Farmers Protest : ਕੈਪਟਨ ਤੋਂ ਕੰਗਨਾ ਤੱਕ-ਦਿੱਲੀ ''''ਚ ਲਾਲ ਕਿਲੇ ਵੱਖ ਵੱਖ ਥਾਵਾਂ ਉੱਤੇ ਹੋਈਆਂ ਹਿੰਸਕ ਘਟਨਾਵਾਂ ਬਾਰੇ ਕਿਸੇ ਨੇ ਕੀ ਕਿਹਾ

01/26/2021 6:04:14 PM

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਾਲੀਵੁੱਡ ਹਸਤੀਆਂ ਸਣੇ ਹੋਰ ਕਈ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਦਿੱਲੀ ਵਿੱਚ ਕਿਸਾਨ ਰੈਲੀ ਦੌਰਾਨ ਹੋਈਆਂ ਘਟਨਾਵਾਂ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟ ਹੈਂਡਲ ਤੋਂ ਟਵੀਟ ਕਰਦਿਆਂ ਦਿੱਲੀ ਵਿੱਚ ਵਾਪਰੀਆਂ ਘਟਨਾਵਾਂ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਨੇ ਲਿਖਿਆ, "ਕੁਝ ਤੱਤਾਂ ਵੱਲੋਂ ਕੀਤੀ ਗਈ ਇਹ ਹਿੰਸਾ ਅਸਵੀਕਾਰਨਯੋਗ ਹੈ। ਇਹ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਸਦਭਾਵਨਾ ਨੂੰ ਨਕਾਰ ਦੇਵੇਗਾ।"

"ਕਿਸਾਨ ਨੇਤਾਵਾਂ ਨੇ ਇਸ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਅਤੇ ਟਰੈਕਟਰ ਪਰੇਡ ਨੂੰ ਮੁਅੱਤਲ ਕਰ ਦਿੱਤਾ ਹੈ। ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਦਿੱਲੀ ਖਾਲੀ ਕਰਕੇ ਸਰਹੱਦਾਂ ''ਤੇ ਵਾਪਸ ਆ ਜਾਣ।"

https://twitter.com/capt_amarinder/status/1354031775673012224

ਇਹ ਵੀ ਪੜ੍ਹੋ-

  • Farmers Protest : ਲਾਲ ਕਿਲੇ ਉੱਤੇ ਕੇਸਰੀ ਤੇ ਕਿਸਾਨੀ ਝੰਡੇ ਚੜ੍ਹਾਏ, ਨਾਗਲੋਈ ''ਚ ਲਾਠੀਚਾਰਜ, ਇੰਟਰਨੈੱਟ ਸੇਵਾਵਾਂ ਬੰਦ
  • ਟਰੈਕਟਰ ਪਰੇਡ: ਦਿੱਲੀ ''ਚ ਟਰੈਕਟਰ ਪਰੇਡ ਲਈ ਕਿਸਾਨ ਜਥੇਬੰਦੀਆਂ ਨੇ ਇਹ ਹਦਾਇਤਾਂ ਜਾਰੀ ਕੀਤੀਆਂ - 5 ਅਹਿਮ ਖ਼ਬਰਾਂ
  • ਰਾਜੋਆਣਾ ਦੀ ਸਜ਼ਾ ਮੁਆਫ਼ੀ ਬਾਰੇ ਕੇਂਦਰ ਦੋ ਹਫ਼ਤਿਆਂ ''ਚ ਫ਼ੈਸਲਾ ਲਵੇ: ਸੁਪਰੀਮ ਕੋਰਟ

