ਲਾਲ ਕਿਲ੍ਹੇ ''''ਤੇ ਜਦੋਂ ਭੀੜ੍ਹ ਨੇ ਚੜਾਈ ਕੀਤੀ ਤਾਂ ਉਸ ਸਮੇਂ ਅੰਦਰ ਕੌਣ-ਕੌਣ ਫਸਿਆ ਹੋਇਆ ਸੀ

01/28/2021 12:19:16 PM

ਗਣਤੰਤਰ ਦਿਵਸ ਮੌਕੇ ਟਰੈਕਟਰ ਰੈਲੀ ਕੱਢ ਰਹੇ ਪ੍ਰਦਰਸ਼ਨਕਾਰੀਆਂ ''ਚੋਂ ਕੁੱਝ ਪ੍ਰਦਰਸ਼ਨਕਾਰੀਆਂ ਵੱਲੋਂ ਲਾਲ ਕਿਲ੍ਹੇ ''ਤੇ ਚੜਾਈ ਕੀਤੀ ਗਈ ਤਾਂ ਉਸ ਸਮੇਂ ਲਾਲ ਕਿਲ੍ਹੇ ਅੰਦਰ ਸਕੂਲੀ ਵਿਦਿਆਰਥੀਆਂ ਸਮੇਤ ਹੋਰ ਬਹੁਤ ਸਾਰੇ ਲੋਕ ਮੌਜੂਦ ਸਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਦਿੱਲੀ ਪੁਲਿਸ ਦੇ ਡੀਸੀਪੀ (ਉੱਤਰੀ) ਐਂਟੋ ਅਲਫੋਂਸ ਨੇ ਦੱਸਿਆ ਕਿ ''ਲਾਲ ਕਿਲ੍ਹੇ ਦੇ ਅੰਦਰ ਉਸ ਸਮੇਂ 300 ਦੇ ਕਰੀਬ ਲੋਕ ਮੌਜੂਦ ਸਨ, ਜਿਨ੍ਹਾਂ ''ਚ ਬੱਚੇ ਵੀ ਸ਼ਾਮਲ ਸਨ''।

ਇਹ ਉਹ ਕਲਾਕਾਰ ਸਨ ਜਿਨ੍ਹਾਂ ਨੇ ਗਣਤੰਤਰ ਦਿਵਸ ਪਰੇਡ ''ਚ ਹਿੱਸਾ ਲਿਆ ਸੀ।

ਇਹ ਵੀ ਪੜ੍ਹੋ:

  • ਕਿਸਾਨਾਂ ਨੇ ਸੰਸਦ ਮਾਰਚ ਦਾ ਪ੍ਰੋਗਰਾਮ ਮੁਲਤਵੀ ਕੀਤਾ, ਦਿੱਲੀ ਪੁਲਿਸ ਦੇ ਇਲਜ਼ਾਮਾਂ ਦਾ ਕੀ ਦਿੱਤਾ ਜਵਾਬ
  • ਧਾਰਮਿਕ ਬਿਰਤੀ ਵਾਲੇ ਮਾਂ-ਬਾਪ ਨੇ ਦੋ ਧੀਆਂ ਦਾ ਇਕੱਠਿਆਂ ਹੀ ਕਤਲ ਕਿਉਂ ਕੀਤਾ
  • ਕਿਸਾਨ ਅੰਦੋਲਨ: ਬਾਗਪਤ ਦਾ ਧਰਨਾ ਜ਼ਬਰੀ ਚੁਕਵਾਇਆ, ਗਾਜ਼ੀਪੁਰ ਦੀ ਬਿਜਲੀ ਕੱਟਣ ਨਾਲ ਤਣਾਅ

ਗਣਤੰਤਰ ਦਿਵਸ ਪਰੇਡ ਦੀਆਂ ਝਾਕੀਆਂ ਅਕਸਰ ਹੀ ਲਾਲ ਕਿਲ੍ਹੇ ''ਤੇ ਆਉਂਦੀਆਂ ਹਨ ਅਤੇ ਫਿਰ ਉਨ੍ਹਾਂ ਨੂੰ ਅੰਦਰ ਲਿਜਾਇਆ ਜਾਂਦਾ ਹੈ।

