Farmers Protest: ਅਮਿਤ ਸ਼ਾਹ ਦੇ ਗੱਲਬਾਤ ਦੇ ਸੱਦੇ ਬਾਰੇ ਕਿਸਾਨ ਅੱਜ ਲੈਣਗੇ ਫ਼ੈਸਲਾ - 5 ਅਹਿਮ ਖ਼ਬਰਾਂ

11/29/2020 7:11:52 AM

ਸਮਾਚਾਰ ਏਜੰਸੀ ਏਐੱਨਆਈ ਮੁਤਾਬਕ ਅਮਿਤ ਸ਼ਾਹ ਵੱਲੋਂ ਗੱਲਬਾਤ ਦੇ ਸੱਦੇ ਦਾ ਜਵਾਬ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਨੇ ਆਪਣੀ ਪ੍ਰਤਿਕਿਰਿਆ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਹੈ, "ਅਮਿਤ ਸ਼ਾਹ ਵੱਲੋਂ ਗੱਲਬਾਤ ਲਈ ਸ਼ਰਤ ਆਧਾਰਿਤ ਸੱਦਾ ਚੰਗੀ ਗੱਲ ਨਹੀਂ ਹੈ। ਉਨ੍ਹਾਂ ਨੂੰ ਖੁੱਲ੍ਹੇ ਦਿਲ ਨਾਲ ਗੱਲਬਾਤ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ। ਅਸੀਂ ਬੈਠਕ ਕਰਾਂਗੇ ਅਤੇ ਇਸ ਬਾਰੇ ਫ਼ੈਸਲਾ ਲਵਾਂਗੇ।

https://twitter.com/ANI/status/1332711008448626688?s=08

ਦਰਅਸਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਧਰਨੇ ਲਈ ਤੈਅ ਥਾਂ ਤੇ ਪਹੁੰਣਗੇ ਤਾਂ ਅਗਲੇ ਹੀ ਦਿਨ ਭਾਰਤ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰੇਗੀ।

ਗ੍ਰਹਿ ਮੰਤਰੀ ਦੇ ਇਸ ਬਿਆਨ ਉੱਤੇ ਸਵਰਾਜ ਇੰਡੀਆ ਦੇ ਆਗੂ ਯੋਂਗੇਦਰ ਯਾਦਵ ਨੇ ਵੀ ਕਿਹਾ ਸੀ ਕਿ ਗ੍ਰਹਿ ਮੰਤਰੀ ਅਜੇ ਵੀ ਸ਼ਰਤਾਂ ਲਗਾ ਰਹੇ ਹਨ ਅਤੇ ਇਹ ਮੰਦਭਾਗੀ ਗੱਲ ਹੈ।

ਉਨ੍ਹਾਂ ਕਿਹਾ ਕਿ ਗੱਲਬਾਤ ਬਿਨਾਂ ਸ਼ਰਤ ਹੋਣੀ ਚਾਹੀਦੀ ਹੈ ਅਤੇ ਸਰਕਾਰ ਜੇਕਰ ਕਾਨੂੰਨਾਂ ਉੱਤੇ ਪੁਨਰ ਵਿਚਾਰ ਕਰਨ ਦਾ ਭਰੋਸਾ ਦੇਵੇ ਤਾਂ ਗੱਲਬਾਤ ਹੋ ਸਕਦੀ ਹੈ। ਪਰ ਇਸਦਾ ਫੈਸਲਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਸਵੇਰੇ 11 ਵਜੇ ਹੋਣ ਵਾਲੀ ਬੈਠਕ ਵਿੱਚ ਹੀ ਹੋਵੇਗਾ। ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

  • ''ਗੁਰਦੁਆਰੇ ''ਚ ਲੰਗਰ ਛਕਦੇ ਆਏ ਹਾਂ, ਪਹਿਲੀ ਵਾਰ ਮੌਕਾ ਮਿਲਿਆ ਹੈ ਸਾਨੂੰ ਸੇਵਾ ਦਾ''
  • ਕਿਸਾਨ ਦੀ ਮਜਬੂਰੀ ਤੇ ਸਿਆਸਤਦਾਨਾਂ ਦੀ ਬੇਰੁਖੀ ਦੀ ਪੂਰੀ ਕਹਾਣੀ
  • ਪੰਜਾਬ ਦੀ ਕਿਸਾਨੀ ਅੰਦੋਲਨ ਦੇ 5 ਮੁੱਖ ਚਿਹਰੇ

ਕਿਸਾਨ ਹਿਤੈਸ਼ੀ ਅਖਵਾਉਣ ਵਾਲਾ ਅਕਾਲੀ ਦਲ ਚੰਡੀਗੜ੍ਹ ਤੇ ਬਾਦਲ ਪਿੰਡ ਬੈਠਣ ਲਈ ਮਜਬੂਰ ਕਿਉਂ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਦੇਸ਼ ਭਰ ਦੇ ਕਿਸਾਨ ਇਸ ਸਮੇਂ ਸੜਕਾਂ ਉੱਤੇ ਉੱਤਰੇ ਹੋਏ ਹਨ।

