ਚੀਨ ਦੀ ਖਦਾਨ ’ਚ 14 ਦਿਨਾਂ ਤੱਕ ਫਸੇ 11 ਮਜ਼ਦੂਰਾਂ ਨੂੰ ਕਿਵੇਂ ਜ਼ਿੰਦਾ ਕੱਢਿਆ ਗਿਆ

01/24/2021 4:04:11 PM

Getty Images
10 ਜਨਵਰੀ ਨੂੰ ਸ਼ੈਂਡੋਂਗ ਪ੍ਰਾਂਤ ਵਿੱਚ ਹੁਸ਼ਨ ਗੋਲਡ ਮਾਈਨ ਵਿੱਚ ਦਾਖ਼ਲ ਹੁੰਦੀ ਸੁਰੰਗ ਇੱਕ ਧਮਾਕੇ ਤੋਂ ਬਾਅਦ ਢਹਿ ਗਈ ਸੀ

ਚੀਨ ''ਚ 14 ਦਿਨਾਂ ਤੋਂ ਜ਼ਮੀਨ ਦੇ 600 ਮੀਟਰ ਹੇਠਾਂ ਫਸੇ 11 ਖਾਨ ਮਜ਼ਦੂਰ ਨੂੰ ਰਾਹਤ ਕਰਮੀਆਂ ਵਲੋਂ ਬਚਾ ਲਿਆ ਗਿਆ ਹੈ। ਇਹ ਜਾਣਕਾਰੀ ਚੀਨ ਦੀ ਮੀਡੀਆ ਰਿਪੋਰਟਜ਼ ਤੋਂ ਮਿਲੀ ਹੈ।

ਟੀਵੀ ਫੁਟੇਜ ਵਿਚ ਪਹਿਲੇ ਮਾਈਨਰ ਨੂੰ ਦਿਖਾਇਆ ਗਿਆ, ਰੋਸ਼ਨੀ ਤੋਂ ਬਚਾਉਣ ਲਈ ਉਸ ਦੀਆਂ ਅੱਖਾਂ ਬੰਨ੍ਹੀਆਂ ਹੋਈਆਂ ਸਨ। ਜਦੋਂ ਉਹ ਬਾਹਰ ਆਏ ਤਾਂ ਐਮਰਜੈਂਸੀ ਕਰਮਚਾਰੀ ਤਾਲੀਆਂ ਮਾਰ ਕੇ ਖੁਸ਼ ਹੋ ਰਹੇ ਸਨ।

ਉਹ ਇੱਕ ਅਜਿਹੇ ਸਮੂਹ ਦਾ ਹਿੱਸਾ ਸਨ ਜਿਨ੍ਹਾਂ ਨੇ ਪਹਿਲਾਂ ਰਾਹਤ ਕਰਮੀਆਂ ਨਾਲ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਨੂੰ ਭੋਜਨ ਅਤੇ ਹੋਰ ਜ਼ਰੂਰੀ ਸਮਾਨ ਭੇਜਿਆ ਗਿਆ ਸੀ।

ਦਰਅਸਲ 10 ਜਨਵਰੀ ਨੂੰ ਸ਼ੈਂਡੋਂਗ ਪ੍ਰਾਂਤ ਵਿੱਚ ਹੁਸ਼ਨ ਗੋਲਡ ਮਾਈਨ ਵਿੱਚ ਦਾਖ਼ਲ ਹੁੰਦੀ ਸੁਰੰਗ ਇੱਕ ਧਮਾਕੇ ਤੋਂ ਬਾਅਦ ਢਹਿ ਗਈ ਸੀ। ਇਸ ਧਮਾਕੇ ਵਿੱਚ ਕੁਲ 22 ਮਾਈਨਰ ਫਸ ਗਏ ਸਨ, ਜਿਸ ਦਾ ਕਾਰਨ ਅਜੇ ਸਾਫ਼ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ

