Farmers Protest: ''''ਜੇ ਦਿੱਲੀ ਗਿਆ ਹੈ ਤਾਂ ਹੱਕ ਲੈ ਕੇ ਪਰਤੀਂ, ਖਾਲੀ ਹੱਥ ਨਹੀਂ'''' - ਮਾਂ ਦਾ ਪੁੱਤਰ ਨੂੰ ਸੁਨੇਹਾ

12/01/2020 11:26:58 AM

BBC
"ਸੰਘਰਸ਼ ਵਿੱਚ ਇਹ ਹੁੰਦਾ ਹੈ। ਰੋਕਾਂ ਦੇ ਬਾਵਜੂਦ ਵੀ ਲੱਖਾਂ ਮਾਵਾਂ ਦੇ ਪੁੱਤ ਦਿੱਲੀ ਪਹੁੰਚ ਗਏ।"

“ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨੀ ਮੰਗਾਂ ਪਰਵਾਨ ਨਾ ਕੀਤੀਆਂ ਤਾਂ ਅਸੀਂ ਵੀ ਆਪਣੇ ਬੱਚਿਆਂ ਕੋਲ ਦਿੱਲੀ ਦੀਆਂ ਸੜਕਾਂ ਉੱਤੇ ਡੇਰੇ ਲਾਉਣ ਦੀ ਤਿਆਰੀ ਕਰ ਰਹੀਆਂ ਹਾਂ, ਉੱਥੇ ਦੀਆਂ ਸੜਕਾਂ ਉੱਤੇ ਹੁਣ ਸਾਡੇ ਘਰਾਂ ਦੀਆਂ ਰੋਟੀਆਂ ਪੱਕਣਗੀਆਂ।”

ਇਹ ਕਹਿਣਾ ਹੈ ਭੁਪਿੰਦਰ ਕੌਰ ਦਾ। ਜ਼ਿਲ੍ਹਾ ਪਟਿਆਲਾ ਦੇ ਪਿੰਡ ਧਰੇੜੀ ਜੱਟਾਂ ਦੀ ਰਹਿਣ ਵਾਲੀ ਭੁਪਿੰਦਰ ਕੌਰ ਦਾ ਬੇਟਾ ਇਸ ਸਮੇਂ ਪਿੰਡ ਦੇ ਹੋਰ ਨੌਜਵਾਨਾਂ ਦੇ ਨਾਲ ਦਿੱਲੀ ਦੇ ਬਾਰਡਰ ਉੱਤੇ ਕਿਸਾਨੀ ਮੰਗਾਂ ਨੂੰ ਲੈ ਕੇ ਡਟਿਆ ਹੋਇਆ ਹੈ।

ਭੁਪਿੰਦਰ ਕੌਰ ਦਾ ਕਹਿਣਾ ਹੈ ਕਿ ਜਦੋਂ ਜ਼ਮੀਨਾਂ ਹੀ ਨਹੀਂ ਬੱਚੀਆਂ ਤਾਂ ਸਾਡੇ ਘਰਾਂ ਦੇ ਚੁੱਲੇ ਕਿਵੇਂ ਮੱਘਣਗੇ। ਇਸ ਕਰ ਕੇ ਆਪਣੇ ਬੱਚਿਆਂ ਨੂੰ ਉਸ ਵਰਗੀਆਂ ਹਜ਼ਾਰਾਂ ਮਾਵਾਂ ਨੇ ਦਿੱਲੀ ਆਪ ਭੇਜਿਆ ਹੋਇਆ ਹੈ।

