ਕਿਸਾਨ ਅੰਦੋਲਨ: 19 ਜਨਵਰੀ ਨੂੰ ਟਿਕਰੀ ਬਾਰਡਰ ''''ਤੇ ਸਾਬਕਾ ਫੌਜੀ ਕਰਨਗੇ ਪਰੇਡ- ਅਹਿਮ ਖ਼ਬਰਾਂ

01/17/2021 12:19:04 PM

BBC

ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਕਿਸਾਨ ਅੰਦੋਲਨ ਨਾਲ ਜੁੜਿਆ ਹਰ ਅਹਿਮ ਅਪਡੇਟ ਲੈ ਕੇ ਆ ਰਹੇ ਹਾਂ।

ਅੱਜ ਕਿਸਾਨ ਜਥੇਬੰਦੀਆਂ ਦੀ ਦੋ ਵਜੇ ਸਿੰਘੂ ਬਾਰਡਰ ''ਤੇ ਅਹਿਮ ਬੈਠਕ ਹੈ ਜਿਸ ਵਿੱਚ ਅਗਲੀ ਰਣਨੀਤੀ ਬਾਰੇ ਵਿਚਾਰ ਕੀਤਾ ਜਾਣਾ ਹੈ। ਕਿਸਾਨਾਂ ਅਤੇ ਸਰਕਾਰ ਵਿਚਾਲੇ ਹੁਣ ਅਗਲੀ ਬੈਠਕ 19 ਜਨਵਰੀ ਨੂੰ ਹੋਵੇਗੀ ਜਿਸ ਨੂੰ ਲੈ ਕੇ ਵੀ ਇਸ ਬੈਠਕ ਵਿੱਚ ਵਿਚਾਰ-ਚਰਚਾ ਕੀਤੀ ਜਾਵੇਗੀ।

26 ਜਨਵਰੀ ਨੂੰ ਹੋਣ ਵਾਲੀ ਪਰੇਡ ਦੀ ਰੂਪ-ਰੇਖਾ ਵੀ ਅੱਜ ਦੀ ਬੈਠਕ ਵਿੱਚ ਤਿਆਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਹਨਨ ਮੌਲਾ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਨੂੰ ਥਕਾਉਣਾ ਚਾਹੁੰਦੀ ਹੈ ਅਤੇ ਸੁਖਬੀਰ ਬਾਦਲ ਨੇ ਕਿਸਾਨ ਆਗੂਆਂ ਨੂੰ ਕੌਮੀ ਜਾਂਚ ਏਜੰਸੀ ਵੱਲੋਂ ਨੋਟਿਸ ਭੇਜੇ ਜਾਣ ਦਾ ਵਿਰੋਧ ਕੀਤਾ ਹੈ।

ਇਹ ਵੀ ਪੜ੍ਹੋ:

  • 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਬਾਰੇ ਅਫਵਾਹਾਂ ਦਾ ਕਿਸਾਨ ਆਗੂਆਂ ਨੇ ਕੀ ਦਿੱਤਾ ਜਵਾਬ
  • ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਅਮਰੀਕਾ ਦੇ ਸਾਰੇ 50 ਸੂਬਿਆਂ ਵਿੱਚ ਅਲਰਟ
  • ਨਿਧੀ ਰਾਜ਼ਦਾਨ: ਕੀ ਹੁੰਦੀ ਹੈ ਫਿਸ਼ਿੰਗ, ਆਨਲਾਈਨ ਧੋਖਾਧੜੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ

ਸਭ ਤੋਂ ਪਹਿਲਾਂ, ਹਰਿਆਣਾ ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਮਨਦੀਪ ਨਥਾਵਨ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ 19 ਤਰੀਕ ਨੂੰ ਸਾਬਕਾ ਫ਼ੌਜੀ ਟਿਕਰੀ ਬਾਰਡਰ ਉੱਪਰ ਪਰੇਡ ਕਰਨਗੇ।

ਉਨ੍ਹਾਂ ਨੇ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਬਾਰੇ ਕਿਹਾ, "ਕਿਹਾ ਜਾ ਰਿਹਾ ਹੈ ਕਿ ਕਿਸਾਨ ਲਾਲ ਕਿਲੇ ''ਤੇ ਝੰਡਾ ਲਹਿਰਾਉਣਗੇ ਅਤੇ ਟਰੈਕਟਰ ਅਤੇ ਟੈਂਕ ਇਕੱਠੇ (26 ਜਨਵਰੀ ਨੂੰ) ਚੱਲਣਗੇ। ਮੋਰਚੇ ਵੱਲੋਂ ਅਜਿਹੇ ਕਿਸੇ ਪ੍ਰੋਗਰਾਮ ਬਾਰੇ ਫ਼ੈਸਲਾ ਨਹੀਂ ਲਿਆ ਗਿਆ। ਅਜਿਹੇ ਬਿਆਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ।"