ਪਰ ਪੁਲਿਸ ਦੇ ਅਨੁਸਾਰ, ਕਿਉਂਕਿ ਕਿਸਾਨਾਂ ਨੇ ਤੈਅ ਸਮੇਂ ਤੋਂ ਪਹਿਲਾਂ ਹੀ ਪਰੇਡ ਸ਼ੁਰੂ ਕਰ ਦਿੱਤੀ ਸੀ ਅਤੇ ਫਿਰ ਉਨ੍ਹਾਂ ਨੇ ਲਾਲ ਕਿਲ੍ਹੇ ਵੱਲ ਰੁਖ਼ ਕੀਤਾ।

''ਜਦੋਂ ਤੱਕ ਝਾਂਕੀਆਂ ਲਾਲ ਕਿਲ੍ਹੇ ਅੰਦਰ ਜਾ ਪਾਉਂਦੀਆਂ, ਉਸ ਤੋਂ ਪਹਿਲਾਂ ਹੀ ਵੱਡੀ ਗਿਣਤੀ ''ਚ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਅੰਦਰ ਦਾਖਲ ਹੋ ਗਏ ਸਨ ਅਤੇ ਹੌਲੀ-ਹੌਲੀ ਭੀੜ੍ਹ ਵੱਧਦੀ ਹੀ ਗਈ''।

''ਜਦੋਂ ਝਾਕੀ ਉੱਥੇ ਪਹੁੰਚ ਰਹੀ ਸੀ ਤਾਂ ਉਸ ਸਮੇਂ ਹੀ ਗੜਬੜ ਵਾਲਾ ਮਾਹੌਲ ਸ਼ੁਰੂ ਹੋ ਗਿਆ ਸੀ''

ਰੱਖਿਆ ਮੰਤਰਾਲੇ ਦੇ ਅਧਿਕਾਰੀ ਪਵਨ ਅਤੇ ਰਾਸ਼ਟਰੀ ਰੰਗਸ਼ਾਲਾ ਕੈਂਪ ਦੀ ਟੀਮ ਪੂਰਾ ਸਮਾਂ ਅੰਦਰ ਫਸੇ ਵਿਦਿਆਰਥੀਆਂ ਦੇ ਨਾਲ ਸੀ।

ਪਵਨ ਨੇ ਬੀਬੀਸੀ ਹਿੰਦੀ ਨੂੰ ਦੱਸਿਆ, " ਜਦੋਂ ਸਾਡੀ ਝਾਕੀ ਲਗਭਗ 12 ਵਜੇ ਦੇ ਕਰੀਬ ਉੱਥੇ ਪਹੁੰਚ ਰਹੀ ਸੀ ਤਾਂ ਉਸ ਸਮੇਂ ਹੀ ਗੜਬੜ ਸ਼ੁਰੂ ਹੋ ਗਈ ਸੀ। ਫਿਰ ਅਸੀਂ ਬੱਚਿਆਂ ਨੂੰ ਪਾਰਕ ''ਚ ਬੈਠਾ ਦਿੱਤਾ ਅਤੇ ਫਿਰ ਅਸੀਂ ਲਾਲ ਕਿਲ੍ਹੇ ਦੇ ਅੰਦਰ ਚੱਲੇ ਗਏ ਸੀ।"

ਉਨ੍ਹਾਂ ਅੱਗੇ ਦੱਸਿਆ ਕਿ ਇੰਨ੍ਹਾਂ ''ਚ ਲਗਭਗ 130 ਵਿਦਿਆਰਥੀ ਸਨ ਅਤੇ ਬਾਕੀ ਝਾਕੀ ਵਾਲੀ ਗੱਡੀ ਦੇ ਡਰਾਇਵਰ ਅਤੇ ਟੈਕਨੀਸ਼ੀਅਨ ਸਨ।ਇਸ ਦੇ ਨਾਲ ਹੀ ਰੱਖਿਆ ਮੰਤਰਾਲੇ ਅਤੇ ਰਾਸ਼ਟਰੀ ਰੰਗਸ਼ਾਲਾ ਕੈਂਪ ਦੀ ਟੀਮ ਸੀ।

ਪਵਨ ਅਨੁਸਾਰ ਇਸ ''ਚ ਅਰੁਣਾਚਲ, ਅਸਾਮ, ਗਜਰਾਤ, ਲੱਦਾਖ ਅਤੇ ਤਾਮਿਲਨਾਡੂ ਦੇ ਵਿਦਿਆਰਥੀ ਸਨ। ਇੰਨ੍ਹਾਂ ਵਿਦਿਆਰਥੀਆਂ ਦੀ ਉਮਰ 16 ਤੋਂ 25 ਸਾਲ ਦੇ ਵਿਚਾਲੇ ਸੀ।ਉਨ੍ਹਾਂ ਨੇ ਵਿਿਦਆਰਥੀਆਂ ਦੀ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ।

