ਕਿਸਾਨ ਅੰਦੋਲਨ : ਸਿੰਘੂ ਬਾਰਡਰ ਅਤੇ ਗਾਜ਼ੀਪੁਰ ਵਿਚ ਵਧ ਰਿਹਾ ਤਣਾਅ - ਅਹਿਮ ਖ਼ਬਰਾਂ

01/28/2021 2:34:15 PM

BBC

ਇਸ ਪੰਨੇ ਰਾਹੀਂ ਕਿਸਾਨ ਅੰਦੋਲਨ ਦਾ ਪ੍ਰਮੁੱਖ ਘਟਨਾਕ੍ਰਮ ਤੁਹਾਡੇ ਤੱਕ ਪਹੁੰਚਾ ਰਹੇ ਹਾਂ।

ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਖ਼ਿਲਾਫ਼ 26 ਜਨਵਰੀ ਦੀ ਹਿੰਸਾ ਤੋਂ ਬਾਅਦ ਕਈ ਪਾਸਿਓ ਕਾਰਵਾਈਆਂ ਸ਼ੁਰੂ ਹੋ ਰਹੀਆਂ ਹਨ।

ਇੱਕ ਪਾਸੇ ਦਿੱਲੀ ਪੁਲਿਸ ਕਿਸਾਨਾਂ ਆਗੂਆਂ ਉੱਤੇ ਹਿੰਸਾ ਭੜਕਾਉਣ ਦੇ ਇਲਜ਼ਾਮ ਲਾ ਕੇ ਉਨ੍ਹਾਂ ਖ਼ਿਲਾਫ਼ ਮਾਮਲੇ ਦਰਜ ਕਰ ਰਹੀ ਹੈ ਤਾਂ ਦੂਜੇ ਪਾਸੇ ਕਿਸਾਨਾਂ ਦੀ ਮਦਦ ਲਈ ਲੱਗੇ ਕਈ ਥਾਂਵਾਂ ਦੇ ਲੰਗਰ ਬੰਦ ਕਰਵਾਏ ਜਾ ਰਹੇ ਹਨ।

ਯੂਪੀ ਵਿਚ ਪੁਲਿਸ ਨੇ ਬਾਗਪਤ ਵਿਚ ਰਾਤੀਂ ਇੱਕ ਕਿਸਾਨ ਧਰਨਾ ਜ਼ਬਰੀ ਉਠਾ ਦਿੱਤਾ ਅਤੇ ਗਾਜ਼ੀਪੁਰ ਧਰਨੇ ਦੀ ਬਿਜਲੀ ਸਪਲਾਈ ਕੱਟਣ ਦੇ ਨਾਲ-ਨਾਲ ਤੈਨਾਤੀ ਵਧਾ ਦਿੱਤੀ ਗਈ ਹੈ।

ਦੁਪਹਿਰ ਤੱਕ ਕੁਝ ਲੋਕਾਂ ਦਾ ਗਰੁੱਪ ਸਿੰਘੂ ਬਾਰਡਰ ਧਰਨੇ ਲੋਕ ਪਹੁੰਚ ਗਿਆ, ਹੱਥਾਂ ਵਿਚ ਤਿਰੰਗੇ ਫੜੇ ਇਹ ਕਿਸਾਨਾਂ ਉੱਤੇ ਕੌਮੀ ਝੰਡੇ ਦੇ ਅਪਮਾਨ ਦਾ ਇਲਜ਼ਾਮ ਲਾ ਰਹੇ ਸਨ।

ਇਹ ਲੋਕ ਕਿਸਾਨਾਂ ਨੂੰ ਸਿੰਘੂ ਬਾਰਡਰ ਵਾਲੀ ਥਾਂ ਖ਼ਾਲੀ ਕਰਨ ਦੀ ਮੰਗ ਕਰ ਰਹੇ ਸਨ ਅਤੇ ਦਿੱਲੀ ਪੁਲਿਸ ਦੇ ਹੱਕ ਵਿਚ ਨਾਅਰੇ ਬਾਜ਼ੀ ਕਰ ਰਹੇ ਸਨ।

ਇਹ ਵੀ ਪੜ੍ਹੋ:

