ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ

01/26/2021 9:19:14 PM

ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਵਿਚ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਭੜਕੇ ਲੋਕ ਲਾਲ ਕਿਲੇ ਉੱਤੇ ਚੜ੍ਹ ਗਏ। ਇਨ੍ਹਾਂ ਨੇ ਕੇਸਰੀ ਅਤੇ ਕਿਸਾਨੀ ਝੰਡੇ ਕਈ ਥਾਵਾਂ ਉੱਤੇ ਲਗਾ ਦਿੱਤੇ।

ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈਕੇ ਪਿਛਲੇ ਦੋ ਮਹੀਨੇ ਤੋਂ ਕਿਸਾਨ ਦਿੱਲੀ ਦੇ ਸਿੰਘੂ, ਟਿਕਰੀ, ਗਾਜੀਪੁਰ ਬਾਰਡਰ ਉੱਤੇ ਧਰਨੇ ਦੇ ਰਹੇ ਹਨ।

ਇਨ੍ਹਾਂ ਕਿਸਾਨਾਂ ਨੇ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਕੱਢੀ, ਜਿਸ ਦੌਰਾਨ ਕੁਝ ਕਿਸਾਨ ਤੈਅ ਰੂਟ ਤੋਂ ਦੂਜੇ ਰੂਟ ਉੱਤੇ ਚੜ੍ਹ ਗਏ ਅਤੇ ਪੁਲਿਸ ਰੋਕਾਂ ਤੋੜ ਕੇ ਲਾਲ ਕਿਲੇ ਤੱਕ ਜਾ ਪਹੁੰਚੇ।

ਇਹ ਵੀ ਪੜ੍ਹੋ-

  • Farmers Protest : ਲਾਲ ਕਿਲੇ ਉੱਤੇ ਕੇਸਰੀ ਤੇ ਕਿਸਾਨੀ ਝੰਡੇ ਚੜ੍ਹਾਏ, ਨਾਗਲੋਈ ''ਚ ਲਾਠੀਚਾਰਜ, ਇੰਟਰਨੈੱਟ ਸੇਵਾਵਾਂ ਬੰਦ
  • ਕੈਪਟਨ ਤੋਂ ਕੰਗਨਾ ਤੱਕ-ਦਿੱਲੀ ''ਚ ਲਾਲ ਕਿਲੇ ਸਣੇ ਵੱਖ ਵੱਖ ਥਾਵਾਂ ਉੱਤੇ ਹੋਈਆਂ ਹਿੰਸਕ ਘਟਨਾਵਾਂ ਬਾਰੇ ਕਿਸੇ ਨੇ ਕੀ ਕਿਹਾ
  • ਦਿੱਲੀ ਦੀ ਕਿਸਾਨ ਟਰੈਕਟਰ ਪਰੇਡ ਵਿਚ ਜੋ ਕੁਝ ਹੁਣ ਤੱਕ ਵਾਪਰਿਆ, ਮੁੱਖ ਘਟਨਾਵਾਂ ਦੇ ਵੀਡੀਓ

ਇਨ੍ਹਾਂ ਵਲੋਂ ਖੰਡੇ ਵਾਲਾ ਕੇਸਰੀ ਨਿਸ਼ਾਨ ਲਾਲ ਕਿਲੇ ਉੱਤੇ ਕਈ ਥਾਵਾਂ ਉੱਤੇ ਲਗਾ ਦਿੱਤਾ ਗਿਆ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਅਜਿਹਾ ਪ੍ਰਚਾਰ ਸ਼ੁਰੂ ਹੋ ਗਿਆ ਕਿ ਮੁਜਾਹਰਾਕਾਰੀਆਂ ਨੇ ਭਾਰਤ ਦੀ ਕੌਮੀ ਝੰਡਾ ਤਿਰੰਗਾ ਉਤਾਰ ਕੇ ਖਾਲਿਸਤਾਨੀ ਝੰਡਾ ਲਹਿਰਾ ਦਿੱਤਾ।