''ਜਦੋਂ ਝਾਕੀ ਉੱਥੇ ਪਹੁੰਚ ਰਹੀ ਸੀ ਤਾਂ ਉਸ ਦੌਰਾਨ ਹੀ ਗੜਬੜ ਸ਼ੁਰੂ ਹੋ ਗਈ''

ਰੱਖਿਆ ਮੰਤਰਾਲੇ ਦੇ ਅਧਿਕਾਰੀ ਪਵਨ ਅਤੇ ਰਾਸ਼ਟਰੀ ਰੰਗਸ਼ਾਲਾ ਕੈਂਪ ਦੀ ਟੀਮ ਪੂਰਾ ਸਮਾਂ ਅੰਦਰ ਫਸੇ ਵਿਦਿਆਰਥੀਆਂ ਦੇ ਨਾਲ ਸੀ।

ਪਵਨ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਜਦੋਂ ਸਾਡੀ ਝਾਕੀ ਲਗਭਗ 12 ਵਜੇ ਦੇ ਕਰੀਬ ਉੱਥੇ ਪਹੁੰਚ ਰਹੀ ਸੀ ਤਾਂ ਉਸ ਸਮੇਂ ਹੀ ਗੜਬੜ ਸ਼ੁਰੂ ਹੋ ਗਈ ਸੀ। ਫਿਰ ਅਸੀਂ ਬੱਚਿਆਂ ਨੂੰ ਪਾਰਕ ''ਚ ਬੈਠਾ ਦਿੱਤਾ ਅਤੇ ਫਿਰ ਅਸੀਂ ਲਾਲ ਕਿਲ੍ਹੇ ਦੇ ਅੰਦਰ ਚੱਲੇ ਗਏ ਸੀ।"ਉਨ੍ਹਾਂ ਅੱਗੇ ਦੱਸਿਆ ਕਿ ਇੰਨ੍ਹਾਂ ''ਚ ਲਗਭਗ 130 ਵਿਦਿਆਰਥੀ ਸਨ ਅਤੇ ਬਾਕੀ ਝਾਂਕੀ ਵਾਲੀ ਗੱਡੀ ਦੇ ਡਰਾਇਵਰ ਅਤੇ ਟੈਕਨੀਸ਼ੀਅਨ ਸਨ।ਇਸ ਦੇ ਨਾਲ ਹੀ ਰੱਖਿਆ ਮੰਤਰਾਲੇ ਅਤੇ ਰਾਸ਼ਟਰੀ ਰੰਗਸ਼ਾਲਾ ਕੈਂਪ ਦੀ ਟੀਮ ਸੀ।ਪਵਨ ਅਨੁਸਾਰ ਇਸ ''ਚ ਅਰੁਣਾਚਲ, ਅਸਾਮ, ਗਜਰਾਤ, ਲੱਦਾਖ ਅਤੇ ਤਾਮਿਲਨਾਡੂ ਦੇ ਵਿਿਦਆਰਥੀ ਸਨ। ਇੰਨ੍ਹਾਂ ਵਿਦਿਆਰਥੀਆਂ ਦੀ ਉਮਰ 16 ਤੋਂ 25 ਸਾਲ ਦੇ ਵਿਚਾਲੇ ਸੀ।ਉਨ੍ਹਾਂ ਨੇ ਵਿਦਿਆਰਥੀਆਂ ਦੀ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ।

ਚਾਰ ਤੋਂ ਪੰਜ ਘੰਟੇ ਤੱਕ ਫਸੇ ਰਹੇ

ਪੁਲਿਸ ਅਨੁਸਾਰ ਬਹੁਤ ਸਾਰੇ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਦੇ ਅੰਦਰ ਪਹੁੰਚ ਗਏ ਸਨ। ਡੀਸੀਪੀ (ਉੱਤਰੀ) ਦੀ ਟੀਮ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਸਥਿਤੀ ਵਿਗੜਦੀ ਵੇਖ ਕੇ ਪੁਲਿਸ ਨੇ ਇੰਨ੍ਹਾਂ ਕਲਾਕਾਰਾਂ ਨੂੰ ਛੋਟੇ - ਛੋਟੇ ਸਮੂਹਾਂ ''ਚ ਵੰਡ ਦਿੱਤਾ ਅਤੇ ਲਾਲ ਕਿਲ੍ਹੇ ਅੰਦਰ ਹੀ ਸੁਰੱਖਿਅਤ ਵੱਖ-ਵੱਖ ਥਾਵਾਂ ''ਤੇ ਰੱਖਿਆ।