"ਸਰਕਾਰ ਦੇ ਕਹਿਣ ''ਤੇ ਕੁਝ ਲੋਕ ਇਸ ਪ੍ਰਦਰਸ਼ਨ ਨੂੰ ਹਿੰਸਕ ਬਣਾਉਣਾ ਚਾਹੁੰਦੇ ਹਨ। ਇਹ ਵਿਰੋਧ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਹੈ ਦਿੱਲੀ ਦੇ ਨਹੀਂ। ਸਾਨੂੰ ਸੰਯੁਕਤ ਮੋਰਚੇ ਵੱਲੋਂ ਤੈਅ ਨੀਤੀ ਦੀ ਪਾਲਣਾ ਕਰਨੀ ਚਾਹੀਦੀ ਹੈ।"

https://twitter.com/officeofssbadal/status/1350432316145897473

BBC

ਸਰਕਾਰ ਸਾਨੂੰ ''ਤਾਰੀਖ਼ ਪੇ ਤਾਰੀਖ਼'' ਦੇ ਰਹੀ ਹੈ

ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਹਨਨ ਮੌਲਾ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ,''ਅਸੀਂ ਦੋ ਮਹੀਨਿਆਂ ਤੋਂ ਦੁੱਖ ਝੱਲ ਰਹੇ ਹਾਂ ਅਤੇ ਠੰਢੇ ਮੌਸਮ ਵਿੱਚ ਮਰ ਰਹੇ ਹਾਂ। ਸਰਕਾਰ ਸਾਨੂੰ ਤਾਰੀਕ ''ਤੇ ਤਾਰੀਕ ਦੇ ਰਹੀ ਹੈ ਅਤੇ ਗੱਲ ਨੂੰ ਖਿੱਚ ਰਹੀ ਹੈ ਤਾਂ ਜੋ ਅਸੀਂ ਥੱਕ ਜਾਈਏ ਅਤੇ ਉੱਠ ਕੇ ਚਲੇ ਜਾਈਏ। ਇਹ ਉਨ੍ਹਾਂ ਦੀ ਸਾਜਿਸ਼ ਹੈ।''

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ (ਅਸੀਂ) ਕਿਸਾਨ ਆਗੂਆਂ ਅਤੇ ਕਿਸਾਨ ਅੰਦੋਲਨ ਦੇ ਹਮਾਇਤੀਆਂ ਨੂੰ ਕੌਮੀ ਜਾਂਚ ਏਜੰਸੀ ਅਤੇ ਈਡੀ ਵੱਲੋਂ ਨੋਟਿਸ ਭੇਜ ਕੇ ਸੱਦਣ ਦੀ ਸਖ਼ਤ ਨਿੰਦਾ ਕਰਦੇ ਹਾਂ। ''''ਨੌਂਵੇਂ ਦੌਰ ਦੀ ਗੱਲ ਅਸਫ਼ਲ ਰਹਿ ਜਾਣ ਮਗਰੋਂ ਇਹ ਬਿਲਕੁਲ ਸਾਫ਼ ਹੋ ਗਿਆ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਥਕਾਉਣਾ ਚਾਹੁੰਦੀ ਹੈ।''''

https://twitter.com/officeofssbadal/status/1350432316145897473

ਕਿਸਾਨ ਆਗੂਆਂ ਦੀ ਸਿੰਘੂ ਬਾਰਡਰ ''ਤੇ ਬੈਠਕ

ਦੁਪਹਿਰ ਦੋ ਵਜੇ ਕਿਸਾਨ ਆਗੂਆਂ ਦੀ ਟਿਕਰੀ ਬਾਰਡਰ ਉੱਪਰ ਬੈਠਕ ਹੋਣ ਜਾ ਰਹੀ ਹੈ।

ਕਿਸਾਨ ਆਗੂ ਲਗਾਤਾਰ ਕਹਿ ਰਹੇ ਸਨ ਕਿ ਸੰਘਰਸ਼ ਦੀ ਰੂਪ ਰੇਖਾ ਬਾਰੇ ਫ਼ੈਸਲਾ ਕੇਂਦਰ ਨਾਲ 15 ਜਨਵਰੀ ਨੂੰ ਨੌਵੇਂ ਗੇੜ ਦੀ ਬੈਠਕ ਤੋਂ ਬਾਅਦ ਕੀਤਾ ਜਾਵੇਗਾ।

ਇਸ ਬੈਠਕ ਵਿੱਚ ਕੇਂਦਰ ਨਾਲ ਹੋਣ ਵਾਲੀ 19 ਜਨਵਰੀ ਦੀ ਬੈਠਕ ਬਾਰੇ ਵੀ ਚਰਚਾ ਕੀਤੀ ਜਾਣੀ ਹੈ।

ਅੱਜ ਦੀ ਬੈਠਕ ਤੋਂ ਬਾਅਦ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਬਾਰੇ ਵੀ ਕੁਝ ਕਹੇ ਜਾਣ ਦੀ ਸੰਭਾਵਨਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਇਹ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਪੰਜਾਬ ਵਿੱਚ ਥਾਓਂ-ਥਾਈਂ ਮੋਬਾਈਲ ਟਾਵਰਾਂ ਨਾਲ ਛੇੜ-ਛਾੜ, ਕਿਸਾਨ ਯੂਨੀਅਨਾਂ ਨੇ ਕੀ ਕਿਹਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=o_jpMfPzvwk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f2317193-c5d2-47e8-8617-38ce16803584'',''assetType'': ''STY'',''pageCounter'': ''punjabi.india.story.55693425.page'',''title'': ''ਕਿਸਾਨ ਅੰਦੋਲਨ: 19 ਜਨਵਰੀ ਨੂੰ ਟਿਕਰੀ ਬਾਰਡਰ \''ਤੇ ਸਾਬਕਾ ਫੌਜੀ ਕਰਨਗੇ ਪਰੇਡ- ਅਹਿਮ ਖ਼ਬਰਾਂ'',''published'': ''2021-01-17T06:39:41Z'',''updated'': ''2021-01-17T06:39:41Z''});s_bbcws(''track'',''pageView'');