ਕੀ ਨੌਂ ਸਾਲਾਂ ਏਲਾ ਦੀ ਮੌਤ ਪ੍ਰਦੂਸ਼ਿਤ ਹਵਾ ਨਾਲ ਹੋਈ

11/30/2020 7:26:54 AM

ਸਾਹ ਰੋਗ ਤੋਂ ਪੀੜਤ ਨੌਂ ਸਾਲਾ ਬੱਚੀ ਦੀ ਮੌਤ ਦੇ ਮਾਮਲੇ ਵਿੱਚ ਸੋਮਵਾਰ ਨੂੰ ਫਿਰ ਤੋਂ ਜਾਂਚ ਸ਼ੁਰੂ ਕੀਤੀ ਗਈ ਹੈ।

ਇੱਕ ਮੈਡੀਕਲ ਰਿਪੋਰਟ ਵਿੱਚ ਉਸਦੀ ਬਿਮਾਰੀ ਅਤੇ ਉਸਦੇ ਘਰ ਨੇੜਲੀ ਖ਼ਰਾਬ, ਪ੍ਰਦੂਸ਼ਿਤ ਹਵਾ ਵਿੱਚ ਸਿੱਧਾ ਸੰਬੰਧ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਬੱਚੀ ਦਾ ਘਰ ਇੱਕ ਵਿਅਸਤ ਸੜਕ ਦੇ ਨੇੜੇ ਸੀ।

ਏਲਾ, ਯੂਕੇ ਅਤੇ ਸ਼ਾਇਦ ਦੁਨੀਆਂ ਦੀ ਪਹਿਲੀ ਇਨਸਾਨ ਹੋ ਸਕਦੀ ਹੈ, ਜਿਸਦੀ ਮੌਤ "ਹਵਾ ਪ੍ਰਦੂਸ਼ਣ" ਕਰਕੇ ਹੋਈ। ਫ਼ਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ

  • Farmers Protest : ਭਾਜਪਾ ਕਿਸਾਨਾਂ ਨਾਲ ਬੈਠਕਾਂ ਕਰੇਗੀ ਜਾਂ ਹੱਲ ਵੀ ਨਿਕਲੇਗਾ
  • ਬਲਾਤਕਾਰ ਦੇ ਤਿੰਨ ਮਾਮਲੇ ਜੋ ਭਾਰਤੀ ਨਿਆਂ ਪ੍ਰਣਾਲੀ ਫੇਲ੍ਹ ਸਾਬਿਤ ਕਰਦੇ ਹਨ
  • ਕੋਰੋਨਾਵਾਇਰਸ: ਭਾਰਤ ਵਿੱਚ ਵੈਕਸੀਨ ਬਣਨ ''ਚ ਹੋਰ ਕਿੰਨਾ ਸਮਾਂ ਲੱਗੇਗਾ ਤੇ ਕੀ ਹਨ ਚੁਣੌਤੀਆਂ

ਏਲਾ ਦੀ ਮੌਤ 2013 ਵਿੱਚ ਹੋਈ ਸੀ। ਮੌਤ ਤੋਂ ਤਿੰਨ ਸਾਲ ਪਹਿਲਾਂ ਤੱਕ ਉਹ ਬਿਮਾਰ ਰਹੀ ਸੀ। ਮੌਤ ਦੇ ਪ੍ਰਮਾਣ ਪੱਤਰ ਵਿੱਚ ਏਲਾ ਦੀ ਮੌਤ ਦੀ ਵਜ੍ਹਾ ''ਇਕਿਊਟ ਰੈਸਪੀਰੇਟਰੀ ਫ਼ੇਲੀਅਰ'' ਯਾਨੀ ਸਾਹ ਲੈਣ ਵਿੱਚ ਬੇਹੱਦ ਪ੍ਰੇਸ਼ਾਨੀ ਦੱਸਿਆ ਗਿਆ ਸੀ।

