ਚੰਬਲ ਤੋਂ ਸੰਸਦ ਜਾਣ ਵਾਲੀ ਫ਼ੂਲਨ ਦੇਵੀ ਦੇ ਪਿੰਡ ’ਚ ਅੱਜ ਵੀ ਜਾਤ ਅਧਾਰਿਤ ਵਿਤਕਰੇ ਦੀਆਂ ਕੀ ਨਿਸ਼ਾਨੀਆਂ ਮਿਲਦੀਆਂ

11/21/2020 9:41:32 PM

ਇਸ ਪੂਰੇ ਇਲਾਕੇ ਵਿੱਚ ਇੱਕ ਅਜੀਬ ਜਿਹੀ ਸਾਦਗੀ ਹੈ। ਪਰ ਮਹਿਸੂਸ ਤੁਹਾਨੂੰ ਉਸ ਵੇਲੇ ਹੁੰਦਾ ਹੈ ਜਦੋਂ ਢੱਲਦੀ ਸ਼ਾਮ ਤੁਸੀਂ ਚੰਬਲ ਨਦੀ ਕਿਨਾਰੇ ਖੜ੍ਹੇ ਹੁੰਦੇ ਹੋ। ਚੰਬਲ ਜਿਹੜੀ ਇਸ ਬੰਜਰ ਇਲਾਕੇ ਨੂੰ ਚਿਰਦਿਆਂ ਗੁਜ਼ਰਦੀ ਹੈ।

ਇੱਕ ਔਰਤ, ਜਿਸਨੂੰ ਗੁਜ਼ਰੇ ਹੋਏ ਜ਼ਮਾਨਾ ਹੋ ਗਿਆ, ਉਹ ਚੰਬਲ ਦੇ ਕਿੱਸੇ ਕਹਾਣੀਆਂ ਵਿੱਚ, ਇਥੋਂ ਦੇ ਲੋਕ ਗੀਤਾਂ ਵਿੱਚ ਅੱਜ ਵੀ ਜਿਉਂਦੀ ਹੈ। ਉਹ ਇੱਕ ਡਾਕੂ ਸੀ। ਪਰ ਇਲਾਕੇ ਦੇ ਲੋਕਾਂ ਦੀ ਨਿਗ੍ਹਾ ਵਿੱਚ ਇੱਕ ਰੌਬਿਨਹੁੱਡ ਵਰਗਾ ਕਿਰਦਾਰ ਸੀ।

''ਨੀਵੀਂ ਜਾਤ'' ਦੀ ਇਸ ਔਰਤ ਨੇ ਇਥੋਂ ਦੇ ਬਾਦਸ਼ਾਹ ਕਹੇ ਜਾਣ ਵਾਲੇ ਠਾਕਰਾਂ ਦੀ ਹਸਤੀ ਨੂੰ ਲਲਕਾਰਿਆ ਸੀ। ਇਥੇ ਇਸ ਪਿੰਡ ਵਿੱਚ, ਜਿੱਥੇ ਉਹ ਜੰਮੀ ਸੀ, ਲੋਕ ਅੱਜ ਵੀ ਉਸਦੇ ਬਚਪਨ ਦੇ ਕਿੱਸੇ ਸੁਣਾਉਂਦੇ ਹਨ।

ਇਹ ਵੀ ਪੜ੍ਹੋ

  • ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦਾ 26 ਨਵੰਬਰ ਨੂੰ ਦਿੱਲੀ ਕੂਚ ਕਰਨ ਦਾ ਐਲਾਨ
  • ਰਾਜਕੁਮਾਰੀ ਡਾਇਨਾ ਦੇ ਬੀਬੀਸੀ ਇੰਟਰਵਿਊ ਬਾਰੇ ਕੀ ਵਿਵਾਦ ਹੈ ਜਿਸ ਦੀ ਜਾਂਚ ਹੁਣ ਬੀਬੀਸੀ ਕਰੇਗਾ
  • ਕੀ ਤੁਸੀਂ ਅਤੀਤ ’ਚ ਜਾ ਕੇ ਸਮੱਸਿਆ ਸੁਲਝਾ ਸਕਦੇ ਹੋ? ਵਿਗਿਆਨ ਕੀ ਕਹਿੰਦਾ ਹੈ

ਜਦੋਂ ਉਹ ਡਾਕੂ ਬਣੀ ਅਤੇ ਠਾਕੁਰਾਂ ਤੋਂ ਬਦਲਾ ਲਿਆ, ਉਸਦੀ ਵਿਆਖਿਆ ਗੀਤਾਂ ਦੇ ਰੂਪ ਵਿੱਚ ਕਰਦੇ ਹਨ। ਵਿਆਹ-ਸ਼ਾਦੀ ਵਿੱਚ, ਤੀਜ-ਤਿਉਹਾਰਾਂ ਵਿੱਚ ਅਤੇ ਦੂਸਰੇ ਸਮਾਗਮਾਂ ਵਿੱਚ ਉਸਦੀ ਬਹਾਦਰੀ ਦੇ ਗੀਤ ਗਾਏ ਜਾਂਦੇ ਹਨ।

ਤਿੰਨ ਸੂਬਿਆਂ ਵਿੱਚ ਫ਼ੈਲਿਆ ਚੰਬਲ

ਚੰਬਲ ਦਾ ਇਹ ਵਿਸ਼ਾਲ ਬੰਜਰ ਇਲਾਕਾ ਹਿੰਦੂਸਤਾਨ ਦੇ ਤਿੰਨ ਸੂਬਿਆਂ ਵਿੱਚ ਫ਼ੈਲਿਆ ਹੋਇਆ ਹੈ। ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ।

ਚੰਬਲ ਦੇ ਬੀਹੜ ਦਾ ਇਹ ਇਲਾਕਾ ਇੱਕ ਉਦਾਸ ਅਤੇ ਤਿਰਕਾਲਾਂ ਵਰਗੇ ਭੂਰੇ ਰੰਗ ਦਾ ਹੈ। ਹੁਣ ਇੱਥੇ ਡਾਕੂਆਂ ਦਾ ਰਾਜ ਤਾਂ ਭਾਵੇਂ ਨਹੀਂ ਹੈ ਪਰ ਬੀਹੜ ਹਾਲੇ ਵੀ ਕਾਇਮ ਹੈ।

ਇੱਕੀਵੀਂ ਸਦੀ ਦੀ ਸ਼ੁਰੂਆਤ ਦੇ ਨਾਲ, ਇਥੇ ਵਿਕਾਸ ਦੇ ਕੁਝ ਕੰਮ ਹੋਏ ਹਨ। ਜਿਵੇਂ ਨਵੀਂਆਂ ਸੜਕਾਂ ਬਣੀਆਂ ਹਨ। ਪਰ, ਵਿਕਾਸ ਦੀਆਂ ਇਹ ਸਮਤਲ ਸੜਕਾਂ ਵੀ ਇਸ ਉਬੜ ਖਾਬੜ ਬੀਹੜ ਦੇ ਕਦੀ ਨਾ ਖ਼ਤਮ ਹੋਣ ਵਾਲੇ ਬੇਦਰਦ ਇਲਾਕੇ ਨੂੰ ਕਾਬੂ ਨਹੀਂ ਕਰ ਸਕੀਆਂ।

ਲੱਗਦਾ ਹੈ ਜਿਵੇਂ ਕਿਸੇ ਹੋਰ ਦੁਨੀਆਂ ਵਿੱਚ ਆ ਗਏ ਹੋਈਏ।

ਦੂਰ ਵਹਿ ਰਹੇ ਦਰਿਆ ਦੀ ਧਾਰ ''ਤੇ ਨਿਗ੍ਹਾਂ ਮਾਰੀਏ ਤਾਂ ਇਸ ਤਰ੍ਹਾਂ ਲਗਦਾ ਹੈ ਕਿ ਕੋਈ ਵਿਸ਼ਾਲ ਅਜਗਰ ਹੈ, ਜੋ ਸਭ ਕੁਝ ਨਿਗਲ ਜਾਣ ਲਈ ਉਤਾਵਲਾ ਹੈ। ਪਹਿਲਾਂ ਹੀ ਸਰਾਪੇ ਮੰਨੇ ਜਾਣ ਵਾਲੇ ਇਸ ਇਲਾਕੇ ਵਿੱਚ ਨਦੀਂ ਦੇ ਵੱਢ ਦਾ ਕਹਿਰ ਸਾਫ਼ ਨਜ਼ਰ ਪੈਂਦਾ ਹੈ।

ਤੁਸੀਂ ਜ਼ਿੰਦਗੀ ਵਿੱਚ ਪਹਿਲਾਂ ਕਦੇ ਅਜਿਹਾ ਮੰਜ਼ਰ ਨਹੀਂ ਦੇਖਿਆ ਹੋਣਾ। ਇਹ ਇੱਕ ਬੜਾ ਵੀ ਅਸਧਾਰਣ ਨਜ਼ਾਰਾ ਹੈ।

ਬਿਲਕੁੱਲ ਉਸੇ ਤਰ੍ਹਾਂ ਜਿਵੇਂ ਇਲੈਕਟ੍ਰੋਗ੍ਰਾਫ਼ ਵਿੱਚ ਦਰਜ਼ ਦਿਲ ਦੀਆਂ ਧੜਕਨਾਂ ਦੀ ਇੱਕ ਲਕੀਰ ਅਚਾਨਕ ਬੇਤਰਤੀਬ ਹੋ ਗਈ ਹੋਵੇ।

ਇੱਥੇ ਆ ਕਿ ਇਸ ਤਰ੍ਹਾ ਲੱਗਦਾ ਹੈ ਜਿਵੇਂ ਤੁਸੀਂ ਕਿਸੇ ਹੋਰ ਦੁਨੀਆਂ ਵਿੱਚ ਆ ਗਏ ਹੋਵੋਂ।

ਇੱਕ ਅਜਿਹਾ ਇਲਾਕਾ ਜਿਸਨੂੰ ਮਾਪਣ ਲੱਗਿਆਂ ਨਕਸ਼ਾਨਵੀਸਾਂ ਦੇ ਪਸੀਨੇ ਛੁੱਟ ਜਾਣ। ਤੇ ਹਰ ਵਾਰ, ਜਦੋਂ ਵੀ ਕਿਸੇ ਨੀਵੀਂ ਜਾਤ ਦੀ ਔਰਤ ਦੇ ਉੱਚੀ ਜਾਤ ਦੇ ਮਰਦ ਵਲੋਂ ਕੀਤੇ ਬਲਾਤਕਾਰ ਦੀ ਖ਼ਬਰ ਸੁਰਖ਼ੀਆਂ ਬਣਦੀ ਹੈ, ਤਾਂ ਫ਼ੂਲਨ ਦੇਵੀ ਦਾ ਕਿੱਸਾ ਜਿਉਂਦਾ ਹੋ ਜਾਂਦਾ ਹੈ।

