ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਦੇ ਰਵੱਈਏ ਤੇ ਅਗਲੀ ਬੈਠਕ ਬਾਰੇ ਕੀ ਕਿਹਾ - ਪੰਜ ਅਹਿਮ ਖ਼ਬਰਾਂ

01/18/2021 7:34:06 AM

Getty Images

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕਿਸਾਨ ਦੱਸਣ ਕਿ ਉਹ ਹੋਰ ਕੀ ਬਦਲਾਅ ਚਾਹੁੰਦੇ ਹਨ।

ਉਨ੍ਹਾਂ ਕਿਹਾ,"ਕਿਸਾਨ ਯੂਨੀਅਨਾਂ ਟਸ ਤੋਂ ਮਸ ਹੋਣ ਨੂੰ ਤਿਆਰ ਨਹੀਂ ਹਨ। ਲਗਾਤਾਰ ਉਨ੍ਹਾਂ ਦੀ ਇੱਕ ਕੋਸ਼ਿਸ਼ ਹੈ ਕਿ ਤਿੰਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।"

ਇਹ ਵੀ ਪੜ੍ਹੋ:

  • ਕਿਸਾਨ ਅੰਦੋਲਨ: 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਉੱਤੇ ਸੰਯੁਕਤ ਮੋਰਚੇ ਨੇ ਕੀਤਾ ਰਣਨੀਤੀ ਦਾ ਐਲਾਨ
  • ਪੰਜਾਬ ’ਚ ਕੋਰੋਨਾ ਟੀਕਾਕਰਨ ਦੇ ਪਹਿਲੇ ਦਿਨ ਦਾ ਟੀਚਾ ਅੱਧਾ ਵੀ ਪੂਰਾ ਕਿਉਂ ਨਹੀਂ ਹੋ ਸਕਿਆ
  • ਦੂਜਾ ਵਿਆਹ ਕਰਵਾਉਣ ਤੋਂ ਲੋਕ ਖਾਸਕਰ ਔਰਤਾਂ ਕਿਉਂ ਡਰਦੀਆਂ ਹਨ

ਨਰਿੰਦਰ ਸਿੰਘ ਤੋਮਰ ਨੇ ਕਿਹਾ,''''ਭਾਰਤ ਸਰਕਾਰ ਜਦੋਂ ਕੋਈ ਕਾਨੂੰਨ ਬਣਾਉਂਦੀ ਹੈ ਤਾਂ ਉਹ ਪੂਰੇ ਦੇਸ਼ ਲਈ ਹੁੰਦਾ ਹੈ। ਇਨ੍ਹਾਂ ਤਿੰਨਾਂ ਕਾਨੂੰਨਾਂ ਬਾਰੇ ਵੀ ਜ਼ਿਆਦਾਤਰ ਕਿਸਾਨ, ਵਿਦਵਾਨ, ਵਿਗਿਆਨਕ ਅਤੇ ਖੇਤੀ ਖੇਤਰ ਵਿੱਚ ਕੰਮ ਕਰਨ ਵਾਲੇ ਲੋਕ ਸਹਿਮਤ ਹਨ। (ਅਤੇ) ਇਨ੍ਹਾਂ ਦੇ ਨਾਲ ਖੜ੍ਹੇ ਹੋਏ ਹਨ।"

ਹੁਣ ਤਾਂ ਸੁਪਰੀਮ ਕੋਰਟ ਨੇ ਵੀ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਨੂੰ ਰੋਕ ਦਿੱਤਾ ਹੈ। ਮੈਂ ਸਮਝਦਾ ਹਾਂ ਜ਼ਿੱਦ ਦਾ ਸਵਾਲ ਹੀ ਖ਼ਤਮ ਹੋ ਜਾਂਦਾ ਹੈ।

