ਮਾਲਵਿਕਾ ਬਨਸੋੜ: ਖੇਡਾਂ ਤੇ ਪੜ੍ਹਾਈ ਦੋਵਾਂ ''''ਚ ਮਿਸਾਲ ਪੇਸ਼ ਕਰਨ ਵਾਲੀ ਕੁੜੀ

02/05/2021 4:34:25 PM

BBC

ਜਦੋਂ ਬਹੁਤੇ ਖਿਡਾਰੀ ਪਰਿਵਾਰ ਵਲੋਂ ਪੜ੍ਹਾਈ ''ਤੇ ਜ਼ੋਰ ਦੇਣ ਕਾਰਨ ਆਪਣਾ ਖੇਡਣ ਦਾ ਹੁਨਰ ਗੁਆ ਬੈਠਦੇ ਹਨ, ਤਾਂ ਉਦੋਂ ਨੌਜਵਾਨ ਭਾਰਤੀ ਬੈਡਮਿੰਟਨ ਖਿਡਾਰਨ ਦੀ ਕਹਾਣੀ ਕੁਝ ਵਿਲੱਖਣ ਲਗਦੀ ਹੈ।

ਅਜਿਹਾ ਹੀ ਉਨ੍ਹਾਂ ਦੇ ਡੈਂਟਿਸਟ (ਦੰਦਾ ਦੇ ਡਾਕਟਰ) ਮਾਤਾ ਪਿਤਾ ਦਾ ਪੱਧਰ ਸੀ ਕਿ ਉਨ੍ਹਾਂ ਦੀ ਮਾਤਾ ਨੇ ਖੇਡ ਵਿਗਿਆਨ ਵਿੱਚ ਮਾਸਟਰਜ਼ ਪ੍ਰੋਗਰਾਮ ਮੁਕੰਮਲ ਕੀਤਾ ਤਾਂ ਜੋ ਉਹ ਆਪਣੀ ਧੀ ਦੇ ਖੇਡਾਂ ਦੇ ਸ਼ੌਕ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਣ।

ਬੈਡਮਿੰਟਨ ਖਿਡਾਰਨ ਮਾਲਵਿਕਾ ਬਨਸੋੜ, ਮਹਾਰਾਸ਼ਟਰ ਦੇ ਨਾਗਪੁਰ ਤੋਂ ਹਨ, ਉਨ੍ਹਾਂ ਦੀ ਬਚਪਨ ਤੋਂ ਹੀ ਵੱਖ ਵੱਖ ਖੇਡਾਂ ''ਚ ਰੁਚੀ ਸੀ।

ਮਾਲਵਿਕਾ ਦੇ ਮਾਤਾ ਪਿਤਾ ਨੇ ਉਨ੍ਹਾਂ ਦੇ ਬਹੁਪੱਖੀ ਵਿਕਾਸ ਅਤੇ ਤੰਦਰੁਸਤੀ ਨੂੰ ਵਧਾਉਣ ਲਈ, ਉਨ੍ਹਾਂ ਨੂੰ ਇੱਕ ਖੇਡ ਗੰਭੀਰਤਾ ਨਾਲ ਖੇਡਣ ਲਈ ਪ੍ਰੇਰਿਆ।

ਇਹ ਵੀ ਪੜ੍ਹੋ:

  • ਗਾਜ਼ੀਪੁਰ ਬਾਰਡਰ ''ਤੇ ਇੱਕ ਪਾਸੇ ਕਿਸਾਨ, ਦੂਜੇ ਪਾਸੇ ਪਹਿਰਾ - ਗਰਾਊਂਡ ਰਿਪੋਰਟ
  • ਰਿਹਾਨਾ ਦੇ ਟਵੀਟ ਤੋਂ ਬਾਅਦ ਮੰਤਰੀਆਂ ਨੇ ਸਰਕਾਰ ਦਾ ਬਚਾਅ ਕਿਵੇਂ ਕੀਤਾ
  • ਕੀ ਰਾਕੇਸ਼ ਟਿਕੈਤ ਕਿਸਾਨ ਅੰਦੋਲਨ ਦੇ ਏਜੰਡੇ ਤੋਂ ਵੱਖ ਚੱਲ ਰਹੇ ਹਨ

