ਪੰਜਾਬ ’ਚ ਕਿਸਾਨਾਂ ਨੇ ਦੁਸਹਿਰੇ ਮੌਕੇ ਮੋਦੀ ਦੇ ਪੁਤਲੇ ਸਾੜਦੇ ਹੋਏ ਇਹ ਚੇਤਾਇਆ- 5 ਅਹਿਮ ਖ਼ਬਰਾਂ

10/26/2020 7:10:19 AM

ਪੰਜਾਬ ਵਿਚ ਦੁਸਹਿਰੇ ਮੌਕੇ ਦੋ ਤਰ੍ਹਾਂ ਦੇ ਰੂਪ ਦੇਖੇ ਗਏ, ਜਿੱਥੇ ਇੱਕ ਪਾਸੇ ਰਵਾਇਤੀ ਤਰੀਕੇ ਨਾਲ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ ਉੱਥੇ ਹੀ ਕੇਂਦਰ ਸਰਕਾਰ ਦੇ ਤਿੰਨ ਖੇਤੀ ਬਿੱਲਾਂ ਖਿਲਾਫ਼ ਸੰਘਰਸ਼ ਕਰ ਨੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ।

ਕਿਸਾਨਾਂ ਨੇ ਮੋਦੀ ਸਰਕਾਰ ਨੂੰ ਚੇਤਾਇਆ ਕਿ ਜੇ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਗਿਆ ਤਾਂ ਪ੍ਰਦਰਸ਼ਨ ਹੋਰ ਤਿੱਖੇ ਕੀਤੇ ਜਾਣਗੇ।

ਉੱਥੇ ਹੀ ਬਟਾਲਾ ਦੇ ਡੀਏਵੀ ਸਕੂਲ ਨੇੜੇ ਗ੍ਰਰਾਊਂਡ ਵਿਚ ਰਾਵਣ ਦਹਿਣ ਦੇ ਸਮਾਗਮ ਦੌਰਾਨ ਰਾਵਣ ਦੇ ਪੁਤਲੇ ਨੂੰ ਅੱਗ ਲਾਉਣ ਤੋਂ ਪਹਿਲਾਂ ਹੀ ਪੁਤਲੇ ਵਿੱਚ ਧਮਾਕਾ ਹੋ ਗਿਆ। ਕਾਂਗਰਸ ਆਗੂ ਅਸ਼ਵਨੀ ਸੇਖੜੀ ਸਣੇ ਕਾਂਗਰਸੀ ਆਗੂਆਂ ਨੇ ਭੱਜ ਕੇ ਜਾਨ ਬਚਾਈ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

  • ਚੀਨੀ ਜਾਸੂਸ, ਜਿਸ ਨੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ
  • ਮਾਸਕੋ ਦੇ ਥੀਏਟਰ ''ਚ 140 ਲੋਕਾਂ ਦੇ ਮਾਰੇ ਜਾਣ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਕਹਾਣੀ: ਵਿਵੇਚਨਾ
  • ਅਫ਼ਗਾਨਿਸਤਾਨ: ਸਿੱਖਿਅਕ ਅਦਾਰੇ ''ਤੇ ਆਤਮਘਾਤੀ ਹਮਲਾ, 18 ਲੋਕਾਂ ਦੀ ਮੌਤ

''ਕੇਂਦਰ ਸਰਕਾਰ ਦਾ ਹੰਕਾਰ ਰਾਵਣ ਵਾਂਗ ਟੁੱਟੇਗਾ''

ਕਾਂਗਰਸ ਦੇ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਦੁਸਹਿਰੇ ਮੌਕੇ ਅੰਮ੍ਰਿਤਸਰ ਵਿੱਚ ਬੋਲਦਿਆਂ ਕੇਂਦਰ ਸਰਕਾਰ ਦੀ ਤੁਲਨਾ ਰਾਵਣ ਨਾਲ ਕੀਤੀ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਸਾਡੇ ਸੰਵਿਧਾਨ ਉੱਪਰ ਹਮਲਾ ਕਰ ਰਹੀ ਹੈ। ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਅਵਾਜ਼ ਨੂੰ ਅਣਸੁਣਿਆ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ,"ਕੇਂਦਰ ਸਰਕਾਰ ਦਾ ਹੰਕਾਰ ਰਾਵਣ ਵਾਂਗ ਟੁੱਟੇਗਾ। ਮੈਂ ਪੰਜਾਬ ਵਿਧਾਨ ਸਭਾ ਦੀ ਸ਼ਲਾਘਾ ਕਰਦਾ ਹਾਂ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਸਟੈਂਡ ਲਿਆ।"

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਉਹ ਖੇਤਰ ਜੋ ਸਦਾ ਲਈ ਪਾਣੀ ਵਿਚ ਡੁਬੋ ਦਿੱਤੇ ਗਏ

