ਸ੍ਰਿਸ਼ਟੀ ਗੋਸਵਾਮੀ: ਉੱਤਰਾਖੰਡ ਦੀ ਇੱਕ ਦਿਨ ਦੀ ਮੁੱਖ ਮੰਤਰੀ ਬਣਨ ਜਾ ਰਹੀ ਕੁੜੀ ਨੂੰ ਮਿਲੋ

01/24/2021 8:19:10 AM

ਹਰਿਦੁਆਰ ਜ਼ਿਲ੍ਹੇ ਦੇ ਦੌਲਤਪੁਰ ਪਿੰਡ ਦੀ ਸ੍ਰਿਸ਼ਟੀ ਗੋਸਵਾਮੀ ਸੁਰਖੀਆਂ ਵਿੱਚ ਹੈ। ਵਜ੍ਹਾ ਹੈ 24 (ਜਨਵਰੀ) ਨੂੰ ਕੌਮੀ ਬਾਲਿਕਾ ਦਿਵਸ ਮੌਕੇ ਉਨ੍ਹਾਂ ਨੂੰ ਉੱਤਰਾਖੰਡ ਦਾ ਇੱਕ ਦਿਨ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ।

ਉਹ ਉੱਤਰਾਖੰਡ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਹੋਣਗੇ। ਹਾਲਾਂਕਿ ਇਹ ਸੰਕੇਤਕ ਹੋਵੇਗਾ ਅਤੇ ਉਹ ਬਾਲ ਵਿਧਾਨ ਸਭਾ ਸੈਸ਼ਨ ਵਿੱਚ ਬਤੌਰ ਮੁੱਖ ਮੰਤਰੀ ਸਰਕਾਰ ਦੇ ਵੱਖੋ-ਵੱਖ ਵਿਭਾਗਾਂ ਦੇ ਕਾਰਜਾਂ ਦਾ ਜਾਇਜ਼ਾ ਲੈਣਗੇ।

ਇਸ ਦੌਰਾਨ ਵਿਭਾਗਾਂ ਦੇ ਅਫ਼ਸਰ ਉਨ੍ਹਾਂ ਨੂੰ ਆਪਣੇ ਕੰਮਾਂ ਤੋਂ ਜਾਣੂ ਕਰਵਾਉਣਗੇ ਅਤੇ ਸ੍ਰਿਸ਼ਟੀ ਉਨ੍ਹਾਂ ਨੂੰ ਆਪਣੇ ਸੁਝਾਅ ਦੇਣਗੇ।

ਇਹ ਵੀ ਪੜ੍ਹੋ:

  • ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਗਰੇਜ਼ਾਂ ਦੀ ਹਿਰਾਸਤ ਵਿਚੋਂ ਕਿਵੇਂ ਭੱਜੇ ਸਨ, ਜਾਣੋ ਪੂਰੀ ਕਹਾਣੀ
  • ਕਿਸਾਨਾਂ ਦੀ ਪੁਲਿਸ ਨੂੰ ਚੁਣੌਤੀ: ਸ਼ੱਕੀ ਵਿਅਕਤੀ ਬਾਰੇ ਦਾਅਵਿਆਂ ਉੱਤੇ ਇਨ੍ਹਾਂ ਸਵਾਲਾਂ ਦੇ ਮੰਗੇ ਜਵਾਬ
  • 26 ਜਨਵਰੀ ਦੀ ਦਿੱਲੀ ਪਰੇਡ ਲਈ ਪੰਜਾਬ ਦੀਆਂ ਸਿਆਸੀ ਧਿਰਾਂ ਦੀਆਂ ਤਿਆਰੀਆਂ ਦੇ ਮਾਅਨੇ

ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਰਹਿਣਗੇ। ਇਹ ਪ੍ਰੋਗਰਾਮ ਉੱਤਰਾਖੰਡ ਵਿਧਾਨ ਸਭਾ ਦੇ ਇੱਕ ਹਾਲ ਵਿੱਚ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਚੱਲੇਗਾ।

ਕੀ ਹੈ ਪ੍ਰੋਗਰਾਮ ਦਾ ਮਕਸਦ?