  • ਕਿਸਾਨ ਅੰਦੋਲਨ : ਦਿੱਲੀ ਦੀਆਂ ਕਿਹੜੀਆਂ ਸੜ੍ਹਕਾਂ ਉੱਤੇ ਕਿਸਾਨ ਟਰੈਕਟਰ ਪਰੇਡ ਹੋਵੇਗੀ
  • ਅਰੁਨ ਸ਼ੋਰੀ ਨੇ ਕਿਉਂ ਕਿਹਾ ਕਿ ਕਿਸਾਨ ਅੰਦੋਲਨ ਵੱਡੇ ਸਿੱਖ ਸੰਕਟ ਵਿੱਚ ਬਦਲ ਸਕਦਾ ਹੈ
  • ਕਿਸਾਨਾਂ ਦੀ ਪੁਲਿਸ ਨੂੰ ਚੁਣੌਤੀ: ਸ਼ੱਕੀ ਵਿਅਕਤੀ ਬਾਰੇ ਦਾਅਵਿਆਂ ਉੱਤੇ ਇਨ੍ਹਾਂ ਸਵਾਲਾਂ ਦੇ ਮੰਗੇ ਜਵਾਬ

ਇਸ ਹਾਦਸੇ ਵਿੱਚ ਘੱਟੋ ਘੱਟ ਇਕ ਮਜ਼ਦੂਰ ਦੀ ਮੌਤ ਹੋ ਗਈ ਹੈ ਅਤੇ ਇਹ ਅਜੇ ਵੀ ਸਪੱਸ਼ਟ ਨਹੀਂ ਹੈ ਕਿ ਕੀ ਬਾਕੀ 10 ਧਰਤੀ ਦੇ ਹੇਠਾਂ ਜ਼ਿੰਦਾ ਹਨ ਜਾਂ ਨਹੀਂ।

ਪਹਿਲੇ ਮਾਈਨਰ ਨੂੰ ਐਤਵਾਰ ਸਵੇਰੇ ਬਾਹਰ ਲਿਆਂਦਾ ਗਿਆ। ਉਸ ਦੀਆਂ ਅੱਖਾਂ ਬੰਨ੍ਹੀਆਂ ਹੋਈਆਂ ਸਨ ਅਤੇ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਸਦੀ ਹਾਲਤ "ਬੇਹੱਦ ਕਮਜ਼ੋਰ" ਦੱਸੀ ਜਾ ਰਹੀ ਹੈ।

ਉਸ ਦੇ ਬਚਾਅ ਦੇ ਲਗਭਗ ਇਕ ਘੰਟੇ ਬਾਅਦ, ਅੱਠ ਹੋਰ ਮਾਈਨਰਾਂ ਨੂੰ ਖਾਨ ਦੇ ਵੱਖਰੇ ਭਾਗ ਤੋਂ ਬਾਹਰ ਲਿਆਂਦਾ ਗਿਆ। ਸੀਸੀਟੀਵੀ ''ਚ ਵਿਖਾਈ ਦੇ ਰਿਹਾ ਹੈ ਕਿ ਇਕ ਮਜ਼ਦੂਰ ਜ਼ਖਮੀ ਹੋ ਗਿਆ ਸੀ।

ਬਚਾਅ ਦੇ ਯਤਨ ਕਾਫ਼ੀ ਤੇਜ਼ੀ ਨਾਲ ਵਧਾਏ ਗਏ। ਕਿਹਾ ਜਾ ਰਿਹਾ ਹੈ ਕਿ ਇਹ ਸੁਰੰਗ ਜਿਸ ਵਿੱਚ ਕਈ ਮਜ਼ਦੂਰ ਫਸੇ ਹਨ, ਨੂੰ ਖੋਦਨ ਵਿੱਚ ਕਈ ਹਫ਼ਤੇ ਲੱਗ ਸਕਦੇ ਹਨ।

ਜਿਸ ਪਹਿਲੇ ਮਾਈਨਰ ਨੂੰ ਬਚਾਇਆ ਗਿਆ ਉਹ ਉਸ 10 ਮਜ਼ਦੂਰਾਂ ਦੇ ਸਮੂਹ ਦਾ ਹਿੱਸਾ ਸੀ ਜਿਸ ਨੂੰ ਖਾਣਾ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਸਪਲਾਈ ਕੀਤੀ ਜਾ ਰਹੀ ਸੀ।

ਸਮੂਹ ਨੇ ਬਚਾਅ ਕਰਨ ਵਾਲਿਆਂ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਤੋਂ 100 ਮੀਟਰ ਹੇਠਾਂ ਉਸ ਮਾਈਨਰ ਨਾਲ ਗੱਲਬਾਤ ਕੀਤੀ ਸੀ ਜੋ ਇਕੱਲਾ ਫਸਿਆ ਹੋਇਆ ਹੈ, ਪਰ ਉਦੋਂ ਤੋਂ ਉਸ ਨਾਲ ਸੰਪਰਕ ਟੁੱਟ ਗਿਆ ਹੈ।

