ਅਰੁਨ ਸ਼ੋਰੀ ਨੇ ਕਿਉਂ ਕਿਹਾ ਕਿ ਕਿਸਾਨ ਅੰਦੋਲਨ ਵੱਡੇ ਸਿੱਖ ਸੰਕਟ ਵਿੱਚ ਬਦਲ ਸਕਦਾ ਹੈ- ਪ੍ਰੈੱਸ ਰਿਵੀਊ

01/24/2021 10:49:12 AM

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਭਾਰਤ ਸਰਕਾਰ ਵਿਚ ਮੰਤਰੀ ਰਹੇ ਅਰੁਣ ਸ਼ੋਰੀ ਨੇ ਖ਼ਤਰੇ ਦੀ ਘੰਟੀ ਵਜਾਈ ਹੈ।

ਇੱਕ ਮੀਡੀਆ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ''ਮੋਦੀ ਸਰਕਾਰ ਦੀ ਅਸੰਵੇਦਨਸ਼ੀਲਤਾ ਕਿਸਾਨ ਅੰਦੋਲਨ ਨੂੰ ਵੱਡੇ ਸਿੱਖ ਸੰਕਟ ਵਿੱਚ ਬਦਲ ਸਕਦੀ ਹੈ।''

ਦਿ ਵਾਇਰ ਲਈ ਸੀਨੀਅਰ ਪੱਤਰਕਾਰ ਕਰਨ ਥਾਪਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਨ੍ਹਾਂ ਨੂੰ ਫਿਕਰ ਹੈ ਸਰਕਾਰ ਦੀ ਮੁਜ਼ਾਹਰਾਕਾਰੀ ਕਿਸਾਨਾਂ ਪ੍ਰਤੀ ਅਸੰਵੇਦਨਸ਼ੀਲਤਾ ਅਤੇ ਸਿੱਖ ਕਿਰਦਾਰ ਅਤੇ ਸਿੱਖ ਰਵਾਇਤਾਂ ਤੋਂ ਅਗਿਆਨਤਾ ਕਿਸਾਨ ਅੰਦੋਲਨ ਨੂੰ ਵਿਆਪਕ ਸਿੱਖ ਸੰਕਟ ਵਿੱਚ ਬਦਲ ਸਕਦੀ ਹੈ।''

ਇਹ ਵੀ ਪੜ੍ਹੋ:

  • ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਗਰੇਜ਼ਾਂ ਦੀ ਹਿਰਾਸਤ ਵਿਚੋਂ ਕਿਵੇਂ ਭੱਜੇ ਸਨ, ਜਾਣੋ ਪੂਰੀ ਕਹਾਣੀ
  • ਕਿਸਾਨਾਂ ਦੀ ਪੁਲਿਸ ਨੂੰ ਚੁਣੌਤੀ: ਸ਼ੱਕੀ ਵਿਅਕਤੀ ਬਾਰੇ ਦਾਅਵਿਆਂ ਉੱਤੇ ਇਨ੍ਹਾਂ ਸਵਾਲਾਂ ਦੇ ਮੰਗੇ ਜਵਾਬ
  • ਸ੍ਰਿਸ਼ਟੀ ਗੋਸਵਾਮੀ: ਉੱਤਰਾਖੰਡ ਦੀ ਇੱਕ ਦਿਨ ਦੀ ਮੁੱਖ ਮੰਤਰੀ ਬਣਨ ਜਾ ਰਹੀ ਕੁੜੀ ਨੂੰ ਮਿਲੋ

ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਹੀ ਮਸਲਾ ਮੁੜ ਤੋਂ ਖੜ੍ਹਾ ਹੋ ਸਕਦਾ ਹੈ, ਜਿਸ ਬਾਰੇ ਦੇਸ਼ ਸੋਚ ਰਿਹਾ ਸੀ ਕਿ ਚਾਲੀ ਸਾਲ ਪਹਿਲਾਂ ਸੁਲਝਾ ਲਿਆ ਗਿਆ ਹੈ।