ਤੋਮਰ ਨੇ ਹੋਰ ਕੀ ਕਿਹਾ, ਸੁਣਨ ਲਈ ਇੱਥੇ ਕਲਿੱਕ ਕਰੋ

ਕਿਸਾਨਾਂ ਦੀ 26 ਜਨਵਰੀ ਪਰੇਡ ਦੀ ਇਹ ਰਹੇਗੀ ਰਣਨੀਤੀ

ਕਿਸਾਨ ਟਰੈਕਟਰ ਪਰੇਡ ਬਾਰੇ ਸੰਯੁਕਤ ਮੋਰਚੇ ਦੇ ਆਗੂਆਂ ਨੇ ਬੈਠਕ ਕੀਤੀ ਅਤੇ ਇਸ ਦੀ ਰਣਨੀਤੀ ਦਾ ਐਲਾਨ ਕੀਤਾ। ਪਰੇਡ ਦਿੱਲੀ ਦੇ ਅੰਦਰ ਜਾ ਕੇ ਕੀਤੀ ਜਾਵੇਗੀ ਅਤੇ ਦਿੱਲੀ ਦੀ ਰਿੰਗ ਰੋਡ ਉੱਤੇ 50 ਕਿਲੋਮੀਟਰ ਦੀ ਪ੍ਰਕਿਰਿਆ ਕਰਕੇ ਕੀਤੀ ਜਾਵੇਗੀ।

  • ਇਹ ਪਰੇਡ ਪੂਰੀ ਤਰ੍ਹਾਂ ਸਾਂਤਮਈ ਹੋਵੇਗੀ ਅਤੇ ਕਿਸੇ ਵੀ ਤਰ੍ਹਾਂ ਦਾ ਹਥਿਆਰ ਵਰਤਣ ਤੇ ਭੜਕਾਊ ਭਾਸ਼ਣ ਦੀ ਮਨਾਹੀ ਹੋਵੇਗੀ
  • ਗਣਤੰਤਰ ਦਿਵਸ ਦੀ ਪਰੇਡ ਉੱਤੇ ਕਿਸੇ ਤਰ੍ਹਾਂ ਦੀ ਗੜਬੜ ਨਹੀਂ ਕੀਤੀ ਜਾਵੇਗੀ
  • ਕਿਸੇ ਰਾਸ਼ਟਰੀ ਨਿਸ਼ਾਨ ਜਾਂ ਇਮਾਰਤ ਉੱਤੇ ਕਬਜ਼ਾ ਜਾਂ ਉਸ ਦੀ ਹੇਠੀ ਨਹੀਂ ਕੀਤੀ ਜਾਵੇਗੀ
  • ਹਰ ਟਰੈਕਟਰ ਉੱਤੇ ਤਿਰੰਗਾ ਅਤੇ ਕਿਸਾਨ ਯੂਨੀਅਨ ਦੇ ਝੰਡੇ ਲਾਏ ਜਾਣਗੇ, ਪਰ ਕਿਸੇ ਪਾਰਟੀ ਦਾ ਝੰਡਾ ਨਹੀਂ ਹੋਵੇਗਾ
  • ਸੁਪਰੀਮ ਕੋਰਟ ਦੇ ਕਿਸਾਨ ਪਰੇਡ ਉੱਤੇ ਫੈਸਲੇ ਦਾ ਰੀਵਿਊ ਕਰਾਂਗੇ, ਪਰ ਜੇ ਰੋਕਿਆ ਵੀ ਜਾਂਦਾ ਹੈ ਤਾਂ ਇਹ ਪਰੇਡ ਹਰ ਹੀਲੇ ਹੋਵੇਗੀ
  • 24-25-26 ਜਨਵਰੀ ਲਈ ਵਿਦੇਸ਼ਾਂ ''ਚ ਕਾਲ ਦਿੱਤਾ ਜਾਵੇਗਾ ਕਿ ਬਾਹਰ ਬੈਠੇ ਲੋਕ ਇਸ ਤਰ੍ਹਾਂ ਆਪਣਾ ਗਣਤੰਤਰ ਦਿਵਸ ਮਨਾਉਣ

