''''ਖਾਲਿਸਤਾਨ ਦੀ ਮੰਗ ਕਰਨਾ ਸਮੱਸਿਆ ਕਿਉਂ ਤੇ "ਹਿੰਦੂ ਰਾਸ਼ਟਰ" ਦਾ ਸੁਪਨਾ ਠੀਕ ਕਿਉਂ'''' - ਸੋਸ਼ਲ ਮੀਡੀਆ ''''ਤੇ ਚਰਚਾ

11/30/2020 1:41:55 PM

"ਮੈਂ ਖਾਲਿਸਤਾਨੀ ਨਹੀਂ ਹਾਂ ਪਰ ਮੇਰਾ ਇੱਕ ਅਸਲ ਸਵਾਲ ਹੈ: ਖਾਲਿਸਤਾਨ ਦੀ ਮੰਗ ਕਰਨਾ ਸਮੱਸਿਆ ਕਿਉਂ ਹੈ ਪਰ ਇੱਕ "ਹਿੰਦੂ ਰਾਸ਼ਟਰ" ਦਾ ਸੁਪਨਾ ਦੇਖਣਾ ਕਿਉਂ ਠੀਕ ਹੈ??"

ਇਹ ਟਵੀਟ ਅਵਨੀਤ ਕੌਰ ਨਾਮ ਦੀ ਇੱਕ ਟਵਿੱਟਰ ਯੂਜ਼ਰ ਨੇ ਕੀਤਾ ਹੈ। ਜਿਸ ਤੋਂ ਬਾਅਦ ਇਸ ਮੁੱਦੇ ਤੇ ਸੋਸ਼ਲ ਮੀਡੀਆ ਉੱਤੇ ਬਹਿਸ ਸ਼ੁਰੂ ਹੋ ਗਈ।

https://twitter.com/couthy_vibes/status/1332346912905646080

ਇਹ ਵੀ ਪੜ੍ਹੋ:

  • ਕਿਸਾਨਾਂ ਦੀ ਹਮਾਇਤ ਵਿੱਚ ਉਤਰੇ ਹਰਜੀਤ ਸਜਣ, ਪ੍ਰੀਤ ਕੌਰ ਗਿੱਲ ਸਣੇ ਹੋਰ ਕੌਮਾਂਤਰੀ ਆਗੂ; ਖਾਪ ਪੰਚਾਇਤਾਂ ਕਰਨਗੀਆਂ ਦਿੱਲੀ ਕੂਚ
  • ਪੰਜਾਬ ਦੇ ਫੌਜੀ ਦੇ ਪਰਿਵਾਰ ਨੂੰ ਆਖਰੀ ਸ਼ਬਦ: ''ਮੈਨੂੰ ਮਰਨ ਤੋਂ ਡਰ ਨਹੀਂ ਲੱਗਦਾ''
  • ਖੱਟਰ ਨੇ ਗੱਲ ਕਰਨੀ ਸੀ ਤਾਂ ਮੇਰੇ ਮੋਬਾਈਲ ''ਤੇ ਫੋਨ ਕਰ ਲੈਂਦੇ: ਕੈਪਟਨ ਅਮਰਿੰਦਰ ਸਿੰਘ

ਸੋਸ਼ਲ ਮੀਡੀਆ ''ਤੇ ਪ੍ਰਤੀਕਰਮ

ਨੀਲ ਨਾਮ ਦੇ ਇੱਕ ਟਵਿੱਟਰ ਯੂਜ਼ਰ ਨੇ ਜਵਾਬ ਵਿੱਚ ਕਿਹਾ, "ਕਿਉਂਕਿ ਹਿੰਦੂ ਰਾਸ਼ਟਰ ਦੇ ਸੁਪਨੇ ਵਿੱਚ ਸਿੱਖ ਵੀ ਸ਼ਾਮਲ ਹਨ! ਪਰ ਖਾਲਿਸਤਾਨ?"

ਸੰਦੀਪ ਰਾਘਵ ਨੇ ਜਵਾਬ ਦਿੱਤਾ, "ਕਿਉਂਕਿ ਖਾਲਿਸਤਾਨ ਵਿੱਚ ਉਹ ਵੱਖ ਦੇਸ ਦੀ ਮੰਗ ਕਰ ਰਹੇ ਹਨ। ਹਿੰਦੂ ਰਾਸ਼ਟਰ ਵਿੱਚ ਦੇਸ ਦੇ ਟੁਕੜੇ ਨਹੀਂ ਹੋਣਗੇ।"

