ਮਜ਼ਦੂਰਾਂ ਦੇ ਹੱਕਾਂ ਲਈ ਅਵਾਜ਼ ਚੁੱਕਣ ਵਾਲੀ ਨੋਦੀਪ ਕੌਰ 11 ਦਿਨਾਂ ਤੋਂ ਜੇਲ੍ਹ ’ਚ ਕਿਉਂ ਬੰਦ ਹੈ

01/24/2021 7:19:12 PM

BBC
ਉਦਯੋਗਾਂ ਵਲੋਂ ਪਰਵਾਸੀ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਨਾ ਦਿੱਤੇ ਜਾਣ ਵਿਰੁੱਧ ਆਵਾਜ਼ ਚੁੱਕਣ ਵਾਲੇ 24 ਸਾਲਾ ਨੋਦੀਪ ਕੌਰ ਪਿਛਲੇ 11 ਦਿਨਾਂ ਤੋਂ ਜੇਲ੍ਹ ਵਿੱਚ ਬੰਦ ਹਨ

ਸੋਨੀਪਤ ਵਿੱਚ ਪੈਂਦੇ ਇਲਾਕੇ ਕੁੰਡਲੀ ਉਦਯੋਗਿਕ ਖੇਤਰ (ਕੇਆਈਏ) ਆਧਾਰਿਤ ਉਦਯੋਗਾਂ ਵਲੋਂ ਪਰਵਾਸੀ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਨਾ ਦਿੱਤੇ ਜਾਣ ਵਿਰੁੱਧ ਆਵਾਜ਼ ਚੁੱਕਣ ਵਾਲੇ 24 ਸਾਲਾ ਨੋਦੀਪ ਕੌਰ ਪਿਛਲੇ 11 ਦਿਨਾਂ ਤੋਂ ਜੇਲ੍ਹ ਵਿੱਚ ਬੰਦ ਹਨ।

ਹਰਿਆਣਾ ਪੁਲਿਸ ਵਲੋਂ 12 ਜਨਵਰੀ ਨੂੰ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਸੀ।

ਐੱਫ਼ਆਈਆਰ ਮੁਤਾਬਿਕ, ਨੋਦੀਪ ਕੌਰ ਜੋ ਅਸਲ ''ਚ ਪੰਜਾਬ ਦੇ ਹਨ, ਪਰ ਕੇਆਈਏ ਵਿੱਚ ਕੰਮ ਕਰਦੇ ਹਨ।

ਨੋਦੀਪ ਕੌਰ ’ਤੇ ਇਲਜ਼ਾਮ ਹਨ ਕਿ ਉਹ ਕਥਿਤ ਤੌਰ ''ਤੇ ਜ਼ਬਰਨ ਪੈਸੇ ਉਗਰਾਹ ਰਹੇ ਸਨ ਅਤੇ ਜਦੋਂ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਪਹੁੰਚੀ ਤਾਂ ਪੁਲਿਸ ਕਰਮੀਆਂ ''ਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ।

ਨੋਦੀਪ ਕੌਰ ਦੇ ਪਰਿਵਾਰ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ

  • ਕਿਸਾਨ ਅੰਦੋਲਨ : ਦਿੱਲੀ ਦੀਆਂ ਕਿਹੜੀਆਂ ਸੜ੍ਹਕਾਂ ਉੱਤੇ ਕਿਸਾਨ ਟਰੈਕਟਰ ਪਰੇਡ ਹੋਵੇਗੀ
  • ਅਰੁਨ ਸ਼ੋਰੀ ਨੇ ਕਿਉਂ ਕਿਹਾ ਕਿ ਕਿਸਾਨ ਅੰਦੋਲਨ ਵੱਡੇ ਸਿੱਖ ਸੰਕਟ ਵਿੱਚ ਬਦਲ ਸਕਦਾ ਹੈ
  • ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਗਰੇਜ਼ਾਂ ਦੀ ਹਿਰਾਸਤ ਵਿਚੋਂ ਕਿਵੇਂ ਭੱਜੇ ਸਨ, ਜਾਣੋ ਪੂਰੀ ਕਹਾਣੀ

ਮੁਲਜ਼ਮ ਨੋਦੀਪ ਦੀ ਅਗਵਾਈ ਅਧੀਨ ਹੋਏ ਕਥਿਤ ਹਮਲੇ ਵਿੱਚ ਕੁੰਡਲੀ ਦੇ ਥਾਣਾ ਮੁਖੀ ਰਵੀ ਕੁਮਾਰ ਸਮੇਤ ਕਈ ਪੁਲਿਸ ਅਧਿਕਾਰੀ ਜਖ਼ਮੀ ਹੋ ਗਏ।