2014 ਵਿੱਚ ਕੀਤੀ ਗਈ ਤਫ਼ਤੀਸ਼ ਵਿੱਚ ਨਤੀਜਾ ਨਿਕਲਿਆ ਕਿ ਇਸ ਦੀ ਵਜ੍ਹਾ ਸ਼ਾਇਦ "ਹਵਾ ਵਿੱਚ ਕੁਝ ਹੋਣਾ" ਹੋ ਸਕਦਾ ਹੈ।

ਉਸ ਵੇਲੇ ਤੱਕ ਕਿਸੇ ਨੇ ਵੀ ਏਲਾ ਦੀ ਬਿਮਾਰੀ ਦਾ ਕਾਰਨ ਪ੍ਰਦੂਸ਼ਿਤ ਹਵਾ ਹੋਣ ਦੀ ਗੱਲ ਨਹੀਂ ਸੀ ਕੀਤੀ, ਪਰ ਉਸਦੀ ਮਾਂ ਰੋਜ਼ਾਮੰਡ ਨੇ ਤੈਅ ਕਰ ਲਿਆ ਸੀ ਕਿ ਉਹ ਪਤਾ ਕਰਨਗੇ ਕਿ ਰਿਪੋਰਟ ਵਿੱਚ ਲਿਖਿਆ ਗਿਆ, "ਹਵਾ ਵਿੱਚ ਕੁਝ" ਆਖ਼ਿਰ ਕੀ ਸੀ।

10 ਸਾਲ ਪਹਿਲਾਂ ਜਦੋਂ ਏਲਾ ਬਿਮਾਰ ਹੋਈ ਸੀ, ਰੋਜ਼ਾਮੰਡ ਉਸ ਵੇਲੇ ਤੋਂ ਪੁੱਛ ਰਹੇ ਹਨ ਕਿ ਉਨ੍ਹਾਂ ਦੀ ਹੱਸਦੀ ਖੇਡਦੀ ਸਿਹਤਮੰਦ ਬੱਚੀ ਆਖ਼ਿਰ ਅਚਾਨਕ ਇੰਨੀ ਬੀਮਾਰ ਕਿਸ ਤਰ੍ਹਾਂ ਹੋ ਗਈ? ਦਮੇਂ ਦੇ ਦੌਰਿਆਂ ਦਾ ਕਾਰਨ ਕੀ ਹੈ?

ਸਪੱਸ਼ਟ ਜੁਆਬ ਦੀ ਉਮੀਦ

ਹੁਣ ਹੋ ਸਕਦਾ ਹੈ ਕਿ ਰੋਜ਼ਾਮੰਜ ਨੂੰ ਆਉਣ ਵਾਲੇ 10 ਦਿਨਾਂ ਵਿੱਚ ਕੋਈ ਜਵਾਬ ਮਿਲ ਜਾਵੇ।

ਰੋਜ਼ਾਮੰਡ ਨੂੰ ਤਿੰਨ ਸਾਲਾਂ ਦਾ ਉਹ ਹਰ ਪਲ ਯਾਦ ਹੈ ਜਦੋਂ ਉਨ੍ਹਾਂ ਦੀ ਬੱਚੀ ਬਿਮਾਰ ਸੀ। ਕਿੰਨੀ ਵਾਰ ਏਲਾ ਦੀ ਹਾਲਤ ਵਿਗੜੀ।

ਉਨ੍ਹਾਂ ਨੂੰ ਕਿਵੇਂ 30 ਵਾਰ ਐਂਮਬੂਲੈਂਸ ਬੁਲਾਉਣੀ ਪਈ ਸੀ, ਏਲਾ ਨੂੰ ਲੈ ਕੇ ਲੰਡਨ ਦੇ ਪੰਜ ਅਲੱਗ- ਅਲੱਗ ਹਸਪਤਾਲਾਂ ਵਿੱਚ ਜਾਣਾ ਪਿਆ ਸੀ।

ਚਾਰ ਵਾਰ ਕਿਵੇਂ ਉਨ੍ਹਾਂ ਦੀ ਧੀ ਨੂੰ ਵੈਂਟੀਲੇਟਰ ''ਤੇ ਰੱਖਿਆ ਗਿਆ। ਕਿਵੇਂ ਡਾਕਟਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਕੋਮਾ ਵਿੱਚ ਪਈ ਏਲਾ ਨਾਲ ਗੱਲਾਂ ਕਰਨ, ਤਾਂਕਿ ਉਹ ਰਿਕਵਰ ਕਰ ਸਕੇ।