Getty Images
ਹਾਥਰਸ ਕਾਂਡ ਦੇ ਬਾਅਦ, ਪ੍ਰਦਰਸ਼ਨਕਾਰੀਆਂ ਨੇ ਦਲਿਤ ਔਰਤਾਂ ''ਤੇ ਹੋ ਰਹੇ ਜ਼ੁਲਮਾਂ ਨੂੰ ਲੈ ਕੇ ਚੇਤਾਵਨੀ ਦਿੱਤੀ ਸੀ

ਫ਼ੂਲਨ ਵਾਂਗ ਹਥਿਆਰ ਚੁੱਕਣ ਦੀ ਚੇਤਾਵਨੀ

ਜਿਵੇਂ ਕਿ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਹੋਈ ਬਲਾਤਕਾਰ ਦੀ ਘਟਨਾ... ਜਦੋਂ 19 ਸਾਲਾਂ ਦੀ ਇੱਕ ਦਲਿਤ ਲੜਕੀ ਨਾਲ ਪਿੰਡ ਦੇ ਠਾਕੁਰਾਂ ਨੇ ਬਲਾਤਕਾਰ ਕੀਤਾ ਸੀ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ ਸੀ।

ਹਾਥਰਸ ਕਾਂਡ ਦੇ ਬਾਅਦ, ਪ੍ਰਦਰਸ਼ਨਕਾਰੀਆਂ ਨੇ ਦਲਿਤ ਔਰਤਾਂ ''ਤੇ ਹੋ ਰਹੇ ਜ਼ੁਲਮਾਂ ਨੂੰ ਲੈ ਕੇ ਚੇਤਾਵਨੀ ਦਿੱਤੀ ਸੀ। ਕਿਤੇ ਅਜਿਹਾ ਨਾ ਹੋਵੇ ਜ਼ੁਲਮ ਦੀ ਸ਼ਿਕਾਰ ਕੋਈ ਦਲਿਤ ਕੁੜੀ, ਫ਼ੂਲਨ ਦੇਵੀ ਵਾਂਗ ਬੰਦੂਕ ਚੁੱਕ ਲਵੇ।

ਪ੍ਰਦਰਸ਼ਨਾਕਾਰੀ ਨਾਅਰਾ ਲਾ ਰਹੇ ਸਨ, ''ਜੇ ਸਾਡੇ ਨਾਲ ਇਨਸਾਫ਼ ਨਾ ਹੋਇਆ ਤਾਂ ਸਾਨੂੰ ਫ਼ੂਲਨ ਦੇਵੀ ਦੀ ਤਰ੍ਹਾਂ ਬੰਦੂਕ ਚੁੱਕਣੀ ਵੀ ਆਉਂਦੀ ਹੈ।''

ਪਰ ਹਾਥਰਸ ਤੋਂ ਬਾਅਦ #dalitlivesmattera ਹੈਸ਼ਟੈਗ ਅਤੇ ਸੋਸ਼ਲ ਮੀਡੀਆ ''ਤੇ ਗੁੱਸਾ ਕੱਢਣ ਤੋਂ ਬਾਅਦ, ਖ਼ਬਰਾਂ ਦਾ ਕਾਫ਼ਲਾ ਅੱਗੇ ਵੱਧ ਗਿਆ, ਦੂਸਰੀਆਂ ਹੋਰ ਖ਼ਬਰਾਂ ਵੱਲ।

ਹਾਥਰਸ ਕਾਂਡ ਦੇ ਪੀੜਤ ਪਰਿਵਾਰ ਤੋਂ ਸੀਬੀਆਈ ਅੱਜ ਵੀ ਪੁੱਛ-ਪੜਤਾਲ ਕਰ ਰਹੀ ਹੈ ਅਤੇ ਮੁਲਜ਼ਮ ਜੇਲ੍ਹ ਵਿੱਚ ਹਨ। ਪੀੜਤਾ ਦੇ ਪਰਿਵਾਰ ਦੇ ਘਰ ਦੇ ਬਾਹਰ ਨਿਗਰਾਨੀ ਲਈ ਸੀਆਰਪੀਐੱਫ਼ ਦਾ ਇੱਕ ਜਵਾਨ ਤਾਇਨਾਤ ਕੀਤਾ ਗਿਆ ਹੈ। ਕਿਸੇ ਨੂੰ ਪਤਾ ਨਹੀਂ ਹੈ ਕਿ ਸੀਬੀਆਈ ਇਸ ਮਾਮਲੇ ਵਿੱਚ ਜਾਂਚ ਦੀ ਰਿਪੋਰਟ ਕਦੋਂ ਤੱਕ ਦਰਜ ਕਰੇਗੀ।

ਬੇਹਮਈ- ਫ਼ੂਲਨ ਦਾ ਪਿੰਡ

ਬੇਹਮਈ ਤੋਂ ਹਾਥਰਸ ਦਾ ਬੱਸ ਰਾਹੀਂ ਤਕਰੀਬਨ ਪੰਜ ਘੰਟਿਆਂ ਦਾ ਸਫ਼ਰ ਹੈ। ਬੇਹਮਈ ਉਹ ਪਿੰਡ ਹੈ, ਜਿਥੇ ਕਿਹਾ ਜਾਂਦਾ ਹੈ ਕਿ ਫ਼ੂਲਨ ਦੇਵੀ ਨੇ 22 ਠਾਕੁਰਾਂ ਨੂੰ ਮਾਰ ਮੁਕਾਇਆ ਸੀ। ਖ਼ੁਦ ਫ਼ੂਲਨ ਦੇਵੀ ਨੇ ਬਾਅਦ ਵਿੱਚ ਇਸ ਕਤਲੇਆਮ ਵਿੱਚ ਆਪਣਾ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਇਲਾਕੇ ਵਿੱਚ ਦਾਖ਼ਲ ਹੁੰਦੇ ਹੀ ਤਸਵੀਰ ਇੱਕਦਮ ਬਦਲ ਜਾਂਦੀ ਹੈ। ਪਿੰਡ ਦੇ ਬਾਹਰ ਇੱਕ ਟੁੱਟਾ ਭੱਜਿਆ ਫ਼ਾਟਕ ਹੈ ਜਿਸ ’ਤੇ ਬੇਹਮਈ ਲਿਖਿਆ ਹੈ।

ਇਸ ''ਤੇ ਲਿਖੇ ਹੋਏ ਲਫ਼ਜ਼ ਵੀ ਘਸ ਗਏ ਹਨ। ਇੱਕ ਤੰਗ ਜਿਹੀ ਸੜਕ ਪਿੰਡ ਵੱਲ ਜਾਂਦੀ ਹੈ। ਉਹ ਪਿੰਡ ਜੋ ਨਦੀ ਕੰਢੇ ਵਸਿਆ ਹੈ।

ਬੀਹੜ ਵਿੱਚ ਧੂੜ ਉੱੜਨ ਕਰਕੇ ਤਸਵੀਰ ਕੁਝ ਧੁੰਦਲੀ ਨਜ਼ਰ ਆਉਂਦੀ ਹੈ। ਉਸ ਜ਼ਮਾਨੇ ਵਿੱਚ ਇਹ ਬੀਹੜ ਡਾਕੂਆਂ ਜਾਂ ਹਾਈਵੇ ਦੇ ਲੁਟੇਰਿਆਂ ਦੇ ਲੁਕਣ ਦਾ ਸਭ ਤੋਂ ਵਧੀਆ ਟਿਕਾਣਾ ਹੋਇਆ ਕਰਦਾ ਸੀ।

BBC
ਬੀਹੜ ਦੀਆਂ ਦਰਾਰਾਂ ਦੇ ਵਿੱਚੋਂ ਨਿਕਲ ਕੇ ਫ਼ੂਲਨ ਦੇਵੀ, ਜਿਸ ਨੂੰ ਲੋਕ ਡਾਕੂਆਂ ਦੀ ਰਾਣੀ ਕਿਹਾ ਕਰਦੇ ਸਨ, ਇਸ ਪਿੰਡ ਤੱਕ ਆ ਗਈ ਸੀ

ਠਾਕੁਰ ਕਤਲੇਆਮ

ਇਸ ਕਤਲੇਆਮ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਪਿੰਡ ਵਿੱਚ ਇੱਕ ਸਮਾਰਕ ਵੀ ਬਣਾਇਆ ਗਿਆ ਹੈ, ਜਿਸਦੀ ਕੰਧ ''ਤੇ ਵੀਹ ਲੋਕਾਂ ਦੇ ਨਾਮ ਦਰਜ ਹਨ।

ਬੀਹੜ ਦੀਆਂ ਦਰਾਰਾਂ ਦੇ ਵਿੱਚੋਂ ਨਿਕਲ ਕੇ ਫ਼ੂਲਨ ਦੇਵੀ, ਜਿਸ ਨੂੰ ਲੋਕ ਡਾਕੂਆਂ ਦੀ ਰਾਣੀ ਕਿਹਾ ਕਰਦੇ ਸਨ, ਇਸ ਪਿੰਡ ਤੱਕ ਆ ਗਈ ਸੀ।

ਬੇਹਮਈ, ਇਸ ਇਲਾਕੇ ਦੇ ਉਨਾਂ 84 ਪਿੰਡਾਂ ਵਿੱਚੋਂ ਇੱਕ ਹੈ ਜਿਥੇ ਠਾਕੁਰਾਂ ਦੀ ਬਹੁਤ ਆਬਾਦੀ ਹੈ।

ਬੇਹਮਈ ਵਿੱਚ ਹੀ ਫ਼ੂਲਨ ਦੇਵੀ ਨੇ 30 ਮਰਦਾਂ ਨੂੰ ਘੇਰ ਲਿਆ ਸੀ ਅਤੇ ਉਨ੍ਹਾਂ ''ਤੇ ਗੋਲੀਆਂ ਚਲਾਈਆਂ ਸਨ। ਇਸ ਘਟਨਾ ਵਿੱਚ 22 ਲੋਕਾਂ ਦੀ ਮੌਤ ਹੋ ਗਈ ਸੀ।

