ਲੱਖਾ ਸਿਧਾਣਾ ਦੀ ਰੈਲੀ: ''''ਅਸੀਂ ਤਾਂ ਖੇਤੀ ਕਾਨੂੰਨਾਂ ਖਿਲਾਫ਼ ਆਏ ਹਾਂ ਰੈਲੀ ਜਿਸ ਦੀ ਮਰਜ਼ੀ ਹੋਵੇ''''

02/24/2021 7:34:48 AM

Click here to see the BBC interactive

26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਦਿੱਲੀ ''ਚ ਲਾਲ ਕਿਲੇ ਨੇੜੇ ਹੋਈ ਹਿੰਸਾ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਲੱਖਾ ਸਿਧਾਣਾ ਦੀ ਭਾਲ ਵਿੱਚ ਜੁਟੀ ਦਿੱਲੀ ਪੁਲਿਸ ਦੀਆਂ ''ਮਸ਼ਕਾਂ'' ਦੌਰਾਨ ਹੀ ਲੱਖਾ ਸਿਧਾਣਾ ਦੇ ਸਮਰਥਕਾਂ ਨੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਰਾਜ ''ਚ ਮੰਗਲਵਾਰ ਨੂੰ ਰੈਲੀ ਕੀਤੀ।

ਠੀਕ ਉਸ ਵੇਲੇ ਜਦੋਂ 2 ਵੱਜ ਕੇ 13 ਮਿੰਟ ''ਤੇ ਲੱਖਾ ਸਿਧਾਣਾ ਅਚਾਨਕ ਹੀ ਇਸ ਰੈਲੀ ''ਚ ਹਾਜ਼ਰ ਹੋਏ ਤਾਂ ਮੰਚ ਤੋਂ ਇਹ ਐਲਾਨ ਕਰ ਦਿੱਤਾ ਗਿਆ ਕਿ ''''ਜੇਕਰ ਦਿੱਲੀ ਪੁਲਿਸ ''ਚ ਹਿੰਮਤ ਹੈ ਤਾਂ ਉਹ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰ ਕਰਕੇ ਦਿਖਾਏ।''''

ਇਹ ਐਲਾਨ ਹੁੰਦਿਆਂ ਹੀ ਪੰਡਾਲ ''ਚ ਕੇਸਰੀ ਝੰਡੇ ਲਹਿਰਾਏ ਗਏ ਤੇ ''ਬੋਲੇ ਸੋ ਨਿਹਾਲ'' ਦੇ ਜੈਕਾਰੇ ਗੂੰਜ ਉੱਠੇ। ਇਸ ਮੌਕੇ ਦੇਸ ਵਿੱਚ ਕਿਤੇ ਵੀ ''ਖਾਲਸਾਈ ਝੰਡੇ'' ਲਹਿਰਾਉਣ ਨੂੰ ਜਾਇਜ਼ ਕਹਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਲਹਿਰਾਏ ਜਾਂਦੇ ਝੰਡਿਆਂ ਦੀ ਚਰਚਾ ਰੱਜ ਕੇ ਕੀਤੀ ਗਈ।

ਇਹ ਵੀ ਪੜ੍ਹੋ:

  • ਲੱਖਾ ਸਿਧਾਣਾ: ਬਠਿੰਡਾ ਰੈਲੀ ਦੌਰਾਨ ਕਿਉਂ ਨਹੀਂ ਹੋਈ ਗ੍ਰਿਫਤਾਰੀ ਤੇ ਸਿਆਸੀ ਧਿਰਾਂ ਨੇ ਕੀ ਕਿਹਾ
  • ਦਿਸ਼ਾ ਰਵੀ ਨੂੰ ਟੂਲਕਿਟ ਮਾਮਲੇ ਵਿਚ ਜ਼ਮਾਨਤ ਮਿਲੀ, ਜਾਣੋ ਕੀ ਹੈ ਪੂਰਾ ਮਾਮਲਾ ਤੇ ਕੀ ਉੱਠੇ ਸਨ ਸਵਾਲ
  • ਲੱਖਾ ਸਿਧਾਣਾ ਨੇ ਬਠਿੰਡਾ ਰੈਲੀ ਦੌਰਾਨ ਕਿਸਾਨ ਆਗੂਆਂ ਨੂੰ ਕੀ ਕਿਹਾ ਤੇ ਕੀ ਕੀਤਾ ਐਲਾਨ

