Farmers Protest: ਇਸ ਤਰ੍ਹਾਂ ਇੱਕਠਾ ਹੋ ਰਿਹਾ ਕਿਸਾਨ ਅੰਦੋਲਨ ਲਈ ਪੈਸਾ - 5 ਅਹਿਮ ਖ਼ਬਰਾਂ

12/03/2020 8:57:01 AM

BBC
ਸਿੰਘੂ ਬਾਰਡਰ ''ਤੇ ਪੰਜਾਬ ਅਤੇ ਹਰਿਆਣਾਂ ਤੋਂ ਆਏ ਹਜ਼ਾਰਾਂ ਟਰੱਕ ਖੜੇ ਹਨ ਅਤੇ ਹਰ ਬੀਤਦੇ ਦਿਨ ਨਾਲ ਇਹ ਗਿਣਤੀ ਵੱਧਦੀ ਜਾ ਰਹੀ ਹੈ

ਛੇ ਫੁੱਟ ਲੰਬੇ ਸੰਦੀਪ ਸਿੰਘ ਫ਼ਤਿਹਗੜ੍ਹ ਸਾਹਿਬ ਤੋਂ ਵੀਹ ਲੋਕਾਂ ਨਾਲ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਆਏ ਹਨ। ਵੀਹ ਲੋਕਾਂ ਦਾ ਉਨ੍ਹਾਂ ਦਾ ਜਥਾ ਟਰਾਲੀਆਂ ਵਿੱਚ ਆਇਆ ਹੈ।

ਉਨ੍ਹਾਂ ਦੇ ਗਰੁੱਪ ਦੇ ਚਾਰ ਲੋਕ ਵਾਪਸ ਜਾ ਰਹੇ ਹਨ ਤੇ ਉਨ੍ਹਾਂ ਚਾਰਾਂ ਬਦਲੇ ਅੱਠ ਆ ਵੀ ਰਹੇ ਹਨ।

ਸੰਦੀਪ ਕਹਿੰਦੇ ਹਨ, "ਮੇਰੀ ਤਿੰਨ ਏਕੜ ਕਣਕ ਬੀਜਣੀ ਰਹਿ ਗਈ ਸੀ। ਮੇਰੇ ਪਿੰਡ ਦੇ ਲੋਕਾਂ ਨੇ ਮੇਰੇ ਪਿਛੋਂ ਉਹ ਫ਼ਸਲ ਬੀਜ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਥੇ ਡਟੇ ਰਹੀਏ, ਸਾਡੇ ਪਿੱਛੇ ਖੇਤੀ ਦੇ ਸਾਰੇ ਕੰਮ ਹੁੰਦੇ ਰਹਿਣਗੇ।"

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

  • ਹਰ ਪੁਲਿਸ ਸਟੇਸ਼ਨ ਦੇ ਲੌਕਅਪ ਤੇ ਇੰਟੈਰੋਗੇਸ਼ਨ ਰੂਮਜ਼ ’ਚ ਲਗਣ ਆਡੀਓ ਰਿਕਾਰਡਿੰਗ ਨਾਲ CCTV-ਸੁਪਰੀਮ ਕੋਰਟ
  • ਕੋਵਿਡ-19 ਵੈਕਸੀਨ: ਯੂਕੇ ਨੇ ਦਿੱਤੀ ਇਸ ਵੈਕਸੀਨ ਨੂੰ ਮਨਜ਼ੂਰੀ, ਕੁਝ ਦਿਨਾਂ ''ਚ ਲੱਗਣਗੇ ਟੀਕੇ
  • ਤਿੰਨ ਭੈਣਾਂ ਵੱਲੋਂ ਪਿਤਾ ਦੇ ਕਤਲ ਦਾ ਮਾਮਲਾ ਜਿਸਨੇ ਰੂਸ ਨੂੰ ਹਿਲਾ ਦਿੱਤਾ

ਮੋਦੀ ਸਰਕਾਰ, ਕਿਸਾਨਾਂ ਨਾਲ ਮਿੱਥੇ ਸਮੇਂ ਤੋਂ ਪਹਿਲਾਂ ਗੱਲ ਕਰਨ ਲਈ ਕਿਉਂ ਹੋਈ ਤਿਆਰ

ਖੇਤੀ ਕਾਨੂੰਨਾਂ ਦੇ ਮੁੱਦੇ ''ਤੇ ਕਿਸਾਨ ਲੀਡਰਾਂ ਦੀ ਮੰਗਲਵਾਰ ਨੂੰ ਕੇਂਦਰ ਸਰਕਾਰ ਨਾਲ ਹੋਈ ਗੱਲਬਾਤ ਬੇਸਿੱਟਾ ਰਹੀ। ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

