ਪੰਜਾਬ ਸਰਕਾਰ ਸਿੱਖਾਂ ਭਰਾਵਾਂ ਦੀ ਲੜਾਈ ਕਰਵਾਉਣਾ ਚਾਹੁੰਦੀ ਸੀ-SGPC ਪ੍ਰਧਾਨ

10/26/2020 8:25:19 AM

ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਅਤੇ ਸਿੱਖ ਧਰਨਾਕਾਰੀਆਂ ਵਿਚਾਲੇ ਸ਼ਨੀਵਾਰ ਨੂੰ ਹੋਈ ਹਿੰਸਕ ਝੜਪ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਾਂ ਭਰਾਵਾਂ ਦੀ ਲੜਾਈ ਕਰਵਾਉਣਾ ਚਾਹੁੰਦੀ ਸੀ।

ਉਨ੍ਹਾਂ ਨੇ ਕਿਹਾ, "ਪ੍ਰਸ਼ਾਸਨ ਨੂੰ ਕਈ ਵਾਰ ਚਿੱਠੀਆਂ ਲਿਖੀਆਂ ਕਿ ਇਹ ਬਹੁਤ ਮਾਰੂ ਹਥਿਆਰ ਰੱਖਦੇ ਹਨ। ਕਿਸੇ ਵੇਲੇ ਵੀ ਗੜਬੜ ਕਰ ਸਕਦੇ ਹਨ। ਪਰ ਸਰਕਾਰ ਨੇ ਕਦੇ ਧਿਆਨ ਨਹੀਂ ਦਿੱਤਾ।"

"ਸਰਕਾਰ ਨਹੀਂ ਚਾਹੁੰਦੀ ਸੀ ਕਿ ਇੱਥੋਂ ਇਹ ਲੋਕ ਉੱਠ ਜਾਣ, ਸਰਕਾਰ ਚਾਹੁੰਦੀ ਸੀ ਗੜਬੜ ਕਰਵਾਉਣਾ, ਸਿੱਖ ਭਰਾਵਾਂ ਦੀ ਲੜਾਈ ਕਰਵਾਉਣੀ। ਇਸ ਸਰਕਾਰ ਦੀ ਮਨਸ਼ਾ ਸਾਹਮਣੇ ਆ ਰਹੀ ਹੈ।"

ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਮੁਲਜ਼ਮਾਂ ਖਿਲਾਫ਼ ਐੱਫ਼ਆਈਆਰ ਦਰਜ ਹੋਣ ਦੇ ਬਾਵਜੂਦ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

"ਉਹ ਕਿਸੇ ਵੇਲੇ ਵੀ ਦੁਬਾਰਾ ਹਮਲਾ ਕਰ ਸਕਦੇ ਹਨ। ਜੇ ਕੋਈ ਮਾੜੀ ਘਟਨਾ ਵਾਪਰੀ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਦੀ ਕਾਂਗਰਸ ਸਰਕਾਰ ਹੋਵੇਗੀ।"

ਇਹ ਵੀ ਪੜ੍ਹੋ:

  • ਕਮਲਾ ਹੈਰਿਸ ਦੇ ਸਿਆਸੀ ਸਫ਼ਰ ਰਾਹੀਂ ਸਮਝੋ ਕਿ ਔਰਤਾਂ ਨੂੰ ਮਰਦ ਆਗੂਆਂ ਮੁਕਾਬਲੇ ਵੱਧ ਕਿਉਂ ਸਾਬਿਤ ਕਰਨਾ ਪੈਂਦਾ ਹੈ
  • ਪੰਜਾਬ ਦਾ ਦੁਸਹਿਰਾ : ਰਾਵਣ ਦੇ ਬਰਾਬਰ ਫੂਕੇ ਗਏ ਮੋਦੀ ਦੇ ਪੁਤਲੇ, ਬਟਾਲਾ ਵੱਡਾ ਹਾਦਸਾ ਟਲਿਆ
  • ਪੰਜਾਬ ਦੇ ਕਈ ਪਿੰਡਾਂ ਸਣੇ ਉਨ੍ਹਾਂ ਇਲਾਕਿਆਂ ਦੀ ਕਹਾਣੀ ਜੋ ਸਦਾ ਲਈ ਪਾਣੀ ਵਿਚ ਡੁਬੋ ਦਿੱਤੇ ਗਏ