ਸੋਸ਼ਲ ਮੀਡੀਆ ''ਤੇ ਖੰਡੇ ਵਾਲੇ ਕੇਸਰੀ ਨਿਸ਼ਾਨ ਨੂੰ ਲੈ ਕੇ ਪ੍ਰਤੀਕਿਰਿਆਵਾਂ ਦਾ ਦੌਰ ਜਾਰੀ ਹੈ।

ਕੁਝ ਲੋਕ ਇਸ ਨੂੰ ਨਿਸ਼ਾਨ ਸਾਹਿਬ ਦੱਸ ਰਹੇ ਹਨ ਅਤੇ ਕੁਝ ਖ਼ਾਲਿਸਾਤਨੀ, ਇੱਕ ਯੂਜ਼ਰ ਨੇ ਲਿਖਿਆ, "ਇੱਥੇ ਇੱਕ ਪਿੰਡ ਦੇ ਬੱਚੇ ਨੂੰ ਪਤਾ ਲਗ ਰਿਹਾ ਹੈ, ਕਿ ਕੀ ਹੋਣ ਜਾ ਰਿਹਾ ਤੇ ਅਸੀਂ ਕਿਸੇ ਗ਼ੈਰ-ਮੌਜੂਦਗੀ ਦੀ ਇੰਤਜ਼ਾਰ ਕਰ ਰਹੇ ਹਾਂ। "

"ਇਤਿਹਾਸ ਹਮੇਸ਼ਾ ਯਾਦ ਰੱਖੇਗਾ ਕਿ ਮੋਦੀ ਦੇ ਹੁੰਦਿਆਂ ਲਾਲ ਕਿਲੇ ''ਤੇ ਕਬਜ਼ਾ ਹੋਇਆ ਅਤੇ ਖ਼ਾਲਿਸਤਾਨੀ ਝੰਡਾ ਲਹਿਰਾਇਆ ਗਿਆ।

https://twitter.com/jhashyam/status/1354004262498562048

ਉੱਥੇ ਇੱਕ ਸ਼ਵੇਤਾ ਸ਼ਾਲਿਨੀ ਖ਼ਾਲਿਸਤਾਨੀ ਝੰਡੇ ਅਤੇ ਨਿਸ਼ਾਨ ਸਾਹਿਬ ਵਿਚਾਲੇ ਅੰਤਰ ਦੱਸਣ ਦੀ ਕੋਸ਼ਿਸ਼ ਕੀਤੀ ਹੈ।

https://twitter.com/shweta_shalini/status/1354046968524386306

ਸੋਸ਼ਲ ਮੀਡੀਆ ਉੱਤੇ ਫੇਕ ਨਿਊਜ਼ ਦੀ ਜਾਂਚ ਕਰਨ ਵਾਲੀ ਵੈੱਬਸਾਈਟ ਆਲਟ ਨਿਊਜ਼ ਨੇ ਇਸ ਦੀ ਜਾਂਚ ਕੀਤੀ ਅਤੇ ਦੱਸਿਆ ਕਿ ਮੁਜਾਹਰਾਕਾਰੀਆਂ ਨੇ ਤਿਰੰਗੇ ਨੂੰ ਨੁਕਸਾਨ ਨਹੀਂ ਪਹੁੰਚਾਇਆ।

ਬੀਬੀਸੀ ਨੂੰ ਉਪਲੱਬਧ ਹੋਏ ਵੀਡੀਓਜ਼ ਵਿਚ ਕਿਤੇ ਵੀ ਕੋਈ ਮੁਜਾਹਰਾਕਾਰੀਆਂ ਤਿਰੰਗੇ ਨੂੰ ਹਟਾਉਦਾ ਨਹੀਂ ਦਿਖ ਰਿਹਾ। ਦਰਅਸਲ ਇਹ ਲੋਕ ਜਦੋਂ ਲਾਲ ਕਿਲੇ ਦੀ ਪ੍ਰਾਚੀਰ ਉੱਤੇ ਚੜ੍ਹੇ ਤਾਂ ਇਨ੍ਹਾਂ ਨੇ ਕਈ ਥਾਵਾਂ ਉੱਤੇ ਕੇਸਰੀ ਅਤੇ ਕਿਸਾਨੀ ਝੰਡੇ ਲਗਾ ਦਿੱਤੇ।

ਹੁਣ ਆਓ ਤੁਹਾਨੂੰ ਦੱਸਦੇ ਹਾਂ ਕਿ ਜਿਹੜਾ ਖੰਡੇ ਦੇ ਨਿਸ਼ਾਨ ਵਾਲਾ ਕੇਸਰੀ ਝੰਡਾ ਲਗਾਇਆ ਗਿਆ ਉਹ ਅਸਲ ਵਿਚ ਕੀ ਹੈ।

ਬੀਬੀਸੀ ਪੰਜਾਬੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਚੇਅਰਮੈਨ, ਪ੍ਰੋਫੈਸਰ ਸਰਬਜਿੰਦਰ ਸਿੰਘ ਤੋਂ ਇਸ ਬਾਰੇ ਜਾਣਿਆ।

