ਭਾਰਤੀ ਸਿੰਘ ਦੇ ਹੱਕ ''''ਚ ਕੀ ਦਲੀਲਾਂ ਦੇ ਰਹੇ ਪੰਜਾਬ ਦੇ ਉੱਘੇ ਕਲਾਕਾਰ - ਪ੍ਰੈਸ ਰਿਵੀਊ

11/23/2020 8:41:35 AM

ਡਰੱਗਜ਼ ਮਾਮਲੇ ''ਚ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬੇਚਿਆ ਨੂੰ ਮੁੰਬਈ ਦੀ ਅਦਾਲਤ ਨੇ 4 ਦਸੰਬਰ ਤੱਕ ਨਿਆਂਇਕ ਹਿਰਾਸਤ ''ਚ ਭੇਜਿਆ ਹੈ।

ਅੱਜ ਉਨ੍ਹਾਂ ਦੀ ਜ਼ਮਾਨਤ ਅਰਜ਼ੀ ''ਤੇ ਕੋਰਟ ਵਿੱਚ ਸੁਣਵਾਈ ਹੋਵੇਗੀ।

ਪਰ ਇਸ ਵਿਵਾਦ ਦਰਮਿਆਨ ਪੰਜਾਬ ਰੰਗਮੰਚ ਦੇ ਉੱਘੇ ਕਲਾਕਾਰ ਭਾਰਤੀ ਸਿੰਘ ਦੇ ਹੱਕ ''ਚ ਨਿਤਰ ਆਏ ਹਨ।

ਇਹ ਵੀ ਪੜ੍ਹੋ

  • ਅਰਮੀਨੀਆਂ ਦੀ ਸ਼ਹਿਜ਼ਾਦੀ: ਪਿਓ ਦੀ ਰਿਹਾਈ ਲਈ ਫਿਰੌਤੀ ਵਜੋਂ ਦਿੱਤੀ ਧੀ ਨੇ ਕਿਵੇਂ ਮੰਗੋਲੀਆ ਤੱਕ ਧਾਂਕ ਜਮਾਈ
  • ਭਾਰਤ ''ਚ ਕਦੋਂ, ਕਿੰਨੀ ਮਹਿੰਗੀ ਤੇ ਕਿਸ ਨੂੰ ਪਹਿਲਾਂ ਮਿਲੇਗੀ ਕੋਰੋਨਾ ਵੈਕਸੀਨ - 5 ਅਹਿਮ ਖ਼ਬਰਾਂ
  • ਕੋਰੋਨਾਵਾਇਰਸ ਦੀ ਵੈਕਸੀਨ ਕਦੋਂ, ਕਿੰਨੇ ਰੇਟ ਉੱਤੇ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲਣੀ

ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਉੱਘੇ ਨਾਟਕਕਾਰ ਕੇਵਲ ਧਾਲੀਵਾਲ, ਜਿਨ੍ਹਾਂ ਨੇ ਭਾਰਤੀ ਸਿੰਘ ਨਾਲ ਲੰਮਾ ਸਮਾਂ ਕੰਮ ਕੀਤਾ ਹੈ, ਨੇ ਕਿਹਾ ਕਿ ਇਹ ਗੱਲ ਸੁਣ ਕੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ।

ਉਨ੍ਹਾਂ ਕਿਹਾ, "ਭਾਰਤੀ ਸਿੰਘ ਬਹੁਤ ਹੀ ਮਿਹਨਤੀ ਕਲਾਕਾਰ ਹੈ, ਜਿਸ ਨੇ ਗਰੀਬੀ ਵਿੱਚ ਪਲ ਕੇ ਵੱਡਾ ਮੁਕਾਮ ਹਾਸਲ ਕੀਤਾ ਹੈ। ਉਸ ਨੇ ਜ਼ਿੰਦਗੀ ਵਿੱਚ ਜਿਹੜਾ ਸੰਘਰਸ਼ ਕੀਤਾ ਹੈ, ਉਸ ਨੂੰ ਇਸ ਘਟਨਾ ਕਰਕੇ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ।"

