ਫੇਸਬੁੱਕ ਨੇ ਆਸਟਰੇਲੀਆ ਵਿੱਚ ਨਿਊਜ਼ ਬੰਦ ਕੀਤੀ, ਕੀ ਹੈ ਪੂਰਾ ਮਾਮਲਾ

02/18/2021 9:19:38 PM

Reuters
ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਵੀਰਵਾਰ ਨੂੰ ਆਸਟਰੇਲੀਆ ਵਿੱਚ ਖ਼ਬਰਾਂ ਨਾਲ ਸਬੰਧਤ ਸਮੱਗਰੀ ''ਤੇ ਪਾਬੰਦੀ ਲਗਾ ਦਿੱਤੀ ਸੀ

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਕਿਹਾ ਹੈ ਕਿ ਫੇਸਬੁੱਕ ਵੱਲੋਂ ਦੇਸ਼ ਵਿੱਚ ਉਪਭੋਗਤਾਵਾਂ ਲਈ ਖ਼ਬਰਾਂ ਦੀ ਸਮੱਗਰੀ ''ਤੇ ਪਾਬੰਦੀ ਲਗਾਉਣ ਤੋਂ ਉਨ੍ਹਾਂ ਦੀ ਸਰਕਾਰ ਨਹੀਂ ਡਰਦੀ।

ਉਨ੍ਹਾਂ ਨੇ ਕਿਹਾ ਕਿ "ਆਸਟਰੇਲੀਆ ਨੂੰ ਅਨਫ੍ਰੈਂਡ" ਕਰਨ ਦੀ ਫੇਸਬੁੱਕ ਦੀ ਕੋਸ਼ਿਸ਼ ਮੰਦਭਾਗੀ ਹੈ।

ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਵੀਰਵਾਰ ਨੂੰ ਆਸਟਰੇਲੀਆ ਵਿੱਚ ਖ਼ਬਰਾਂ ਨਾਲ ਸਬੰਧਤ ਸਮੱਗਰੀ ''ਤੇ ਪਾਬੰਦੀ ਲਗਾ ਦਿੱਤੀ ਸੀ। ਗੂਗਲ ਨੇ ਇਹ ਵੀ ਕਿਹਾ ਹੈ ਕਿ ਉਹ ਆਸਟਰੇਲੀਆ ਵਿੱਚ ਆਪਣਾ ਸਰਚ ਇੰਜਨ ਬੰਦ ਕਰ ਸਕਦਾ ਹੈ।

Click here to see the BBC interactive

ਵਿਸ਼ਵ ਦੀਆਂ ਇਨ੍ਹਾਂ ਦੋ ਵੱਡੀਆਂ ਤਕਨੀਕੀ ਕੰਪਨੀਆਂ ਅਤੇ ਆਸਟਰੇਲੀਆ ਸਰਕਾਰ ਵਿਚਾਲੇ ਵਿਵਾਦ ਦਾ ਕਾਰਨ ਇੱਕ ਪ੍ਰਸਤਾਵਤ ਕਾਨੂੰਨ ਹੈ ਜੋ ਤਕਨੀਕੀ ਕੰਪਨੀਆਂ ਅਤੇ ਮੀਡੀਆ ਅਦਾਰਿਆਂ ਵਿਚਕਾਰ ਬਾਜ਼ਾਰ ''ਚ ਸ਼ਕਤੀ ਦਾ ਸੰਤੁਲਨ ਸਥਾਪਤ ਕਰਨ ਲਈ ਲਿਆਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ

  • ਕਿਸਾਨਾਂ ਦੇ ਰੇਲ ਰੋਕੋ ਕਾਰਨ ਕਈ ਥਾਂ ਸਵਾਰੀਆਂ ਹੋਈਆਂ ਖੱਜਲ, ਸ਼ੰਭੂ ਬੈਠੇ ਕਿਸਾਨਾਂ ਨੇ ਕੀ ਕਿਹਾ
  • ਕਿਸਾਨ ਅੰਦੋਲਨ ਯੂਕੇ ਰਹਿੰਦੇ ਭਾਰਤੀਆਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ
  • ਆਈਪੀਐੱਲ 2021: ਨੀਲਾਮੀ ਦੌਰਾਨ ਕਿਵੇਂ ਖਰੀਦੇ ਜਾਂਦੇ ਹਨ ਕ੍ਰਿਕਟਰ

