ਕੋਰੋਨਾਵਾਇਰਸ ਵੈਕਸੀਨ: ਪੰਜਾਬ ’ਚ ਕੋਰੋਨਾ ਟੀਕਾਕਰਨ ਦੇ ਪਹਿਲੇ ਦਿਨ ਦਾ ਟੀਚਾ ਅੱਧਾ ਵੀ ਪੂਰਾ ਕਿਉਂ ਨਹੀਂ ਹੋ ਸਕਿਆ

01/17/2021 9:04:05 PM

ਕੋਰੋਨਾਵਾਇਰਸ ਖ਼ਿਲਾਫ਼ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕੀਤੀ। ਪੰਜਾਬ ਸੂਬੇ ’ਚ ਵੀ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਵਲੋਂ ਬੀਤੇ ਕੱਲ ਇਕ ਰਸਮੀ ਸਮਾਗਮ ਰਾਹੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ |

ਪੰਜਾਬ ’ਚ ਟੀਕਾਕਰਨ ਲਈ ਵੱਖ-ਵੱਖ ਕੋਵਿਡ-19 ਵੈਕਸੀਨ ਸੈਂਟਰ ਸਥਾਪਿਤ ਕੀਤੇ ਗਏ ਸਨ। ਰਜਿਸਟਰਡ ਲਾਭਪਾਤਰੀਆਂ ਦੀ ਲਿਸਟ ਮੁਤਾਬਿਕ ਪਹਿਲੇ ਦਿਨ ਕਰੀਬ 5900 ਲੋਕਾਂ ਦਾ ਟੀਕਾਕਰਨ ਹੋਣਾ ਸੀ, ਪਰ ਪੰਜਾਬ ਭਰ ‘ਚ ਇਹ ਗਿਣਤੀ ਮਹਿਜ਼ 1327 ਹੀ ਰਹੀ|

ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਗੁਰਿੰਦਰਬੀਰ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਪੂਰੇ ਪੰਜਾਬ ’ਚ 59 ਸੈਂਟਰ ਪਹਿਲੇ ਦਿਨ ਸਥਾਪਿਤ ਕੀਤੇ ਗਏ ਸਨ ਅਤੇ ਹਰ ਇਕ ਸੈਂਟਰ ’ਤੇ 100 ਰਜਿਸਟਰਡ ਲੋਕਾਂ ਨੂੰ ਟੀਕਾ ਲਗਾਇਆ ਜਾਣਾ ਸੀ ਪਰ ਪਹਿਲੇ ਦਿਨ 1327 ਲੋਕਾਂ ਨੂੰ ਹੀ ਟੀਕਾ ਲਗਾਇਆ ਜਾ ਸਕਿਆ।

ਇਹ ਵੀ ਪੜ੍ਹੋ

  • ਕਿਸਾਨ ਅੰਦੋਲਨ: ਦੱਖਣੀ ਸੂਬਿਆਂ ਤੋਂ ਕਿਸਾਨਾਂ ਨੇ ਦਿੱਲੀ ਚਾਲੇ ਪਾਏ, ਮਹਾਰਾਸ਼ਟਰ ਤੋਂ ਪਹੁੰਚਿਆ ਮਹਿਲਾ ਕਿਸਾਨਾਂ ਦਾ ਜਥਾ
  • ਦੂਜਾ ਵਿਆਹ ਕਰਵਾਉਣ ਤੋਂ ਲੋਕ ਖਾਸਕਰ ਔਰਤਾਂ ਕਿਉਂ ਡਰਦੇ ਹਨ
  • ਨਿਧੀ ਰਾਜ਼ਦਾਨ ਦੇ ਕੇਸ ਰਾਹੀ ਸਮਝੋ ਤੁਹਾਡੇ ਫੋਨ ਤੇ ਕੰਪਿਊਟਰ ਰਾਹੀ ਕਿਵੇਂ ਹੋ ਸਕਦੀ ਹੈ ਤੁਹਾਡੀ ਲੁੱਟ

ਇਸ ਪਿੱਛੇ ਦਾ ਕਾਰਨ ਉਹ ਤਕਨੀਕੀ ਦਿਕੱਤ ਦੱਸ ਰਹੇ ਹਨ ਅਤੇ ਉਹਨਾਂ ਦੱਸਿਆ ਕਿ ਸੋਮਵਾਰ ਤੋਂ ਹਰ ਹਫਤੇ ’ਚ 4 ਦਿਨ ਇਹ ਪ੍ਰੋਗਰਾਮ ਚਲਾਇਆ ਜਾਵੇਗਾ ਅਤੇ ਜੋ ਦਿਕਤਾਂ ਆ ਰਹੀਆਂ ਹਨ ਉਹਨਾਂ ਨੂੰ ਦੂਰ ਕਰ ਇਸ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇਗੀ |

BBC

ਆਉਣ ਵਾਲੇ ਦਿਨਾਂ ’ਚ ਟੀਕਾਕਰਨ ਮੁਹਿੰਮ ਹੋਵੇਗੀ ਤੇਜ਼

ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਸਰਹੱਦੀ ਜਿਲ੍ਹਾ ਗੁਰਦਾਸਪੁਰ ’ਚ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਵਿਸ਼ੇਸ ਮੀਟਿੰਗ ਕੀਤੀ ਅਤੇ ਉਹਨਾਂ ਨਾਲ ਇਸ ਟੀਕਾਕਰਨ ਸੰਬੰਧੀ ਵਿਚਾਰ ਚਰਚਾ ਕੀਤੀ।

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬੀਤੇ ਕੱਲ ਜੋ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਉਸ ’ਚ ਕੁਝ ਗਿਣਤੀ ਘੱਟ ਜਰੂਰ ਦਰਜ ਹੋਈ ਹੈ ਪਰ ਆਉਣ ਵਾਲੇ ਤਿੰਨ-ਚਾਰ ਦਿਨਾਂ ਤੱਕ ਟੀਕਾਕਰਨ ਮੁਹਿੰਮ ’ਚ ਕਾਫੀ ਤੇਜ਼ੀ ਆਵੇਗੀ।

ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਜੋ ਪਹਿਲੀ ਡੋਜ਼ ਪਹੁੰਚੀ ਹੈ, ਉਸ ਨਾਲ 1 ਲੱਖ 2 ਹਜ਼ਾਰ ਸਿਹਤਕਰਮੀ ਟੀਕਾਕਰਨ ’ਚ ਸ਼ਾਮਿਲ ਹੋਣਗੇ ਅਤੇ ਦੂਸਰੀ ਡੋਜ਼ ਤੋਂ ਬਾਅਦ ਅਗਲੀ ਵੈਕਸੀਨ ਆਵੇਗੀ ਜਿਸ ਨਾਲ ਪੰਜਾਬ ਦੇ ਬਾਕੀ ਰਹਿੰਦੇ 60 ਹਜ਼ਾਰ ਸਿਹਤ ਕਰਮੀਆਂ ਨੂੰ ਕਵਰ ਕੀਤਾ ਜਾਵੇਗਾ। ਇਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਆਦਿ ਹੋਰਨਾਂ ਵਰਗ ਦੇ ਲੋਕ ਇਸ ਮੁਹਿੰਮ ’ਚ ਸ਼ਾਮਲ ਹੋਣਗੇ|

ਪਹਿਲੇ ਦਿਨ ਗਿਣਤੀ ਘੱਟ ਹੋਣ ਬਾਰੇ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਕੁਝ ਤਕਨੀਕੀ ਕਾਰਨ ਵੀ ਹਨ ਅਤੇ ਕੁਝ ਸੋਸ਼ਲ ਮੀਡਿਆ ’ਤੇ ਇਹ ਅਫਵਾਹਾਂ ਵੀ ਹਨ ਕਿ ਇਹ ਵੈਕਸੀਨ ਸਹੀ ਨਹੀਂ ਹੈ।

ਉਨ੍ਹਾਂ ਕਿਹਾ, “ਅਸੀਂ ਉਹਨਾਂ ਲੋਕਾਂ ਨੂੰ ਸੁਚੇਤ ਕਰਦੇ ਹਾਂ ਕਿ ਅਫਵਾਹਾਂ ਨਾ ਫੈਲਾਉਣ ਅਤੇ ਇਸ ਦੇ ਨਾਲ ਹੀ ਸਿਹਤ ਵਿਭਾਗ ਨੂੰ ਇਹ ਨਿਰਦੇਸ਼ ਦਿਤੇ ਗਏ ਹਨ ਕਿ ਉਹ ਜਗ੍ਹਾ-ਜਗ੍ਹਾ ਜਾਗਰੂਕ ਕੈਂਪ ਵੀ ਲਗਵਾਉਣ ਅਤੇ ਹਰ ਵਰਗ ਨੂੰ ਇਸ ਵੈਕਸੀਨ ਬਾਰੇ ਜਾਗਰੂਕ ਕਰਨ ਕਿ ਇਸ ਨਾਲ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਇਹ ਇਕ ਸਫਲ ਟੀਕਾ ਹੈ|”

ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਪੰਜਾਬ ’ਚ 31 ਮਾਰਚ ਤੱਕ 3 ਲੱਖ 50 ਹਜ਼ਾਰ ਲੋਕਾਂ ਦਾ ਟੀਕਾਕਰਨ ਦਾ ਟੀਚਾ ਮਿਥਿਆ ਗਿਆ ਹੈ |

