹਾ ਕਰੇ- ਬਿਲਕੁਲ ਇੱਕ ਵਾਈਪਰ ਵਾਂਗ।''

ਅਧਾਰ ਕਾਰਡ ਉੱਪਰ ਉਸ ਦਾ ਨਾਂਅ ਜਲੰਧਰ ਸਵੈਨ ਸੀ ਅਤੇ ਉਸ ਦੇ ਪਿਤਾ ਪੂਰਨੰਦ ਬਿਸਵਾਲ ਦਾ ਨਾਂਅ ਹੋ ਗਿਆ ਸੀ।ਹਾਂ, ਪਿੰਡ ਦਾ ਨਾਂਅ ਸਹੀ ਲਿਖਿਆ ਸੀ।

ਪੁਲਿਸ ਨੂੰ ਜਾਂਚ ਕਰਨ ''ਤੇ ਪਿੰਡ ਵਿੱਚ ਜਲੰਧਰ ਸਵੈਨ ਨਾਂਅ ਦਾ ਕੋਈ ਵਿਅਕਤੀ ਨਹੀਂ ਮਲਿਆ।

ਜਦੋਂ ਉਸ ਨੂੰ ਪੁਣੇ ਤੋਂ ਭੁਵਨੇਸ਼ਵਰ ਲਿਆਂਦਾ ਗਿਆ ਤਾਂ ਮੀਡੀਆ ਉਸ ਦੀਆਂ ਤਸਵੀਰਾਂ ਲੈਣ ਲਈ ਉਸ ਨੂੰ ਘੇਰ ਲਿਆ।

ਸਾਰੰਗੀ ਨੇ ਦੱਸਿਆ ਕਿ ਹੁਣ ਉਹ ਪੰਜਾਹ ਸਾਲਾਂ ਦਾ ਹੋ ਚੁੱਕਿਆ,ਵਾਲ ਝੜ ਚੁੱਕੇ ਹਨ। ਉਹ ਸਰੀਰਕ ਪੱਖੋਂ ਕੋਈ ਬਹੁਤਾ ਤਕੜਾ ਵਿਅਕਤੀ ਨਹੀਂ ਹੈ। ਸਗੋਂ ਉਹ ਇੱਕ ਆਮ ਵਿਅਕਤੀ ਹੀ ਹੈ।

ਅੱਗੇ ਕੀ ਹੋਵੇਗਾ?

ਸਾਰੰਗੀ ਦਾ ਕਹਿਣਾ ਹੈ ਕਿ ਹਾਲੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਣੇ ਬਾਕੀ ਹਨ। ਉਹ ਕਿਵੇਂ ਭੱਜਿਆ? ਸਾਲ 2007 ਤੋਂ ਪਹਿਲਾਂ ਉਹ ਕਿੱਥੇ ਸੀ? ਉਹ ਇੰਨੀ ਦੇਰ ਤੱਕ ਲੁਕਿਆ ਕਿਵੇਂ ਰਿਹਾ? ਨੌਕਰੀ ਕਿਵੇਂ ਮਿਲੀ? ਕੀ ਕਿਸੇ ਨੇ ਉਸ ਦੀ ਮਦਦ ਕੀਤੀ?

ਪੀੜਤਾ ਵੱਲੋਂ ਉਸ ਸਮੇਂ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਉੱਪਰ ਲਾਏ ਗਏ ਇਲਜ਼ਾਮਾਂ ਕਾਰਨ ਸਵਾਲ ਅਹਿਮ ਹਨ।

ਕੁਝ ਚੁਣੌਤੀਆਂ ਵੀ ਹਨ। ਪੀੜਤਾ ਨੇ ਹਾਲੇ ਉਸ ਦੀ ਸ਼ਨਾਖ਼ਤ ਕਰਨੀ ਹੈ, ਜਦੋਂ ਕਿ ਘਟਨਾ ਵਾਪਰੀ ਨੂੰ ਕਾਫ਼ੀ ਸਮਾਂ ਹੋ ਚੁੱਕਿਆ ਹੈ। ਫਿਰ ਮੁਕੱਦਮਾ ਸ਼ੁਰੂ ਹੋਵੇਗਾ, ਜਿਸ ਵਿੱਚ ਪਤਾ ਨਹੀਂ ਸਜ਼ਾ ਹੋਵੇਗੀ ਜਾਂ ਨਹੀਂ।

"ਸਾਰੰਗੀ ਨੇ ਕਿਹਾ ਕਿ ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਜ਼ਾ ਹੋਵੇ।"

"ਮੈਂ ਚਾਹੁੰਦਾ ਹਾਂ ਕਿ ਉਹ ਆਪਣੀ ਰਹਿੰਦੀ ਜ਼ਿੰਦਗੀ ਜੇਲ੍ਹ ਵਿੱਚ ਬਿਤਾਵੇ। ਉਸ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਹੀ ਜੇਲ੍ਹ ਤੋਂ ਬਾਹਰ ਜਾਵੇ।"

ਸਾਰੰਗੀ ਅਤੇ ਉਨ੍ਹਾਂ ਦੀ ਟੀਮ ਦਾ "ਨਿਆਂ ਦਵਾਉਣ ਲਈ" ਧੰਨਵਾਦ ਕੀਤਾ ਹੈ।

ਪੀੜਤਾ ਨੇ ਦਿ ਇੰਡੀਅਨ ਐਕਸਪ੍ਰੈਸ ਖ਼ਬਰ ਮੁਤਾਬਕ ਨੂੰ ਦੱਸਿਆ ਕਿ ਉਨ੍ਹਾਂ ਨੇ ਤਾਂ ਉਮੀਦ ਹੀ ਗੁਆ ਦਿੱਤੀ ਸੀ ਕਿ ਕਦੇ ਉਨ੍ਹਾਂ ਦੇ ਹਮਲਾਵਰ ਫੜੇ ਜਾਣਗੇ ਅਤੇ ਉਸ ਹਾਦਸੇ ਪਿਛਲੀ ਸਿਆਸੀ ਸਾਜ਼ਿਸ਼ ਬੇਨਕਾਬ ਹੋਵੇਗੀ। (ਪਰ) ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਇਨਸਾਫ਼ ਮਿਲੇਗਾ।

BBC

ਇਹ ਵੀ ਪੜ੍ਹੋ:

  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
  • ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
  • ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ

https://www.youtube.com/watch?v=DWo2BbSX1RE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ce9fe77a-a479-44f4-891c-b058a852941b'',''assetType'': ''STY'',''pageCounter'': ''punjabi.india.story.56206869.page'',''title'': ''ਪੁਲਿਸ ਨੇ ਇੱਕ ਰੇਪ ਕੇਸ ਦਾ ਮੁੱਖ ਮੁਲਜ਼ਮ ਵਾਰਦਾਤ ਦੇ 20 ਸਾਲ ਮਗਰੋਂ ਕਿਵੇਂ ਫੜ੍ਹਿਆ'',''published'': ''2021-02-26T10:56:29Z'',''updated'': ''2021-02-26T10:56:29Z''});s_bbcws(''track'',''pageView'');