ਵੀਕੇ ਵਿਸਮਯਾ: ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਐਥਲੀਟ ਬਣਨ ਵਾਲੀ ਕੁੜੀ ਦਾ ਸਫ਼ਰ

01/17/2021 9:34:04 AM

BBC
23 ਸਾਲਾ ਵੀਕੇ ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਕੇ ਐਥਲੀਟ ਬਣੀ

23 ਸਾਲਾਂ ਵੀਕੇ ਵਿਸਮਯਾ ਆਪਣੇ ਆਪ ਨੂੰ ਐਕਸੀਡੈਂਟਲ ਐਥਲੀਟ ਮੰਨਦੀ ਹੈ, ਮਤਲਬ ਅਚਨਚੇਤ ਬਣੀ ਐਥਲੀਟ। ਕੇਰਲ ਦੇ ਕੰਨੂਰ ਜ਼ਿਲ੍ਹੇ ਵਿੱਚ ਪੈਦਾ ਹੋਈ ਵਿਸਮਯਾ ਦਾ ਸੁਪਨਾ ਇੰਜੀਨੀਅਰ ਬਣਨ ਦਾ ਸੀ।

ਉਸ ਵੇਲੇ ਉਹ ਖ਼ੁਦ ਨੂੰ ਖੇਡ ਵਿੱਚ ''ਔਸਤ ਦਰਜੇ'' ਦਾ ਮੰਨਦੀ ਸੀ। ਉਸ ਨੂੰ ਪਤਾ ਸੀ ਕਿ ਉਹ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤ ਸਕਦੀ ਹੈ।

ਵਿਸਮਯਾ ਦੀ ਭੈਣ ਦੀ ਇੱਕ ਐਥਲੀਟ ਸੀ ਅਤੇ ਉਨ੍ਹਾਂ ਨੂੰ ਹੋਰ ਉਤਸ਼ਾਹਿਤ ਕਰਦੀ ਸੀ।

ਹੌਲੀ-ਹੌਲੀ ਸਕੂਲ ਵਿੱਚ ਆਪਣੇ ਖੇਡ ਅਧਿਆਪਕ ਦੀ ਮਦਦ ਨਾਲ ਅਤੇ ਬਾਅਦ ਵਿੱਚ ਚੰਗਨਚਰੀ ਵਿੱਚ ਕਾਲਜ ਕੋਚ ਦੇ ਨਾਲ ਵਿਸਯਮਾ ਦਾ ਹੁਨਰ ਨਿਖਰਿਆ। ਇਹ ਕਾਲਜ ਮੋਹਰੀ ਸ਼੍ਰੇਣੀ ਦੇ ਐਥਲੀਟਾਂ ਲਈ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ-

  • ਕੋਰੋਨਾਵਾਇਰਸ ਟੀਕਾਕਰਨ ਦੀ ਸ਼ੁਰੂਆਤ: ''ਵੈਕਸੀਨ ਲਗਵਾ ਕੇ ਬੜਾ ਮਾਣ ਮਹਿਸੂਸ ਹੋ ਰਿਹਾ''
  • 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਬਾਰੇ ਅਫਵਾਹਾਂ ਦਾ ਕਿਸਾਨ ਆਗੂਆਂ ਨੇ ਕੀ ਦਿੱਤਾ ਜਵਾਬ
  • ''ਜਿਉਂਦੇ ਓਲੰਪੀਅਨ ਪੁੱਤਰ ਦੀ ਸਾਰ ਲਈ ਹੁੰਦੀ ਤਾਂ ਸ਼ਾਇਦ ਉਹ ਬੱਚ ਜਾਂਦਾ''

