ਕੋਰੋਨਾਵਾਇਰਸ ਦੇ ਇਲਾਜ ਲਈ ਕਈ ਵੈਕਸੀਨ ਦੇ ਚਰਚੇ ਹਨ ਪਰ ਭਾਰਤ ਲਈ ਕਿਹੜੀ ਢੁੱਕਵੀਂ ਹੈ

11/19/2020 11:56:26 AM

ਭਾਰਤ ਦੀ ਉੱਘੀ ਮਹਾਮਾਰੀ ਵਿਗਿਆਨੀ ਪ੍ਰੋਫ਼ੈਸਰ ਗਨਗਦੀਪ ਕੰਗ ਨੇ ਦਿ ਵਾਇਰ ਲਈ ਸੀਨੀਅਰ ਪੱਤਰਕਾਰ ਕਰਨ ਥਾਪਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ - ਮੌਡਰਨਾ ਦੇ ਮੁਕਾਬਲੇ ਆਕਸਫੋਰਡ- ਐਸਟਰਾਜ਼ੈਨਿਕਾ ਵਾਲੀ ਵੈਕਸੀਨ ਭਾਰਤ ਲਈ ਜ਼ਿਆਦਾ ਢੁਕਵੀਂ ਹੋ ਸਕਦੀ ਹੈ।

ਇਸ ਦੀ ਵਜ੍ਹਾ ਉਨ੍ਹਾਂ ਨੇ ਦੱਸੀ ਕਿ ਆਕਸਫੋਰਡ ਵੱਲੋਂ ਵਿਕਸਿਤ ਕੀਤੀ ਜਾ ਰਹੀ ਵੈਕਸੀਨ ਨੂੰ -2⁰ ਤੋਂ -8⁰ ਸੈਲਸੀਅਸ ਤਾਪਮਾਨ ਉੱਪਰ ਵੀ ਰੱਖਿਆ ਜਾ ਸਕਦਾ ਹੈ ਜੋ ਕਿ ਇੱਕ ਸਧਾਰਣ ਰੈਫ਼ੀਰਜਰੇਟਰ ਵੀ ਮੁਹਈਆ ਕਰਵਾ ਸਕਦਾ ਹੈ।

ਇਹ ਵੀ ਪੜ੍ਹੋ:

  • SGPC : ਸ਼੍ਰੋਮਣੀ ਕਮੇਟੀ ਦੀ ਨੀਂਹ ਕਿਹੋ ਜਿਹੇ ਸੰਘਰਸ਼ ਉੱਤੇ ਖੜ੍ਹੀ ਹੈ
  • ਕੋਰੋਨਾਵਾਇਰਸ ਵੈਕਸੀਨ: ਫਾਇਜ਼ਰ ਨੇ ਕਿਹਾ, 94 ਫ਼ੀਸਦ ਬਜ਼ੁਰਗਾਂ ''ਤੇ ਵੀ ਟੀਕਾ ਅਸਰਦਾਰ
  • ਮੋਹਿਤਾ ਸ਼ਰਮਾ: KBC ''ਚ 1 ਕਰੋੜ ਜਿਤਣ ਵਾਲੀ ਇਹ ਔਰਤ ਕੌਣ ਹੈ

ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਵੈਕਸੀਨ ਲਈ ਚਾਰ ਪ੍ਰਮੁੱਖਤਾ ਸਮੂਹਾਂ ਦੀ ਨਿਸ਼ਾਨਦੇਹੀ ਦੇ ਪ੍ਰਕਿਰਿਆ ਬਾਰੇ ਵੀ ਆਪਣੇ ਵਿਚਾਰ ਰੱਖੇ। ਸਰਕਾਰ ਵੱਲੋਂ ਇਸ ਵਿੱਚ ਜੋ ਕ੍ਰਮ ਰੱਖਿਆ ਗਿਆ ਹੈ- ਉਸ ਮੁਤਾਬਕ ਸਭ ਤੋਂ ਉੱਪਰ -ਸਿਹਤ ਵਰਕਰ, ਫਿਰ ਪੁਲਿਸ ਅਤੇ ਹਥਿਆਰਬੰਦ ਦਸਤੇ, 50 ਸਾਲ ਤੋਂ ਵੱਡੀ ਉਮਰ ਦੇ ਲੋਕ ਅਤੇ 50 ਸਾਲ ਤੋਂ ਛੋਟੀ ਉਮਰ ਦੇ ਉਹ ਲੋਕ ਜਿਨ੍ਹਾਂ ਨੂੰ ਹੋਰ ਬੀਮਾਰੀਆਂ ਵੀ ਹਨ।

