ਕਿਸਾਨ ਅੰਦੋਲਨ: ਖੱਟਰ ਨੇ ਕਿਸਾਨਾਂ ਨੂੰ ''''ਘਰੋ-ਘਰੀਂ ਮੁੜਨ'''' ਦੀ ਸਲਾਹ ਕਿਉਂ ਦਿੱਤੀ - ਪ੍ਰੈੱਸ ਰਿਵੀਊ

01/13/2021 9:04:00 AM

Getty Images

ਇਸ ਵਾਰ ਗਣਤੰਤਰ ਦਿਵਸ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਗਣਤੰਤਰ ਦਿਵਸ ਮੌਕੇ ਕਿਸਾਨ ਪਰੇਡ ਕਰਨ ਦਾ ਸੱਦਾ ਦਿੱਤਾ ਗਿਆ ਹੈ।

ਇਸ ਦੇ ਮੱਦੇ ਨਜ਼ਰ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ।

ਦਿ ਟ੍ਰਬਿਊਨ ਦੀ ਖ਼ਬਰ ਮੁਤਾਬਕ ਮੀਟਿੰਗ ਵਿੱਚ ਦੋਵਾਂ ਨੇ ਗ੍ਰਹਿ ਮੰਤਰੀ ਨੂੰ ਆ ਰਹੇ ਗਣਤੰਤਰ ਦਿਹਾੜੇ ਬਾਰੇ ਸੂਬੇ ਦੇ ਸੁਰੱਖਿਆ ਬੰਦੋਬਸਤਾਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਗਣਤੰਤਰ ਦਿਵਸ ਜੋ ਕਿ ਇੱਕ ਕੌਮੀ ਤਿਉਹਾਰ ਹੈ ਨੂੰ ਪੁਰ ਅਮਨ ਮਨਾਉਣਾ ਉਨ੍ਹਾਂ ਦੀ ਪਹਿਲਤਾ ਹੈ।

ਬੈਠਕ ਤੋਂ ਬਾਅਦ ਖੱਟਰ ਨੇ ਕਿਹਾ, "ਬਦਕਿਸਮਤੀ ਨਾਲ ਕਿਸਾਨ ਅੰਦੋਲਨ ਦਾ ਕੇਂਦਰ ਹਰਿਆਣਾ ਅਤੇ ਇਸ ਦੇ ਦਿੱਲੀ ਨਾਲ ਲਗਦੇ ਬਾਰਡਰ ਹਨ।"

ਇਹ ਵੀ ਪੜ੍ਹੋ:

  • ''84 ਦੇ ਕਤਲੇਆਮ ਦਾ ਦਰਦ, ਰਫਿਊਜੀ ਬਣਨ ਦੀ ਪੀੜਾ ਤੇ ਕਿਸਾਨ ਅੰਦੋਲਨ ਦੀ ਆਵਾਜ਼
  • ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ''ਤੇ ਸੁਪਰੀਮ ਕੋਰਟ ਦਾ ਫ਼ੈਸਲਾ- 7 ਮੁੱਖ ਗੱਲਾਂ
  • ਡੌਨਲਡ ਟਰੰਪ ਨੂੰ ਤਤਕਾਲ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਨੂੰ ਲੈ ਕੇ ਪੈਂਸ ''ਤੇ ਵਧਿਆ ਦਬਾਅ

ਖੱਟਰ ਨੇ ਕਿਹਾ ਕਿ ਹੁਣ ਮਾਮਲਾ ਸੁਪਰੀਮ ਕੋਰਟ ਨੇ ਆਪਣੇ ਹੱਥ ਵਿੱਚ ਲੈ ਲਿਆ ਹੈ ਅਤੇ ਕਮੇਟੀ ਬਣਾ ਦਿੱਤੀ ਹੈ ਅਤੇ "ਹੁਣ ਸਾਡੇ ਕਿਸਾਨ ਭਰਾਵਾਂ ਨੂੰ ਆਪੋ-ਆਪਣੇ ਘਰਾਂ ਨੂੰ ਮੁੜ ਜਾਣਾ ਚਾਹੀਦਾ ਹੈ"।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਪੰਜਾਬ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਮਿਲੀ

Getty Images

16 ਜਨਵਰੀ ਨੂੰ ਸ਼ੁਰੂ ਹੋ ਰਹੇ ਦੇਸ਼ ਵਿਆਪੀ ਕੋਰੋਨਾ ਟੀਕਾਕਰਣ ਲਈ ਪੰਜਾਬ ਦੇ ਕੋਟੇ ਵਿੱਚੋਂ ਵੈਕਸੀਨ ਦੀ ਪਹਿਲੀ ਖੇਪ ਸੂਬੇ ਨੂੰ ਮਿਲ ਗਈ ਹੈ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਸ ਪਹਿਲੀ ਖੇਪ ਵਿੱਚ ਨਿਰਮਾਤਾ ਕੰਪਨੀ ਸੀਰਮ ਇਨਸਟੀਚਿਊਟ ਆਫ਼ ਇੰਡੀਆ ਨੇ ਪੰਜਾਬ ਨੂੰ 20450 ਵਾਇਲ ਭੇਜੇ ਹਨ ਜਿਨ੍ਹਾਂ ਵਿੱਚੋਂ ਹਰੇਕ ਵਿੱਚ 10 ਖ਼ੁਰਾਕਾਂ ਹਨ।