ਇਹ 14 ਫ਼ਰਵਰੀ, 1981 ਦੀ ਘਟਨਾ ਹੈ। ਉਸ ਸਮੇਂ ਫ਼ੂਲਨ ਦੇਵੀ ਦੀ ਉਮਰ 18ਸਾਲ ਸੀ। ਜਦੋਂ ਉਹ ਸਤਾਰਾਂ ਸਾਲਾਂ ਦੀ ਸੀ ਉਸ ਸਮੇਂ ਬੇਹਮਈ ਦੇ ਠਾਕੁਰਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ।

ਉਹ ਕਿਸੇ ਤਰੀਕੇ ਨਾਲ ਠਾਕੁਰਾਂ ਦੇ ਚੁੰਗਲ ਵਿੱਚੋਂ ਜਾਨ ਬਚਾਕੇ ਭੱਜ ਗਈ ਸੀ। ਅਤੇ ਬਾਅਦ ਵਿੱਚ ਉਸਨੇ ਡਾਕੂਆਂ ਦਾ ਆਪਣਾ ਗ੍ਰੋਹ ਬਣਾ ਲਿਆ ਸੀ।

ਚਾਲੀ ਸਾਲਾਂ ਦਾ ਸਮਾਂ ਬਹੁਤ ਲੰਬਾ ਹੁੰਦਾ ਹੈ, ਪਰ ਲੋਕਾਂ ਨੂੰ ਮੌਤ ਦੀ ਉਹ ਖ਼ੂਨੀ ਖੇਡ ਅੱਜ ਵੀ ਯਾਦ ਹੈ। ਹੋਰ ਥਾਵਾਂ ਦੇ ਲੋਕ ਇਸਨੂੰ ਫ਼ੂਲਨ ਦੇਵੀ ਦਾ ਬਦਲਾ ਕਹਿੰਦੇ ਹਨ।

ਉਹ ਫ਼ੂਲਨ ਦੇਵੀ ਨੂੰ ਇੱਕ ਬਹਾਦਰ ਅਤੇ ਗੁਸੈਲ ਔਰਤ ਵਜੋਂ ਦੇਖਦੇ ਹਨ। ਜੋ ਨੀਵੀਂ ਜਾਤ ਤੋਂ ਸੀ। ਹੁਣ ਤਾਂ ਫ਼ੂਲਨ ਦੇਵੀ ਨੂੰ ਮਰਿਆਂ ਵੀ ਤਕਰੀਬਨ ਦੋ ਦਹਾਕੇ ਬੀਤ ਚੁੱਕੇ ਹਨ।

ਕਤਲੇਆਮ ਤੇ ਅਦਾਲਤੀ ਫ਼ੈਸਲੇ ਦੀ ਉਡੀਕ

ਪਿੰਡ ਦੇ ਬਾਹਰ ਹੀ ਥੋੜ੍ਹੇ ਲੋਕ ਦਰਖ਼ਤ ਥੱਲੇ ਖੜ੍ਹੇ ਹਨ। ਉਨ੍ਹਾਂ ਵਿੱਚੋਂ ਹਰ ਇੱਕ ਦੇ ਪਰਿਵਾਰ ਦਾ ਕੋਈ ਨਾ ਕੋਈ ਜੀਅ ਉਸ ਦਿਨ ਮਾਰਿਆ ਗਿਆ ਸੀ। ਉਹ ਮੈਨੂੰ ਉਸ ਸਮਾਰਕ ਤੱਕ ਜਾਣ ਨੂੰ ਕਹਿੰਦੇ ਹਨ, ਜਿਹੜਾ ਉਸ ਹੱਤਿਆਕਾਂਡ ਵਿੱਚ ਮਾਰੇ ਗਏ ਵੀਹ ਲੋਕਾਂ ਦੀ ਯਾਦ ਵਿੱਚ ਬਣਵਾਇਆ ਗਿਆ ਹੈ।

ਉਨ੍ਹਾਂ ਦੀ ਉਮਰ 16 ਤੋਂ 65 ਸਾਲਾਂ ਦੇ ਦਰਮਿਆਨ ਸੀ। ਉਨ੍ਹਾਂ ਵਿੱਚ 18 ਲੋਕ ਬੇਹਮਈ ਦੇ ਹੀ ਰਹਿਣ ਵਾਲੇ ਸਨ। ਬਾਕੀ ਦੋ ਨੇੜਲੇ ਪਿੰਡਾਂ ਰਾਜਪੁਰ ਅਤੇ ਸਿਕੰਦਰਾ ਦੇ ਰਹਿਣ ਵਾਲੇ ਸਨ।

ਕੰਧਾਂ ''ਤੇ ਉਨ੍ਹਾਂ ਦੇ ਨਾਮ ਲਾਲ ਰੰਗ ਨਾਲ ਲਿਖੇ ਗਏ ਹਨ। ਮੰਦਰਾਂ ਵਿੱਚ ਟੱਲ ਅੱਜ ਵੀ ਵੱਜਦੇ ਹਨ।

https://www.youtube.com/watch?v=xWw19z7Edrs&t=1s

ਇਸ ਇਲਾਕੇ ਵਿੱਚ ਅੱਜ ਵੀ ਲੋਕਾਂ ਨੂੰ ਉਹ ਦਿਨ ਚੰਗੀ ਤਰ੍ਹਾਂ ਯਾਦ ਹੈ, ਜਦੋਂ ਚਾਰ ਦਹਾਕੇ ਪਹਿਲਾਂ ਲੋਕਾਂ ਦੇ ਖ਼ੂਨ ਦੀ ਨਦੀ ਵਹਾਈ ਗਈ ਸੀ।

ਲੋਕਾਂ ਨੂੰ ਅੱਜ ਵੀ ਇਸ ਮਾਮਲੇ ਵਿੱਚ ਅਦਾਲਤ ਦੇ ਫ਼ੈਸਲੇ ਦੀ ਉਡੀਕ ਹੈ। ਇਸ ਗੱਲ ਨੂੰ ਵੀ ਇੱਕ ਦਹਾਕਾ ਹੋ ਚੁੱਕਿਆ ਹੈ। ਅਦਾਲਤ ਦਾ ਫ਼ੈਸਲਾ ਇਸ ਸਾਲ ਜਨਵਰੀ ਵਿੱਚ ਆਉਣਾ ਸੀ। ਪਰ ਇੱਕ ਪੁਲਿਸ ਡਾਇਰੀ ਗੁਆਚਣ ਕਰਕੇ ਮਾਮਲਾ ਫ਼ਿਰ ਲਟਕ ਗਿਆ।

ਬੇਹਮਈ, ਇਸ ਇਲਾਕੇ ਵਿੱਚਲੇ ਠਾਕਰਾਂ ਦੇ ਦਬਦਬੇ ਵਾਲੇ 84 ਪਿੰਡਾਂ ਵਿੱਚੋਂ ਇੱਹ ਹੈ। ਇਥੇ ਦੋ ਪਰਿਵਾਰਾਂ ਨੂੰ ਛੱਡਕੇ ਸਾਰੀ ਆਬਾਦੀ ਠਾਕਰਾਂ ਦੀ ਹੀ ਹੈ। ਬਸ ਇੱਕ ਘਰ ਬ੍ਰਾਹਮਣਾਂ ਦਾ ਅਤੇ ਇੱਕ ਦਲਿਤ ਪਰਿਵਾਰ ਦਾ ਹੈ।

ਇਸ ਹੱਤਿਆ ਕਾਂਢ ਦੀ ਸਮਾਰਕ ''ਤੇ ਲੱਗੇ ਪੱਥਰ ''ਤੇ ਲਿੱਖਿਆ ਹੈ ਕਿ 14 ਫ਼ਰਵਰੀ, 1981 ਦੀ ਸ਼ਾਮ ਨੂੰ ਤਕਰੀਬਨ ਚਾਰ ਵਜੇ ਡਾਕੂਆਂ ਦੇ ਇੱਕ ਗ੍ਹੋਹ ਨੇ ਨਿਹੱਥੇ, ਨਿਰਦੋਸ਼ ਅਤੇ ਨੇਕਦਿਲ ਕਰਮਵੀਰਾਂ ਨੂੰ ਮਾਰ ਮੁਕਾਇਆ।

ਬੇਹਮਈ ਦੇ ਲੋਕ ਮੀਡੀਆ ਤੋਂ ਕਿਸੇ ਕਿਸਮ ਦੀ ਹਮਦਰਦੀ ਦੀ ਆਸ ਨਹੀਂ ਰੱਖਦੇ। ਇਥੇ ਫ਼ੂਲਨ ਦੇਵੀ ਦੇ ਕਿੱਸਿਆਂ ਨੇ ਉਨ੍ਹਾਂ ਦੇ ਦੁੱਖ ਨੂੰ ਵੀ ਖਾ ਲਿਆ ਹੈ। ਪਿੰਡ ਦੇ ਲੋਕ ਅੱਜ ਵੀ ਉਸ ਕਤਲੇਆਮ ਦਾ ਦੁੱਖ ਮਨਾ ਰਹੇ ਹਨ। ਉਹ ਫ਼ੂਲਨ ਦੇਵੀ ਨੂੰ ਬੇਰਹਿਮ ਕਾਤਲ ਮੰਨਦੇ ਹਨ।

ਬੇਹਮਈ ਦੇ ਪ੍ਰਧਾਨ, ਜੈ ਵੀਰ ਸਿੰਘ ਉਸ ਦਿਨ ਘਰ ਨਹੀਂ ਸਨ, ਜਦੋਂ ਫ਼ਰਵਰੀ ਦੀ ਉਸ ਸ਼ਾਮ ਨੂੰ ਠਾਕਰਾਂ ਨੂੰ ਲਾਈਨ ਵਿੱਚ ਖੜ੍ਹਾਕੇ ਗੋਲੀ ਮਾਰ ਦਿੱਤੀ ਗਈ ਸੀ।

‘ਹਰ ਸਾਲ 14 ਫ਼ਰਵਰੀ ਨੂੰ ਬਰਸੀ ਮਨਾਈ ਜਾਂਦੀ ਹੈ’

ਜੈ ਵੀਰ ਸਿੰਘ ਕਹਿੰਦੇ ਹਨ ਕਿ, "ਫ਼ੂਲਣ ਤਾਂ ਆਪਣੇ ਗੈਂਗ ਨਾਲ ਬੀਹੜਾਂ ਵਿੱਚ ਘੁੰਮਦੀ ਰਹਿੰਦੀ ਸੀ। ਸ਼੍ਰੀ ਰਾਮ ਅਤੇ ਲਾਲਾ ਰਾਮ ( ਉਹ ਡਾਕੂ ਜਿਨ੍ਹਾਂ ਨੇ ਫ਼ੂਲਣ ਦੇ ਪ੍ਰੇਮੀ ਵਿਕਰਮ ਮਲਾਹ ਨੂੰ ਮਾਰ ਦਿੱਤਾ ਸੀ) ਵੀ ਸਾਡੇ ਪਿੰਡ ਦੇ ਨਹੀਂ ਸਨ।”