ਪ੍ਰਸਤਾਵਿਤ ਕਾਨੂੰਨ ਆਸਟਰੇਲੀਆਈ ਸੰਸਦ ਦੇ ਹੇਠਲੇ ਸਦਨ ਵਿੱਚ ਪਾਸ ਕੀਤਾ ਗਿਆ ਹੈ। ਹੁਣ ਇਹ ਪ੍ਰਸਤਾਵਿਤ ਕਾਨੂੰਨ ਸੈਨੇਟ ਵਿੱਚ ਪਾਸ ਕੀਤੇ ਜਾਣ ਦੀ ਤਿਆਰੀ ਵਿੱਚ ਹੈ।

ਪਰ ਪਹਿਲਾਂ ਅਸੀਂ ਜਾਣਦੇ ਹਾਂ ਕਿ ਇਹ ਬਹੁ-ਰਾਸ਼ਟਰੀ ਕੰਪਨੀਆਂ ਆਸਟਰੇਲੀਆ ''ਤੇ ਕੀ ਦਬਾਅ ਪਾ ਰਹੀਆਂ ਹਨ।

ਆਖ਼ਰ ਕੀ ਹੈ ਮਾਮਲਾ?

ਵਰਲਡ ਫਰਸਟ ਅਖਵਾਏ ਗਏ ਇਸ ਪ੍ਰਸਤਾਵਤ ਕਾਨੂੰਨ ਦਾ ਉਦੇਸ਼ ਅਮਰੀਕੀ ਤਕਨੀਕੀ ਕੰਪਨੀਆਂ ਨੂੰ ਜਾ ਰਹੇ ਐਡਵਰਟਾਈਜ਼ਮੇਂਟ ਮਾਲੀਆ ਕਾਰਨ ਮੀਡੀਆ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਦਾ ਹੱਲ ਕਰਨਾ ਹੈ।

ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸਦਾ ਸਿੱਧਾ ਪ੍ਰਭਾਵ ਤਕਨੀਕੀ ਕੰਪਨੀਆਂ ''ਤੇ ਪੈ ਸਕਦਾ ਹੈ। ਇਸਦੇ ਨਾਲ, ਇੰਟਰਨੈਟ ''ਤੇ ਉਪਲਬਧ ਖਬਰਾਂ ਦੀ ਸਮੱਗਰੀ ਤੱਕ ਲੋਕਾਂ ਦੀ ਪਹੁੰਚ ਨੂੰ ਵੀ ਪ੍ਰਭਾਵਿਤ ਕੀਤਾ ਜਾ ਸਕਦਾ ਹੈ।

ਇਸ ਮੁੱਦੇ ਬਾਰੇ ਲੰਬੇ ਸਮੇਂ ਤੋਂ ਗੱਲ ਕੀਤੀ ਜਾ ਰਹੀ ਹੈ ਅਤੇ ਚਿੰਤਾਵਾਂ ਇਹ ਜ਼ਾਹਰ ਕੀਤੀਆਂ ਜਾ ਰਹੀਆਂ ਹਨ ਕਿ ਤਕਨੀਕੀ ਕੰਪਨੀਆਂ ਦਾ ਮੀਡੀਆ ਸੰਸਥਾਵਾਂ ''ਤੇ ਮਾਰਕੀਟ ਪੱਧਰ ''ਤੇ ਦਬਦਬਾ ਹੈ।

PA Media
ਇੰਟਰਨੈਟ ''ਤੇ ਉਪਲਬਧ ਖਬਰਾਂ ਦੀ ਸਮਗਰੀ ਤੱਕ ਲੋਕਾਂ ਦੀ ਪਹੁੰਚ ਨੂੰ ਵੀ ਪ੍ਰਭਾਵਤ ਕੀਤਾ ਜਾ ਸਕਦਾ ਹੈ

