ਕੋਰੋਨਾਵਾਇਰਸ: ਭਾਰਤ ''''ਚ ਕਈ ਸੂਬਿਆਂ ਨੇ ਮੁੜ ਲਗਾਈਆਂ ਪਾਬੰਦੀਆਂ

11/24/2020 1:41:39 PM

Getty Images
ਮਹਾਰਾਸ਼ਟਰ ਸਰਕਾਰ ਨੇ ਹੁਣ ਦਿੱਲੀ, ਗੁਜਰਾਤ, ਰਾਜਸਥਾਨ ਅਤੇ ਗੋਆ ਤੋਂ ਆਉਣ ਵਾਲੇ ਲੋਕਾਂ ''ਤੇ ਸਖ਼ਤੀ ਵਧਾ ਦਿੱਤੀ ਹੈ

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮਹਾਰਾਸ਼ਟਰ ਸਰਕਾਰ ਨੇ ਇੱਕ ਵਾਰ ਫਿਰ ਸਖ਼ਤੀ ਕਰ ਦਿੱਤੀ ਹੈ।

ਦਰਅਸਲ, ਦਿਵਾਲੀ ਤੋਂ ਬਾਅਦ ਕਈ ਰਾਜਾਂ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਆਈ ਹੈ, ਜਿਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਹੁਣ ਦਿੱਲੀ, ਗੁਜਰਾਤ, ਰਾਜਸਥਾਨ ਅਤੇ ਗੋਆ ਤੋਂ ਆਉਣ ਵਾਲੇ ਲੋਕਾਂ ''ਤੇ ਸਖ਼ਤੀ ਵਧਾ ਦਿੱਤੀ ਹੈ।

ਦਰਅਸਲ, ਤਿੰਨ ਦਿਨ ਪਹਿਲਾਂ ਮਹਾਰਾਸ਼ਟਰ ਸਰਕਾਰ ਨੇ ਸੰਕੇਤ ਦਿੱਤਾ ਸੀ ਕਿ ਉਹ ਦਿੱਲੀ ਤੋਂ ਆਉਣ ਵਾਲੀਆਂ ਉਡਾਣਾਂ ਅਤੇ ਰੇਲ ਗੱਡੀਆਂ ''ਤੇ ਪਾਬੰਦੀ ਲਗਾਉਣ ''ਤੇ ਵਿਚਾਰ ਕਰ ਰਹੀ ਹੈ।

ਇਹ ਵੀ ਪੜ੍ਹੋ

  • ਦਰਿਆਵਾਂ ਦੇ ਪਾਣੀ ਸੁੱਕਣ ਨਾਲ ਕਿਵੇਂ ਕੰਗਾਲ ਹੋ ਜਾਂਦੇ ਨੇ ਮੁਲਕ
  • ਅਰਮੀਨੀਆਂ ਦੀ ਸ਼ਹਿਜ਼ਾਦੀ: ਪਿਓ ਦੀ ਰਿਹਾਈ ਲਈ ਫਿਰੌਤੀ ਵਜੋਂ ਦਿੱਤੀ ਧੀ ਨੇ ਕਿਵੇਂ ਮੰਗੋਲੀਆ ਤੱਕ ਧਾਕ ਜਮਾਈ
  • ਕੋਰੋਨਾਵਾਇਰਸ: ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ 70% ਅਸਰਦਾਰ, ਭਾਰਤ ਲਈ ਇਹ ਟੀਕਾ ਜ਼ਰੂਰੀ ਕਿਉਂ

ਹਾਲਾਂਕਿ, ਬਾਅਦ ਵਿੱਚ ਇਹ ਨਿਯਮ ਜਾਰੀ ਕੀਤਾ ਗਿਆ ਕਿ ਦਿੱਲੀ, ਗੁਜਰਾਤ, ਰਾਜਸਥਾਨ ਅਤੇ ਗੋਆ ਤੋਂ ਹਵਾਈ ਅਤੇ ਰੇਲ ਰਾਹੀਂ ਆਉਣ ਵਾਲੇ ਸਾਰੇ ਯਾਤਰੀਆਂ ਦਾ ਕੋਵਿਡ -19 ਟੈਸਟ ਕਰਵਾਉਣਾ ਲਾਜ਼ਮੀ ਹੈ।

Getty Images
ਜੋ ਲੋਕ ਆਰਟੀ-ਪੀਸੀਆਰ ਟੈਸਟ ਨਹੀਂ ਕਰਾਉਂਦੇ ਉਨ੍ਹਾਂ ਦੇ ਪੈਸਿਆਂ ਨਾਲ ਏਅਰਪੋਰਟ ''ਤੇ ਟੈਸਟ ਕੀਤੇ ਜਾਣਗੇ