ਰੱਖਿਆ ਮੰਤਰਾਲੇ ਦੇ ਅਧਿਕਾਰੀ ਪਵਨ ਨੇ ਦੱਸਿਆ ਕਿ '' ਕੋਈ ਵੀ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਤੱਕ ਨਹੀਂ ਪਹੁੰਚ ਸਕਿਆ ਸੀ। ਅਸੀਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਸੀ।ਕਿਲ੍ਹੇ ਦੇ ਅੰਦਰ ਸੀਆਈਐੱਸਐੱਫ ਦੀ ਟੀਮ ਵੀ ਮੌਜੂਦ ਸੀ ਅਤੇ ਬਾਹਰ ਦਿੱਲੀ ਪੁਲਿਸ ਦੀ ਟੀਮ ਨੇ ਸਥਿਤੀ ਸੰਭਾਲੀ ਹੋਈ ਸੀ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

"ਅਸੀਂ ਵਿਦਿਆਰਥੀਆਂ ਨੂੰ ਕਿਹਾ ਸੀ ਕਿ ਅਸੀਂ ਜਲਦੀ ਹੀ ਇੱਥੋਂ ਬਾਹਰ ਚਲੇ ਜਵਾਂਗੇ।ਅਸੀਂ ਉਨ੍ਹਾਂ ਨੂੰ ਦੱਸਿਆ ਕਿ ਬਾਹਰ ਇੱਕ ਰੈਲੀ ਚੱਲ ਰਹੀ ਹੈ, ਇਸ ਲਈ ਅਜੇ ਅਸੀਂ ਬਾਹਰ ਨਹੀਂ ਜਾ ਸਕਦੇ ਹਾਂ।ਸਾਡੀਆਂ ਬੱਸਾਂ ਵੀ ਫਸੀਆਂ ਹੋਈਆਂ ਹਨ।"

ਪਵਨ ਦੇ ਅਨੁਸਾਰ, "ਸਾਡੀ ਟੀਮ ਸਾਰਾ ਸਮਾਂ ਹੀ ਵਿਦਿਆਰਥੀਆਂ ਦੇ ਨਾਲ ਸੀ।ਅਸੀਂ ਉਨ੍ਹਾਂ ਨੂੰ ਫੋਨ ਵੀ ਦਿੱਤਾ ਸੀ ਤਾਂ ਕਿ ਉਹ ਆਪਣੇ ਘਰ ਗੱਲ ਕਰ ਸਕਣ।ਉਨ੍ਹਾਂ ਨੇ ਆਪਣੇ ਮਾਪਿਆਂ ਨਾਲ ਗੱਲ ਵੀ ਕੀਤੀ। ਅਸੀਂ ਬੱਚਿਆਂ ਲਈ ਪਾਣੀ ਦਾ ਪ੍ਰਬੰਧ ਵੀ ਕੀਤਾ। ਸੀਆਈਐਸਐਫ ਨੇ ਵੀ ਕੁੱਝ ਪ੍ਰਬੰਧ ਕੀਤੇ। ਦਿੱਲੀ ਪੁਲਿਸ ਨੇ ਨਾਸ਼ਤੇ ਦਾ ਇੰਤਜ਼ਾਮ ਕੀਤਾ। ਇਸ ਤੋਂ ਬਾਅਧ ਉਨ੍ਹਾਂ ਨੇ ਬੱਸ ਦਾ ਪ੍ਰਬੰਧ ਕੀਤਾ ਅਤੇ ਫਿਰ ਸਾਨੂੰ ਸੁਰੱਖਿਅਤ ਰਾਸ਼ਟਰੀ ਰੰਗਸ਼ਾਲਾ ਕੈਂਪ ਤੱਕ ਪਹੁੰਚਾਇਆ।"