ਬੰਨ੍ਹ ਆਪਣੇ ਆਲੇ-ਦੁਆਲੇ ਦੇ ਲੋਕ ਜੀਵਨ ਵਿੱਚ ਵੱਡੇ ਬਦਲਾਅ ਦੀ ਵਜ੍ਹਾ ਬਣਦੇ ਹਨ।

ਜਦੋਂ ਕੋਈ ਸਰਕਾਰ ਆਪਣੇ ਦਰਿਆਈ ਪਾਣੀਆਂ ਨੂੰ ਮਨ-ਮਰਜ਼ੀ ਮੁਤਾਬਕ ਵਰਤਣ ਦੀ ਤਿਆਰੀ ਕਰਦੀ ਹੈ ਤਾਂ -ਉੱਥੇ ਦੇ ਲੋਕਾਂ ਦੇ ਘਰ ਉਜੜਦੇ ਹਨ, ਖੇਤ ਡੁੱਬਦੇ ਹਨ ਅਤੇ ਕੁਦਰਤੀ ਵਸੇਬੇ ਖੋਹੇ ਜਾਂਦੇ ਹਨ।

ਪੰਜਾਬ ਅਤੇ ਹਰਿਆਣਾ ਦੇ ਬਾਰਡਰ ਉੱਪਰ ਬਣਿਆ ਭਾਖੜਾ ਬੰਨ੍ਹ ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਬੰਨ੍ਹ ਹੈ। ਜਦੋਂ ਇਹ ਬਣਾਇਆ ਗਿਆ ਸੀ ਤਾਂ ਇਸ ਨੇ ਹਿਮਾਚਲ ਦੇ ਬਿਲਾਸਪੁਰ ਜ਼ਿਲ੍ਹੇ ਦੇ ਵੱਡੇ ਹਿੱਸੇ ਨੂੰ ਜਲ-ਸਮਾਧੀ ਦੇ ਦਿੱਤੀ ਸੀ।

ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=4s

ਅੰਦਾਜ਼ੇ ਮੁਤਾਬਕ ਬੰਨ੍ਹ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿੱਚ ਇੰਨਾ ਪਾਣੀ ਸਮਾਉਂਦਾ ਹੈ ਕਿ ਪੂਰੇ ਚੰਡੀਗੜ੍ਹ, ਹਰਿਆਣਾ ਪੰਜਾਬ ਅਤੇ ਦਿੱਲੀ ਦੇ ਇਲਾਕਿਆਂ ਨੂੰ ਰੋੜ੍ਹ ਸਕਦਾ ਹੈ।

ਦੁਨੀਆਂ ਦੇ ਕੁਝ ਅਜਿਹੇ ਬੰਨ੍ਹ ਜਿਨ੍ਹਾਂ ਨੇ ਖੇਤਰਾਂ ਦੇ ਮੁਹਾਂਦਰੇ ਬਦਲ ਦਿੱਤੇ, ਉਨ੍ਹਾਂ ਬਾਰੇ ਜਾਣਕਾਰੀ ਲਈ ਇਸ ਲਿੰਕ ''ਤੇ ਕਲਿੱਕ ਕਰੋ।

2 ''ਭੈਣਾਂ'' ਜੋ ਸੈਕਸ ਬਦਲਾਉਣ ਤੋਂ ਬਾਅਦ ਹੁਣ ''ਭਰਾ'' ਬਣ ਗਈਆਂ

ਪਾਕਿਸਤਾਨ ਦੇ ਪੰਜਾਬ ਵਿੱਚ ਗੁਜਰਾਤ ਜ਼ਿਲ੍ਹੇ ਦੇ ਸੋਨਬੜੀ ਪਿੰਡ ਦੀਆਂ ਦੋ ਭੈਣਾਂ ਸੈਕਸ ਬਦਲਵਾ ਕੇ ਮੁੰਡੇ ਬਣ ਗਈਆਂ ਹਨ।

ਬੀਏ ਭਾਗ ਦੂਜੇ ਦੇ ਵਿਦਿਆਰਥੀ ਵਲੀਦ ਆਬਿਦ (ਸੈਕਸ ਚੇਂਜ ਆਪਰੇਸ਼ਨ ਤੋਂ ਪਹਿਲਾਂ ਨਾਮ ਬੁਸ਼ਰਾ ਆਬਿਦ ਸੀ) ਦਾ ਕਹਿਣਾ ਹੈ, ''''ਮੈਂ ਇਸਲਾਮਾਬਾਦ ਤੋਂ ਮੁੰਡਾ ਬਣ ਕੇ ਗੁਜਰਾਤ (ਪਾਕਿਸਤਾਨ) ਪਹੁੰਚਿਆ ਹਾਂ। ਇਸ ਗੱਲ ਦੀ ਮੈਨੂੰ ਇੰਨੀ ਖ਼ੁਸ਼ੀ ਹੈ ਕਿ ਮੈਂ ਦੱਸ ਨਹੀਂ ਸਕਦਾ।”