ਇਸ ਦੇ ਜਵਾਬ ਵਿੱਚ ਅਵਨੀਤ ਕੌਰ ਨੇ ਲਿਖਿਆ, "ਪੂਰਾ ਦੇਸ ਹੀ ਇੱਕ ਰੰਗ ਦਾ ਕਰ ਦਿਓਗੇ, ਸਾਰੇ ਘੱਟ ਗਿਣਤੀਆਂ ਨੂੰ ਗੈਰ-ਵਾਜਬ ਕਰ ਦਿਓ, ਉਹ ਸਮੱਸਿਆ ਨਹੀਂ ਹੈ? ਪਾਕਿਸਤਾਨ ਇੱਕ ਇਸਲਾਮਿਕ ਦੇਸ ਹੈ, ਉੱਧਰ ਘੱਟ-ਗਿਣਤੀਆਂ ਨਾਲ ਕੀ ਹੁੰਦਾ ਹੈ, ਪਤਾ ਹੈ ਨਾ? ਓਹੀ ਹੋਵੇਗਾ, ਹਿੰਦੂ ਰਾਸ਼ਟਰ ਵਿੱਚ ਵੀ।"

ਨਿਕਿਤਾ ਆਜ਼ਾਦ ਨੇ ਟਵੀਟ ਕੀਤਾ, "ਪੰਜਾਬ ਦਾ ਵਿਰੋਧ ਇੱਕ ਇਤਿਹਾਸਕ ਪਲ (ਮੁੜ ਖਾਲਿਸਤਾਨ) ਤੋਂ ਬਹੁਤ ਪੁਰਾਣਾ ਹੈ। ਇਹ ਸਾਰਿਆਂ ਲਈ ਨਿਆਂ ਦਾ ਇਤਿਹਾਸ ਹੈ- ਬਾਬਾ ਬੰਦਾ ਬਹਾਦਰ ਦੀ ਖੇਤੀਬਾੜੀ ਕ੍ਰਾਂਤੀ, ਗੁਰੂ ਨਾਨਕ ਦੇਵ ਜੀ ਦੀ ਲਿੰਗ ਅਤੇ ਜਾਤੀ ਬਰਾਬਰੀ, ਭਗਤ ਸਿੰਘ ਦੀ ਸਮਾਜਵਾਦੀ ਕ੍ਰਾਂਤੀ, ਗ਼ਦਰੀਆਂ ਦੀ ਦੇਸ਼ ਭਗਤੀ।

https://twitter.com/Nikita_azad/status/1333038462224707584?s=20

ਗੁਰਕੀਰਤ ਸਿੰਘ ਨੇ ਟਵੀਟ ਕੀਤਾ, "ਜਦੋਂ ਸਿੱਖ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਤਾਂ ਉਹ ਕੁਝ ਖਾਲਿਸਤਾਨੀ ਪੱਖੀਆਂ ਨੂੰ ਨਿਸ਼ਾਨਾ ਬਣਾਉਣਗੇ ਪਰ ਜਦੋਂ ਹਿੰਦੂ ਕਿਸੇ ਗੱਲ ਦਾ ਵਿਰੋਧ ਕਰਦੇ ਹਨ ਤਾਂ ਉਹ ਹਿੰਦੂਤਵ ਅੱਤਵਾਦੀਆਂ ਨੂੰ ਨਜ਼ਰਅੰਦਾਜ਼ ਕਰ ਦੇਣਗੇ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਸੌਰਭ ਗੁਪਤਾ ਨਾਮ ਦੇ "''ਹਿੰਦੂ ਰਾਸ਼ਟਰ'' ਨੂੰ ਸਮਝਣ ਲਈ ਤੁਹਾਨੂੰ ਹਿੰਦੂ ਨੂੰ ਸਮਝਣ ਦੀ ਲੋੜ ਹੈ। ਹਿੰਦੂ ਮੂਲ ਰੂਪ ਅਤੇ ਪਾਲਣ-ਪੋਸ਼ਣ ਤੋਂ ਬਹੁਵਾਦੀ ਹਨ। ਇੱਥੋਂ ਤੱਕ ਕਿ ਨਾਸਤਿਕਾਂ ਲਈ ਵੀ ਹਿੰਦੂ ਧਰਮ ਵਿੱਚ ਥਾਂ ਹੈ। ਅਤੇ ਦੂਜਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੰਧ ਦੇ ਹਿੰਦੂ ਰਾਜਾ ਦਾਹਿਰ ਨੇ ਪੈਗੰਬਰ ਮੁਹੰਮਦ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਸੀ।"

