18 ਮਹੀਨੇ ਦੀ ਇਸ ਬੱਚੀ ਨੇ ਕਿਵੇਂ 8 ਸਾਲਾਂ ਦੇ ਭਰਾ ਦੀ ਬਚਾਈ ਜ਼ਿੰਦਗੀ

10/28/2020 1:25:26 PM

ਭਾਰਤ ਵਰਗਾ ਦੇਸ, ਜਿੱਥੇ ਮਾੜੀ ਢਾਂਚਾਗਤ ਵਿਵਸਥਾ ਹੋਵੇ ਅਤੇ ਹਰ ਮਾਮਲੇ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਿਆ ਜਾਂਦਾ ਹੋਵੇ ਉਥੇ ਕਿਸੇ ਭੈਣ ਜਾਂ ਭਰਾ ਨੂੰ ਬਚਾਉਣ ਲਈ ਪੈਦਾ ਕੀਤੇ ਗਏ ਬੱਚੇ ਬਾਰੇ ਸਵਾਲ ਖੜ੍ਹੇ ਹੋਣਾ ਸੁਭਾਵਿਕ ਹੈ।

ਪਿਛਲੇ ਦਿਨੀਂ ਤਕਨੀਕ ਦੀ ਮਦਦ ਨਾਲ ਇੱਕ 18 ਮਹੀਨੇ ਦੀ ਬੱਚੀ ਵਲੋਂ ਉਸ ਦੇ 8 ਸਾਲਾਂ ਦੇ ਭਰਾ ਨੂੰ ਜ਼ਿੰਦਗੀ ਦੇਣ ਦੀਆਂ ਖ਼ਬਰਾਂ ਦੇਸ ਭਰ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਬੀਬੀਸੀ ਪੱਤਰਕਾਰ ਗੀਤਾ ਪਾਂਡੇ ਨੇ ਦਿੱਲੀ ਤੋਂ ਇਸ ਬਾਰੇ ਵਿਸਥਾਰ ਵਿੱਚ ਰਿਪੋਰਟ ਦਿੱਤੀ।

ਕਾਵਿਆ ਸੋਲੰਕੀ ਦਾ ਜਨਮ ''ਸੇਵੀਅਰ ਸਿਬਲਿੰਗ'' (ਕਿਸੇ ਵੱਡੇ ਭੈਣ ਜਾਂ ਭਰਾ ਦੀ ਜ਼ਿੰਦਗੀ ਬਚਾਉਣ ਲਈ ਪੈਦਾ ਕੀਤਾ ਗਿਆ ਬੱਚਾ) ਦੇ ਤੌਰ ''ਤੇ ਅਕਤੂਬਰ 2018 ਵਿੱਚ ਹੋਇਆ ਸੀ ਅਤੇ ਮਾਰਚ ਵਿੱਚ ਜਦੋਂ ਉਹ 18 ਮਹੀਨਿਆਂ ਦੀ ਸੀ, ਉਸਦਾ ਬੋਨ ਮੈਰੋ ਲਿਆ ਗਿਆ ਅਤੇ ਉਸਦੇ ਸੱਤ ਸਾਲਾ ਭਰਾ ਅਭੀਜੀਤ ਵਿੱਚ ਟਰਾਂਸਪਲਾਂਟ ਕੀਤਾ ਗਿਆ।

ਇਹ ਵੀ ਪੜ੍ਹੋ:

  • ਫਰਾਂਸ ਨੇ ਕਿਵੇਂ ਕੱਟੜਵਾਦੀ ਇਸਲਾਮ ਸਮਰਥਕਾਂ ਨੂੰ ਨਿਸ਼ਾਨਾ ਬਣਾਇਆ
  • ਪਾਕਿਸਤਾਨ ਧਮਾਕਾ: ਮਸਜਿਦ ''ਚ ਹੋਏ ਧਮਾਕੇ ''ਚ ਘੱਟੋ-ਘੱਟ 7 ਲੋਕਾਂ ਦੀ ਮੌਤ, ਜਾਣੋ ਪੂਰਾ ਮਾਮਲਾ
  • ਭਾਰਤ ''ਚ ਕਮਿਊਨਿਸਟ ਲਹਿਰ ਦੇ 100 ਸਾਲਾਂ ਦੇ ਸਫ਼ਰ ਦੇ ਪੰਜ ਅਹਿਮ ਪੜਾਅ ਜਿਨ੍ਹਾਂ ਨੇ ਬਦਲਿਆ ਇਤਿਹਾਸ

ਅਭੀਜੀਤ ਗੰਭੀਰ ਬਿਮਾਰੀ ਥੈਲੇਸੀਮੀਆ ਮੇਜਰ ਤੋਂ ਪੀੜਤ ਸੀ। ਇਸ ਬਿਮਾਰੀ ਕਾਰਨ ਉਸਦੇ ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ ਬਹੁਤ ਘੱਟ ਸੀ ਅਤੇ ਉਸਨੂੰ ਅਕਸਰ ਖੂਨ ਚੜ੍ਹਾਉਣ ਦੀ ਲੋੜ ਪੈਂਦੀ ਸੀ।