ਉਨ੍ਹਾਂ ਨੇ ਐਥਲੀਟ ਵਜੋਂ ਆਪਣੇ ਦੀ ਸਫ਼ਰ ਦੀ ਸ਼ੁਰੂਆਤ ਆਪਣੇ ਸੂਬੇ ਕੇਰਲ ਤੋਂ ਕੀਤੀ ਅਤੇ 2014 ਵਿੱਚ ਦੋ ਸਿਲਵਰ ਮੈਡਲ ਜਿੱਤੇ ਤੇ ਹੁਣ ਉਹ ਓਲੰਪਿਕਸ 2021 ਲਈ ਚੁਣੀ ਗਈ ਹੈ।

ਪਰ ਖੇਡ ਨੂੰ ਕਰੀਅਰ ਵਜੋਂ ਅਪਣਾਉਣਾ ਕੋਈ ਸੌਖਾ ਫ਼ੈਸਲਾ ਨਹੀਂ ਸੀ।

ਔਖਾ ਬਦਲ

ਵਿਸਮਯਾ ਦੇ ਪਿਤਾ ਇਲੈਕਟ੍ਰੀਸ਼ੀਅਨ ਹਨ ਅਤੇ ਮਾਂ ਇੱਕ ਘਰੇਲੂ ਔਰਤ ਹੈ। ਪਰਿਵਾਰ ਕੋਲ ਸੀਮਤ ਆਮਦਨੀ ਦੇ ਸਾਧਨ ਹਨ ਅਤੇ ਅਜਿਹੇ ਵਿੱਚ ਉਨ੍ਹਾਂ ਲਈ ਇੰਜੀਨੀਅਰ ਦੀ ਸੀਟ ਛੱਡ ਕੇ ਖੇਡ ਜਾਰੀ ਰੱਖਣਾ ਇੱਕ ਔਖਾ ਫ਼ੈਸਲਾ ਸੀ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਲਈ ਦੋ ਧੀਆਂ ਨੂੰ ਐਥਲੀਟ ਵਜੋਂ ਖੇਡਣ ਲਈ ਸਮਰਥਨ ਦੇਣਾ ਸੌਖਾ ਨਹੀਂ ਪਰ ਉਨ੍ਹਾਂ ਨੇ ਆਪਣੀਆਂ ਸਮਰਥਾਵਾਂ ਤੋਂ ਵਧ ਕੇ ਕੀਤਾ।

BBC
ਸ਼ੁਰੂਆਤੀ ਦੌਰ ਵਿੱਚ ਵਿਸਮਯਾ ਕੋਲ ਸਿਖਲਾਈ ਲੋੜੀਂਦੇ ਸੰਧ ਨਹੀਂ ਸਨ

ਸ਼ੁਰੂ-ਸ਼ੁਰੂ ਵਿੱਚ ਉਨ੍ਹਾਂ ਕੋਲ ਸਿੰਥੈਟਿਕ ਟ੍ਰੈਕ ਅਤੇ ਆਧੁਨਿਕ ਜਿਮ ਸੁਵਿਧਾਵਾਂ ਤੱਕ ਪਹੁੰਚ ਨਹੀਂ ਸੀ, ਅਜਿਹੇ ਵਿੱਚ ਮਾਨਸੂਨ ਦੌਰਾਨ ਚਿੱਕੜ ਨਾਲ ਭਰੀਆਂ ਪੱਟੜੀਆਂ ''ਤੇ ਸਿਖਲਾਈ ਹੋਰ ਵੀ ਔਖੀ ਹੋ ਜਾਂਦੀ ਸੀ।

ਉਨ੍ਹਾਂ ਦਾ ਮੰਨਣਾ ਹੈ ਕਿ ਮੁਕੰਮਲ ਸਰੰਚਨਾ, ਸੰਧ ਅਤੇ ਸਿਖਲਾਈ, ਕਿਸੇ ਐਥਲੀਟ ਦੇ ਸ਼ੁਰੂਆਤੀ ਕਰੀਅਰ ਦੇ ਵਿਕਾਸ ਲਈ ਕੁੰਜੀ ਵਾਂਗ ਹਨ ਪਰ ਦੇਸ਼ ਵਿੱਚ ਇਨ੍ਹਾਂ ਦੀ ਘਾਟ ਹੈ।

