ਗਣਤੰਤਰ ਦਿਵਸ ’ਤੇ ਕਿਸਾਨ ਟਰੈਕਟਰ ਪਰੇਡ: ਕੁਝ ਕਿਸਾਨ ਸੰਗਠਨਾਂ ਦੀ ਨਾਰਾਜ਼ਗੀ ਵਿਚਾਲੇ ਕਿਸਾਨਾਂ ਦੀ ਦਿੱਲੀ ਵੱਲ ਵੱਧਣ ਦੀ ਤਿਆਰੀ

01/26/2021 7:34:14 AM

Getty Images
ਵੱਡੀ ਗਿਣਤੀ ''ਚ ਟਰੈਕਟਰਾਂ ਨਾਲ ਕਿਸਾਨ 100 ਕਿਲੋਮੀਟਰ ਤੋਂ ਵੱਧ ਲੰਬਾ ਸਫ਼ਰ ਤੈਅ ਕਰਕੇ ਦਿੱਲੀ ਦੇ ਅੰਦਰ ਵੱਲ ਕੂਚ ਕਰਨਗੇ

ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਲਈ ਅੱਜ ਦਾ ਦਿਨ ਅਹਿਮ ਰਹਿਣ ਵਾਲਾ ਹੈ। ਕਿਸਾਨਾਂ ਵੱਲੋਂ ਦਿੱਲੀ ''ਚ ''ਕਿਸਾਨ ਟਰੈਕਟਰ ਪਰੇਡ'' ਕੱਢੀ ਜਾ ਰਹੀ ਹੈ।

ਇਸ ਦੇ ਨਾਲ ਹੀ ਭਾਰਤ ਵਿੱਚ ਅੱਜ ਗਣਤੰਤਰ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦਿੱਲੀ ਦੇ ਰਾਜਪਥ ’ਤੇ ਪਰੇਡ ਕੱਢੀ ਜਾ ਰਹੀ ਹੈ ਜਿਸ ਦਾ ਰੂਟ ਭਾਵੇਂ ਛੋਟਾ ਕੀਤਾ ਗਿਆ ਹੈ।

ਟਰੈਕਟਰ ਪਰੇਡ ਲਈ ਵੱਡੀ ਗਿਣਤੀ ''ਚ ਟਰੈਕਟਰਾਂ ਨਾਲ ਕਿਸਾਨ 100 ਕਿਲੋਮੀਟਰ ਤੋਂ ਵੱਧ ਲੰਬਾ ਸਫ਼ਰ ਤੈਅ ਕਰਕੇ ਦਿੱਲੀ ਦੇ ਅੰਦਰ ਵੱਲ ਕੂਚ ਕਰਨਗੇ।

ਟਰੈਕਟਰ ਪਰੇਡ ਤੋਂ ਇੱਕ ਦਿਨ ਪਹਿਲਾਂ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਪਹਿਲੀ ਫਰਵਰੀ ਨੂੰ ਜਦੋਂ ਸਾਲਾਨਾ ਕੇਂਦਰੀ ਬਜਟ ਪੇਸ਼ ਕੀਤਾ ਜਾਵੇਗਾ ਤਾਂ ਉਹ ਵੱਖ ਵੱਖ ਥਾਵਾਂ ਤੋਂ ਸੰਸਦ ਵੱਲ ਮਾਰਚ ਕੱਢਣਗੇ।

ਹਾਲਾਂਕਿ ਦਿੱਲੀ ਪੁਲਿਸ ਵਲੋਂ ਗਣਤੰਤਰ ਦਿਵਸ ਦੀ ਪਰੇਡ ਤੋਂ ਬਾਅਦ ਟਰੈਕਟਰ ਰੈਲੀ ਕਰਨ ਦੀ ਮਨਜ਼ੂਰੀ ਦਿੱਤੀ ਹੈ ਪਰ ਕਿਸਾਨ ਲੀਡਰ ਪਰੇਡ ਖ਼ਤਮ ਹੋਣ ਤੋਂ ਪਹਿਲਾਂ ਹੀ ਰੈਲੀ ਕੱਢਣ ਦਾ ਐਲਾਨ ਕਰ ਰਹੇ ਹਨ।

