ਯੂਪੀ ਵਿੱਚ ਭਾਜਪਾ ਦੇ ਮੁਖੀ ਨੇ ਮੋਦੀ ਦੀ ਚੀਨ ਤੇ ਪਾਕ ਬਾਰੇ ਨੀਤੀ ’ਤੇ ‘ਵਿਵਾਦਿਤ’ ਬਿਆਨ ਦਿੱਤਾ-ਅਹਿਮ ਖ਼ਬਰਾਂ

10/26/2020 11:40:19 AM

ਉੱਤਰ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਚੀਨ ਤੇ ਪਾਕਿਸਤਾਨ ਬਾਰੇ ਭਾਰਤੀ ਨੀਤੀ ਦੇ ਮੁਤੱਲਕ ਵਿਵਾਦਿਤ ਬਿਆਨ ਦਿੱਤਾ ਹੈ। ਜੇ ਕੋਵਿਡ ਦੀ ਗੱਲ ਕਰੀਏ ਤਾਂ ਸਪੇਨ ਵਿੱਚ ਹੁਣ ਮੁੜ ਤੋਂ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ।

1. ਉੱਤਰ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਦੇ ਵਿਵਾਦਿਤ ਬੋਲ

ਭਾਜਪਾ ਦੇ ਉੱਤਰ ਪ੍ਰਦੇਸ਼ ਦੇ ਮੁਖੀ ਸਵਤੰਤਰ ਦੇਵ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੈਸਲਾ ਕਰ ਲਿਆ ਹੈ ਕਿ ਦੇਸ ਕਦੋਂ ਪਾਕਿਸਤਾਨ ਅਤੇ ਚੀਨ ਨਾਲ ਲੜੇਗਾ।

ਉਨ੍ਹਾਂ ਦੇ ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ।

ਸ਼ੁੱਕਰਵਾਰ ਨੂੰ ਉਨ੍ਹਾਂ ਦੀ ਇਹ ਟਿੱਪਣੀ ਭਾਰਤ ਅਤੇ ਚੀਨ ਵਿਚਾਲੇ ਲਾਈਨ ਆਫ਼ ਐਕਚੁਅਲ ਕੰਟਰੋਲ ''ਤੇ ਤਣਾਅ ਦੌਰਾਨ ਆਈ ਹੈ।

ਸਵਤੰਤਰ ਦੇਵ ਸਿੰਘ ਨੇ ਕਿਹਾ, "ਮੋਦੀ ਜੀ ਨੇ ਤੈਅ ਕੀਤਾ ਹੈ, ਸਬੰਧਤ ਤਰੀਕਾਂ ਤੈਅ ਹਨ, ਕਦੋਂ ਕੀ ਹੋਣਾ ਹੈ ਤੈਅ ਹੈ। 370 ਧਾਰਾ ਕਦੋਂ ਖ਼ਤਮ ਹੋਵੇਗੀ, ਰਾਮ ਮੰਦਿਰ ਦੀ ਉਸਾਰੀ ਕਦੋਂ ਹੋਵੇਗੀ, ਪਾਕਿਸਤਾਨ ਤੇ ਚੀਨ ਨਾਲ ਜੰਗ ਕਦੋਂ ਹੋਣੀ ਹੈ, ਸਭ ਤੈਅ ਹੈ।"

ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਸਵਤੰਤਰ ਸਿੰਘ ਦੇ ਇਸ ਬਿਆਨ ’ਤੇ ਹੈਰਾਨੀ ਪ੍ਰਗਟ ਕੀਤੀ ਹੈ।

ਇਹ ਵੀ ਪੜ੍ਹੋ:

  • ਕਮਲਾ ਹੈਰਿਸ ਦੇ ਸਿਆਸੀ ਸਫ਼ਰ ਰਾਹੀਂ ਸਮਝੋ ਕਿ ਔਰਤਾਂ ਨੂੰ ਮਰਦ ਆਗੂਆਂ ਮੁਕਾਬਲੇ ਵੱਧ ਕਿਉਂ ਸਾਬਿਤ ਕਰਨਾ ਪੈਂਦਾ ਹੈ
  • ਪੰਜਾਬ ਦਾ ਦੁਸਹਿਰਾ : ਰਾਵਣ ਦੇ ਬਰਾਬਰ ਫੂਕੇ ਗਏ ਮੋਦੀ ਦੇ ਪੁਤਲੇ, ਬਟਾਲਾ ਵੱਡਾ ਹਾਦਸਾ ਟਲਿਆ
  • ਪੰਜਾਬ ਦੇ ਕਈ ਪਿੰਡਾਂ ਸਣੇ ਉਨ੍ਹਾਂ ਇਲਾਕਿਆਂ ਦੀ ਕਹਾਣੀ ਜੋ ਸਦਾ ਲਈ ਪਾਣੀ ਵਿਚ ਡੁਬੋ ਦਿੱਤੇ ਗਏ