  • ਲਾਲ ਕਿਲੇ ''ਤੇ ਜਦੋਂ ਭੀੜ੍ਹ ਨੇ ਚੜਾਈ ਕੀਤੀ ਤਾਂ ਉਸ ਸਮੇਂ ਅੰਦਰ ਕੌਣ-ਕੌਣ ਫਸਿਆ ਹੋਇਆ ਸੀ
  • ਲਾਲ ਕਿਲਾ ''ਤੇ ਝੰਡਾ: SFJ ਵੱਲੋਂ ਐਵਾਰਡ ਦੇਣ ਦਾ ਐਲਾਨ, ਮੁੰਡੇ ਦਾ ਪਰਿਵਾਰ ਪਿੰਡ ਛੱਡ ਕੇ ਗਾਇਬ
  • ਪੂਜਾ ਗਹਿਲੋਤ: ਵਾਲੀਬਾਲ ਖਿਡਾਰਨ ਜੋ ਪਹਿਲਵਾਨ ਬਣੀ

ਪੁਲਿਸ ਵਾਲਿਆਂ ਦਾ ਹਾਲ ਪੁੱਛਣ ਹਸਪਤਾਲ ਗਏ ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਨੇ ਦਿੱਲੀ ਦੇ ਤੀਰਥ ਰਾਮ ਸ਼ਾਹ ਹਸਪਤਾਲ ਵਿੱਚ ਛੱਬੀ ਜਨਵਰੀ ਦੀ ਹਿੰਸਾ ਦੌਰਾਨ ਜ਼ਖ਼ਮੀ ਹੋਏ ਪੁਲਿਸ ਵਾਲਿਆਂ ਨੂੰ ਮਿਲਣ ਪਹੁੰਚੇ।

ਇੱਕ ਹੋਰ ਘਟਨਾਕ੍ਰਮ ਵਿੱਚ ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੂੰ ਪੁਲਿਸ ਨਾਲ ਟਰੈਕਟਰ ਮਾਰਚ ਬਾਬਤ ਹੋਇਆ ਕਰਾਰ ਤੋੜਨ ਬਾਰੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਦਿੱਲੀ ਵਿੱਚ ਹੋਈ ਹਿੰਸਾ ਅਤੇ ਲਾਲ ਕਿਲੇ ਦੀ ਘਟਨਾ ਤੋਂ ਬਾਅਦ ਬੁੱਧਵਾਰ ਨੂੰ ਦਿੱਲੀ ਪੁਲਿਸ ਕਮੀਸ਼ਨਰ ਐੱਸਐੱਨ ਸ਼੍ਰੀਵਾਸਤਵ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਕਿਸਾਨ ਆਗੂਆਂ ਨੇ ਸਾਡੇ ਨਾਲ ਵਿਸ਼ਵਾਸਘਾਤ ਕੀਤਾ ਹੈ ਜਿਸ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਨਾਲ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਨੇ ਮਨਜ਼ੂਰਸ਼ੁਦਾ ਰੂਟਾਂ ਉੱਪਰ ਹੀ ਮਾਰਚ ਕੀਤਾ ਸੀ ਜਦਕਿ ਕੁਝ ਸ਼ਰਾਰਤੀ ਤੱਤਾਂ ਨੇ ਸਰਕਾਰ ਦੀ ਸਾਜ਼ਿਸ਼ ਤਹਿਤ ਹਿੰਸਾ ਕੀਤੀ।

ਪ੍ਰਸ਼ਾਸਨ ਨੇ ਬੁੱਧਵਾਰ ਬਾਗਪਤ ਦੇ ਬੜੌਤ ਵਿਚ ਧਰਨਾ ਦੇ ਰਹੇ ਕਿਸਾਨਾਂ ਦਾ ਜ਼ਬਰੀ ਧਰਨਾ ਚੁਕਵਾ ਦਿੱਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਬੁੱਧਵਾਰ ਦਾ ਪ੍ਰਮੁੱਖ ਘਟਨਾਕ੍ਰਮ

