ਕਿਸਾਨ ਅੰਦੋਲਨ: ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਕਿਸਾਨ ਆਗੂਆਂ ਲਈ 4 ਚੁਣੌਤੀਆਂ

01/27/2021 7:04:14 AM

Getty Images
ਕਿਸਾਨ ਯੂਨੀਅਨਾਂ ਤੇ ਅੰਦੋਲਨਕਾਰੀ, ਅੱਗੇ ਸਾਂਝੇ ਐਕਸ਼ਨ ਕਰ ਸਕਣਗੇ, ਇਸ ਉੱਤੇ ਵੱਡਾ ਸਵਾਲ ਖੜਾ ਹੋ ਗਿਆ ਹੈ

ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਵਿਚ ਕਈ ਥਾਵਾਂ ਉੱਤੇ ਹੋਈਆਂ ਹਿੰਸਕ ਘਟਨਾਵਾਂ ਨੇ ਅੰਦੋਨਲਕਾਰੀਆਂ ਅੱਗੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਹੁਣ ਤੱਕ ਕਿਸਾਨਾਂ ਦੀ ਇਕਜੁਟਤਾ, ਵੱਖ ਵੱਖ ਵਿਚਾਰਧਾਰਾਵਾਂ ਦਾ ਸਮਰਥਨ ਅਤੇ ਸ਼ਾਂਤਮਈ ਸਰੂਪ ਅੰਦਲੋਨ ਦੀ ਸ਼ਕਤੀ ਸਮਝੀ ਜਾ ਰਹੀ ਸੀ।

ਪਰ 26 ਜਨਵਰੀ ਦੀਆਂ ਘਟਨਾਵਾਂ, ਖਾਸਕਰ ਲਾਲ ਕਿਲੇ ਉੱਤੇ ਕੇਸਰੀ ਤੇ ਕਿਸਾਨੀ ਝੰਡਾ ਲਹਿਰਾਉਣ ਨੇ ਅੰਦੋਲਨ ਦੀ ਹੋਂਦ ਬਰਕਰਾਰ ਰਹਿਣ ਬਾਰੇ ਲੋਕਾਂ ਵਿਚ ਸ਼ੰਕੇ ਪੈਦਾ ਕਰ ਦਿੱਤੇ ਹਨ।

ਇਹ ਵੀ ਪੜ੍ਹੋ-

  • Farmers Protest : ਲਾਲ ਕਿਲੇ ਉੱਤੇ ਕੇਸਰੀ ਤੇ ਕਿਸਾਨੀ ਝੰਡੇ ਚੜ੍ਹਾਏ, ਨਾਗਲੋਈ ''ਚ ਲਾਠੀਚਾਰਜ, ਇੰਟਰਨੈੱਟ ਸੇਵਾਵਾਂ ਬੰਦ
  • ਕੈਪਟਨ ਤੋਂ ਕੰਗਨਾ ਤੱਕ-ਦਿੱਲੀ ''ਚ ਲਾਲ ਕਿਲੇ ਸਣੇ ਵੱਖ ਵੱਖ ਥਾਵਾਂ ਉੱਤੇ ਹੋਈਆਂ ਹਿੰਸਕ ਘਟਨਾਵਾਂ ਬਾਰੇ ਕਿਸੇ ਨੇ ਕੀ ਕਿਹਾ
  • ਦਿੱਲੀ ਦੀ ਕਿਸਾਨ ਟਰੈਕਟਰ ਪਰੇਡ ਵਿਚ ਜੋ ਕੁਝ ਹੁਣ ਤੱਕ ਵਾਪਰਿਆ, ਮੁੱਖ ਘਟਨਾਵਾਂ ਦੇ ਵੀਡੀਓ

26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਕਿਸਾਨ ਆਗੂਆਂ ਨੂੰ ਇਨ੍ਹਾਂ ਚਾਰ ਚੁਣੌਤੀਆਂ ਦਾ ਮੁੱਖ ਤੌਰ ਉੱਤੇ ਸਾਹਮਣਾ ਕਰਨਾ ਪਵੇਗਾ।