ਇਸ ਮੌਕੇ ਇਹ ਗੱਲ ਵੀ ਕਹੀ ਗਈ ਕਿ ਲਾਲ ਕਿਲੇ ''ਤੇ ਲਹਿਰਾਏ ਗਏ ਤਿਰੰਗੇ ਝੰਡੇ ਦਾ ਅਪਮਾਨ ਕੀਤਿਆਂ ਕੇਸਰੀ ਝੰਡਾ ਲਹਿਰਾਇਆ ਗਿਆ ਹੈ।

ਅਸਲ ਵਿੱਚ 26 ਜਨਵਰੀ ਦੀ ਹਿੰਸਾ ਦੇ ਮਾਮਲੇ ''ਚ ਦਿੱਲੀ ਪੁਲਿਸ ਪਿਛਲੇ ਹਫ਼ਤੇ ਤੋਂ ਪੰਜਾਬ ਵਿੱਚ ਲੱਖਾ ਸਿਧਾਣਾ ਦੀ ਭਾਲ ਕਰ ਰਹੀ ਹੈ।

ਉਂਝ, ਲੱਖਾ ਸਿਧਾਣਾ ਦੀ ਰੈਲੀ ਵਿੱਚ ਕਿਸੇ ਕਿਸਮ ਦੀ ਹਿੰਸਾ ਨੂੰ ਰੋਕਣ ਲਈ ਪੰਜਾਬ ਪੁਲਿਸ ਦੇ ਅਫ਼ਸਰ ਤੇ ਜਵਾਨ ਵੱਡੀ ਗਿਣਤੀ ''ਚ ਤਾਇਨਾਤ ਸਨ।

ਲੱਖਾ ਸਿਧਾਣਾ ਦੀ ਰੈਲੀ ਵਿੱਚ ਕੀ ਸੀ ਖਾਸ

ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਭਾਵੇਂ ਇਹ ਰੈਲੀ ਲੱਖਾ ਸਿਧਾਣਾ ਨੇ ''ਸ਼ਕਤੀ ਪ੍ਰਦਰਸ਼ਨ'' ਕਰਨ ਲਈ ਰੱਖੀ ਸੀ ਪਰ ਇਸ ਰੈਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂਆਂ ''ਤੇ ਟਿੱਪਣੀਆਂ ਕੀਤੀ ਗਈਆਂ।

ਲੱਖਾ ਸਿਧਾਣਾ ਦੀ ਰੈਲੀ ਇਕੱਠ ਪੱਖੋਂ ਠੀਕ ਰਹੀ। ਇਸ ਦੇ ਨਾਲ ਹੀ ਗਰਮ-ਦਲੀ ਸੰਗਠਨਾਂ ਦੇ ਕਈ ਆਗੂ ਵੀ ਇਸ ਰੈਲੀ ''ਚ ਪਹੁੰਚੇ।

ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮਿਤਸਰ), ਦਲ ਖਾਲਸਾ ਦੇ ਆਗੂਆਂ ਤੋਂ ਇਲਾਵਾ ਕਈ ਸਿੱਖ ਪ੍ਰਚਾਰਕਾਂ ਤੇ ਕਈ ਆਗੂਆਂ ਨੇ ਆਪਣੇ ਵਿਚਾਰ ਰੱਖੇ।