ਵੀਹ ਮਿੰਟ ਲੰਬੇ ਇੰਟਰਵਿਊ ਵਿੱਚ ਅਰੁਨ ਸ਼ੋਰੀ ਨੇ ਕਿਹਾ ਕਿ ਇੱਕ ਸਿੱਖ ਹਮੇਸ਼ਾ ਲੜਾਈ ਲਈ ਤਿਆਰ ਰਹਿੰਦਾ ਹੈ ਅਤੇ ਜਦੋਂ ਉਹ ਲੜਦਾ ਹੈ ਤਾਂ ਖ਼ਾਤਮੇ ਤੱਕ ਲੜਦਾ ਹੈ। (ਅਤੇ) ਇਹ ਉਸ ਨੂੰ ਮਾਂ ਦੇ ਦੁੱਧ ਤੋਂ ਸਿਖਦਾ ਹੈ। ਜਦਕਿ ਸਰਕਾਰ ਸੋਚ ਰਹੀ ਹੈ ਕਿ ''ਹਰੇਕ ਨੂੰ ਖ਼ਰੀਦਿਆ ਜਾ ਸਕਦਾ ਹੈ ਅਤੇ ਹਰ ਕੋਈ ਸਮਝੌਤੇ ਲਈ ਤਿਆਰ ਹੁੰਦਾ ਹੈ।"

ਉਨ੍ਹਾਂ ਨੇ ਕਿਹਾ ਕਿ ਇੱਕ ਸਿੱਖ ਲਈ ਸਵੈ-ਮਾਣ ਤੋਂ ਉੱਪਰ ਕੁਝ ਨਹੀਂ ਅਤੇ ਜੋ ਉਸ ਨੂੰ ਸਹੀ ਲਗਦਾ ਹੈ, ਉਸ ਲਈ ਉਹ ਕਿਸੇ ਵੀ ਹੱਦ ਤੱਕ ਜਾਵੇਗਾ।"

ਕਿਸਾਨ ਨੇ ਲਿਖਿਆ ਮੋਦੀ ਦੀ ਮਾਂ ਨੂੰ ਚਿੱਠੀ,''ਉਹ ਤੁਹਾਡੀ ਗੱਲ ਨਹੀਂ ਮੋੜਨਗੇ''

Getty Images
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਮਾਤਾ ਹੀਰਾਬੇਨ ਮੋਦੀ

ਸ਼ਿਮਲਾ ਦੇ ਰਿਜ ਇਲਾਕੇ ਵਿੱਚੋਂ ਜਿਸ ਕਿਸਾਨ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ ਅਤੇ ਫਿਰ ਕੁਝ ਦੇਰ ਬਾਅਦ ਰਿਹਾਅ ਕਰ ਦਿੱਤਾ ਸੀ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਮਾਤਾ ਹੀਰਾਬੇਨ ਮੋਦੀ ਨੂੰ ਇੱਕ ਭਾਵੁਕ ਤੇ ਖੁੱਲ੍ਹੀ ਚਿੱਠੀ ਲਿਖੀ ਹੈ।

ਉਨ੍ਹਾਂ ਨੇ ਲਿਖਿਆ ਹੈ ਕਿ "ਮੈਂ ਇਸ ਉਮੀਦ ਨਾਲ ਇਹ ਪੱਤਰ ਲਿਖ ਰਿਹਾ ਹਾਂ ਕਿ ਕਿ ਭਾਰਤ ਦੇ ਪ੍ਰਧਾਨ ਮੰਤਰੀ ਤੁਹਾਡੇ ਪੁੱਤਰ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਗੇ।"

ਉਨ੍ਹਾਂ ਨੇ ਲਿਖਿਆ,"ਪਿਆਰੇ ਮਾਂ ਜੀ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਤੁਹਾਡੇ ਪੁੱਤਰ ਹਨ ਅਤੇ ਮੈਂ ਸਮਝਦਾ ਹਾਂ ਕਿ ਉਹ ਤੁਹਾਨੂੰ ਮਨ੍ਹਾਂ ਨਹੀਂ ਕਰ ਸਕਦੇ।"