ਕਿਸਾਨ ਅੰਦੋਲਨਕਾਰੀਆਂ ਦਾ ਏਕਾ

ਕਿਸਾਨ ਅੰਦੋਲਨਕਾਰੀਆਂ ਅਤੇ ਜਥੇਬੰਦੀਆਂ ਦਾ ਏਕਾ ਬਣਾਈ ਰੱਖਣਾ ਕਿਸਾਨ ਆਗੂਆਂ ਲਈ ਮੁੱਖ ਚੁਣੌਤੀ ਰਹਿਣ ਵਾਲਾ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪਹਿਲਾਂ ਹੀ ਆਪਣੇ ਅਜਾਦਆਨਾ ਪ੍ਰੋਗਰਾਮ ਦੇ ਰਹੀਆਂ ਹਨ।

ਪਰ ਕਿਸਾਨ ਟਰੈਕਟਰ ਪਰੇਡ ਦੇ ਮਾਮਲੇ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸੰਯੁਕਤ ਮੋਰਚੇ ਤੋਂ ਇੱਕ ਤਰ੍ਹਾਂ ਨਾਲ ਬਗਾਵਤ ਹੀ ਕਰ ਦਿੱਤੀ।

ਭਾਵੇਂ ਇਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਕਹਿੰਦੇ ਰਹੇ ਕਿ ਉਹ ਸੰਯੁਕਤ ਮੋਰਚੇ ਨਾਲ ਤਾਲਮੇਲ ਨਾਲ ਚੱਲ ਰਹੇ ਹਨ।

Getty Images
ਕਿਸਾਨ ਆਗੂਆਂ ਨੂੰ ਇਨ੍ਹਾਂ ਚਾਰ ਚੁਣੌਤੀਆਂ ਦਾ ਮੁੱਖ ਤੌਰ ਉੱਤੇ ਸਾਹਮਣਾ ਕਰਨਾ ਪੈ ਸਕਦਾ ਹੈ

ਪਰ ਅਸੀਂ ਸੰਯੁਕਤ ਮੋਰਚੇ ਨੇ ਦਿੱਲੀ ਪੁਲਿਸ ਨਾਲ ਜੋ ਰੂਟ ਤੈਅ ਕੀਤਾ ਅਸੀਂ ਉਸ ਨਾਲ ਸਹਿਮਤ ਨਹੀਂ ਹਾਂ।

ਇਨ੍ਹਾਂ ਦਾ ਇਹੀ ਫੈਸਲਾ ਰਿੰਗ ਰੋਡ ਉੱਤੇ ਜਾਣ ਅਤੇ ਲਾਲ ਕਿਲੇ ਤੱਕ ਪਹੁੰਚਣ ਦਾ ਅਧਾਰ ਬਣਿਆ। ਸਰਵਨ ਸਿੰਘ ਪੰਧੇਰ ਦੇ ਰਿੰਗ ਰੋਡ ਉੱਤੇ ਹੀ ਪਰੇਡ ਕਰਨ ਤੋਂ ਬਾਅਦ ਹੀ ਦੇਰ ਸ਼ਾਮ ਸਿੰਘੂ ਬਾਰਡਰ ਦੀ ਸੰਯੁਕਤ ਮੋਰਚੇ ਦੀ ਸਟੇਜ ਉੱਤੇ ਕਾਫੀ ਲੋਕ ਇਕੱਠੇ ਹੋ ਗਏ ਅਤੇ ਰਿੰਗ ਰੋਡ ਉੱਤੇ ਜਾਣ ਦਾ ਐਲਾਨ ਕਰਨ ਲੱਗੇ।

ਇਨ੍ਹਾਂ ਲੋਕਾਂ ਨੇ ਸਵੇਰੇ ਸੰਯੁਕਤ ਮੋਰਚੇ ਦੀ ਪਰੇਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੈਰੀਕੇਡ ਤੋੜ ਦਿੱਤੇ ਅਤੇ ਦਿੱਲੀ ਵਿਚ ਦਾਖਲ਼ ਹੋ ਗਏ, ਬਾਅਦ ਵਿਚ ਸਰਵਨ ਸਿੰਘ ਪੰਧੇਰ ਸਫਾਈ ਦਿੰਦੇ ਰਹੇ ਕਿ ਲਾਲ ਕਿਲੇ ਉੱਤੇ ਜਾਣਾ ਉਨ੍ਹਾਂ ਦਾ ਪ੍ਰੋਗਰਾਮ ਨਹੀਂ ਸੀ।

ਇਸ ਵੱਖਰੇ ਪ੍ਰਗਰਾਮ ਨਾਲ ਹੁਣ ਤੱਕ ਸ਼ਾਂਤਮਈ ਅੰਦੋਲਨ ਰਹੀ ਲਹਿਰ ਨੂੰ ਕਾਫੀ ਢਾਹ ਲੱਗੀ ਹੈ।.