ਰੋਜ਼ਾਮੰਡ ਖੁਦ ਉੱਤਰੀ ਲੰਡਨ ਵਿੱਚ ਪੈਦਾ ਹੋਏ ਪਰ ਉਹ ਦੱਸਦੇ ਹਨ ਕਿ ਉਨ੍ਹਾਂ ਦੇ ਬੱਚੇ ਦੱਖਣ ਪੂਰਬੀ ਲੰਡਨ ਦੇ ਲੂਈਸ਼ਮ ਵਿੱਚ ਪੈਦਾ ਹੋਏ ਅਤੇ ਪਲੇ। ਏਲਾ, ਤਿੰਨ ਬੱਚਿਆਂ ਵਿੱਚੋਂ ਉਨ੍ਹਾਂ ਦੀ ਸਭ ਤੋਂ ਵੱਡੀ ਔਲਾਦ ਸੀ।

ਰੋਜ਼ਾਮੰਡ ਆਪਣੇ ਘਰ ਦਾ ਸਿਰਣਾਵਾਂ ਨਹੀਂ ਦੱਸਣਾ ਚਾਹੁੰਦੇ, ਜਿਹੜਾ ਸਾਊਥ ਸਰਕੂਲਰ ਤੋਂ ਮਹਿਜ਼ ਕੁਝ ਮੀਟਰ ਦੂਰ ਹੈ। ਸਾਊਥ ਸਰਕੂਲਰ ਰੋਡ ਲੰਡਨ ਦੀਆਂ ਸਭ ਤੋਂ ਭੀੜ ਵਾਲੀਆਂ ਸੜਕਾਂ ਵਿੱਚੋਂ ਇੱਕ ਹੈ। ਏਲਾ ਦਾ ਸਕੂਲ ਘਰ ਤੋਂ ਅੱਧੇ ਘੰਟੇ ਦੀ ਦੂਰੀ ''ਤੇ ਸੀ। ਸਕੂਲ ਵੀ ਟ੍ਰੈਫ਼ਿਕ ਵਾਲੀ ਜਗ੍ਹਾ ਨੇੜੇ ਸੀ।

ਬਿਮਾਰੀ ਦਾ ਪਤਾ ਲੱਗਣਾ

ਏਲਾ ਜਦੋਂ ਸੱਤ ਸਾਲਾਂ ਦੀ ਸੀ ਉਸ ਸਮੇਂ ਰੋਜ਼ਾਮੰਡ ਨੂੰ ਪਤਾ ਲੱਗਿਆ ਕਿ ਉਸਨੂੰ ਕੋਈ ਸਿਹਤ ਸਮੱਸਿਆ ਹੈ। ਇਹ ਅਕਤੂਬਰ 2010 ਦੀ ਗੱਲ ਹੈ।

https://www.youtube.com/watch?v=xWw19z7Edrs&t=1s

ਏਲਾ ਆਪਣੀ ਮਾਂ ਨਾਲ ਕੋਈ ਸਮਾਰਕ ਦੇਖਣ ਗਈ ਸੀ, ਏਲਾ ਨੂੰ ਜ਼ੁਕਾਮ ਸੀ ਅਤੇ ਉਹ ਪੌੜੀਆਂ ਚੜ੍ਹ ਰਹੀ ਸੀ। ਵਿਚਾਲੇ ਹੀ ਉਸ ਨੇ ਕਿਹਾ ਕਿ ਮਾਂ ਮੈਂ ਹੋਰ ਨਹੀਂ ਚੜ੍ਹ ਸਕਾਂਗੀ।

ਵਾਪਸ ਆਉਣ ਤੋਂ ਬਾਅਦ ਏਲਾ ਨੂੰ ਖੰਘ ਹੋ ਗਈ, ਉਸ ਦੀ ਖੰਘ ਦੀ ਆਵਾਜ਼ ਇਸ ਤਰ੍ਹਾਂ ਸੀ ਜਿਵੇਂ ਸਿਗਰਟ ਪੀਣ ਵਾਲੇ ਖੰਘਦੇ ਹਨ।

