ਡੇਰਾ ਪ੍ਰੇਮੀ ਕਤਲ: ਡੇਰਾ ਪ੍ਰੇਮੀ ਦਾ ਕਤਲ: ਇਸ ਗਰੁੱਪ ਨੇ ਲਈ ਕਤਲ ਦੀ ਜ਼ਿੰਮੇਵਾਰੀ - ਪ੍ਰੈੱਸ ਰਿਵੀਓ

11/22/2020 9:56:33 AM

ਬਠਿੰਡਾ ਦੇ ਪਿੰਡ ਭਗਤਾ ਭਾਈ ਦੇ 55 ਸਾਲਾ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਸੁੱਖਾ ਗਿੱਲ ਲੰਮੇ ਗਰੁੱਪ ਨੇ ਲਈ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇੱਕ ਫੇਸਬੁੱਕ ਪੋਸਟ ਵਿੱਚ ਸੁੱਖਾ ਗਿੱਲ ਲੰਮੇ ਨੇ ਦਾਅਵਾ ਕੀਤਾ ਹੈ ਕਿ ਇਹ ਕਤਲ ਉਸ ਦੇ ਸਾਥੀ ਹਰਜਿੰਦਰ ਸਿੰਘ ਅਤੇ ਅਮਨ ਨੇ ''2015 ਵਿੱਚ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਦਲੇ'' ਵਜੋਂ ਕੀਤਾ ਗਿਆ ਹੈ।

ਦਰਅਸਲ ਮਨੋਹਰ ਦੇ ਬੇਟੇ ਜਿਮੀ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ ਮੌਜੂਦਾ ਸਮੇਂ ਵਿੱਚ ਜ਼ਮਾਨਤ ਉੱਤੇ ਬਾਹਰ ਹੈ।

ਜਿਮੀ ਨੂੰ 2015 ਵਿਚ ਗੁਰੂਸਰ ਵਿਚ ਵਾਪਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦੇ ਮਾਮਲੇ ਵਿਚ ਮੁਲਜ਼ਮ ਨਾਮਜ਼ਦ ਕੀਤਾ ਗਿਆ ਸੀ। ਪਰ ਇਸੇ ਸਾਲ ਮਈ ਮਹੀਨੇ ਵਿਚ ਉਸਨੂੰ ਅਦਾਲਤ ਨੇ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ ਸੀ।

ਹਾਲਾਂਕਿ, ਮਰਹੂਮ ਮਨੋਹਰ ਅਰੋੜਾ ਦਾ ਕਿਸੇ ਵੀ ਮਾਮਲੇ ਵਿੱਚ ਨਾਮ ਨਹੀਂ ਸੀ, ਡੇਰਾ ਪ੍ਰੇਮੀਆਂ ਦਾ ਇਲਜ਼ਾਮ ਹੈ ਕਿ ਜਿਹੜੇ ਦੋਸ਼ ਸਾਬਿਤ ਨਹੀਂ ਹੋਏ ਅਤੇ ਉਨ੍ਹਾਂ ਦੀ ਕਾਨੂੰਨੀ ਲੜਾਈ ਲ਼ੜਨ ਕਰਕੇ ਇਹ ਕਤਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ-

  • ਕੋਰੋਨਾਵਾਇਰਸ ਵੈਕਸੀਨ: ਟੀਕਾ ਕਦੋਂ, ਕਿੰਨੇ ਰੇਟ ਉੱਤੇ ਅਤੇ ਕਿਸਨੂੰ ਸਭ ਤੋਂ ਪਹਿਲਾਂ ਮਿਲੇਗਾ
  • ਭਾਰਤੀ ਸਿੰਘ: ''ਮਾਂ 22 ਸਾਲ ਦੀ ਉਮਰ ਚ ਵਿਧਵਾ ਹੋ ਗਈ ਸੀ ਤੇ ਅਸੀਂ ਹਰ ਤਿਓਹਾਰ ਵਾਲੇ ਦਿਨ ਰੋਂਦੇ ਸੀ''
  • ਡੇਰਾ ਪ੍ਰੇਮੀ ਦਾ ਕਤਲ: ਪ੍ਰੇਮੀਆਂ ਦਾ ਧਰਨਾ ਜਾਰੀ, ਮਨਾਉਣ ਲਈ ਪ੍ਰਸਾਸ਼ਨ ਦੇ ਯਤਨ ਫੇਲ੍ਹ