ਸਰਬਜਿੰਦਰ ਨੇ ਬੀਬੀਸੀ ਨੂੰ ਦੱਸਿਆ ਕਿ ਨਿਸ਼ਾਨ ਸ਼ਬਦ ਫਾਰਸੀ ਜੁਬਾਨ ਦਾ ਸ਼ਬਦ ਹੈ, ਸਿੱਖ ਧਰਮ ਵਿਚ ਸਤਿਕਾਰ ਵਜੋਂ ਇਸ ਨਾਲ ਸਾਹਿਬ ਦੀ ਵਰਤੋਂ ਕੀਤੀ ਜਾਂਦੀ ਹੈ।

ਸਿੱਖ ਧਰਮ ਵਿਚ ਨਿਸ਼ਾਨ ਸਾਹਿਬ ਦੀ ਸਥਾਪਨਾ ਪਹਿਲੀ ਵਾਰ ਸਿੱਖ ਧਰਮ ਦੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਉਸ ਵੇਲੇ ਕੀਤੀ ਜਦੋਂ ਜਹਾਂਗੀਰ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਸ਼ਹਿਰ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ।

ਸਿੱਖ ਰਵਾਇਤ ਅਨੁਸਾਰ ਪੰਚਮ ਪਾਤਸ਼ਾਹ ਨੇ ਬਾਲ ਹਰਗੋਬਿੰਦ ਨੂੰ ਸੁਨੇਹਾ ਭੇਜਿਆ, ਜਿਸ ਨੂੰ ਆਖ਼ਰੀ ਗੁਰੂ ਅਰਜਨ ਦੇਵ ਜੀ ਦੇ ਆਖ਼ਰੀ ਸੰਦੇਸ਼ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।

ਉਸ ''ਚ ਹੁਕਮ ਸੀ" ਜਾਓ ਉਸ ਨੂੰ ਕਹੋ ਸ਼ਾਹੀ ਠਾਠ ਨਾਲ ਕਲਗੀ ਲਾਵੇ, ਫੌਜ ਰਖੇ ਅਤੇ ਤਖ਼ਤ ਉਤੇ ਬੈਠ ਨਿਸ਼ਾਨ ਸਥਾਪਤ ਕਰੇ।

ਬਾਲ ਹਰਗੋਬਿੰਦ ਨੂੰ ਜਦ ਰਸਮੀਂ ਤਰੀਕੇ ਨਾਲ ਬਾਬਾ ਬੁੱਢਾ ਜੀ ਵਲੋਂ ਗੁਰਗੱਦੀ ਧਾਰਨ ਕਰਾਉਣ ਦੀ ਰੀਤ ਨਿਭਾਈ ਜਾਣ ਲੱਗੀ ਤਾਂ ਉਹ ਬੋਲੇ ਇਹ ਸਾਰੀਆਂ ਵਸਤਾਂ ਤੋਸ਼ੇਖਾਨੇ ਵਿੱਚ ਰਖ ਦੇਵੋ , ਮੈ ਸ਼ਾਹੀ ਠਾਠ ਨਾਲ ਕਲਗੀ ਧਾਰਨ ਕਰ ਨਿਸ਼ਾਨ ਸਥਾਪਤ ਕਰਾਂਗਾ ,ਤਖਤ ਉਤੇ ਬੈਠ ਫੌਜ ਰਖਾਂਗਾ ,ਸ਼ਹਾਦਤਾਂ ਵੀ ਦੇਵਾਂਗੇ ਪਰ ਉਨਾਂ ਦਾ ਰੂਪ ਪੰਚਮ ਪਾਤਸ਼ਾਹ ਤੋਂ ਅਲੱਗ ਹੋਵੇਗਾ।

Getty Images

ਸ਼ਹਾਦਤਾਂ ਜੰਗ-ਏ- ਮੈਦਾਨ ਵਿਚ ਦਿਤੀਆਂ ਜਾਣਗੀਆਂ। ਪਹਿਲੀ ਵਾਰ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਹਰਮਿੰਦਰ ਦੇ ਐਨ ਸਾਹਮਣੇ 12 ਫੁਟ ਉਚੇ ਥੜੇ ਦੀ ਸਥਾਪਨਾ ਕੀਤੀ (ਦਿੱਲੀ ਬਾਦਸ਼ਾਹਤ ਦਾ ਤਖਤ 11 ਫੁਟ ਸੀ ਅਤੇ ਇਸਤੋਂ ਉਚਾ ਤਖਤ ਹਿਦੁਸਤਾਨ ਚ ਬਨਾਉਣ ਦੀ ਸਜਾ ਸੀ ) 12 ਫੁਟ ਉਚਾਈ ਰਖ ਅਸਲ ਚ ਹਕੂਮਤ ਨੂੰ ਚੈਲਿੰਜ ਕਰ ਦਿਤਾ ਗਿਆ ਸੀ।