ਇਹ ਵੀ ਪੜ੍ਹੋ

  • Farmers Protest: ਕੇਂਦਰ ਵੱਲੋਂ ਗੱਲਬਾਤ ਲਈ ਸੱਦੇ ਬਾਰੇ ਕਿਸਾਨਾਂ ਨੇ ਕੀ ਕਿਹਾ
  • ਮੋਦੀ ਸਰਕਾਰ ਨੂੰ ਕਿਸਾਨਾਂ ਦੀ ਐਮਐਸਪੀ ਦੀ ਮੰਗ ਮੰਨਣ ਵਿੱਚ ਕੀ ਦਿੱਕਤ ਹੈ
  • ਖੱਟਰ ਨੇ ਗੱਲ ਕਰਨੀ ਸੀ ਤਾਂ ਮੇਰੇ ਮੋਬਾਈਲ ''ਤੇ ਫੋਨ ਕਰ ਲੈਂਦੇ: ਕੈਪਟਨ ਅਮਰਿੰਦਰ ਸਿੰਘ

ਭੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਬੇਟੇ ਨਾਲ ਰੋਜ਼ਾਨਾ ਫ਼ੋਨ ਉੱਤੇ ਗੱਲ ਹੁੰਦੀ ਹੈ, ਉਹ ਠੀਕ ਅਤੇ ਡਟਿਆ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਇਹ ਹੱਕਾਂ ਦੀ ਲੜਾਈ ਹੈ ਇਸ ਤੋਂ ਪਿੱਛੇ ਨਹੀਂ ਹੱਟਿਆ ਜਾ ਸਕਦਾ। ਜਦੋਂ ਭੁਪਿੰਦਰ ਕੌਰ ਨੂੰ ਪੁੱਛਿਆ ਕਿ ਦਿੱਲੀ ਤੱਕ ਦੇ ਸਫ਼ਰ ਵਿੱਚ ਲਾਠੀਚਾਰਜ ਵੀ ਹੋਇਆ ਅਤੇ ਕਈਆਂ ਦੇ ਸੱਟਾਂ ਵੀ ਲੱਗੀਆਂ ਤਾਂ ਡਰ ਨਹੀਂ ਲੱਗਿਆ ਤਾਂ ਉਨ੍ਹਾਂ ਦਾ ਜਵਾਬ ਸੀ, ‘ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਈ’।

“ਸੰਘਰਸ਼ ਵਿੱਚ ਇਹ ਹੁੰਦਾ ਹੈ। ਰੋਕਾਂ ਦੇ ਬਾਵਜੂਦ ਵੀ ਲੱਖਾਂ ਮਾਵਾਂ ਦੇ ਪੁੱਤ ਦਿੱਲੀ ਪਹੁੰਚ ਗਏ।”

ਦੇਸ਼ ਭਰ ਦੇ ਕਿਸਾਨ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨ ਦੇ ਖ਼ਿਲਾਫ਼ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਕਿਸਾਨਾਂ ਵਿੱਚ ਜ਼ਿਆਦਾਤਰ ਪੰਜਾਬ ਅਤੇ ਹਰਿਆਣਾ ਦੇ ਹਨ।

ਪੰਜਾਬ ਦੇ ਪਿੰਡਾਂ ਤੋਂ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਟਰੈਕਟਰ ਟਰਾਲੀਆਂ ਰਾਹੀਂ ਦਿੱਲੀ ਦੇ ਬੂਹੇ ਉੱਤੇ ਪਹੁੰਚੇ ਹੋਏ ਹਨ। ਇਸ ਸੰਘਰਸ਼ ਵਿੱਚ ਧਰੇੜੀ ਜੱਟਾਂ ਪਿੰਡ ਦੇ ਨੌਜਵਾਨ ਅਤੇ ਬਜ਼ੁਰਗ ਵੀ ਸ਼ਾਮਲ ਹਨ।

EPA

"ਹੱਕ ਲੈ ਕੇ ਵਾਪਸੀ ਪਰਤੀਂ, ਖਾਲੀ ਹੱਥ ਨਹੀਂ"