“ਉਨ੍ਹਾਂ ਦਾ ਪਿੰਡ ਦਮਨਪੁਰ ਤਾਂ ਸਾਡੇ ਪਿੰਡ ਤੋਂ ਦਸ ਕਿਲੋਮੀਟਰ ਦੂਰ ਹੈ। ਸਾਨੂੰ ਉਮੀਦ ਸੀ ਕਿ ਬੀਜੇਪੀ ਦੀ ਸਰਕਾਰ ਆਏਗੀ ਤਾਂ ਸਾਨੂੰ ਇਨਸਾਫ਼ ਮਿਲੇਗਾ। ਪਰ, ਅਸੀਂ ਇਨਸਾਫ਼ ਲਈ ਲੜਾਈ ਜਾਰੀ ਰੱਖਾਂਗੇ। ਉਨ੍ਹਾਂ ਨੂੰ ਆਪਣੇ ਕੀਤੇ ਦੀ ਸਜ਼ਾ ਤਾਂ ਮਿਲਣੀ ਹੀ ਚਾਹੀਦੀ ਹੈ।"

ਇਸ ਪਿੰਡ ਵਿੱਚ ਪੁਰਾਣੇ ਕਿਲ੍ਹਿਆਂ ਦੇ ਖੰਡਰ ਵੀ ਹਨ ਅਤੇ ਪੱਕੇ ਮਕਾਨ ਵੀ। ਪ੍ਰਧਾਨ ਦੇ ਘਰ ਚੱਲ ਰਹੇ ਥਰੈਸ਼ਨ ਦੇ ਰੌਲ੍ਹੇ ਵਿੱਚ ਵੀ ਉਨ੍ਹਾਂ ਦੀ ਆਵਾਜ਼ ਗੁੰਜਦੀ ਹੈ ਜਦੋਂ ਉਹ ਕਹਿੰਦੇ ਹਨ ਕਿ ਫ਼ੂਲਨ ਦੇਵੀ ਨਾਲ ਕੋਈ ਨਾਇਨਸਾਫ਼ੀ ਨਹੀਂ ਹੋਈ। ਇਹ ਤਾਂ ਪੁਲਿਸ ਅਤੇ ਮੀਡੀਆ ਦਾ ਘੜ੍ਹਿਆ ਹੋਇਆ ਕਿੱਸਾ ਹੈ।

ਜੈ ਵੀਰ ਸਿੰਘ ਕਹਿੰਦੇ ਹਨ ਕਿ, "ਹਰ ਤਿਉਹਾਰ ''ਤੇ ਸਾਡੀਆਂ ਵਿਧਵਾਵਾਂ ਰੋਂਦੀਆਂ ਹਨ। ਸਾਡੇ ਬੱਚੇ ਹੰਝੂ ਵਹਾਉਂਦੇ ਹਨ। ਹਰ ਸਾਲ 14 ਫ਼ਰਵਰੀ ਨੂੰ ਅਸੀਂ ਉਸ ਕਤਲੇਆਮ ਦੀ ਬਰਸੀ ਮਨਾਉਂਦੇ ਹਾਂ।"

ਇੱਕ ਜ਼ਮਾਨੇ ਵਿੱਚ ਫ਼ੂਲਨ ਦੇਵੀ, ਹਿੰਦੋਸਤਾਨ ਦੀ ਮੋਸਟ ਵਾਂਟਿਡ ਔਰਤ ਬਣ ਗਈ ਸੀ। ਉਨ੍ਹਾਂ ਉੱਤੇ ਸਰਕਾਰ ਨੇ 10 ਹਜ਼ਾਰ ਡਾਲਰ ਦਾ ਇਨਾਮ ਰੱਖਿਆ ਸੀ।

ਬੇਹਮਈ ਪਿੰਡ ਦੇ ਪ੍ਰਧਾਨ ਕਹਿੰਦੇ ਹਨ, "ਉਸ ਜ਼ਮਾਨੇ ਵਿੱਚ ਪੁਲਿਸ ਵਾਲਿਆਂ ਅਤੇ ਡਾਕੂਆਂ ਵਿੱਚ ਫ਼ਰਕ ਕਰ ਸਕਣਾ ਬਹੁਤ ਔਖਾ ਹੁੰਦਾ ਸੀ। ਦੋਵੇਂ ਹੀ ਖ਼ਾਕੀ ਵਰਦੀ ਪਾਉਂਦੇ ਸਨ। ਉਹ ਅਕਸਰ ਪੀਣ ਦਾ ਪਾਣੀ ਜਾ ਭੋਜਨ ਲੈਣ ਪਿੰਡ ਆਉਂਦੇ ਸਨ। ਉਹ ਤਾਂ ਕਾਨੂੰਨ ਦੀ ਨਿਗ੍ਹਾ ਵਿੱਚ ਮੁਜ਼ਰਮ ਸਨ। ਅਜਿਹੇ ਵਿੱਚ ਬੀਹੜ ਉਨ੍ਹਾਂ ਦੇ ਲੁਕਣ ਲਈ ਸਭ ਤੋਂ ਚੰਗਾ ਟਿਕਾਣਾ ਹੋਇਆ ਕਰਦਾ ਸੀ।"

ਫ਼ੂਲਣ ਦੇਵੀ ਦਾ ਪਿੰਡ

ਲੋਹੇ ਦੇ ਗੇਟ ''ਤੇ ਲਿਖਿਆ ਹੈ ਇਹ ਬਹਾਦਰ ਔਰਤ ਫ਼ੂਲਨ ਦੇਵੀ ਦਾ ਘਰ ਹੈ, ਜੋ ਵੀਰਗਤੀ ਨੂੰ ਪ੍ਰਾਪਤ ਹੋਈ। ਐਕਲਵਿਆ ਸੈਨਾ ਨੇ ਇਥੇ ਫ਼ੂਲਨ ਦੇਵੀ ਦੀ ਮੂਰਤੀ ਵੀ ਲਾਈ ਹੋਈ ਹੈ।

ਐਕਲਵਿਆ ਸੈਨਾ ਦਾ ਗਠਨ ਖ਼ੁਦ ਫ਼ੂਲਨ ਦੇਵੀ ਨੇ ਕੀਤਾ ਸੀ। ਇਸਦਾ ਮਕਸਦ ਛੋਟੀ ਜਾਤ ਦੇ ਲੋਕਾਂ ਉੱਪਰ ਹੋ ਰਹੇ ਜ਼ੁਲਮਾਂ ਖ਼ਿਲਾਫ਼ ਲੜਨਾ ਸੀ। ਇਸ ਘਰ ਦੇ ਅੰਦਰ ਹੀ ਫ਼ੂਲਨ ਦੇਵੀ ਦੀ ਮੂਰਤੀ ਲੱਗੀ ਹੋਈ ਹੈ।

ਹੁਣ ਇਥੇ ਫ਼ੂਲਨ ਦੀ ਮਾਂ ਮੂਲਾ ਦੇਵੀ ਰਹਿੰਦੀ ਹੈ।

ਉੱਚੇ ਚਬੁਤਰੇ ''ਤੇ ਲੱਗੀ ਇਸ ਮੂਰਤੀ ਤੱਕ ਜਾਣ ਲਈ ਪੋੜ੍ਹੀਆਂ ਬਣਾਈਆਂ ਹੋਈਆਂ ਹਨ। ਸਾੜੀ ਪਹਿਨੇ ਹੋਏ ਅਤੇ ਹੱਥ ਜੋੜ ਖੜੀ ਉਨ੍ਹਾਂ ਦੀ ਮੂਰਤੀ ਦੇਖਕੇ ਇਹ ਬਿਲਕੁਲ ਵੀ ਨਹੀਂ ਲੱਗਦਾ ਇਹ ਉਹ ਹੀ ਫ਼ੂਲਨ ਦੇਵੀ ਹੈ ਜੋ ਖ਼ਾਕੀ ਵਰਦੀ ਪਾ ਕੇ ਬੰਦੂਲ ਲੈ ਕੇ ਤੁਰਦੀ ਸੀ। ਜਿਸਦੇ ਲੱਕ ਦੁਆਲੇ ਬੰਨ੍ਹੀ ਪਿਸਤੌਲ ਲਟਕਦੀ ਰਹਿੰਦੀ ਸੀ।

ਜਿਹੜੀ ਆਪਣੇ ਮੱਥੇ ''ਤੇ ਲਾਲ ਰੰਗ ਦਾ ਸਾਫ਼ਾ ਬੰਨ੍ਹਦੀ ਸੀ ਤਾਂ ਕਿ ਬੇਤਰਤੀਬ ਵਾਲ ਕਾਬੂ ਵਿੱਚ ਰਹਿਣ। ਮੌਤ ਤੋਂ ਬਾਅਦ ਅਕਸਰ ਕਈ ਵਾਰ ਉਸ ਬਾਰੇ ਤੁਸੀਂ ਵਧਾ ਚੜ੍ਹਾਕੇ ਕਹਿੰਦੇ, ਸੁਣਦੇ ਅਤੇ ਲਿਖਦੇ ਹਨ।

ਐਕਲਵਿਆ ਸੈਨਾ ਹੁਣ ਫ਼ੂਲਣ ਦੇਵੀ ਨੂੰ ਇੱਕ ਸੰਤ, ਇੱਕ ਮਸੀਹਾ ਅਤੇ ਸਾੜੀ ਪਾ ਕੇ ਹੱਥ ਜੋੜਕੇ ਖੜ੍ਹੀ ਔਰਤ ਦੇ ਰੂਪ ਵਿੱਚ ਪੇਸ਼ ਕਰਦੀ ਹੈ।

ਇਹ ਫ਼ੂਲਨ ਦੇਵੀ ਦਾ ਸਿਆਸੀ ਰੂਪ ਹੈ ਜਿਸ ਨੂੰ ਉਸਦੀ ਮੌਤ ਤੋਂ ਬਾਅਦ ਘੜ੍ਹਿਆ ਗਿਆ ਹੈ। ਹੁਣ ਫ਼ੂਲਣ ਦੇਵੀ ਦੇ ਪ੍ਰਸ਼ੰਸਕ ਉਨ੍ਹਾਂ ਦੇ ਅਕਸ ਦੀ ਯਾਦ ਦੇ ਨਾਲ ਰਹਿਣਾ ਚਾਹੁੰਦੇ ਹਨ।