ਨੋਦੀਪ ਨੂੰ ਹਰਿਆਣਾ ਪੁਲਿਸ ਵਲੋਂ 12 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਸਥਾਨਕ ਅਦਾਲਤ ਵਿੱਚ ਅਗਲੀ ਸੁਣਵਾਈ 25 ਜਨਵਰੀ ਨੂੰ ਹੈ।

BBC
ਆਰੋਪੀ ਨੋਦੀਪ ਦੀ ਅਗਵਾਈ ਅਧੀਨ ਹੋਏ ਕਥਿਤ ਹਮਲੇ ਵਿੱਚ ਕੁੰਡਲੀ ਦੇ ਥਾਣਾ ਮੁਖੀ ਰਵੀ ਕੁਮਾਰ ਸਮੇਤ ਕਈ ਪੁਲਿਸ ਅਧਿਕਾਰੀ ਜਖ਼ਮੀ ਹੋ ਗਏ

ਭੈਣ ਦਾ ਦਾਅਵਾ- ਨੋਦੀਪ ''ਤੇ ਪੁਲਿਸ ਵੱਲੋਂ ਹੋਇਆ ਹਮਲਾ

ਨੋਦੀਪ ਦੀ ਵੱਡੀ ਭੈਣ ਰਾਜਵੀਰ ਕੌਰ, ਜੋ ਦਿੱਲੀ ਯੂਨੀਵਰਸਿਟੀ ਵਿੱਚ ਪੀਐੱਚਡੀ ਸਕੌਲਰ ਹਨ, ਨੇ ਦਾਅਵਾ ਕੀਤਾ ਉਨ੍ਹਾਂ ਦੀ ਭੈਣ ਕੇਆਈਏ ਅੰਦਰ ਪੈਂਦੇ ਇੱਕ ਉਦਯੋਗ ਵਿੱਚ ਕੰਮ ਕਰਦੀ ਸੀ ਤੇ ਪਰਵਾਸੀ ਮਜ਼ਦੂਰਾਂ ਦੀ ਆਵਾਜ਼ ਚੁੱਕਦੀ ਸੀ।

ਉਨ੍ਹਾਂ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਨੌਕਰੀਆਂ ਗਵਾਉਣ ਤੋਂ ਬਾਅਦ ਪਰਵਾਸੀ ਮਜ਼ਦੂਰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ ਅਤੇ ਉਦਯੋਗਾਂ ਦੇ ਮਾਲਕ ਉਨ੍ਹਾਂ ਦੀ ਬਕਾਇਆ ਮਜ਼ਦੂਰੀ ਦੇਣ ਤੋਂ ਇਨਕਾਰ ਕਰ ਰਹੇ ਸਨ।

ਨੋਦੀਪ ਮਜ਼ਦੂਰ ਅਧਿਕਾਰ ਸੰਗਰਸ਼ (ਐੱਮਏਐੱਸ) ਦੇ ਮੈਂਬਰ ਹਨ ਅਤੇ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਦੇਣ ਤੋਂ ਇਨਕਾਰ ਕਰਨ ਵਾਲੇ ਉਦਯੋਗਾਂ ਦੇ ਗੇਟਾਂ ਮੂਹਰੇ ਧਰਨੇ ਲਗਾਉਣ ਵਿੱਚ ਕਾਫ਼ੀ ਸਰਗਰਮ ਸਨ।

ਰਾਜਵੀਰ ਨੇ ਕਿਹਾ ਕਿ ਕੇਆਈਏ ਦੇ ਨੇੜੇ ਸਿੰਘੂ ਬਾਰਡਰ ''ਤੇ ਕਿਸਾਨ ਸੰਗਠਨਾਂ ਵਲੋਂ ਧਰਨਾ ਲਾਉਣ ਤੋਂ ਬਾਅਦ, ਉਥੇ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਮਜ਼ਦੂਰ ਕਿਸਾਨ ਏਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਦਾ ਸਮਰਥਨ ਕੀਤਾ।

https://www.youtube.com/watch?v=xWw19z7Edrs

ਉਨ੍ਹਾਂ ਅੱਗੇ ਕਿਹਾ, "ਮੇਰੀ ਭੈਣ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਬਦਲੇ ਆਪਣੀ ਨੌਕਰੀ ਗਵਾਉਣੀ ਪਈ।"