ਪੰਜਾਬ ਕੋਰੋਨਾਵਾਇਰਸ ਦੇ ਮਿਊਟੈਂਟ ਦੀ ਜਾਂਚ ਸ਼ੁਰੂ ਕਰੇਗਾ

Getty Images

ਕੋਰੋਨਾ ਕਾਰਨ ਮੌਤ ਦਰ ਨੂੰ ਰੋਕਣ ਲਈ ਜੂਝ ਰਹੇ ਪੰਜਾਬ ਨੇ ਕੋਰੋਨਾਵਾਇਰਸ ਦੇ ਨਵੇਂ ਮਿਊਟੈਂਟ ਦੀ ਜਾਂਚ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿਤੇ ਇਹ ਨਵਾਂ ਰੂਪ ਤਾਂ ਸੂਬੇ ਵਿੱਚ ਦਾਖ਼ਲ ਨਹੀਂ ਹੋ ਗਿਆ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਸ ਮੰਤਵ ਲਈ ਸੂਬੇ ਵਿੱਚੋਂ ਪੰਜ ਫ਼ੀਸਦੀ ਨਮੂਨੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਇੰਸਟੀਚਿਊਟ ਆਫ ਜਿਨੋਮਿਕਸ ਐਂਡ ਇੰਟੀਗਰੇਟਿਵ ਬਾਇਓਲੋਜੀ ਜਾਂਚ ਲਈ ਭੇਜੇ ਜਾਣਗੇ।

ਜਨਵਰੀ ਵਿੱਚ ਹਾਲਾਂਕਿ ਪੂਰੇ ਦੇਸ਼ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਵਿੱਚ ਕਮੀ ਦੇਖੀ ਗਈ ਪਰ ਪੰਜਾਬ ਵਿੱਚ ਉੱਚੀ ਮੌਤ ਦਰ ਦੇਖੀ ਗਈ।

ਸੂਬੇ ਵਿੱਚ ਜਿੱਥੇ ਪੌਜ਼ਿਟੀਵਿਟੀ ਰੇਟ ਵਿੱਚ 2 ਤੋਂ 1 ਫ਼ੀਸਦੀ ਕਮੀ ਦੇਖੀ ਗਈ ਅਤੇ ਆਰ- ਵੈਲਿਊ ਵਿੱਚ ਵੀ ਕਮੀ ਆਈ। ਜਿਸ ਦਾ ਅਰਥ ਕਿ ਲਾਗ ਵਿੱਚ ਕਮੀ ਆਈ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਮੁੱਖ ਮੰਤਰੀ ਵੱਲੋਂ ਦਸਤਖ਼ਤ ਕੀਤੀ ਫਾਈਲ ਨਾਲ ਛੇੜਛਾੜ

Getty Images

ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਵੱਲੋਂ ਦਸਤਖ਼ਤ ਕੀਤੀ ਗਈ ਇੱਕ ਫਾਈਲ ਨਾਲ ਛੇੜਛਾੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਸ ਸੰਬੰਧ ਵਿੱਚ ਮਰੀਨ ਡਰਾਈਵ ਪੁਲਿਸ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਇਸ ਫਾਈਲ ਵਿੱਚ ਮੁੱਖ ਮੰਤਰੀ ਨੇ ਪੀਡਬਲਿਊਡੀ ਦੇ ਇੱਕ ਸੁਪਰੀਟੈਂਡੈਂਟ ਇੰਜੀਨੀਅਰ ਖ਼ਿਲਾਫ਼ ਵਿਭਾਗੀ ਜਾਂਚ ਲਈ ਸਹਿਮਤੀ ਦਿੱਤੀ ਸੀ।

ਬਾਅਦ ਵਿੱਚ ਦਸਤਖ਼ਤਾਂ ਉੱਪਰ ਲਾਲ ਪੈੱਨ ਨਾਲ ਲਿਖ ਦਿੱਤਾ ਗਿਆ ਕਿ ਜਾਂਚ ਬੰਦ ਕਰ ਦੇਣੀ ਚਾਹੀਦੀ ਹੈ।

ਇਹ ਖ਼ਬਰਾਂ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=MIUHzwFQCZc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e6bd2e65-22b7-4c8f-9b23-b3a6d5dde1a7'',''assetType'': ''STY'',''pageCounter'': ''punjabi.india.story.55784548.page'',''title'': ''ਅਰੁਨ ਸ਼ੋਰੀ ਨੇ ਕਿਉਂ ਕਿਹਾ ਕਿ ਕਿਸਾਨ ਅੰਦੋਲਨ ਵੱਡੇ ਸਿੱਖ ਸੰਕਟ ਵਿੱਚ ਬਦਲ ਸਕਦਾ ਹੈ- ਪ੍ਰੈੱਸ ਰਿਵੀਊ'',''published'': ''2021-01-24T05:04:40Z'',''updated'': ''2021-01-24T05:05:26Z''});s_bbcws(''track'',''pageView'');