ਉਤਰਾਖੰਡ ਦੇ ਬਾਲ ਹੱਕਾਂ ਦੇ ਕਮਿਸ਼ਨ ਦੀ ਮੁਖੀ ਊਸ਼ਾ ਨੇਗੀ ਦੇ ਮੁਤਾਬਕ ਉਤਰਾਖੰਡ ਸਰਕਾਰ ਵੱਲੋਂ ਸ੍ਰਿਸ਼ਟੀ ਨੂੰ ਇੱਕ ਦਿਨ ਦੀ ਮੁੱਖ ਮੰਤਰੀ ਬਣਾਏ ਜਾਣ ਦੀ ਪਹਿਲ ਦਾ ਮਕਸਦ ''ਕੁੜੀਆਂ ਦੇ ਸਸ਼ਕਤੀਕਰਨ ਬਾਰੇ ਜਾਗਰੂਕਤਾ ਫੈਲਾਉਣਾ ਹੈ।''

ਬੀਬੀਸੀ ਪੰਜਾਬੀ ਨੂੰ ਆਪਣੇ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਸੋਸ਼ਲ ਮੀਡੀਆ ਵਿੱਚ ਜਾਰੀ ਇੱਕ ਬਿਆਨ ਵਿੱਚ ਸ੍ਰਿਸ਼ਟੀ ਨੇ ਕਿਹਾ ਹੈ,"ਮੈਂ ਬਹੁਤ ਖ਼ੁਸ਼ ਹਾਂ ਕਿ ਮੈਨੂੰ ਇੱਕ ਦਿਨ ਦਾ ਮੁੱਖ ਮੰਤਰੀ ਬਣਨ ਦਾ ਮੌਕਾ ਮਿਲ ਰਿਹਾ ਹੈ। ਉਤਰਾਖੰਡ ਸਰਕਾਰ ਦੇ ਵੱਖੋ-ਵੱਖ ਵਿਭਾਗਾਂ ਦੀਆਂ ਪੇਸ਼ਕਾਰੀਆਂ ਤੋਂ ਬਾਅਦ ਮੈਂ ਉਨ੍ਹਾਂ ਨੂੰ ਆਪਣੇ ਸੁਝਾਅ ਦੇਵਾਂਗੀ। ਮੈਂ ਖ਼ਾਸ ਕਰ ਕੇ ਬੱਚਿਆਂ ਦੇ ਹੱਕਾਂ ਨਾਲ ਜੁੜੇ ਸੁਝਾਅ ਦੇਵਾਂਗੀ।"

ਉਹ ਰੁੜਕੀ ਬੀਐੱਸਐੱਮ ਪੀਜੀ ਕਾਲਜ ਵਿੱਚ ਬੀਐੱਸੀ ਐਗਰੀਕਲਚਰ ਦੀ ਵਿਦਿਆਰਥਣ ਹੈ। ਉਨ੍ਹਾਂ ਦੇ ਪਿਤਾ ਪਿੰਡ ਵਿੱਚ ਇੱਕ ਦੁਕਾਨਦਾਰ ਹਨ ਅਤੇ ਉਨ੍ਹਾਂ ਦੀ ਮਾਂ ਇੱਕ ਆਂਗਨਵਾੜੀ ਵਰਕਰ ਹਨ। ਇਨ੍ਹਾਂ ਦੋਵਾਂ ਨੇ ਆਪਣੀ ਧੀ ਨੂੰ ਮਿਲੇ ਇਸ ਮੌਕੇ ਲਈ ਉੱਤਰਾਖੰਡ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

  • ਮੱਝਾਂ ਦਾ ਗੋਹਾ ਚੁੱਕਣ ਤੋਂ ਜੱਜ ਬਣਨ ਤੱਕ ਇੱਕ ਦੋਧੀ ਦੀ ਧੀ ਦਾ ਸਫ਼ਰ

ਸ੍ਰਿਸ਼ਟੀ ਦੀ ਮਾਤਾ ਸੁਧਾ ਗੋਸਵਾਮੀ ਨੇ ਕਿਹਾ,"ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਧੀਆਂ ਸਭ ਕੁਝ ਕਰ ਸਕਦੀਆਂ ਹਨ, ਸਿਰਫ਼ ਖੁੱਲ੍ਹ ਕੇ ਸਾਥ ਦਿਓ। ਉਨ੍ਹਾਂ ਨੂੰ ਸਪੋਰਟ ਕਰੋ, ਉਹ ਕਿਸੇ ਤੋਂ ਘੱਟ ਨਹੀਂ ਹਨ, ਉਹ ਕੋਈ ਵੀ ਮੁਕਾਮ ਹਾਸਲ ਕਰ ਸਕਦੀਆਂ ਹਨ।"

ਇਹ ਖ਼ਬਰਾਂ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=l4yE2Iord34

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''478bcbcf-132f-4ebf-9169-989203e22356'',''assetType'': ''STY'',''pageCounter'': ''punjabi.india.story.55784453.page'',''title'': ''ਸ੍ਰਿਸ਼ਟੀ ਗੋਸਵਾਮੀ: ਉੱਤਰਾਖੰਡ ਦੀ ਇੱਕ ਦਿਨ ਦੀ ਮੁੱਖ ਮੰਤਰੀ ਬਣਨ ਜਾ ਰਹੀ ਕੁੜੀ ਨੂੰ ਮਿਲੋ'',''published'': ''2021-01-24T02:43:50Z'',''updated'': ''2021-01-24T02:43:50Z''});s_bbcws(''track'',''pageView'');