ਇਹ ਗੱਲ ਵੀ ਵਿਲੱਖਣ ਸੀ ਕਿ ਰੈਲੀ ਵਿੱਚ ਕਿਸਾਨ ਸੰਗਠਨਾਂ ਦੇ ਝੰਡਿਆਂ ਦੀ ਥਾਂ ਖਾਲਸਾਈ ਝੰਡੇ ਆਮ ਸਨ। ਇਹ ਵੀ ਜ਼ਿਕਰਯੋਗ ਸੀ ਕਿ ਮੰਚ ਤੋਂ ਬੋਲਣ ਵਾਲੇ ਬੁਲਾਰਿਆਂ ਨੇ ਪੰਜਾਬ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ''ਤੇ ਰੱਜ ਕੇ ਤੰਜ ਕਸੇ।

ਭਾਵੇਂ ਇਸ ਮੌਕੇ ਪੰਜਾਬ ਯੂਥ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ ਪਰ ਮੰਚ ਸੰਚਾਲਕ ਨੇ ਉਨ੍ਹਾਂ ਦੀ ਬੇਨਤੀ ਦੇ ਬਾਵਜੂਦ ਸਟੇਜ ਤੋਂ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ।

ਇਸ ਰੈਲੀ ਵਿੱਚ ਚਰਚਿਤ ਸ਼ਖਸੀਅਤਾਂ ਹਰਦੀਪ ਸਿੰਘ ਡਿਬਡਿਬਾ, ਨਾਰਾਇਣ ਸਿੰਘ ਚੌੜਾ, ਹਰਦੀਪ ਸਿੰਘ ਮਹਿਰਾਜ, ਪ੍ਰੋ. ਮਹਿੰਦਰਪਾਲ ਸਿੰਘ ਸਮੇਤ ਕਈ ਲੋਕ ਚਰਚਾ ਦਾ ਵਿਸ਼ਾ ਰਹੇ।

ਹੋਰਨਾਂ ਜਥੇਬੀਦਆਂ ਦੇ ਆਗੂਆਂ ਨੇ ਕੀ ਕਿਹਾ

ਪਿੰਡ ਬਰਗਾੜੀ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਇਸ ਰੈਲੀ ''ਚ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀਆਂ ਗਲਤ ਨੀਤੀਆਂ ਕਾਰਨ ਅੱਜ ਨੌਜਵਾਨ ਤਿਹਾੜ ਜੇਲ੍ਹ ''ਚ ਬੰਦ ਹਨ।

''''ਕਿਸਾਨ ਜਥੇਬੰਦੀਆਂ ਦੇ ਅਜਿਹੇ ਰਵੱਈਏ ਕਾਰਨ ਹੀ ਦੀਪ ਸਿੱਧੂ, ਨੌਦੀਪ ਕੌਰ, ਰਣਜੀਤ ਸਿੰਘ ਤੇ ਦਿਸ਼ਾ ਰਵੀ ਸਮੇਤ ਅਨੇਕਾਂ ਬੇਕੂਸਰ ਅੱਜ ਭਾਰਤ ਦੀ ਹਾਕਮ ਧਿਰ ਦੇ ਇਸ਼ਾਰਿਆਂ ''ਤੇ ਜੇਲ੍ਹਾਂ ''ਚ ਹਨ। ਇਹ ਵੱਖਰੀ ਗੱਲ ਹੈ ਕਿ ਕੇਂਦਰ ਸਰਕਾਰ ਘੱਟ ਗਿਣਤੀਆਂ ਦੇ ਖਿਲਾਫ਼ ਹੈ ਪਰ ਅੱਜ ਲੱਖਾ ਸਿਧਾਣਾ ਵਰਗੇ ਆਗੂਆਂ ਦੀ ਅਗਵਾਈ ਹੇਠ ਜੇਲ੍ਹਾਂ ''ਚ ਬੰਦ ਨੌਜਵਾਨਾਂ ਦੀ ਰਿਹਾਈ ਦਾ ਰਾਹ ਪੱਧਰਾ ਹੋ ਸਕਦਾ ਹੈ। ਇਸ ਲਈ ਹੀ ਮੈਂ ਅੱਜ ਇੱਥੇ ਹਾਂ।''''

