ਅਮਿਤ ਸ਼ਾਹ ਨੇ ਕਿਹਾ, ''''ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਮੋਦੀ ਸਰਕਾਰ ਸਭ ਤੋਂ ਵੱਡੀ ਦੀ ਤਰਜੀਹ''''- ਪ੍ਰੈੱਸ ਰਿਵੀਊ

01/18/2021 8:19:05 AM

ਕਰਨਾਟਕ ਵਿੱਚ ਸਰਕਾਰੀ ਸਮਾਗਮਾਂ ਵਿੱਚ ਸ਼ਾਮਲ ਹੋਏ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਬਾਰੇ ਇੱਕ ਵਾਰ ਫਿਰ ਆਪਣੀ ਗੱਲ ਦੁਹਰਾਈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅਮਿਤ ਸ਼ਾਹ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨਾ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਸੀ ਅਤੇ ਤਿੰਨ ਖੇਤੀ ਕਾਨੂੰਨ ਕਿਸਾਨਾਂ ਦੀ ਆਮਦਨ ''ਚ ਵਾਧੇ ਨੂੰ ਯਕੀਨੀ ਬਣਾਉਣਗੇ।

ਇਹ ਵੀ ਪੜ੍ਹੋ:

  • ਕਿਸਾਨ ਅੰਦੋਲਨ: 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਉੱਤੇ ਸੰਯੁਕਤ ਮੋਰਚੇ ਨੇ ਕੀਤਾ ਰਣਨੀਤੀ ਦਾ ਐਲਾਨ
  • ਪੰਜਾਬ ’ਚ ਕੋਰੋਨਾ ਟੀਕਾਕਰਨ ਦੇ ਪਹਿਲੇ ਦਿਨ ਦਾ ਟੀਚਾ ਅੱਧਾ ਵੀ ਪੂਰਾ ਕਿਉਂ ਨਹੀਂ ਹੋ ਸਕਿਆ
  • ਦੂਜਾ ਵਿਆਹ ਕਰਵਾਉਣ ਤੋਂ ਲੋਕ ਖਾਸਕਰ ਔਰਤਾਂ ਕਿਉਂ ਡਰਦੀਆਂ ਹਨ

ਖ਼ਬਰ ਮੁਤਾਬਕ ਸ਼ਾਹ ਨੇ ਅੱਗੇ ਇਹ ਵੀ ਕਿਹਾ ਕਿ ਜਦੋਂ ਦੀ ਮੋਦੀ ਸਰਕਾਰ ਸੱਤਾ ਵਿੱਚ ਹੈ ਨਾ ਸਿਰਫ਼ ਖੇਤੀ ਸੈਕਟਰ ਲਈ ਬਜਟ ਵਧਿਆ ਹੈ ਸਗੋਂ ਵੱਖ-ਵੱਖ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵੀ ਵਾਧਾ ਹੋਇਆ ਹੈ।

ਸ਼ਾਹ ਬਾਗਲਕੋਟ ਜ਼ਿਲ੍ਹੇ ਦੇ ਕੇਰਾਕਾਲਮੱਟੀ ਪਿੰਡ ''ਚ ਕਿਸਾਨਾਂ ਲਈ ਵੱਖ-ਵੱਖ ਪ੍ਰਾਜੈਕਟਾਂ ਦੇ ਉਦਘਾਟਨ ਤੇ ਨੀਂਹ ਪੱਥਰ ਸਮਾਗਮਾਂ ਮਗਰੋਂ ਸੰਬੋਧਨ ਕਰ ਰਹੇ ਸਨ।

ਕੋਰੋਨਾ ਵੈਕਸੀਨ ਦਾ 447 ਮਰੀਜ਼ਾਂ ''ਤੇ ਸਾਈਡ ਇਫ਼ੈਕਟ - ਸਿਹਤ ਮੰਤਰਾਲਾ

ਭਾਰਤ ਵਿੱਚ ਕੋਰੋਨਾਵਾਇਰਸ ਵੈਕਸੀਨ ਦੀ ਸ਼ੁਰੂਆਤ 16 ਜਨਵਰੀ ਨੂੰ ਹੋਈ ਅਤੇ ਵੈਕਸੀਨ ਦੇਣ ਦੇ ਕੁਝ ਸਮੇਂ ਬਾਅਦ ਹੀ ਕੁਝ ਥਾਂਵਾਂ ਤੋਂ ਇਸਦੇ ਬੁਰੇ ਪ੍ਰਭਾਵ ਦੀਆਂ ਖ਼ਬਰਾਂ ਆ ਰਹੀਆਂ ਹਨ।

ਹਿੰਦੁਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ ਐਤਵਾਰ 17 ਜਨਵਰੀ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕੋਰੋਨਾਵਾਇਰਸ ਟੀਕਾ ਦੇਣ ਤੋਂ ਬਾਅਦ 16 ਤੇ 17 ਜਨਵਰੀ ਨੂੰ 447 AEFI (ਐਡਵਰਸ ਇਵੈਂਟ ਫੌਲੋਇੰਗ ਇਮੀਊਨਾਇਜ਼ੇਸ਼ਨ) ਰਿਪੋਰਟ ਕੀਤੇ ਗਏ ਹਨ।