ਪੁਲਿਸ ਵਲੋਂ ਜ਼ਬਰਨ ਪੈਸੇ ਵਸੂਲੀ ਸਬੰਧੀ ਲਾਈਆਂ ਗਈਆਂ ਧਾਰਾਵਾਂ ਬਾਰੇ ਰਾਜਵੀਰ ਕੌਰ ਕਹਿੰਦੇ ਹਨ, “ਕੇਆਈਏ ਨੇ ਇੱਕ ਕੁਇੱਕ ਰਿਸਪੌਂਸ ਟੀਮ (ਕਿਊਆਰਟੀ) ਬਣਾਈ ਹੈ ਜੋ ਮਜ਼ਦੂਰਾਂ ਦੁਆਰਾ ਲੰਬਿਤ ਮਜ਼ਦੂਰੀ ਦੇ ਮਾਮਲੇ ਵਿੱਚ ਕਿਸੇ ਵੀ ਧਰਨੇ ਦਾ ਆਯੋਜਨ ਕਰਨ ਦੀ ਕੋਸ਼ਿਸ਼ ਨੂੰ ਰੋਕਣ ਦਾ ਕੰਮ ਕਰਦੀ ਹੈ।”

“28 ਦਸੰਬਰ ਨੂੰ ਜਦੋਂ ਐੱਮਏਐੱਸ ਦੁਆਰਾ ਬਕਾਇਆ ਮਜ਼ਦੂਰੀ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਸੀ ਕਿਉਆਰਟੀ ਨੇ ਤਨਖ਼ਾਹ ਦੀ ਮੰਗ ਕਰਦੇ ਮੁਜ਼ਾਹਰਾਕਾਰੀਆਂ ਦੇ ਦਬਾਅ ਨੂੰ ਭੰਗ ਕਰਨ ਲਈ ਉਨ੍ਹਾਂ ''ਤੇ ਹਮਲਾ ਕਰ ਦਿੱਤਾ।”

“ਇਸ ਸਬੰਧੀ ਸ਼ਿਕਾਇਤ ਸੋਨੀਪਤ ਦੇ ਐਸ.ਪੀ. ਨੂੰ ਭੇਜੀ ਗਈ ਸੀ ਤਾਂ ਕਿ ਕਿਊਆਰਟੀ ਦੇ ਮੈਂਬਰਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ ਪਰ ਇਸ ''ਤੇ ਕੋਈ ਜਵਾਬ ਨਹੀਂ ਦਿੱਤਾ ਗਿਆ।”

ਇਹ ਵੀ ਪੜ੍ਹੋ

  • ਕਿਸਾਨੀ ਅੰਦੋਲਨ ਗੈਰ- ਸਿਆਸੀ ਪਰ ਮੁਹੰਮਦ ਸਦੀਕ ਕਿਵੇਂ ਧਰਨਿਆਂ ਵਿਚ ਪਹੁੰਚੇ
  • ਕਿਸਾਨ ਅੰਦੋਲਨ: ਪ੍ਰਦਰਸ਼ਨਾਂ ਵਿੱਚ ਸ਼ਾਮਲ ਔਰਤਾਂ ''ਤੇ ਆਖ਼ਰ ਸਵਾਲ ਕਿਉਂ ਚੁੱਕੇ ਜਾਂਦੇ ਹਨ
  • ਭੁਪਿੰਦਰ ਸਿੰਘ ਮਾਨ : ਉਹ 2 ਕਾਰਨ, ਜਿਸ ਕਰਕੇ ਸੁਪਰੀਮ ਕੋਰਟ ਦੀ ਕਮੇਟੀ ਤੋਂ ਖ਼ੁਦ ਨੂੰ ਅਲੱਗ ਕੀਤਾ
BBC
ਨੋਦੀਪ ਦੀ ਵੱਡੀ ਭੈਣ ਰਾਜਵੀਰ ਕੌਰ, ਜੋ ਦਿੱਲੀ ਯੂਨੀਵਰਸਿਟੀ ਵਿੱਚ ਪੀਐੱਚਡੀ ਸਕੌਲਰ ਹਨ, ਨੇ ਪ੍ਰੈਸ ਕਾਨਫਰੰਸ ਕੀਤੀ