ਪਰਿਵਾਰ ਨੇ ਸੁਣਾਇਆ ਆਪਣਾ ਦੁਖ਼

ਅਭੀਜੀਤ ਦੇ ਪਿਤਾ ਸਹਿਦੇਵ ਸਿੰਘ ਸੋਲੰਕੀ ਨੇ ਮੈਨੂੰ ਗੁਜਰਾਤ ਦੇ ਵੱਡੇ ਸ਼ਹਿਰ ਅਹਿਮਦਾਬਾਦ ਸਥਿਤ ਆਪਣੇ ਘਰ ਤੋਂ ਫ਼ੋਨ ''ਤੇ ਦੱਸਿਆ, "ਹਰ ਵੀਹ ਬਾਈ ਦਿਨਾਂ ਬਾਅਦ ਉਸਨੂੰ 350 ਮਿਲੀਲੀਟਰ ਤੋਂ 400 ਮਿਲੀਲੀਟਰ ਤੱਕ ਖ਼ੂਨ ਚੜਾਉਣ ਦੀ ਲੋੜ ਪੈਂਦੀ ਸੀ। ਛੇ ਸਾਲ ਦੀ ਉਮਰ ਤੱਕ ਉਸਦਾ 80 ਵਾਰ ਖ਼ੂਨ ਬਦਲਿਆ ਗਿਆ।"

ਸੋਲੰਕੀ ਨੇ ਕਿਹਾ, "ਅਭੀਜੀਤ ਦਾ ਜਨਮ ਮੇਰੀ ਪਹਿਲੀ ਬੇਟੀ ਤੋਂ ਬਾਅਦ ਹੋਇਆ ਸੀ। ਅਸੀਂ ਇੱਕ ਖ਼ੁਸ਼ ਪਰਿਵਾਰ ਸੀ। ਉਹ ਦਸ ਮਹੀਨਿਆਂ ਦਾ ਸੀ ਜਦੋਂ ਸਾਨੂੰ ਪਤਾ ਲੱਗਿਆ ਉਸ ਨੂੰ ਥੈਲੇਸੀਮੀਆ ਹੈ। ਇਥੋਂ ਸਾਡਾ ਦੁੱਖ ਸ਼ੁਰੂ ਹੋਇਆ। ਉਸਦਾ ਇਮੀਊਨ ਸਿਸਟਮ ਬਹੁਤ ਕਮਜ਼ੋਰ ਸੀ ਅਤੇ ਉਹ ਅਕਸਰ ਬਿਮਾਰ ਹੋ ਜਾਂਦਾ ਸੀ। ਜਦੋਂ ਮੈਨੂੰ ਪਤਾ ਲੱਗਾ ਕਿ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਤਾਂ ਮੇਰਾ ਦੁੱਖ ਦੁੱਗਣਾ ਹੋ ਗਿਆ।"

ਇਹ ਸਮਝਣ ਲਈ ਕਿ ਉਸਦੇ ਪੁੱਤਰ ਨੂੰ ਕੀ ਹੋਇਆ ਹੈ ਉਸਨੇ ਬਿਮਾਰੀ ਸਬੰਧੀ ਜੋ ਵੀ ਲਿਖਤਾਂ ਮਿਲੀਆਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ, ਜਿੰਨਾਂ ਸੰਭਵ ਹੋਇਆ ਖੋਜਬੀਨ ਕੀਤੀ ਅਤੇ ਮੈਡੀਕਲ ਮਾਹਰਾਂ ਨਾਲ ਸਲਾਹ ਮਸ਼ਵਰਾਂ ਕੀਤਾ।

ਜਦੋਂ ਉਸ ਨੇ ਪੱਕੇ ਤੌਰ ''ਤੇ ਇਲਾਜ ਕਰਨ ਲਈ ਬੋਨਮੈਰੋ ਟਰਾਂਸਪਲਾਂਟ ਬਾਰੇ ਸੁਣਿਆ ਉਸਨੇ ਇਸ ਬਾਰੇ ਜਾਣਕਾਰੀ ਲੈਣਾ ਸ਼ੁਰੂ ਕਰ ਦਿੱਤਾ। ਪਰ ਪਰਿਵਾਰ ਦੇ ਕਿਸੇ ਮੈਂਬਰ ਦਾ ਬੋਨਮੈਰੋ ਮੇਲ ਨਾ ਖਾਧਾ।

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ ''ਤੇ ਇੰਝ ਲਿਆਓ

https://www.youtube.com/watch?v=xWw19z7Edrs&t=1s

ਸਾਲ 2017 ਵਿੱਚ ਉਸਨੇ ਇੱਕ ਲੇਖ ਪੜ੍ਹਿਆ "ਸੇਵੀਅਰ ਸਿਬਲਿੰਗ" (ਜੀਵਨ ਬਚਾਉਣ ਵਾਲੇ ਭੈਣ ਭਰਾ)। ਇਸ ਦਾ ਮਤਲਬ ਵੱਡੇ ਭੈਣ ਜਾਂ ਭਰਾ ਨੂੰ ਅੰਗ, ਸੈਲ ਜਾਂ ਬੋਨਮੈਰੋ ਦਾਨ ਕਰਨ ਲਈ ਬੱਚਾ ਪੈਦਾ ਕਰਨਾ।