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਸੰਯੁਕਤ ਕਿਸਾਨ ਮੋਰਚੇ ਦੀ ਰਣਨੀਤੀ ''ਤੇ ਸਵਾਲ ਚੁੱਕੇ।

ਉਨ੍ਹਾਂ ਨੇ ਕਿਹਾ, ''''ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲੇ ਨੇੜੇ ਜੋ ਵਾਪਰਿਆ ਉਹ ਇੱਕ ਸਾਜ਼ਿਸ਼ ਦਾ ਹਿੱਸਾ ਸੀ। ਪਰ ਇਸ ਗੱਲ ਦੀ ਸਮਝ ਨਹੀਂ ਆਈ ਕਿ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਭਾਰਤ ਦੀ ਲੋਕ ਸਭਾ ਦਾ ਘਿਰਾਓ ਕਰਨ ਦੇ ਕੀਤੇ ਗਏ ਐਲਾਨ ਤੋਂ ਕਿਉਂ ਪਲਟ ਗਈਆਂ। ਅਸੀਂ ਤਾਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਪਾਰਲੀਮੈਂਟ ਦੇ ਘਿਰਾਓ ਦਾ ਪ੍ਰੋਗਰਾਮ ਮੁੜ ਉਲੀਕਣ।''''

ਇਹ ਵੀ ਪੜ੍ਹੋ:

  • ਕਿਵੇਂ ਗੈਂਗਸਟਰ ਬਣਦੇ ਹਨ ਪੰਜਾਬੀ ਮੁੰਡੇ?
  • ਲਾਲ ਕਿਲੇ ਨਾਲ ਪੰਜਾਬੀਆਂ ਦਾ ਇਤਿਹਾਸਕ ਕੁਨੈਕਸ਼ਨ ਕੀ ਹੈ
  • ਲਾਲ ਕਿਲਾ : ਭਾਰਤੀ ਲੋਕਾਂ ਦੇ ਮਨਾਂ ਵਿਚ ਇਸ ਕੌਮੀ ਸਮਾਰਕ ਕਿਸ ਗੱਲ ਦਾ ਪ੍ਰਤੀਕ ਹੈ

ਰੈਲੀ ਵਿੱਚ ਪਹੁੰਚੇ ਲੋਕਾਂ ਦਾ ਪ੍ਰਤੀਕਰਮ

ਇਸ ਮੌਕੇ ਰੈਲੀ ''ਚ ਸ਼ਾਮਲ ਕਈ ਬਜ਼ੁਰਗ ਔਰਤ ਤੇ ਮਰਦ ਇਸ ਗੱਲੋਂ ਅਣਜਾਣ ਨਜ਼ਰ ਆਏ ਕਿ ਉਹ ਕਿਸ ਪ੍ਰਕਾਰ ਦੀ ਰੈਲੀ ਵਿੱਚ ਆਏ ਹਨ।

ਪਿੰਡ ਮਹਿਰਾਜ ਦੀ ਬਜ਼ੁਰਗ ਸੁਰਜੀਤ ਕੌਰ ਕਹਿੰਦੀ ਹੈ, ''''ਮੈਂ ਤਾਂ ਪੁੱਤ ਡੇਢ ਸੌ ਔਰਤਾਂ ਨਾਲ ਲੈ ਕੇ ਆਈ ਆਂ। ਮੈਨੂੰ ਨਹੀਂ ਪਤਾ ਕਿ ਕਿਸ ਦੀ ਰੈਲੀ ਹੈ, ਅਸੀਂ ਤਾਂ ਮੋਦੀ ਸਰਕਾਰ ਵਿਰੁੱਧ ਝੰਡਾ ਚੁੱਕਿਆ ਤੇ ਖੇਤੀ ਬਿੱਲਾਂ ਦੀ ਵਾਪਸੀ ਤੱਕ ਮੈਂ ਤਾਂ ਆਖ਼ਰੀ ਸਾਹ ਤੱਕ ਝੰਡਾ ਫੜ੍ਹ ਕੇ ਰੈਲੀਆਂ ''ਚ ਜਾਂਦੀ ਰਹਾਂਗੀ।''''