ਪ੍ਰੋ਼ਫ਼ੈਸਰ ਗਗਨਦੀਪ ਕੰਗ ਮੁਤਾਬਕ- "ਅਸੀਂ ਇਨ੍ਹਾਂ ਲੋਕਾਂ ਦੀ ਨਿਸ਼ਾਨਦੇਹੀ ਅਤੇ ਫਿਰ ਉਨ੍ਹਾਂ ਦੀ ਦਰਜੇਬੰਦੀ ਕਿੰਨੇ ਕੁ ਵਧੀਆ ਢੰਗ ਨਾਲ ਕਰਾਂਗੇ?"

ਭਾਰਤ ਲਈ ਕਿਹੜੀ ਵੈਕਸੀਨ ਵਧੇਰੇ ਢੁਕਵੀਂ ਰਹੇਗੀ ਇਸ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪਵੇਗਾ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਵੈਕਸੀਨ ਬਾਰੇ ਦੀ ਮਾਪਦੰਡ ਹੋਵੇਗਾ

  • ਸਾਨੂੰ ਇਹ ਵੀ ਦੇਖਣਾ ਪਵੇਗਾ ਕਿ ਕਿਹੜੀ ਵੈਕਸੀਨ ਕਿਸ ਉਮਰ ਵਰਗ ਲਈ ਕਾਰਗਰ ਹੈ।
  • "ਸਾਨੂੰ ਦੇਖਣਾ ਪਵੇਗਾ ਕਿ ਸਾਡਾ ਸਿਹਤ ਢਾਂਚਾ ਉਸ ਨੂੰ ਕਿਵੇਂ ਸਾਂਭ ਸਕੇਗਾ। ਮਿਸਾਲ ਵਜੋਂ ਜੇ ਅਸੀਂ ਦੇਖੀਏ ਹਾਂ ਕੁਝ ਨਵੇਂ ਵੈਕਸੀਨ ਨੂੰ ਰੱਖਣ ਲਈ ਮਨਫ਼ੀ 17 ਡਿਗਰੀ ਸੈਲਸੀਅਸ ਸਟੋਰੇਜ ਦੀ ਲੋੜ ਹੈ- ਜਿਵੇਂ ਕਿ ਫਾਇਜ਼ਰ ਵੈਕਸੀਨ।"
  • "ਇਸ ਵੈਕਸੀਨ ਦੀ ਸ਼ਹਿਰੀ ਖੇਤਰਾਂ ਤੋਂ ਬਾਹਰ ਵਰਤੋਂ ਕਰਨਾ ਬਹੁਤ ਚੁਣੌਤੀ ਪੂਰਨ ਹੋਵੇਗਾ। ਹਾਲਾਂਕਿ ਫਾਇਜ਼ਰ ਦਾ ਦਾਅਵਾ ਕਿ ਉਸ ਨੇ ਆਪਣੀ ਕੋਲਡ ਚੇਨ ਵਿਕਸਿਤ ਕੀਤੀ ਹੈ ਪਰ ਇਸ ਨੂੰ ਭਾਰਤ ਦੇ 28,000 ਕੋਲਡ ਚੇਨ ਪੁਆਇੰਟਾਂ ਤੱਕ ਪਹੁੰਚਾਉਣਾ ਮੁਮਕਿਨ ਨਹੀਂ ਹੋਵੇਗਾ।"

ਫਾਇਜ਼ਰ ਵੈਕਸੀਨ ਦੀ ਸ਼ੈਲਫ਼ ਲਾਈਫ ਵੀ 24 ਘੰਟਿਆਂ ਤੋਂ 3-4 ਦਿਨਾਂ ਦੇ ਵਿਚਾਕਾਰ ਹੈ। ਇਸ ਬਾਰੇ ਉਨ੍ਹਾਂ ਨੇ ਕਿਹਾ-