ਉਸਦੀ ਉਤਸੁਕਤਾ ਵਧੀ ਅਤੇ ਉਹ ਭਾਰਤ ਦੇ ਮੰਨੇ-ਪ੍ਰਮੰਨੇ ਫ਼ਰਟਿਲੀਟੀ ਮਾਹਰ ਡਾਕਟਰ ਮਨੀਸ਼ ਬੈਂਕਰ ਕੋਲ ਗਿਆ। ਉਨ੍ਹਾਂ ਨੇ ਅਭੀਜੀਤ ਦੇ ਇਲਾਜ ਲਈ ਥੈਲੇਸੀਮੀਆਂ ਤੋਂ ਮੁਕਤ ਭਰੂਣ ਬਣਾਉਣ ਲਈ ਪ੍ਰੇਰਿਆ।

ਸੋਲੰਕੀ ਨੇ ਕਿਹਾ ਕਿ ਉਨ੍ਹਾਂ ਨੇ ਸੇਵੀਅਰ ਸਿਬਲਿੰਗ ਦਾ ਰਾਹ ਚੁਣਿਆ ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਸੀ।

ਇੱਕ ਹਸਪਤਾਨ ਨੇ ਕਿਹਾ ਕਿ ਅਮਰੀਕਾ ਵਿੱਚ ਮੈਚ ਕਰਦੇ ਬੋਨਮੈਰੋ ਟਿਸ਼ੂ ਲੱਭ ਗਏ ਹਨ ਪਰ ਇਸਦੀ ਕੀਮਤ ਹੱਦੋਂ ਵੱਧ ਸੀ ਪੰਜ ਲੱਖ ਰੁਪਿਆਂ ਤੋਂ ਲੈ ਕੇ 10 ਲੱਖ ਤੱਕ।

ਕਿਉਂਕਿ ਉਹ ਦਾਨ ਕਰਨ ਵਾਲਾ ਪਰਿਵਾਰ ਨਾਲ ਸਬੰਧਿਤ ਨਹੀਂ ਸੀ ਇਸ ਕਰਕੇ ਇਸ ਮਾਮਲੇ ਵਿੱਚ ਸਫ਼ਲਤਾ ਦੀ ਦਰ 20-30 ਫ਼ੀਸਦ ਸੀ।

ਕਾਵਿਆ ਦੇ ਜਨਮ ਲਈ ਜਿਸ ਤਕਨੀਕ ਦੀ ਵਰਤੋਂ ਕੀਤੀ ਗਈ ਉਸਨੂੰ ਪ੍ਰੀ-ਇਮਪਲਾਂਟੇਸ਼ਨ ਜੈਨੇਟਿਕ ਡਾਇਗਨੋਸਿਸਿ ਕਿਹਾ ਜਾਂਦਾ ਹੈ।

ਡਾਕਟਰ ਕੀ ਕਹਿੰਦੇ ਹਨ

ਇਸ ਰਾਹੀਂ ਬਿਮਾਰੀ ਪੈਦਾ ਕਰਨ ਵਾਲਾ ਜੀਨ ਭਰੂਣ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਅਤੇ ਇਸਦੀ ਵਰਤੋਂ ਭਾਰਤ ਵਿੱਚ ਹੁਣ ਤੋਂ ਕੁਝ ਸਾਲ ਪਹਿਲਾਂ ਕੀਤੀ ਗਈ ਸੀ। ਪਰ ਇਹ ਪਹਿਲੀ ਵਾਰ ਸੀ ਕਿ ਇਸਦੀ ਵਰਤੋਂ ਸੇਵੀਅਰ ਸਿਬਲਿੰਗ ਬਣਾਉਣ ਲਈ ਕੀਤੀ ਗਈ ਹੋਵੇ।

ਡਾਕਟਰ ਬੈਂਕਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਭਰੂਣ ਬਣਾਉਣ ਵਿੱਚ ਛੇ ਮਹੀਨੇ ਲੱਗ ਗਏ, ਸਕਰੀਨ ਕਰਨਾ ਅਤੇ ਅਭੀਜੀਤ ਦੇ ਨਾਲ ਮੈਚ ਕਰਵਾਉਣਾ। ਜਦੋਂ ਇਹ ਪੂਰੀ ਤਰ੍ਹਾਂ ਮਿਲ ਗਿਆ ਤਾਂ ਉਸਨੂੰ ਮਾਂ ਦੀ ਕੁੱਖ ਵਿੱਚ ਰੱਖ ਦਿੱਤਾ ਗਿਆ।

ਉਨ੍ਹਾਂ ਕਿਹਾ, "ਕਾਵਿਆ ਦੇ ਜਨਮ ਤੋਂ ਬਾਅਦ ਸਾਨੂੰ 16 ਤੋਂ 18 ਮਹੀਨਿਆਂ ਤੱਕ ਉਡੀਕ ਕਰਨੀ ਪੈਣੀ ਸੀ ਤਾਂ ਕਿ ਉਸਦਾ ਭਾਰ 10 ਤੋਂ 12 ਕਿਲੋ ਤੱਕ ਹੋ ਜਾਵੇ। ਬੋਨਮੈਰੋ ਟਰਾਂਸਪਲਾਂਟ ਮਾਰਚ ਵਿੱਚ ਕੀਤਾ ਗਿਆ। ਫ਼ਿਰ ਅਸੀਂ ਇਸ ਬਾਰੇ ਐਲਾਨ ਕਰਨ ਤੋਂ ਪਹਿਲਾਂ ਕੁਝ ਮਹੀਨੇ ਉਡੀਕਿਆ ਇਹ ਦੇਖਣ ਲਈ ਕਿ ਬੋਨਮੈਰੋ ਲੈਣ ਵਾਲੇ ਨੇ ਇਸ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ ਜਾਂ ਨਹੀਂ।"