ਦੇਵੀ ਵਾਂਗ ਪੂਜਿਆ ਜਾਂਦਾ ਹੈ ਫ਼ੂਲਨ ਦੇਵੀ ਨੂੰ

ਫ਼ੂਲਨ ਦੇਵੀ ਦਾ ਪਿੰਡ, ਮੇਨ ਰੋਡ ਤੋਂ ਕੁਝ ਦੂਰੀ ''ਤੇ ਹੈ ਅਤੇ ਬਿਲਕੁਲ ਨਦੀ ਨਾਲ ਲੱਗਿਆ ਹੋਇਆ ਹੈ। ਇਥੇ ਬਹੁਤੀ ਆਬਾਦੀ ਮਲਾਹਾਂ ਦੀ ਹੈ। ਮਲਾਹ ਭਾਈਚਾਰਾ ਹੋਰ ਪਿਛੜੇ ਵਰਗ ਵਿੱਚ ਆਉਂਦਾ ਹੈ।

ਉਸ ਹੱਤਿਆਕਾਂਡ ਨੂੰ ਤਕਰੀਬਨ ਚਾਲੀ ਸਾਲ ਗੁਜ਼ਰ ਚੁੱਕੇ ਹਨ। ਨਦੀ ਕਿਨਾਰੇ ਵਸੇ ਇਸ ਪਿੰਡ ਵਿੱਚ ਫ਼ੂਲਨ ਸੱਚੀਂ ਦੇਵੀ ਦੀ ਤਰ੍ਹਾਂ ਪੂਜੀ ਜਾਂਦੀ ਹੈ। ਉਥੇ ਹੀ ਨਦੀ ਦੇ ਦੂਸਰੇ ਪਾਸੇ ਦੇ ਪਿੰਡ ਵਿੱਚ ਫ਼ੂਲਨ ਦੇਵੀ ਇੱਕ ਹੱਤਿਆਰਨਣ ਹੈ। ਇਥੇ ਦੋ ਸਮਾਰਕਾਂ ਹਨ।

ਇੱਕ ਫ਼ੂਲਨਦੇਵੀ ਦੇ ਠਾਕੁਰਾਂ ਤੋਂ ਲਏ ਗਏ ਬਦਲੇ ਦੀ ਪ੍ਰਤੀਕ ਹੈ। ਉਹ ਠਾਕੁਰ ਜੋ ਸਦੀਆਂ ਤੋਂ ਫ਼ੂਲਨ ਦੇਵੀ ਵਰਗੇ ਨੀਵੀਂ ਜਾਤ ਵਾਲਿਆਂ ਦਾ ਸ਼ੋਸ਼ਣ ਕਰਦੇ ਆਏ ਹਨ। ਅਤੇ ਦੂਸਰੀ ਸਮਾਰਕ ਉਨ੍ਹਾਂ ਲੋਕਾਂ ਦੀ ਯਾਦ ਵਿੱਚ ਹੈ ਜਿਹੜੇ ਉਸ ਹੱਤਿਆ ਕਾਂਡ ਵਿੱਚ ਮਾਰੇ ਗਏ ਸਨ।

ਦੋਵਾਂ ਹੀ ਪਿੰਡਾਂ ਵਿੱਚ ਅਕਸਰ ਘੰਟੀਆਂ ਦੀ ਆਵਾਜ਼ ਸੁਣਦੀ ਹੈ। ਦੋਵਾਂ ਪਿੰਡਾਂ ਦੇ ਲੋਕ, ਇੱਕ ਦੂਸਰੇ ਨੂੰ ਕਦੀ ਮਿਲੇ ਨਹੀਂ। ਉਹ ਇੱਕ ਦੂਸਰੇ ਤੋਂ ਦੂਰ ਹੀ ਰਹਿੰਦੇ ਹਨ। ਅੱਜ ਵੀ ਇਹ ਰਿਵਾਇਤ ਕਾਇਮ ਹੈ।

ਗੀਤਾਂ ਵਿੱਚ ਫ਼ੂਲਨ ਦੇਵੀ ਦਾ ਜ਼ਿਕਰ

ਅਨਿਲ ਕੁਮਾਰ, ਫ਼ੂਲਨ ਦੇਵੀ ਦੀ ਉਸ ਟੀਮ ਦਾ ਹਿੱਸਾ ਰਹੇ ਹਨ, ਜੋ ਮਿਰਜ਼ਾਪੁਰ ਚੋਣਾਂ ਸਮੇਂ ਉਨ੍ਹਾਂ ਦੇ ਹੱਕ ਵਿੱਚ ਪ੍ਰਚਾਰ ਕਰਦੀ ਹੁੰਦੀ ਸੀ। ਉਹ ਕਹਿੰਦੇ ਹਨ ਕਿ ਉਦੋਂ ਤੋਂ ਹੁਣ ਤੱਕ ਕੋਈ ਬਹੁਤਾ ਬਦਲਾਅ ਨਹੀਂ ਆਇਆ ਹੈ।

ਅਨਿਲ ਕੁਮਾਰ ਕਹਿੰਦੇ ਹਨ ਕਿ, "ਠਾਕੁਰ ਸਾਡੇ ਤੋਂ ਸੜਦੇ ਹਨ।"

ਅਨਿਲ ਕੁਮਾਰ ਜਿਹੜਾ ਗੀਤ ਗਾਉਂਦੇ ਹਨ ਉਹ ਬੀਹੜ ਦੀ ਰਾਣੀ ਦਾ ਹੈ। ਜੋ ਉਨ੍ਹਾਂ ਦੀ ਆਪਣੀ ਬਰਾਦਰੀ ਤੋਂ ਸੀ। ਇਹ ਗੀਤ, ਫ਼ੂਲਨ ਦੀ ਗ੍ਰਿਫ਼ਤਾਰੀ ਦੀ ਘਟਨਾ ਨੂੰ ਬਿਆਨ ਕਰਦਾ ਹੈ।

ਫ਼ੂਲਨ ਦੇਵੀ ਮਲਾਹ ਜਾਤ ਵਿੱਚ ਪੈਦਾ ਹੋਈ ਸੀ। ਮਲਾਹ ਅੱਜ ਵੀ ਵਿਆਹ ਸ਼ਾਦੀਆਂ ਦੌਰਾਨ ਆਪਣੇ ਲੋਕ ਗੀਤਾਂ ਵਿੱਚ ਫ਼ੂਲਣ ਦੇਵੀ ਦਾ ਜ਼ਿਕਰ ਕਰਦੇ ਹਨ।

ਉਹ ਫ਼ੂਲਨ ਦੇਵੀ ਨੂੰ ਤਿਉਹਾਰਾਂ ''ਤੇ ਯਾਦ ਕਰਦੇ ਹਨ। ਖ਼ਾਸਤੌਰ ''ਤੇ ਅਕਤੂਬਰ ਦੇ ਮਹੀਨੇ ਵਿੱਚ, ਜਦੋਂ ਮਾਂ ਦੁਰਗਾ ਘਰ ਆਉਂਦੀ ਹੈ।

ਕਿਹਾ ਜਾਂਦਾ ਹੈ ਕਿ ਫ਼ੂਲਨ ਦੇਵੀ ਹਮੇਸ਼ਾ ਆਪਣੀ ਜੇਬ ਵਿੱਚ ਮਾਂ ਦੁਰਗਾ ਦੀ ਇੱਕ ਛੋਟੀ ਜਿਹੀ ਮੂਰਤ ਰੱਖਿਆ ਕਰਦੀ ਸੀ। ਉਨ੍ਹਾਂ ਦੇ ਆਤਮ ਸਮਰਪਣ ਸਮੇਂ ਜਿੰਨੀਆਂ ਵੀ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਸਨ, ਉਨ੍ਹਾਂ ਵਿੱਚ ਲਿਖਿਆ ਗਿਆ ਸੀ ਕਿ ਸਰੰਡਰ ਕਰਦੇ ਸਮੇਂ ਵੀ ਦੁਰਗਾ ਦੀ ਇੱਕ ਮੂਰਤੀ ਫ਼ੂਲਨ ਦੇਵੀ ਦੇ ਕੋਲ ਸੀ।

ਅਮਰੀਕੀ ਅਖ਼ਬਾਰ ਦਾ ਐਟਲਾਂਟਿਕ ਵਿੱਚ ਮੈਰੀ ਐਨ ਵੀਵਰ ਨੇ 1996 ਵਿੱਚ ਇੱਕ ਲੇਖ ਲਿਖਿਆ ਸੀ।

ਇਸ ਵਿੱਚ ਲਿਖਿਆ ਸੀ ਕਿ ਕਿਸ ਤਰ੍ਹਾਂ, "ਫ਼ਰਵਰੀ 1983 ਦੀ ਬਹੁਤ ਜ਼ਿਆਦਾ ਠੰਡ ਵਾਲੀ ਸ਼ਾਮ ਫ਼ੂਲਨ ਦੇਵੀ ਭੂਰੇ ਰੰਗ ਦਾ ਗਰਮ ਕੰਬਲ ਲਪੇਟੀ ਅਤੇ ਲਾਲ ਰੰਗ ਦੀ ਸ਼ਾਲ ਸਿਰ ''ਤੇ ਲਈ, ਮੱਧ ਪ੍ਰਦੇਸ਼ ਦੇ ਚੰਬਲ ਬੀਹੜ ਤੋਂ ਆਪਣੇ ਗਰੋਹ ਦੇ ਬਾਰਾਂ ਮੈਂਬਰਾਂ ਨਾਲ ਬਾਹਰ ਨਿਕਲੀ।”

“ਉਸ ਦੇ ਮੋਢੇ ''ਤੇ .315 ਬੋਰ ਦਾ ਮਾਊਜ਼ਰ ਲਟਕ ਰਿਹਾ ਸੀ। ਫ਼ੂਲਨ ਦੀ ਬੈਲਟ ਨਾਲ ਇੱਕ ਹੰਸੀਆ ਵੀ ਲਟਕਿਆ ਹੋਇਆ ਸੀ ਅਤੇ ਸੀਨੇ ਨੂੰ ਕਾਰਤੂਸਾਂ ਦੀ ਬੈਲਟ ਨਾਲ ਢੱਕਿਆ ਹੋਇਆ ਸੀ।"