ਇਨ੍ਹਾਂ ਵਿੱਚ ਜ਼ਿਆਦਾਤਰ ਕਿਸਾਨ ਪੰਜਾਬ ਅਤੇ ਹਰਿਆਣਾ ਨਾਲ ਸਬੰਧਤ ਹਨ। ਪੰਜਾਬ ਦੀ ਗੱਲ ਕਰੀਏ ਤਾਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ ਕਿਸਾਨ ਦਿੱਲੀ ਪਹੁੰਚ ਰਹੇ ਹਨ।

ਪੰਜਾਬ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ( ਬੀਜੀਪੀ ਨੂੰ ਛੱਡ ਕੇ ) ਕਿਸਾਨਾਂ ਦੇ ਹੱਕ ਵਿਚ ਹਨ।

ਬਿਨਾਂ ਰਾਜਨੀਤਿਕ ਅਗਵਾਈ ਦੇ ਕਿਸਾਨਾਂ ਦਾ ਕੇਂਦਰ ਸਰਕਾਰ ਖ਼ਿਲਾਫ਼ ਲਾਮਬੰਦ ਹੋਣ ਅਤੇ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਖ਼ਾਸ ਤੌਰ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਕਿਸਾਨਾਂ ਦੇ ਨਾਲ ਸੜਕਾਂ ''ਤੇ ਉਤਰ ਕੇ ਸਾਥ ਨਾ ਦੇਣ ਦੇ ਮੁੱਦੇ ਉੱਤੇ ਬੀਬੀਸੀ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਗੱਲਬਾਤ ਕੀਤੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

''ਕਿਸਾਨਾਂ ਨੂੰ ਇੱਕ ਪਾਸੇ ਤੁਸੀਂ ਅੰਨ੍ਹਦਾਤਾ ਕਹਿੰਦੇ ਹੋ ਤੇ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਲਈ ਇੱਕਠਾ ਵੀ ਨਹੀਂ ਹੋਣ ਦਿੰਦੇ ''

ਦਿੱਲੀ ਪਹੁੰਚੇ ਕਿਸਾਨਾਂ ਬਾਰੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪ੍ਰੋ. ਖਾਲਿਦ ਮੁਹੰਮਦ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਤਸਵੀਰਾਂ ਆਈਆਂ ਹਨ, ਉਹ ਸਾਰੇ ਦੇਸ ਲਈ ਬਹੁਤ ਹੀ ਪਰੇਸ਼ਾਨ ਕਰਨ ਵਾਲੀਆਂ ਹਨ।

ਤੁਹਾਡੇ ਬੁਨਿਆਦੀ ਅਧਿਕਾਰ, ਫੰਡਾਮੈਂਟਲ ਰਾਈਟਸ ਦੀ ਉਲੰਘਣਾ ਹੋ ਰਹੀ ਹੈ।

"ਇੱਕ ਤਾਂ ਹੈ ਫਰੀਡਮ ਆਫ਼ ਮੂਵਮੈਂਟ, ਤੁਸੀਂ ਦੇਸ ਭਰ ਵਿੱਚ ਕਿਤੇ ਵੀ ਆ-ਜਾ ਸਕਦੇ ਹੋ, ਪਰ ਤੁਹਾਨੂੰ ਆਉਣ-ਜਾਣ ਨਹੀਂ ਦਿੱਤਾ ਜਾ ਰਿਹਾ ਹੈ।"

ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਇੱਕ ਪਾਸੇ ਤੁਸੀਂ ਅੰਨ੍ਹਦਾਤਾ ਕਹਿੰਦੇ ਹੋ ਅਤੇ ਦੂਜਾ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਲਈ ਇੱਕਠਾ ਵੀ ਨਹੀਂ ਹੋਣ ਦਿੰਦੇ।

ਇਸ ਦਾ ਮਤਲਬ ਇਹ ਹੈ ਕਿ ਤੁਸੀਂ ਦੋਹਰੇ ਮਾਪਦੰਡ ਇਸਤੇਮਾਲ ਕਰ ਰਹੇ ਹੋ। ਇਹ ਜੋ ਮੂਵਮੈਂਟ ਹੈ, ਇਸ ਮੂਵਮੈਂਟ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਪ੍ਰੋ. ਖਾਲਿਦ ਨਾਲ ਪੂਰੀ ਗੱਲਬਾਤ ਦੇਖਣ ਲਈ ਇੱਥੇ ਕਲਿੱਕ ਕਰੋ।

https://www.youtube.com/watch?v=xWw19z7Edrs&t=1s

ਪੰਜਾਬ ਦੀ ਕਿਸਾਨੀ ਅੰਦੋਲਨ ਦੇ 5 ਮੁੱਖ ਚਿਹਰੇ

ਕਿਸਾਨੀ ਦੇ ਸੰਘਰਸ਼ ਦਾ ਕੇਂਦਰ ਬਿੰਦੂ ਭਾਰਤੀ ਰਾਜਧਾਨੀ ਦਿੱਲੀ ਬਣਦਾ ਜਾ ਰਿਹਾ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਲੱਖਾਂ ਲੋਕ ਦਿੱਲੀ ਵੱਲ ਕੂਚ ਕਰ ਰਹੇ ਹਨ।

