ਖਿਡਾਰਨਾਂ ਦੇ ਜਜ਼ਬੇ ਨੂੰ ਸਲਾਮ ਕਰਨ ਲਈ ਮੁੜ ਆ ਰਿਹਾ ਹੈ ''''ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ'''' ਐਵਾਰਡ

01/18/2021 10:49:05 AM

BBC
BBC ISWOTY 2019 ਦੀ ਇੱਕ ਯਾਦਗਾਰ ਤਸਵੀਰ

BBC ISWOTY 2019 ਦੀ ਸਫ਼ਲਤਾ ਤੋਂ ਬਾਅਦ ਬੀਬੀਸੀ ਨਿਊਜ਼ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ ਐਵਾਰਡ ਮੁੜ ਲੈ ਕੇ ਆ ਰਿਹਾ ਹੈ।

ਇਸ ਸਾਲ ਜੂਰੀ ਮੈਂਬਰ, ਜਿਨ੍ਹਾਂ ਵਿੱਚ ਖੇਡ ਪੱਤਰਕਾਰ, ਮਾਹਰ ਅਤੇ ਬੀਬੀਸੀ ਦੇ ਸੰਪਾਦਕ ਸ਼ਾਮਲ ਹੋਣਗੇ, ਉਨ੍ਹਾਂ ਵੱਲੋਂ 5 ਖਿਡਾਰਨਾਂ ਸ਼ੌਰਟਲਿਸਟ ਕੀਤੀਆਂ ਜਾਣਗੀਆਂ।

ਇਨ੍ਹਾਂ ਪੰਜਾਂ ਵਿੱਚੋਂ ਖੇਡ ਪ੍ਰੇਮੀਆਂ ਦੀਆਂ ਵੋਟਾਂ ਦੇ ਆਧਾਰ ''ਤੇ ਜੇਤੂ ਐਲਾਨਿਆ ਜਾਵੇਗਾ। ਸ਼ੌਰਟਲਿਸਟ ਕੀਤੀਆਂ ਗਈਆਂ ਪੰਜ ਖਿਡਾਰਨਾਂ ਦੇ ਨਾਵਾਂ ਦਾ ਐਲਾਨ 8 ਫਰਵਰੀ, 2021 ਨੂੰ ਕੀਤਾ ਜਾਵੇਗਾ।

ਇਹ ਵੀ ਪੜ੍ਹੋ

  • ਕਿਸਾਨ ਅੰਦੋਲਨ: ਦੱਖਣੀ ਸੂਬਿਆਂ ਤੋਂ ਕਿਸਾਨਾਂ ਨੇ ਦਿੱਲੀ ਚਾਲੇ ਪਾਏ, ਮਹਾਰਾਸ਼ਟਰ ਤੋਂ ਪਹੁੰਚਿਆ ਮਹਿਲਾ ਕਿਸਾਨਾਂ ਦਾ ਜਥਾ
  • ਦੂਜਾ ਵਿਆਹ ਕਰਵਾਉਣ ਤੋਂ ਲੋਕ ਖਾਸਕਰ ਔਰਤਾਂ ਕਿਉਂ ਡਰਦੇ ਹਨ
  • ਨਿਧੀ ਰਾਜ਼ਦਾਨ ਦੇ ਕੇਸ ਰਾਹੀ ਸਮਝੋ ਤੁਹਾਡੇ ਫੋਨ ਤੇ ਕੰਪਿਊਟਰ ਰਾਹੀ ਕਿਵੇਂ ਹੋ ਸਕਦੀ ਹੈ ਤੁਹਾਡੀ ਲੁੱਟ