ਅੱਠ ਸਾਲਾ ਮਾਲਵਿਕਾ ਨੇ ਬੈਡਮਿੰਟਨ ਦੀ ਚੋਣ ਕੀਤੀ।

ਖੇਡ ਲਈ ਲੋੜੀਂਦੀ ਸਿਖਲਾਈ ਮੁਹੱਈਆ ਕਰਵਾਉਣ ਅਤੇ ਲੋੜੀਂਦੇ ਮਾਨਸਿਕ ਸਹਿਯੋਗ ਲਈ ਉਨ੍ਹਾਂ ਦੇ ਮਾਤਾ-ਪਿਤਾ ਨੇ ਅਡੋਲ ਉਨ੍ਹਾਂ ਦਾ ਸਾਥ ਦਿੱਤਾ।

ਮਾਲਵਿਕਾ ਖੇਡ ਲਈ ਆਪਣੀ ਪੜ੍ਹਾਈ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਸਨ ਅਤੇ ਨਾ ਹੀ ਚਾਹੁੰਦੇ ਸਨ ਕਿ ਪੜਾਈ ਕਾਰਨ ਖੇਡ ਪ੍ਰਭਾਵਿਤ ਹੋਵੇ। ਇਸ ਨੇ ਉਨ੍ਹਾਂ ਨੂੰ ਸਖ਼ਤ ਮਿਹਨਤ ਲਈ ਪ੍ਰੇਰਿਆ ਅਤੇ ਨਤੀਜੇ ਵੀ ਦੁੱਗਣੀ ਖੁਸ਼ੀ ਦੇਣ ਵਾਲੇ ਸਨ।

ਜਦੋਂ ਮਾਲਵਿਕਾ ਨੇ ਦਸਵੀਂ ਅਤੇ ਗਿਆਰਵੀਂ ਦੀ ਪ੍ਰੀਖਿਆ ਵਿੱਚ 90 ਫ਼ੀਸਦ ਅੰਕ ਹਾਸਲ ਕੀਤੇ ਤਾਂ ਉਨ੍ਹਾਂ ਨੇ ਇਸੇ ਸਮੇਂ ਦੌਰਾਨ ਹੋਏ ਮੁਕਾਬਲਿਆਂ ਵਿੱਚ ਸੱਤ ਅੰਤਰਰਾਸ਼ਟਰੀ ਮੈਡਲ ਵੀ ਜਿੱਤੇ।

BBC
ਮਾਲਵਿਕਾ ਬਨਸੋੜ

ਦੂਹਰੀਆਂ ਚੁਣੌਤੀਆਂ ਨਾਲ ਨਜਿੱਠਣਾ

ਇੱਕ ਕਾਮਯਾਬ ਪੇਸ਼ੇਵਰ ਪਰਿਵਾਰ ਨਾਲ ਸਬੰਧ ਰੱਖਣ ਦੇ ਬਾਵਜੂਦ, ਮਾਲਵਿਕਾ ਨੇ ਵੀ ਆਪਣੇ ਹਿੱਸੇ ਦੀਆਂ ਚੁਣੌਤੀਆਂ ਦਾ ਸਹਾਮਣਾ ਕੀਤਾ, ਫਿਰ ਉਹ ਚਾਹੇ ਵਸੀਲਿਆਂ ਨਾਲ ਸਬੰਧਤ ਹੋਣ ਜਾਂ ਫ਼ਿਰ ਬੁਨਿਆਦੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਜਿੱਥੇ ਉਹ ਰਹਿੰਦੇ ਸਨ ਉੱਥੇ ਅਭਿਆਸ ਕਰਨ ਲਈ ਬਹੁਤ ਥੋੜ੍ਹੇ ਸਿੰਥੈਟਿਕ ਕੋਰਟ ਸਨ ਅਤੇ ਜਿਹੜੇ ਸਨ ਉਨ੍ਹਾਂ ਵਿੱਚ ਲੋੜੀਂਦਾ ਰੌਸ਼ਨੀ ਦਾ ਪ੍ਰਬੰਧ ਨਹੀਂ ਸੀ।

ਇਸ ਤੋਂ ਇਲਾਵਾ, ਕੋਚ-ਸਿਖਿਆਰਥੀ ਦੇ ਅਜੀਬ ਅਨੁਪਾਤ ਕਾਰਨ, ਕੋਚਾਂ ਦਾ ਲੋੜੀਂਦਾ ਧਿਆਨ ਪ੍ਰਾਪਤ ਕਰਨਾ ਔਖਾ ਸੀ।