  • ਮੌਜੂਦਾ ਸਥਿਤੀ ਅਤੇ ਕੀਮਤ ਨੂੰ ਦੇਖਦੇ ਹੋਏ ਇਸ ਦੀ ਭਾਰਤ ਵਿੱਚ ਵਰਤੋਂ ਦੀ ਬਹੁਤ ਘੱਟ ਸੰਭਾਵਨਾ ਹੈ।
  • ਦੂਜੇ ਪਾਸੇ ਮੌਡਰਨਾ ਦੀ ਕੀਮਤ 37 ਅਮਰੀਕੀ ਡਾਲਰ ਹੈ ਪਰ ਉਨ੍ਹਾਂ ਨੇ ਕਿਹਾ ਕਿ ਭਾਰਤ ਵਰਗੇ ਬਜ਼ਾਰ ਨੂੰ ਦੇਖਦੇ ਹੋਏ ਕੰਪਨੀਆਂ ਖ਼ੁਸ਼ੀ ਨਾਲ ਕੀਮਤ ਘਟਾਉਣ ਨੂੰ ਤਿਆਰ ਹੋਣਗੀਆਂ।
  • ਇਸ ਤਰ੍ਹਾਂ ਮੌਡਰਨਾ ਭਾਵੇਂ ਸਾਡੇ ਹਿਸਾਬ ਨਾਲ ਢੁਕਵੀਂ ਹੈ ਪਰ ਕੀਮਤ ਦੇ ਹਿਸਾਬ ਨਾਲ ਬਹੁਤ ਮਹਿੰਗੀ ਹੈ ਜਦੋਂ ਕਿ ਭਾਰਤ ਨੇ ਹੁਣ ਤੱਕ ਤਿੰਨ ਡਾਲਰ ਤੋਂ ਵਧੇਰੇ ਮੁੱਲ ਕਿਸੇ ਵੈਕਸੀਨ ਦਾ ਨਹੀਂ ਤਾਰਿਆ ਹੈ।
  • ਆਕਸਫੋਰਡ ਅਤੇ ਐਸਟਰਾ ਜ਼ੈਨਿਕਾ ਵੈਕਸੀਨ ਨੂੰ 2 ਤੋਂ ਅੱਠ ''ਤੇ ਇੱਕ ਸਧਾਰਣ ਰੈਫਰੀਜਰੇਟਰ ਵਿੱਚ ਨਾ ਕਿ ਫਰੀਜ਼ਰ ਵਿੱਚ। ਇਸ ਲਈ ਇਹ "ਬਹੁਤ ਵਧੀਆ ਫਿੱਟ ਬੈਠਦੀ ਹੈ ਕਿਉਂਕਿ ਜ਼ਿਆਦਾਤਰ ਵੈਕਸੀਨ ਅਸੀਂ ਵਰਤਦੇ ਹਾਂ ਉਹ ਦੋ ਤੋਂ ਅੱਠ ਡਿਗਰੀ ਸੈਲਸੀਅਸ ਉੱਪਰ ਹੀ ਰੱਖੀਆਂ ਜਾਂਦੀਆਂ ਹਨ"।
  • "ਰੱਖਣ ਲਈ ਜਗ੍ਹਾ ਦਾ ਸਵਾਲ ਖੜ੍ਹਾ ਹੋ ਸਕਦਾ ਹੈ ਪਰ ਤਾਪਮਾਨ ਠੀਕ ਹੈ।"

ਪ੍ਰੋਫ਼ੈਸਰ ਗਗਨਦੀਪ ਕੰਗ ਭਾਰਤ ਦੇ ਉੱਘੇ ਵਾਇਰਸ ਵਿਗਿਆਨੀਆਂ ਵਿੱਚ ਸ਼ੁਮਾਰ ਕੀਤੇ ਜਾਂਦੇ ਹਨ। ਉਨ੍ਹਾਂ ਰੋਟਾਵਾਇਰਸ ਦੀ ਵੈਕਸੀਨ ਤੋਂ ਇਲਾਵਾ ਕੋਲਰਾ ਅਤੇ ਵੈਕਸੀਨ ਦੀਆਂ ਭਾਰਤ ਵਿੱਚ ਹੀ ਵਿਕਸਤ ਕੀਤੀਆਂ ਗਈਆਂ ਵੈਕਸੀਨਾਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ:

  • ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
  • ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ

https://www.youtube.com/watch?v=RBIxQwxBvds

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''62867133-79d6-47ba-ae8f-eb889253a58b'',''assetType'': ''STY'',''pageCounter'': ''punjabi.india.story.54997340.page'',''title'': ''ਕੋਰੋਨਾਵਾਇਰਸ ਦੇ ਇਲਾਜ ਲਈ ਕਈ ਵੈਕਸੀਨ ਦੇ ਚਰਚੇ ਹਨ ਪਰ ਭਾਰਤ ਲਈ ਕਿਹੜੀ ਢੁੱਕਵੀਂ ਹੈ'',''published'': ''2020-11-19T06:24:44Z'',''updated'': ''2020-11-19T06:24:44Z''});s_bbcws(''track'',''pageView'');