ਬੀਬੀਸੀ ਸਪੋਰਟਸ ਅਤੇ ਬੀਬੀਸੀ ਭਾਰਤੀ ਭਾਸ਼ਾਵਾਂ ਦੀਆਂ ਵੈਬਸਾਈਟਾਂ ''ਤੇ ਗੋਲਬਲ ਪੱਧਰ ਦੇ ਦਰਸ਼ਕਾਂ ਦੀ ਔਨਲਾਇਨ ਵੋਟਿੰਗ ਦੇ ਅਧਾਰ ਉੱਤੇ BBC ISWOTY ਐਵਾਰਡ ਦਾ ਐਲਾਨ 8 ਮਾਰਚ, 2021 ਨੂੰ ਕੀਤਾ ਜਾਵੇਗਾ।

ਇਸ ਸਾਲ BBC ISWOTY "ਸਪੋਰਟ ਹੈਕਾਥੋਨ" ਵੀ ਲੈ ਕੇ ਆ ਰਿਹਾ ਹੈ, ਜਿੱਥੇ ਭਾਰਤ ਦੇ ਬਹੁ-ਭਾਸ਼ਾਈ ਪੱਤਰਕਾਰਤਾ ਦੇ ਵਿਦਿਆਰਥੀ ਭਾਰਤ ਦੀਆਂ ਖਿਡਾਰਨਾਂ ਦੇ 7 ਭਾਸ਼ਾਵਾਂ, ਅੰਗਰੇਜ਼ੀ, ਹਿੰਦੀ, ਗੁਜਰਾਤੀ, ਮਰਾਠੀ, ਪੰਜਾਬੀ, ਤਮਿਲ ਅਤੇ ਤੇਲੁਗੂ ਵਿੱਚ ਵਿਕੀਪੀਡੀਆਂ ਐਂਟਰੀਜ਼ ਬਣਾਉਣਗੇ ਜਾਂ ਪਹਿਲਾਂ ਤੋਂ ਮੌਜੂਦ ਵਿੱਚ ਸੋਧਾਂ ਕਰਨਗੇ।

ਇਹ ਵਿਕੀਪੀਡੀਆ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ, ਜੋ ਭਾਰਤੀ ਖੇਡਾਂ ਦੀ ਮੌਜੂਦਗੀ ਅਤੇ ਨੁਮਾਇੰਦਗੀ ਨੂੰ ਹੋਰ ਵਧਾਏਗਾ। ਵਧੇਰੇ ਜਾਣਕਾਰੀ 8 ਫਰਵਰੀ ਨੂੰ ਮੁਹੱਈਆ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ

  • ਗਰੀਬੀ, ਹਿੰਸਾ ਸਣੇ ਜ਼ਿੰਦਗੀ ਦੀਆਂ ਔਕੜਾਂ ਨੂੰ ਮਾਤ ਦੇਣ ਵਾਲੀ ਰਗਬੀ ਖਿਡਾਰਨ
  • ਵੀਕੇ ਵਿਸਮਯਾ: ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਐਥਲੀਟ ਬਣਨ ਵਾਲੀ ਕੁੜੀ ਦਾ ਸਫ਼ਰ
  • ਸ਼ੂਟਰ ਯਸ਼ਸਵਿਨੀ ਸਿੰਘ ਦੇਸਵਾਲ ਦੀ ਹੁਣ ਹੈ ਟੋਕਿਓ ''ਤੇ ਨਜ਼ਰ

''ਮਹਿਲ ਐਥਲੀਟਾਂ ਨੂੰ ਉਤਸ਼ਾਹਿਤ ਕਰਨ ਦਾ ਬਿਹਤਰੀਨ ਮੌਕਾ’

ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵ ਦਾ ਕਹਿਣਾ ਹੈ, "ਮੈਨੂੰ ਬੇਹੱਦ ਖੁਸ਼ੀ ਹੈ ਕਿ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ ਐਵਾਰਡ ਦੂਜੀ ਵਾਰ ਦਿੱਤਾ ਜਾ ਰਿਹਾ ਹੈ। ਇਹ ਪੂਰੇ ਦੇਸ਼ ਵਿੱਚ ਮਹਿਲਾ ਐਥਲੀਟਾਂ ਨੂੰ ਉਤਸ਼ਾਹਿਤ ਕਰਨ ਦਾ ਬਿਹਤਰੀਨ ਮੌਕਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਬੀਬੀਸੀ ਉਨ੍ਹਾਂ ਦੀਆਂ ਸਫ਼ਲਤਾਵਾਂ ਨੂੰ ਮਾਨਤਾ ਦੇ ਰਿਹਾ ਹੈ।''''