ਇਸ ਨਾਲ ਐਥਲੀਟ ਨੂੰ ਸੱਟਾਂ ਲੱਗ ਸਕਦੀਆਂ ਹਨ, ਜਿਵੇਂ ਕਿ ਵਿਸਮਯਾ ਨੇ ਤਜਰਬਾ ਕੀਤਾ ਹੈ।

ਉਨ੍ਹਾਂ ਨੇ ਹਰਡਲ ਸਪ੍ਰਿੰਟਰ ਵਜੋਂ ਸ਼ੁਰੂਆਤ ਕੀਤੀ ਪਰ ਸੱਟਾਂ ਨੇ ਉਨ੍ਹਾਂ ਨੂੰ ਟ੍ਰੈਕ ਬਦਲਣ ਲਈ ਮਜਬੂਰ ਕਰ ਦਿੱਤਾ ਅਤੇ ਇਸ ਦੀ ਬਜਾਇ ਮੱਧ ਦੂਰੀ ਦੇ ਦੌੜਾਕ ਵਜੋਂ ਸਿਖਲਾਈ ਲਈ।

ਇਹ ਵੀ ਪੜ੍ਹੋ:

  • ਸ਼ੂਟਰ ਯਸ਼ਸਵਿਨੀ ਸਿੰਘ ਦੇਸਵਾਲ ਦੀ ਹੁਣ ਹੈ ਟੋਕਿਓ ''ਤੇ ਨਜ਼ਰ
  • ਗਰੀਬੀ, ਹਿੰਸਾ ਸਣੇ ਜ਼ਿੰਦਗੀ ਦੀਆਂ ਔਕੜਾਂ ਨੂੰ ਮਾਤ ਦੇਣ ਵਾਲੀ ਰਗਬੀ ਖਿਡਾਰਨ

ਸੋਨ ਤਗਮਾ

ਉਨ੍ਹਾਂ ਦੀ ਜ਼ਿੰਦਗੀ ਨੇ 2017 ਵਿੱਚ ਮੋੜ ਲਿਆ ਜਦੋਂ ਉਨ੍ਹਾਂ ਨੇ ਇੰਟਰ ਯੂਨੀਵਰਸਿਟੀ ਚੈਂਪੀਨੀਅਨਸ਼ਿਪ ਵਿੱਚ 200 ਮੀਟਰ ਦੌੜ ਵਿੱਚ 25 ਸਾਲ ਦਾ ਰਿਕਾਰਡ ਤੋੜਦਿਆਂ ਸੋਨ ਤਗਮਾ ਜਿੱਤਿਆ।

ਉਸੇ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ 400 ਮੀਟਰ ਵਿੱਚ ਸਿਲਵਰ ਮੈਡਲ ਜਿੱਤਿਆ ਅਤੇ ਲੋਕਾਂ ਨੇ ਉਨ੍ਹਾਂ ਨੂੰ ਪਛਾਨਣਾ ਸ਼ੁਰੂ ਕੀਤਾ।

BBC
ਵੀਕੇ ਵਿਸਮਯਾ ਨੇ ਹਰਡਲ ਸਪ੍ਰਿੰਟਰ ਵਜੋਂ ਸ਼ੁਰੂਆਤ ਕੀਤੀ

ਉਸ ਦੀ ਮਦਦ ਨਾਲ ਉਹ ਨੈਸ਼ਨਲ ਕੈਂਪ ਵਿੱਚ ਚੁਣੀ ਗਈ, ਜਿੱਥੇ ਉਨ੍ਹਾਂ ਨੂੰ ਕੋਚਾਂ ਦੀ ਮਦਦ ਨਾਲ ਆਧੁਨਿਕ ਸਿਖਲਾਈ ਮਿਲੀ।