ਸੁਲੰਕੀ ਨੇ ਮੈਨੂੰ ਦੱਸਿਆ, "ਇਸ ਟਰਾਂਸਪਲਾਂਟ ਨੂੰ ਸੱਤ ਮਹੀਨੇ ਹੋ ਚੁੱਕੇ ਹਨ ਅਤੇ ਅਭੀਜੀਤ ਨੂੰ ਕਿਸੇ ਹੋਰ ਟਰਾਂਸਫਿਊਜ਼ਨ ਦੀ ਲੋੜ ਨਹੀਂ ਪਈ। ਅਸੀਂ ਹਾਲ ਹੀ ਵਿੱਚ ਉਸਦੇ ਖ਼ੂਨ ਦੇ ਟੈਸਟ ਕਰਵਾਏ ਹਨ ਉਸਦਾ ਹੀਮੋਗਲੋਬਿਨ 11 ਹੈ। ਡਾਕਟਰਾਂ ਦਾ ਕਹਿਣਾ ਹੈ ਉਹ ਤੰਦਰੁਸਤ ਹੋ ਗਿਆ ਹੈ।"

ਡਾਕਟਰ ਦੀਪਾ ਤ੍ਰਿਵੇਦੀ, ਜਿਸਨੇ ਟਰਾਂਸਪਲਾਂਟ ਕੀਤਾ ਨੇ ਬੀਬੀਸੀ ਗੁਜਰਾਤੀ ਦੇ ਅਰਜੁਰ ਪਰਮਾਰ ਨੂੰ ਦੱਸਿਆ ਕਿ ਇਸ ਸਾਰੀ ਪ੍ਰੀਕ੍ਰਿਆ ਤੋਂ ਬਾਅਦ ਕਾਵਿਆ ਦਾ ਹੀਮੋਗਲੋਬਿਨ ਪੱਧਰ ਕੁਝ ਘੱਟਿਆ ਸੀ ਅਤੇ ਜਿਸ ਜਗ੍ਹਾਂ ਤੋਂ ਬੋਨਮੈਰੋ ਲਿਆ ਗਿਆ ਸੀ ਉਸ ਥਾਂ ''ਤੇ ਦਰਦ ਸੀ ਪਰ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਹੈ।

ਉਸਨੇ ਕਿਹਾ, "ਹੁਣ ਦੋਵੇਂ ਕਾਵਿਆ ਅਤੇ ਅਭੀਜੀਤ ਪੂਰੀ ਤਰ੍ਹਾਂ ਤੰਦਰੁਸਤ ਹਨ।"

ਇਹ ਵੀ ਪੜ੍ਹੋ:

  • ਭਾਰਤ ''ਚ ਕਿੱਥੇ ਬੱਚਿਆਂ ਦੀ ਸਿਹਤ ਸਹੂਲਤ ਹੈ ਚੰਗੀ
  • ਆਪਣੀ ਸਿਹਤ ਦੇ ਪਿਨ ਕੋਡ ਬਾਰੇ ਜਾਣੋ
  • ਕੀ ਹੈ ਫਾਇਦੇਮੰਦ: ਕੌਫ਼ੀ ਜਾਂ ਚਾਹ?

ਸੋਲੰਕੀ ਦਾ ਕਹਿਣਾ ਹੈ ਕਾਵਿਆ ਦੇ ਆਉਣ ਨਾਲ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ। ਉਸਨੇ ਕਿਹਾ, "ਅਸੀਂ ਉਸਨੂੰ ਆਪਣੇ ਬਾਕੀ ਬੱਚਿਆਂ ਦੇ ਮੁਕਾਬਲੇ ਵੱਧ ਪਿਆਰ ਕਰਦੇ ਹਾਂ। ਉਹ ਸਿਰਫ਼ ਸਾਡੀ ਬੱਚੀ ਨਹੀਂ ਹੈ, ਉਹ ਸਾਡੇ ਪਰਿਵਾਰ ਨੂੰ ਬਚਾਉਣ ਵਾਲੀ ਵੀ ਹੈ। ਅਸੀਂ ਹਮੇਸ਼ਾਂ ਉਸਦੇ ਸ਼ੁਕਰਗੁਜ਼ਾਰ ਰਹਾਂਗੇ।"

ਕਾਵਿਆ ਦੇ ਜਨਮ ਨੇ ਸਵਾਲ ਕੀਤੇ ਖੜ੍ਹੇ

ਅਮਰੀਕਾ ਵਿੱਚ ਵੀਹ ਸਾਲ ਪਹਿਲਾਂ ਆਪਣੀ ਭੈਣ ਜੋ ਕਿ ਭਰੂਣ ਨਾਲ ਸਬੰਧਿਤ ਜੈਨੇਟਿਕ ਬਿਮਾਰੀ ਫੈਨਕੋਨੀ ਅਨੀਮੀਆਂ ਤੋਂ ਪੀੜਿਤ ਸੀ, ਨੂੰ ਸੈਲ ਦਾਨ ਕਰਨ ਲਈ ਪੈਦਾ ਕੀਤਾ ਗਿਆ ਐਡਮ ਨੈਸ਼ ਦੁਨੀਆਂ ਦਾ ਪਹਿਲਾ ਸੇਵੀਅਰ ਸਿਬਲਿੰਗ ਮੰਨਿਆ ਜਾਂਦਾ ਹੈ।