ਸਬ-ਜੁਨੀਅਰ ਅਤੇ ਜੁਨੀਅਰ ਪੱਧਰ ''ਤੇ ਮੁਕਾਬਲਿਆਂ ਵਿੱਚ ਖੇਡਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਅਹਿਸਾਸ ਹੋਇਆ ਕਿ ਕੌਮਾਂਤਰੀ ਯਾਤਰਾ ਇੱਕ ਮਹਿੰਗਾ ਕੰਮ ਹੈ ਅਤੇ ਸਪੌਂਸਰ ਲੱਭਣੇ ਵੀ ਕੋਈ ਸੌਖਾ ਕੰਮ ਨਹੀਂ ਹੈ।

ਸਫ਼ਲਤਾ ਹਾਸਲ ਕਰਨਾ

ਸੂਬਾ ਪੱਧਰ ''ਤੇ ਅੰਡਰ-13 ਅਤੇ ਅੰਡਰ 17 ਉਮਰ ਵਰਗ ਵਿੱਚ ਟਾਇਟਲਾਂ ਨਾਲ ਸ਼ੁਰੂਆਤ ਕਰਨ ਤੋਂ ਬਾਅਦ ਬਨਦੋਸ ਨੇ ਸਕੂਲ ਗੇਮਜ਼ ਫ਼ੈਡਰੇਸ਼ਨ ਆਫ਼ ਇੰਡੀਆ ਵਲੋਂ ਕਰਵਾਏ ਗਏ ਕੌਮੀ ਪੱਧਰ ਦੇ ਜੁਨੀਅਰ ਅਤੇ ਸੀਨੀਅਰ ਮੁਕਾਬਲਿਆਂ ਵਿੱਚ ਤਿੰਨ ਸੋਨ ਤਮਗੇ ਜਿੱਤੇ।

ਉਨ੍ਹਾਂ ਨੇ ਸਾਲ 2019 ''ਚ ਮਾਲਦੀਪ ਵਿੱਚ ਇੰਟਰਨੈਸ਼ਨਲ ਫਿਊਚਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਜਿੱਤਣ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੇ ਸੁਫ਼ਨੇ ਦੇਖਣ ਦੀ ਸ਼ੁਰੂਆਤ ਕੀਤੀ।

ਇਹ ਵੀ ਪੜ੍ਹੋ:

  • ਦੁਨੀਆਂ ਦੀ ਪਹਿਲੇ ਨੰਬਰ ਦੀ ਨਿਸ਼ਾਨੇਬਾਜ਼ ਨੂੰ ਓਲੰਪਿਕ ਵਿੱਚ ਜਿੱਤ ਦੀ ਉਮੀਦ
  • ਈਸ਼ਾ ਸਿੰਘ: ਭਾਰਤ ਦੀ ਸਭ ਤੋਂ ਘੱਟ ਉਮਰ ਦੀ ਨਿਸ਼ਾਨੇਬਾਜ਼ ਚੈਂਪੀਅਨ
  • ਗਰੀਬੀ, ਹਿੰਸਾ ਸਣੇ ਜ਼ਿੰਦਗੀ ਦੀਆਂ ਔਕੜਾਂ ਨੂੰ ਮਾਤ ਦੇਣ ਵਾਲੀ ਰਗਬੀ ਖਿਡਾਰਨ
  • ਪਾਰੁਲ ਪਰਮਾਰ- ਕਿਵੇਂ ਬਣੀ ਵਰਲਡ ਪੈਰਾ ਬੈਡਮਿੰਟਨ ਦੀ ਰਾਣੀ

ਖੱਬੇ ਹੱਥੀ ਖਿਡਾਰਨ ਨੇ ਜਲਦ ਹੀ ਇਹ ਸਾਬਤ ਕਰ ਦਿੱਤਾ ਕਿ ਮਾਲਦੀਪ ਵਿਚਲੀ ਸਫ਼ਲਤਾ ਇਕਲੌਤੀ ਨਹੀਂ ਸੀ, ਉਨ੍ਹਾਂ ਨੇ ਉਸੇ ਹਫ਼ਤੇ ਨੇਪਾਲ ਵਿੱਚ ਅੰਨਪੂਰਨਾ ਪੋਸਟ ਇੰਟਰਨੈਸ਼ਨਲ ਸੀਰੀਜ਼ ਜਿੱਤੀ।

ਸੀਨੀਅਰ ਪੱਧਰ ਦੇ ਸੀਨੀਅਰ ਘਰੇਲੂ ਮੁਕਾਬਲਿਆਂ ਤੋਂ ਪਹਿਲਾਂ ਬਨਸੋਦ ਨੇ ਜੂਨੀਅਰ ਅਤੇ ਯੂਥ ਪੱਧਰ ''ਤੇ ਜਿੱਤ ਦਾ ਆਨੰਦ ਮਾਣਿਆ ਸੀ।