ਇਹ ਵੀ ਪੜ੍ਹੋ

  • 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਤੋਂ ਪਹਿਲਾਂ ਰੂਟ ਨੂੰ ਲੈ ਕੇ ਹੋਇਆ ਹੋ-ਹੱਲਾ
  • ਕਿਸਾਨ ਟਰੈਕਟਰ ਪਰੇਡ : ''ਜਦੋਂ ਅਣਖ਼ ਦਾ ਸਵਾਲ ਬਣ ਜਾਵੇ ਤਾਂ ਫਿਰ ਅੰਦੋਲਨਾਂ ਲਈ ਸੱਦੇ ਨਹੀਂ ਉਡੀਕੇ ਜਾਂਦੇ''
  • ਦਿੱਲੀ ''ਚ ਟਰੈਕਟਰ ਪਰੇਡ ''ਚ ਹਿੱਸਾ ਲੈਣ ਵਾਲਿਆਂ ਲਈ ਹਿਦਾਇਤਾਂ ਤੇ ਤਿਆਰੀਆਂ ਕੀ ਹਨ

ਗਣਤੰਤਰ ਦਿਵਸ ਨੂੰ ਲੈ ਕੇ ਸੁਰੱਖਿਆ ਦੇ ਕੀਤੇ ਗਏ ਖ਼ਾਸ ਇੰਤਜ਼ਾਮ

ਦਿੱਲੀ ਵਿੱਚ ਇੱਕ ਪਾਸੇ ਹਰ ਸਾਲ ਵਾਂਗ ਇਸ ਵਾਰ ਵੀ ਗਣਤੰਤਰ ਦਿਵਸ ਦੀ ਪਰੇਡ ਹੋਣ ਜਾ ਹਹੀ ਹੈ ਪਰ ਦੂਜੇ ਪਾਸੇ ਕਿਸਾਨਾਂ ਦੀ ਟਰੈਕਟਰ ਪਰੇਡ ''ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ।

ਕੋਰੋਨਾ ਮਹਾਂਮਾਰੀ ਕਰਕੇ ਗਣਤੰਤਰ ਪਰੇਡ ਬਿਨਾਂ ਮੁੱਖ ਮਹਿਮਾਨ ਦੇ ਹੋਵੇਗੀ। ਦਰਸ਼ਕਾਂ ਦੀ ਗਿਣਤੀ ਨੂੰ ਵੀ ਘਟਾਇਆ ਗਿਆ ਹੈ ਤੇ ਪਰੇਡ ਦਾ ਰੂਟ ਵੀ ਕਰੀਬ 5 ਕਿਲੋਮੀਟਰ ਘੱਟ ਕੀਤਾ ਗਿਆ ਹੈ।

ਕਿਸਾਨਾਂ ਦੀ ਟਰੈਕਟਰ ਪਰੇਡ ਦੇ ਚਲਦਿਆਂ ਪੂਰੀ ਦਿੱਲੀ ਵਿੱਚ ਸੁਰੱਖਿਆ ਦੇ ਇੰਤਜ਼ਾਮ ਕੜੇ ਕਰ ਦਿੱਤੇ ਗਏ ਹਨ।

ਦੱਸ ਦੇਇਏ ਕਿ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਅਤੇ 26 ਜਨਵਰੀ 1950 ਨੂੰ ਇਸ ਦਾ ਸੰਵਿਧਾਨ ਲਾਗੂ ਹੋਇਆ ਸੀ ਜਿਸ ਦੇ ਤਹਿਤ ਭਾਰਤ ਦੇਸ਼ ਨੂੰ ਇੱਕ ਲੋਕਤਾਂਤਰਿਕ ਤੇ ਗਣਤੰਤਰ ਐਲਾਨਿਆ ਗਿਆ।