ਇਸ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਪੰਜਾਬੀ ਗਾਇਕ ਅਤੇ ਬਾਲੀਵੁੱਡ ਆਦਾਕਾਰ ਪ੍ਰਿਅੰਕਾ ਚੋਪੜਾ ਨੂੰ ਟੈਗ ਕਰਦਿਆਂ ਪੁੱਛਿਆ, "ਅੱਜ ਸਾਡੇ ''ਤੇ ਪੂਰਾ ਵਿਸ਼ਵ ਹੱਸ ਰਿਹਾ ਹੈ, ਤੁਹਾਨੂੰ ਇਹੀ ਚਾਹੀਦਾ ਸੀ, ਮੁਬਾਰਕਾਂ।"

https://twitter.com/KanganaTeam/status/1354002309974532096

ਦਿੱਲੀ ਵਿੱਚ ਕਿਸਾਨਾਂ ਦੀ ਰੈਲੀ ਦੌਰਾਨ ਦਿੱਲੀ ਦੀਆਂ ਸੜਕਾਂ ''ਤੇ ਜੋ ਕੁਝ ਹੋਇਆ ਉਸ ਨੂੰ ਲੈ ਕੇ ਕਾਂਗਰਸੀ ਆਗੂ ਰਾਹੁਲ ਨੇ ਲਿਖਿਆ," ਹਿੰਸਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਸੱਟ ਕਿਸੇ ਨੂੰ ਵੀ ਲੱਗੇ, ਨੁਕਸਾਨ ਦੇਸ਼ ਦਾ ਹੀ ਹੈ। ਦੇਸ਼ਹਿੱਤ ਲਈ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈ ਲਓ।

https://twitter.com/RahulGandhi/status/1353984223628185602

ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਇਸ ਬਾਰੇ ਕੁਝ ਟਵੀਟ ਰੀ-ਰਵੀਟ ਕੀਤੇ। ਸਵਰਾ ਨੇ ਸੀਨੀਅਰ ਪੱਤਰਕਾਰ ਊਮਾਸ਼ੰਕਰ ਸਿੰਘ ਦੇ ਟਵੀਟ ਨੂੰ ਰੀ-ਟਵੀਟ ਕਰਦਿਆਂ ਸਹਿਮਤੀ ਜਤਾਈ।

ਜਿਸ ਵਿੱਚ ਲਿਖਿਆ ਸੀ ਕਿ ਲਾਲ ਕਿਲੇ ''ਤੇ ਤਿਰੰਗੇ ਤੋਂ ਇਲਾਵਾ ਕੁਝ ਵੀ ਫਹਿਰਾਉਣਾ ਸਹੀ ਨਹੀਂ। ਕੋਈ ਧਰਮ-ਪਤਾਕਾ ਵੀ ਨਹੀਂ।

"ਜੋ ਇਸ ਦਾ ਬਚਾਅ ਕਰਨਗੇ ਉਹ ਉਦੋਂ ਕੀ ਕਹਿਣਗੇ ਜਦੋਂ ਇੱਥੇ ਕੋਈ ਕਿਸੇ ਹੋਰ ਰੰਗ ਦਾ ਪਤਾਕਾ ਫਹਿਰਾ ਦੇਵੇਗਾ।"

https://twitter.com/ReallySwara/status/1354003965357117441

ਸੀਨੀਅਰ ਵਕੀਲ ਅਤੇ ਐਕਟੀਵਿਸਟ ਪ੍ਰਸ਼ਾਂਤ ਭੂਸ਼ਣ ਨੇ ਲਿਖਿਆ, "ਇਹ ਮੰਦਭਾਗਾ ਹੈ ਕਿ ਟਰੈਕਟਰਾਂ ''ਤੇ ਕੁਝ ਕਿਸਾਨਾਂ ਨੇ ਪਹਿਲਾਂ ਤੋਂ ਤੈਅ ਅਤੇ ਮਨਜ਼ੂਰ ਰੂਟ ਭੰਗ ਕੀਤਾ।

