ਕੋਰੋਨਾਵਾਇਰਸ: ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ 70% ਅਸਰਦਾਰ ਸਾਬਿਤ ਹੋਈ

11/23/2020 3:26:36 PM

ਵੱਡੇ ਪੱਧਰ ''ਤੇ ਹੋਏ ਟਰਾਇਲ ਦੇ ਨਤੀਜੇ ਦਰਸਾਉਂਦੇ ਹਨ ਕਿ ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਨੇ 70 ਫ਼ੀਸਦ ਲੋਕਾਂ ਵਿੱਚ ਕੋਵਿਡ-19 ਦੇ ਲੱਛਣਾਂ ਨੂੰ ਵਿਕਸਿਤ ਹੋਣ ਤੋਂ ਰੋਕਿਆ ਹੈ।

ਹਾਲਾਂਕਿ ਇਸ ਨੂੰ ਇੱਕ ਜਿੱਤ ਵਾਂਗ ਦੇਖਿਆ ਜਾ ਰਿਹਾ ਹੈ ਪਰ ਫਾਈਜ਼ਰ ਅਤੇ ਮੌਡਰਨਾ ਵੱਲੋਂ ਤਿਆਰ ਕੀਤੀ ਗਏ ਟੀਕੇ 95 ਫ਼ੀਸਦ ਤੱਕ ਬਚਾਅ ਕਰਨ ਵਿੱਚ ਅਸਰਦਾਰ ਸਾਬਿਤ ਹੋਏ ਹਨ।

ਆਕਸਫੋਰਡ ਟੀਕਾ ਹੋਰ ਦੋ ਟੀਕਿਆਂ ਦੇ ਮੁਕਾਬਲੇ ਵੱਧ ਸਸਤਾ, ਸਟੋਰ ਕਰਨ ਵਿੱਚ ਸੌਖਾ ਹੈ। ਇਸ ਨੂੰ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚਾਉਣਾ ਵੀ ਸੌਖਾ ਹੈ।

BBC
  • ਕੋਰੋਨਾਵਾਇਰਸ : ਕਿਵੇਂ ਕਰਦਾ ਹੈ ਹਮਲਾ ਤੇ ਸਰੀਰ ''ਚ ਕੀ ਆਉਂਦੇ ਨੇ ਬਦਲਾਅ
  • ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
  • ਮੌਡਰਨਾ : ਕੋਰੋਨਾਵਾਇਰਸ ਦੀ 95% ਅਸਰਦਾਰ ਵੈਕਸੀਨ ਦਾ ਦਾਅਵਾ

ਜੇ ਕਰ ਇਸ ਨੂੰ ਪ੍ਰਬੰਧਕਾਂ ਵਲੋਂ ਮਾਨਤਾ ਮਿਲ ਜਾਂਦੀ ਹੈ ਤਾਂ ਇਹ ਹਾਲੇ ਵੀ ਮਹਾਂਮਾਰੀ ਨਾਲ ਨਜਿੱਠਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।

ਦਿਲਚਸਪ ਡਾਟਾ ਇਹ ਵੀ ਸੁਝਾਅ ਦਿੰਦਾ ਹੈ ਕਿ ਟੀਕੇ ਦੀ ਖ਼ੁਰਾਕ ਦੀ ਮਾਤਰਾ ਵਿੱਚ ਸੁਧਾਰ ਕਰਨ ਨਾਲ ਬਚਾਅ ਨੂੰ 90 ਫ਼ੀਸਦ ਤੱਕ ਲਿਜਾਇਆ ਜਾ ਸਕਦਾ ਹੈ।

ਆਕਸਫੋਰਡ ਦੇ ਖੋਜਕਾਰਾਂ ਨੇ ਆਮਤੌਰ ''ਤੇ ਕੋਈ ਵੈਕਸੀਨ ਤਿਆਰ ਕਰਨ ਲਈ ਦਹਾਕਿਆਂ ਤੱਕ ਚੱਲਣ ਵਾਲੀ ਪ੍ਰਕਿਰਿਆ ਨੂੰ ਕਰੀਬ 10 ਮਹੀਨਿਆਂ ਵਿੱਚ ਪੂਰਾ ਕੀਤਾ ਹੈ।

ਇਹ ਵੀ ਪੜ੍ਹੋ:

  • ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
  • ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ

https://www.youtube.com/watch?v=VoebX7tbgxM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9ced4945-197e-471c-beb5-055c9b0ec023'',''assetType'': ''STY'',''pageCounter'': ''punjabi.international.story.55043029.page'',''title'': ''ਕੋਰੋਨਾਵਾਇਰਸ: ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ 70% ਅਸਰਦਾਰ ਸਾਬਿਤ ਹੋਈ'',''author'': ''ਜੇਮਸ ਗੇਲੇਘਰ '',''published'': ''2020-11-23T09:44:20Z'',''updated'': ''2020-11-23T09:44:20Z''});s_bbcws(''track'',''pageView'');