ਇਹ ਤਖਤ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਦੁਆਰਾ ਬਣਾਇਆ ਗਿਆ ਸੀ, ਇਸ ਦਾ ਪਹਿਲਾ ਜਥੇਦਾਰ ਵੀ ਭਾਈ ਗੁਰਦਾਸ ਨੂੰ ਆਪ ਛੇਵੇਂ ਪਾਤਸ਼ਾਹ ਨੇ ਥਾਪਿਆ ਸੀ। ਇਸਦੇ ਐਨ ਸਾਹਮਣੇ ਦੋ ਨਿਸ਼ਾਨ ਥਾਪੇ ਗਏ।

ਜਿੰਨਾਂ ਨੂੰ ਪੀਰੀ ਅਤੇ ਮੀਰੀ ਦੇ ਨਿਸ਼ਾਨ ਕਿਹਾ ਗਿਆ । ਪੀਰੀ ਦਾ ਨਿਸ਼ਾਨ ਅੱਜ ਵੀ ਸਵਾ ਫੁਟ ਉਚਾ ਹੈ ਮੀਰੀ ਤੋਂ।

Getty Images

ਗੁਰੂ ਪਾਤਸ਼ਾਹ ਵੇਲੇ ਇਸਦਾ ਰੰਗ ਕੇਸਰੀ ਸੀ ਪਰ 1699 ਵਿਚ ਖਾਲਸਾ ਸਿਰਜਨ ਤੋਂ ਬਾਅਦ ਨੀਲੇ ਨਿਸ਼ਾਨ ਦੀ ਵਰਤੋਂ ਵੀ ਕੀਤੀ ਜਾਣ ਲੱਗ ਪਈ। ਇਸ ਨੂੰ ਉਸ ਵਕਤ ਅਕਾਲ ਧੁਵਜਾ ਵੀ ਕਿਹਾ ਜਾਂਦਾ ਸੀ।

ਸਿੱਖੀ ਧਰਮ ਦਾ ਚਿੰਨ੍ਹ

ਕੇਸਰੀ ਨਿਸ਼ਾਨ ਸਾਹਿਬ ਅਸਲ ਵਿਚ ਸਿੱਖ ਧਰਮ ਦੀ ਅਜਾਦਆਨਾ ਹਸਤੀ ਦਾ ਪ੍ਰਤੀਕ ਹੈ। ਇਹ ਧਾਰਮਿਕ ਚਿਨ੍ਹ ਹੈ ਅਤੇ ਹਰ ਗੁਰਦਆਰਾ ਸਾਹਿਬ ਜਾਂ ਸਿੱਖ ਇਤਿਹਾਸ ਨਾਲ ਜੁੜੀਆਂ ਥਾਵਾਂ ਉੱਤੇ ਸਥਾਪਿਤ ਹੁੰਦਾ ਹੈ।

ਜਿਹੜਾ ਕੇਸਰੀ ਨਿਸ਼ਾਨ ਲਾਲ ਕਿਲੇ ਉੱਤੇ ਲਗਾਇਆ ਗਿਆ ਹੈ, ਉਹ ਕਿਸੇ ਸਿਆਸੀ ਪਾਰਟੀ ਜਾਂ ਸਿਆਸੀ ਲਹਿਰ ਦਾ ਝੰਡਾ ਨਹੀਂ ਹੈ। ਬਲਕਿ ਸਿੱਖੀ ਦਾ ਚਿਨ੍ਹ ਹੈ।

ਇਹ ਖ਼ਬਰਾਂ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=ia19oc_Tz74

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''311617ea-f8b1-47c3-a7a0-32ceed8a0d26'',''assetType'': ''STY'',''pageCounter'': ''punjabi.india.story.55815889.page'',''title'': ''ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ'',''published'': ''2021-01-26T15:46:01Z'',''updated'': ''2021-01-26T15:46:01Z''});s_bbcws(''track'',''pageView'');