ਸਭ ਤੋਂ ਪਹਿਲਾਂ ਪੰਜਾਬ ਦੇ 1.58 ਲੱਖ ਸਿਹਤ ਵਰਕਰ ਜਿਨ੍ਹਾਂ ਵਿੱਚ ਡਾਕਟਰ, ਮੈਡੀਕਲ ਦੇ ਵਿਦਿਆਰਥੀ, ਨਰਸਾਂ ਪੈਰਾ ਮੈਡਿਕਸ ਅਤੇ ਆਸ਼ਾ ਇਕਾਈਆਂ ਸ਼ਾਮਲ ਹਨ ਨੂੰ 28 ਦਿਨਾਂ ਦੇ ਫਰਕ ਨਾਲ ਦੋ ਖ਼ੁਰਾਕਾਂ ਦਿੱਤੀਆਂ ਜਾਣੀਆਂ ਹਨ।

ਵੈਕਸੀਨ ਬਾਰੇ ਹੀ ਫਾਈਨੈਂਸ਼ਲ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਟੀਕਾ ਲਗਵਾਉਣ ਵਾਲੇ ਸੀਰਮ ਇੰਸਟੀਚਿਊਟ ਵੱਲੋਂ ਵਿਕਸਿਤ ਕੋਵੀਸ਼ੀਲਡ ਅਤੇ ਔਕਸਫੋਰਡ ਯੂਨੀਵਰਿਸਟੀ ਵੱਲੋਂ ਵਿਕਸਿਤ ਕੋਵੈਕਸੀਨ ਵਿੱਚ ਚੋਣ ਨਹੀਂ ਕਰ ਸਕਣਗੇ।

ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਦੇਸ਼ ਇੱਕ ਤੋਂ ਵਧੇਰੇ ਦਵਾਈਆਂ ਦੀ ਵਰਤੋਂ ਕਰ ਰਹੇ ਹਨ ਅਤੇ ਕਿਤੇ ਵੀ ਨਾਗਰਿਕਾਂ ਨੂੰ ਇਹ ਵਿਕਲਪ ਨਹੀਂ ਦਿੱਤਾ ਜਾ ਰਿਹਾ।

ਜ਼ਹਿਰੀਲੀ ਸ਼ਰਾਬ ਨੇ ਲਈਆਂ 14 ਜਾਨਾਂ

ਪੁਲਿਸ ਮੁਤਾਬਕ ਮੱਧ ਪ੍ਰਦੇਸ਼ ਦੇ ਮੋਰੀਨਾ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ ਘੱਟੋ-ਘੱਟ 14 ਜਣਿਆਂ ਦੀ ਜਾਨ ਚਲੀ ਗਈ ਹੈ ਜਦ ਕਿ 19 ਨੂੰ ਮੰਗਲਵਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਤੋਂ ਪਹਿਲਾ ਉਜੈਨ ਵਿੱਚ ਤਿੰਨ ਮਹੀਨੇ ਪਹਿਲਾਂ ਜ਼ਹਿਰੀਲੀ ਸ਼ਾਰਬ ਪੀਣ ਕਾਰਨ 14 ਜਣਿਆਂ ਦੀ ਜਾਨ ਚਲੀ ਗਈ ਸੀ।

ਘਟਨਾ ਤੋਂ ਬਾਅਦ ਜ਼ਿਲ੍ਹੇ ਦੇ ਆਬਕਾਰੀ ਅਫ਼ਸਰ ਅਤੇ ਬਾਗਚੀਨੀ ਪੁਲਿਸ ਥਾਣੇ ਦੇ ਇੰਚਾਰਜ ਨੂੰ ਡਿਊਟੀ ਵਿੱਚ ਅਣਗਹਿਲੀ ਕਾਰਨ ਸਸਪੈਂਡ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਪੰਜਾਬ ਵਿੱਚ ਥਾਓਂ-ਥਾਈਂ ਮੋਬਾਈਲ ਟਾਵਰਾਂ ਨਾਲ ਛੇੜ-ਛਾੜ, ਕਿਸਾਨ ਯੂਨੀਅਨਾਂ ਨੇ ਕੀ ਕਿਹਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=lPVYn9AWn2U

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2320dec1-361a-4ba1-a68c-5540f276cf92'',''assetType'': ''STY'',''pageCounter'': ''punjabi.india.story.55642600.page'',''title'': ''ਕਿਸਾਨ ਅੰਦੋਲਨ: ਖੱਟਰ ਨੇ ਕਿਸਾਨਾਂ ਨੂੰ \''ਘਰੋ-ਘਰੀਂ ਮੁੜਨ\'' ਦੀ ਸਲਾਹ ਕਿਉਂ ਦਿੱਤੀ - ਪ੍ਰੈੱਸ ਰਿਵੀਊ'',''published'': ''2021-01-13T03:22:08Z'',''updated'': ''2021-01-13T03:22:08Z''});s_bbcws(''track'',''pageView'');