ਪੰਜਾਬ ਨਾਟਸ਼ਾਲਾ ਦੇ ਸਿਰਜਕ ਜਤਿੰਦਰ ਸਿੰਘ ਬਰਾੜ ਨੇ ਕਿਹਾ ਕਿ ਨਸ਼ਿਆ ਦਾ ਵਿਰੋਧ ਕਰਨ ਵਾਲੀ ਭਾਰਤੀ ਆਪ ਨਸ਼ਾ ਨਹੀਂ ਕਰ ਸਕਦੀ। ਇਸ ਘਟਨਾ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ।

ਪੰਜਾਬ ਵਿਚ ਰੇਲ ਸੇਵਾਵਾਂ ਮੁੜ ਸ਼ੁਰੂ ਕਰਨ ਦੀ ਬਣੀ ਯੋਜਨਾ

ਰੇਲਵੇ 23 ਨਵੰਬਰ ਤੋਂ ਹੋਲੀ ਰਫ਼ਤਾਰ ਨਾਲ ਚੱਲਣ ਵਾਲੀਆਂ ਮਾਲ ਰੇਲ ਗੱਡੀਆਂ ਨਾਲ ਪੰਜਾਬ ਵਿਚ ਮੁੜ ਸੰਚਾਲਨ ਦੀ ਯੋਜਨਾ ਬਣਾ ਰਿਹਾ ਹੈ। ਰੇਲਵੇ ਨੇ ਇਹ ਗੱਲ ਐਤਵਾਰ ਨੂੰ ਜਾਰੀ ਇਕ ਬਿਆਨ ਵਿਚ ਕਹੀ ਹੈ।

ਇੰਡੀਅਨ ਐਕਸਪ੍ਰੈਸ ਅਖ਼ਬਾਰ ਮੁਤਾਬ਼ਕ, ਪੰਜਾਬ ਦੇ ਕਿਸਾਨਾਂ ਵੱਲੋਂ ਵਿਵਾਦਪੂਰਨ ਖ਼ੇਤੀ ਕਾਨੂੰਨਾਂ ਵਿਰੁੱਧ ਆਪਣਾ ਅੰਦੋਲਨ 15 ਦਿਨਾਂ ਲਈ ਮੁਅੱਤਲ ਕਰਨ ਦੇ ਫੈਸਲੇ ਅਤੇ ਪੰਜਾਬ ਸਰਕਾਰ ਵੱਲੋਂ ਭਰੋਸਾ ਜਤਾਉਣ ਤੋਂ ਬਾਅਦ ਰੇਲ ਮੰਤਰਾਲੇ ਨੇ ਮੁੜ ਤੋਂ ਪੰਜਾਬ ਵਿੱਚ ਰੇਲ ਸੇਵਾਵਾਂ ਸ਼ੁਰੂ ਕੀਤੀਆਂ ਹਨ।

https://www.youtube.com/watch?v=xWw19z7Edrs&t=1s

ਉੱਤਰੀ ਰੇਲਵੇ ਨੇ ਇਕ ਬਿਆਨ ਵਿੱਚ ਕਿਹਾ ਕਿ ਰੇਲ ਸੇਵਾਵਾਂ ਦੀ ਬਹਾਲੀ ਲਈ ਇੱਕ ਆਰਜ਼ੀ ਯੋਜਨਾ ਤਿਆਰ ਕੀਤੀ ਗਈ ਹੈ।

ਯੋਜਨਾ ਦੇ ਅਨੁਸਾਰ, ਮਾਲ ਗੱਡੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ 23 ਨਵੰਬਰ ਤੋਂ ਵੱਧ ਤੋਂ ਵੱਧ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਰੇਲਾਂ ਚੱਲਣਗੀਆਂ।

ਰੇਲਵੇ 23 ਨਵੰਬਰ ਦੀ ਸ਼ਾਮ ਤੋਂ 29 ਨਵੰਬਰ ਤੱਕ 17 ਜੋੜੀਆਂ ਰੇਲ ਗੱਡੀਆਂ ਚਲਾਏਗੀ।

ਕੋਰੋਨਾਵਾਇਰਸ ਦੀ ਸੰਭਾਵੀ ਦੂਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਪਹੁੰਚੀ ਕੇਂਦਰੀ ਟੀਮ

