ਨੌਦੀਪ ਦੇ ਸਾਥੀ ਮਜ਼ਦੂਰ ਆਗੂ ਸ਼ਿਵ ਕੁਮਾਰ ਨੇ ਨਹੁੰ ਖਿੱਚੇ ਜਾਣ ਤੇ ਹੱਡੀਆਂ ਟੱਟਣ ਦੇ ਸਬੂਤ ਮਿਲੇ

02/24/2021 8:34:45 PM

Click here to see the BBC interactive

ਪਿਛਲੇ ਮਹੀਨੇ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਮਜ਼ਦੂਰ ਅਧਿਕਾਰ ਸੰਗਠਨ ਦੇ ਪ੍ਰਧਾਨ ਸ਼ਿਵ ਕੁਮਾਰ (24) ਦੀ ਮੈਡੀਕਲ ਰਿਪੋਰਟ ਵਿੱਚ ਗੰਭੀਰ ਸੱਟਾਂ ਸਾਹਮਣੇ ਆਈਆਂ ਹਨ।

ਰਿਪੋਰਟ ਵਿਚ ਹੱਥਾਂ-ਪੈਰਾਂ ਵਿੱਚ ਫਰੈਕਚਰ ਅਤੇ ਫੁੱਟੇ ਹੋਏ ਨਹੁੰ ਸਮੇਤ ਕੁਝ ਗੰਭੀਰ ਸੱਟਾਂ ਹਨ। ਇਸ ਤੋਂ ਇਲਾਵਾ ਸਦਮੇ ਦੇ ਲੱਛਣ ਵੀ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ:

  • ਕਿਸਾਨ ਅੰਦੋਲਨ : ਪੰਜਾਬ ਵਾਂਗ ਭਾਜਪਾ ਆਗੂਆਂ ਨਾਲ ਪੱਛਮੀ ਯੂਪੀ ਵਿਚ ਵੀ ਹੋਣ ਲੱਗੀ
  • ਲੱਖਾ ਸਿਧਾਣਾ ਮਾਮਲੇ ਵਿਚ ਕਾਂਗਰਸ ਨੇ ਕਿਵੇਂ ਅਮਿਤ ਸ਼ਾਹ ਨੂੰ ਘੇਰਿਆ - ਕਿਸਾਨ ਅੰਦੋਲਨ ਦੀਆਂ ਅਹਿਮ ਖ਼ਬਰਾਂ
  • ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ

ਉਨ੍ਹਾਂ ਦੇ ਵਕੀਲ ਅਰਸ਼ਦੀਪ ਚੀਮਾ ਨੇ ਬੀਬੀਸੀ ਨੂੰ ਦੱਸਿਆ,"ਉਨ੍ਹਾਂ ਦੀ ਮੈਡੀਕਲ ਰਿਪੋਰਟ ਵਿੱਚ ਸਾਫ ਹੈ ਕਿ ਗੰਭੀਰ ਸੱਟਾਂ ਹਨ ਤੇ ਇਹ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਮ੍ਹਾਂ ਕਰਵਾਈ ਗਈ ਹੈ।"

ਅਰਸ਼ਦੀਪ ਚੀਮਾ ਨੇ ਕਿਹਾ ਕਿ ਅਦਾਲਤ ਨੇ ਹੁਣ ਹਰਿਆਣਾ ਪੁਲਿਸ ਦੀ ਪਹਿਲਾਂ ਦੀ ਰਿਪੋਰਟ ਮੰਗੀ ਹੈ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਸਰੀਰ ''ਤੇ ਕੋਈ ਸੱਟ ਨਹੀਂ ਲੱਗੀ ਸੀ।