ਇਸ ਤੋਂ ਇੱਕ ਹਫ਼ਤਾ ਬਾਅਦ ਹੀ ਏਲਾ ਪਹਿਲੀ ਵਾਰ ਕੋਮਾ ਵਿੱਚ ਗਈ।

ਰੋਜ਼ਾਮੰਡ ਯਾਦ ਕਰਦੇ ਹਨ ਕਿ ਇਸ ਤੋਂ ਬਾਅਦ 28 ਮਹੀਨੇ ਬਹੁਤ ਬੁਰੇ ਸੀ। ਏਲਾ ਦੇ ਕਈ ਟੈਸਟ ਹੋਏ ਅਤੇ ਪਤਾ ਲੱਗਿਆ ਕਿ ਉਸਨੂੰ ਦਮੇਂ ਦੀ ਗੰਭੀਰ ਤਕਲੀਫ਼ ਹੈ।

ਏਲਾ ਨੂੰ ਕਈ ਵਾਰ ਹਸਪਤਾਲ ਲਿਜਾਣਾ ਪਿਆ। ਇਸ ਵਾਰ ਜਦੋਂ ਏਲਾ ਇੰਟੈਂਸਿਵ ਕੇਅਰ ਵਿੱਚ ਸੀ ਤਾਂ ਰੋਜ਼ਾਮੰਡ ਨੂੰ ਡਾਕਟਰ ਨੇ ਕਿਹਾ ਕਿ, "ਉਹ ਜੋ ਵੀ ਕਰ ਸਕਦੇ ਸਨ, ਕਰ ਚੁੱਕੇ ਹਨ। ਹੁਣ ਏਲਾ ਨੂੰ ਖ਼ੁਦ ਹੀ ਇਸ ਨਾਲ ਲੜਨਾ ਹੋਵੇਗਾ।"

ਰੋਜ਼ਾਮੰਡ ਲਈ 15 ਫ਼ਰਵਰੀ, 2013 ਦੀ ਉਹ ਰਾਤ ਕਿਸੇ ਬੁਰੇ ਸੁਫ਼ਨੇ ਵਰਗੀ ਹੈ ਜਦੋਂ ਉਨ੍ਹਾਂ ਦੀ ਧੀ ਨੇ ਸਾਹ ਲੈਣਾ ਬੰਦ ਕਰ ਦਿੱਤਾ। ਰੋਜ਼ਾਮੰਡ ਨੇ ਐਂਬੂਲੈਸ ਬੁਲਾਈ ਅਤੇ ਸਵੇਰੇ ਸਵੇਰੇ ਹਸਪਤਾਲ ਵਿੱਚ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ

  • ਕੀ ਖੇਤੀ ਕਾਨੂੰਨ ਨੂੰ ਬੇਅਸਰ ਕਰਨ ਲਈ ਪੂਰੇ ਪੰਜਾਬ ਨੂੰ ਮੰਡੀ ਐਲਾਨਿਆ ਜਾ ਸਕਦਾ ਹੈ
  • ਗੁਰਨਾਮ ਸਿੰਘ ਚੜੂਨੀ: ਹਰਿਆਣਾ ''ਚ ਕਿਸਾਨ ਅੰਦੋਲਨ ਦਾ ਚਿਹਰਾ ਬਣਿਆ ਆਗੂ ਕੌਣ ਹੈ
  • ਖੇਤੀ ਕਾਨੂੰਨਾਂ ’ਚ ਕੰਟਰੈਕਟ ਫਾਰਮਿੰਗ ਕਾਨੂੰਨ ਕੀ ਹੈ ਅਤੇ ਇਸ ''ਚ ਕਿਹੜੇ ਨਿਯਮ ਹਨ

