ਕੋਰੋਨਾ ਵੈਕਸੀਨ ਜਨਤਾ ਤੱਕ ਪਹੁੰਚਾਉਣ ਬਾਰੇ ''''ਮੋਦੀ ਸਰਕਾਰ ਦੀ ਯੋਜਨਾ''''

11/22/2020 6:41:32 AM

ਇੱਕ ਪਾਸੇ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਸ਼ੁੱਕਰਵਾਰ ਨੂੰ ਕੋਰੋਨਾ ਦੀ ਸੰਭਾਵੀ ਵੈਕਸੀਨ ਕੋਵੈਕਸੀਨ ਲਵਾਈ, ਜੋ ਕਿ ਟ੍ਰਾਇਲ ਦੇ ਤੀਜੇ ਪੜਾਅ ਵਿੱਚ ਹੈ। ਦੂਜੇ ਪਾਸੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਦਾਅਵਾ ਕੀਤਾ ਕਿ ਕੁਝ ਹੀ ਮਹੀਨਿਆਂ ਵਿੱਚ ਕੋਰੋਨਾ ਵੈਕਸੀਨ ਬਣ ਕੇ ਤਿਆਰ ਹੋ ਜਾਵੇਗੀ।

ਇਸੇ ਦੌਰਾਨ ਸੀਰਮ ਇੰਸਟਿਚੀਊਟ ਆਫ਼ ਇੰਡੀਆ ਵੱਲੋਂ ਕੋਰੋਨਾ ਦੇ ਟੀਕੇ ਦੀ ਕੀਮਤ ਵਧਾ ਦਿੱਤੀ ਗਈ ਹੈ।

ਸੰਸਥਾਨ ਦੇ ਮੁਤਾਬਕ ਹੁਣ ਇਸ ਦਵਾਈ ਦੀ ਕੀਮਤ 500 ਤੋਂ 600 ਰੁਪਏ ਦੇ ਵਿਚਕਾਰ ਹੋਵੇਗੀ।

ਇਹ ਵੀ ਪੜ੍ਹੋ

  • ਡੇਰਾ ਪ੍ਰੇਮੀ ਦੇ ਕਤਲ ਦੇ ਰੋਸ ਵਜੋਂ ਡੇਰਾ ਪ੍ਰੇਮੀਆਂ ਨੇ ਹਾਈਵੇ ਕੀਤਾ ਜਾਮ, ਕਹਿੰਦੇ, ‘ਸਾਨੂੰ ਇਨਸਾਫ਼ ਚਾਹੀਦਾ’
  • ਪ੍ਰਸਤਾਵਿਤ ਬਿਜਲੀ ਸੋਧ ਬਿੱਲ-2020 ਕੀ ਹੈ ਅਤੇ ਕਿਉਂ ਹੋ ਰਿਹਾ ਹੈ ਇਸ ਦਾ ਪੰਜਾਬ ''ਚ ਵਿਰੋਧ
  • ਇੱਕ ਅਧਿਆਪਕ ਦੀ ਟਿਊਸ਼ਨ ਨਾਲ ਕਿਵੇਂ ‘ਕੋਰੋਨਾ ਫੈਲਿਆ’ ਤੇ ਕੋਰੋਨਾ ਵੇਲੇ ਸਕੂਲ ਚਲਾਉਣ ਬਾਰੇ ਕੀ ਸੋਚਦੇ ਮਾਹਿਰ

ਖ਼ਬਰਾਂ ਮੁਤਾਬਕ, ਕੋਰੋਨਾ ਤੋਂ ਅਸਰਦਾਰ ਬਚਾਅ ਲਈ ਦੋ ਤੋਂ ਤਿੰਨ ਹਫ਼ਤਿਆਂ ਦੇ ਫ਼ਰਕ ਨਾਲ ਦੋ ਟੀਕੇ ਲਾਉਣੇ ਪੈ ਸਕਦੇ ਹਨ।