Getty Images
ਕੇਂਦਰ ਸਰਕਾਰ ਨੇ ਕੋਰੋਨਾਵਾਇਰਸ ਦੀ ਸੰਭਾਵੀ ਦੂਜੀ ਲਹਿਰ ਤੋਂ ਪਹਿਲਾਂ ਪੰਜਾਬ ''ਚ ਉੱਚ ਪੱਧਰੀ ਟੀਮ ਭੇਜੀ ਹੈ

ਜਿਥੇ ਇੱਕ ਪਾਸੇ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ, ਉੱਥੇ ਹੀ ਹੁਣ ਪਿਛਲੇ ਤਿੰਨ ਹਫ਼ਤਿਆਂ ''ਚ ਕਰੀਬ 60 ਫ਼ੀਸਦ ਕੋਰੋਨਾ ਕੇਸ ਵਧੇ ਹਨ।

ਕੇਂਦਰ ਸਰਕਾਰ ਨੇ ਕੋਰੋਨਾਵਾਇਰਸ ਦੀ ਸੰਭਾਵੀ ਦੂਜੀ ਲਹਿਰ ਤੋਂ ਪਹਿਲਾਂ ਪੰਜਾਬ ''ਚ ਉੱਚ ਪੱਧਰੀ ਟੀਮ ਭੇਜੀ ਹੈ। ਪੰਜਾਬ ਤੋਂ ਇਲਾਵਾ ਇਹ ਟੀਮਾਂ ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ''ਚ ਵੀ ਭੇਜੀਆਂ ਗਈਆਂ ਹਨ।

ਇਹ ਵੀ ਪੜ੍ਹੋ

  • ਕੋਰੋਨਾਵਾਇਰਸ ਦੇ ਲੱਛਣ: ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?
  • ਕੋਰੋਨਾਵਾਇਰਸ: ਕੌਣ-ਕੌਣ ਲੱਭ ਰਿਹਾ ਹੈ ਇਲਾਜ ਅਤੇ ਗੱਲ ਕਿੱਥੇ ਪਹੁੰਚੀ ਹੈ?
  • ਕੋਰੋਨਾਵਾਇਰਸ: WHO ਦੀਆਂ ਖਾਣ-ਪੀਣ ਬਾਰੇ 5 ਹਦਾਇਤਾਂ

ਟ੍ਰਿਬਿਊਨ ਅਖ਼ਬਾਰ ਮੁਤਾਬ਼ਕ, ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਹਰਿਆਣਾ, ਰਾਜਸਥਾਨ, ਗੁਜਰਾਤ, ਮਣੀਪੁਰ ਅਤੇ ਛਤੀਸਗੜ੍ਹ ਵਿੱਚ ਵੀ ਅਜਿਹੀਆਂ ਟੀਮਾਂ ਭੇਜੀਆਂ ਸਨ।

ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਉਹ ਸੂਬੇ ਹਨ ਜਿਥੇ ਕੋਰੋਨਾਵਾਇਰਸ ਦੀ ਲਾਗ ਦੇ ਐਕਟਿਵ ਕੇਸ ਵੱਧ ਰਹੇ ਹਨ।

ਦੂਜੇ ਪਾਸੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰੀ ਟੀਮਾਂ ਸਮੇਂ-ਸਮੇਂ ''ਤੇ ਜਾਇਜ਼ਾ ਲੈਣ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਨੂੰ ਲੈ ਕੇ ਮੌਜੂਦਾ ਹਾਲਾਤ ਕੰਟਰੋਲ ''ਚ ਹਨ। ਸੈਪਲਿੰਗ ਤੇ ਟੈਸਟਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।

ਇਹ ਵੀ ਪੜ੍ਹੋ:

  • ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
  • ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ

https://www.youtube.com/watch?v=MfkOm-qfm5U

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c1311d6d-bec9-4491-a0cb-995951324ff6'',''assetType'': ''STY'',''pageCounter'': ''punjabi.india.story.55039642.page'',''title'': ''ਭਾਰਤੀ ਸਿੰਘ ਦੇ ਹੱਕ \''ਚ ਕੀ ਦਲੀਲਾਂ ਦੇ ਰਹੇ ਪੰਜਾਬ ਦੇ ਉੱਘੇ ਕਲਾਕਾਰ - ਪ੍ਰੈਸ ਰਿਵੀਊ'',''published'': ''2020-11-23T02:58:40Z'',''updated'': ''2020-11-23T02:58:40Z''});s_bbcws(''track'',''pageView'');