ਇਹ ਵੀ ਪੜ੍ਹੋ

  • ਕੋਵਿਨ ਐਪ ਕਿਸ ਤਰ੍ਹਾਂ ਕਰ ਸਕਦੇ ਹੋ ਡਾਊਨਲੋਡ, ਟੀਕੇ ਲਈ ਰਜਿਸਟਰੇਸ਼ਨ ਸਬੰਧੀ ਸਵਾਲਾਂ ਦੇ ਜਵਾਬ
  • ਪੰਜਾਬ ਵਿੱਚ ਕਦੋਂ ਤੇ ਕਿਵੇਂ ਮਿਲੇਗੀ ਕੋਰੋਨਾਵਾਇਰਸ ਦੀ ਵੈਕਸੀਨ
BBC

ਲਾਭਪਾਤਰੀਆਂ ਦੀ ਜਾਣਕਾਰੀ ’ਚ ਦਿਕੱਤ

ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਦਿਨ ਤੋਂ ਤਿੰਨ ਵੱਖ-ਵੱਖ ਹਸਪਤਾਲਾਂ ’ਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ ਜਿਸ ’ਚ ਸਿਵਿਲ ਹਸਪਤਾਲ ਗੁਰਦਾਸਪੁਰ, ਸਿਵਿਲ ਹਸਪਤਾਲ ਬਟਾਲਾ ਅਤੇ ਸਿਵਿਲ ਹਸਪਤਾਲ ਕਲਾਨੌਰ ਸ਼ਾਮਲ ਹਨ।

ਸਿਵਿਲ ਸਰਜਨ ਗੁਰਦਾਸਪੁਰ ਡਾ. ਵਰਿੰਦਰਪਾਲ ਜਗਤ ਨੇ ਕਿਹਾ ਕਿ 3 ਸੈਂਟਰ ਸਨ ਅਤੇ ਤਿਨ ਸੌ ਲਾਭਪਾਤਰੀਆਂ ਦੀ ਲਿਸਟ ਸੀ, ਲੇਕਿਨ ਮਹਿਜ਼ 109 ਨੂੰ ਹੀ ਇਹ ਵੈਕਸੀਨ ਪਹਿਲੇ ਦਿਨ ਦਿੱਤੀ ਜਾ ਸਕੀ।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੋਰਟਲ ’ਤੇ ਭਰੀ ਜਾਣ ਵਾਲੀ ਲਾਭਪਾਤਰੀਆਂ ਦੀ ਜਾਣਕਾਰੀ ’ਚ ਦਿਕੱਤ ਦੇ ਕਾਰਨ ਇਹ ਟੀਚਾ ਪੂਰਾ ਨਹੀਂ ਹੋ ਸਕਿਆ। ਪਰ ਇਹ ਮੁਹਿੰਮ ਸੋਮਵਾਰ ਨੂੰ ਦੋਬਾਰਾ ਸ਼ੁਰੂ ਹੋਵੇਗੀ ਅਤੇ ਇਸ ’ਚ ਤੇਜ਼ੀ ਆ ਸਕਦੀ ਹੈ।

ਉਹਨਾਂ ਆਖਿਆ ਕਿ ਫਿਲਹਾਲ ਵਿਭਾਗ ਵਲੋਂ ਦਿੱਤੇ ਆਦੇਸ਼ਾ ’ਤੇ ਉਹਨਾਂ ਵਲੋਂ ਤਿਨ ਵੈਕਸੀਨ ਸੈਂਟਰ ਸਥਾਪਿਤ ਕੀਤੇ ਗਏ ਹਨ ਜਦਕਿ ਉਹਨਾਂ ਵਲੋਂ ਇਸ ਗਿਣਤੀ ਨੂੰ ਵਧਾਉਣ ਲਈ ਇੰਤਜ਼ਾਮ ਪੂਰੇ ਹਨ ਅਤੇ ਵਿਭਾਗ ਦੇ ਆਦੇਸ਼ਾ ’ਤੇ ਸੈਂਟਰ ਵੀ ਵਧਾਏ ਜਾ ਸਕਦੇ ਹਨ।

ਸੀਨੀਅਰ ਮੈਡੀਕਲ ਅਫਸਰ ਡਾ. ਚੇਤਨਾ ਨੇ ਕਿਹਾ ਕਿ ਉਹਨਾਂ ਦਾ ਨਾਮ ਸੋਮਵਾਰ ਦੀ ਲਿਸਟ ’ਚ ਹੈ ਅਤੇ ਉਹ ਕੱਲ ਵੈਕਸੀਨ ਲੱਗਵਾਉਣਗੇ।