ਟਰੈਕਟਰ ਪਰੇਡ ਬਾਰੇ ਹੋਰ ਕਿਹੜੇ ਐਲਾਨ ਹੋਏ, ਤਫ਼ਸੀਲ ਵਿੱਚ ਇੱਥੇ ਪੜ੍ਹੋ

ਪੰਜਾਬ: ਕੋਰੋਨਾ ਟੀਕਾਕਰਨ ਦੇ ਪਹਿਲੇ ਦਿਨ ਦਾ ਟੀਚਾ ਅੱਧਾ ਵੀ ਪੂਰਾ ਕਿਉਂ ਨਹੀਂ ਹੋਇਆ

ਕੋਰੋਨਾਵਾਇਰਸ ਖ਼ਿਲਾਫ਼ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕੀਤੀ।

BBC

ਪੰਜਾਬ ''ਚ ਟੀਕਾਕਰਨ ਲਈ ਵੱਖ-ਵੱਖ ਕੋਵਿਡ-19 ਵੈਕਸੀਨ ਸੈਂਟਰ ਸਥਾਪਿਤ ਕੀਤੇ ਗਏ ਸਨ। ਰਜਿਸਟਰਡ ਲਾਭਪਾਤਰੀਆਂ ਦੀ ਲਿਸਟ ਮੁਤਾਬਕ ਪਹਿਲੇ ਦਿਨ ਕਰੀਬ 5900 ਲੋਕਾਂ ਦਾ ਟੀਕਾਕਰਨ ਹੋਣਾ ਸੀ, ਪਰ ਪੰਜਾਬ ਭਰ ''ਚ ਇਹ ਗਿਣਤੀ ਮਹਿਜ਼ 1327 ਹੀ ਰਹੀ|

ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਗੁਰਿੰਦਰਬੀਰ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਪੂਰੇ ਪੰਜਾਬ ''ਚ 59 ਸੈਂਟਰ ਪਹਿਲੇ ਦਿਨ ਸਥਾਪਿਤ ਕੀਤੇ ਗਏ ਸਨ ਅਤੇ ਹਰ ਇਕ ਸੈਂਟਰ ''ਤੇ 100 ਰਜਿਸਟਰਡ ਲੋਕਾਂ ਨੂੰ ਟੀਕਾ ਲਗਾਇਆ ਜਾਣਾ ਸੀ ਪਰ ਪਹਿਲੇ ਦਿਨ 1327 ਲੋਕਾਂ ਨੂੰ ਹੀ ਟੀਕਾ ਲਗਾਇਆ ਜਾ ਸਕਿਆ।

ਖ਼ਬਰ ਨੂੰ ਪੂਰਾ ਪੜ੍ਹਨ ਲਈ ਇੱਥੇ ਕਲਿੱਕ ਕਰੋ

ਨਿਧੀ ਰਾਜ਼ਦਾਨ ਦੇ ਕੇਸ ਰਾਹੀ ਸਮਝੋ ਫੋਨ ਤੇ ਕੰਪਿਊਟਰ ਰਾਹੀ ਕਿਵੇਂ ਹੋ ਸਕਦੀ ਹੈ ਤੁਹਾਡੀ ਲੁੱਟ

ਐਨਡੀਟੀਵੀ ਦੀ ਸਾਬਕਾ ਪੱਤਰਕਾਰ ਨਿਧੀ ਰਾਜ਼ਦਾਨ ਸੋਸ਼ਲ ਮੀਡੀਆ ਤੋਂ ਲੈ ਕੇ ਮੁੱਖ ਧਾਰਾ ਦੀ ਮੀਡੀਆ ''ਤੇ ਸੁਰਖੀਆਂ ''ਚ ਹਨ।

ਨਿਧੀ ਦੇ ਸੁਰਖੀਆਂ ''ਚ ਆਉਣ ਦਾ ਕਾਰਨ , ਉਨ੍ਹਾਂ ਵੱਲੋਂ ਕੀਤਾ ਗਿਆ ਇੱਕ ਟਵੀਟ ਹੈ।

ਨਿਧੀ ਨੇ ਇੱਕ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨਾਲ ਆਨਲਈਨ ਧੋਖਾਧੜੀ ਹੋਈ ਹੈ। ਜਿਸਦੇ ਤਹਿਤ ਉਸ ਨੂੰ ਹਾਰਵਰਡ ਯੂਨੀਵਰਸਿਟੀ ''ਚ ਸਹਾਇਕ ਪ੍ਰੋਫੈਸਰ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ।

ਨਿਧੀ ਨੇ ਆਪਣੇ ਟਵੀਟ ''ਚ ਲਿਖਿਆ ਹੈ, "ਮੈਂ ਇੱਕ ਬਹੁਤ ਹੀ ਗੰਭੀਰ ਫਿਸ਼ਿੰਗ ਮਾਮਲੇ ਦਾ ਸ਼ਿਕਾਰ ਹੋਈ ਹਾਂ।"