ਅਜਿਹੇ ਹਾਲਾਤ ਵਿਚ ਕਿਸਾਨ ਯੂਨੀਅਨਾਂ ਤੇ ਅੰਦੋਲਨਕਾਰੀ ਅੱਗੇ ਸਾਂਝੇ ਐਕਸ਼ਨ ਕਰ ਸਕਣਗੇ, ਇਸ ਉੱਤੇ ਵੱਡਾ ਸਵਾਲ ਖੜਾ ਹੋ ਗਿਆ ਹੈ।

ਨੌਜਵਾਨਾਂ ਨੂੰ ਅਨੁਸਾਸ਼ਨ ਵਿਚ ਰੱਖਣਾ

ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਲਈ ਸਭ ਤੋਂ ਵੱਡੀ ਚੁਣੌਤੀ ਅੰਦੋਲਨ ਵਿਚ ਸ਼ਾਮਲ ਰਹੇ ਨੌਜਵਾਨਾਂ ਨੂੰ ਜਾਬਤੇ ਵਿਚ ਰੱਖਣਾ ਰਹੇਗੀ।

ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਕਿਸਾਨ ਆਗੂ ਮਨਜੀਤ ਸਿੰਘ ਰਾਏ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿਚ ਕਹਿੰਦੇ ਹਨ, “ਅਸੀਂ ਜਾਣਾ ਤਾਂ ਦਿੱਲੀ ਵਾਲੇ ਰੂਟ ਉੱਤੇ ਸੀ, ਪਰ ਨੌਜਵਾਨ ਰੂਟ ਤੋਂ ਉਲਟ ਆ ਗਏ , ਇਸ ਲਈ ਸਾਨੂੰ ਵੀ ਪਿੱਛੇ ਆਉਣ ਪਿਆ, ਆਖ਼ਰਕਾਰ ਇਹ ਸਾਡੇ ਹੀ ਬੱਚੇ ਹਨ।”

ਮਨਜੀਤ ਸਿੰਘ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਕਈ ਨੌਜਵਾਨ ਕਿਸਾਨ ਲੀਡਰਾਂ ਵਲੋਂ ਦਿੱਤੇ ਪ੍ਰਗਰਾਮ ਤੋਂ ਅਲੱਗ ਰਾਹ ਚੁਣ ਰਹੇ ਹਨ।

ਇਸ ਅੰਦੋਨਲ ਵਿਚ ਨੌਜਵਾਨ ਲੀਡਰਸ਼ਿਪ ਦੇ ਨਾਂ ਉੱਤੇ ਕਈ ਅਜਿਹੇ ਆਗੂ ਹਨ, ਜਿੰਨ੍ਹਾਂ ਨੂੰ ਕਿਸਾਨ ਸੰਗਠਨ ਮੰਚ ਦੇ ਨੇੜੇ ਨਹੀਂ ਲੱਗਣ ਦਿੰਦੇ ਸਨ। ਉਹੀ ਵਿਅਕਤੀ ਲਾਲ ਕਿਲੇ ਪਹੁੰਚਣ ਸਮੇਂ ਮਾਇਕ ਫੜ ਕੇ ਸੰਬੋਧਨ ਕਰਦੇ ਦਿਖੇ।

ਅੰਦੋਲਨ ਦੇ ਅਗਲੇ ਦਿਨਾਂ ਵਿਚ ਅਜਿਹੇ ਵਿਅਕਤੀਆਂ ਦੀਆਂ ਗਤੀਵਿਧੀਆਂ ਤੋਂ ਨੌਜਵਾਨੀ ਨੂੰ ਬਚਾ ਕੇ ਰੱਖਣਾ ਕਿਸਾਨ ਆਗੂਆਂ ਲਈ ਕਾਫੀ ਚੁਣੌਤੀ ਭਰਿਆ ਰਹਿਣ ਵਾਲਾ ਹੈ।