ਉਸ ਸਮੇਂ ਬਹੁਤ ਸਾਰੇ ਸਵਾਲ ਉੱਠੇ ਕਿ ਕੀ ਮਾਤਾ ਪਿਤਾ ਨੂੰ ਉਸ ਬੱਚੇ ਦੀ ਸੱਚੀਂ ਇੱਛਾ ਸੀ ਜਾਂ ਸਿਰਫ਼ ਭੈਣ ਨੂੰ ਬਚਾਉਣ ਲਈ ਮੈਡੀਕਲ ਪਦਾਰਥ ਵੱਜੋਂ ਹੀ ਬਣਾਇਆ ਗਿਆ?

ਕਈਆ ਨੇ ਇਹ ਸਵਾਲ ਵੀ ਚੁੱਕਿਆ ਕਿ ਕੀ ਇਸਦੀ ਵਰਤੋਂ ਡਿਜ਼ਾਈਨਰ ਬੱਚੇ ਬਣਾਉਣ ਲਈ ਕੀਤੇ ਜਾਵੇਗੀ? ਇਹ ਚਰਚਾ ਫ਼ਿਰ ਤੋਂ ਛਿੜ ਗਈ ਜਦੋਂ ਬ੍ਰਿਟੇਨ ਨੇ ਆਪਣੇ ਪਹਿਲੇ ਸੇਵੀਅਰ ਸਿਬਲਿੰਗ ਬਾਰੇ ਦੁਨੀਆਂ ਨੂੰ ਦੱਸਿਆ।

ਕਾਵਿਆ ਦੇ ਜਨਮ ਨੇ ਵੀ ਭਾਰਤ ਵਿੱਚ ਅਜਿਹੇ ਪ੍ਰਸ਼ਨ ਖੜ੍ਹੇ ਕਰ ਦਿੱਤੇ ਹਨ ਕਿ ਕੀ ਬੱਚੇ ਕੋਈ ਪਦਾਰਥ ਹਨ ਅਤੇ ਕੀ ਇੱਕ ਸੰਪਰਨ ਰੂਪ ਵਿੱਚ ਤੰਦਰੁਸਤ ਭਰੂਣ ਖ਼ਰੀਦਨਾ ਨੈਤਿਕ ਤੌਰ ''ਤੇ ਸਹੀ ਹੈ।

ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆਂ ਵਿੱਚ ਸਮਾਜ ਵਿਗਿਆਨ ਦੇ ਪ੍ਰੋਫੈਸਰ ਅਤੇ ਮਨੁੱਖੀ ਜੀਨ ਬਦਲਾਅ ਦੇ ਨੈਤਿਕ ਵਰਤਾਰੇ ਦੇ ਮਾਹਰ ਜੌਨ ਏਵਨਜ਼ ਨੇ ਕਿਹਾ, "ਇਹ ਇੱਕ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਨੈਤਿਕ ਮਸਲਾ ਹੈ, ਜਰਮਨ ਦਾਰਸ਼ਨਿਕ ਐਮੂਅਨਲ ਕੈਂਟ ਦਾ ਕਹਿਣਾ ਹੈ, ਤੁਸੀਂ ਕਿਸੇ ਦੂਸਰੇ ਨੂੰ ਸਿਰਫ਼ ਆਪਣੇ ਫ਼ਾਇਦੇ ਲਈ ਇਸਤੇਮਾਲ ਨਹੀਂ ਕਰ ਸਕਦੇ"

ਉਨ੍ਹਾਂ ਕਿਹਾ, "ਇੱਕ ਸੇਵੀਅਰ ਸਿਬਲਿੰਗ ਬਣਾਉਣ ਨੇ ਬਹੁਤ ਪ੍ਰਸ਼ਨ ਖੜ੍ਹੇ ਕੀਤੇ ਹਨ ਅਤੇ "ਇਹ ਸ਼ੈਤਾਨੀ ਦਾ ਵਿਸਥਾਰ ਹੈ।"

"ਸਾਨੂੰ ਮਾਤਾ ਪਿਤਾ ਦੇ ਮੰਤਵ ਵੱਲ ਦੇਖਣਾ ਚਾਹੀਦਾ ਹੈ। ਕੀ ਤੁਸੀਂ ਇਹ ਬੱਚਾ ਸਿਰਫ਼ ਇਸ ਲਈ ਪੈਦਾ ਕੀਤਾ ਕਿ ਤੁਹਾਨੂੰ ਤੁਹਾਡੇ ਬਿਮਾਰ ਬੱਚੇ ਦਾ ਪਰਫ਼ੈਕਟ ਮੈਚ ਮਿਲ ਜਾਵੇ? ਜੇ ਤੁਸੀਂ ਅਜਿਹਾ ਕੀਤਾ ਦਾ ਤੁਸੀਂ ਇੱਕ ਬੱਚੇ ਨੂੰ ਉਸਦੀ ਸਹਿਮਤੀ ਤੋਂ ਬਿਨ੍ਹਾਂ ਖ਼ਤਰੇ ਵਿੱਚ ਪਾ ਰਹੇ ਹੋ।