ਸਨੀ ਨਾਮ ਦੇ ਯੂਜ਼ਰ ਨੇ ਕਿਹਾ, "ਜੇ ਅਸੀਂ ਸਭ ਦਾ ਸਨਮਾਨ ਕਰਨ ਵਾਲੇ ਹਾਂ ਤਾਂ ਸਾਨੂੰ ਹਿੰਦੂ ਰਾਸ਼ਟਰ ਦੀ ਲੋੜ ਕਿਉਂ ਹੈ? ਅਜਿਹੇ ਰਾਸ਼ਟਰ ਨਾਲ ਖੁਸ਼ ਕਿਉਂ ਨਹੀਂ ਹਾਂ ਜੋ ਸਾਰਿਆਂ ਲਈ ਹੈ? ਖੁਦ ਨੂੰ ਦੂਜਿਆਂ ਨਾਲੋਂ ਬਿਹਤਰ ਕਹਿਣਾ ਅਤੇ ਨਾਲ ਹੀ ਖੁਦ ਨੂੰ ਬਹੁਵਾਦੀ ਕਹਿਣਾ, ਇਹ ਸਾਬਤ ਕਰਨਾ ਕਿ ਤੁਸੀਂ ਬਹੁਵਾਦੀ ਨਹੀਂ ਹੋ।"

ਮੁਸਾਫ਼ਿਰ ਨਾਮ ਦੇ ਇੱਕ ਟਵਿੱਟਰ ਅਕਾਊਂਟ ਤੋਂ ਲਿਖਿਆ ਗਿਆ, "ਹਾਂ, ਅਸੀਂ ਹਿੰਦੂ ਰਾਸ਼ਟਰ ਦਾ ਸੁਪਨਾ ਦੇਖਦੇ ਹਾਂ ਜਿੱਥੇ ਅਸੀਂ ਹਿੰਦੂਆਂ ਨਾਲ ਸਿੱਖ ਮਾਣ ਨਾਲ ਰਹਿੰਦੇ ਦੇਖਦੇ ਹਾਂ ਪਰ ਖਾਲਿਸਤਾਨੀਆਂ ਵਿੱਚ ਹਿੰਦੂਆਂ ਲਈ ਕੋਈ ਥਾਂ ਨਹੀਂ ਹੈ।"

"ਖਾਲਿਸਤਾਨੀ ਹਿੰਦੂਆਂ ਨੂੰ ਗਲਤ ਬੋਲਦੇ ਹਨ। ਅਸੀਂ ਮੰਨਦੇ ਹਾਂ ਕਿ ਖਾਲਿਸਤਾਨੀ ਸਿੱਖ ਨਹੀਂ ਹਨ ਅਤੇ ਨਾ ਹੀ ਉਹ ਕਦੇ ਹੋ ਸਕਦੇ ਹਨ। ਕੀ ਤੁਸੀਂ ਕਦੇ ਕੱਟੜ ਹਿੰਦੂ ਨੂੰ ਸਿੱਖ ਨੂੰ ਗਾਲਾਂ ਕੱਢਦਾ ਦੇਖਿਆ ਹੈ?"

ਇਹ ਵੀ ਪੜ੍ਹੋ:

  • ਜਦੋਂ ਸਿੱਖ ਰੈਜੀਮੈਂਟ ਨੂੰ ਨਿਸ਼ਾਨਾ ਬਣਾਉਂਦੇ ਪਾਕਿਸਤਾਨੀ ਜਹਾਜ਼ਾਂ ਦੀ ਹਿੰਦੁਸਤਾਨੀ ਜਹਾਜ਼ਾਂ ਨਾਲ ਮੁਠਭੇੜ ਹੋਈ
  • ਅਮਰੀਕਾ ’ਚ ਦਹਾਕਿਆਂ ਬਾਅਦ ਇੱਕ ਔਰਤ ਨੂੰ ਇਸ ਲਈ ਦਿੱਤੀ ਜਾ ਰਹੀ ਹੈ ਮੌਤ ਦੀ ਸਜ਼ਾ
  • ਪਾਕਿਸਤਾਨੀ ਪੰਜਾਬ ਦੀਆਂ 2 ''ਭੈਣਾਂ'' ਜੋ ਸੈਕਸ ਬਦਲਾਉਣ ਤੋਂ ਬਾਅਦ ਹੁਣ ''ਭਰਾ'' ਬਣ ਗਈਆਂ

https://www.youtube.com/watch?v=u604_Razt7o

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''25f06011-6b29-4698-8b9a-127d8c4dedbf'',''assetType'': ''STY'',''pageCounter'': ''punjabi.india.story.55126534.page'',''title'': ''\''ਖਾਲਿਸਤਾਨ ਦੀ ਮੰਗ ਕਰਨਾ ਸਮੱਸਿਆ ਕਿਉਂ ਤੇ \"ਹਿੰਦੂ ਰਾਸ਼ਟਰ\" ਦਾ ਸੁਪਨਾ ਠੀਕ ਕਿਉਂ\'' - ਸੋਸ਼ਲ ਮੀਡੀਆ \''ਤੇ ਚਰਚਾ'',''published'': ''2020-11-30T07:59:47Z'',''updated'': ''2020-11-30T07:59:47Z''});s_bbcws(''track'',''pageView'');