ਇਨ੍ਹਾਂ ਸਾਰੀਆਂ ਖ਼ਬਰਾਂ ਤੋਂ ਬਾਅਦ ਭਾਰਤ ਵਿੱਚ ਕੋਰੋਨਾ ਦਾ ਟੀਕਾ ਲੋਕਾਂ ਤੱਕ ਕਿਵੇਂ ਪਹੁੰਚੇਗਾ, ਇਸ ਬਾਰੇ ਚਰਚਾ ਸ਼ੁਰੂ ਹੋ ਗਈ ਹੈ।

Getty Images
ਭਾਰਤ ਵਿੱਚ ਕੋਰੋਨਾ ਵੈਕਸੀਨ ਲਈ ਭਾਰਤ ਸਰਕਾਰ ਨੇ ਪੁੱਠੀ ਗਿਣਤੀ ਸ਼ੁਰੂ ਕਰ ਦਿੱਤੀ ਹੈ

''ਭਾਰਤ ਸਰਕਾਰ ਦਾ ਪਲਾਨ''

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਉਮੀਦ ਜਤਾਈ ਹੈ ਕਿ ਸਾਲ 2021 ਦੇ ਸ਼ੁਰੂਆਤੀ 2-3 ਮਹੀਨਿਆਂ ਵਿੱਚ ਵੈਕਸੀਨ ਮਿਲਣੀ ਸ਼ੁਰੂ ਹੋ ਜਾਵੇਗੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ''ਅਗਸਤ-ਸਤੰਬਰ ਤੱਕ ਅਸੀਂ 30 ਕਰੋੜ ਲੋਕਾਂ ਨੂੰ ਵੈਕਸੀਨ ਦੇਣ ਦੀ ਸਥਿਤੀ ਵਿੱਚ ਹੋਵਾਂਗੇ।''

ਇਸ ਦਾ ਮਤਲਬ ਹੈ ਕਿ ਭਾਰਤ ਵਿੱਚ ਕੋਰੋਨਾ ਵੈਕਸੀਨ ਲਈ ਭਾਰਤ ਸਰਕਾਰ ਨੇ ਪੁੱਠੀ ਗਿਣਤੀ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਪਹਿਲਾਂ ਅਮਰੀਕੀ ਕੰਪਨੀ ਮੌਡਰਨਾ ਨੇ ਵੈਕਸੀਨ ਟ੍ਰਾਇਲ ਦੇ ਸ਼ੁਰੂਆਤੀ ਨਤੀਜਿਆਂ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਕੋਵਿਡ-19 ਵੈਕਸੀਨ ਤੋਂ ਸੁਰੱਖਿਆ ਦੇਣ ਵਾਲੀ ਵੈਕਸੀਨ 95 ਫ਼ੀਸਦੀ ਤੱਕ ਸਫ਼ਲ ਹੈ।

ਕੁਝ ਦਿਨ ਪਹਿਲਾਂ ਹੀ ਦਵਾਈ ਨਿਰਮਾਤਾ ਕੰਪਨੀ ਫਾਇਜ਼ਰ ਨੇ ਆਪਣੀ ਵੈਕਸੀਨ ਦੇ 90 ਫ਼ੀਸਦੀ ਲੋਕਾਂ ਉੱਪਰ ਸਫ਼ਲ ਰਹਿਣ ਦੀ ਜਾਣਕਾਰੀ ਦਿੱਤੀ।