2. ਸਪੇਨ ਨੇ ਦੇਸ ਭਰ ਵਿੱਚ ਰਾਤ ਦਾ ਕਰਫਿਊ ਲਾਇਆ

ਸਪੇਨ ਨੇ ਕੋਵਿਡ -19 ਦੇ ਮਾਮਲਿਆਂ ਵਿੱਚ ਨਵੇਂ ਵਾਧੇ ਨੂੰ ਰੋਕਣ ਲਈ ਕੌਮੀ ਐਮਰਜੈਂਸੀ ਦਾ ਐਲਾਨ ਕੀਤਾ ਹੈ ਅਤੇ ਰਾਤ ਨੂੰ ਕਰਫਿਊ ਲਾਗੂ ਕਰ ਦਿੱਤਾ ਹੈ।

ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨੇ ਕਿਹਾ ਕਿ ਕਰਫ਼ਿਊ ਐਤਵਾਰ ਰਾਤ ਰਾਤ 11 ਵਜੇ ਤੋਂ ਸਵੇਰੇ 6 ਵਜੇ ਤੱਕ ਲਾਗੂ ਹੋਵੇਗਾ।

Reuters
ਸਪੇ ਵਿੱਚ ਮੈਡ੍ਰਿਡ ਕੋਵਿਡ-19 ਕਾਰਨ ਸਭ ਤੋਂ ਵੱਧ ਪ੍ਰਭਾਵਤ ਖੇਤਰਾਂ ਵਿੱਚੋਂ ਇੱਕ ਹੈ

ਉਨ੍ਹਾਂ ਨੇ ਕਿਹਾ ਕਿ ਐਮਰਜੈਂਸੀ ਤਹਿਤ ਸਥਾਨਕ ਅਧਿਕਾਰੀ ਖੇਤਰਾਂ ਵਿਚਾਲੇ ਯਾਤਰਾ ''ਤੇ ਪਾਬੰਦੀ ਲਗਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਉਹ ਸੰਸਦ ਨੂੰ ਕਹਿਣਗੇ ਕਿ ਨਵੇਂ ਨਿਯਮਾਂ ਦੀ ਸ਼ੁਰੂਆਤ 15 ਦਿਨਾਂ ਤੋਂ ਲੈ ਕੇ ਛੇ ਮਹੀਨਿਆਂ ਤੱਕ ਵਧਾਉਣ ਲਈ ਕਰਨ।

ਇਹ ਵੀ ਪੜ੍ਹੋ:

  • 1947 ਦੀ ਵੰਡ ਤੋਂ ਬਾਅਦ 2 ਬਲਦਾਂ ਵੱਟੇ ਵੇਚੀ ਗਈ ਆਇਸ਼ਾ ਨੇ ਜਦੋਂ 73 ਸਾਲ ਬਾਅਦ ਪਰਿਵਾਰ ਨੂੰ ਦੇਖਿਆ
  • ਪਾਕਿਸਤਾਨ ਦਾ ਭੋਲੂ ਭਲਵਾਨ ਜਿਸਦੇ ਭਾਰਤ ਆਉਣ ਉੱਤੇ ਪਾਬੰਦੀ ਲਾਈ ਗਈ ਸੀ
  • ਹਾਥਰਸ ਮਾਮਲਾ : ਕੀ ਸਰੀਰ ''ਤੇ ''ਸੀਮਨ'' ਦਾ ਮਿਲਣਾ ਹੀ ਰੇਪ ਨੂੰ ਸਾਬਤ ਕਰਦਾ ਹੈ?

ਇਹ ਵੀ ਦੇਖੋ:

https://www.youtube.com/watch?v=97wsqpO8OkM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b0ab3e5b-dae7-4a04-9243-e4d2829ff138'',''assetType'': ''STY'',''pageCounter'': ''punjabi.india.story.54687580.page'',''title'': ''ਯੂਪੀ ਵਿੱਚ ਭਾਜਪਾ ਦੇ ਮੁਖੀ ਨੇ ਮੋਦੀ ਦੀ ਚੀਨ ਤੇ ਪਾਕ ਬਾਰੇ ਨੀਤੀ ’ਤੇ ‘ਵਿਵਾਦਿਤ’ ਬਿਆਨ ਦਿੱਤਾ-ਅਹਿਮ ਖ਼ਬਰਾਂ'',''published'': ''2020-10-26T06:02:11Z'',''updated'': ''2020-10-26T06:02:11Z''});s_bbcws(''track'',''pageView'');