12 ਜਨਵਰੀ ਨੂੰ ਕੀ ਹੋਇਆ

ਰਾਜਵੀਰ ਕੌਰ ਕਹਿੰਦੇ ਹਨ 12 ਜਨਵਰੀ ਨੂੰ ਜਦੋਂ ਨੋਦੀਪ ਐੱਮਏਐੱਸ ਦੇ ਹੋਰ ਮੈਂਬਰਾਂ ਨਾਲ ਮਿਲਕੇ ਕੇਆਈਏ ਦੇ ਅੰਦਰ ਇੱਕ ਉਦਯੋਗ ਦੇ ਬਾਹਰ ਧਰਨਾ ਦੇ ਰਹੇ ਸਨ, ਪੁਲਿਸ ਅਧਿਕਾਰੀ ਪਹੁੰਚੇ ਅਤੇ ਉਨ੍ਹਾਂ ਦੀ ਭੈਣ ਨੂੰ ਧਰਨੇ ਵਾਲੀ ਜਗ੍ਹਾਂ ਤੋਂ ਗ੍ਰਿਫ਼ਤਾਰ ਕਰਕੇ ਲੈ ਗਏ।

ਉਨ੍ਹਾਂ ਅੱਗੇ ਕਿਹਾ, "ਪੁਲਿਸ ਅਧਿਕਾਰੀਆਂ ਨੇ ਜਾਣ ਬੁੱਝ ਕੇ ਨੋਦੀਪ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਉਹ ਮਹੀਨਿਆਂ ਤੋਂ ਲੰਬਿਤ ਮਜ਼ਦੂਰਾਂ ਦਾ ਮਹਿਨਤਾਨਾ ਅਦਾ ਨਾ ਕਰਨ ਵਾਲੇ ਉਦਯੋਗਾਂ ਦੇ ਮਾਲਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੀ ਸੀ।"

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਸਿਰਫ਼ ਪੁਰਸ਼ ਪੁਲਿਸ ਮੁਲਾਜ਼ਮਾਂ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਹਿਰਾਸਤ ਵਿੱਚ ਲੈ ਜਾਣ ਤੋਂ ਬਾਅਦ ਵੀ ਪੁਰਸ਼ ਪੁਲਿਸ ਵਾਲਿਆਂ ਦੁਆਰਾ ਉਨ੍ਹਾਂ ''ਤੇ ਹਮਲਾ ਕੀਤਾ ਗਿਆ ਅਤੇ ਅੰਦਰੂਨੀ ਹਿੱਸਿਆਂ ''ਤੇ ਬੇਰਹਿਮੀ ਨਾਲ ਠੁੱਡੇ ਮਾਰੇ ਗਏ। ਹੁਣ, ਨੋਦੀਪ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਹਨ।

BBC
ਐੱਸ ਪੀ ਜਸ਼ਨਦੀਪ ਰੰਧਾਵਾ

ਇਸ ਮਾਮਲੇ ਬਾਰੇ ਪੁਲਿਸ ਦਾ ਪੱਖ

ਸੋਨੀਪਤ ਦੇ ਉਪ ਪੁਲਿਸ ਕਪਤਾਨ ਰਾਓ ਵੀਰੇਂਦਰ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਪੁਲਿਸ ਦੀ ਟੀਮ ਫੈਕਟਰੀ ਦੇ ਬਾਹਰ ਪਹੁੰਚੀ ਤਾਂ ਮੁਲਜ਼ਮ ਲੜਕੀ ਨੇ 50 ਹੋਰ ਵਿਅਕਤੀਆਂ ਨਾਲ ਮਿਲ ਕੇ ਕੁੰਡਲੀ ਦੇ ਐੱਸਐੱਚਓ ਇੰਸਪੈਕਟਰ ਰਵੀ ਕੁਮਾਰ ਸਮੇਤ ਪੁਲਿਸ ਮੁਲਾਜ਼ਮਾਂ ''ਤੇ ਹਮਲਾ ਕਰ ਦਿੱਤਾ ਸੀ।

ਡੀਐੱਸਪੀ ਵੀਰੇਂਦਰ ਦਾ ਕਹਿਣਾ ਸੀ ਕਿ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਮਹਿਲਾ ਪੁਲਿਸ ਸਟੇਸ਼ਨ ਲਿਜਾਇਆ ਗਿਆ ਅਤੇ ਉਸੇ ਸ਼ਾਮ ਜੱਜ ਸਾਹਮਣੇ ਪੇਸ਼ ਕੀਤਾ ਗਿਆ।

ਪੁਲਿਸ ਨੇ ਅੱਗੇ ਕਿਹਾ, "ਉਸ ''ਤੇ ਤਸ਼ੱਦਦ ਢਾਹੇ ਗਏ ਹੁੰਦੇ ਤਾਂ ਉਹ ਜੱਜ ਦੇ ਮੂਹਰੇ ਪੁਲਿਸ ਦੀ ਬੇਰਿਹਮੀ ਦੀ ਸ਼ਿਕਾਇਤ ਕਰ ਸਕਦੀ ਸੀ। ਸਾਰੇ ਇਲਜ਼ਾਮ ਝੂਠੇ ਹਨ।"