ਫ਼ੂਲਨ ਦੇਵੀ ਅਤੇ ਉਨ੍ਹਾਂ ਦੇ ਡਾਕੂਆਂ ਵਾਲੇ ਗੈਂਗ ਨੂੰ ਗ਼ਰੀਬ ਲੋਕਾਂ ਦਾ ਜ਼ਬਰਦਸਤ ਸਮਰਥਣ ਪ੍ਰਾਪਤ ਸੀ। ਉਹ ਉਨ੍ਹਾਂ ਨੂੰ ਆਪਣੀ ਖ਼ੈਰਖਾਹ ਦੇ ਰੂਪ ਵਿੱਚ, ਆਪਣੇ ਮਸੀਹਾ ਵਜੋਂ ਮੰਨਦੇ ਸਨ।

ਅਨਿਲ ਕਹਿੰਦੇ ਹਨ, "ਉਹ ਜਦੋਂ ਪਿੰਡ ਆਉਂਦੀ ਸੀ ਤਾਂ ਲੜਕੀਆਂ ਦੇ ਵਿਆਹ ਲਈ ਗਹਿਣੇ ਲਿਆਉਂਦੀ ਸੀ। ਉਹ ਗ਼ਰੀਬਾਂ ਦੇ ਪਰਿਵਾਰਾਂ ਨੂੰ ਪੈਸੇ ਦਿੰਦੀ ਹੁੰਦੀ ਸੀ।"

ਹਵਾ ਵਿੱਚ ਅੱਜ ਵੀ ਫ਼ੂਲਨ ਦੇ ਕਿੱਸੇ

ਇੱਕ ਬਾਗ਼ੀ ਦੇ ਦਿਲਚਸਪ ਕਿੱਸੇ ਅੱਜ ਵੀ ਇਥੋਂ ਦੀ ਹਵਾ ਵਿੱਚ ਘੁਲ੍ਹੇ ਹੋਏ ਹਨ।

ਜਦੋਂ ਫ਼ੂਲਨ ਦੇਵੀ ਨੇ ਭਿੰਡ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਆਤਮ ਸਮਰਪਣ ਕੀਤਾ ਸੀ, ਤਾਂ ਕਿਸੇ ਨੂੰ ਪਤਾ ਨਹੀਂ ਸੀ ਕਿ ਫ਼ੂਲਨ ਦੇਵੀ ਕਿਸ ਤਰ੍ਹਾਂ ਦੀ ਵਿੱਖਦੀ ਹੈ।

ਪੁਲਿਸ ਕੋਲ ਫ਼ੂਲਨ ਦੇਵੀ ਦੀ ਕੋਈ ਤਸਵੀਰ ਨਹੀਂ ਸੀ। ਫ਼ੂਲਨ ਦੇਵੀ ਨੇ ਆਪਣੀਆਂ ਸ਼ਰਤਾਂ ''ਤੇ ਪੁਲਿਸ ਦੇ ਸਾਹਮਣੇ ਹਥਿਆਰ ਰੱਖੇ ਸਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਰਜੁਨ ਸਿੰਘ ਦੇ ਇਸ ਸਿਆਸੀ ਦਾਅ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੀਡੀਆ ਵਿੱਚ ਚੰਗੀ ਜਗ੍ਹਾ ਮਿਲੀ ਸੀ।

ਬਹੁਤ ਸਾਰੇ ਪੱਤਰਕਾਰਾਂ ਨੇ ਲਿਖਿਆ ਸੀ ਕਿ, "ਜਦੋਂ ਇੱਕ ਛੋਟੇ ਜਿਹੇ ਕੱਦ ਦੀ ਔਰਤ ਨੇ ਅੱਗੇ ਆ ਕੇ ਭੀੜ ਵੱਲ ਚਿਹਰਾ ਕਰਕੇ ਆਪਣੇ ਹਥਿਆਰ ਚੁੱਕੇ ਅਤੇ ਜ਼ਮੀਨ ''ਤੇ ਰੱਖ ਕੇ ਹੱਥ ਜੋੜੇ, ਤਾਂ ਬਹੁਤ ਲੋਕਾਂ ਨੂੰ ਵੱਡੀ ਨਿਰਾਸ਼ਾ ਹੋਈ ਸੀ।”

“ਉਨ੍ਹਾਂ ਨੂੰ ਲੱਗਿਆ ਸੀ ਕਿ ਫ਼ੂਲਨ ਦੇਵੀ ਚੰਗੇ ਕੱਦ ਕਾਠ ਵਾਲੀ ਇੱਕ ਖ਼ੂਬਸੂਰਤ ਦਿੱਸਣ ਵਾਲੀ ਪਰ ਖ਼ਤਰਨਾਕ ਔਰਤ ਹੋਵੇਗੀ।"

ਜਿਸ ਡਕੈਤ ਨੂੰ ਪੱਤਰਕਾਰਾਂ ਨੇ ਖ਼ਤਰਨਾਕ ਸੁੰਦਰੀ ਕਹਿ ਕੇ ਮਿਥਿਹਾਸ ਘੜ੍ਹਿਆ ਸੀ, ਉਸ ਨੂੰ ਅਸਲ ਰੂਪ ਵਿੱਚ ਦੇਖਕੇ ਬਹੁਤਿਆਂ ਦੇ ਦਿਲ ਟੁੱਟ ਗਏ ਸਨ। ਜਿਸ ਨੂੰ ਬੀਹੜ ਦੀ ਰਾਣੀ ਕਿਹਾ ਜਾਂਦਾ ਸੀ ਉਹ ਅਜਿਹੀ ਨਿਕਲੇਗੀ ਇਸਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ।

Getty Images
ਫ਼ੂਲਨ ਦੇਵੀ ਨੂੰ ਬਿਨ੍ਹਾਂ ਮੁਕੱਦਮੇ ਦੇ ਤਕਰੀਬਨ 11ਸਾਲ ਤੱਕ ਜੇਲ ਵਿੱਚ ਕੈਦ ਰਹਿਕੇ ਬਿਤਾਉਣੇ ਪਏ ਸਨ

ਖ਼ਤਰਨਾਕ ਸੁੰਦਰੀ ਤੋਂ ਜੇਲ੍ਹ ਅਤੇ ਫ਼ਿਰ ਸੰਸਦ ਦਾ ਸਫ਼ਰ

ਇੰਡੀਆ ਟੂਡੇ ਦੇ ਇੱਕ ਪੱਤਰਕਾਰ ਨੇ ਫ਼ੂਲਨ ਦੇਵੀ ਦੇ ਸਰੰਡਰ ਤੋਂ ਪਹਿਲਾਂ ਉਸ ਨੂੰ ਖ਼ਤਰਨਾਕ ਸੁੰਦਰੀ ਅਤੇ ਬੀਹੜਾਂ ਦੀ ਰਾਣੀ ਵਰਗੇ ਖ਼ਿਤਾਬਾਂ ਨਾਲ ਨਵਾਜ਼ਿਆ ਸੀ।

ਪਰ ਜਦੋਂ ਫ਼ੂਲਨ ਦੇਵੀ ਨੇ ਸਰੰਡਰ ਕੀਤਾ ਤਾਂ ਉਸੇ ਪੱਤਰਕਾਰ ਨੇ ਫ਼ੂਲਨ ਨੂੰ ਇੰਨਾਂ ਸ਼ਬਦਾਂ ਵਿੱਚ ਬਿਆਨ ਕੀਤਾ ਸੀ, "ਉਹ ਬਹੁਤ ਨੀਰਸ ਜਿਹੀ, ਫ਼ਿੱਕੀ ਰੰਗਤ ਵਾਲੀ, ਬੇਹੱਦ ਚੰਚਲ ਚਿੱਤ ਵਾਲੀ ਬਚਕਾਨੀ ਅਤੇ ਝੱਕੀ ਕੁੜੀ ਸੀ। ਜੋ ਬਹੁਤ ਹੀ ਜਲਦੀ ਭੜਕ ਜਾਂਦੀ ਸੀ ਅਤੇ ਇਸ ਔਰਤ ਨੇ ਬੀਹੜਾਂ ਵਿੱਚ ਤਬਾਹੀ ਮਚਾ ਰੱਖੀ ਸੀ।"

ਫ਼ੂਲਨ ਦੇਵੀ ਨੂੰ ਬਿਨ੍ਹਾਂ ਮੁਕੱਦਮੇ ਦੇ ਤਕਰੀਬਨ 11ਸਾਲ ਤੱਕ ਜੇਲ ਵਿੱਚ ਕੈਦ ਰਹਿ ਕੇ ਬਿਤਾਉਣੇ ਪਏ ਸਨ।

ਜਦੋਂ ਮੁਲਾਇਮ ਸਿੰਘ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ, ਤਾਂ ਉਨ੍ਹਾਂ ਨੇ ਸਰਕਾਰੀ ਵਕੀਲਾਂ ਨੂੰ ਫ਼ੂਲਣ ਦੇਵੀ ਉੱਪਰ ਲੱਗੇ ਇਲਜ਼ਾਮਾਂ ਨੂੰ ਵਾਪਸ ਲੈਣ ਦੇ ਹੁਕਮ ਦਿੱਤੇ ਜਿਸ ਤੋਂ ਬਾਅਦ ਫ਼ਰਵਰੀ 1994 ਵਿੱਚ ਫ਼ੂਲਨ ਦੇਵੀ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ।

ਫ਼ੂਲਨ ਦੇਵੀ ਦੀ ਰਿਹਾਈ ਨੂੰ ਪੱਛੜੀ ਜਾਤ ਵਾਲਿਆਂ ਨੇ ਸਵਰਣ ਪ੍ਰਧਾਨ ਢਾਂਚੇ ਵਿਰੁੱਧ ਇੱਕ ਬਗ਼ਾਵਤ ਦੇ ਰੂਪ ਵਿੱਚ ਦੇਖਿਆ ਕਿਉਂਕਿ ਉਸ ਜਾਤੀ ਵਿਵਸਥਾ ਨੇ ਉਨ੍ਹਾਂ ਉੱਪਰ ਜ਼ੁਲਮਾਂ ਦਾ ਬੋਝ ਲੱਦਿਆ ਹੋਇਆ ਸੀ।

ਆਪਣੇ ਅਤੇ ਨੀਵੀਂ ਜਾਤ ਨਾਲ ਸੰਬੰਧਿਤ ਹੋਰ ਲੋਕਾਂ ਨਾਲ ਹੋਏ ਜ਼ੁਲਮਾਂ ਦਾ ਬਦਲਾ ਲੈਣ ਵਾਲੀ ਫ਼ੂਲਣ ਦੇਵੀ, ਜਾਤੀ ਵਿਵਸਥਾ ਨੂੰ ਚੁਣੌਤੀ ਦੇਣ ਦਾ ਇੱਕ ਪ੍ਰਤੀਕ ਬਣ ਗਈ।