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਦੂਜੇ ਪਾਸੇ, ਭਾਰਤ ਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਦੇ ਲੋਕ ਪੰਡਾਲ ਵਿੱਚ ਇਸ ਗੱਲ ਦਾ ਜਾਇਜ਼ਾ ਲੈਂਦੇ ਨਜ਼ਰ ਆਏ ਕਿ ਆਖ਼ਰਕਾਰ ਰੈਲੀ ''ਚ ਆਏ ਲੋਕਾਂ ਦੇ ਮਨਾਂ ਦਾ ਅਸਲ ਖਿਆਲ ਕੀ ਹੈ।

ਪੰਡਾਲ ''ਚ ਬੈਠੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਨੌਜਵਾਨ ਹੀ ਕਿਸੇ ਕੌਮ ਦਾ ਸਰਮਾਇਆ ਹੁੰਦੇ ਹਨ।

''''ਮੇਰੇ ''ਤੇ ਭਾਵੇਂ ਕੇਂਦਰ ਸਰਕਾਰ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਨੌਜਵਾਨ ਕਿਸਾਨਾਂ ਨੂੰ ਇਹ ਕਾਰਵਾਈ ਕਦੇ ਵੀ ਡਰਾ ਨਹੀਂ ਸਕਦੀ। ਮੈਂ ਸੰਯੁਕਤ ਮੋਰਚੇ ਦੇ ਆਗੂਆਂ ਦੇ ਨਾਲ ਹਾਂ ਪਰ ਉਹ ਨੌਜਵਾਨਾਂ ਨੂੰ ਕੋਈ ਠੋਸ ਗੱਲ ਕਹਿਣ।''''

ਰੈਲੀ ਦੌਰਾਨ ਲੱਖਾ ਸਿਧਾਣਾ ਦੇ ਸਮਰਥਕਾਂ ਨੇ ਮੰਚ ਤੋਂ ਲੈ ਕੇ ਨਾਕਿਆਂ ਤੱਕ ਦੀ ਸੁਰੱਖਿਆ ਆਪਣੇ ਹੱਥ ਵਿੱਚ ਹੀ ਰੱਖੀ। ਭਾਵੇਂ ਕੋਈ ਪੱਤਰਕਾਰ ਸੀ ਤੇ ਭਾਵੇਂ ਕੋਈ ਰਾਜਨੇਤਾ, ਸਾਰਿਆਂ ''ਤੇ ਕਰੜੀ ਨਜ਼ਰ ਰੱਖੀ ਗਈ।

ਮੀਡੀਆ ਦੀ ਭੂਮੀਕਾ ''ਤੇ ਸਵਾਲ

ਹਾਲਾਤ ਇੱਥੋਂ ਤੱਕ ਚਲੇ ਗਏ ਕਿ ਜਿਵੇਂ ਹੀ ਲੱਖਾ ਸਿਧਾਣਾ ਨੇ ਆਪਣੇ ਭਾਸ਼ਨ ਦੌਰਾਨ ਮੀਡੀਆ ਦੀ ਭੂਮੀਕਾ ਦੌਰਾਨ ਕੁੱਝ ਨਿਊਜ਼ ਚੈਨਲਾਂ ਅਤੇ ਅਖ਼ਬਾਰਾਂ ''ਤੇ ਕਈ ਪ੍ਰਕਾਰ ਦੇ ਸਵਾਲ ਚੁੱਕੇ ਤਾਂ ਭੜਕਾਹਟ ਵਿੱਚ ਆ ਕੇ ਪੰਡਾਲ ''ਚ ਬੈਠੇ ਕੁੱਝ ਲੋਕਾਂ ਨੇ ਸਬੰਧਤ ਚੈਨਲ ਦੇ ਪੱਤਰਕਾਰਾਂ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਗ਼ਨੀਮਤ ਰਹੀ ਕਿ ''ਕੰਮ'' ਇੱਥੇ ਹੀ ਨਿੱਬੜ ਗਿਆ।