ਮਜ਼ਦੂਰ ਅਧਿਕਾਰ ਸੰਗਠਨ ਦੇ ਇੱਕ ਕਾਰਕੁਨ ਰਜੀਤ ਨੇ ਦੱਸਿਆ ਕਿ, ਜਿਸ ਦਿਨ ਨੋਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਹ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਸਨ ਪਰ ਪੁਲਿਸ ਦੀ ਟੀਮ ਆਈ ਅਤੇ ਉਨ੍ਹਾਂ (ਮੁਜ਼ਾਹਰਾਕਾਰੀਆਂ) ਨੂੰ ਬੇਰਿਹਮੀ ਨਾਲ ਕੁੱਟਿਆ।

ਉਨ੍ਹਾਂ ਅੱਗੇ ਦੱਸਿਆ, "ਪੁਲਿਸ ਕਰਮੀ ਆਏ ਅਤੇ ਬਕਾਇਆ ਮਜ਼ਦੂਰੀ ਲਈ ਅੰਦੋਲਨ ਕਰ ਰਹੇ ਮਜ਼ਦੂਰਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਕਿਊਆਰਟੀ ਦੇ ਮੈਂਬਰਾਂ ਦੀ ਮਦਦ ਨਾਲ ਮੁਜ਼ਾਹਰਾਕਾਰੀਆਂ ਦਾ ਪਿੱਛਾ ਕੀਤਾ ਅਤੇ ਨੋਦੀਪ ਕੌਰ ਨੂੰ ਕਾਬੂ ਕਰ ਲਿਆ।"

ਰਜੀਤ ਵੀ ਨੋਦੀਪ ਕੌਰ ਨਾਲ ਕੰਮ ਕਰਦੇ ਸਨ, ਉਨ੍ਹਾਂ ਨੇ ਦੱਸਿਆ ਕਿ ਨੋਦੀਪ ਕੌਰ ਉਦਯੋਗਾਂ ਦੇ ਮਾਲਕਾਂ ਵਲੋਂ ਮਜ਼ਦੂਰੀ ਅਦਾ ਨਾ ਕਰਨ ਸਬੰਧੀ 600 ਸ਼ਕਾਇਤਾਂ ਮਿਲਣ ਤੋਂ ਬਾਅਦ, ਪਰਵਾਸੀ ਮਜ਼ਦੂਰਾਂ ਦੇ ਧਰਨਿਆਂ ਨੂੰ ਸਰਗਰਮੀ ਨਾਲ ਜਾਰੀ ਰੱਖ ਰਹੇ ਸਨ।

ਉਨ੍ਹਾਂ ਕਿਹਾ ਕਿ, "ਇਥੋਂ ਤੱਕ ਕਿ ਨੋਦੀਪ ਨੂੰ ਮਜ਼ਦੂਰਾਂ ਦੀ ਆਵਾਜ਼ ਚੁੱਕਣ ਬਦਲੇ ਧਮਕੀਆਂ ਵੀ ਮਿਲ ਰਹੀਆਂ ਸਨ ਪਰ ਉਹ ਇਨਸਾਫ਼ ਲਈ ਡਟੇ ਰਹੇ ਅਤੇ ਇਸ ਦਾ ਮੁੱਲ ਭੁਗਤਿਆ। "

ਇਹ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਪੰਜਾਬ ਵਿੱਚ ਥਾਓਂ-ਥਾਈਂ ਮੋਬਾਈਲ ਟਾਵਰਾਂ ਨਾਲ ਛੇੜ-ਛਾੜ, ਕਿਸਾਨ ਯੂਨੀਅਨਾਂ ਨੇ ਕੀ ਕਿਹਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=NFjaekT-E40

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d0e41436-13e1-4fda-a62d-9ef699d6c24c'',''assetType'': ''STY'',''pageCounter'': ''punjabi.india.story.55786761.page'',''title'': ''ਮਜ਼ਦੂਰਾਂ ਦੇ ਹੱਕਾਂ ਲਈ ਅਵਾਜ਼ ਚੁੱਕਣ ਵਾਲੀ ਨੋਦੀਪ ਕੌਰ 11 ਦਿਨਾਂ ਤੋਂ ਜੇਲ੍ਹ ’ਚ ਕਿਉਂ ਬੰਦ ਹੈ'',''author'': '' ਸਤ ਸਿੰਘ '',''published'': ''2021-01-24T13:46:21Z'',''updated'': ''2021-01-24T13:46:21Z''});s_bbcws(''track'',''pageView'');