ਕੇਂਦਰ ਸਰਕਾਰ ਅਤੇ ਕਿਸਾਨ ਲੀਡਰਾਂ ਦੀ ਅਗਲੀ ਬੈਠਕ 3 ਦਸੰਬਰ ਨੂੰ ਹੋਵੇਗੀ।

3 ਦਸੰਬਰ ਦੀ ਗੱਲਬਾਤ ਦੋ ਦਿਨ ਪਹਿਲਾਂ 1 ਦਸੰਬਰ ਨੂੰ ਹੀ ਬਿਨ੍ਹਾਂ ਕਿਸੇ ਸ਼ਰਤ ਦੇ ਹੋਈ।

ਹਾਲਾਂਕਿ ਸਰਕਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਅਤੇ ਠੰਡ ਕਰਕੇ ਸਰਕਾਰ ਗੱਲਬਾਤ ਮਿੱਥੇ ਸਮੇਂ ਤੋਂ ਪਹਿਲਾਂ ਕਰ ਰਹੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

https://www.youtube.com/watch?v=xWw19z7Edrs&t=1s

Getty Images

ਕੇਂਦਰ ਸਰਕਾਰ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਨੇ ਸੰਘਰਸ਼ ਦੀ ਇਹ ਰਣਨੀਤੀ ਐਲਾਨੀ

ਕਿਸਾਨਾਂ ਨੇ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ ਤੇ ਆਪਣੀ ਅਗਲੀ ਰਣਨੀਤੀ ਬਾਰੇ ਦੱਸਿਆ। ਕਿਸਾਨਾਂ ਦੀ ਪ੍ਰੈੱਸ ਕਾਨਫਰੰਸ ਦੀਆਂ ਮੁੱਖ ਬਿੰਦੂਆਂ:

ਅਸੀਂ ਸਰਕਾਰ ਨੂੰ ਆਪਣੇ ਸਾਰੇ ਤੱਥ ਲਿੱਖ ਕੇ ਭੇਜਾਂਗੇ ਕਿ ਕਿਉਂ ਇਹ ਤਿੰਨੋਂ ਖ਼ੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ।

ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨੇਗੀ ਤਾਂ ਸਾਡਾ ਅੰਦੋਲਨ ਜਾਰੀ ਰਹੇਗਾ।

ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਭੋਪਾਲ ਗੈਸ ਤ੍ਰਾਸਦੀ ਦੇ ਵਰ੍ਹੇਗੰਢ ਮੌਕੇ 3 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਕਾਰਪੋਰੇਟ ਜਗਤ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਜਾਵੇਗਾ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

  • ਕੀ ਖੇਤੀ ਕਾਨੂੰਨ ਨੂੰ ਬੇਅਸਰ ਕਰਨ ਲਈ ਪੂਰੇ ਪੰਜਾਬ ਨੂੰ ਮੰਡੀ ਐਲਾਨਿਆ ਜਾ ਸਕਦਾ ਹੈ
  • ਗੁਰਨਾਮ ਸਿੰਘ ਚੜੂਨੀ: ਹਰਿਆਣਾ ''ਚ ਕਿਸਾਨ ਅੰਦੋਲਨ ਦਾ ਚਿਹਰਾ ਬਣਿਆ ਆਗੂ ਕੌਣ ਹੈ
  • ਖੇਤੀ ਕਾਨੂੰਨਾਂ ’ਚ ਕੰਟਰੈਕਟ ਫਾਰਮਿੰਗ ਕਾਨੂੰਨ ਕੀ ਹੈ ਅਤੇ ਇਸ ''ਚ ਕਿਹੜੇ ਨਿਯਮ ਹਨ
Getty Images
ਅਦਾਲਤ ਨੇ ਕਿਹਾ ਹੈ ਕਿ ਕੈਮਰੇ ਦੇ ਨਾਲ-ਨਾਲ ਆਡੀਓ ਰਿਕਾਰਡਿੰਗ ਤੇ ਨਾਈਟ ਵਿਜ਼ਨ ਵੀ ਲਗਾਇਆ ਜਾਣਾ ਚਾਹੀਦਾ ਹੈ

ਹਰ ਪੁਲਿਸ ਸਟੇਸ਼ਨ ਦੇ ਲੌਕਅਪ ਤੇ ਇੰਟੈਰੋਗੇਸ਼ਨ ਰੂਮਜ਼ ''ਚ ਲਗਣ ਆਡੀਓ ਰਿਕਾਰਡਿੰਗ ਨਾਲ CCTV

ਸੁਪਰੀਮ ਕੋਰਟ ਨੇ ਇੱਕ ਅਹਿਮ ਆਦੇਸ਼ ਜਾਰੀ ਕਰਦਿਆਂ ਸਾਰੇ ਸੂਬਿਆਂ ਤੇ ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਨੂੰ ਆਪਣੇ ਸਾਰੇ ਪੁਲਿਸ ਸਟੇਸ਼ਨਾਂ ਵਿੱਚ ਹਰ ਪਾਸੇ ਸੀਸੀਟੀਵੀ ਕੈਮਰੇ ਲਗਾਉਣ ਨੂੰ ਕਿਹਾ ਹੈ।

