ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਖ਼ਰਾਬ ਕਰਨ ਲਈ 300 ਟਵਿੱਟਰ ਹੈਂਡਲ ਬਣੇ, ਦਿੱਲੀ ਪੁਲਿਸ ਦਾ ਦਾਅਵਾ -ਪ੍ਰੈੱਸ ਰਿਵੀਊ

01/25/2021 8:49:12 AM

Getty Images

ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਵਿੱਚ 26 ਜਨਵਰੀ ਦੀ ਕਿਸਾਨਾਂ ਦੀ ਟਰੈਕਟਰ ਪਰੇਡ ਵਿੱਚ ਗੜਬੜੀ ਲਈ ਪਾਕਿਸਤਾਨ ਵਿੱਚ 300 ਟਵਿੱਟਰ ਹੈਂਡਲ ਬਣਾਏ ਗਏ ਹਨ।

ਦਿ ਟ੍ਰਿਬਊਨ ਦੀ ਖ਼ਬਰ ਮੁਤਾਬਕ ਟਰੈਕਟਰ ਪਰੇਡ ਦੇ ਤਫ਼ਸੀਲ ਵਿੱਚ ਦਿੱਤੇ ਪਲਾਨ ਦੌਰਾਨ ਸਪੈਸ਼ਲ ਪੁਲਿਸ ਕਮਿਸ਼ਨਰ (ਇੰਟੈਲੀਜੈਂਸ) ਦਿਪੇਂਦਰ ਪਾਠਕ ਨੇ ਕਿਹਾ, ''''ਪਾਕਿਸਤਾਨ ਵਿੱਚ 13 ਤੋਂ 18 ਜਨਵਰੀ ਦੇ ਦਰਮਿਆਨ 300 ਤੋਂ ਵੱਧ ਟਵਿੱਟਰ ਹੈਂਡਲ ਬਣਾਏ ਗਏ ਹਨ ਤਾਂ ਜੋ ਟਰੈਕਤਰ ਰੈਲੀ ਨੂੰ ਖ਼ਰਾਬ ਕੀਤਾ ਜਾ ਸਕੇ।''''

''''ਇਸੇ ਤਰ੍ਹਾਂ ਦੀਆਂ ਇਨਪੁਟ ਹੋਰ ਏਜੰਸੀਆਂ ਵੱਲੋਂ ਵੀ ਹਨ ਪਰ ਟਰੈਕਟਰ ਰੈਲੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗਣਤੰਤਰ ਦਿਹਾੜੇ ਦੀ ਪਰੇਡ ਤੋਂ ਬਾਅਦ ਹੋਵੇਗੀ।''''

ਇਹ ਵੀ ਪੜ੍ਹੋ:

  • ਟਰੈਕਟਰ ਪਰੇਡ ''ਚ ਖੇਤੀ ਕਾਨੂੰਨਾਂ ਸਣੇ ਹੋਰ ਕਿਹੜੀਆਂ ਝਾਕੀਆਂ ਹੋਣਗੀਆਂ
  • ਕਿਸਾਨ ਅੰਦੋਲਨ: 26 ਨਵੰਬਰ ਤੋਂ 26 ਜਨਵਰੀ ਜਨਵਰੀ ਤੱਕ ਦੇ ਅੰਦੋਲਨ ਦੇ ਅਹਿਮ ਪਹਿਲੂ
  • ਕਿਸਾਨ ਅੰਦੋਲਨ : ਸਿੰਘੂ ਬਾਰਡਰ ਪੁੱਜੇ ਰਵਨੀਤ ਬਿੱਟੂ ਦਾ ਹੋਇਆ ਵਿਰੋਧ, ਬਿੱਟੂ ਨੇ ਕਿਹਾ, ‘ਸਾਡੇ ''ਤੇ ਕਾਤਲਾਨਾ ਹਮਲਾ ਕੀਤਾ ਗਿਆ’

''ਆਪ'' ਪੰਜਾਬ ਦੇ ਵਿਧਾਇਕ ਦਿੱਲੀ ਟਰੈਕਟਰਾਂ ''ਤੇ ਆਉਣਗੇ

ਟਾਈਮਜ਼ ਆਫ ਇੰਡੀਆਂ ਦੀ ਖ਼ਬਰ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਨੂੰ ਕਿਸਾਨਾਂ ਦੇ ਸਮਰਥਣ ਵਿੱਚ ਟਰੈਕਟਰਾਂ ਉੱਤੇ ਆਉਣਗੇ।

ਪਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਵਿਧਾਇਕ ਕਿਸਾਨਾਂ ਦੀ ਟਰੈਕਟਰ ਪਰੇਡ ਵਿੱਚ ਸਾਥ ਦੇਣ ਪਹੁੰਚਣਗੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਦਿੱਲ਼ੀ ਸਫ਼ਰ ਲਈ ਹਰਿਆਣਾ ਪੁਲਿਸ ਦੀ ਐਡਵਾਇਜ਼ਰੀ, 3 ਦਿਨ ਔਖੇ ਹਨ

