ਅਫ਼ਗਾਨਿਸਤਾਨ ਵਿੱਚ ਪੱਤਰਕਾਰਾਂ ਉੱਤੇ ਹੋਰ ਰਹੇ ਕਾਤਨਾਲਾ ਹਮਲਿਆਂ ਲਈ ਜ਼ਿੰਮੇਵਾਰ ਕੌਣ

01/16/2021 6:49:05 PM

Getty Images
ਸੰਕੇਤਕ ਤਸਵੀਰ

ਹਾਲ ਹੀ ਵਿੱਚ ਹੋਏ ਹਮਲਿਆਂ ਕਾਰਨ ਸਾਲ 2020 ਅਫ਼ਗਾਨ ਮੀਡੀਆ ਲਈ ਸਭ ਤੋਂ ਮਾੜੇ ਵਰ੍ਹਿਆਂ ਵਿੱਚੋਂ ਇੱਕ ਰਿਹਾ।

ਅਫ਼ਗਾਨਿਸਤਾਨ ਵਿੱਚ ਪੱਤਰਕਾਰਾਂ ''ਤੇ ਹੋਣ ਵਾਲੇ ਹਮਲਿਆਂ ਵਿੱਚ ਇੱਕ ਵੱਡਾ ਵਾਧਾ ਦੇਖਿਆ ਗਿਆ। ਦੇਸ ''ਚ ਇਹ ਹਮਲੇ ਪੱਤਰਕਾਰਾਂ ਨੂੰ ਨਿਸ਼ਾਨਾਂ ਬਣਾਕੇ ਕੀਤੇ ਗਏ ਜਾਪਦੇ ਹਨ।

7 ਨਵੰਬਰ ਤੋਂ ਅਜਿਹੇ ਹਮਲਿਆਂ ਵਿੱਚ ਪੰਜ ਮੀਡੀਆ ਕਰਮੀਆਂ ਦੀ ਮੌਤ ਹੋਈ, ਦੋ ਹੋਰਨਾਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਮੌਤ ਬਾਰੇ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ "ਰਹੱਸਮਈ ਹਾਲਾਤ" ਵਿੱਚ ਹੋਈ।

ਇਨ੍ਹਾਂ ਮੌਤਾਂ ਨਾਲ ਸਾਲ 2020 ਵਿੱਚ ਅਫ਼ਗਾਨਿਸਤਾਨ ਵਿੱਚ ਮਾਰੇ ਗਏ ਪੱਤਰਕਾਰਾਂ ਦੀ ਗਿਣਤੀ 11 ਹੋ ਗਈ। ਮੌਤ ਦੀ ਸਭ ਤੋਂ ਤਾਜ਼ਾ ਘਟਨਾ ਇੱਕ ਜਨਵਰੀ ਨੂੰ ਪੱਛਮੀ ਘੋਰ ਸੂਬੇ ਵਿੱਚ ਵਾਪਰੀ।

ਜ਼ਿਆਦਾਤਰ ਮੌਤਾਂ ਦੀ ਕਿਸੇ ਵੀ ਦਹਿਸ਼ਤਗਰਦ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਪਰ ਅਫ਼ਗਾਨ ਸਰਕਾਰ ਅਤੇ ਤਾਲਿਬਾਨ ਹਿੰਸਾ ਲਈ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।

ਇਹ ਵੀ ਪੜ੍ਹੋ:

  • ਕਿਸਾਨ ਅੰਦੋਲਨ: ''ਕਾਨੂੰਨ ਰੱਦ ਤੋਂ ਬਿਨਾ ਹੋਰ ਜੋ ਮਰਜ਼ੀ ਕਰਵਾ ਲਓ'', ਬੈਠਕ ਵਿੱਚ ਹੋਰ ਕੀ-ਕੀ ਹੋਇਆ
  • ਮੋਦੀ ਸਰਕਾਰ ਦੀ ਕਿਸਾਨ ਨਿਧੀ ਯੋਜਨਾ ਦਾ ਪੈਸਾ ਗਰੀਬਾਂ ਦੀ ਬਜਾਇ ਆਮਦਨ ਕਰ ਭਰਨ ਵਾਲਿਆਂ ਤੱਕ ਕਿਵੇਂ ਪਹੁੰਚਿਆ
  • ਪੰਜਾਬ ਵਿੱਚ ਕਦੋਂ ਤੇ ਕਿਵੇਂ ਮਿਲੇਗੀ ਕੋਰੋਨਾਵਾਇਰਸ ਦੀ ਵੈਕਸੀਨ