ਕੋਰੋਨਾ ਦੀ ਨੈਗੇਟਿਵ ਰਿਪੋਰਟ ਹੋਈ ਲਾਜ਼ਮੀ

ਜਿਹੜੇ ਲੋਕ ਹਵਾਈ ਯਾਤਰਾ ਕਰ ਰਹੇ ਹਨ ਉਨ੍ਹਾਂ ਕੋਲ ਕੋਵਿਡ -19 ਦੀ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ। ਨਾਲ ਹੀ ਯਾਤਰਾ ਤੋਂ ਤਿੰਨ ਦਿਨ ਪਹਿਲਾਂ ਆਰਟੀ-ਪੀਸੀਆਰ ਟੈਸਟ ਲਾਜ਼ਮੀ ਹੁੰਦਾ ਹੈ।

ਇਹ ਟੈਸਟ ਰਿਪੋਰਟਾਂ ਪਹਿਲਾਂ ਏਅਰਪੋਰਟ ਅਥਾਰਟੀ ਦੁਆਰਾ ਚੈੱਕ ਕੀਤੀਆਂ ਜਾਣਗੀਆਂ। ਫਿਰ ਰਿਪੋਰਟ ਮਹਾਰਾਸ਼ਟਰ ਹਵਾਈ ਅੱਡੇ ''ਤੇ ਸੌਂਪੀ ਜਾਵੇਗੀ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਜੋ ਲੋਕ ਆਰਟੀ-ਪੀਸੀਆਰ ਟੈਸਟ ਨਹੀਂ ਕਰਾਉਂਦੇ ਉਨ੍ਹਾਂ ਦੇ ਪੈਸਿਆਂ ਨਾਲ ਏਅਰਪੋਰਟ ''ਤੇ ਟੈਸਟ ਕੀਤੇ ਜਾਣਗੇ। ਇਹ ਜ਼ਿੰਮੇਵਾਰੀ ਹਵਾਈ ਅੱਡੇ ਦੇ ਪ੍ਰਸ਼ਾਸਨ ਦੀ ਹੋਵੇਗੀ।

https://www.youtube.com/watch?v=xWw19z7Edrs&t=1s

ਟੈਸਟ ਤੋਂ ਬਾਅਦ ਹੀ ਯਾਤਰੀਆਂ ਨੂੰ ਯਾਤਰਾ ਦੀ ਆਗਿਆ ਮਿਲੇਗੀ ਅਤੇ ਉਨ੍ਹਾਂ ਦਾ ਮੋਬਾਈਲ ਨੰਬਰ ਅਤੇ ਪਤਾ ਲਿਖਿਆ ਜਾਵੇਗਾ।

ਜੇ ਟੈਸਟ ਪੌਜ਼ੀਟਿਵ ਹੈ ਤਾਂ ਵਿਅਕਤੀ ਨੂੰ ਮੌਜੂਦਾ ਪ੍ਰੋਟੋਕੋਲ ਦੇ ਅਧੀਨ ਵੱਖ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਰੇਲ ਰਾਹੀਂ ਯਾਤਰਾ ਕਰਨ ਵਾਲੇ ਲੋਕਾਂ ਨੂੰ ਵੀ ਆਰਟੀ-ਪੀਸੀਆਰ ਟੈਸਟ ਕਰਵਾਉਣਾ ਪਵੇਗਾ।

ਰਾਤ ਦਾ ਕਰਫਿਊ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 37975 ਨਵੇਂ ਕੇਸ ਆਉਣ ਤੋਂ ਬਾਅਦ ਕੋਰੋਨਾਵਾਇਰਸ ਦੇ ਕੁਲ 9177841 ਕੇਸ ਹੋ ਗਏ ਹਨ। ਮਰਨ ਵਾਲਿਆਂ ਦੀ ਗਿਣਤੀ 438667 ਹੋ ਗਈ ਹੈ। 86 ਲੱਖ ਤੋਂ ਵੱਧ ਲੋਕ ਠੀਕ ਵੀ ਹੋਏ ਹਨ।

ਵੱਧ ਰਹੇ ਅੰਕੜਿਆਂ ਨੂੰ ਵੇਖਦਿਆਂ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਰਾਤ ਨੂੰ ਕਰਫਿਊ ਲਗਾਉਣ ਦਾ ਫੈਸਲਾਾ ਕੀਤਾ ਗਿਆ ਹੈ।

ਹਰਿਆਣਾ ਵਿੱਚ ਨਵੰਬਰ ਦੇ ਅਖੀਰ ਤੱਕ ਸਕੂਲ ਬੰਦ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ:

  • ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
  • ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ

https://www.youtube.com/watch?v=KQhBaLfP4Vs&t=1s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6fdb0319-219d-4c99-9fe7-18c4c9465c47'',''assetType'': ''STY'',''pageCounter'': ''punjabi.india.story.55054026.page'',''title'': ''ਕੋਰੋਨਾਵਾਇਰਸ: ਭਾਰਤ \''ਚ ਕਈ ਸੂਬਿਆਂ ਨੇ ਮੁੜ ਲਗਾਈਆਂ ਪਾਬੰਦੀਆਂ'',''published'': ''2020-11-24T08:00:19Z'',''updated'': ''2020-11-24T08:00:19Z''});s_bbcws(''track'',''pageView'');