ਇਹ ਜ਼ਰੂਰੀ ਹੈ ਕਿ ਕਿਸਾਨ ਤੈਅ ਰੂਟ ''ਤੇ ਵਾਪਸ ਜਾਣ ਅਤੇ ਅਹਿੰਸਕ ਰਹਿਣ। ਕੋਈ ਵੀ ਅਨੁਸ਼ਾਸਣਹੀਣਤਾ ਅਤੇ ਹਿੰਸਾ ਲਹਿਰ ਦਾ ਨੁਕਸਾਨ ਕਰੇਗੀ।"

https://twitter.com/pbhushan1/status/1353983300545646592

ਐੱਨਸੀਪੀ ਦੇ ਮੁੱਖ ਸ਼ਰਦ ਪਵਾਰ ਦਾ ਕਹਿਣਾ ਹੈ ਕਿ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਅਨੁਸ਼ਾਸਨ ਵਿੱਚ ਪ੍ਰਦਰਨਸ਼ ਕੀਤਾ ਜਾ ਰਿਹਾ ਸੀ ਪਰ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਉਨ੍ਹਾਂ ਨੇ ਅੱਗੇ ਲਿਖਿਆ, "ਜਦੋਂ ਉਨ੍ਹਾਂ ਨੇ ਟਰੈਕਟਰ ਮਾਰਚ ਕੱਢਿਆ ਤਾਂ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਪਰ ਉਹ ਅਸਫ਼ਲ ਰਹੀ।"

https://twitter.com/ANI/status/1354038317235376128

ਗੁਲ ਪਨਾਗ ਨੇ ਇਨ੍ਹਾਂ ਘਟਨਾਵਾਂ ਬਾਅਦ ਕਈ ਟਵੀਟ ਕੀਤੇ। ਇੱਕ ਟਵੀਟ ਵਿੱਚ ਲਿਖਿਆ, "ਕਿਸੇ ਵੀ ਹਾਲ ਵਿੱਚ ਤਿਰੰਗੇ ਦਾ ਨਿਰਾਦਰ ਨਹੀਂ ਕੀਤਾ ਜਾ ਸਕਦਾ। ਬਿਲਕੁਲ ਨਾ-ਬਰਦਾਸ਼ਯੋਗ। ਇਸ ਦੀ ਸਪਸ਼ਟ ਤੌਰ ''ਤੇ ਨਿੰਦਾ ਕਰਨੀ ਬਣਦੀ ਹੈ।"

https://twitter.com/GulPanag/status/1353996632073793536

ਇੱਕ ਹੋਰ ਟਵੀਟ ਵਿੱਚ ਗੁਲ ਪਨਾਗ ਨੇ ਲਿਖਿਆ, "ਮੈਂ ਪਹਿਲੇ ਦਿਨ ਤੋਂ ਸ਼ਾਂਤਮਈ ਪ੍ਰਦਰਸ਼ਨਾਂ ਦੀ ਹਮਾਇਤ ਕੀਤੀ ਹੈ ਪਰ ਇਹ ਹਿੰਸਕ ਮੋੜ ਨਿੰਦਣਯੋਗ ਹੈ। ਅਤੇ ਇਸ ਪਵਿੱਤਰ ਦਿਹਾੜੇ ਮੌਕੇ ਲਾਲ ਕਿਲ੍ਹੇ ''ਤੇ ਸਿਰਫ ਤਿਰੰਗਾ ਲਹਿਰਾਉਣਾ ਚਾਹੀਦਾ ਹੈ।"

https://twitter.com/GulPanag/status/1354013099527794689

ਇਹ ਖ਼ਬਰਾਂ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=ia19oc_Tz74

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f581e24e-361d-4c49-92ad-65c081d9e673'',''assetType'': ''STY'',''pageCounter'': ''punjabi.india.story.55812245.page'',''title'': ''Farmers Protest : ਕੈਪਟਨ ਤੋਂ ਕੰਗਨਾ ਤੱਕ-ਦਿੱਲੀ \''ਚ ਲਾਲ ਕਿਲੇ ਵੱਖ ਵੱਖ ਥਾਵਾਂ ਉੱਤੇ ਹੋਈਆਂ ਹਿੰਸਕ ਘਟਨਾਵਾਂ ਬਾਰੇ ਕਿਸੇ ਨੇ ਕੀ ਕਿਹਾ'',''published'': ''2021-01-26T12:29:46Z'',''updated'': ''2021-01-26T12:29:46Z''});s_bbcws(''track'',''pageView'');