Getty Images
ਭਾਰਤ ਵਿੱਚ 4 ਕਰੋੜ ਲੋਕ ਥੈਲੇਸੀਮੀਆ ਨਾਲ ਪੀੜਤ ਹਨ

ਉਸ ਨੇ ਅੱਗੇ ਕਿਹਾ, ਫ਼ਿਰ ਇਹ ਪ੍ਰਸ਼ਨ ਹੈ ਕਿ ਸੇਵੀਅਰ ਸਿਬਲਿੰਗ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਵੇਗਾ?

ਪ੍ਰੋਫ਼ੈਸਰ ਏਵਿਸ ਨੇ ਦੱਸਿਆ, "ਇਸ ਦਾ ਇੱਕ ਤਰੀਕਾ ਹੋ ਸਕਦਾ ਹੈ ਕਿ ਬੱਚੇ ਦੀ ਧੁੰਨੀ ਵਿੱਚੋਂ ਸੈੱਲ ਲਏ ਜਾਣ ਅਤੇ ਦੂਸਰਾ ਉਸਦੇ ਕਿਸੇ ਅੰਗ ਦੀ ਵਰਤੋਂ ਕੀਤੀ ਜਾਵੇ। ਬੋਨਮੈਰੋ ਇੰਨ੍ਹਾਂ ਦੋਵਾਂ ਦੇ ਦਰਮਿਆਨ ਆਉਂਦਾ ਹੈ। ਇਹ ਨਹੀਂ ਕਿ ਇਸ ਵਿੱਚ ਬਿਲਕੁਲ ਵੀ ਖ਼ਤਰਾ ਨਹੀਂ ਪਰ ਉਨਾਂ ਨਹੀਂ ਜਿੰਨਾਂ ਕੋਈ ਅੰਗ ਲੈਣ ਵਿੱਚ ਹੈ, ਜੋ ਡੋਨਰ ਨੂੰ ਉਮਰ ਭਰ ਲਈ ਪ੍ਰਭਾਵਿਤ ਕਰੇਗਾ।

ਉਸਦਾ ਕਹਿਣਾ ਹੈ ਕਿ ਸਭ ਤੋਂ ਵੱਧ ਨੈਤਿਕ ਪ੍ਰਸ਼ਨ ਇਹ ਹੈ ਕਿ ਇਸ ਸਭ ਦਾਂ ਅੰਤ ਕਿਥੇ ਹੈ?

"ਇਹ ਇੱਕ ਤਿਲਕਦੀ ਢਾਲ ਹੈ ਅਤੇ ਇਸ ''ਤੇ ਰੋਕ ਲਾਉਣਾ ਬਹੁਤ ਔਖਾ ਹੈ। ਬੋਨਮੈਰੋ ਲਈ ਸੇਵੀਅਰ ਸਿਬਲਿੰਗ ਬਣਾਉਣਾ ਇੱਕ ਗੱਲ ਹੈ, ਪਰ ਤੁਸੀਂ ਉਥੇ ਰੁਕੋਗੇ ਕਿਵੇਂ? ਤੁਸੀਂ ਮਨੁੱਖ ਦੇ ਜੀਨਜ਼ ਨੂੰ ਤਬਦੀਲ ਕਰਨ ਦੇ ਰਾਹ ਕਿਉਂ ਨਹੀਂ ਤੁਰੋਗੇ?"

ਉਸ ਨੇ ਕਿਹਾ ਕਿ ਬਰਤਾਨੀਆਂ ਵਿੱਚ ਇੱਕ ਪੁਖ਼ਤਾ ਰੈਗੁਲੇਟਰੀ ਢਾਂਚਾ ਹੈ ਜਿਸਦੀ ਵਰਤੋਂ ਜਨੈਟਿਕ ਬਾਇਓਟੈਕਨਾਲੋਜੀ ਨੂੰ ਪ੍ਰਵਾਨਗੀ ਦੇਣ ਲਈ ਕੀਤੀ ਜਾਂਦੀ ਹੈ, "ਜੋ ਉਨ੍ਹਾਂ ਨੂੰ ਢਲਾਣ ''ਤੇ ਬਹੁਤ ਦੂਰ ਜਾਣ ਤੋਂ ਰੋਕਦਾ ਹੈ।"

ਪੱਤਰਕਾਰ ਅਤੇ ਲੇਖਕ ਨਮਿਤਾ ਭਾਂਡਰੇ ਮੁਤਾਬਕ," ਭਾਰਤੀ ਰੈਗੂਲੇਟਰੀ ਢਾਂਚਾ ਇੰਨਾ ਮਜ਼ਬੂਤ ਨਹੀਂ ਹੈ ਅਤੇ ਇਹ ਅਜਿਹਾ ਸੰਦੂਕ ਖੋਲ੍ਹਣ ਜਿਹਾ ਹੈ ਜਿਸ ਤੋਂ ਬਾਅਦ ਸਮੱਸਿਆਂਵਾਂ ਹੀ ਪੈਦਾ ਹੋਣਗੀਆਂ। "