ਇਹ ਸਭ ਉਸ ਸਮੇਂ ਹੋ ਰਿਹਾ ਹੈ ਜਦੋਂ ਦੋਵੇਂ ਧਿਰਾਂ 12 ਸਤੰਬਰ ਤੋਂ ਦੋਹਾਂ ਵਿੱਚ ਸ਼ਾਂਤੀ ਵਾਰਤਾ ਵਿੱਚ ਜੁਟੀਆਂ ਹੋਈਆਂ ਹਨ।

ਉਨ੍ਹਾਂ ਦਰਮਿਆਨ ਮੁੱਢਲੇ ਮੁੱਦਿਆਂ ''ਤੇ ਸਹਿਮਤ ਹੋਏ ਹਨ ਪਰ ਜੰਗਬੰਦੀ, ਨਾਗਰਿਕ ਆਜ਼ਾਦੀ ਅਤੇ ਸਾਂਝੀ ਸੱਤਾ ਦੀ ਵਿਵਸਥਾ ਵਰਗੇ ਮੁੱਖ ਮੁੱਦਿਆਂ ''ਤੇ ਅਸਲ ਗੱਲਬਾਤ ਹਾਲੇ ਸ਼ੁਰੂ ਨਹੀਂ ਹੋਈ ਹੈ।

ਬੀਤੇ ਸਮੇਂ ਵਿੱਚ ਜਦੋਂ ਦੋਵਾਂ ਧਿਰਾਂ ਦਰਮਿਆਨ ਗੱਲਬਾਤ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਉਸ ਸਮੇਂ ਉਨ੍ਹਾਂ ਹਮਲਿਆਂ ਦੀ ਗਿਣਤੀ ਵੀ ਵਧੀ, ਜਿੰਨ੍ਹਾਂ ਦੀ ਕਿਸੇ ਨੇ ਕੋਈ ਜ਼ਿੰਮੇਵਾਰੀ ਨਹੀਂ ਲਈ।

ਹੁਣ ਤੱਕ ਕੀ ਹੋਇਆ?

ਹਮਲਿਆਂ ਕਾਰਨ ਇਹ ਚਿੰਤਾ ਵਧੀ ਕਿ ਸ਼ਾਇਦ ਬੋਲਣ ਦੀ ਆਜ਼ਾਦੀ ''ਤੇ ਜਾਣਬੁੱਝ ਕੇ ਹਮਲੇ ਹੋ ਰਹੇ ਹਨ ਜਿਸ ਦੇ ਦੇਸ ਦੇ ਮੀਡੀਆ ਉੱਤੇ ਮਾੜਾ ਅਸਰ ਪੈ ਸਕਦਾ ਹੈ।

ਹਮਲਿਆਂ ਦੌਰਾਨ, ਅਫ਼ਗਾਨ ਦੇ ਮੀਡੀਆ ਹਮਾਇਤੀ ਸਮੂਹ ਐੱਨਏਆਈ ਨੇ ਕਿਹਾ ਕਿ ਸਾਲ 2014 ਤੋਂ ਕਰੀਬ 1000 ਮਹਿਲਾ ਪੱਤਰਕਾਰਾਂ ਨੇ ਨੌਕਰੀ ਛੱਡ ਦਿੱਤੀ ਅਤੇ ਇੱਥੋਂ ਤੱਕ ਕਿ ਕਈ ਪੱਤਰਕਾਰਾਂ ਨੇ ਸੁਰੱਖਿਆ ਕਾਰਨਾਂ ਕਰਕੇ ਦੇਸ ਹੀ ਛੱਡ ਦਿੱਤਾ।