ਭਾਜਪਾ, ਬਿਨਾਂ ਭਾਈਵਾਲੀ ਦੇ ਕੋਈ ਸੀਟ ਨਹੀਂ ਜਿੱਤ ਸਕਦੀ- ਕੈਪਟਨ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਵੱਲੋਂ ਪੰਜਾਬ ਦੀਆਂ ਸਾਰੀਆਂ ਸੀਟਾਂ ਉੱਤੇ ਇਕੱਲੇ ਚੋਣ ਲੜਨ ਦੇ ਫ਼ੈਸਲੇ ਦਾ ਸੁਆਗਤ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਭਜਾਪਾ ਬਿਨਾਂ ਭਾਈਵਾਲੀ ਦੇ ਪੰਜਾਬ ਵਿੱਚੋਂ ਕੋਈ ਵੀ ਸੀਟ ਹਾਸਿਲ ਨਹੀਂ ਕਰ ਸਕਦੀ।

Getty Images
ਕੈਪਟਨਾ ਕੀ ਭਾਜਪਾ ਵੱਲੋਂ ਪੰਜਾਬ ਵਿੱਚ ਇਕੱਲੇ ਚੋਣਾਂ ਦਾ ਲੜ ਦਾ ਕੀਤਾ ਸੁਆਗਤ ਕਿਹਾ, ਪਾਰਟੀ ਨੂੰ ਕੋਈ ਖ਼ਤਰਾ ਨਹੀਂ ਹੈ

ਉਨ੍ਹਾਂ ਨੇ ਕਿਹਾ ਹੈ ਕਾਂਗਰਸ ਲਈ ਸੂਬੇ ਵਿੱਚ ਕੋਈ ਚੁਣੌਤੀ ਨਹੀਂ ਹੈ, ਹਾਲਾਂਕਿ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਵੀ ਕੋਈ ਖ਼ਤਰਾ ਨਹੀਂ ਪੈਦਾ ਕੀਤਾ।

ਸ਼ੌਰਿਆ ਚੱਕਰ ''ਵਾਪਸ'' ਕਰੇਗਾ ਕਾਮਰੇਡ ਬਲਵਿੰਦਰ ਸਿੰਘ ਦਾ ਪਰਿਵਾਰ

ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਜੇ ਕਤਲ ਦੀ ਸਾਜ਼ਿਸ਼ ਘੜਨ ਵਾਲੇ ਨੂੰ ਛੇਤੀ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਸ਼ੌਰਿਆ ਚੱਕਰ ਮੋੜ ਦੇਣਗੇ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤੇ ਜਾਣ ਕਾਰਨ ਬਲਵਿੰਦਰ ਦੇ ਪਰਿਵਾਰ ਨੇ ਕਿਹਾ ਹੈ ਕਿ ਜੇ ਜਲਦੀ ਸਾਜ਼ਿਸ਼ ਘੜਨ ਵਾਲੇ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਸ਼ੌਰਿਆ ਚੱਕਰ ਰਾਸ਼ਟਰਪਤੀ ਨੂੰ ਵਾਪਸ ਭੇਜ ਦੇਣਗੇ।

ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਾਮਰੇਡ ਬਲਵਿੰਦਰ ਸਿੰਘ ਦੀ ਪਤਨੀ ਜਗਦੀਸ਼ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਹਾਲੇ ਵੀ ਪੂਰੀ ਸੁਰੱਖਿਆ ਨਹੀਂ ਮਿਲੀ।

ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਪੁਲਿਸ ਵੱਲੋਂ 3 ਸੁਰੱਖਿਆ ਗਾਰਡ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਹਾਲੇ ਤੱਕ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਮਿਲਿਆ।