ਉਸ ਨੇ ਕਿਹਾ, "ਮੈਂ ਸੋਲੰਕੀ ਪਰਿਵਾਰ ਬਾਰੇ ਕੋਈ ਰਾਏ ਜਾਂ ਫੈਸਲਾ ਨਹੀਂ ਦੇਣਾ ਚਾਹੁੰਦੀ। ਮਾਪੇ ਹੋਣ ਨਾਤੇ ਅਜਿਹੀ ਸਥਿਤੀ ਵਿੱਚ ਮੈਂ ਵੀ ਅਜਿਹਾ ਹੀ ਕੀਤਾ ਹੁੰਦਾ।"

ਭਾਂਡਰੇ ਪੁੱਛਦੀ ਹੈ, "ਪਰ ਜੋ ਸਾਨੂੰ ਚਾਹੀਦਾ ਹੈ ਉਹ ਹੈ ਰੈਗੂਲੇਟਰੀ ਪ੍ਰਬੰਧ। ਸਭ ਤੋਂ ਪਹਿਲਾਂ ਘੱਟੋ-ਘੱਟ ਜਨਤਕ ਵਿਚਾਰ ਚਰਚਾ ਦੀ ਲੋੜ ਹੈ। ਇਸ ਵਿੱਚ ਨਾ ਸਿਰਫ਼ ਮੈਡੀਕਲ ਮਾਹਰ ਪਰ ਬੱਚਿਆਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਕਾਰਕੁਨ ਵੀ ਹਿੱਸਾ ਲੈਣ। ਇਸ ਬੱਚੇ ਦੇ ਮਾਮਲੇ ਵਿੱਚ ਬਿਨ੍ਹਾਂ ਕਿਸੇ ਬਹਿਸ ਦੇ ਗਰਭਧਾਰਨ ਕੀਤਾ ਗਿਆ।''''

ਅਭੀਜੀਤ ਵੀ ਆਮ ਲੋਕਾਂ ਵਾਂਗੇ ਜੀਏਗਾ

ਸਰਕਾਰੀ ਅਫ਼ਸਰ ਸੋਲੰਕੀ ਦਾ ਕਹਿਣਾ ਹੈ, ਇਸ ਤਰ੍ਹਾਂ ਬਾਹਰ ਵਾਲਿਆਂ ਵੱਲੋਂ ਉਨ੍ਹਾਂ ਦੇ ਪਰਿਵਾਰ ਬਾਰੇ ਕੋਈ ਫ਼ੈਸਲਾ ਲੈਣਾ ਸਹੀ ਨਹੀਂ ਹੈ।

ਉਸ ਨੇ ਪੁੱਛਿਆ, "ਤੁਹਾਨੂੰ ਕਿਸੇ ਕੰਮ ਪ੍ਰਤੀ ਲੋਕਾਂ ਦੇ ਇਰਾਦੇ ਵੱਲ ਦੇਖਣਾ ਚਾਹੀਦਾ ਹੈ। ਮੇਰੇ ਬਾਰੇ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਆਪਣੇ ਆਪ ਨੂੰ ਮੇਰੀ ਸਥਿਤੀ ਵਿੱਚ ਰੱਖੋ।"

"ਸਾਰੇ ਮਾਪੇ ਇੱਕ ਤੰਦਰੁਸਤ ਬੱਚਾ ਚਾਹੁੰਦੇ ਹਨ ਅਤੇ ਇਸ ਵਿੱਚ ਕੁਝ ਵੀ ਅਨੈਤਿਕ ਨਹੀਂ ਜੇ ਤੁਸੀਂ ਆਪਣੇ ਬੱਚੇ ਦੀ ਸਿਹਤ ਬਿਹਤਰ ਕਰਨਾ ਚਾਹੁੰਦੇ ਹੋ। ਲੋਕ ਕਿਸੇ ਵੀ ਬਹਾਨੇ ਬੱਚੇ ਪੈਦਾ ਕਰਦੇ ਹਨ, ਪਰਿਵਾਰਕ ਕਾਰੋਬਾਰ ਸੰਭਾਲਣ ਲਈ, ਪਰਿਵਾਰ ਦਾ ਨਾਮ ਚਲਦਾ ਰੱਖਣ ਲਈ ਤੇ ਇੱਥੋਂ ਤੱਕ ਕਿ ਆਪਣੇ ਇਕਲੌਤੇ ਬੱਚੇ ਨੂੰ ਸਾਥ ਦੇਣ ਲਈ ਵੀ। ਮੇਰੇ ਇਰਾਦਿਆਂ ਦੀ ਪੜਤਾਲ ਕਿਉਂ ਹੋਵੇ?"

ਡਾਕਟਰ ਬੈਂਕਰ ਦਾ ਕਹਿਣਾ ਹੈ ਕਿ ਜੇ ਤਕਨੀਕ ਦੀ ਮਦਦ ਨਾਲ ਬਿਮਾਰੀ ਮੁਕਤ ਬੱਚੇ ਪੈਦਾ ਕਰ ਸਕਦੇ ਹਾਂ ਤਾਂ ਅਸੀਂ ਅਜਿਹਾ ਕਿਉਂ ਨਾ ਕਰੀਏ?