ਵੀਰਵਾਰ ਨੂੰ ਖ਼ਬਰ ਆਈ ਕਿ ਆਕਸਫੋਰਡ ਯੂਨੀਵਰਸਿਟੀ ਦੇ ਕੋਰੋਨਾ ਵੈਕਸੀਨ ਦੇ ਟ੍ਰਾਇਲ ਵਿੱਚ ਵੀ ਬਜ਼ੁਰਗਾਂ ਉੱਪਰ ਟੀਕਾ ਕਾਰਗਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਮੌਡਰਨਾ ਵੈਕਸੀਨ ਨੂੰ ਸਟੋਰ ਕਰਨ ਲਈ ਮਨਫ਼ੀ 20 ਡਿਗਰੀ ਅਤੇ ਫਾਇਜ਼ਰ ਵੈਕਸੀਨ ਲਈ ਮਨਫ਼ੀ 70 ਤੋਂ 80 ਡਿਗਰੀ ਤਾਪਮਾਨ ਦੀ ਲੋੜ ਪਵੇਗੀ।

https://www.youtube.com/watch?v=xWw19z7Edrs&t=1s

ਜਿਸ ਲਈ ਭਾਰਤ ਸਰਕਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਭਾਰਤ ਵਿੱਚ ਬੱਚਿਆਂ ਲਈ ਜਿਹੜੇ ਟੀਕਾਕਰਣ ਮਿਸ਼ਨ ਚਲਾਏ ਜਾਂਦੇ ਹਨ, ਉਨ੍ਹਾਂ ਨੂੰ ਸਟੋਰ ਕਰਨ ਲਈ ਸਟੋਰੇਜ ਚੇਨ ਦੇਸ਼ ਵਿੱਚ ਪਹਿਲਾਂ ਤੋਂ ਮੌਜੂਦ ਹੈ।

ਪਰ ਉਹ ਚੇਨ ਮੌਡਰਨਾ ਅਤੇ ਫਾਇਜ਼ਰ ਲਈ ਉਪਯੋਗੀ ਨਹੀਂ ਹੋਵੇਗੀ। ਇਸ ਲਈ ਭਾਰਤ ਸਰਕਾਰ ਆਕਸਫੋਰਡ ਵਾਲੇ ਟੀਕੇ ਅਤੇ ਭਾਰਤ ਵਿੱਚ ਬਣਨ ਵਾਲੇ ਟੀਚੇ ਉੱਪਰ ਨਜ਼ਰਾਂ ਲਾਈ ਬੈਠੀ ਹੈ।

ਜਿਸ ਨੂੰ ਸਧਾਰਨ ਫਰਿਜ ਵਿੱਚ ਸਟੋਰ ਕੀਤਾ ਜਾ ਸਕਦਾ ਹੈ।

Getty Images
ਭਾਰਤ ਸਰਕਾਰ ਨੇ ਸੀਰਮ ਇੰਸਟੀਚਿਊਟ ਨਾਲ ਕਿਸ ਕਿਸਮ ਦਾ ਸਮਝੌਤਾ ਹੈ ਇਸ ਬਾਰੇ ਦੋਵਾਂ ਪੱਖਾਂ ਵੱਲੋਂ ਹਾਲੇ ਕੁਝ ਸਾਫ਼ ਨਹੀਂ ਕੀਤਾ ਗਿਆ ਹੈ

ਭਾਰਤ ਦੀ ਜਨਸੰਖਿਆ ਤੇ ਵੈਕਸੀਨ ਦੀ ਡੋਜ਼

ਸੀਰਮ ਇੰਸਟੀਚਿਊਟ ਆਫ਼ ਇੰਡੀਆ ਦਾ ਦਾਅਵਾ ਹੈ ਕਿ ਉਹ ''ਅੱਜ ਵੀ ਹਰ ਮਹੀਨੇ ਪੰਜ ਕਰੋੜ ਤੋਂ ਛੇ ਕਰੋੜ ਵੈਕਸੀਨ ਡੋਜ਼ ਬਣਾਉਣ ਦੀ ਸਥਿਤੀ ਵਿੱਚ ਹੈ।''