ਹਰਿਆਣਾ ਪੁਲਿਸ ਨੇ ਤਿੰਨ ਦਿਨਾਂ ਲਈ ਦਿੱਲੀ ਸਫ਼ਰ ਲਈ ਟ੍ਰੈਫ਼ਿਕ ਐਡਵਾਇਜ਼ਰੀ ਜਾਰੀ ਕੀਤੀ ਹੈ।

BBC

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਦਿੱਲੀ ਦੇ ਨਾਲ ਲਗਦੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਦਿੱਲੀ ਜਾਣ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਇਹ ਐਡਵਾਇਜ਼ਰੀ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਨੂੰ ਧਿਆਨ ਵਿੱਚ ਰੱਖਦਿਆਂ ਜਾਰੀ ਕੀਤੀ ਗਈ ਹੈ ਅਤੇ 25 ਤੋਂ 27 ਜਨਵਰੀ ਤੱਕ ਗ਼ੈਰ-ਜ਼ਰੂਰੀ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।

ਪੁਲਿਸ ਵੱਲੋਂ ਜਾਰੀ ਹੋਈ ਇਸ ਐਡਵਾਇਜ਼ਰੀ ਮੁਤਾਬਕ ਇਨ੍ਹਾਂ 3 ਦਿਨਾਂ ਵਿੱਚ ਟ੍ਰੈਫ਼ਿਕ ਦੀ ਸਮੱਸਿਆ ਹੋ ਸਕਦੀ ਹੈ ਅਤੇ ਇਸ ਲਈ ਦਿੱਲੀ ਵੱਲੋਂ ਨੂੰ ਸਫ਼ਰ ਤੋਂ ਬਚਣਾ ਚਾਹੀਦਾ ਹੈ।

ਕੋਰੋਨਾ ਦਾ ਟੀਕਾ ''ਸੰਜੀਵਨੀ ਬੂਟੀ'' - ਯੋਗੀ ਅਦਿਤਿਆਨਾਥ

ਭਾਜਪਾ ਆਗੂ ਯੋਗੀ ਅਦਿਤਿਆਨਾਥ ਨੇ ਕੋਰੋਨਾ ਦੇ ਟੀਕੇ ਨੂੰ ''ਸੰਜੀਵਨੀ ਬੂਟੀ'' ਆਖਿਆ ਹੈ

Getty Images

ਇਕਨੌਮਿਕਸ ਟਾਈਮਜ਼ ਦੀ ਖ਼ਬਰ ਮੁਤਾਬਕ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਭਾਰਤ ਵੱਲੋਂ ਬ੍ਰਾਜ਼ੀਲ ਨੂੰ ਦਿੱਤੀ ਗਈ ਕੋਵਿਡ-19 ਵੈਕਸੀਨ ਨੂੰ ''ਸੰਜੀਵਨੀ ਬੂਟੀ'' ਕਰਾਰ ਦਿੱਤਾ ਹੈ।

ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਰ ਬੋਲਸੋਨਾਰੋ ਨੇ ਕੋਵਿਡ-19 ਵੈਕਸੀਨ ਦੀਆਂ 20 ਲੱਖ ਡੋਜ਼ ਦੇਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਦੌਰਾਨ ਹਨੂਮਾਨ ਦੀ ਪ੍ਰਸ਼ੰਸਾ ਕੀਤੀ ਗਈ। ਇਸ ਦੇ ਇੱਕ ਦਿਨ ਬਾਅਦ ਯੋਗੀ ਦਾ ਇਹ ਬਿਆਨ ਆਇਆ ਹੈ।

ਇਹ ਵੀ ਪੜ੍ਹੋ:

  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ

ਇਹ ਵੀਡੀਓ ਵੀ ਦੇਖੋ:

https://www.youtube.com/watch?v=sC8Bv5B201c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bfa02dfd-8468-42c6-964c-09a99d7bcc20'',''assetType'': ''STY'',''pageCounter'': ''punjabi.india.story.55792142.page'',''title'': ''ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਖ਼ਰਾਬ ਕਰਨ ਲਈ 300 ਟਵਿੱਟਰ ਹੈਂਡਲ ਬਣੇ, ਦਿੱਲੀ ਪੁਲਿਸ ਦਾ ਦਾਅਵਾ -ਪ੍ਰੈੱਸ ਰਿਵੀਊ'',''published'': ''2021-01-25T03:19:03Z'',''updated'': ''2021-01-25T03:19:03Z''});s_bbcws(''track'',''pageView'');