ਵਿਸਮਯਾ 4X400 ਮੀਟਰ ਨੈਸ਼ਨਲ ਰਿਲੇਅ ਦੀ ਮਹੱਤਵਪੂਰਨ ਮੈਂਬਰ ਹੈ। ਜਕਾਰਤਾ ਵਿੱਚ ਏਸ਼ੀਅਨ ਗੇਮਜ਼ 2018 ਵਿੱਚ ਟੀਮ ਨੇ ਸੋਨ ਤਗਮਾ ਜਿੱਤਿਆ ਸੀ।

ਉਹ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਬਹਿਤਰੀਨ ਪਲ ਮੰਨਦੀ ਹੈ।

ਇੱਕ ਸਾਲ ਬਾਅਦ 2019 ਵਿੱਚ, ਵਿਸਮਯਾ ਨੇ ਚੈੱਕ ਰਿਪਬਲਿਕ ਵਿੱਚ 400 ਮੀਟਰ ਦੌੜ 52.12 ਸਕਿੰਟ ਵਿੱਚ ਪੂਰੀ ਕਰਕੇ ਸੋਨ ਤਗਮਾ ਜਿੱਤਿਆ।

ਉਸ ਤੋਂ ਬਾਅਦ ਉਨ੍ਹਾਂ ਨੇ ਮਿਕਸਡ ਰਿਲੇਅ ਦੋਹਾ ਵਿੱਚ ਸਾਲ 2019 ਵਿੱਚ ਵਰਲਡ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ।

ਟੀਮ ਫਾਈਨਲ ਵਿੱਚ ਪਹੁੰਚੀ ਅਤੇ ਟੋਕਿਓ ਓਲੰਪਿਕਸ ਲਈ ਕੁਆਲੀਫਾਈ ਕਰ ਗਈ ਹੈ।

ਵਿਸਮਯਾ ਮੰਨਦੀ ਹੈ ਕਿ ਜੇਕਰ ਤੁਸੀਂ ਸਕਾਰਾਤਮਕ ਰਹਿੰਦੇ ਹੋ ਅਤੇ ਅਸਫ਼ਲਤਾਵਾਂ ਤੋਂ ਹਾਰ ਨਹੀਂ ਮੰਨਦੇ ਤਾਂ ਤੁਹਾਡਾ ਦਰਦ ਹੀ ਤੁਹਾਡੀ ਤਾਕਤ ਬਣਦਾ ਹੈ।

(ਇਹ ਜਾਣਕਾਰੀ ਬੀਬੀਸੀ ਵੱਲੋਂ ਵੀਕੇ ਵਿਸਮਯਾ ਨੂੰ ਈਮੇਲ ਰਾਹੀਂ ਭੇਜੇ ਸਵਾਲਾਂ ਦੇ ਜਵਾਬਾਂ ''ਤੇ ਆਧਾਰਿਤ ਹੈ।)

ਇਹ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਪੰਜਾਬ ਵਿੱਚ ਥਾਓਂ-ਥਾਈਂ ਮੋਬਾਈਲ ਟਾਵਰਾਂ ਨਾਲ ਛੇੜ-ਛਾੜ, ਕਿਸਾਨ ਯੂਨੀਅਨਾਂ ਨੇ ਕੀ ਕਿਹਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=fkD8h3KA0jQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6d041f22-31b7-4e1e-b2a0-9003e7ab487f'',''assetType'': ''STY'',''pageCounter'': ''punjabi.india.story.55688486.page'',''title'': ''ਵੀਕੇ ਵਿਸਮਯਾ: ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਐਥਲੀਟ ਬਣਨ ਵਾਲੀ ਕੁੜੀ ਦਾ ਸਫ਼ਰ'',''published'': ''2021-01-17T03:58:56Z'',''updated'': ''2021-01-17T03:58:56Z''});s_bbcws(''track'',''pageView'');