ਸੰਸਥਾਨ ਮੁਤਾਬਕ, ਫਰਵਰੀ 2021 ਤੱਕ ਉਨ੍ਹਾਂ ਦੀ ਸਮਰੱਥਾ 10 ਕਰੋੜ ਵੈਕਸੀਨ ਡੋਜ਼ ਪ੍ਰਤੀ ਮਹੀਨੇ ਦੀ ਹੋ ਜਾਵੇਗੀ।

ਭਾਰਤ ਸਰਕਾਰ ਨੇ ਸੀਰਮ ਇੰਸਟੀਚਿਊਟ ਨਾਲ ਕਿਸ ਕਿਸਮ ਦਾ ਸਮਝੌਤਾ ਕੀਤਾ ਹੈ,ਇਸ ਬਾਰੇ ਦੋਵਾਂ ਪੱਖਾਂ ਵੱਲੋਂ ਹਾਲੇ ਕੁਝ ਸਾਫ਼ ਨਹੀਂ ਕੀਤਾ ਗਿਆ ਹੈ।

ਪਰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਇੰਨਾ ਜ਼ਰੂਰ ਕਿਹਾ ਹੈ ਕਿ ''ਭਾਰਤ ਸਰਕਾਰ ਨੇ ਜੁਲਾਈ 2021 ਤੱਕ ਉਨ੍ਹਾਂ ਤੋਂ 100 ਮਿਲੀਅਨ ਟੀਕੇ ਦੀਆਂ ਖੁਰਾਕਾਂ ਦੀ ਮੰਗ ਕੀਤੀ ਹੈ''।

ਜੁਲਾਈ 2021 ਤੱਕ, ਕੇਂਦਰ ਸਰਕਾਰ ਨੇ 300 ਮਿਲੀਅਨ ਵੈਕਸੀਨ ਦੀਆਂ ਖੁਰਾਕਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ।

ਇਹ ਹੁਣ ਕਿਸੇ ਨੂੰ ਪਤਾ ਨਹੀਂ ਹੈ ਕਿ ਭਾਰਤ ਸਰਕਾਰ ਸੀਰਮ ਇੰਸਟੀਚਿਊਟ ਤੋਂ ਸਾਰੀ ਖੁਰਾਕ ਲਵੇਗੀ ਜਾਂ ਕੁਝ ਹੋਰ ਪ੍ਰਬੰਧ ਵੀ ਕੀਤਾ ਗਿਆ ਹੈ।

ਅਦਾਰ ਪੂਨਾਵਾਲਾ ਨੇ ਇੰਨਾ ਜ਼ਰੂਰ ਕਿਹਾ ਹੈ ਕਿ ''ਅਸੀਂ ਆਪਣੇ ਪੱਖ ਤੋਂ ਪੂਰੀ ਤਰ੍ਹਾਂ ਤਿਆਰੀ ਕਰ ਲਈ ਹੈ ਕਿ ਅਸੀਂ ਜੁਲਾਈ ਤੱਕ ਭਾਰਤ ਸਰਕਾਰ ਨੂੰ 300 ਮਿਲੀਅਨ ਖੁਰਾਕਾਂ ਦੀ ਪੇਸ਼ਕਸ਼ ਕਰ ਸਕਦੇ ਹਾਂ''।

ਇਸ ਤੋਂ ਇਲਾਵਾ, ਸੀਰਮ ਇੰਸਟੀਚਿਊਟ, ਵਿਸ਼ਵ ਸਿਹਤ ਸੰਗਠਨ ਦੁਆਰਾ ਵਿਸ਼ਵ ਭਰ ਵਿਚ ਵੈਕਸੀਨ ਪਹੁੰਚਾਉਣ ਲਈ ਚੁੱਕੀ ਗਈ ਪਹਿਲ ''ਕੋਵੈਕਸ'' ਦਾ ਵੀ ਇਕ ਹਿੱਸਾ ਹੈ।