ਹਾਈ ਕੋਰਟ ਕੇਸ ਨੂੰ ਕੇਂਦਰੀ ਜਾਂਚ ਬਿਉਰੋ ਨੂੰ ਜਾਂਚ ਵਾਸਤੇ ਦੇਣ ਦੀ ਅਪੀਲ ਦੀ ਸੁਣਵਾਈ ਕਰ ਰਹੀ ਸੀ। ਇਸ ਕੇਸ ਦੀ ਸੁਣਵਾਈ ਭਾਰਤੀ ਲੇਬਰ ਅਧਿਕਾਰਾਂ ਦੀ ਕਾਰਕੁਨ ਨੌਦੀਪ ਕੌਰ (25) ਦੇ ਨਾਲ ਹੋਈ ਸੀ।

ਉਸ ਨੇ ਰੈਗੂਲਰ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਸੀ। ਸੁਣਵਾਈ ਦੀ ਅਗਲੀ ਤਰੀਕ 26 ਫਰਵਰੀ ਲਈ ਨਿਰਧਾਰਤ ਕੀਤੀ ਗਈ ਹੈ।

ਡਾਕਟਰੀ ਰਿਪੋਰਟ ਅਨੁਸਾਰ ਡਾਕਟਰਾਂ ਵੱਲੋਂ ਜ਼ਖਮੀ ਹੋਣ ਦੀਆਂ ਰਿਪੋਰਟਾਂ ਹੇਠਾਂ ਦਿੱਤੀਆਂ ਗਈਆਂ ਹਨ। ਇਸ ਦੀ ਇੱਕ ਕਾਪੀ ਬੀਬੀਸੀ ਕੋਲ ਹੈ:

ਖੱਬੇ ਹੱਥ ਅਤੇ ਸੱਜੇ ਪੈਰ ਵਿਚ ਫਰੈਕਚਰ; ਥੋੜਾ ਜਿਹਾ ਲੰਗੜਾ ਕੇ ਤੁਰਨਾ; ਸੱਜੇ ਅਤੇ ਖੱਬੇ ਪੈਰ ਵਿਚ ਸੋਜਿਸ਼ ਅਤੇ ਟੈਂਡਰਨੇਸ; ਖੱਬੇ ਪੈਰ ਵਿਚ ਡਿਸਕਲਰ ਹੋਣਾ; ਖੱਬੇ ਅੰਗੂਠੇ ਅਤੇ ਇੰਡੈਕਸ ਦੀਆਂ ਉਂਗਲਾਂ ਦੇ ਨਹੁੰ ਦਾ ਨੀਲਾ ਪੈਣਾ; ਸੱਜੇ ਗੁੱਟ ਉੱਤੇ ਟੈਂਡਰਨੇਸ।

ਰਿਪੋਰਟ ਕਹਿੰਦੀ ਹੈ ਕਿ ਇਹ ਸੱਟਾਂ ਦੋ ਹਫਤਿਆਂ ਤੋਂ ਵੀ ਵੱਧ ਪੁਰਾਣੀਆਂ ਹਨ ਅਤੇ ਜ਼ਾਹਰ ਹੈ ਕਿ ਕੋਈ ''ਬਲੰਟ'' ਹਥਿਆਰ ਜਾਂ ਵਸਤੂ ਕਰਕੇ ਹੋਇਆ ਹੈ।

ਵਕੀਲਾਂ ਦਾ ਕਹਿਣਾ ਹੈ ਕਿ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇਹ ਸੱਟਾਂ ਉਸ ਦੀ ਗ੍ਰਿਫਤਾਰੀ ਤੋਂ ਇੱਕ ਮਹੀਨੇ ਬਾਅਦ ਵੀ ਮੌਜੂਦ ਹਨ। ਹਾਈ ਕੋਰਟ ਨੇ ਚੰਡੀਗੜ੍ਹ ਵਿੱਚ ਡਾਕਟਰਾਂ ਦੁਆਰਾ ਮੁਲਜ਼ਮ ਦੀ ਮੈਡੀਕਲ ਜਾਂਚ ਦੇ ਆਦੇਸ਼ ਦਿੱਤੇ ਸਨ।

ਕੀ ਹੈ ਮਾਮਲਾ?