ਇਸ ਪਿੰਡ ਦੀ ਬਲਜੀਤ ਕੌਰ ਦਾ ਇਕਲੌਤਾ ਪੁੱਤਰ ਇਸ ਸਮੇਂ ਦਿੱਲੀ ਸੰਘਰਸ਼ ਵਿੱਚ ਡਟਿਆ ਹੋਇਆ ਹੈ।

ਬਲਜੀਤ ਕੌਰ ਆਖਦੀ ਹੈ, “ਪੰਜ ਏਕੜ ਜ਼ਮੀਨ ਹੈ ਅਤੇ ਇਸ ਦੇ ਸਿਰ ਦੇ ਉੱਤੇ ਘਰ ਦਾ ਖਰਚਾ ਚੱਲਦਾ ਹੈ।”

ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਤੀ ਬਿਮਾਰ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੇ 22 ਸਾਲਾ ਪੁੱਤ ਨੂੰ ਦਿੱਲੀ ਆਪਣੀ ਕਿਸਾਨੀ ਹਿੱਤਾਂ ਦੀ ਰਾਖੀ ਲਈ ਭੇਜਿਆ ਹੈ।

ਬਲਜੀਤ ਕੌਰ ਨੇ ਦੱਸਿਆ ਕਿ ਜਦੋਂ ਘਰੋਂ ਉਹ ਤੁਰਿਆ ਤਾਂ ਉਸ ਨੂੰ ਆਖਿਆ ਸੀ "ਹੱਕ ਲੈ ਕੇ ਵਾਪਸੀ ਪਰਤੀਂ, ਖਾਲੀ ਹੱਥ ਨਹੀਂ"।

BBC

“ਸਾਰੇ ਇਕ ਮਾਂ ਦੇ ਪੁੱਤ ਬਣ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਲੜਾਈ ਲੜ ਰਹੇ ਹਨ”

ਬਜ਼ੁਰਗ ਗੁਰਮੇਲ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਇਸ ਸਮੇਂ ਦਿੱਲੀ ਸੰਘਰਸ਼ ਵਿੱਚ ਹੈ। ਉਨ੍ਹਾਂ ਦੱਸਿਆ ਕਿਸਾਨੀ ਅੰਦੋਲਨ ਨੇ ਪੂਰੇ ਪਿੰਡ ਦੇ ਗਿਲੇ ਸ਼ਿਕਵੇ ਭੁਲਾ ਕੇ ਇੱਕ ਕਰ ਦਿੱਤਾ ਹੈ ਅਤੇ ਇਹ ਵਰਤਾਰਾ ਉਨ੍ਹਾਂ ਦੇ ਪਿੰਡ ਦਾ ਨਹੀਂ ਸਗੋਂ ਪੰਜਾਬ ਦੇ ਹਰ ਇੱਕ ਪਿੰਡ ਦਾ ਹੈ।

“ਹੁਣ ਆਪਸੀ ਲੜਾਈ ਝਗੜੇ ਖ਼ਤਮ ਹੋ ਗਏ ਹਨ। ਸਾਰੇ ਇਕ ਮਾਂ ਦੇ ਪੁੱਤ ਬਣ ਕੇ ਹੁਣ ਕੇਂਦਰ ਸਰਕਾਰ ਦੇ ਖ਼ਿਲਾਫ਼ ਲੜਾਈ ਲੜ ਰਹੇ ਹਨ।”

ਗੁਰਮੇਲ ਕੌਰ ਮੁਤਾਬਕ ਜੋ ਨੌਜਵਾਨ ਅਤੇ ਬਜ਼ੁਰਗ ਇਸ ਸਮੇਂ ਦਿੱਲੀ ਵਿੱਚ ਹਨ, ਉਨ੍ਹਾਂ ਦੇ ਘਰਾਂ ਦਾ ਖ਼ਿਆਲ ਪਿੰਡ ਦੇ ਲੋਕ ਰੱਖ ਰਹੇ ਹਨ। ਜੇਕਰ ਫ਼ਸਲਾਂ ਨੂੰ ਪਾਣੀ ਦੇਣਾ ਹੈ ਤਾਂ ਉਹ ਵੀ ਪਿੰਡ ਵਾਸੀ ਰਲ ਕੇ ਇੱਕ ਦੂਜੇ ਦੀ ਮਦਦ ਕਰ ਰਹੇ ਹਨ।