ਅਧਿਕਾਰੀ 10 ਹੋਰ ਮਾਈਨਿੰਗ ਕਰਨ ਵਾਲਿਆਂ ਨਾਲ ਗੱਲਬਾਤ ਕਰਨ ਵਿੱਚ ਅਸਮਰੱਥ ਰਹੇ ਹਨ ਜਿਨ੍ਹਾਂ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਚਲ ਪਾਇਆ ਹੈ।

https://www.youtube.com/watch?v=xWw19z7Edrs

Getty Images
12ਵੇਂ ਮਜ਼ਦੂਰ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਬਾਕੀ 11 ਮਜ਼ਦੂਰਾਂ ''ਚੋਂ ਇੱਕ ਮਜ਼ਦੂਰ ਸਿਰ ''ਚ ਸੱਟ ਲੱਗਣ ਕਾਰਨ ਕੋਮਾ ''ਚ ਚਲਾ ਗਿਆ

ਆਖ਼ਰ ਉਹ ਫਸੇ ਕਿਵੇਂ?

ਇੱਕ ਧਮਾਕੇ ਤੋਂ ਬਾਅਦ ਮਾਈਨ ਕਾਫ਼ੀ ਢਹਿ-ਢੇਰੀ ਹੋ ਗਈ ਅਤੇ ਅੰਦਰ ਨਾਲ ਦਾ ਰਸਤਾ ਲਗਭਗ ਪੂਰੀ ਤਰ੍ਹਾਂ ਬੰਦ ਹੋ ਗਿਆ।

ਇੱਕ ਹਫ਼ਤੇ ਤੱਕ ਉੱਥੇ ਜ਼ਿੰਦਗੀ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਸੀ। ਪਿਛਲੇ ਐਤਵਾਰ ਨੂੰ ਬਚਾਅ ਕਰਤਾਵਾਂ ਨੇ ਹਨੇਰੇ ਵਿੱਚ ਕਾਫ਼ੀ ਹੇਠਾਂ ਇੱਕ ਰੱਸੀ ਸੁੱਟੀ।

ਫਿਰ ਅੰਦਰ ਫਸੇ ਮਾਈਨ ਮਜ਼ਦੂਰਾਂ ਨੇ ਇੱਕ ਨੋਟ ਰੱਸੀ ਨਾਲ ਬੰਨ ਕੇ ਭੇਜਿਆ ਜਿਸ ਵਿੱਚ ਲਿਖਿਆ ਸੀ ਕਿ ਉਹ 11 ਮਜ਼ਦੂਰ ਇੱਕ ਜਗ੍ਹਾ ਫਸੇ ਹਨ ਅਤੇ ਇੱਕ ਹੋਰ ਮਜ਼ਦੂਰ ਇਕੱਲੇ ਹੀ ਵੱਖਰੀ ਜਗ੍ਹਾ ''ਤੇ ਫਸਿਆ ਹੈ।

ਉਸ ਤੋਂ ਬਾਅਦ 12ਵੇਂ ਮਜ਼ਦੂਰ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਬਾਕੀ 11 ਮਜ਼ਦੂਰਾਂ ''ਚੋਂ ਇੱਕ ਮਜ਼ਦੂਰ ਸਿਰ ''ਚ ਸੱਟ ਲੱਗਣ ਕਾਰਨ ਕੋਮਾ ''ਚ ਚਲਾ ਗਿਆ ਸੀ ਜਿਸ ਨੂੰ ਵੀਰਵਾਰ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।

ਚੀਨ ''ਚ ਅਜਿਹੇ ਹਾਦਸੇ ਨਵੇਂ ਨਹੀਂ ਹਨ। ਪਿਛਲੀ ਦਸੰਬਰ ''ਚ ਇੱਕ ਅਜਿਹੇ ਹਾਦਸੇ ਦੌਰਾਨ 23 ਮਜ਼ਦੂਰਾਂ ਦੀ ਜਾਨ ਚਲੀ ਗਈ ਸੀ। ਪਿਛਲੇ ਸਾਲ ਸਤੰਬਰ ਮਹੀਨੇ 16 ਮਜ਼ਦੂਰਾਂ ਦੀ ਜਾਨ ਗਈ ਸੀ ਅਤੇ ਦਸੰਬਰ 2019 ''ਚ 14 ਲੋਕਾਂ ਦੀ ਮੌਤ ਹੋਈ ਸੀ।