ਜਾਂਚ ਦੀ ਸ਼ੁਰੂਆਤ

ਰੋਜ਼ਾਮੰਡ ਨੇ ਹਸਪਤਾਲ ਵਾਲਿਆਂ ਨੂੰ ਕਿਹਾ ਉਹ ਉਨ੍ਹਾਂ ਦੀ ਧੀ ਦੇ "ਸਿਰ ਤੋਂ ਪੈਰਾਂ" ਤੱਕ ਦੇ ਟਿਸ਼ੂ ਸੈਂਪਲ ਲੈ ਲੈਣ। ਉਹ ਕਹਿੰਦੇ ਹਨ ਕਿ ਦੇਹ ਨੂੰ ਕਬਰ ਵਿੱਚੋਂ ਕੱਢਣ ਬਾਰੇ ਸੁਣਿਆ ਸੀ ਅਤੇ ਉਹ ਅਜਿਹਾ ਨਹੀਂ ਸਨ ਚਾਹੁੰਦੇ।

ਉਨ੍ਹਾਂ ਨੇ ਕਾਨੂੰਨੀ ਸਲਾਹ ਲਈ ਅਤੇ ਕਈ ਲੋਕਾਂ ਨਾਲ ਗੱਲ ਕੀਤੀ। 2015 ਵਿੱਚ ਪ੍ਰੋਫ਼ੈਸਰ (ਹੁਣ ਸਰ) ਸਟੀਫ਼ਨ ਹੋਲਗੇਟ, ਜੋ ਇੱਕ ਸਰਕਾਰੀ ਸਲਾਹਕਾਰ ਹੋਣ ਦੇ ਨਾਲ ਨਾਲ ਦਮਾ ਅਤੇ ਪ੍ਰਦੂਸ਼ਿਤ ਹਵਾ ਬਾਰੇ ਕੰਮ ਕਰਦੇ ਯੂਕੇ ਦੇ ਪ੍ਰਮੁੱਖ ਮਾਹਰਾਂ ਵਿੱਚੋਂ ਇੱਕ ਹਨ, ਉਨ੍ਹਾਂ ਨੇ ਏਲਾ ਬਾਰੇ ਇੱਕ ਲੇਖ ਪੜ੍ਹਿਆ ਅਤੇ ਪਰਿਵਾਰ ਨਾਲ ਸੰਪਰਕ ਕੀਤਾ।

ਰੋਜ਼ਾਮੰਡ ਨੇ ਉਨ੍ਹਾਂ ਨੂੰ ਟਿਸ਼ੂ ਸੈਂਪਲ ਮਹੁੱਈਆ ਕਰਵਾਏ ਅਤੇ ਉਨ੍ਹਾਂ ਨੇ ਏਲਾ ਦਾ ਮੈਡੀਕਲ ਰਿਕਾਰਡ ਦੇਖਿਆ।

ਉਨ੍ਹਾਂ ਨੇ ਪੂਰੇ ਡਾਟੇ ਦਾ ਵਿਸ਼ਲੇਸ਼ਣ ਕੀਤਾ, ਜਿਸ ਵਿੱਚ ਪਰਿਵਾਰ ਦੇ ਘਰ ਨੇੜੇ ਪ੍ਰਦੂਸ਼ਣ ਮਨੀਟਰਾਂ ਦੀ ਰਿਕਾਰਡਿੰਗ ਵੀ ਸ਼ਾਮਿਲ ਸੀ।

ਇਸ ਤੋਂ ਬਾਅਦ ਇਸ ਨਤੀਜੇ ''ਤੇ ਪਹੁੰਚੇ ਕਿ ਏਲਾ ਦੀ ਹਾਲਤ ਦਾ ਸਿੱਧਾ ਸੰਬੰਧ ਨਾਈਟ੍ਰੋਜਨ ਡਾਈਆਕਸਾਈਡ (NO2), ਅਤੇ ਹਾਨੀਕਾਰਕ ਕਣ ਜਿਵੇਂ ਕਿ ਜ਼ਹਿਰੀਲੀਆਂ ਗ਼ੈਸਾਂ ਨਾਲ ਸੀ।

ਜਿਸ ਰਾਤ ਏਲਾ ਦੀ ਮੌਤ ਹੋਈ, ਉਸ ਰਾਤ ਲੂਈਸ਼ਮ ਇੱਕ ਅਦ੍ਰਿਸ਼, ਪਰ ਸੰਘਣੇ ਜ਼ਹਿਰੀਲੇ ਧੂੰਏ ਨਾਲ ਢੱਕਿਆ ਹੋਇਆ ਸੀ।