ਪੁਲਿਸ ਅਨੁਸਾਰ, ਬਾਹਰ ਸਥਿਤੀ ਵਿਗੜ੍ਹਦੀ ਵੇਖ ਕੇ ਮੌਕੇ ਨੂੰ ਸੰਭਾਲਦਿਆਂ ਪੁਲਿਸ ਨੇ ਕਲਾਕਾਰਾਂ ਨੂੰ ਸੁਰੱਖਿਅਤ ਲਾਲ ਕਿਲ੍ਹੇ ਤੋਂ ਬਾਹਰ ਕੱਢਿਆ। ਡੀਸੀਪੀ (ਉੱਤਰੀ) ਐਂਟੋ ਅਲਫੋਸ ਨੇ ਦੱਸਿਆ ਕਿ ਇੰਨ੍ਹਾਂ ਕਲਾਕਾਰਾਂ ਅਤੇ ਦੂਜੇ ਸਟਾਫ ਨੂੰ ਕਿਲ੍ਹੇ ''ਚੋਂ ਕੱਢ ਕੇ ਨਜ਼ਦੀਕੀ ਦਰਿਆਗੰਜ ਜੀਓ ਮੈਸ ''ਚ ਲਿਜਾਇਆ ਗਿਆ ਅਤੇ ਫਿਰ ਉੱਥੇ ਨਾਸ਼ਤਾ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਟਿਕਾਣੇ ''ਤੇ ਪਹੁੰਚਾ ਦਿੱਤਾ ਗਿਆ ਸੀ।

ਪਵਨ ਦੱਸਦੇ ਹਨ ਕਿ ਜਿਵੇਂ ਹੀ ਗੜਬੜ ਨੂੰ ਠੱਲ ਪਈ ਤਾਂ ਪੁਲਿਸ ਨੇ ਸਾਨੂੰ ਸਾਰਿਆਂ ਨੂੰ ਬੱਸਾਂ ''ਚ ਬਿਠਾ ਕੇ ਸੁਰੱਖਿਅਤ ਰਾਸ਼ਟਰੀ ਰੰਗਸ਼ਾਲਾ ਕੈਂਪ ''ਚ ਪਹੁੰਚਾ ਦਿੱਤਾ ਸੀ।

