ਕੋਰੋਨਾਵੈਕਸੀਨ: ਯੂਕੇ ਨੇ ਦਿੱਤੀ ਇਸ ਵੈਕਸੀਨ ਨੂੰ ਮਨਜ਼ੂਰੀ, ਕੁਝ ਦਿਨਾਂ ਚ ਲੱਗਣਗੇ ਟੀਕੇ

12/02/2020 1:26:59 PM

Getty Images
ਯੂਕੇ ਵਿੱਚ ਅਗਲੇ ਹਫ਼ਤੇ ਸ਼ੁਰੂ ਹੋ ਸਕਦਾ ਹੈ ਟੀਕਾਕਰਨ

ਯੂਕੇ ਫਾਈਜ਼ਰ (ਬਾਓਟੈੱਕ) ਦੀ ਕੋਰੋਨਾਵਾਇਰਸ ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।

ਬ੍ਰਿਟਿਸ਼ ਰੈਗੂਲੇਟਰ, ਐੱਮਐੱਚਆਰਏ ਦਾ ਕਹਿਣਾ ਹੈ, ਕੋਵਿਡ-19 ਲਈ 95 ਫੀਸਦ ਸੁਰੱਖਿਅਤ ਇਹ ਵੈਕਸੀਨ ਅਗਲੇ ਹਫ਼ਤੇ ਲੋਕਾਂ ਲਈ ਤਿਆਰ ਹੈ।

ਪ੍ਰਾਥਮਿਕਤਾ ਵਾਲੇ ਲੋਕਾਂ ਦੇ ਸਮੂਹਾਂ ਵਿੱਚ ਇਸ ਦੀ ਸ਼ੁਰੂਆਤ ਜਲਦ ਹੋ ਸਕਦੀ ਹੈ।

ਯੂਕੇ ਨੇ ਪਹਿਲਾਂ ਹੀ 40 ਮਿਲੀਅਨ ਖ਼ੁਰਾਕਾਂ ਦਾ ਆਰਡਰ ਦਿੱਤਾ ਹੋਇਆ ਹੈ, ਜੋ 20 ਮਿਲੀਅਨ ਲੋਕਾਂ ਨੂੰ ਡੋਜ਼ ਦੇਣ ਲਈ ਕਾਫੀ ਹੈ।

ਕਰੀਬ 10 ਮਿਲੀਅਨ ਖ਼ੁਰਾਕਾਂ ਛੇਤੀ ਉਪਲਬਧ ਹੋ ਜਾਣਗੀਆਂ।

BBC
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ

ਇਹ ਹੁਣ ਤੱਕ ਦੀ ਸਭ ਤੋਂ ਤੇਜ਼ ਬਣਨ ਵਾਲਾ ਵੈਕਸੀਨ ਹੈ ਅਤੇ ਲੋੜੀਂਦੇ ਗੇੜਾਂ ਦਾ ਪਾਲਣ ਕਰਨ ਲਈ 10 ਮਹੀਨੇ ਲੱਗੇ, ਜੋ ਕਿ ਆਮ ਤੌਰ ''ਤੇ ਦਹਾਕਿਆਂ ਦਾ ਕੰਮ ਹੁੰਦਾ ਹੈ।

ਸਿਹਤ ਸਕੱਤਰ ਮੈਟ ਹੈਨਕੌਕ ਨੇ ਟਵੀਟ ਕਰਦਿਆਂ ਕਿਹਾ, "ਮਦਦ ਜਲਦ ਹੀ ਤੁਹਾਡੇ ਤੱਕ ਪਹੁੰਚੇਗੀ, ਐੱਨਐੱਚਏ ਅਗਲੇ ਹਫ਼ਤੇ ਟੀਕਾਕਰਨ ਲਈ ਤਿਆਰ ਹੈ।"

ਮਾਹਰਾਂ ਦਾ ਕਹਿਣਾ ਹੈ ਕਿ ਹਾਲਾਂਕਿ, ਟੀਕਾਕਰਨ ਸ਼ੁਰੂ ਹੋ ਸਕਦਾ ਹੈ ਪਰ ਫਿਰ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਅਤੇ ਕੋਰੋਨਾਵਾਇਰਸ ਸਬੰਧੀ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।

ਜਿਸ ਦਾ ਮਤਲਬ ਹੈ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਾਉਣ ਦੀ ਲੋੜ ਹੈ।

ਇਹ ਵੀ ਪੜ੍ਹੋ:

  • ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
  • ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ

https://www.youtube.com/watch?v=wJTXRKqeWmk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c511d982-048c-4a0a-b719-2517de39f956'',''assetType'': ''STY'',''pageCounter'': ''punjabi.international.story.55155475.page'',''title'': ''ਕੋਰੋਨਾਵੈਕਸੀਨ: ਯੂਕੇ ਨੇ ਦਿੱਤੀ ਇਸ ਵੈਕਸੀਨ ਨੂੰ ਮਨਜ਼ੂਰੀ, ਕੁਝ ਦਿਨਾਂ ਚ ਲੱਗਣਗੇ ਟੀਕੇ'',''published'': ''2020-12-02T07:54:20Z'',''updated'': ''2020-12-02T07:54:20Z''});s_bbcws(''track'',''pageView'');