ਸਰਕਾਰ ਉੱਤੇ ਦਬਾਅ ਬਣਾਈ ਰੱਖਣਾ

ਕਿਸਾਨ ਟਰੈਕਟਰ ਪਰੇਡ ਨੂੰ 26 ਨਵੰਬਰ ਤੋਂ ਬਾਅਦ ਸਭ ਤੋਂ ਵੱਡਾ ਐਕਸ਼ਨ ਮੰਨਿਆ ਜਾ ਰਿਹਾ ਸੀ। ਇਸ ਐਕਸ਼ਨ ਨੂੰ ਲੈਕੇ ਸਰਕਾਰ ਵੀ ਕਾਫੀ ਦਬਾਅ ਵਿਚ ਦਿਖ ਰਹੀ ਸੀ। ਇਸੇ ਦਬਾਅ ਦਾ ਨਤੀਜਾ ਸੀ ਕਿ ਸਰਕਾਰ ਨੇ ਡੇਢ ਸਾਲ ਲਈ ਕਾਨੂੰਨ ਮੁਲਤਵੀ ਕਰਨ ਦੀ ਪੇਸ਼ਕਸ਼ ਕਰ ਦਿੱਤੀ ਸੀ।

ਜਦੋਂ ਕਿਸਾਨਾਂ ਨੇ ਇਹ ਪੇਸ਼ਕਸ਼ ਰੱਦ ਕੀਤੀ ਤਾਂ ਸਰਕਾਰ ਨੇ ਗੱਲਬਾਤ ਹੀ ਰੋਕ ਦਿੱਤੀ। ਕੁਝ ਲੋਕਾਂ ਦਾ ਮੰਨਣਾ ਹੈ ਕਿ ਹੁਣ ਇਹ ਅੰਦੋਲਨ ਕਾਫੀ ਲੰਬਾ ਚੱਲ ਸਕਦਾ ਹੈ, ਕਿਉਂ ਕਿ ਸਰਕਾਰ ਉੱਤੇ 26 ਜਨਵਰੀ ਦੇ ਐਕਸ਼ਨ ਦਾ ਸਾਹਮਣਾ ਕੀਤੇ ਜਾਣ ਤੋਂ ਬਾਅਦ ਹੋ ਕੋਈ ਬਹੁਤਾ ਦਬਾਅ ਨਹੀਂ ਰਹੇਗਾ।

ਕਿਸਾਨ ਆਗੂ ਹਨਨ ਮੌਲਾ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਅਪਰਾਧੀ ਤੱਤਾਂ ਅਤੇ ਸਰਕਾਰ ਦੀ ਸਾਜਿਸ਼ ਕਹਿੰਦੇ ਹਨ। ਜੋ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕੀਤੀ ਗਈ।

ਦੂਜੇ ਪਾਸੇ ਸੱਤਾਧਾਰੀ ਭਾਜਪਾ ਦੇ ਆਗੂ ਇਸ ਨੂੰ ਅੰਦੋਲਨ ਵਿਚ ਘੁਸਪੈਠ ਕਰ ਚੁੱਕੇ ਵਿਰੋਧੀ ਧਿਰਾਂ ਨੂੰ ਜਿੰਮੇਵਾਰ ਦੱਸ ਰਹੇ ਹਨ।

ਭਾਵੇਂ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੰਗਾਮੀ ਬੈਠਕ ਕਰਕੇ ਹਾਲਾਤ ਦਾ ਜਾਇਜਾ ਲਿਆ ਪਰ ਸਰਕਾਰ ਵਲੋਂ ਅਧਿਕਾਰਤ ਤੌਰ ਉੱਤੇ ਕੋਈ ਬਿਆਨ ਨਹੀਂ ਦਿੱਤਾ ਗਿਆ।

ਜੇਕਰ ਹਨਨ ਮੌਲਾ ਦੇ ਦਾਅਵੇ ਵਿਚ ਦਮ ਹੈ ਤਾਂ ਸਰਕਾਰ ਕਿਸਾਨਾਂ ਨਾਲ ਗੱਲਬਾਤ ਦੁਬਾਰਾ ਸ਼ੁਰੂ ਕਰੇਗੀ, ਇਸ ਦੀ ਸੰਭਾਵਨਾ ਮੱਧਵ ਲੱਗਦੀ ਹੈ।