ਅਦਾਲਤ ਨੇ ਇਹ ਹੁਕਮ ਮਨੁੱਖੀ ਹੱਕਾਂ ਦੀ ਉਲੰਘਣਾ ਨੂੰ ਰੋਕਣ ਵਾਸਤੇ ਦਿੱਤਾ ਹੈ।

ਖ਼ਬਰ ਏਜੰਸੀ ਪੀਟੀਆਈ ਅਨੁਸਾਰ ਕੋਰਟ ਨੇ ਕੈਮਰੇ ਪੁਲਿਸ ਸਟੇਸ਼ਨ ਨੇ ਹਰ ਹਿੱਸੇ ਯਾਨੀ, ਥਾਣੇ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਸ, ਲਾਕ ਅਪ, ਕੋਰੀਡੋਰ, ਲਾਬੀ, ਰਿਸੈਪਸ਼ਨ ਏਰੀਆ, ਸਬ ਇੰਸਪੈਕਟਰ ਅਤੇ ਇੰਸਪੈਕਟਰ ਦੇ ਕਮਰੇ, ਵਾਸ਼ਰੂਮ ਦੇ ਬਾਹਰ ਲਗਾਏ ਜਾਣੇ ਚਾਹੀਦੇ ਹਨ। ਇਹ ਰਿਕਾਰਡਿੰਗ 18 ਮਹੀਨਿਆਂ ਲਈ ਰੱਖਣੀ ਪਏਗੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

Getty Images
ਯੂਕੇ ਵਿੱਚ ਅਗਲੇ ਹਫ਼ਤੇ ਸ਼ੁਰੂ ਹੋ ਸਕਦਾ ਹੈ ਟੀਕਾਕਰਨ

ਕੋਵਿਡ-19 ਵੈਕਸੀਨ: ਯੂਕੇ ਨੇ ਦਿੱਤੀ ਇਸ ਵੈਕਸੀਨ ਨੂੰ ਮਨਜ਼ੂਰੀ, ਕੁਝ ਦਿਨਾਂ ''ਚ ਲੱਗਣਗੇ ਟੀਕੇ

ਯੂਕੇ ਫਾਈਜ਼ਰ (ਬਾਓਟੈੱਕ) ਦੀ ਕੋਰੋਨਾਵਾਇਰਸ ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।

ਬ੍ਰਿਟਿਸ਼ ਰੈਗੂਲੇਟਰ, ਐੱਮਐੱਚਆਰਏ ਦਾ ਕਹਿਣਾ ਹੈ, ਕੋਵਿਡ-19 ਲਈ 95 ਫੀਸਦ ਸੁਰੱਖਿਅਤ ਇਹ ਵੈਕਸੀਨ ਅਗਲੇ ਹਫ਼ਤੇ ਲੋਕਾਂ ਲਈ ਤਿਆਰ ਹੈ।

ਪ੍ਰਾਥਮਿਕਤਾ ਵਾਲੇ ਲੋਕਾਂ ਦੇ ਸਮੂਹਾਂ ਵਿੱਚ ਇਸ ਦੀ ਸ਼ੁਰੂਆਤ ਜਲਦ ਹੋ ਸਕਦੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
  • ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
  • Z+ ਸੁਰੱਖਿਆ ਕੀ ਹੁੰਦੀ ਹੈ, ਮਜੀਠੀਆ ਦੇ ਮਾਮਲੇ ਦੇ ਹਵਾਲੇ ਨਾਲ ਸਮਝੋ

https://www.youtube.com/watch?v=Hib9-Xcr0so

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''56b972f0-cffe-4505-82e8-ea1832372a87'',''assetType'': ''STY'',''pageCounter'': ''punjabi.india.story.55169051.page'',''title'': ''Farmers Protest: ਇਸ ਤਰ੍ਹਾਂ ਇੱਕਠਾ ਹੋ ਰਿਹਾ ਕਿਸਾਨ ਅੰਦੋਲਨ ਲਈ ਪੈਸਾ - 5 ਅਹਿਮ ਖ਼ਬਰਾਂ'',''published'': ''2020-12-03T03:17:01Z'',''updated'': ''2020-12-03T03:17:01Z''});s_bbcws(''track'',''pageView'');