ਉਨ੍ਹਾਂ ਨੇ ਆਪਣੀ ਤਰਫੋਂ ਵੈਕਸੀਨ ਦੇਣ ਦਾ ਵਾਅਦਾ ਵੀ ਕੀਤਾ ਹੈ ਤਾਂ ਜੋ ਟੀਕਾ ਹਰ ਦੇਸ਼ ਦੇ ਲੋੜਵੰਦਾਂ ਤੱਕ ਪਹੁੰਚ ਸਕੇ।

PA Media
ਰੂਸ ਦੀ ਵੈਕਸੀਨ ਦਾ ਵੀ ਭਾਰਤ ਵਿਚ ਟ੍ਰਾਇਲ ਕੀਤੇ ਜਾਣ ਦੀ ਉਮੀਦ ਹੈ

''ਵੈਕਸੀਨ ਦੀ ਖੁਸ਼ਖ਼ਬਰੀ'' ਪਹਿਲਾਂ ਕਿੱਥੋਂ ਆਉਣ ਦੀ ਉਮੀਦ

ਇਸ ਸਮੇਂ ਭਾਰਤ ਵਿਚ ਪੰਜ ਵੱਖ-ਵੱਖ ਕੋਰੋਨਾ ਵੈਕਸੀਨ ਦੇ ਟ੍ਰਾਇਲ ਚੱਲ ਰਹੇ ਹਨ। ਇਨ੍ਹਾਂ ਵਿੱਚੋਂ ਦੋ ਤੀਜੇ ਅਤੇ ਐਡਵਾਂਸ ਪੜਾਅ ਵਿੱਚ ਹਨ।

ਸੀਰਮ ਇੰਸਟੀਚਿਊਟ ਨੇ ਆਕਸਫੋਰਡ ਵੈਕਸੀਨ ਤੋਂ ਇਲਾਵਾ, ਵਿਸ਼ਵ ਭਰ ਵਿੱਚ ਬਣ ਰਹੇ ਚਾਰ ਹੋਰ ਵੈਕਸੀਨ ਬਣਾਉਣ ਵਾਲੀਆਂ ਸੰਸਥਾਵਾਂ ਨਾਲ ਵੈਕਸੀਨ ਦੇ ਉਤਪਾਦਨ ਦਾ ਕਰਾਰ ਕੀਤਾ ਹੈ।

ਅਦਾਰ ਪੂਨਾਵਾਲਾ ਕਹਿੰਦੇ ਹਨ, "ਸਾਡਾ ਕਰਾਰ ਜਿਨ੍ਹਾਂ ਨਾਲ ਹੋਇਆ ਹੈ, ਉਨ੍ਹਾਂ ਵਿੱਚ ਕੁਝ ਅਜਿਹੀਆਂ ਵੈਕਸੀਨ ਹਨ ਜਿਨ੍ਹਾਂ ਦੀ ਇੱਕ ਡੋਜ਼ ਲਗਾਉਣ ਨਾਲ ਵੀ ਕੋਰੋਨਾ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਹਰੇਕ ਵੈਕਸੀਨ ਬਣਾਉਣ ਦਾ ਤਰੀਕਾ ਵੱਖਰਾ ਹੈ। ਇੰਨਾ ਹੀ ਨਹੀਂ, ਮੈਨੂੰ ਨਹੀਂ ਪਤਾ ਕਿ ਕਿਹੜੀ ਵੈਕਸੀਨ ਕਿੰਨ੍ਹੀ ਪ੍ਰਭਾਵਸ਼ਾਲੀ ਰਹੇਗੀ। ਇਸੇ ਲਈ ਅਸੀਂ ਦੂਜੀ ਵੈਕਸੀਨ ਬਣਾਉਣ ਵਾਲਿਆਂ ਨਾਲ ਉਤਪਾਦਨ ਦਾ ਕਰਾਰ ਕੀਤਾ ਹੈ। "