ਫਿਸ਼ਿੰਗ ਕੀ ਹੁੰਦੀ ਹੈ?, ਇਹ ਜਾਣਨ ਲਈ ਇੱਥੇ ਕਲਿੱਕ ਕਰੋ

ਦੂਜਾ ਵਿਆਹ ਕਰਵਾਉਣ ਤੋਂ ਔਰਤਾਂ ਖ਼ਾਸ ਤੌਰ ''ਤੇ ਕਿਉਂ ਡਰਦੀਆਂ ਹਨ

ਇਹ ਇੱਕ ਅਜਿਹਾ ਵਿਆਹ ਸੀ, ਜਿਸਨੂੰ ਅਸੀਂ ਸਾਦਾ ਜਾਂ ਸਧਾਰਨ ਨਹੀਂ ਕਹਿ ਸਕਦੇ। ਭਾਰਤ ''ਚ ਸ਼ਾਇਦ ਹੀ ਕਿਸੇ ਔਰਤ ਦਾ ਦੂਜਾ ਵਿਆਹ ਕਦੇ ਧੂਮਧਾਮ ਨਾਲ ਉਸ ਤਰੀਕੇ ਨਾਲ ਹੁੰਦਾ ਹੈ, ਜਿਸ ਤਰ੍ਹਾਂ ਦੇ ਵਿਆਹਾਂ ਲਈ ਭਾਰਤ ਜਾਣਿਆ ਜਾਂਦਾ ਹੈ।

ਦੂਜਾ ਵਿਆਹ ਤਾਂ ਹਮੇਸ਼ਾਂ ਹੀ ਚੁੱਪਚਾਪ, ਗਿਣੇ ਚੁਣੇ ਲੋਕਾਂ ਦੀ ਮੌਜੂਦਗੀ ਵਿੱਚ ਹੋ ਜਾਂਦਾ ਹੈ। ਤੁਸੀਂ ਉਹ ਕਹਾਵਤ ਸੁਣੀ ਹੈ ਨਾ, ''ਜ਼ਿੰਦਗੀ ਵਿੱਚ ਵਿਆਹ ਤਾਂ ਬਸ ਇੱਕ ਵਾਰ ਹੁੰਦਾ ਹੈ।''

ਤੇਲਗੂ ਪਲੇਅਬੈਕ ਗਾਇਕਾ ਅਤੇ ਡਬਿੰਗ ਕਲਾਕਾਰ ਸੁਨੀਤਾ ਉਪਾਦ੍ਰਸਟਾ ਨੇ ਹਾਲ ਹੀ ਵਿੱਚ ਆਪਣੇ ਨਜ਼ਦੀਕੀ ਮਿੱਤਰ ਰਾਮ ਵੀਰਅੱਪਨ ਨਾਲ ਦੂਜਾ ਵਿਆਹ ਕਰਵਾਇਆ।

ਵਿਆਹ ਵਾਲੇ ਦਿਨ ਉਨ੍ਹਾਂ ਨੇ ਸਿਰਫ਼ ਇੰਨੀ ਕੁ ਤਿਆਰੀ ਕੀਤੀ ਕਿ ਆਪਣੇ ਵਾਲਾਂ ਵਿੱਚ ਫ਼ੁੱਲ ਲਾਏ ਅਤੇ ਲਾਲ ਰੰਗ ਦਾ ਬਲਾਊਜ਼ ਪਹਿਨ ਲਿਆ ਸੀ।

ਔਰਤ ਬਨਾਮ ਦੂਜਾ ਵਿਆਹ - ਪੂਰੀ ਕਹਾਣੀ ਕੀ ਹੈ, ਜ ਤਫ਼ਸੀਲ ਵਿੱਚ ਪੜ੍ਹੋ

ਇਹ ਖ਼ਬਰਾਂ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=hN0zG2Tvpe4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e3d0f80e-dc80-4994-818a-296b04addca5'',''assetType'': ''STY'',''pageCounter'': ''punjabi.india.story.55700041.page'',''title'': ''ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਦੇ ਰਵੱਈਏ ਤੇ ਅਗਲੀ ਬੈਠਕ ਬਾਰੇ ਕੀ ਕਿਹਾ - ਪੰਜ ਅਹਿਮ ਖ਼ਬਰਾਂ'',''published'': ''2021-01-18T02:02:47Z'',''updated'': ''2021-01-18T02:02:47Z''});s_bbcws(''track'',''pageView'');