300 ਦੇ ਕਰੀਬ ਇਹ ਲੋਕ ਲਗਭਗ 4 ਤੋਂ 5 ਘੰਟੇ ਤੱਕ ਲਾਲ ਕਿਲ੍ਹੇ ਅੰਦਰ ਹੀ ਫਸੇ ਰਹੇ ਸਨ।

80 ਬੱਚਿਆਂ ਦਾ ਇੱਕ ਸਮੂਹ ਇੰਡੀਆ ਗੇਟ ਨਜ਼ਦੀਕ ਫਸਿਆ ਹੋਇਆ ਸੀ

ਇਸ ਸਾਲ ਪਹਿਲੀ ਵਾਰ ਸੀ ਕਿ ਸਿਰਫ ਝਾਂਕੀਆਂ ਹੀ ਲਾਲ ਕਿਲ੍ਹੇ ਤੱਕ ਗਈਆਂ ਸਨ ਅਤੇ ਪਰੇਡ ਨੈਸ਼ਨਲ ਸਟੇਡੀਅਮ ਵਿਖੇ ਹੀ ਖ਼ਤਮ ਹੋ ਗਈ ਸੀ।ਪਰੇਡ ''ਚ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਸਮੂਹਾਂ ''ਚੋਂ ਇੱਕ ਸਮੂਹ ਇਸਟਰਨ ਜ਼ੋਨਲ ਕਲਚਰਲ ਸੈਂਟਰ, ਕੋਲਕਾਤਾ ਵੀ ਸੀ। ਇਸ ਸਮੂਹ ਦੇ 80 ਕਲਾਕਾਰਾਂ ਨੇ ਉੜੀਸਾ ਦੇ ਕਾਲਾਹਾਂਡੀ ਦਾ ਲੋਕ ਨਾਚ ਬਜਾਸਲ ਪੇਸ਼ ਕੀਤਾ ਸੀ।ਇਸ ਸਮੂਹ ਦੀ ਅਗਵਾਈ ਕਰ ਰਹੇ ਧਿਆਨਾਨੰਦਾ ਪਾਂਡਾ ਨੇ ਬੀਬੀਸੀ ਨੂੰ ਹਿੰਦੀ ਨੂੰ ਦੱਸਿਆ ਕਿ ਜਦੋਂ ਉਹ ਇੰਡੀਆ ਗੇਟ ਦੇ ਨਜ਼ਦੀਕ ਸਨ ਅਤੇ ਰਾਜਘਾਟ ਨਜ਼ਦੀਕ ਗਾਂਧੀ ਦਰਸ਼ਨ ''ਚ ਜਿੱਥੇ ਉਹ ਰੁੱਕੇ ਸਨ, ਉਸ ਥਾਂ ਲਈ ਰਵਾਨਾ ਹੋਣ ਸਮੇਂ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਅਜੇ ਉਹ ਇੱਥੋਂ ਨਾ ਜਾਣ ਕਿਉਂਕਿ ਆਈਟੀਓ ''ਤੇ ਜਾਮ ਲੱਗਿਆ ਹੋਇਆ ਹੈ।ਪਾਂਡਾ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਸਮੂਹ ''ਚ ਵਧੇਰੇਤਰ ਬੱਚੇ ਹੀ ਸਨ। ਹਾਲਾਂਕਿ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਉੱਥੇ ਹੰਗਾਮਾ ਮਚ ਗਿਆ ਹੈ।ਉਨ੍ਹਾਂ ਦੇ ਨਜ਼ਦੀਕ ਮਾਹੌਲ ਸੁਰੱਖਿਅਤ ਸੀ।ਉਹ ਚਾਰ-ਪੰਜ ਘੰਟਿਆਂ ਤੱਕ ਮਾਨ ਸਿੰਘ ਰੋਡ ''ਤੇ ਖੜ੍ਹੀ ਆਪਣੀ ਬੱਸ ''ਚ ਹੀ ਇੰਤਜ਼ਾਰ ਕਰਦੇ ਰਹੇ।ਅਧਿਕਾਰੀਆਂ ਨੇ ਬੱਚਿਆਂ ਲਈ ਨਾਸ਼ਤੇ ਦਾ ਪ੍ਰਬੰਧ ਵੀ ਕੀਤਾ।ਫਿਰ ਜਦੋਂ ਰਸਤਾ ਸਾਫ ਹੋ ਗਿਆ ਤਾਂ ਪੁਲਿਸ ਨੇ ਪੂਰੀ ਸੁਰੱਖਿਆ ਹੇਠ ਸਾਡੇ ਸਮੂਹ ਨੂੰ ਸ਼ਾਮ ਤੱਕ ਗਾਂਧੀ ਦਰਸ਼ਨ ਪਹੁੰਚਾ ਦਿੱਤਾ।ਹਾਲਾਂਕਿ ਇਸ ਪ੍ਰੋਗਰਾਮ ''ਚ ਹਿੱਸਾ ਲੈਣ ਵਾਲੇ ਕਈ ਕਲਾਕਾਰ ਹੰਗਾਮਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਥੋਂ ਨਿਕਲ ਗਏ ਸਨ।ਮਾਊਂਟ ਆਬੂ ਪਬਲਿਕ ਸਕੂਲ ਅਤੇ ਵਿਦਿਆ ਭਾਰਤੀ ਸਕੂਲ ਦੇ ਵਿਿਦਆਰਥੀਆਂ ਨੇ ਵੀ ਗਣਤੰਤਰ ਦਿਵਸ ਦੇ ਸਭਿਆਚਾਰਕ ਪ੍ਰੋਗਰਾਮ ''ਚ ਸ਼ਿਰਕਤ ਕੀਤੀ ਸੀ। ਬੀਬੀਸੀ ਨੇ ਜਦੋਂ ਇੰਨ੍ਹਾਂ ਦੋਵਾਂ ਸਕੂਲਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਿਦਿਆਰਥੀ ਹੰਗਾਮਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਉੱਥੋਂ ਚਲੇ ਗਏ ਸਨ।

ਇਹ ਖ਼ਬਰਾਂ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=_pCbYrn1FgU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9c7b16d3-0691-4db7-94fa-390b15c417fb'',''assetType'': ''STY'',''pageCounter'': ''punjabi.india.story.55837217.page'',''title'': ''ਲਾਲ ਕਿਲ੍ਹੇ \''ਤੇ ਜਦੋਂ ਭੀੜ੍ਹ ਨੇ ਚੜਾਈ ਕੀਤੀ ਤਾਂ ਉਸ ਸਮੇਂ ਅੰਦਰ ਕੌਣ-ਕੌਣ ਫਸਿਆ ਹੋਇਆ ਸੀ'',''author'': ''ਗੁਰਪ੍ਰੀਤ ਸੈਣੀ'',''published'': ''2021-01-28T06:38:38Z'',''updated'': ''2021-01-28T06:38:38Z''});s_bbcws(''track'',''pageView'');