"ਸਿੱਖਾਂ ਦੀ ਨੁਮਾਇੰਦਾ ਸੰਸਥਾ ਹੈ ਸ਼੍ਰੋਮਣੀ ਕਮੇਟੀ ਪਰ ਕੁਝ ਅਜਿਹੀਆਂ ਸੰਸਥਾਵਾਂ ਹਨ ਜੋ ਇਸ ਨੂੰ ਵੰਡਣਾ ਚਾਹੁੰਦੀਆਂ ਹਨ, ਕੁਝ ਸਰਕਾਰਾਂ ਹਨ ਜੋ ਇਸ ਨੂੰ ਵੰਡਣਾ ਚਾਹੁੰਦੀਆਂ ਹਨ।”

“ਜੇ ਸਰਕਾਰ ਨੇ ਨਾ ਧਿਆਨ ਦਿੱਤਾ ਤਾਂ ਪੰਜਾਬ ਦੇ ਹਾਲਾਤ ਖ਼ਰਾਬ ਹੋ ਸਕਦੇ ਹਨ। ਪੰਜਾਬ ਦੇ ਅਮਨ ਚੈਨ ਨੂੰ ਵੀ ਖ਼ਤਰਾ ਹੈ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇ ਕੇ ਸਲਾਖਾਂ ਅੰਦਰ ਕੀਤੇ ਜਾਣ, ਸਾਡੀ ਸਰਕਾਰ ਨੂੰ ਬੇਨਤੀ ਹੈ।"

ਰਾਈਸ ਮਿੱਲਰ ਹੜਤਾਲ ''ਤੇ

ਦਿ ਟ੍ਰਿਬਿਊਨ ਮੁਤਾਬਕ ਜਲਾਲਾਬਾਦ ਦੇ ਰਾਈਸ ਮਿੱਲ ਮਾਲਕਾਂ ਅਤੇ ਬਰਾਮਦਕਾਰਾਂ ਨੇ ਹੜਤਾਲ ''ਤੇ ਜਾਣ ਅਤੇ ਬਾਜ਼ਾਰ ਤੋਂ ਬਾਸਮਤੀ ਦੀ ਖਰੀਦ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।

ਮਿੱਲ ਮਾਲਕਾਂ ਨੂੰ ਝੋਨੇ ਦਾ ਅੰਤਰ-ਸੂਬਾਈ ਵਪਾਰ ਕਰਨ ਤੋਂ ਰੋਕਣ ਦੇ ਵਿਰੋਧ ਵਿੱਚ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ।

ਉਨ੍ਹਾਂ ਦੇ ਦੂਜੇ ਸੂਬਿਆਂ ਤੋਂ ਖਰੀਦੇ ਝੋਨੇ ਦੇ ਟਰੱਕ ਵਾਪਸ ਕਰ ਦਿੱਤੇ ਗਏ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਹੈ।

Getty Images
ਮਿੱਲ ਮਾਲਕਾਂ ਨੇ ਝੋਨੇ ਦਾ ਅੰਤਰ-ਸੂਬਾਈ ਵਪਾਰ ਕਰਨ ਤੋਂ ਰੋਕਣ ਦੇ ਵਿਰੋਧ ਵਿੱਚ ਬਾਈਕਾਟ ਦਾ ਐਲਾਨ ਕੀਤਾ

ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ਵਿੱਚ ਅੱਠ ਪੰਜਾਬੀ ਜਿੱਤੇ

ਪੰਜਾਬੀ ਟ੍ਰਿਬਿਊਨ ਮੁਤਾਬਕ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ ਅੱਠ ਉਮੀਦਵਾਰਾਂ ਨੇ ਮਹੱਤਵਪੂਰਨ ਜਿੱਤਾਂ ਦਰਜ ਕੀਤੀਆਂ ਹਨ, ਜਿਨ੍ਹਾਂ ਦੇ ਨਤੀਜੇ ਐਤਵਾਰ ਨੂੰ ਐਲਾਨੇ ਗਏ।