ਇਸ ਲਈ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਕਿਸ-ਕਿਸ ਨੂੰ ਮਿਲਣਗੇ ਪਦਮ ਪੁਰਸਕਾਰ

Reuters
ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ, ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ, ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਨੂੰ ਇਸ ਸਾਲ ਦੇ ਪਦਮ ਪੁਰਸਕਾਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ।

ਪੰਜਾਬ ''ਚੋਂ ਰਜਨੀ ਬੈਕਟਰ ਨੂੰ ਵਪਾਰ ''ਚ ਚੰਗੇ ਕੰਮਾਂ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।

ਕੇਂਦਰ ਸਰਕਾਰ ਨੇ ਇਸ ਦੀ ਘੋਸ਼ਣਾ ਸੋਮਵਾਰ ਸ਼ਾਮ ਨੂੰ ਕੀਤੀ।

ਪਦਮ ਪੁਰਸਕਾਰ ਭਾਰਤ ਦੇ ਸਰਬਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਹਨ ਅਤੇ ਤਿੰਨ ਸ਼੍ਰੇਣੀਆਂ ਵਿੱਚ ਦਿੱਤੇ ਜਾਂਦੇ ਹਨ। ਇਹ ਹਨ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ।

ਇਹ ਸਨਮਾਨ ਕਲਾ, ਸਮਾਜ ਸੇਵਾ, ਜਨਤਕ ਜੀਵਨ, ਵਿਗਿਆਨ, ਕਾਰੋਬਾਰ, ਦਵਾਈ, ਸਾਹਿਤ, ਸਿੱਖਿਆ, ਖੇਡਾਂ, ਸਿਵਲ ਸੇਵਾ ਆਦਿ ਦੇ ਖੇਤਰਾਂ ਵਿੱਚ ਮਹੱਤਵਪੂਰਨ ਕਾਰਜਾਂ ਲਈ ਦਿੱਤਾ ਜਾਂਦਾ ਹੈ।

ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ਤੇ, ਇਹਨਾਂ ਐਵਾਰਡਾਂ ਨੂੰ ਪ੍ਰਾਪਤ ਕਰਨ ਵਾਲਿਆਂ ਦੇ ਨਾਮ ਐਲਾਨ ਕੀਤੇ ਜਾਂਦੇ ਹਨ, ਪਰ ਇਹ ਰਾਸ਼ਟਰਪਤੀ ਭਵਨ ਵਿੱਚ ਹੋਣ ਵਾਲੇ ਇੱਕ ਸਮਾਰੋਹ ਵਿੱਚ ਰਾਸ਼ਟਰਪਤੀ ਦੁਆਰਾ ਦਿੱਤਾ ਗਿਆ ਹੈ।

ਇਸ ਵਾਰ ਕੁੱਲ ਸੱਤ ਲੋਕਾਂ ਨੂੰ ਪਦਮ ਵਿਭੂਸ਼ਣ, 10 ਲੋਕਾਂ ਨੂੰ ਪਦਮ ਭੂਸ਼ਣ ਨਾਲ ਅਤੇ 102 ਲੋਕਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ

  • ਕਿਸਾਨ ਅੰਦੋਲਨ: 26 ਨਵੰਬਰ ਤੋਂ 26 ਜਨਵਰੀ ਤੱਕ ਦੇ ਅੰਦੋਲਨ ਦੇ ਅਹਿਮ ਪਹਿਲੂ
  • 26 ਜਨਵਰੀ ਦੀ ਦਿੱਲੀ ਪਰੇਡ ਲਈ ਪੰਜਾਬ ਦੀਆਂ ਸਿਆਸੀ ਧਿਰਾਂ ਕਿਉਂ ਪਾਉਣ ਲੱਗੀਆਂ ਟਰੈਕਟਰਾਂ ਦੇ ਗੇਅਰ
  • ਕਿਸਾਨ ਅੰਦੋਲਨ: ਪ੍ਰਦਰਸ਼ਨਾਂ ਵਿੱਚ ਸ਼ਾਮਲ ਔਰਤਾਂ ''ਤੇ ਆਖ਼ਰ ਸਵਾਲ ਕਿਉਂ ਚੁੱਕੇ ਜਾਂਦੇ ਹਨ