ਆਸਟਰੇਲੀਆ ਵਿੱਚ ਗੂਗਲ ਇੱਕ ਮੁੱਖ ਸਰਚ ਇੰਜਨ ਹੈ ਜੋ ਸਰਕਾਰ ਵੱਲੋਂ ਬਹੁਤ ਜ਼ਿਆਦਾ ਲੋੜੀਂਦੀ ਸੇਵਾ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ ਅਤੇ ਇਸਦਾ ਬਹੁਤ ਘੱਟ ਮਾਰਕੀਟ ਵਿੱਚ ਮੁਕਾਬਲਾ ਹੁੰਦਾ ਹੈ।

2018 ਵਿੱਚ ਆਸਟਰੇਲੀਆਈ ਸਰਕਾਰ ਦੀ ਰੈਗੂਲੇਟਰੀ ਸੰਸਥਾ, ਆਸਟਰੇਲੀਆਈ ਮੁਕਾਬਲਾ ਅਤੇ ਖਪਤਕਾਰ ਕਮਿਸ਼ਨ (ਏ.ਸੀ.ਸੀ.ਸੀ.) ਨੇ ਮੀਡੀਆ ਅਤੇ ਇਸ਼ਤਿਹਾਰਬਾਜ਼ੀ ਦੇ ਖੇਤਰ ਵਿੱਚ ਮੁਕਾਬਲੇ ਵਾਲੇ ਵਾਤਾਵਰਨ ਉੱਤੇ ਗੂਗਲ ਅਤੇ ਫੇਸਬੁੱਕ ਦੇ ਪ੍ਰਭਾਵ ਬਾਰੇ ਜਾਂਚ ਦੇ ਹੁਕਮ ਦਿੱਤੇ ਹਨ।

ਸੰਸਥਾ ਨੇ ਪਾਇਆ ਕਿ ਮੀਡੀਆ ਅਤੇ ਤਕਨੀਕੀ ਕੰਪਨੀਆਂ ਵਿਚਕਾਰ ਸ਼ਕਤੀ ਦਾ ਅਸੰਤੁਲਨ ਹੈ। ਇਸ ਅਧਾਰ ''ਤੇ, ਸੰਸਥਾ ਨੇ ਇੱਕ ਕਾਨੂੰਨ ਦੀ ਸਿਫਾਰਸ਼ ਕੀਤੀ ਜੋ ਕਿ ਦੋ ਕਿਸਮਾਂ ਦੀਆਂ ਕੰਪਨੀਆਂ ਵਿਚਕਾਰ ਸ਼ਕਤੀ ਦਾ ਸੰਤੁਲਨ ਸਥਾਪਤ ਕਰੇਗੀ।

ਪਿਛਲੇ ਸਾਲ ਜੁਲਾਈ ਵਿੱਚ, ਆਸਟਰੇਲੀਆਈ ਸਰਕਾਰ ਨੇ ਇੱਕ ਨਵਾਂ ਬਿੱਲ ਪੇਸ਼ ਕੀਤਾ, ਜਿਸ ਕਾਰਨ ਫੇਸਬੁੱਕ ਅਤੇ ਗੂਗਲ ਨੇ ਆਸਟਰੇਲੀਆ ਵਿੱਚ ਆਪਣੀਆਂ ਸੇਵਾਵਾਂ ਦੇਣਾ ਬੰਦ ਕਰਨ ਦੀ ਧਮਕੀ ਦਿੱਤੀ ਸੀ।

BBC

ਇਹ ਵੀ ਪੜ੍ਹੋ:

  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
  • ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
  • ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ

https://www.youtube.com/watch?v=k0xQWwmcG9w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5af3135a-d82d-414a-8886-9337a4aac768'',''assetType'': ''STY'',''pageCounter'': ''punjabi.international.story.56116946.page'',''title'': ''ਫੇਸਬੁੱਕ ਨੇ ਆਸਟਰੇਲੀਆ ਵਿੱਚ ਨਿਊਜ਼ ਬੰਦ ਕੀਤੀ, ਕੀ ਹੈ ਪੂਰਾ ਮਾਮਲਾ'',''published'': ''2021-02-18T15:35:25Z'',''updated'': ''2021-02-18T15:35:25Z''});s_bbcws(''track'',''pageView'');