BBC

ਇਸੇ ਤਰ੍ਹਾਂ ਡਾ. ਵਿਜੈ ਨੇ ਕਿਹਾ ਕਿ ਇਹ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਹੈ ਅਤੇ ਹਰ ਵਾਰ ਕੁਝ ਨਵਾਂ ਹੋਣ ’ਤੇ ਲੋਕਾਂ ’ਚ ਅਕਸਰ ਇਕ ਵਹਿਮ ਅਤੇ ਡਰ ਹੁੰਦਾ ਹੈ।

“ਜਦੋਂ ਸਵਾਈਨ ਫਲੂ ਦਾ ਵੈਕਸੀਨ ਆਈ ਸੀ ਉਦੋਂ ਮੈਂ ਖੁਦ ਐਸਐਮਓ ਸੀ। ਮੈਂ ਵੈਕਸੀਨ ਪਹਿਲੇ ਲਗਵਾਈ ਤਾਂ ਬਾਕੀ ਸਟਾਫ ਨੇ ਵੀ ਹਾਮੀ ਭਰੀ ਅਤੇ ਹੁਣ ਵੀ ਕੁਝ ਇਸ ਤਰ੍ਹਾਂ ਹੀ ਹੈ।”

ਉਹਨਾਂ ਕਿਹਾ ਕਿ ਜਿਹਨਾਂ ਨੂੰ ਕਲ ਵੈਕਸੀਨ ਦਿਤੀ ਗਈ ਹੈ ਹੁਣ ਤਕ ਉਹਨਾਂ ’ਚੋ ਕਿਸੇ ‘ਤੇ ਵੀ ਕੋਈ ਮਾੜਾ ਅਸਰ ਦੇਖਣ ਨੂੰ ਨਹੀਂ ਮਿਲਿਆ |

ਸਿਵਿਲ ਹਸਪਤਾਲ ਗੁਰਦਾਸਪੁਰ ਦਾ ਸਟਾਫ ਜਿਹਨਾਂ ਵਲੋਂ ਬੀਤੇ ਕਲ ਇਹ ਵੈਕਸੀਨ ਲਗਵਾਈ ਗਈ ਹੈ ਉਹਨਾਂ ਨੇ ਗੱਲ ਕਰਦਿਆਂ ਦੱਸਿਆ ਕਿ ਆਧਾਰ ਨੰਬਰ ਨਾਲ ਅਤੇ ਹੋਰ ਦਸਤਾਵੇਜ ਨਾਲ ਪੋਰਟਲ ’ਤੇ ਐਂਟਰੀ ਕਰਨ ਦੀ ਪ੍ਰਕ੍ਰਿਆ ’ਚ ਬਹੁਤ ਸਮਾਂ ਲੱਗ ਰਿਹਾ ਸੀ ਅਤੇ ਇਸ ਦੇ ਨਾਲ ਹੀ ਸਟਾਫ ਦੇ ਕਾਫੀ ਐਸੇ ਵੀ ਲੋਕ ਹਨ ਜਿਹਨਾਂ ਦੇ ਮਨ ‘ਚ ਇਸ ਵੈਕਸੀਨ ਪ੍ਰਤੀ ਡਰ ਸੀ ਜਿਸ ਵਜ੍ਹਾ ਨਾਲ ਘੱਟ ਹੀ ਲੋਕ ਅਗੇ ਆਏ।

ਇਹ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਪੰਜਾਬ ਵਿੱਚ ਥਾਓਂ-ਥਾਈਂ ਮੋਬਾਈਲ ਟਾਵਰਾਂ ਨਾਲ ਛੇੜ-ਛਾੜ, ਕਿਸਾਨ ਯੂਨੀਅਨਾਂ ਨੇ ਕੀ ਕਿਹਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=fkD8h3KA0jQ&t=14s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2fc1e7a7-0c15-4317-bbce-37e057529b9c'',''assetType'': ''STY'',''pageCounter'': ''punjabi.india.story.55696254.page'',''title'': ''ਕੋਰੋਨਾਵਾਇਰਸ ਵੈਕਸੀਨ: ਪੰਜਾਬ ’ਚ ਕੋਰੋਨਾ ਟੀਕਾਕਰਨ ਦੇ ਪਹਿਲੇ ਦਿਨ ਦਾ ਟੀਚਾ ਅੱਧਾ ਵੀ ਪੂਰਾ ਕਿਉਂ ਨਹੀਂ ਹੋ ਸਕਿਆ'',''author'': ''ਗੁਰਪ੍ਰੀਤ ਸਿੰਘ ਚਾਵਲਾ '',''published'': ''2021-01-17T15:24:38Z'',''updated'': ''2021-01-17T15:24:38Z''});s_bbcws(''track'',''pageView'');