ਸਟੀਫ਼ਨ ਹੋਲਗੇਟ ਨੇ ਆਪਣੀ ਰਿਪੋਰਟ ਵਿੱਚ ਲਿਖਿਆ, "ਪ੍ਰਦੂਸ਼ਿਤ ਹਵਾ ਦਾ ਪੱਧਰ ਗ਼ੈਰ-ਕਾਨੂੰਨੀ ਨਾ ਹੁੰਦਾ ਤਾਂ ਏਲਾ ਦੀ ਮੌਤ ਵੀ ਨਾ ਹੁੰਦੀ।"

ਪ੍ਰਦੂਸ਼ਿਤ ਹਵਾ ਨਾਲ ਸੰਬੰਧ ਕਿਸੇ ਨਹੀਂ ਹੀ ਦੱਸਿਆ

ਰੋਜ਼ਾਮੰਡ ਨੇ ਕਿਹਾ, "ਜਦੋਂ ਮੈਂ ਰਿਪੋਰਟ ਪੜ੍ਹੀ ਤਾਂ ਮੈਨੂੰ ਬਹੁਤ ਗੁੱਸਾ ਆਇਆ। ਇਸ ਤੋਂ ਪਹਿਲਾਂ ਕਿਸੇ ਨੇ ਵੀ ਸਾਨੂੰ ਪ੍ਰਦੂਸ਼ਿਤ ਹਵਾ ਬਾਰੇ ਕੁਝ ਵੀ ਨਹੀਂ ਕਿਹਾ ਸੀ। ਅਸੀਂ ਇਸਦਾ ਜਵਾਬ ਚਾਹੁੰਦੇ ਸੀ।"

"ਇਹ ਇੱਕ ਵਾਤਾਵਰਣ ਨਾਲ ਜੁੜਿਆ ਜਵਾਬ ਸੀ। ਪਰ ਹੋਲਗੇਟ ਨੇ ਕਿਹਾ ਉਹ 97 ਫ਼ੀਸਦ ਯਕੀਨ ਕਰਦੇ ਹਨ, ਉਹ 40 ਸਾਲ ਤੋਂ ਇਹ ਕੰਮ ਕਰ ਰਹੇ ਹਨ।"

ਰੋਜ਼ਾਮੰਡ ਹੁਣ ਆਪਣੇ ਦੂਸਰੇ ਬੱਚਿਆਂ ਲਈ ਡਰਦੀ ਹੈ। ਉਹ ਜਿਵੇਂ ਹੀ ਖੰਘਦੇ ਹਨ ਉਨ੍ਹਾਂ ਨੂੰ ਚਿੰਤਾ ਹੋ ਜਾਂਦੀ ਹੈ।

ਤਾਜ਼ਾ ਜਾਂਚ ਵਿੱਚ ਵੀ ਸਾਰੇ ਸਬੂਤਾਂ ਨੂੰ ਦੇਖਿਆ ਜਾਵੇਗਾ, ਜਿਸ ਵਿੱਚ ਸਟੀਫ਼ਨ ਹੋਲਗੇਟ ਦੀ ਰਿਪੋਰਟ ਵੀ ਸ਼ਾਮਿਲ ਹੈ, ਅਤੇ ਫ਼ੈਸਲਾ ਕੀਤਾ ਜਾਵੇਗਾ ਕਿ ਕੀ ਪ੍ਰਦੂਸ਼ਣ ਦੇ ਗ਼ੈਰ-ਕਾਨੂੰਨੀ ਪੱਧਰ ਕਰਕੇ ਉਨ੍ਹਾਂ ਦੀ ਬੱਚੀ ਦੀ ਜਾਨ ਗਈ।

ਇਹ ਵੀ ਦੇਖਿਆ ਜਾਵੇਗਾ ਕਿ ਕੀ ਕੇਂਦਰ ਅਤੇ ਸਥਾਨਕ ਸਰਕਾਰ ਲੂਈਸ਼ਮ ਨੂੰ ਸੁਰੱਖਿਅਤ ਰੱਖਣ ਲਈ ਹੋਰ ਵੀ ਕੁਝ ਕਰ ਸਕਦੀਆਂ ਸਨ।