ਸਿਹਤ ਸਕੱਤਰ ਡਾ. ਮਨਹੋਰ ਅਗਨਾਨੀ ਨੇ ਦੱਸਿਆ ਜ਼ਿਆਦਾਤਰ ਮਾਮਲਿਆਂ ਵਿੱਚ ਇਸਦਾ ਪ੍ਰਭਾਵ ਮਾਮੂਲੀ ਪੱਧਰ ਦਾ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਉਨ੍ਹਾਂ ਦੱਸਿਆ ਕਿ ਸਿਰਫ਼ ਤਿੰਨ ਅਜਿਹੇ ਮਾਮਲੇ ਸਨ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ।

ਪੁਤਿਨ ਦੇ ਵਿਰੋਧੀ ਐਲੇਕਸੀ ਨਵੇਲਨੀ ਮੌਸਕੋ ਪਹੁੰਚਦੇ ਹੀ ਹਿਰਾਸਤ ''ਚ ਲਏ ਗਏ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਿਰੋਧੀ ਅਤੇ ਰੂਸ ਦੇ ਵਿਰੋਧੀ ਧਿਰ ਦੇ ਆਗੂ ਐਲੇਕਸੀ ਨਵੇਲਨੀ ਨੂੰ ਰੂਸ ਪਹੁੰਚਦੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ।

Reuters
ਪੁਲਿਸ ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ ਐਲੇਕਸੀ ਨਵੇਲਨੀ

ਉਹ ਪੰਜ ਮਹੀਨੇ ਬਾਅਦ ਜਰਮਨੀ ਤੋਂ ਮੌਸਕੋ ਪਹੁੰਚੇ ਸਨ। ਪਿਛਲੇ ਸਾਲ ਉਨ੍ਹਾਂ ਉੱਤੇ ਨਰਵ ਏਜੰਟ ਨਾਲ ਹਮਲਾ ਹੋਇਆ ਸੀ ਅਤੇ ਉਹ ਮਰਦੇ-ਮਰਦੇ ਬਚੇ ਸਨ।

ਉਨ੍ਹਾਂ ਦਾ ਇਲਾਜ ਜਰਮਨੀ ''ਚ ਹੋਇਆ ਸੀ। 44 ਸਾਲ ਦੇ ਨਵੇਲਨੀ ਨੂੰ ਪੁਲਿਸ ਆਪਣੇ ਨਾਲ ਪਾਸਪੋਰਟ ਕੰਟਰੋਲ ਤੋਂ ਵੱਖਰੀ ਲੈ ਗਈ। ਬਰਲਿਨ ਤੋਂ ਆਈ ਨਵੇਲਨੀ ਦੀ ਫਲਾਈਟ ਨੂੰ ਮੌਸਕੋ ਦੇ ਇੱਕ ਏਅਰਪੋਰਟ ਤੋਂ ਦੂਜੇ ਏਅਰਪੋਰਟ ਲਿਜਾਇਆ ਗਿਆ। ਇਹ ਭੀੜ ਨੂੰ ਦੇਖਦਿਆਂ ਕੀਤੀ ਗਿਆ ਸੀ।

ਕਈ ਲੋਕ ਮੰਨਦੇ ਹਨ ਕਿ ਨਵੇਲਨੀ ਦੀ ਜਾਨ ਲੈਣ ਦੀ ਕੋਸ਼ਿਸ਼ ਪਿੱਛੇ ਰੂਸ ਦੀ ਸਰਕਾਰ ਸੀ। ਕੁਝ ਖੋਜੀ ਪੱਤਰਕਾਰਾਂ ਨੇ ਵੀ ਇਨ੍ਹਾਂ ਦਾਅਵਿਆਂ ਦਾ ਸਮਰਥਨ ਕੀਤਾ ਸੀ ਪਰ ਰੂਸ ਦੀ ਸਰਕਾਰ ਨੇ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਸੀ।

ਬੀਬੀਸੀ ''ਤੇ ਅੰਗਰੇਜ਼ੀ ਵਿੱਚ ਖ਼ਬਰ ਨੂੰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਇਹ ਖ਼ਬਰਾਂ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=hN0zG2Tvpe4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e784bd24-980a-4b8c-abe7-5e4653439396'',''assetType'': ''STY'',''pageCounter'': ''punjabi.india.story.55700218.page'',''title'': ''ਅਮਿਤ ਸ਼ਾਹ ਨੇ ਕਿਹਾ, \''ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਮੋਦੀ ਸਰਕਾਰ ਸਭ ਤੋਂ ਵੱਡੀ ਦੀ ਤਰਜੀਹ\''- ਪ੍ਰੈੱਸ ਰਿਵੀਊ'',''published'': ''2021-01-18T02:35:23Z'',''updated'': ''2021-01-18T02:35:23Z''});s_bbcws(''track'',''pageView'');