ਹਰਿਆਣਾ ਦੇ ਸੋਨੀਪਤ ਦੇ ਜੇਲ੍ਹ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਸ਼ਿਵ ਕੁਮਾਰ ਨੂੰ 2 ਫਰਵਰੀ ਨੂੰ ਜੇਲ੍ਹ ਲਿਆਂਦਾ ਗਿਆ ਸੀ।

ਇਹ ਵੀ ਪੜ੍ਹੋ:

  • ਨੌਦੀਪ ਕੌਰ ਦਾ ਮੁੱਦਾ ਕਮਲਾ ਹੈਰਿਸ ਦੀ ਭਾਣਜੀ ਨੇ ਕਿਉਂ ਚੁੱਕਿਆ
  • ਨੌਦੀਪ ਕੌਰ ਦਾ ਪਿਛੋਕੜ ਕੀ ਹੈ ਤੇ ਬਾਹਰਲੇ ਮੁਲਕਾਂ ਦੇ ਸਿਆਸਤਦਾਨ ਉਸਦਾ ਮੁੱਦਾ ਕਿਉਂ ਚੁੱਕ ਰਹੇ

ਕੁੰਡਲੀ ਥਾਣੇ ਵਿਚ ਉਨ੍ਹਾਂ ਖ਼ਿਲਾਫ਼ ਧਾਰਾ 148, 149, 323, 384 ਅਤੇ 506 ਅਧੀਨ ਦੰਗੇ ਕਰਨ ਅਤੇ ਧਮਕਾਉਣ ਸਮੇਤ ਕਈ ਮਾਮਲਿਆਂ ਦੇ ਦੋਸ਼ ਵਿਚ ਕੇਸ ਦਰਜ ਹੈ। 12 ਜਨਵਰੀ ਨੂੰ ਉਨ੍ਹਾਂ ਖਿਲਾਫ ਦੋ ਹੋਰ ਐਫਆਈਆਰ ਕੁੰਡਲੀ ਥਾਣੇ ਵਿੱਚ ਦਰਜ ਕੀਤੀਆਂ ਗਈਆਂ ਸੀ।

ਸ਼ਿਵ ਕੁਮਾਰ ਨੇ ਡਾਕਟਰਾਂ ਨੂੰ ਦੱਸਿਆ ਕਿ 12 ਜਨਵਰੀ ਦੀ ਦੁਪਹਿਰ ਨੂੰ ਜਦੋਂ ਮਜ਼ਦੂਰ ਯੂਨੀਅਨ ਸੋਨੀਪਤ ਵਿਖੇ ਧਰਨੇ ''ਤੇ ਸੀ ਤਾਂ ਪੁਲਿਸ ਨਾਲ ਝਗੜਾ ਹੋਇਆ ਸੀ।

ਸ਼ਿਵ ਕੁਮਾਰ ਨੇ ਦਾਅਵਾ ਕੀਤਾ ਕਿ ਉਹ ਉਸ ਸਮੇਂ ਉਸ ਸਥਾਨ ''ਤੇ ਮੌਜੂਦ ਨਹੀਂ ਸੀ।

ਸ਼ਿਵ ਕੁਮਾਰ ਨੇ ਕਿਹਾ, "ਕੁੰਡਲੀ ਥਾਣੇ ਦੀ ਪੁਲਿਸ ਆਈ ਅਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਐਸਐਚਓ ਨੇ ਦੋਸਤ ''ਤੇ ਹਮਲਾ ਕੀਤਾ।"

ਇਸ ਤੋਂ ਇਲਾਵਾ 16 ਜਨਵਰੀ ਨੂੰ ਜਦੋਂ ਉਹ ਕੁੰਡਲੀ ਨੇੜੇ ਕਿਸਾਨਾਂ ਦੇ ਅੰਦੋਲਨ ''ਤੇ ਸੀ, ਤਾਂ ਪੁਲਿਸ ਨੇ ਉਸ ਨੂੰ ਚੁੱਕ ਲਿਆ ਜਿਥੇ ਉਸ''ਤੇ ਕਥਿਤ ਤੌਰ ''ਤੇ ਪੁਲਿਸ ਦੁਆਰਾ ਹਮਲਾ ਕੀਤਾ ਗਿਆ।