ਇਹ ਵੀ ਪੜ੍ਹੋ

  • ਕੋਰੋਨਾਵਾਇਰਸ ਦੇ ਲੱਛਣ: ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?
  • ਕੋਰੋਨਾਵਾਇਰਸ: ਕੌਣ-ਕੌਣ ਲੱਭ ਰਿਹਾ ਹੈ ਇਲਾਜ ਅਤੇ ਗੱਲ ਕਿੱਥੇ ਪਹੁੰਚੀ ਹੈ?
  • ਕੋਰੋਨਾਵਾਇਰਸ: WHO ਦੀਆਂ ਖਾਣ-ਪੀਣ ਬਾਰੇ 5 ਹਦਾਇਤਾਂ

ਉਨ੍ਹਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਇੱਕ ਸਾਲ ਲਈ ਹਰ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਇੱਕ ਨਵੀਂ ਵੈਕਸੀਨ ਮਾਰਕੀਟ ਵਿੱਚ ਆਵੇਗੀ। ਇਹ ਜਨਤਾ ਅਤੇ ਸਰਕਾਰ ''ਤੇ ਨਿਰਭਰ ਕਰੇਗਾ ਕਿ ਉਹ ਕਿਹੜੀ ਵੈਕਸੀਨ ਲਗਵਾਉਣਾ ਚਾਹੁੰਦੇ ਹਨ। ਇਹ ਜਨਵਰੀ ਤੋਂ ਸ਼ੁਰੂ ਹੋਵੇਗਾ, ਜਦੋਂ ਆਕਸਫੋਰਡ ਵੈਕਸੀਨ ਦੇ ਬਾਜ਼ਾਰ ਵਿੱਚ ਆਉਣ ਦੀ ਉਮੀਦ ਹੈ।

ਜੇ ਦੋ ਤੋਂ ਤਿੰਨ ਸ਼ੁਰੂਆਤੀ ਟੀਕੇ ਪ੍ਰਭਾਵਸ਼ਾਲੀ ਸਾਬਤ ਹੁੰਦੇ ਹਨ ਤਾਂ ਸੀਰਮ ਇੰਸਟੀਚਿਊਟ ਬਾਕੀ ਵੈਕਸੀਨ ਦਾ ਉਤਪਾਦਨ ਨਹੀਂ ਕਰੇਗਾ।

ਇਸ ਤੋਂ ਇਲਾਵਾ, ਭਾਰਤ ਵਿਚ ਹੋਰ ਵੀ ਬਹੁਤ ਸਾਰੇ ਵੈਕਸੀਨ ਨਿਰਮਾਤਾ ਹਨ, ਜੋ ਵੈਕਸੀਨ ਦੇ ਉਤਪਾਦਨ ਵਿਚ ਸ਼ਾਮਲ ਹਨ ਅਤੇ ਉਨ੍ਹਾਂ ਨੇ ਵਿਸ਼ਵ ਦੇ ਦੂਜੇ ਦੇਸ਼ਾਂ ਵਿਚ ਵੈਕਸੀਨ ਨਿਰਮਾਤਾਵਾਂ ਨਾਲ ਇਕ ਸਮਝੌਤਾ ਕੀਤਾ ਹੈ।

ਰੂਸ ਦੀ ਵੈਕਸੀਨ ਦਾ ਵੀ ਭਾਰਤ ਵਿਚ ਟ੍ਰਾਇਲ ਕੀਤੇ ਜਾਣ ਦੀ ਉਮੀਦ ਹੈ।

Getty Images
ਸਾਰੀਆਂ ਚੀਜ਼ਾਂ ਦਾ ਫੈਸਲਾ ਮਾਹਰ ਕਮੇਟੀ ਦੁਆਰਾ ਵਿਗਿਆਨਕ ਅਧਾਰ ''ਤੇ ਕੀਤਾ ਗਿਆ ਹੈ