https://www.youtube.com/watch?v=xWw19z7Edrs

ਕੋਰੋਨਵਾਇਰਸ ਦੀ ਚਪੇਟ ਕਾਰਨ ਕਈ ਪਰਿਵਾਰ ਗਰੀਬੀ ਰੇਖਾ ਤੋਂ ਹੇਠਾ ਖਿਸਕੇ

ਸੰਸਦ ਦੀ ਕਮੇਟੀ ਨੇ ਦੇਖਿਆ ਹੈ ਕਿ ਕੋਵਿਡ-19 ਦੀ ਚਪੇਟ ਵਿੱਚ ਆਉਣ ਕਾਰਨ ਅਚਨਚੇਤ ਪਏ ਖਰਚੇ ਨੇ ਕਈ ਪਰਿਵਾਰਾਂ ਨੂੰ ਗਰੀਬੀ ਰੇਖਾ ਤੋਂ ਹੇਠਾਂ ਲਿਆ ਸੁੱਟਿਆ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪੈਨਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਦੀ ਵੰਡ ''ਤੇ ਗੰਭੀਰ ਅਸਰ ਪਿਆ ਹੈ, ਕਿਉਂਕਿ ਲੌਕਡਾਊਨ ਕਾਰਨ ਕਈ ਓਪੀਡੀਸ ਨੂੰ ਬੰਦ ਕਰ ਦਿੱਤਾ ਗਿਆ ਸੀ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਉੱਤੇ ਸੰਸਦੀ ਸਥਾਈ ਕਮੇਟੀ ਨੇ ਨੋਵਲ ਕੋਰੋਨਾਵਾਇਰਸ ਨੂੰ ਰੋਕਣ ਅਤੇ ਇਸ ਦੇ ਅਸਰ ਨੂੰ ਘੱਟ ਕਰਨ ਲਈ ਸਰਕਾਰ ਦੀਆਂ ਪ੍ਰਤੀਕਿਰਿਆਵਾਂ ਦਾ ਮੁਲੰਕਣ ਕੀਤਾ ਹੈ।

Getty Images
ਕੋਰੋਨਾਵਾਇਰਸ ਕਰਕੇ ਕਈ ਪਰਿਵਾਰ ਗਰੀਬੀ ਹੇਠਾਂ ਤੋਂ ਥੱਲੇ ਆਏ

ਕਮੇਟੀ ਨੇ ਆਪਣੀ ਰਿਪੋਰਟ ''ਦਿ ਆਊਟਬ੍ਰੇਕ ਆਫ ਪੈਨਡੇਮਿਕ ਕੋਵਿਡ-19 ਅਤੇ ਇਸਟ ਮੈਨੇਜਮੈਂਟ'' ਨੂੰ ਰਾਜ ਸਭਾ ਚੇਅਰਮੈਨ ਵੈਂਕਇਆ ਨਾਇਡੂ ਨੂੰ ਸੌਂਪ ਦਿੱਤਾ ਹੈ।

ਇਹ ਮਹਾਮਾਰੀ ਆਉਣ ਤੋਂ ਬਾਅਦ ਪਹਿਲੇ ਅਧਿਕਾਰਤ ਮੁਲੰਕਣ ਵਿੱਚੋਂ ਇੱਕ ਹੈ। ਇਸ ਵਿੱਚ ਹਸਪਤਾਲ, ਇਲਾਜ, ਨਿਰੀਖਣ ਅਤੇ ਲਾਗਤ ਸਣੇ ਸਰਕਾਰ ਵੱਲੋਂ ਸੰਕਟ ਨਾਲ ਨਜਿੱਠਣ ਲਈ ਹਰੇਕ ਪਹਿਲੂ ਉੱਤੇ ਝਾਤ ਮਾਰੀ ਗਈ ਹੈ।

ਇਹ ਵੀ ਪੜ੍ਹੋ:

  • ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
  • ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ

https://www.youtube.com/watch?v=B22wyLs-cdQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e01f9753-8024-40c0-b2a0-bd2a057335e0'',''assetType'': ''STY'',''pageCounter'': ''punjabi.india.story.55033137.page'',''title'': ''ਡੇਰਾ ਪ੍ਰੇਮੀ ਕਤਲ: ਡੇਰਾ ਪ੍ਰੇਮੀ ਦਾ ਕਤਲ: ਇਸ ਗਰੁੱਪ ਨੇ ਲਈ ਕਤਲ ਦੀ ਜ਼ਿੰਮੇਵਾਰੀ - ਪ੍ਰੈੱਸ ਰਿਵੀਓ'',''published'': ''2020-11-22T04:12:49Z'',''updated'': ''2020-11-22T04:12:49Z''});s_bbcws(''track'',''pageView'');