BBC
2019 ’ਚ ਦਿੱਲੀ ਵਿੱਚ ਹੋਏ ਸਮਾਗਮ ਦੌਰਾਨ ਖੇਡ ਰਾਜ ਮੰਤਰੀ ਕਿਰਨ ਰਿਜਿਜੂ ਵੀ ਪਹੁੰਚੇ ਸਨ

ਬੀਬੀਸੀ ਭਾਰਤੀ ਭਾਸ਼ਾਵਾਂ ਦੀ ਮੁਖੀ ਰੂਪਾ ਝਾਅ ਦਾ ਕਹਿਣਾ ਹੈ, "ਇਸ ਵੱਕਾਰੀ ਐਵਾਰਡ ਦਾ ਮੁੱਖ ਉਦੇਸ਼ ''ਚੇਂਜ ਮੇਕਰ'' ਨੂੰ ਉਜਾਗਰ ਕਰਨਾ ਅਤੇ ਬਿਹਤਰੀਨ ਖਿਡਾਰਨਾਂ ਨੂੰ ਸਨਮਾਨਿਤ ਕਰਨਾ ਹੈ, ਜੋ ਆਪਣੀ ਕਲਾ ਨਾਲ ਖੇਡਾਂ ਪ੍ਰਭਾਵਿਤ ਕਰ ਰਹੀਆਂ ਹਨ ਅਤੇ ਹੁਣ ਜਦੋਂ ਦੁਨੀਆਂ ਵਿੱਚ ਮਹਾਂਮਾਰੀ ਦਾ ਕਹਿਰ ਹੈ ਤਾਂ ਉਹ ਖੇਡ ਦਾ ਮੁਹਾਂਦਰਾ ਬਦਲਣ ਵਿੱਚ ਲੱਗੀਆਂ ਹੋਈਆਂ ਹਨ।”

“ਮੈਂ ਇਸ ਸਾਲ ਵੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ ਐਵਾਰਡ ਲਈ ਆਪਣੇ ਲਗਾਤਾਰ ਵੱਧ ਰਹੇ ਦਰਸ਼ਕਾਂ ਵੱਲੋਂ ਆਪਣੀ ਪਸੰਦੀਦਾ ਖਿਡਾਰਨ ਨੂੰ ਵੋਟ ਪਾਉਣ ਲਈ ਚੰਗੀ ਭੂਮਿਕਾ ਨਿਭਾਉਣ ਪ੍ਰਤੀ ਆਸਵੰਦ ਹਾਂ।"

Getty Images
ਪਿਛਲੇ ਸਾਲ, ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ BBC ISWOTY ਐਵਾਰਡ ਦਿੱਤਾ ਗਿਆ ਸੀ

ਇੱਕ ਵਾਰ ਜਦੋਂ BBC ISWOTY ਦੀ ਜੂਰੀ ਵੱਲੋਂ ਨਾਮਜ਼ਦਗੀਆਂ ਐਲਾਨ ਦਿੱਤੀਆਂ ਜਾਣਗੀਆਂ ਅਤੇ 8 ਫਰਵਰੀ ਨੂੰ ਪ੍ਰਸ਼ੰਸਕਾਂ ਲਈ ਵੋਟਿੰਗ ਲਾਈਨਾਂ ਖੁੱਲ੍ਹ ਜਾਣਗੀਆਂ।