BBC

ਉਨ੍ਹਾਂ ਨੇ ਨਾ ਸਿਰਫ਼ ਏਸ਼ੀਅਨ ਸਕੂਲ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਬਲਕਿ ਸਾਊਥ ਏਸ਼ੀਅਨ ਅੰਡਰ-21 ਰੀਜ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਵੀ ਸੋਨ ਤਮਗਾ ਜਿੱਤਿਆ।

ਬਨਸੋਦ ਦੇ ਪ੍ਰਦਰਸ਼ਨ ਨੇ ਭਾਰਤ ਸਰਕਾਰ ਅਤੇ ਕਈ ਖੇਡ ਸੰਸਥਾਵਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਹੁਣ ਤੱਕ ਉਹ ਨਾਗ ਭੂਸ਼ਨ ਐਵਾਰਡ, ਖੇਲੋ ਇੰਡੀਆਂ ਟੇਲੈਂਟ ਡਿਵੈਲਪਮੈਂਟ ਐਥਲੀਟ ਮਾਨਤਾ ਅਤੇ ਟਾਰਗੈਟ ਉਲੰਪਿਕ ਪੋਡੀਅਮ ਸਕੀਮ ਐਥਲੀਟ ਸਨਮਾਨ ਸਮੇਤ ਕਈ ਖੇਡ ਸਨਮਾਨ ਹਾਸਿਲ ਕਰ ਚੁੱਕੇ ਹਨ।

ਖੇਡਾਂ ਅਤੇ ਪੜ੍ਹਾਈ ਦੀ ਜੁਗਲਬੰਦੀ ਦੇ ਆਪਣੇ ਤਜਰਬੇ ਦੇ ਆਧਾਰ ''ਤੇ ਬਨਸੋਦ ਕਹਿੰਦੇ ਹਨ ਕਿ ਪੜ੍ਹਾਈ ਅਤੇ ਖੇਡਾਂ ਦਾ ਉਸਾਰੂ ਤਰੀਕੇ ਨਾਲ ਸੁਮੇਲ ਕਰਨ ਲਈ ਹੋਰ ਕੰਮ ਕਰਨ ਦੀ ਲੋੜ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅਕਾਦਮਿਕ ਖੇਤਰ ਨੂੰ ਉਨ੍ਹਾਂ ਖਿਡਾਰਨਾਂ ਦੀਆਂ ਲੋੜਾਂ ਪ੍ਰਤੀ ਵਧੇਰੇ ਜੁਆਬਦੇਹ ਹੋਣ ਦੀ ਲੋੜ ਹੈ, ਜੋ ਦੇਸ ਲਈ ਮੈਡਲ ਜਿੱਤਦਿਆਂ ਆਪਣੀ ਪੜ੍ਹਾਈ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੀਆਂ।

ਉਨ੍ਹਾਂ ਅੱਗੇ ਕਿਹਾ, ਇਹ ਇਸ ਗੱਲ ਨੂੰ ਯਕੀਨੀ ਬਣਾ ਦੇਵੇਗਾ ਕਿ ਔਰਤਾਂ ਨੂੰ ਪੜ੍ਹਾਈ ਜਾਂ ਖੇਡਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਪੰਜਾਬ ਵਿੱਚ ਥਾਓਂ-ਥਾਈਂ ਮੋਬਾਈਲ ਟਾਵਰਾਂ ਨਾਲ ਛੇੜ-ਛਾੜ, ਕਿਸਾਨ ਯੂਨੀਅਨਾਂ ਨੇ ਕੀ ਕਿਹਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=o_jpMfPzvwk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0bd4cf9b-2f79-40f3-9503-9ff81b3c41cc'',''assetType'': ''STY'',''pageCounter'': ''punjabi.india.story.55930125.page'',''title'': ''ਮਾਲਵਿਕਾ ਬਨਸੋੜ: ਖੇਡਾਂ ਤੇ ਪੜ੍ਹਾਈ ਦੋਵਾਂ \''ਚ ਮਿਸਾਲ ਪੇਸ਼ ਕਰਨ ਵਾਲੀ ਕੁੜੀ'',''published'': ''2021-02-05T10:52:39Z'',''updated'': ''2021-02-05T10:52:39Z''});s_bbcws(''track'',''pageView'');