ਉਨ੍ਹਾਂ ਨੇ ਕਥਿਤ ਤੌਰ ''ਤੇ ਉਸਦੇ ਦੋਵੇਂ ਪੈਰ ਬੰਨ੍ਹੇ, ਉਸ ਨੂੰ ਜ਼ਮੀਨ'' ਤੇ ਲਿਟਾਇਆ ਅਤੇ ਮਾਰਿਆ। ਉਸ ਦੇ ਨਹੁੰ ਕਥਿਤ ਤੌਰ ''ਤੇ ਖਿੱਚੇ ਗਏ ਸਨ ਅਤੇ ਨਾਲ ਹੀ ਉਨ੍ਹਾਂ ਕਥਿਤ ਤੌਰ ''ਤੇ ਉਸ ਨੂੰ ਡਾਂਗਾਂ ਨਾਲ ਕੁੱਟਿਆ ਅਤੇ ਉਸ ਦੇ ਹੱਥ ਬੰਨ੍ਹੇ। ਉਸ ਨੂੰ ਤਿੰਨ ਦਿਨ ਸੌਣ ਨਹੀਂ ਦਿਤਾ ਗਿਆ ਸੀ।

ਰਿਪੋਰਟ ਵਿੱਚ ਕਥਿਤ ਤੌਰ ''ਤੇ ਮਾਨਸਿਕ ਅਤੇ ਸਰੀਰਕ ਤਸੀਹੇ ਦੇ ਹੋਰ ਵੇਰਵੇ ਵੀ ਦਿੱਤੇ ਗਏ ਹਨ।

ਸੋਨੀਪਤ ਜ਼ਿਲ੍ਹਾ ਪੁਲਿਸ ਨੇ ਸ਼ਿਵ ਕੁਮਾਰ ਨੂੰ ਕੁੰਡਲੀ ਵਿੱਚ ਇੱਕ ਫੈਕਟਰੀ ਵਿੱਚ ਮਜ਼ਦੂਰਾਂ ਦੀਆਂ ਤਨਖਾਹਾਂ ਨਾ ਮਿਲਣ ਦੇ ਦਾਅਵੇ ਨੂੰ ਲੈ ਕੇ ਨਜਾਇਜ਼ ਤੌਰ ਅੰਦਰ ਵੜਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਫੜ ਲਿਆ ਸੀ।

ਹਾਲਾਂਕਿ, ਉਨ੍ਹਾਂ ਦੇ ਵਕੀਲ ਅਤੇ ਪਰਿਵਾਰ ਦਾਅਵਾ ਕਰਦੇ ਹਨ ਕਿ ਸ਼ਿਵ ਅਤੇ ਨੌਦੀਪ ਦੋਵਾਂ ਨੂੰ ਦਿੱਲੀ ਦੀਆਂ ਸਰਹੱਦਾਂ ''ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਨਾਲ ਹੋਣ ਕਾਰਨ ਚੁੱਕਿਆ ਗਿਆ ਸੀ।

BBC

ਇਹ ਵੀ ਪੜ੍ਹੋ:

  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
  • ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
  • ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ

https://www.youtube.com/watch?v=AJgAOq7Od0g

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a6c69b21-4a45-4b01-9fb1-5d726da41e4b'',''assetType'': ''STY'',''pageCounter'': ''punjabi.india.story.56186058.page'',''title'': ''ਨੌਦੀਪ ਦੇ ਸਾਥੀ ਮਜ਼ਦੂਰ ਆਗੂ ਸ਼ਿਵ ਕੁਮਾਰ ਨੇ ਨਹੁੰ ਖਿੱਚੇ ਜਾਣ ਤੇ ਹੱਡੀਆਂ ਟੱਟਣ ਦੇ ਸਬੂਤ ਮਿਲੇ'',''published'': ''2021-02-24T14:59:28Z'',''updated'': ''2021-02-24T14:59:28Z''});s_bbcws(''track'',''pageView'');