ਸਰਕਾਰ ਦਾ ਅੰਦਾਜ਼ਾ ਹੈ ਕਿ ਯੂਕੇ ਵਿੱਚ ਪ੍ਰਦੂਸ਼ਿਤ ਹਵਾ ਵਿੱਚ ਲੰਬਾ ਸਮਾਂ ਰਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ ਇੱਕ ਸਾਲ ਵਿੱਚ 30 ਹਜ਼ਾਰ ਤੋਂ ਵੱਧ ਰਹੀ। ਹਾਲਾਂਕਿ ਕਿਸੇ ਵਿਅਕਤੀ ਦੀ ਮੌਤ ਦਾ ਇਸ ਨਾਲ ਕੋਈ ਸਿੱਧਾ ਸੰਬੰਧ ਨਹੀਂ ਮਿਲਿਆ।

ਤਾਂ ਕੀ ਛੋਟੀ ਬੱਚੀ ਏਲਾ ਪਹਿਲੀ ਇਨਸਾਨ ਹੋਵੇਗੀ ਜਿਸਦੀ ਮੌਤ ਦਾ ਸਿੱਧਾ ਸੰਬੰਧ ਪ੍ਰਦੂਸ਼ਿਤ ਹਵਾ ਨਾਲ ਹੋਵੇਗਾ?

ਰੋਜ਼ਾਮੰਡ ਕਹਿੰਦੇ ਹਨ ਕਿ ਉਹ ਆਪਣੀ ਬੇਟੀ ਦੀ ਮੌਤ ਦੀ ਜਾਂਚ ਕਰਨ ਵਾਲੇ ਅਧਿਕਾਰੀਆਂ ਜਾਂ ਕਿਸੇ ਸਿਹਤ ਕਰਮੀ ''ਤੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ। ਨਾਂ ਹੀ ਤਾਜ਼ਾ ਜਾਂਚ ਦੇ ਨਤੀਜਿਆਂ ਨੂੰ ਲੈ ਕੇ ਪਹਿਲਾਂ ਤੋਂ ਹੀ ਕੋਈ ਰਾਇ ਬਣਾ ਰਹੇ ਹਨ।

ਹਾਲਾਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਅਤੇ ਉਨ੍ਹਾਂ ਦੀ ਟੀਮ ਕਿਸ ਨਤੀਜੇ ਦੀ ਆਸ ਕਰ ਰਹੀ ਹੈ। ਜੇ ਇਹ ਸਾਬਿਤ ਹੋ ਜਾਂਦਾ ਹੈ ਕਿ ਏਲਾ (ਸ਼ਾਇਦ ਦੁਨੀਆਂ ''ਚ) ਪਹਿਲੀ ਸ਼ਖ਼ਸ ਹੋਵੇਗੀ ਜਿਸਦੀ ਮੌਤ ਪ੍ਰਦੂਸ਼ਿਤ ਹਵਾ ਕਰਕੇ ਹੋਈ, ਤਾਂ ਇਹ ਵੱਡੇ ਬਦਲਾਅ ਵੱਲ ਇਸ਼ਾਰਾ ਹੋ ਸਕਦਾ ਹੈ।

ਇਹ ਵੀ ਪੜ੍ਹੋ:

  • ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
  • ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ

https://www.youtube.com/watch?v=KQhBaLfP4Vs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1de2105d-e3a8-47d1-a70d-9c3ede03adcd'',''assetType'': ''STY'',''pageCounter'': ''punjabi.international.story.55122951.page'',''title'': ''ਕੀ ਨੌਂ ਸਾਲਾਂ ਏਲਾ ਦੀ ਮੌਤ ਪ੍ਰਦੂਸ਼ਿਤ ਹਵਾ ਨਾਲ ਹੋਈ'',''published'': ''2020-11-30T01:56:15Z'',''updated'': ''2020-11-30T01:56:15Z''});s_bbcws(''track'',''pageView'');