ਹਾਲ ਹੀ ਵਿੱਚ ਮਾਰੇ ਗਏ ਪੱਤਰਕਾਰਾਂ ਵਿੱਚੋਂ ਕਈ ਉੱਘੀਆਂ ਘਰੇਲੂ ਅਤੇ ਵਿਦੇਸ਼ੀ ਖ਼ਬਰ ਸੰਸਥਾਵਾਂ ਵਿੱਚ ਕੰਮ ਕਰਦੇ ਸਨ।

ਨਵੰਬਰ ਵਿੱਚ ਰੇਡਿਓ ਲਿਬਰਟੀ ਦੇ ਮੁਹੰਮਦ ਇਲੀਆਸ ਡੇਈ ਅਤੇ ਅਤੇ ਉੱਘੇ ਅਫ਼ਗਾਨ ਟੈਲੀਵੀਜ਼ਨ ਚੈਨਲ ਟੋਲੋ ਨਿਊਜ਼ ਦੇ ਸਾਬਕਾ ਐਂਕਰ ਯਾਮਾ ਸੀਆਵਾਸ਼ ਦੀ ਕਾਬੁਲ ਵਿੱਚ ਹੋਏ ਮੈਗਨੈਟਿਕ (ਚੁੰਬਕੀ) ਬੰਬ ਧਮਾਕਿਆਂ ਵਿੱਚ ਮੌਤ ਹੋ ਗਈ।

https://www.youtube.com/watch?v=xWw19z7Edrs

ਅਗਲੇ ਮਹੀਨੇ, ਐਸੋਸੀਏਟ ਪ੍ਰੈਸ ਦੇ ਲੇਖਕ ਰਹਿਮਤਉਲ੍ਹਾ ਨੇਕਜ਼ਦ ਅਤੇ ਮਾਲਾਈ (ਮਲਾਲਾ ਵੀ) ਮਾਈਵੰਡ ਨੂੰ ਗ਼ਜ਼ਨੀ ਅਤੇ ਇੱਕ ਪੱਤਰਕਰ ਜੋ ਨਿੱਜੀ ਇਨੀਕਸ ਰੇਡਿਓ ਅਤੇ ਟੈਲੀਵਿਜ਼ਨ ਨਾਲ ਕੰਮ ਕਰਦੇ ਸੀ ਨੂੰ ਨੰਗਰਹਰ ਸੂਬੇ ਵਿੱਚ ਹਥਿਆਰਬੰਦ ਲੋਕਾਂ ਨੇ ਕਤਲ ਦਿੱਤਾ ਸੀ।

ਨੇਕਜ਼ਦ ਵੀ ਸੂਬੇ ਵਿੱਚ ਪੱਤਰਕਾਰਾਂ ਦੀ ਯੂਨੀਅਨ ਦੇ ਮੁੱਖੀ ਸਨ।

ਹਾਲ ਹੀ ਵਿੱਚ ਵਾਈਸ ਆਫ਼ ਘੋਰ ਰੇਡਿਓ ਦੇ ਮੁੱਖੀ ਬਿਸਮਿਲ੍ਹਾ ਆਦਿਲ ਆਈਮਕ ਦਾ ਘੋਰ ਸੂਬੇ ਵਿੱਚ ਨਵੇਂ ਸਾਲ ਦੇ ਦਿਨ ਅਣਪਛਾਤੇ ਹਥਿਆਰਬੰਦਾਂ ਵਲੋਂ ਕਤਲ ਕਰ ਦਿੱਤਾ ਗਿਆ ਸੀ।

ਹੁਣ ਖਦਸ਼ਾ ਹੈ ਕਿ ਇਹ ਮੌਤਾਂ ਸ਼ਾਂਤੀ ਵਾਰਤਾ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਚਾਰ ਜਨਵਰੀ ਨੂੰ ਅਫ਼ਗਾਨ ਸ਼ਾਂਤੀ ਲਈ ਕੰਮ ਕਰ ਰਹੇ ਅਮਰੀਕਾ ਦੇ ਵਿਸ਼ੇਸ਼ ਦੂਤ ਜ਼ਲਮੇ ਖ਼ਾਲੀਲਜ਼ਾਦ ਨੇ ਟਵੀਟ ਕੀਤਾ, "ਮੁਲਜ਼ਮ ਸ਼ਾਂਤੀ ਪ੍ਰੀਕਿਰਿਆ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।"

ਹਮਲਿਆਂ ਪਿੱਛੇ ਕੌਣ ਹੈ?