BBC
ਕਿਸਾਨ ਸੰਘਰਸ਼ ਦਾ ਚਿਹਰਾ ਬਣਾ ਵਾਲੇ ਆਗੂ

ਉਂਝ ਤਾਂ ਕਿਸਾਨਾਂ ਦੀਆਂ ਤਿੰਨ ਦਰਜਨ ਦੇ ਕਰੀਬ ਜਥੇਬੰਦੀਆਂ ਸਰਗਰਮ ਹਨ ਪਰ ਇਸ ਸੰਘਰਸ਼ ਵਿੱਚ ਜਿਹੜੇ 5 ਕਿਸਾਨ ਆਗੂ ਸੰਘਰਸ਼ ਦਾ ਚਿਹਰਾ ਬਣ ਹੋਏ ਹਨ, ਉਨ੍ਹਾਂ ਵਿੱਚ ਕਿਸਾਨਾਂ ਦਾ ਮਾਸ ਲੀਡਰ ਜੋਗਿੰਦਰ ਸਿੰਘ ਉਗਰਾਹਾਂ, ਕਿਸਾਨਾਂ ਦਾ ਥਿੰਕ ਟੈਂਕ ਬਲਬੀਰ ਸਿੰਘ ਰਾਜੇਵਾਲ, ਕਿਸਾਨਾਂ ਦਾ ਅੰਤਰ ਜਥੇਬੰਦੀ ਲਿੰਕ ਜਗਮੋਹਨ ਸਿੰਘ, 30 ਜਥੇਬੰਦੀਆਂ ਦੇ ਕੋਆਰਡੀਨੇਟਰ ਦਰਸ਼ਨਪਾਲ ਅਤੇ ਕਿਸਾਨੀ ਦੀ ਨੌਜਵਾਨ ਅਵਾਜ਼ ਸਰਵਨ ਸਿੰਘ ਪੰਧੇਰ ਸ਼ਾਮਲ ਹਨ

ਇਨ੍ਹਾਂ ਬਾਰੇ ਸੰਖੇਪ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਡੇਰਾ ਸੱਚਾ ਸੌਦਾ ਦੇ ਸਲਾਬਤਪੁਰ ਡੇਰੇ ਵਿਚ 13 ਸਾਲ ਬਾਅਦ ਹੋਇਆ ਇਕੱਠ

ਪੰਜਾਬ ਦੇ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਸਲਾਬਤਪੁਰਾ ਵਿਖੇ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਵਲੋਂ ਅਰਦਾਸ ਕੀਤੀ ਗਈ।

ਇਹ ਉਹ ਹੀ ਡੇਰਾ ਹੈ ਜਿਥੇ ਸਾਲ 2007 ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਗੱਦੀਨਸ਼ੀਨ ਗੁਰਮੀਤ ਰਾਮ ਰਹੀਮ ਨੇ ''ਜਾਮ-ਏ-ਇੰਸਾ'' ਦੀ ਸ਼ੁਰੂਆਤ ਕੀਤੀ ਸੀ, ਜਿਸ ਨਾਲ ਸਿੱਖ ਹਲਕਿਆਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਸੀ।

13 ਸਾਲਾਂ ਬਾਅਦ 27 ਨਵੰਬਰ 2020 ਨੂੰ ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਦੇ ਡੇਰਾ ਪ੍ਰੇਮੀ ਇਸ ਡੇਰੇ ਸੱਚਾ ਸੌਦਾ ''ਚ ਵੱਡੀ ਗਿਣਤੀ ''ਚ ਇਕੱਠੇ ਹੋਏ। ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

  • ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
  • ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ

https://www.youtube.com/watch?v=JK9rtc-YUPY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5d458bf8-d7c9-4265-af23-ebf0ca7984c7'',''assetType'': ''STY'',''pageCounter'': ''punjabi.india.story.55118846.page'',''title'': ''Farmers Protest: ਅਮਿਤ ਸ਼ਾਹ ਦੇ ਗੱਲਬਾਤ ਦੇ ਸੱਦੇ ਬਾਰੇ ਕਿਸਾਨ ਅੱਜ ਲੈਣਗੇ ਫ਼ੈਸਲਾ - 5 ਅਹਿਮ ਖ਼ਬਰਾਂ'',''published'': ''2020-11-29T01:28:12Z'',''updated'': ''2020-11-29T01:28:12Z''});s_bbcws(''track'',''pageView'');