ਗੁਜਰਾਤ ''''ਚ ਫੁਟਪਾਥ ''''ਤੇ ਸੌਂ ਰਹੇ ਮਜ਼ਦੂਰਾਂ ਉੱਤੇ ਚੜ੍ਹਿਆ ਟਰੱਕ, 13 ਦੀ ਮੌਤ

01/19/2021 10:49:06 AM

ਗੁਜਰਾਤ ਦੇ ਸੂਰਤ ਵਿੱਚ ਕੋਸਾਂਬਾ ਕੋਲ 18 ਜਨਵਰੀ ਦੀ ਰਾਤ ਨੂੰ ਸੜਕ ਨੇੜੇ ਸੌਂ ਰਹੇ ਮਜ਼ਦੂਰਾਂ ਦੇ ਉੱਤੋਂ ਟਰੱਕ ਲੰਘ ਗਿਆ ਜਿਸ ਕਾਰਨ 13 ਮਜ਼ਦੂਰਾਂ ਦੀ ਮੌਤ ਹੋ ਗਈ ਹੈ।

ਪੁਲਿਸ ਮੁਤਾਬਕ ਸਾਰੇ ਮਜ਼ਦੂਰ ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਦੇ ਕੁਸ਼ਲਗੜ ਦੇ ਰਹਿਣ ਵਾਲੇ ਸਨ।

ਇਹ ਵੀ ਪੜ੍ਹੋ:

  • ਕਿਸਾਨ ਅੰਦੋਲਨ: ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਅੱਜ ਦੀ ਬੈਠਕ ਟਲੀ, ਹੁਣ ਕੱਲ ਹੋਵੇਗੀ ਮੀਟਿੰਗ
  • ਕਿਸਾਨ ਅੰਦੋਲਨ: ਪ੍ਰਦਰਸ਼ਨਾਂ ਵਿੱਚ ਸ਼ਾਮਲ ਔਰਤਾਂ ''ਤੇ ਆਖ਼ਰ ਸਵਾਲ ਕਿਉਂ ਚੁੱਕੇ ਜਾਂਦੇ ਹਨ
  • ਭਾਜਪਾ ਨੂੰ CM ਕੈਪਟਨ ਦਾ ਸਵਾਲ: ਕੀ ਸਾਡੇ ਕਿਸਾਨ ਤੁਹਾਨੂੰ ਵੱਖਵਾਦੀ ਜਾਂ ਅੱਤਵਾਦੀ ਲੱਗਦੇ ਹਨ?

ਸੂਰਤ ਦੇ ਕਾਮਰਾਜ ਡਿਵੀਜ਼ਨ ਦੇ ਡਿਪਟੀ ਸੁਪਰੀਟੈਂਡੇਂਟ ਸੀਐਮ ਜਡੇਜਾ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ ਕਿ, ''''ਟਰੱਕ ਗੰਨੇ ਨਾਲ ਭਰੇ ਇੱਕ ਟਰੈਕਟਰ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਟਰੱਕ ਬੇਕਾਬੂ ਹੋ ਕੇ ਫੁਟਪਾਥ ਉੱਤੇ ਚੜ੍ਹ ਗਿਆ ਜਿੱਥੇ ਮਜ਼ਦੂਰ ਸੁੱਤੇ ਹੋਏ ਸਨ।''''

ਹਾਦਸੇ ਵੇਲੇ ਫੁਟਪਾਥ ਉੱਤੇ 18 ਲੋਕ ਸੌਂ ਰਹੇ ਸਨ ਅਤੇ ਮੌਕੇ ''ਤੇ 12 ਲੋਕਾਂ ਦੀ ਮੌਤ ਹੋ ਗਈ।

ਹਾਦਸੇ ਵਿੱਚ 6 ਲੋਕ ਗੰਭੀਰ ਰੂਪ ''ਚ ਜ਼ਖ਼ਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

https://twitter.com/ANI/status/1351344594001166337

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੀ ਮੌਤ ''ਤੇ ਦੁਖ ਜ਼ਾਹਿਰ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰ ਨੂੰ ਮੁਆਵਜ਼ੇ ਵਜੋਂ 2 ਲੱਖ ਰੁਪਏ ਦੀ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ।

https://twitter.com/PMOIndia/status/1351369113331855361

ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਵੀ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 2 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

ਓਧਰ ਰਾਜਸਥਾਨ ਦੇ ਮੁੱਖ ਮਤਰੀ ਅਸ਼ੋਕ ਗਹਿਲੋਤ ਨੇ ਬਾਂਸਵਾੜਾ ਦੇ ਕਈ ਮਜ਼ਦੂਰਾਂ ਦੇ ਸੂਰਤ ਵਿੱਚ ਟਰੱਕ ਹਾਦਸੇ ਵਿੱਚ ਜਾਨਾਂ ਗੁਆਉਣ ਉੱਤੇ ਦੁੱਖ ਜਤਾਇਆ ਅਤੇ ਜ਼ਖ਼ਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ।

https://twitter.com/AHindinews/status/1351377657028509697

ਇਹ ਖ਼ਬਰਾਂ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=l4yE2Iord34

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4fbf3c9d-8d0d-4344-8a40-1890193bbe83'',''assetType'': ''STY'',''pageCounter'': ''punjabi.india.story.55714713.page'',''title'': ''ਗੁਜਰਾਤ \''ਚ ਫੁਟਪਾਥ \''ਤੇ ਸੌਂ ਰਹੇ ਮਜ਼ਦੂਰਾਂ ਉੱਤੇ ਚੜ੍ਹਿਆ ਟਰੱਕ, 13 ਦੀ ਮੌਤ'',''published'': ''2021-01-19T05:18:47Z'',''updated'': ''2021-01-19T05:18:47Z''});s_bbcws(''track'',''pageView'');