ਇਹ ਨਹੀਂ ਪਤਾ ਕਿ ਮੁਲਜ਼ਮ ਕੌਣ ਹੈ, ਜੇ ਸਰਕਾਰ ਅਤੇ ਤਾਲਿਬਾਨ ਇੱਕ ਦੂਸਰੇ ''ਤੇ ਇਲਜ਼ਾਮ ਲਗਾ ਰਹੇ ਹਨ।

ਸ਼ੁਰੂਆਤ ਵਿੱਚ ਹਾਲ ਹੀ ਵਿੱਚ ਹੋਏ ਕਤਲਾਂ ਬਾਰੇ ਤਾਲਿਬਾਨ ਚੁੱਪ ਸੀ ਪਰ ਰੌਲੇ ਅਤੇ ਵੱਧ ਰਹੇ ਇਲਜ਼ਾਮਾਂ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਕਤਲਾਂ ਦੀ ਨਿੰਦਾ ਕੀਤੀ ਅਤੇ ਬਾਅਦ ਵਿੱਚ ਜ਼ਿੰਮੇਵਾਰ ਠਹਿਰਾਏ ਜਾਣ ਵਿਰੁੱਧ ਇੱਕ ਰਸਮੀ ਇਨਕਾਰ ਵੀ ਕੀਤਾ।

21 ਦਸੰਬਰ ਨੂੰ ਸਮੂਹ ਦੇ ਬੁਲਾਰੇ ਜ਼ੈਬੀਉੱਲ੍ਹਾ ਮੁਜ਼ਾਹਿਦ ਨੇ ਟਵੀਟ ਕੀਤਾ, "ਅਸੀਂ ਇਸ ਬੁ਼ਜ਼ਿਦਲ ਕਾਰਨਾਮੇ ਦੀ ਨਿੰਦਾ ਕਰਦੇ ਹਾਂ ਅਤੇ ਨੇਕਜ਼ਾਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ। ਅਸੀਂ ਉਸਦੇ ਕਤਲ ਨੂੰ ਦੇਸ ਲਈ ਇੱਕ ਘਾਟਾ ਸਮਝਦੇ ਹਾਂ"।

ਜਨਵਰੀ 2020 ਤੋਂ ਹੁਣ ਤੱਕ ਪੱਤਰਕਾਰਾਂ ''ਤੇ ਹੋਏ ਹਮਲਿਆਂ ਵਿਚੋਂ ਸਿਰਫ਼ ਤਿੰਨਾਂ ਦੀ ਜ਼ਿੰਮੇਵਾਰੀ ਇੱਕ ਦਹਿਸ਼ਤਗਰਦੀ ਸੰਗਠਨ ਨੇ ਲਈ ਹੈ, ਜਿਸ ਦਾ ਨਾਮ ਹੈ ਇਸਲਾਮਿਕ ਸਟੇਟ ਗਰੁੱਪ ਅਤੇ ਇੰਨਾਂ ਵਿੱਚੋਂ ਇੱਕ ਘਟਨਾ ਨਵੰਬਰ ਦੇ ਬਾਅਦ ਵਾਪਰੀਆਂ ਘਟਨਾਵਾਂ ਵਿੱਚੋਂ ਇੱਕ ਹੈ।