https://www.youtube.com/watch?v=xWw19z7Edrs&t=1s

ਉਨ੍ਹਾਂ ਆਖਿਆ ਕਿ ਜੇਕਰ ਲੋੜ ਪਈ ਤਾਂ ਪਿੰਡ ਦੀਆਂ ਮਹਿਲਾਵਾਂ ਵੀ ਦਿੱਲੀ ਡੇਰੇ ਲਾਉਣ ਲਈ ਤਿਆਰ ਹਨ ਕਿਉਂਕਿ ਸੰਘਰਸ਼ ਹੱਕਾਂ ਨੂੰ ਲੈ ਕੇ ਹੈ।

ਗੁਰਮੇਲ ਕੌਰ ਨੇ ਕਿਹਾ ਕਿ ਬਾਬਾ ਨਾਨਕ ਦੇ ਗੁਰਪੁਰਬ ਉਤੇ ਸਾਰੇ ਪਿੰਡ ਨੇ ਗੁਰਦੁਆਰਾ ਸਾਹਿਬ ਵਿੱਚ ਇੱਕਠੇ ਹੋ ਕੇ ਸੰਘਰਸ਼ ਦੀ ਕਾਮਯਾਬੀ ਲਈ ਅਰਦਾਸ ਕੀਤੀ ਹੈ।

BBC

“ਕਿਸਾਨਾਂ ਕੋਲ ਹੁਣ ਸਿਵਾਏ ਸੰਘਰਸ਼ ਦੇ ਕੋਈ ਰਾਹ ਨਹੀਂ ਬੱਚਿਆ”

ਇਸੀ ਪਿੰਡ ਦੇ ਹਰਦੀਪ ਸਿੰਘ ਜਿਸ ਦੀਆਂ ਦੋਵੇਂ ਬਾਹਾਂ ਥਰੈਸ਼ਰ ਵਿੱਚ ਆ ਕੇ ਕੱਟੀਆਂ ਗਈਆਂ ਸਨ, ਨੇ ਆਪਣਾ ਪੁੱਤਰ ਦਿੱਲੀ ਭੇਜਿਆ ਹੋਇਆ ਹੈ।

ਹਰਦੀਪ ਸਿੰਘ ਨੇ ਦੱਸਿਆ ਕਿ ਉਹ ਆਪ ਜਾਣਾ ਚਾਹੁੰਦੇ ਹਨ ਪਰ ਘਰ ਦੇ ਨਹੀਂ ਜਾਣ ਦੇ ਰਹੇ।

ਹਰਦੀਪ ਕੋਲ ਦਸ ਏਕੜ ਜ਼ਮੀਨ ਹੈ ਅਤੇ ਤਿੰਨ ਪੁੱਤਰ ਹਨ।

ਇਹ ਵੀ ਪੜ੍ਹੋ

  • ਕੀ ਖੇਤੀ ਕਾਨੂੰਨ ਨੂੰ ਬੇਅਸਰ ਕਰਨ ਲਈ ਪੂਰੇ ਪੰਜਾਬ ਨੂੰ ਮੰਡੀ ਐਲਾਨਿਆ ਜਾ ਸਕਦਾ ਹੈ
  • ਗੁਰਨਾਮ ਸਿੰਘ ਚੜੂਨੀ: ਹਰਿਆਣਾ ''ਚ ਕਿਸਾਨ ਅੰਦੋਲਨ ਦਾ ਚਿਹਰਾ ਬਣਿਆ ਆਗੂ ਕੌਣ ਹੈ
  • ਖੇਤੀ ਕਾਨੂੰਨਾਂ ’ਚ ਕੰਟਰੈਕਟ ਫਾਰਮਿੰਗ ਕਾਨੂੰਨ ਕੀ ਹੈ ਅਤੇ ਇਸ ''ਚ ਕਿਹੜੇ ਨਿਯਮ ਹਨ