ਬਹੁਤੇ ਪੰਜਾਬੀ ਸਰੀ ਖੇਤਰ ਤੋਂ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੀ ਟਿਕਟ ''ਤੇ ਜਿੱਤੇ ਹਨ। ਰਾਜ ਚੌਹਾਨ, ਲਗਾਤਾਰ ਪੰਜਵੀਂ ਵਾਰ ਚੁਣੇ ਗਏ। ਉਹ ਬਰਨਬੀ ਐਡਮੰਡਜ਼ ਤੋਂ ਐੱਨਡੀਪੀ ਉਮੀਦਵਾਰ ਵਜੋਂ ਜੇਤੂ ਰਹੇ।

ਬੀਸੀ ਅਸੈਂਬਲੀ ਦੀਆਂ 87 ਸੀਟਾਂ ਲਈ ਭਾਰਤੀ ਮੂਲ ਦੇ 22 ਉਮੀਦਵਾਰ ਚੋਣ ਮੈਦਾਨ ਵਿਚ ਸਨ। 2017 ਵਿੱਚ ਸੱਤ ਪੰਜਾਬੀਆਂ ਨੂੰ ਬੀਸੀ ਅਸੈਂਬਲੀ ਲਈ ਚੁਣਿਆ ਗਿਆ ਸੀ।

ਡਾਕਟਰਾਂ ਨੇ ਫੂਕਿਆ ਰਾਵਣ ਦਾ ਪੁਤਲਾ

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਦੇ ਹਿੰਦੂ ਰਾਓ ਹਸਪਤਾਲ ਵਿੱਚ ਰੈਜ਼ੀਡੈਂਟ ਡਾਕਟਰਾਂ ਨੇ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਿੱਚ ਸੰਕੇਤ ਵਜੋਂ ਰਾਵਣ ਦਾ ਪੁਤਲਾ ਫੂਕਿਆ।

ਉਹ ਬੀਤੇ ਕਈ ਦਿਨਾਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਭੁੱਖ-ਹੜਤਾਲ ''ਤੇ ਬੈਠੇ ਹਨ।

ਇਸ ਮੌਕੇ ਇੱਕ ਡਾਕਟਰ ਨੇ ਕਿਹਾ, "ਅਸੀਂ ''ਵੇਤਨ ਚੋਰ ਰਾਵਣ'' ਦਾ ਪੁਤਲਾ ਸਾੜ ਕੇ ਪ੍ਰਤੀਕਤਮਕ ਵਿਰੋਧ ਪ੍ਰਦਰਸ਼ਨ ਕੀਤਾ ਹੈ, ਤਾਂ ਕਿ ਸਰਕਾਰ ਨੋਟਿਸ ਕਰੇ।"

ਇਹ ਵੀ ਪੜ੍ਹੋ:

  • 1947 ਦੀ ਵੰਡ ਤੋਂ ਬਾਅਦ 2 ਬਲਦਾਂ ਵੱਟੇ ਵੇਚੀ ਗਈ ਆਇਸ਼ਾ ਨੇ ਜਦੋਂ 73 ਸਾਲ ਬਾਅਦ ਪਰਿਵਾਰ ਨੂੰ ਦੇਖਿਆ
  • ਪਾਕਿਸਤਾਨ ਦਾ ਭੋਲੂ ਭਲਵਾਨ ਜਿਸਦੇ ਭਾਰਤ ਆਉਣ ਉੱਤੇ ਪਾਬੰਦੀ ਲਾਈ ਗਈ ਸੀ
  • ਹਾਥਰਸ ਮਾਮਲਾ : ਕੀ ਸਰੀਰ ''ਤੇ ''ਸੀਮਨ'' ਦਾ ਮਿਲਣਾ ਹੀ ਰੇਪ ਨੂੰ ਸਾਬਤ ਕਰਦਾ ਹੈ?

ਇਹ ਵੀ ਦੇਖੋ:

https://www.youtube.com/watch?v=97wsqpO8OkM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''431d394c-cdda-400c-816f-3ee21eba2121'',''assetType'': ''STY'',''pageCounter'': ''punjabi.india.story.54687573.page'',''title'': ''ਪੰਜਾਬ ਸਰਕਾਰ ਸਿੱਖਾਂ ਭਰਾਵਾਂ ਦੀ ਲੜਾਈ ਕਰਵਾਉਣਾ ਚਾਹੁੰਦੀ ਸੀ-SGPC ਪ੍ਰਧਾਨ'',''published'': ''2020-10-26T02:46:19Z'',''updated'': ''2020-10-26T02:46:19Z''});s_bbcws(''track'',''pageView'');