ਕਿਹੜੇ ਲੋਕਾਂ ਨੂੰ ਪਹਿਲਾਂ ਲੱਗੇਗੀ ਵੈਕਸੀਨ

ਭਾਰਤ ਸਰਕਾਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਵੀ ਭਾਰਤ ਵਿੱਚ ਕੋਰੋਨਾ ਦੀ ਵੈਕਸੀਨ ਉਪਲਬਧ ਹੋਏਗੀ, ਸਭ ਤੋਂ ਪਹਿਲਾਂ ਸਿਹਤ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਨੂੰ ਲੱਗੇਗੀ।

ਪਰ ਇਹ ਵੈਕਸੀਨ ਆਮ ਲੋਕਾਂ ਤੱਕ ਕਦੋਂ ਪਹੁੰਚੇਗੀ?

ਵੀਰਵਾਰ ਨੂੰ ਇਕ ਪ੍ਰੋਗਰਾਮ ਵਿਚ ਪੁੱਛੇ ਗਏ ਇਸ ਸਵਾਲ ਦੇ ਜਵਾਬ ਵਿਚ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ ਵਰਧਨ ਨੇ ਕਿਹਾ ਕਿ "ਇਕੋ ਸਮੇਂ 135 ਕਰੋੜ ਭਾਰਤੀਆਂ ਨੂੰ ਵੈਕਸੀਨ ਮੁਹੱਈਆ ਕਰਵਾਉਣਾ ਸੰਭਵ ਨਹੀਂ ਹੈ। ਇਸ ਲਈ ਸਰਕਾਰ ਨੇ ਪਹਿਲ ਤੈਅ ਕੀਤੀ ਹੈ।"

ਉਨ੍ਹਾਂ ਕਿਹਾ, "ਫਿਲਹਾਲ ਜਿਹੜੇ ਟੀਕਿਆਂ ਦੇ ਸਫਲ ਹੋਣ ਦੀ ਗੱਲ ਕੀਤੀ ਜਾ ਰਹੀ ਹੈ, ਉਨ੍ਹਾਂ ਦੀਆਂ ਦੋ ਖੁਰਾਕਾਂ ਲਗਾਉਣੀਆਂ ਪੈਣਗੀਆਂ। ਇਹ ਦੋ ਟੀਕੇ ਦੋ ਤੋਂ ਤਿੰਨ ਹਫ਼ਤਿਆਂ ਦੇ ਅੰਤਰਾਲ ਵਿੱਚ ਦਿੱਤੇ ਜਾਣਗੇ। ਅਜਿਹੀ ਸਥਿਤੀ ਵਿੱਚ, ਭਾਰਤ ਸਰਕਾਰ ਸਿਰਫ 25 ਤੋਂ 30 ਕਰੋੜ ਲੋਕਾਂ ਦੇ ਟੀਕੇ ਲਗਾਉਣ ਨਾਲ ਸ਼ੁਰੂਆਤ ਕਰੇਗੀ। ਪਿਛਲੇ 10 ਮਹੀਨਿਆਂ ਤੋਂ, ਸਿਹਤ ਸੰਭਾਲ ਕਰਮਚਾਰੀ ਜੋ ਆਪਣੀ ਜ਼ਿੰਦਗੀ ਨੂੰ ਦਾਅ ''ਤੇ ਲਗਾ ਕੇ ਕੰਮ ਕਰ ਰਹੇ ਹਨ, ਉਹ ਸਰਕਾਰ ਦੀ ਤਰਜੀਹ ਸੂਚੀ ਵਿਚ ਚੋਟੀ ''ਤੇ ਹਨ।"