ਪੱਤਰਕਾਰ ਉਮਸ ਕੁਮਾਰ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੇ ਚੈਨਲ ਨੂੰ ਨਿਸ਼ਾਨਾ ਬਣਾਇਆ ਗਿਆ।

''''ਅਸੀਂ ਤਾਂ ਚੈਨਲ ਲਈ 12 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ ਪਰ ਮੇਰੇ ਕੈਮਰਾਮੈਨ ਜੋਇਲ ਗਿੱਲ ਨਾਲ ਜੋ ਵਾਪਰਿਆ, ਉਹ ਕਿਸੇ ਵੀ ਦ੍ਰਿਸ਼ਟੀਕੋਣ ਤੋਂ ਠੀਕ ਨਹੀਂ ਹੈ।''''

ਰੈਲੀ ਦੇ ਅੰਤ ਵਿੱਚ ਲੱਖਾ ਸਿਧਾਣਾ ਦੇ ਕਈ ਨੌਜਵਾਨ ਸਮਰਥਕ ਡਾਂਗਾਂ ਦੇ ''ਬਲਬੂਤੇ'' ''ਤੇ ਆਪਣੇ ਆਗੂ ਨੂੰ ਪੰਡਾਲ ਤੋਂ ਬਾਹਰ ਲੈ ਗਏ ਅਤੇ ਲੱਖਾ ਸਿਧਾਣਾ ਨੂੰ ਕਾਬੂ ਕਰਨ ਆਈ ਪੁਲਿਸ ਪਾਰਟੀ ''ਝਾਕਦੀ'' ਹੀ ਰਹਿ ਗਈ।

ਰੈਲੀ ਦੀ ਸਟੇਜ ਤੋਂ ਲੱਖਾ ਸਿਧਾਣਾ ਸਮੇਤ ਕਈ ਬੁਲਾਰਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ''ਸਿੱਧੀ'' ਚਿਤਾਵਨੀ ਦਿੱਤੀ ਕਿ ''ਜੇ ਕਰ ਦਿੱਲੀ ਪੁਲਿਸ ਪੰਜਾਬ ''ਚੋਂ ਕਿਸੇ ਕਿਸਾਨ ਆਗੂ ਦੀ ਗ੍ਰਿਫ਼ਤਾਰੀ ਕਰਦੀ ਹੈ ਤਾਂ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹੋਣਗੇ''।

BBC

ਇਹ ਵੀ ਪੜ੍ਹੋ:

  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
  • ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
  • ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ

https://www.youtube.com/watch?v=Fv_9RB3OYfI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b82ec0c1-d7fb-4eeb-81dd-a2341b180aa6'',''assetType'': ''STY'',''pageCounter'': ''punjabi.india.story.56172212.page'',''title'': ''ਲੱਖਾ ਸਿਧਾਣਾ ਦੀ ਰੈਲੀ: \''ਅਸੀਂ ਤਾਂ ਖੇਤੀ ਕਾਨੂੰਨਾਂ ਖਿਲਾਫ਼ ਆਏ ਹਾਂ ਰੈਲੀ ਜਿਸ ਦੀ ਮਰਜ਼ੀ ਹੋਵੇ\'''',''author'': ''ਸੁਰਿੰਦਰ ਮਾਨ'',''published'': ''2021-02-24T01:54:37Z'',''updated'': ''2021-02-24T01:54:37Z''});s_bbcws(''track'',''pageView'');