ਪਰ ਅਫ਼ਗਾਨਿਸਤਾਨ ਸਰਕਾਰ ਇਸ ਗੱਲ ''ਤੇ ਕਾਇਮ ਹੈ ਕਿ ਇੰਨਾਂ ਕਤਲਾ ਪਿੱਛੇ ਤਾਲਿਬਾਨ ਹੈ।

ਰਾਸ਼ਟਰਪਤੀ ਦਫ਼ਤਰ ਦੀ ਵੈੱਬਸਾਈਟ ''ਤੇ ਇੱਕ ਜਨਵਰੀ ਨੂੰ ਰਿਪੋਰਟ ਜਾਰੀ ਕੀਤੀ ਗਈ ਜਿਸ ਮੁਤਾਬਕ ਰਾਸ਼ਟਰਪਤੀ ਅਸ਼ਰਫ਼ ਘਨੀ ਨੇ ਕਿਹਾ, "ਤਾਲਿਬਾਨ ਅਤੇ ਹੋਰ ਸਮੂਹ ਪੱਤਰਾਕਾਰਾਂ ਅਤੇ ਮੀਡੀਆ ਦੀ ਸੱਚੀ ਆਵਾਜ਼ ਨੂੰ ਅਜਿਹੇ ਹਮਲਿਆਂ ਨਾਲ ਚੁੱਪ ਨਹੀਂ ਕਰਵਾ ਸਕਦੇ।"

ਪਾਕਿਸਤਾਨ ਆਧਾਰਿਤ ਅਫ਼ਗਾਨ ਇਸਲਾਮਿਕ ਪ੍ਰੈਸ (ਏਆਈਪੀ) ਨੇ ਖ਼ਬਰ ਜਾਰੀ ਕੀਤੀ ਹੈ ਕਿ ਅਫ਼ਗਾਨ ਜਸੂਸ ਸੰਸਥਾ ਨੈਸ਼ਨਲ ਡਾਇਰੈਕਟੋਰੇਟ ਆਫ਼ ਸਕਿਊਰਟੀ (ਐਨਡੀਐਸ) ਨੇ ਦਾਅਵਾ ਕੀਤਾ ਹੈ ਕਿ ਹਮੀਦਉੱਲ੍ਹਾ ਅਤੇ ਜ਼ਾਕਰੋਉੱਲ੍ਹਾਂ, ਜਿਨ੍ਹਾਂ ਨੂੰ ਕਥਿਤ ਤੌਰ ''ਤੇ ਅਮਰੀਕਾ ਤਾਲਿਬਾਨ ਸ਼ਾਂਤੀ ਸੌਦੇ ਵਜੋਂ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ, ਅਤੇ ਦੋ ਹੋਰ ਵਿਅਕਤੀ, ਜੋ ਕਿ ਤਾਲਿਬਾਨ ਨਾਲ ਸਬੰਧਿਤ ਕੱਕਾਨੀ ਨੈੱਟਵਰਕ ਨਾਲ ਸੰਬੰਧਿਤ ਸਨ, ਨੂੰ ਹਿੰਸਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

EPA
ਅਫਗਾਨਿਸਤਾਨ ਵਿਚ ਪਿਛਲੇ ਮਹੀਨਿਆਂ ਵਿਚ ਕਈ ਪੱਤਰਕਾਰ ਮਾਰੇ ਗਏ ਹਨ, ਤਸਵੀਰ ਰਹਿਮਤਉੱਲਾ ਨੇਕਜ਼ਾਦ ਦੇ ਸਸਕਾਰ ਦੀ

5000 ਹਜ਼ਾਰ ਤੋਂ ਵੱਧ ਕੈਦੀਆਂ ਨੂੰ ਅਮਰੀਕਾ-ਤਾਲਿਬਾਨ ਸੌਦੇ ਤਹਿਤ ਰਿਹਾਅ ਕੀਤਾ ਗਿਆ।

ਹੈਵਦ ਅਖ਼ਬਾਰ ਵਿੱਚ ਛਪੀ 3 ਜਨਵਰੀ ਨੂੰ ਹਮਲਿਆਂ ਸਬੰਧੀ ਖ਼ਬਰ ਮੁਤਾਬਿਕ, "ਦੁਸ਼ਮਣ ਅਫ਼ਗਾਨਿਸਤਾਨ ਦੀ ਸਰਕਾਰ ਨੂੰ ਕਮਜ਼ੋਰ, ਅਯੋਗ ਅਤੇ ਉਦਾਸੀਨ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।"