ਸਿੰਘੂ ਮੰਚ ਉੱਤੇ ਰਸਮੀ ਕਾਰਵਾਈ ਤੋਂ ਬਾਅਦ ਹੋ-ਹੱਲਾ

ਸੋਮਵਾਰ ਸ਼ਾਮ ਨੂੰ ਸਿੰਘੂ ਬਾਰਡਰ ਦੀ ਸਟੇਜ ਉੱਤੇ ਅਧਿਕਾਰਤ ਸਟੇਜ ਦੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਕੁਝ ਲੋਕ ਮੰਚ ਉੱਤੇ ਚੜ੍ਹ ਗਏ ਅਤੇ ਰਿੰਗ ਰੋਡ ਤੋਂ ਜਾਣ ਦੀ ਮੰਗ ਕਰ ਗਏ।

ਮੰਚ ਦੇ ਥੱਲੇ ਵੀ ਕਾਫੀ ਲੋਕ ਰੌਲਾ ਪਾ ਰਹੇ ਸਨ ਕਿ ਉਨ੍ਹਾਂ ਕਿਸਾਨਾਂ ਵਲੋਂ ਦਿੱਲੀ ਪੁਲਿਸ ਦੇ ਰੋਡ ਮੈਪ ਨੂੰ ਨਾ ਮੰਨਣ ਲਈ ਜੋਰ ਪਾ ਰਹੇ ਸਨ। ਉਹ ਕਹਿ ਰਹੇ ਸਨ ਕਿ ਪਰੇਡ ਨੂੰ ਰਿੰਗ ਰੋਡ ਤੋਂ ਕੱਢਣਾ ਚਾਹੀਦਾ ਹੈ।

ਕਈ ਬੁਲਾਰੇ ਵਾਰ-ਵਾਰ ਭਾਵੇਂ ਸ਼ਾਂਤੀ ਰੱਖਣ ਦੀ ਅਪੀਲ ਕਰ ਰਹੇ ਸਨ ਪਰ ਕੁਝ ਲੋਕ ਇੱਕ ਦੂਜੇ ਤੋਂ ਮਾਇਕ ਫੜ ਕੇ ਆਪੋ ਆਪਣੀ ਗੱਲ ਰੱਖਣ ਲੱਗੇ।

ਫਿਰ ਇਹ ਪਰੇਡ ਰੋਡ ਰਿੰਗ ਰੋਡ ਦੇ ਨਾਅਰੇ ਲਾਉਣ ਲੱਗੇ। ਇਹ ਕਿਸਾਨ ਆਗੂਆਂ ਨੂੰ ਰੋਡ ਮੈਪ ਬਦਲਣ ਦਾ ਅਲਟੀਮੇਟਮ ਦੇ ਰਹੇ ਸਨ।

ਇਸ ਦੌਰਾਨ ਮੰਚ ਉੱਤੇ ਪਹੁੰਚ ਕੇ ਨੌਜਵਾਨ ਆਗੂ ਲੱਖਾ ਸਧਾਣਾ ਨੇ ਸਾਰਿਆਂ ਨੂੰ ਸਾਂਤੀ ਦੀ ਅਪੀਲ ਕੀਤੀ ਅਤੇ ਕਿਹਾ, “ਮੈਂ ਸਾਰੇ ਨੌਜਵਾਨਾਂ ਨੂੰ ਸਾਂਤੀ ਦੀ ਅਪੀਲ ਕਰਕੇ ਆਇਆ ਹਾਂ। ਸਾਂਤੀ ਵਿਚ ਹੀ ਸਾਡੀ ਜਿੱਤ ਹੈ। ਭਾਵੇਂ ਕਿ ਉਹ ਸੰਯੁਕਤ ਮੋਰਚੇ ਦੇ ਰੂਟ ਦੀ ਬਜਾਇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰੋਗਰਾਮ ਨਾਲ ਸਹਿਮਤ ਦਿਖੇ।