ਆਪਣੀ ਰਿਹਾਈ ਤੋਂ ਦੋ ਸਾਲ ਬਾਅਦ ਫ਼ੂਲਨ ਦੇਵੀ ਨੇ ਮਿਰਜ਼ਾਪੁਰ ਤੋਂ ਸਮਾਜਵਾਦੀ ਪਾਰਟੀ ਦੀ ਟਿਕਟ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤ ਗਈ।

1999 ਵਿੱਚ ਉਨ੍ਹਾਂ ਨੇ ਫ਼ਿਰ ਤੋਂ ਲੋਕਸਭਾ ਚੋਣ ਜਿੱਤੀ। ਪਰ 38 ਸਾਲ ਦੀ ਉਮਰ ਵਿੱਚ ਫ਼ੂਲਣ ਦੇਵੀ ਨੂੰ ਦਿੱਲੀ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ।

ਬੇਹਮਈ ਨੂੰ ਇਨਸਾਫ਼ ਦੀ ਉਡੀਕ

ਇੱਕ ਬਜ਼ੁਰਗ ਔਰਤ ਜੋ ਅੱਜ ਵੀ ਇਸ ਗੱਲ ਦੀ ਉਡੀਕ ਕਰਦੀ ਹੈ ਕਿ ਮਰਨ ਤੋਂ ਪਹਿਲਾਂ ਉਸਨੂੰ ਇਨਸਾਫ਼ ਮਿਲੇਗਾ।

ਸ਼੍ਰੀ ਦੇਵੀ ਕਹਿੰਦੀ ਹੈ ਕਿ ਉਹ ਬਸ ਉਡੀਕ ਕਰ ਰਹੀ ਹੈ। ਉਨ੍ਹਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਬੇਹਮਈ ਦੇ ਕਤਲੇਆਮ ਵਿੱਚ ਸ਼੍ਰੀ ਦੇਵੀ ਦੇ ਸਹੁਰੇ ਅਤੇ ਦਿਉਰ ਨੂੰ ਮਾਰ ਦਿੱਤਾ ਗਿਆ ਸੀ। ਉਸ ਵੇਲੇ ਸ਼੍ਰੀ ਦੇਵੀ ਦੀ ਉਮਰ 24 ਸਾਲ ਸੀ ਅਤੇ ਉਸ ਦੀਆਂ ਚਾਰ ਛੋਟੀਆਂ ਧੀਆਂ ਸਨ।

ਉਸ ਦਿਨ ਨੂੰ ਯਾਦ ਕਰਦਿਆਂ ਸ਼੍ਰੀ ਦੇਵੀ ਦੱਸਦੀ ਹੈ ਕਿ, "ਸਾਨੂੰ ਕੁਝ ਨਹੀਂ ਪਤਾ ਸੀ ਕਿ ਉਹ ਸਾਡੇ ਆਦਮੀਆਂ ਨੂੰ ਕਿੱਥੇ ਲੈ ਕੇ ਗਏ ਹਨ। ਅਸੀਂ ਤਾਂ ਸ਼ਾਮ ਨੂੰ ਲਾਸ਼ਾਂ ਦੇਖਣ ਗਏ ਸੀ।"

ਸ਼੍ਰੀ ਦੇਵੀ ਪੁੱਛਦੀ ਹੈ ਕਿ,"ਹੁਣ ਸਾਨੂੰ ਕੀ ਇਨਸਾਫ਼ ਮਿਲੇਗਾ? ਫ਼ੂਲਣ ਦੇਵੀ ਤਾਂ ਮਰ ਗਈ। ਹੁਣ ਉਸ ਦਿਨ ਬਾਰੇ ਗੱਲ ਨਾ ਕਰੋ। ਉਸ ਨਾਲ ਤਕਲੀਫ਼ਦੇਹ ਯਾਦਾਂ ਵਾਪਸ ਆ ਜਾਂਦੀਆਂ ਹਨ। ਅਸੀਂ ਉਸ ਦਿਨ ਨੂੰ ਭੁੱਲੇ ਹੀ ਕਿਥੇ ਹਾਂ।"

ਦਲਿਤਾਂ ਨਾਲ ਵੱਧਦਾ ਵਿਤਕਰਾ

ਇਹ ਸੰਘਰਸ਼ ਤਾਂ ਸਦੀਆਂ ਤੋਂ ਚਲਿਆ ਆ ਰਿਹਾ ਹੈ। ਉਸ ਦੀ ਇੱਕ ਹੋਰ ਮਿਸਾਲ ਹਾਥਰਸ ਵਿੱਚ ਇੱਕ ਮਹੀਨਾ ਪਹਿਲਾਂ ਦੇਖਣ ਨੂੰ ਮਿਲੀ ਸੀ। ਜਦੋਂ 19 ਸਾਲਾਂ ਦੀ ਇੱਕ ਦਲਿਤ ਲੜਕੀ ਨੂੰ ਠਾਕੁਰਾਂ ਨੇ ਬਲਾਤਕਾਰ ਤੋਂ ਬਾਅਦ ਮਾਰ ਦਿੱਤਾ ਸੀ।

ਉਸ ਲੜਕੀ ਦੇ ਕਿਰਦਾਰ ''ਤੇ ਸਵਾਲ ਚੁੱਕੇ ਗਏ। ਮਾਮਲੇ ਵਿੱਚ ਇੱਕ ਦਾਅਵਾ ਇਹ ਵੀ ਕੀਤਾ ਗਿਆ ਕਿ ਖ਼ੁਦ ਲੜਕੀ ਦੇ ਪਰਿਵਾਰ ਨੇ ਖ਼ਾਨਦਾਨ ਦੀ ਇੱਝਤ ਬਚਾਉਣ ਦੇ ਨਾਮ ''ਤੇ ਆਪਣੀ ਕੁੜੀ ਨੂੰ ਮਾਰਿਆ ਹੈ।

ਪਿਛਲੇ ਕੁਝ ਸਾਲਾਂ ਵਿੱਚ ਦਲਿਤ ਲੜਕੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਿੱਚ ਬਹੁਤ ਵਾਧਾ ਹੋਇਆ ਹੈ। ਇਸ ਗੱਲ ਦੀ ਪੁਸ਼ਟੀ ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ ਦੇ ਅੰਕੜੇ ਵੀ ਕਰਦੇ ਹਨ।

ਪਿਛਲੇ ਸਾਲ, ਸਰਕਾਰੀ ਅੰਕੜਿਆਂ ਮੁਤਾਬਿਕ ਭਾਰਤ ਵਿੱਚ ਹਰ ਰੋਜ਼ 10 ਦਲਿਤ ਕੁੜੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ।

ਔਰਤਾਂ ਨਾਲ ਹਿੰਸਾ ਅਤੇ ਲੜਕੀਆਂ ਦੇ ਖ਼ਿਲਾਫ਼ ਜਿਣਸੀ ਅਪਰਾਧਾਂ ਦੇ ਮਾਮਲੇ ਉੱਤਰ ਪ੍ਰਦੇਸ਼ ਵਿੱਚ ਦੇਸ ਭਰ ਵਿੱਚੋਂ ਪਹਿਲੇ ਨੰਬਰ ''ਤੇ ਹਨ।

ਫ਼ੂਲਨ ਦੇਵੀ ਨਿਸ਼ਾਦ ਜਾਤੀ ਨਾਲ ਸੰਬੰਧਿਤ ਸੀ, ਜੋ ਹੋਰ ਪਿਛੜੇ ਵਰਗਾਂ ਵਿੱਚ ਸ਼ਾਮਿਲ ਜਾਤ ਹੈ। ਫ਼ਿਰ ਵੀ ਉਹ ਠਾਕਰਾਂ ਦੀ ਤਾਕਤ ਦੇ ਵਿਰੁੱਧ ਬਗ਼ਾਵਤ ਕਰਨ ਵਾਲੀ, ਨੀਵੀਆਂ ਜਾਤਾਂ ਦੀ ਪ੍ਰਤੀਕ ਬਣ ਗਈ।

ਪਿੰਡ ਵਾਲਿਆਂ ਦੀ ਮਿਊਜ਼ੀਅਮ ਬਣਾਉਣ ਦੀ ਇੱਛਾ

ਅਨਿਲ ਕੁਮਾਰ ਕਹਿੰਦੇ ਹਨ ਕਿ, "ਫ਼ੂਲਣ ਦੇਵੀ ਨੇ ਜੋ ਰਸਤਾ ਚੁਣਿਆ ਉਹ ਸੌਖਾ ਨਹੀਂ ਸੀ। ਸਾਡੇ ਲਈ ਉਹ ਬਾਗ਼ੀ ਹੈ। ਬਾਗ਼ੀ ਉਹ ਹਨ ਜੋ ਔਖੀ ਜ਼ਿੰਦਗੀ ਜਿਉਂਦੇ ਹਨ। ਉਹ ਬਾਗ਼ੀ ਇਸ ਲਈ ਬਣ ਜਾਂਦੇ ਹਨ ਕਿਉਂਕਿ ਉਨ੍ਹਾਂ ਨਾਲ ਇਨਸਾਫ਼ ਨਹੀਂ ਹੁੰਦਾ। ਨੀਵੀਂ ਜਾਤ ਦੇ ਲੋਕਾਂ ਨੇ ਠਾਕੁਰਾਂ ਦੀ ਬਹੁਤ ਦਹਿਸ਼ਤ ਹੰਢਾਈ। ਉਹ ਬਸ ਠਾਕੁਰਾਂ ਦੀ ਇਹ ਦਹਿਸ਼ਤ ਖ਼ਤਮ ਕਰਨਾ ਚਾਹੁੰਦੇ ਸਨ।"

ਅਨਿਲ ਕੁਮਾਰ ਯਾਦ ਕਰਦੇ ਹਨ ਕਿ ਜਿਸ ਦਿਨ ਫ਼ੂਲਣ ਦੇਵੀ ਦੀ ਹੱਤਿਆ ਹੋਈ, ਉਸ ਦਿਨ ਪੂਰਾ ਪਿੰਡ ਬਹੁਤ ਦੁੱਖੀ ਹੋਇਆ ਸੀ।