ਟੋਟੋ ਨਿਊਜ਼ ਵਿੱਚ 12 ਨਵੰਬਰ ਨੂੰ ਛਪੀ ਖ਼ਬਰ ਮੁਤਾਬਕ, ਪੱਤਰਕਾਰਾਂ ਦੀ ਸੁਰੱਖਿਆ ਕਮੇਟੀ ਦੇ ਮੁੱਖੀ ਨਾਜੀਬ ਸ਼ਾਰੀਫ਼ੀ ਨੇ ਕਿਹਾ ਕਿ ਤਾਲਿਬਾਨ ਆਪਣੀ ਸੱਤਾ ਵਿੱਚ ਵਾਪਸੀ ਲਈ ਮੀਡੀਆ ਸੰਸਥਾਵਾਂ ਨੂੰ ਵੱਡੀ ਰੁਕਾਵਟ ਵਜੋਂ ਦੇਖਦਾ ਹੈ ਇਸ ਲਈ ਰੁਕਾਵਟਾਂ ਦੂਰ ਕਰਨਾ ਚਾਹੁੰਦਾ ਹੈ।

ਪਰ ਤਾਲਿਬਾਨ ਨੇ ਇੰਨ੍ਹਾਂ ਇਲਜ਼ਾਮਾਂ ਨੂੰ "ਆਧਾਰਹੀਣ" ਕਿਹਾ। 6 ਜਨਵਰੀ ਨੂੰ ਆਪਣੀ ਵਾਇਸ ਆਫ਼ ਜ਼ਿਹਾਦ ਵੈੱਬਸਾਈਟ ''ਤੇ ਪ੍ਰਕਾਸ਼ਿਤ ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਹਮਲੇ ਉਨ੍ਹਾਂ ਦਾ ਕੰਮ ਹੈ ਜਿਹੜੇ ਇਸਲਾਮਿਕ ਪ੍ਰਣਾਲੀ ਦੀ ਸਰਕਾਰ ਦਾ ਵਿਰੋਧ ਕਰਦੇ ਹਨ।

ਇਹ ਅਫ਼ਗਾਨ ਸਰਕਾਰ ਦਾ ਸੰਕੇਤ ਹੈ, ਜੋ ਤਾਲਿਬਾਨ ਦੀ ਦੇਸ ਵਿੱਚ ਇਸਲਾਮਿਕ ਸ਼ਾਸਨ ਨੂੰ ਦੇਸ ਵਿਚ ਸਥਾਪਤ ਕਰਨ ਦੀ ਮੰਗ ਦਾ ਵਿਰੋਧ ਕਰਦੀ ਹੈ।

ਸਮੂਹ ਦੀ ਵੈੱਬਸਾਈਟ ''ਤੇ ਛਪੀ ਟਿੱਪਣੀ ਵਿੱਚ ਇਹ ਇਲਜ਼ਾਮ ਲਾਇਆ ਗਿਆ ਕਿ ਸਰਕਾਰ ਨੇ ਇਹ ਕਤਲ ਸੱਤਾ ''ਚ ਬਣੇ ਰਹਿਣ ਲਈ ਕਰਵਾਏ ਹਨ।

ਹੁਣ ਅੱਗੇ ਕੀ?

ਉਨ੍ਹਾਂ ਦੇ ਇਨਕਾਰ ਦੇ ਬਾਵਜੂਦ , ਤਾਲਿਬਾਨ ਹਮਲਿਆਂ ਤੋਂ ਫ਼ਾਇਦਾ ਲੈਣ ਲਈ ਅੜਿਆ ਹੋਇਆ ਹੈ, ਕਿਉਂਜੋ ਮਾਮਲਿਆਂ ਨੇ ਸਰਕਾਰ ਦੀ ਸੁਰੱਖਿਆ ਯਕੀਨੀ ਬਣਵਾਉਣ ਦੀ ਯੋਗਤਾ ''ਤੇ ਸਵਾਲ ਖੜੇ ਕਰ ਦਿੱਤੇ ਹਨ ।