26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਕਿਸਾਨ ਕਿਹੜਾ ਵੱਡਾ ਐਕਸ਼ਨ ਕਰਨਗੇ ਕਿ ਸਰਕਾਰ ਉੱਤੇ ਇਸ ਮੁੜ ਗੱਲਬਾਤ ਦੀ ਟੇਬਲ ਉੱਤੇ ਆਉਣ ਦਾ ਦਬਾਅ ਬਣੇ।

ਇਸ ਸਵਾਲ ਦਾ ਜਵਾਬ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨ ਟਰੈਕਟਰ ਪਰੇਡ ਤੋਂ ਪਹਿਲਾਂ ਹੀ ਦੇ ਦਿੱਤਾ ਸੀ। ਉਨ੍ਹਾਂ 25 ਸ਼ਾਮ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ 28 ਜਨਵਰੀ ਤੋਂ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ। ਪਹਿਲੀ ਫਰਵਰੀ ਜਿਸ ਦਿਨ ਕੇਂਦਰੀ ਬਜਟ ਪੇਸ਼ ਹੋਵੇਗਾ, ਉਸ ਦਿਨ ਕਿਸਾਨ ਸੰਸਦ ਵੱਲ ਪੈਦਲ ਮਾਰਚ ਕਰਨਗੇ।

ਉਨ੍ਹਾਂ ਕਿਹਾ ਸੀ ਕਿ ਅਗਲੇ ਪ੍ਰੋਗਰਾਮਾਂ ਦਾ ਐਲਾਨ ਵੀ ਜਲਦ ਹੀ ਕੀਤਾ ਜਾਵੇਗਾ।

ਅੰਦੋਲਨ ਨੂੰ ਕਮਜ਼ੋਰ ਹੋਣ ਤੋਂ ਬਚਾਉਣਾ

ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਹਨ, ਅਜਿਹੇ ਵਿਚ ਆਮ ਲੋਕ ਸਵਾਲ ਸ਼ੰਕੇ ਪ੍ਰਗਟਾ ਰਹੇ ਹਨ ਕਿ ਇਹ ਅੰਦੋਲਨ ਹੁਣ ਜਾਰੀ ਵੀ ਰਹੇਗਾ ਜਾਂ ਨਹੀਂ।

ਲੋਕਾਂ ਨੂੰ ਸ਼ੰਕਾ ਹੈ ਕਿ ਜਿਹੜੇ ਲੋਕਾਂ ਨੇ ਟਰੈਕਟਰ ਪਰੇਡ ਤੋਂ ਪਹਿਲਾਂ ਸਟੇਜ ਉੱਤੇ ਕਬਜਾ ਕਰ ਲਿਆ ਅਤੇ ਜੋ ਲਾਲ ਕਿਲ਼ੇ ਤੱਕ ਪਹੁੰਚ ਗਏ , ਹੁਣ ਅੱਗੇ ਉਹ ਕਿਸ ਤਰ੍ਹਾਂ ਚੱਲਣਗੇ , ਕਿਸਾਨ ਜਥੇਬੰਦੀਆਂ ਉਨ੍ਹਾਂ ਨੂੰ ਕਿਵੇਂ ਕੰਟਰੋਲ ਕਰਨਗੇ। ਇਹ ਬਹੁਤ ਗੰਭੀਰ ਸਵਾਲ ਹੈ।

Getty Images
26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਕਿਸਾਨ ਕਿਹੜਾ ਵੱਡਾ ਐਕਸ਼ਨ ਕਰਨਗੇ

ਲੋਕ ਆਮ ਤੌਰ ਉੱਤੇ ਹੁਣ ਤੱਕ ਇਸ ਦੇ ਸ਼ਾਂਤਮਈ ਰਹਿਣ ਨੂੰ ਸਭ ਤੋਂ ਵੱਡੀ ਤਾਕਤ ਦੇ ਰੂਪ ਵਿਚ ਵੀ ਦੇਖ ਰਹੇ ਸਨ। ਕਿਸਾਨਾਂ ਵਲੋਂ ਵੀ "ਸ਼ਾਂਤ ਰਹਾਂਗੇ ਤਾਂ ਜਿੱਤਾਂਗੇ, ਹਿੰਸਕ ਹੋਵੇਗੇ ਤਾਂ ਮੋਦੀ ਜਿੱਤੇਗਾ" ਨਾਅਰਾ ਵੀ ਦਿੱਤਾ ਗਿਆ ਸੀ।