ਬਾਅਦ ਵਿਚ ਦੋ ਵੀਡੀਓ ਪਾ ਕੇ ਵੀ ਲੱਖਾ ਸਧਾਣਾ ਨੇ ਕਿਹਾ, ''''ਕੱਲ ਦਾ ਦਿਨ ਬਹੁਤ ਅਹਿਮ ਹੈ, ਸਾਰਿਆਂ ਦੀ ਨਜ਼ਰ ਸਾਡੇ ਉੱਤੇ ਹੈ, ਸਰਕਾਰਾਂ ਦੀ ਜੋਰ ਇਸ ਅੰਦੋਲਨ ਨੂੰ ਹਿੰਸਕ ਬਣਾਉਣ ਲਈ ਲੱਗੇ ਹੋਏ ਹਨ। ਜੇ ਇਸ ਅੰਦੋਲਨ ਵਿਚ ਹਿੰਸਾ ਦਾ ਮਾਹੌਲ ਬਣਿਆ ਤਾਂ ਇਸ ਅੰਦੋਲਨ ਨੂੰ ਤੋੜਨ ਵਿਚ 5 ਮਿੰਟ ਲੱਗਣਗੇ।''''

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਸ ਵੱਖਰੇ ਰੂਟ ਦੀ ਗੱਲ ਕਹੀ ਸੀ

ਸੋਮਵਾਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਉਹ ਤੇ ਕੁਝ ਹੋਰ ਜਥੇਬੰਦੀਆਂ ਪ੍ਰਸ਼ਾਸਨ ਨੂੰ ਰੂਟ ਵਿੱਚ ਤਬਦੀਲੀ ਕਰਨ ਲਈ ਗੱਲ ਕਰਨਗੀਆਂ। ਜੇ ਪ੍ਰਸ਼ਾਸਨ ਨਹੀਂ ਮੰਨਦਾ ਤਾਂ ਉਹ ਅਜਿਹਾ ਕੋਈ ਕੰਮ ਨਹੀਂ ਕਰਨਗੇ ਜਿਸ ਨਾਲ ਪਰੇਡ ਦੇ ਆਯੋਜਨ ਵਿੱਚ ਕੋਈ ਦਿੱਕਤ ਆਵੇ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ, “ਸਾਡਾ ਨਿਸ਼ਾਨਾਂ ਆਉਟਰ ਰਿੰਗ ਰੋਡ ਉੱਤੇ ਪਰੇਡ ਕਰਨ ਦਾ ਹੈ। ਸੰਯੁਕਤ ਮੋਰਚੇ ਨੇ ਇਸੇ ਉੱਤੇ ਮਾਰਚ ਕਰਨ ਦਾ ਐਲਾਨ ਕੀਤਾ ਸੀ। ਅਸੀਂ ਇਸੇ ਉੱਤੇ ਕਾਇਮ ਹਾਂ ਅਤੇ ਇਸੇ ਰੂਟ ਉੱਤੇ ਅੱਗੇ ਵਧਾਂਗੇ।”

ਇਹ ਖ਼ਬਰਾਂ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=ia19oc_Tz74

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''376dee88-3ea3-4a8d-9db6-a69dfb18d9fd'',''assetType'': ''STY'',''pageCounter'': ''punjabi.india.story.55806404.page'',''title'': ''ਗਣਤੰਤਰ ਦਿਵਸ ’ਤੇ ਕਿਸਾਨ ਟਰੈਕਟਰ ਪਰੇਡ: ਕੁਝ ਕਿਸਾਨ ਸੰਗਠਨਾਂ ਦੀ ਨਾਰਾਜ਼ਗੀ ਵਿਚਾਲੇ ਕਿਸਾਨਾਂ ਦੀ ਦਿੱਲੀ ਵੱਲ ਵੱਧਣ ਦੀ ਤਿਆਰੀ'',''published'': ''2021-01-26T01:59:03Z'',''updated'': ''2021-01-26T01:59:03Z''});s_bbcws(''track'',''pageView'');