“ਹੁਣ ਕੇਂਦਰ ਦੀ ਅੱਖ ਕਿਸਾਨਾਂ ਦੀ ਜ਼ਮੀਨਾਂ ਉੱਤੇ ਹੈ ਇਸ ਕਰ ਕੇ ਆਪਣੀਆਂ ਜ਼ਮੀਨਾਂ ਅਤੇ ਕਿਸਾਨਾਂ ਦੀਆਂ ਮੰਗਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਦਿੱਲੀ ਭੇਜਿਆ ਹੈ।”

ਉਨ੍ਹਾਂ ਆਖਿਆ ਬੇਸ਼ੱਕ ਠੰਢ ਅਤੇ ਕੋਰੋਨਾ ਦਾ ਦੌਰ ਹੈ ਪਰ ਕਿਸਾਨਾਂ ਕੋਲ ਹੁਣ ਸਿਵਾਏ ਸੰਘਰਸ਼ ਦੇ ਕੋਈ ਰਾਹ ਨਹੀਂ ਬੱਚਿਆ, ਇਸ ਕਰ ਕੇ ਲੜਾਈ ਲੜਨੀ ਪੈ ਰਹੀ ਹੈ।

ਹੋਰ ਜੱਥਾ ਭੇਜਣ ਦੀ ਤਿਆਰੀ

ਪਿੰਡ ਦੇ ਬਜ਼ੁਰਗ ਪਰਮਜੀਤ ਸਿੰਘ ਨੇ ਦੱਸਿਆ ਕਿ ਅਗਲੇ ਦਿਨਾਂ ਵਿੱਚ ਪਿੰਡ ਦਾ ਇੱਕ ਹੋਰ ਜੱਥਾ ਦਿੱਲੀ ਭੇਜਣ ਦੀ ਉਹ ਤਿਆਰੀ ਕਰ ਰਹੇ ਹਨ ਤਾਂ ਜੋ ਪਹਿਲੇ ਜੱਥੇ ਨੂੰ ਵਾਪਸ ਬੁਲਿਆ ਜਾ ਸਕੇ।

ਉਨ੍ਹਾਂ ਆਖਿਆ ਦਿੱਲੀ ਲਈ ਰਾਸ਼ਨ ਅਤੇ ਸਮਾਨ ਵੀ ਪਿੰਡ ਤੋਂ ਹੀ ਭੇਜਿਆ ਜਾਵੇਗਾ। ਉਨ੍ਹਾਂ ਆਖਿਆ ਕਿ ਟੋਲ ਪਲਾਜ਼ਾ ਉੱਤੇ ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂ ਦੇ ਪਿੰਡ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

  • ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
  • ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ

https://www.youtube.com/watch?v=KPtVA3nzDX4&t=1s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8eefc460-16c8-4e49-850f-53dd547debfd'',''assetType'': ''STY'',''pageCounter'': ''punjabi.india.story.55130329.page'',''title'': ''Farmers Protest: \''ਜੇ ਦਿੱਲੀ ਗਿਆ ਹੈ ਤਾਂ ਹੱਕ ਲੈ ਕੇ ਪਰਤੀਂ, ਖਾਲੀ ਹੱਥ ਨਹੀਂ\'' - ਮਾਂ ਦਾ ਪੁੱਤਰ ਨੂੰ ਸੁਨੇਹਾ'',''author'': ''ਸਰਬਜੀਤ ਧਾਲੀਵਾਲ'',''published'': ''2020-12-01T05:42:09Z'',''updated'': ''2020-12-01T05:42:09Z''});s_bbcws(''track'',''pageView'');