  • ਕਿਸਾਨ ਅੰਦੋਲਨ: ਬਾਗਪਤ ਦਾ ਧਰਨਾ ਜ਼ਬਰੀ ਚੁਕਵਾਇਆ, ਗਾਜ਼ੀਪੁਰ ਦੀ ਬਿਜਲੀ ਕੱਟਣ ਨਾਲ ਤਣਾਅ
  • ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਸੰਗਠਨ ਸਿਖਸ ਫਾਰ ਜਸਟਿਸ ਨੇ ਛੱਬੀ ਜਨਵਰੀ ਵਾਲੇ ਦਿਨ ਲਾਲ ਕਿਲੇ ਉੱਪਰ ਸਿੱਖ ਧਾਰਮਿਕ ਨਿਸ਼ਾਨ ਝੁਲਾਏ ਜਾਣ ਦੀ ਹਮਾਇਤ ਵਿੱਚ ਇੱਕ ਨੌਂ ਮਿੰਟ ਦੀ ਵੀਡੀਓ ਜਾਰੀ ਕੀਤੀ ਹੈ।
  • ਡੈਕਨ ਹੈਰਾਲਡ ਦੀ ਖ਼ਬਰ ਮੁਤਾਬਕ ਐੱਫ਼ਆਈਆਰ ਵਿੱਚ 35 ਜਣਿਆਂ ਦੇ ਨਾਂਅ ਸ਼ਾਮਲ ਹਨ, ਜਿਨ੍ਹਾਂ ਵਿੱਚ ਗੈਂਗਸਟਰ ਤੋਂ ਕਾਰਕੁਨ ਬਣੇ ਲੱਖਾ ਸਿਧਾਣਾ, ਐਕਟਰ ਤੇ ਵਕੀਲ ਦੀਪ ਸਿੱਧੂ ਤੋਂ ਇਲਾਵਾ ਕਿਸਾਨ ਆਗੂ ਰਾਕੇਸ਼ ਟਿਕੈਤ, ਯੋਗਿੰਦਰ ਯਾਦਵ, ਸਮਾਜਿਕ ਕਾਰਕੁਨ ਮੇਧਾ ਪਾਟੇਕਰ ਦੇ ਨਾਂ ਸ਼ਾਮਲ ਹਨ।
  • ਅਖ਼ਬਾਰਾਂ ਮੁਤਾਬਕ ਐੱਫਆਈਆਰ ਵਿੱਚ ਕਤਲ ਦੀ ਕੋਸ਼ਿਸ਼, ਇਤਿਹਾਸਕ ਯਾਦਗਾਰ ਨੂੰ ਨੁਕਸਾਨਣ, ਲੁੱਟ,ਡਕੈਤੀ,ਪੁਲਿਸ ਨੂੰ ਆਪਣੀ ਡਿਊਟੀ ਕਰਨ ਤੋਂ ਰੋਕਣ ਅਤੇ ਦੰਗਾ ਭੜਕਾਉਣ ਨਾਲ ਜੁੜੀਆਂ ਧਾਰਾਵਾਂ ਲਾਈਆਂ ਗਈਆਂ ਹਨ।
  • ਲਾਲ ਕਿਲਾ ''ਤੇ ਝੰਡਾ: SFJ ਵੱਲੋਂ ਐਵਾਰਡ ਦੇਣ ਦਾ ਐਲਾਨ, ਮੁੰਡੇ ਦਾ ਪਰਿਵਾਰ ਪਿੰਡ ਛੱਡ ਕੇ ਗਾਇਬ
  • ਕਿਸਾਨਾਂ ਨੇ ਸੰਸਦ ਮਾਰਚ ਦਾ ਪ੍ਰੋਗਰਾਮ ਮੁਲਤਵੀ ਕੀਤਾ, ਦਿੱਲੀ ਪੁਲਿਸ ਦੇ ਇਲਜ਼ਾਮਾਂ ਦਾ ਕੀ ਦਿੱਤਾ ਜਵਾਬ

ਇਹ ਖ਼ਬਰਾਂ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=ia19oc_Tz74

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d918d5a7-900d-44f7-9954-fcb2bfcee90c'',''assetType'': ''STY'',''pageCounter'': ''punjabi.india.story.55837592.page'',''title'': ''ਕਿਸਾਨ ਅੰਦੋਲਨ : ਸਿੰਘੂ ਬਾਰਡਰ ਅਤੇ ਗਾਜ਼ੀਪੁਰ ਵਿਚ ਵਧ ਰਿਹਾ ਤਣਾਅ - ਅਹਿਮ ਖ਼ਬਰਾਂ'',''published'': ''2021-01-28T08:48:21Z'',''updated'': ''2021-01-28T08:48:21Z''});s_bbcws(''track'',''pageView'');