7 ਜਨਵਰੀ ਨੂੰ ਐਨਏਆਈ ਦੇ ਮੈਂਬਰ ਨਾਸਿਰ ਅਹਿਮਦ ਨੂਰੀ ਨੇ ਟੋਲੋ ਨਿਊਜ਼ ਨੂੰ ਕਿਹਾ, "ਜਦੋਂ ਕਿਸੇ ਪੱਤਰਕਾਰ ਦੀ ਅਫ਼ਗਾਨ ਸਰਕਾਰ ਅਧੀਨ ਇਲਾਕੇ ਵਿੱਚ ਕਤਲ ਹੁੰਦਾ ਹੈ ਤਾਂ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਪਤਾ ਲਾਵੇ ਕਿ ਕਤਲ ਪਿੱਛੇ ਕੌਣ ਹੈ।"

ਤਾਲਿਬਾਨ ਭਾਵੇਂ ਰਸਮੀਂ ਤੌਰ ''ਤੇ ਇਹ ਦਲੀਲ ਨੂੰ ਪੁਖ਼ਤਾ ਕਰਨ ਲਈ ਕਿ ਉਹ ਨਾਗਰਿਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਅਤੇ ਇਹ ਸਾਬਤ ਕਰਨ ਲਈ ਕਿ ਉਹ ਅਮਰੀਕਾ ਨਾਲ ਸ਼ਾਂਤੀ ਸਮਝੋਤੇ ''ਤੇ ਚੱਲ ਰਹੇ ਹਨ ਖੁਦ ਨੂੰ ਹਮਲਿਆਂ ਤੋਂ ਦੂਰ ਰੱਖਿਆ ਹੈ।

ਪਰ ਅਫ਼ਾਗਿਨਤਾਨ ਤੋਂ ਅਮਰੀਕਾ ਦੀ ਨਿਕਾਸੀ ਦਾ ਕੰਮ ਜਾਰੀ ਹੈ, ਅਫ਼ਗਾਨ ਸਰਕਾਰ ਅਤੇ ਤਾਲਿਬਾਨ ਦੋਵਾਂ ਵਲੋਂ ਚੱਲ ਰਿਹਾ ਇਲਜ਼ਾਮਾਂ ਦਾ ਸਿਲਸਿਲਾ ਸ਼ਾਂਤੀ ਪ੍ਰੀਕਿਰਿਆ ਨੂੰ ਗੁੰਝਲਦਾਰ ਬਣਾ ਸਕਦਾ ਹੈ।

ਖ਼ਲੀਲਜ਼ਾਦ ਨੇ ਇਸ ਲਈ ਦੋਵਾਂ ਧਿਰਾਂ ਨੂੰ ਅਫ਼ਗਾਨ ਦੇ ਲੋਕਾਂ ਦੇ ਹਿੱਤਾਂ ਲਈ ਜਲਦ ਸ਼ਾਂਤੀ ਵਾਰਤਾ ਕਰਨ ਅਤੇ ''ਅਸਲ ਸਮਝੌਤਾ ਬਣਾਉਣ'' ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਪੰਜਾਬ ਵਿੱਚ ਥਾਓਂ-ਥਾਈਂ ਮੋਬਾਈਲ ਟਾਵਰਾਂ ਨਾਲ ਛੇੜ-ਛਾੜ, ਕਿਸਾਨ ਯੂਨੀਅਨਾਂ ਨੇ ਕੀ ਕਿਹਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=KZxt9cIMoIY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1754770b-afeb-4f11-a61b-65a7a2ce4789'',''assetType'': ''STY'',''pageCounter'': ''punjabi.international.story.55679651.page'',''title'': ''ਅਫ਼ਗਾਨਿਸਤਾਨ ਵਿੱਚ ਪੱਤਰਕਾਰਾਂ ਉੱਤੇ ਹੋਰ ਰਹੇ ਕਾਤਨਾਲਾ ਹਮਲਿਆਂ ਲਈ ਜ਼ਿੰਮੇਵਾਰ ਕੌਣ'',''published'': ''2021-01-16T13:07:31Z'',''updated'': ''2021-01-16T13:07:31Z''});s_bbcws(''track'',''pageView'');