"ਫਿਰ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਟੀਕਾ ਲਗਾਇਆ ਜਾਵੇਗਾ। ਉਸ ਤੋਂ ਬਾਅਦ, ਟੀਕਾਕਰਨ ਮੁਹਿੰਮ ਵਿਚ ਉਨ੍ਹਾਂ ਦੀ ਉਮਰ 50 ਤੋਂ 65 ਸਾਲ ਦੇ ਵਿਚਕਾਰ ਕੀਤੀ ਜਾਏਗੀ। ਫਿਰ ਚੌਥੇ ਨੰਬਰ ''ਤੇ, 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਜਗ੍ਹਾ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਹੋਰ ਬਿਮਾਰੀਆਂ ਹਨ।"

https://twitter.com/DrHVoffice/status/1329297758151266305?s=20

ਡਾ: ਹਰਸ਼ਵਰਧਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਜਿਹਾ ਨਹੀਂ ਹੈ ਕਿ ਸਰਕਾਰ ਨੂੰ ਫ਼ੈਸਲਾ ਕਰਨ ਦਾ ਅਧਿਕਾਰ ਹੈ ਤਾਂ ਫਿਰ ਉਹ ਆਪਣੀ ਮਰਜ਼ੀ ਨਾਲ ਕੁਝ ਵੀ ਫ਼ੈਸਲਾ ਕਰ ਰਹੀਆਂ ਹਨ।

ਉਹ ਕਹਿੰਦੇ ਹਨ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਫੈਸਲਾ ਮਾਹਰ ਕਮੇਟੀ ਦੁਆਰਾ ਵਿਗਿਆਨਕ ਅਧਾਰ ''ਤੇ ਕੀਤਾ ਗਿਆ ਹੈ।

ਭਾਰਤ ਸਰਕਾਰ ਨੇ ਇੱਕ ਕਮੇਟੀ ਬਣਾਈ ਹੈ ਕਿ ਇਹ ਟੀਕਾ ਲੋਕਾਂ ਤੱਕ ਕਦੋਂ ਅਤੇ ਕਿਵੇਂ ਪਹੁੰਚੇਗਾ।

ਨੀਤੀ ਆਯੋਗ ਦੇ ਮੈਂਬਰ ਵੀ ਕੇ ਪੌਲ ਇਸ ਦੇ ਚੇਅਰਮੈਨ ਹਨ। ਭਾਰਤ ਸਰਕਾਰ ਨੇ ਇਸ ਨੂੰ ਹਰ ਰਾਜ ਦੇ ਪਿੰਡ ਅਤੇ ਪੰਚਾਇਤ ਪੱਧਰ ਤੱਕ ਪਹੁੰਚਯੋਗ ਬਣਾਉਣ ਲਈ ਤਿੰਨ ਮਹੀਨੇ ਪਹਿਲਾਂ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ।

ਇਹ ਦੱਸਿਆ ਗਿਆ ਹੈ ਕਿ ਪਹਿਲੇ ਪੜਾਅ ਵਿਚ ਟੀਕਾਕਰਣ ਕਰਨ ਵਾਲੇ ਸਿਹਤ ਸੰਭਾਲ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਦੀ ਸੂਚੀ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਨੇ ਅਕਤੂਬਰ ਦੇ ਅਖੀਰ ਵਿਚ ਤਿਆਰ ਕੀਤੀ ਸੀ।

ਇਹ ਵੀ ਪੜ੍ਹੋ:

  • ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
  • ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ

https://www.youtube.com/watch?v=auhIs3ZpDoY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a71d795e-eeb6-4f71-bbb0-64c135259f21'',''assetType'': ''STY'',''pageCounter'': ''punjabi.india.story.55028801.page'',''title'': ''ਕੋਰੋਨਾ ਵੈਕਸੀਨ ਜਨਤਾ ਤੱਕ ਪਹੁੰਚਾਉਣ ਬਾਰੇ \''ਮੋਦੀ ਸਰਕਾਰ ਦੀ ਯੋਜਨਾ\'''',''author'': ''ਸਰੋਜ ਸਿੰਘ'',''published'': ''2020-11-22T00:59:43Z'',''updated'': ''2020-11-22T00:59:43Z''});s_bbcws(''track'',''pageView'');