ਉਦੋਂ ਹੀ ਬੀਬੀਸੀ ਉਨ੍ਹਾਂ ਪੰਜ ਖਿਡਾਰਨਾਂ ਦੇ ਸਫ਼ਰ ਉੱਤੇ ਦਸਤਾਵੇਜ਼ੀ ਵੀਡੀਓ ਪੇਸ਼ ਕਰੇਗਾ। ਇਸ ਵਿੱਚ ਸਪੋਰਟਸ ਚੇਂਜ ਮੇਕਰਜ਼ ਦੀ ਸੀਰੀਜ਼ ਦੇ ਨਾਲ-ਨਾਲ ਉਨ੍ਹਾਂ ਦੀਆਂ ਔਕੜਾਂ ਅਤੇ ਸਫ਼ਲਤਾਵਾਂ ਦੀ ਵੀ ਪੇਸ਼ਕਾਰੀ ਕੀਤੀ ਜਾਵੇਗੀ।

ਬੀਬੀਸੀ ਖੇਡ ਜਗਤ ਦੀ ਉਸ ਮਸ਼ਹੂਰ ਹਸਤੀ ਨੂੰ ਵੀ ''ਲਾਈਫਟਾਈਮ ਅਚੀਵਮੈਂਟ ਐਵਾਰਡ'' ਨਾਲ ਸਨਮਾਨਿਤ ਕਰੇਗਾ, ਜਿਨ੍ਹਾਂ ਨੇ ਭਾਰਤੀ ਖੇਡ ਖੇਤਰ ਵਿੱਚ ਮਹਾਨ ਯੋਗਦਾਨ ਪਾਇਆ ਹੋਵੇਗਾ। ਇਸ ਤੋਂ ਇਲਾਵਾ ''ਐਮਰਜਿੰਗ ਪਲੇਅਰ'' ਐਵਾਰਡ ਨਾਲ ਉਭਰਦੇ ਹੋਏ ਖਿਡਾਰੀ ਨੂੰ ਨਵਾਜ਼ਿਆ ਜਾਵੇਗਾ।

BBC
BBC ISWOTY 2019 ’ਚ ਸਾਬਕਾ ਦੌੜਾਕ ਪੀਟੀ ਊਸ਼ਾ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਵਾਜ਼ਿਆ ਗਿਆ ਸੀ

ਪਿਛਲੇ ਸਾਲ, ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ BBC ISWOTY ਐਵਾਰਡ ਦਿੱਤਾ ਗਿਆ ਸੀ।

ਇਸ ਤੋਂ ਇਲਾਵਾ ਸਾਬਕਾ ਦੌੜਾਕ ਪੀਟੀ ਊਸ਼ਾ ਨੂੰ ਭਾਰਤੀ ਖੇਡ ਜਗਤ ਵਿੱਚ ਯੋਗਦਾਨ ਲਈ ਤੇ ਕਈ ਪੀੜ੍ਹੀਆਂ ਤੱਕ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਵਾਜ਼ਿਆ ਗਿਆ ਸੀ।

ਇਹ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਪੰਜਾਬ ਵਿੱਚ ਥਾਓਂ-ਥਾਈਂ ਮੋਬਾਈਲ ਟਾਵਰਾਂ ਨਾਲ ਛੇੜ-ਛਾੜ, ਕਿਸਾਨ ਯੂਨੀਅਨਾਂ ਨੇ ਕੀ ਕਿਹਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=Ukk_Cutbv8U

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''26e96267-4a23-4843-a2b9-486dfb859c53'',''assetType'': ''STY'',''pageCounter'': ''punjabi.india.story.55696153.page'',''title'': ''ਖਿਡਾਰਨਾਂ ਦੇ ਜਜ਼ਬੇ ਨੂੰ ਸਲਾਮ ਕਰਨ ਲਈ ਮੁੜ ਆ ਰਿਹਾ ਹੈ \''ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ\'' ਐਵਾਰਡ'',''published'': ''2021-01-18T05:05:51Z'',''updated'': ''2021-01-18T05:05:51Z''});s_bbcws(''track'',''pageView'');