ਪਰ ਇਸ ਅੰਦੋਲਨ ਦੇ ਹਿੰਸਕ ਘਟਨਾਵਾਂ ਜੁੜਨ ਨਾਲ ਹੁਣ ਸੋਸ਼ਲ ਮੀਡੀਆ ਉੱਤੇ ਲੋਕ ਸਵਾਲ ਕਰ ਰਹੇ ਹਨ ਕਿ ਕੀ ਇਹ ਅੰਦੋਲਨ ਜਾਰੀ ਰਹਿ ਸਕੇਗਾ। ਹੁਣ ਸਰਕਾਰ ਕੋਈ ਕਾਰਵਾਈ ਤਾਂ ਨਹੀਂ ਕਰੇਗੀ।

ਇਸ ਸਵਾਲ ਉੱਤੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਅਤੇ ਸਰਵਨ ਸਿੰਘ ਪੰਧੇਰ ਕਹਿੰਦੇ ਹਨ ਕਿ ਇਹ ਅੰਦੋਲਨ ਇਸੇ ਤਰ੍ਹਾਂ ਸਾਂਤਮਈ ਰਹੇਗਾ।

ਸੰਯੁਕਤ ਮੋਰਚੇ ਦੇ ਆਗੂ ਸ਼ਿਵ ਕੁਮਾਰ ਕੱਕਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''''ਲਾਲ ਕਿਲੇ ਉੱਤੇ ਜੋ ਕੁਝ ਹੋਇਆ ਮੈਂ ਉਸ ਲਈ ਪੂਰੇ ਦੇਸ਼ ਤੋਂ ਮਾਫੀ ਮੰਗਦਾ ਹਾਂ। ਟਰੈਕਟਰ ਪਰੇਡ ਵਿਚ ਤੈਅ ਰੂਟ ਤੋਂ ਅਲੱਗ ਜਾਣ ਵਾਲੇ ਅਤੇ ਇਹ ਕੰਮ ਜਿਹੜੇ ਸੰਗਠਨਾਂ ਨੇ ਕੀਤਾ ਹੈ ਉਹ ਸੰਯੁਕਤ ਮੋਰਚੇ ਦਾ ਹਿੱਸਾ ਨਹੀਂ ਹਨ। ਅਸੀਂ ਟਰੈਕਟਰ ਪਰੇਡ ਬਾਰੇ ਇੱਕ ਮਹੀਨਾ ਪਹਿਲਾਂ ਐਲਾਨ ਕੀਤਾ ਸੀ।”

“ਪੁਲਿਸ ਨੂੰ ਰੂਟ ਬਾਰੇ ਐਡਵਾਂਸ ਗੱਲਬਾਤ ਕਰਨੀ ਚਾਹੀਦੀ ਸੀ। ਉਸ ਨੇ ਅਣਗਹਿਲੀ ਕੀਤੀ ਹੈ, ਪੁਲਿਸ ਨੂੰ ਉਨ੍ਹਾਂ ਸੰਗਠਨਾਂ ਨਾਲ ਵੀ ਗੱਲ ਕਰਨਾ ਚਾਹੀਦੀ ਸੀ, ਜੋ ਸੰਯੁਕਤ ਮੋਰਚੇ ਤੋਂ ਅਲੱਗ ਐਕਸ਼ਨ ਕਰਦੇ ਹਨ।''''

ਉਹ ਕਹਿੰਦੇ ਹਨ ਕਿ ਇਹ ਅੰਦੋਲਨ ਜਾਰੀ ਰਹੇਗਾ ਅਤੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਕਿਸਾਨ ਵਾਪਸ ਨਹੀਂ ਜਾਣਗੇ।

ਇਹ ਖ਼ਬਰਾਂ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=g9mnABWId0w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8b95a61a-5f61-4c0b-a5c6-709c38787d3d'',''assetType'': ''STY'',''pageCounter'': ''punjabi.india.story.55815894.page'',''title'': ''ਕਿਸਾਨ ਅੰਦੋਲਨ: ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਕਿਸਾਨ ਆਗੂਆਂ ਲਈ 4 ਚੁਣੌਤੀਆਂ'',''author'': ''ਖੁਸ਼ਹਾਲ ਲਾਲੀ '',''published'': ''2021-01-27T01:33:46Z'',''updated'': ''2021-01-27T01:33:46Z''});s_bbcws(''track'',''pageView'');