ਇਹ ਵੀ ਪੜ੍ਹੋ

  • ਕਿਸਾਨੀ ਅੰਦੋਲਨ ਗੈਰ- ਸਿਆਸੀ ਪਰ ਮੁਹੰਮਦ ਸਦੀਕ ਕਿਵੇਂ ਧਰਨਿਆਂ ਵਿਚ ਪਹੁੰਚੇ
  • ਕਿਸਾਨ ਅੰਦੋਲਨ: ਪ੍ਰਦਰਸ਼ਨਾਂ ਵਿੱਚ ਸ਼ਾਮਲ ਔਰਤਾਂ ''ਤੇ ਆਖ਼ਰ ਸਵਾਲ ਕਿਉਂ ਚੁੱਕੇ ਜਾਂਦੇ ਹਨ
  • ਭੁਪਿੰਦਰ ਸਿੰਘ ਮਾਨ : ਉਹ 2 ਕਾਰਨ, ਜਿਸ ਕਰਕੇ ਸੁਪਰੀਮ ਕੋਰਟ ਦੀ ਕਮੇਟੀ ਤੋਂ ਖ਼ੁਦ ਨੂੰ ਅਲੱਗ ਕੀਤਾ
BBC
ਜਿਸ ਪਹਿਲੇ ਮਾਈਨਰ ਨੂੰ ਬਚਾਇਆ ਗਿਆ ਉਹ ਉਸ 10 ਮਜ਼ਦੂਰਾਂ ਦੇ ਸਮੂਹ ਦਾ ਹਿੱਸਾ ਸੀ ਜਿਸ ਨੂੰ ਖਾਣਾ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਸਪਲਾਈ ਕੀਤੀ ਜਾ ਰਹੀ ਸੀ

ਖਾਨ ਮਜ਼ਦੂਰ ਇਨ੍ਹੇਂ ਦਿਨ ਕਿਵੇਂ ਕੱਢ ਸਕੇ?

ਖਾਨ ਮਜ਼ਦੂਰ ਕਰੀਬ 600 ਮੀਟਰ ਹੇਠਾਂ ਫਸ ਗਏ ਸਨ ਪਰ ਉਹ ਬਚਾਅ ਕਰਮੀਆਂ ਨਾਲ ਲਗਾਤਾਰ ਸੰਪਰਕ ਵਿੱਚ ਸਨ।

ਉਨ੍ਹਾਂ ਦਰਮਿਆਨ ਗੱਲਬਾਤ ਜਾਰੀ ਸੀ। ਇਸ ਤੋਂ ਇਲਾਵਾ ਭੋਜਨ ਅਤੇ ਦਵਾਈਆਂ ਉਨ੍ਹਾਂ ਤੱਕ ਪਹੁੰਚਾਈਆਂ ਜਾ ਰਹੀਆਂ ਸਨ।

ਇਸ ਤੋਂ ਇਲਾਵਾ ਉਨ੍ਹਾਂ ਨੂੰ ਦਲੀਆ ਅਤੇ ਤਰਲ ਪੋਸ਼ਕ ਭੋਜਨ ਵੀ ਭੇਜਿਆ ਜਾ ਰਿਹਾ ਸੀ।

ਇਹ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਪੰਜਾਬ ਵਿੱਚ ਥਾਓਂ-ਥਾਈਂ ਮੋਬਾਈਲ ਟਾਵਰਾਂ ਨਾਲ ਛੇੜ-ਛਾੜ, ਕਿਸਾਨ ਯੂਨੀਅਨਾਂ ਨੇ ਕੀ ਕਿਹਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=NFjaekT-E40

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f6a144a2-ee73-4547-b0d7-b730e570475e'',''assetType'': ''STY'',''pageCounter'': ''punjabi.international.story.55786753.page'',''title'': ''ਚੀਨ ਦੀ ਖਦਾਨ ’ਚ 14 ਦਿਨਾਂ ਤੱਕ ਫਸੇ 11 ਮਜ਼ਦੂਰਾਂ ਨੂੰ ਕਿਵੇਂ ਜ਼ਿੰਦਾ ਕੱਢਿਆ ਗਿਆ'',''published'': ''2021-01-24T10:26:32Z'',''updated'': ''2021-01-24T10:26:32Z''});s_bbcws(''track'',''pageView'');