ਕਿਸਾਨ ਅੰਦੋਲਨ : ਦਿੱਲੀ ਦੀਆਂ ਕਿਹੜੀਆਂ ਸੜ੍ਕਾਂ ਉੱਤੇ ਕਿਸਾਨ ਟਰੈਕਟਰ ਪਰੇਡ ਹੋਵੇਗੀ

01/24/2021 12:19:12 PM

ਕਿਸਾਨ ਸੰਗਠਨਾਂ ਅਤੇ ਪੁਲਿਸ ਦਰਮਿਆਨ ਬੈਠਕ ਤੋਂ ਬਾਅਦ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਜਿਸ ਟਰੈਕਟਰ ਪਰੇਡ ਦਾ ਐਲਾਨ ਕੀਤਾ ਗਿਆ ਹੈ, ਉਸ ਦਾ ਰੂਟ ਮੈਪ ਤਿਆਰ ਕਰ ਲਿਆ ਗਿਆ ਹੈ।

ਇਹ ਨਕਸ਼ਾ ਫ਼ਿਲਹਾਲ ਸਿੰਘੂ, ਟਿਕਰੀ ਬਾਰਡਰ ਅਤੇ ਗਾਜ਼ੀਪੁਰ ਵਿੱਚ ਧਰਨਾ ਦੇ ਰਹੇ ਕਿਸਾਨਾਂ ਲਈ ਤਿਆਰ ਹੋਇਆ ਹੈ। ਜਦਕਿ ਸ਼ਾਹਜਹਾਂਪੁਰ ਬਾਰਡਰ ਅਤੇ ਪਲਵਲ ਵਿੱਚ ਬੈਠੇ ਕਿਸਾਨਾਂ ਨੂੰ ਟਰੈਕਟਰ ਪਰੇਡ ਦੇ ਰਾਹ ਬਾਰੇ ਹਾਲੇ ਫ਼ੈਸਲਾ ਨਹੀਂ ਹੋ ਸਕਿਆ ਹੈ।

ਸੂਤਰਾਂ ਦੇ ਹਵਾਲੇ ਨੇ ਜਾਣਕਾਰੀ ਹੈ ਕਿ ਦਿੱਲੀ ਪੁਲਿਸ ਬਾਰਡਰਾਂ ਉੱਪਰੋਂ ਬੈਰੀਕੇਟਿੰਗ ਤਾਂ ਹਟਾ ਲਵੇਗੀ ਪਰ ਕਿਸਾਨਾਂ ਨੂੰ ਰਿੰਗ ਰੋਡ ਉੱਪਰ ਪਰੇਡ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਉਹ ਦੁਪਹਿਰ ਬਾਰਾਂ ਵਜੇ ਤੋਂ ਬਾਅਦ ਹੀ ਪਰੇਡ ਕਰ ਸਕਣਗੇ।

ਇਸ ਰੂਟ ਮੈਪ ਦੀ ਪੁਸ਼ਟੀ ਕਰਦਿਆਂ ਕਿਸਾਨ ਏਕਤਾ ਮੋਰਚਾ ਦੇ ਮੀਡੀਆ ਕੋਆਰਡੀਨੇਟਰ ਹਰਿੰਦਰ ਸਿੰਘ ਮੁਤਾਬਕ ਕਿਸਾਨ ਜਥੇਬੰਦੀਆਂ ਦੇ ਆਗੂ ਜਾਂ ਉਨ੍ਹਾਂ ਦੇ ਨੁਮਾਇੰਦੇ ਅੱਜ ਨਿੱਜੀ ਤੌਰ ਉੱਤੇ ਰੂਟ ਦਾ ਦੌਰਾ ਕਰ ਰਹੇ ਹਨ।

ਇਸ ਤੋਂ ਬਾਅਦ ਹੀ ਕਿਸਾਨ ਜਥੇਬੰਦੀਆਂ ਰਸਮੀ ਰੂਟ ਮੈਪ ਜਾਰੀ ਕਰਨਗੀਆਂ।

ਇਹ ਵੀ ਪੜ੍ਹੋ:

  • ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਗਰੇਜ਼ਾਂ ਦੀ ਹਿਰਾਸਤ ਵਿਚੋਂ ਕਿਵੇਂ ਭੱਜੇ ਸਨ, ਜਾਣੋ ਪੂਰੀ ਕਹਾਣੀ
  • ਕਿਸਾਨਾਂ ਦੀ ਪੁਲਿਸ ਨੂੰ ਚੁਣੌਤੀ: ਸ਼ੱਕੀ ਵਿਅਕਤੀ ਬਾਰੇ ਦਾਅਵਿਆਂ ਉੱਤੇ ਇਨ੍ਹਾਂ ਸਵਾਲਾਂ ਦੇ ਮੰਗੇ ਜਵਾਬ
  • ਸ੍ਰਿਸ਼ਟੀ ਗੋਸਵਾਮੀ: ਉੱਤਰਾਖੰਡ ਦੀ ਇੱਕ ਦਿਨ ਦੀ ਮੁੱਖ ਮੰਤਰੀ ਬਣਨ ਜਾ ਰਹੀ ਕੁੜੀ ਨੂੰ ਮਿਲੋ

ਰੂਟ ਮੈਪ

  • ਸਿੰਘੂ ਬਾਰਡਰ ਦੇ ਕਿਸਾਨ ਇੱਥੋਂ ਤੁਰ ਕੇ ਸੰਜੇ ਗਾਂਧੀ ਟਰਾਂਸਪੋਰਟ- ਕੰਝਾਵਲਾ- ਬਵਾਨਾ ਤੋਂ ਵਾਪਸ ਸਿੰਘੂ ਬਾਰਡਰ ਪਹੁੰਚਣਗੇ।
  • ਟਿਕਰੀ ਬਾਰਡਰ ਦੇ ਕਿਸਾਨ ਇੱਥੋਂ ਚੱਲ ਕੇ ਨਾਗਲੋਈ- ਨਜਫ਼ਗੜ੍ਹ-ਢਾਂਸਾ-ਬਦਲੀ-ਕੇਐੱਮਪੀ ਤੋਂ ਹੁੰਦੇ ਹੋਏ ਵਾਪਸ ਟਿਕਰੀ ਬਾਰਡਰ ਵਾਪਸ ਆ ਜਾਣਗੇ।
  • ਗਾਜ਼ੀਪੁਰ ਵਿੱਚ ਬੈਠੇ ਕਿਸਾਨ ਗਾਜ਼ੀਪੁਰ ਤੋਂ ਤੁਰ ਕੇ ਅਪਸਰਾ ਬਾਰਡਰ- ਗਾਜ਼ੀਆਬਾਦ- ਦੁਹਾਈ ਹੁੰਦੇ ਹੋਏ ਵਾਪਸ ਆਪਣੀ ਥਾਂ ਤੇ ਵਾਪਸ ਆ ਜਾਣਗੇ।
  • ਸ਼ਾਹਜਹਾਂਪੁਰ ਬਾਰਡਰ ਵਾਲੇ ਕਿਸਾਨ ਟਰੈਕਟਰ ਪਰੇਡ ਬਾਰੇ ਗੁਰੂਗਰਾਮ ਅਤੇ ਦਿੱਲੀ ਪੁਲਿਸ ਨੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਹੈ।
  • ਪਲਵਲ ਵਾਲੇ ਕਿਸਾਨਾਂ ਬਾਰੇ ਫ਼ਰੀਦਾਬਾਦ-ਦਿੱਲ਼ੀ ਨੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਹੈ।ਦੋਵਾਂ ਬਾਰਡਰਾਂ ਦੇ ਕਿਸਾਨਾਂ ਦੀ ਪਰੇਡ ਬਾਰੇ ਅੱਜ ਫ਼ੈਸਲਾ ਲਿਆ ਜਾਵੇਗਾ।

ਇਹ ਖ਼ਬਰਾਂ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=MIUHzwFQCZc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2ae2d047-bd0e-4449-b8e6-ab127d900b2f'',''assetType'': ''STY'',''pageCounter'': ''punjabi.india.story.55784731.page'',''title'': ''ਕਿਸਾਨ ਅੰਦੋਲਨ : ਦਿੱਲੀ ਦੀਆਂ ਕਿਹੜੀਆਂ ਸੜ੍ਕਾਂ ਉੱਤੇ ਕਿਸਾਨ ਟਰੈਕਟਰ ਪਰੇਡ ਹੋਵੇਗੀ'',''published'': ''2021-01-24T06:42:50Z'',''updated'': ''2021-01-24T06:42:50Z''});s_bbcws(''track'',''pageView'');