ਫ਼ੂਲਣ ਦੇਵੀ ਦਾ ਪਿੰਡ ਅੱਜ ਵੀ ਅਲੱਗ਼-ਥਲੱਗ਼ ਹੈ। ਨਦੀ ਉੱਤੇ ਇੱਕ ਪੁਲ ਬਣਨਾ ਸੀ, ਪਰ ਉਹ ਅੱਜ ਤੱਕ ਨਹੀਂ ਬਣਿਆ। ਪਿੰਡ ਦੇ ਲੋਕ ਲੰਬੇ ਸਮੇਂ ਤੋਂ ਡਿਗਰੀ ਕਾਲਜ ਦੀ ਮੰਗ ਕਰ ਰਹੇ ਹਨ।

ਇਹ ਫ਼ੂਲਣ ਦੇਵੀ ਦਾ ਸੰਸਦੀ ਖੇਤਰ ਤਾਂ ਨਹੀਂ ਹੈ, ਪਰ ਜੇ ਅੱਜ ਉਹ ਜ਼ਿਉਂਦੀ ਹੁੰਦੀ ਤਾਂ ਯਕੀਨਨ ਇਥੋਂ ਦੇ ਲੋਕਾਂ ਦੀ ਮਦਦ ਕਰਦੀ।

ਪਿੰਡ ਦੇ ਲੋਕ ਫ਼ੂਲਣ ਦੇਵੀ ਦੀ ਯਾਦ ਵਿੱਚ ਇੱਕ ਮਿਊਜ਼ੀਅਮ ਬਣਾਉਣ ਦਾ ਸੋਚ ਰਹੇ ਹਨ। ਉਹ ਇਸ ਮਿਊਜ਼ੀਅਮ ਵਿੱਚ ਫ਼ੂਲਣ ਦੇਵੀ ਦੀਆਂ ਸਾਰੀਆਂ ਚੀਜ਼ਾਂ ਰੱਖਣਗੇ। ਉਸਦੀ ਵਰਦੀ, ਲਾਲ ਸਾਫ਼ਾ, ਲਾਲ ਸ਼ਾਲ, ਜੁੱਤੀ ਵਗੈਰ੍ਹਾ...

ਪਿੰਡ ਦੇ ਲੋਕਾਂ ਨੇ ਫ਼ੂਲਣ ਦੇਵੀ ਦੇ ਕਿੱਸੇ ਨੂੰ ਆਪਣੇ ਲੋਕ ਗੀਤਾਂ ਦਾ ਹਿੱਸਾ ਬਣਾ ਲਿਆ ਹੈ। ਉਹ ਇਸ ਬਦਲਾ ਲੈਣ ਵਾਲੀ ਬਾਗ਼ੀ ਔਰਤ ਨੂੰ ਯਾਦ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ।

ਪਿੰਡ ਦੀਆਂ ਲੜਕੀਆਂ ਨੂੰ ਫ਼ੂਲਣ ਦੇਵੀ ਦਾ ਕਿੱਸਾ ਪਤਾ ਹੈ। ਉਨ੍ਹਾਂ ਨੂੰ ਇਸ ਗੱਲ ''ਤੇ ਮਾਣ ਹੈ ਕਿ ਉਹ ਫ਼ੂਲਣ ਦੇਵੀ ਦੇ ਪਿੰਡ ਦੀਆਂ ਰਹਿਣ ਵਾਲੀਆਂ ਹਨ। ਪਰ ਸਮੇਂ ਦੇ ਨਾਲ ਨਾਲ ਉਸ ਔਰਤ ਦਾ ਕਿੱਸਾ ਵੀ ਪੁਰਾਣਾ ਹੋ ਜਾਣ ਦਾ ਡਰ ਹੈ, ਜਿਸਨੇ ਨਾਇਨਸਾਫ਼ੀ ਵਿਰੁੱਧ ਆਵਾਜ਼ ਚੁੱਕਣ ਦਾ ਹੌਂਸਲਾ ਕੀਤਾ।

ਅਨਿਲ ਕੁਮਾਰ ਨੂੰ ਇਸ ਗੱਲ ਦੀ ਬਹੁਤ ਚਿੰਤਾ ਹੈ ਕਿ ਫ਼ੂਲਣ ਦੇਵੀ ਦੀਆਂ ਯਾਦਾਂ ਨੂੰ ਕਿਸ ਤਰ੍ਹਾਂ ਸੰਭਾਲ ਕੇ ਰੱਖਿਆ ਜਾਵੇ।

ਫ਼ੂਲ ਦਾ ਪਰਿਵਾਰ

ਇਸ ਪਿੰਡ ਵਿੱਚ ਸੌ ਤੋਂ ਵੱਧ ਪਰਿਵਾਰ ਰਹਿੰਦੇ ਹਨ। ਅਤੇ ਆਪਣੀਆਂ ਧੀਆਂ ਨੂੰ ਹਮਲਾਵਰ ਕਹਿਕੇ ਬੁਲਾਉਂਦੇ ਹਨ। ਜਦੋਂ ਫ਼ੂਲਨ ਦੇਵੀ ਦੀ ਮੂਰਤ ਇਥੇ ਲਾਈ ਗਈ ਸੀ ਤਾਂ ਫ਼ੂਲਣ ਦੀ ਮਾਂ ਨੇ ਕਿਹਾ ਸੀ ਕਿ ਉਸਦੀ ''ਹਮਲਾਵਰ'' ਵਾਪਸ ਆ ਗਈ ਹੈ।

ਫ਼ੂਲਨ ਦੀ ਛੋਟੀ ਭੈਣ ਜੋ ਮਾਂ ਦੀ ਦੇਖਭਾਲ ਕਰਦੀ ਸੀ, ਉਹ ਹੁਣ ਨਹੀਂ ਰਹੀ। ਅਤੇ ਫ਼ੂਲਨ ਦੇਵੀ ਦੀ ਵੱਡੀ ਭੈਣ ਰੁਕਮਣੀ ਦੇਵੀ ਰਾਜਨੇਤਾ ਬਣ ਗਈ ਹੈ। ਫ਼ੂਲਨ ਦੇਵੀ ਸਮੇਤ ਉਹ ਚਾਰ ਭੈਣਾਂ ਸਨ।

ਫ਼ੂਲਨ ਦੇਵੀ ਦੀ ਮਾਂ ਜ਼ਿਆਦਾ ਨਹੀਂ ਬੋਲਦੀ। ਰਾਮਕਲੀ ਜਿਹੜੀ ਫ਼ੂਲਨ ਦੇਵੀ ਦੀ ਮਾਂ ਦਾ ਧਿਆਨ ਰੱਖਦੀ ਸੀ, ਉਹ ਵੀ ਗ਼ੁਜ਼ਰ ਚੁੱਕੀ ਹੈ। ਹੁਣ ਪਿੰਡ ਵਿੱਚ ਰਾਮਕਲੀ ਦਾ ਬੇਟਾ ਅਤੇ ਉਨ੍ਹਾਂ ਦੀ ਪਤਨੀ ਰਹਿੰਦੇ ਹਨ। ਰੁਕਮਣੀ ਦੇਵੀ ਗਵਾਲੀਅਰ ਰਹਿੰਦੀ ਹੈ।

ਹਾਥਰਸ ਬਲਾਤਕਾਰ ਪੀੜਤ ਦੀ ਲਾਸ਼ ਨੂੰ ਪਰਿਵਾਰ ਵਾਲਿਆਂ ਦੀ ਇਜਾਜ਼ਤ ਤੋਂ ਬਿਨ੍ਹਾਂ ਹੀ ਜਲਾ ਦਿੱਤਾ ਗਿਆ ਸੀ। ਚਿਤ੍ਹਾ ਦੀ ਰਾਖ਼ ਹਾਲੇ ਵੀ ਮੌਜੂਦ ਹੈ। ਉਥੇ ਹੀ ਜਾਲੌਨ ਦੇ ਪਿੰਡ ਵਿੱਚ ਬੇਰਹਿਮ ਸੁੰਦਰੀ ਦੀ ਯਾਦ ਵਿੱਚ ਗਾਏ ਜਾਣ ਵਾਲੇ ਗੀਤ, ਅੱਜ ਵੀ ਗਾਏ ਜਾਂਦੇ ਹਨ।

ਇੰਨਾਂ ਦੋਵਾਂ ਪਿੰਡਾਂ ਦੇ ਵਿੱਚ ਪੰਜ ਘੰਟੇ ਅਤੇ ਚਾਲੀ ਸਾਲਾਂ ਦਾ ਲੰਬਾ ਫ਼ਾਸਲਾ ਹੈ। ਇਹ ਹੀ ਫ਼ਾਸਲਾ ਨਿਆਂ ਅਤੇ ਨਾਂਇਨਸਾਫ਼ੀ ਦਰਮਿਆਨ ਵੀ ਹੈ। ਆਖ਼ਿਰ ਵਿੱਚ ਸਭ ਕੁਝ ਇੱਕ ਫ਼ਾਸਿਲਾ ਹੀ ਤਾਂ ਹੈ। ਇੱਕ ਮੰਜਲ ਤੋਂ ਦੂਸਰੇ ਟਿਕਾਣੇ ਦਰਮਿਆਨ ਦਾ ਫ਼ਾਸਲਾ। ਅਦਾਲਤ ਤੇ ਜਨਤਾ ਵਿੱਚਲੀ ਦੂਰੀ। ਲੋਕਾਂ ਦੇ ਵਿੱਚਲਾ ਅਤੇ ਦੋ ਭਾਈਚਾਰਿਆਂ ਵਿੱਚਲਾ ਫ਼ਾਸਲਾ।

ਇਹ ਵੀ ਪੜ੍ਹੋ:

  • ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
  • ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ

https://www.youtube.com/watch?v=hpROuzMuZQ8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''119557a8-ae10-4bf3-9826-02c54904470c'',''assetType'': ''STY'',''pageCounter'': ''punjabi.india.story.55004339.page'',''title'': ''ਚੰਬਲ ਤੋਂ ਸੰਸਦ ਜਾਣ ਵਾਲੀ ਫ਼ੂਲਨ ਦੇਵੀ ਦੇ ਪਿੰਡ ’ਚ ਅੱਜ ਵੀ ਜਾਤ ਅਧਾਰਿਤ ਵਿਤਕਰੇ ਦੀਆਂ ਕੀ ਨਿਸ਼ਾਨੀਆਂ ਮਿਲਦੀਆਂ'',''author'': ''ਚਿੰਕੀ ਸਿਨਹਾ'',''published'': ''2020-11-21T15:58:57Z'',''updated'': ''2020-11-21T15:58:57Z''});s_bbcws(''track'',''pageView'');