"ਬੁਨਿਆਦੀ ਸਵਾਲ ਜਿਸਨੂੰ ਭਾਰਤ ਵਿੱਚ ਦੇਖਣ ਦੀ ਲੋੜ ਹੈ ਉਹ ਨਿਯਮਾਂ ਅਤੇ ਰਜਿਸਟਰੇਸ਼ਨ ਦਾ ਹੈ। ਪਰ ਅਸੀਂ ਤਕਨੀਕ ਦੀ ਵਰਤੋਂ ਤੋਂ ਇਨਕਾਰੀ ਨਹੀਂ ਹੋ ਸਕਦੇ ਕਿਉਂਕਿ ਸੰਭਵ ਹੈ ਕੋਈ ਇਸਦੀ ਦੁਰਵਰਤੋਂ ਕਰੇ।"

ਇਹ ਵੀ ਪੜ੍ਹੋ:

  • ਪਾਕਿਸਤਾਨੀ ਪੰਜਾਬ ਦੀਆਂ 2 ''ਭੈਣਾਂ'' ਜੋ ਸੈਕਸ ਬਦਲਾਉਣ ਤੋਂ ਬਾਅਦ ਹੁਣ ''ਭਰਾ'' ਬਣ ਗਈਆਂ
  • ਸਿਕੰਦਰ ਦੀਆਂ ਢਾਹੀਆਂ ਕੰਧਾਂ ਮੁੜ ਉਸਾਰ ਕੇ ਦੇਣ ਦੀ ਪੇਸ਼ਕਸ਼ ਕਰਨ ਵਾਲੀ ਵੇਸਵਾ ਦੀ ਕੀ ਸੀ ਸ਼ਰਤ
  • IPL 2020: ਕਿੰਗਜ਼ ਇਲੈਵਨ ਪੰਜਾਬ ਦੀ ਟੂਰਨਾਮੈਂਟ ਵਿਚ ਕਿਵੇਂ ਹੋਈ ਵਾਪਸੀ

ਡਾਕਟਰ ਬੈਂਕਰ ਨੇ ਕਿਹਾ, ਬੱਚਿਆਂ ਵਿੱਚ ਡਾਊਨ ਸਿੰਡਰੋਮ ਦਾ ਪਤਾ ਕਰਨ ਲਈ ਸਕਰੀਨਿੰਗ ਦੀ ਵਰਤੋਂ 1970 ਤੋਂ ਕੀਤੀ ਜਾ ਰਹੀ ਹੈ ਅਤੇ ਜੀਨ ਐਲੀਮੀਨੇਸ਼ਨ ਇਸ ਨਾਲ ਮਿਲਦੀ-ਜੁਲਦੀ ਹੀ ਹੈ। ਇਸ ਤੋਂ ਅਗਲਾ ਕਦਮ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਇਸ ਡਿਸਆਰਡਰ ਦਾ ਖ਼ਾਤਮਾ ਕਰਨਾ ਹੈ।

ਉਸਨੇ ਕਿਹਾ ਜੋ ਉਨ੍ਹਾਂ ਨੇ ਸੋਲੰਕੀ ਪਰਿਵਾਰ ਲਈ ਕੀਤਾ ਉਸ ਵਿੱਚ, "ਇੱਕ ਵਾਰੀ ਅਪਣਾਈ ਜਾਣ ਵਾਲੀ ਵਿਧੀ ਹੈ, ਜਿਸ ਵਿੱਚ ਬਹੁਤ ਘੱਟ ਖ਼ਤਰਾ ਸ਼ਾਮਿਲ ਸੀ। ਅਤੇ ਇਸਦੇ ਨਤੀਜੇ ਵਿਧੀ ਨੂੰ ਜਾਇਜ਼ ਕਰਾਰ ਦਿੰਦੇ ਹਨ।"

"ਇਸ ਇਲਾਜ ਤੋਂ ਪਹਿਲਾਂ ਅਭੀਜੀਤ ਦੀ ਜੀਵਨ ਦਰ 25 ਤੋਂ 30 ਸਾਲ ਸੀ ਹੁਣ ਇਲਾਜ ਮੁਕੰਮਲ ਹੋਣ ਤੋਂ ਬਾਅਦ ਉਹ ਆਮ ਲੋਕਾਂ ਦੀ ਤਰ੍ਹਾਂ ਪੂਰੀ ਜ਼ਿੰਦਗੀ ਜੀਵੇਗਾ।"

ਇਹ ਵੀ ਦੇਖੋ:

https://www.youtube.com/watch?v=T35egcjCfHg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ef6c4c98-2651-4049-a9ed-cda877f675ea'',''assetType'': ''STY'',''pageCounter'': ''punjabi.india.story.54705903.page'',''title'': ''18 ਮਹੀਨੇ ਦੀ ਇਸ ਬੱਚੀ ਨੇ ਕਿਵੇਂ 8 ਸਾਲਾਂ ਦੇ ਭਰਾ ਦੀ ਬਚਾਈ ਜ਼ਿੰਦਗੀ'',''published'': ''2020-10-28T07:47:15Z'',''updated'': ''2020-10-28T07:47:15Z''});s_bbcws(''track'',''pageView'');