“ਮੈਨੂੰ ਤਾਂ ਬਚਪਨ ਤੋਂ ਹੀ ਕੁੜੀਆਂ ਦੇ ਕੱਪੜੇ ਪਸੰਦ ਨਹੀਂ ਸਨ। ਮੇਰੇ ਕੰਮ ਅਤੇ ਆਦਤਾਂ ਮੁੰਡਿਆਂ ਵਰਗੀਆਂ ਸਨ। ਮੇਰੀਆਂ ਸੱਤ ਭੈਣਾਂ, ਦੋ ਭਰਾਵਾਂ ਨੂੰ ਦੇਖ ਕੇ ਖ਼ੁਸ਼ ਹੋ ਰਹੀਆਂ ਹਨ। ਮੇਰੇ ਭਰਾ ਆਬਿਦ ਵੀ ਖ਼ੁਸ਼ ਹਨ।''''

ਉਨ੍ਹਾਂ ਦਾ ਛੋਟਾ ਭਰਾ ਮੁਰਾਦ ਆਬਿਦ, ਜੋ 9ਵੀਂ ਦਾ ਵਿਦਿਆਰਥੀ ਹੈ, ਆਪਣੇ ਆਪਰੇਸ਼ਨ ਤੋਂ ਪਹਿਲਾਂ ਵਾਫ਼ਿਯਾ ਆਬਿਦ ਸੀ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਨੁਸਰਤ ਫਤਹਿ ਅਲੀ ਖ਼ਾਨ ਦੀ ਜ਼ਿੰਦਗੀ ਨਾਲ ਜੁੜੇ ਰੋਚਕ ਕਿੱਸੇ

ਨੁਸਰਤ ਨੇ ਬਚਪਨ ਤੋਂ ਹੀ ਸੰਗੀਤ ਨੂੰ ਆਪਣਾ ਜਨੂੰਨ ਬਣਾ ਲਿਆ ਸੀ ਅਤੇ ਮਹਿਜ਼ 10 ਸਾਲ ਦੀ ਉਮਰ ਵਿੱਚ ਹੀ ਤਬਲੇ ਵਿੱਚ ਮੁਹਾਰਤ ਹਾਸਲ ਕਰ ਲਈ ਸੀ।

1960 ਦੇ ਦਹਾਕੇ ਦੇ ਸ਼ੁਰੂ ਵਿੱਚ ਹੀ ਆਪਣੇ ਪਿਤਾ ਉਸਤਾਦ ਫ਼ਤਿਹ ਅਲੀ ਖ਼ਾਨ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਆਪਣੇ ਚਾਚੇ ਉਸਤਾਦ ਮੁਬਾਰਕ ਅਲੀ ਖ਼ਾਨ ਅਤੇ ਸਲਾਮਤ ਅਲੀ ਖ਼ਾਨ ਤੋਂ ਕਵਾਲੀ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ।

ਫ਼ੈਸਲਾਬਾਦ ਦੇ ਮਸ਼ਹੂਰ ਝੰਗ ਬਾਜ਼ਾਰ ਦੇ ਇੱਕ ਦਰਬਾਰ ਤੋਂ ਆਪਣਾ ਸੰਗੀਤਕ ਸਫ਼ਰ ਸ਼ੁਰੂ ਕਰਨ ਵਾਲੇ ਇਸ ਮੁੰਡੇ ''ਤੇ ਪਹਿਲੀ ਪਾਰਖ਼ੀ ਨਜ਼ਰ ਮੀਆਂ ਰਹਿਮਤ ਦੀ ਪਈ ਜੋ ਫ਼ੈਸਲਾਬਾਦ ਵਿੱਚ ਹੀ ਗ੍ਰਾਮੋਫ਼ੋਨ ਰਿਕਾਰਡਜ਼ ਦੀ ਇੱਕ ਦੁਕਾਨ ਦਾ ਮਾਲਕ ਸੀ।

ਨੁਸਰਤ ਫਤਹਿ ਅਲੀ ਖ਼ਾਨ ਦੇ ਜੀਵਨ ਬਾਰੇ ਹੋਰ ਪੜ੍ਹਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

  • 1947 ਦੀ ਵੰਡ ਤੋਂ ਬਾਅਦ 2 ਬਲਦਾਂ ਵੱਟੇ ਵੇਚੀ ਗਈ ਆਇਸ਼ਾ ਨੇ ਜਦੋਂ 73 ਸਾਲ ਬਾਅਦ ਪਰਿਵਾਰ ਨੂੰ ਦੇਖਿਆ
  • ਪਾਕਿਸਤਾਨ ਦਾ ਭੋਲੂ ਭਲਵਾਨ ਜਿਸਦੇ ਭਾਰਤ ਆਉਣ ਉੱਤੇ ਪਾਬੰਦੀ ਲਾਈ ਗਈ ਸੀ
  • ਹਾਥਰਸ ਮਾਮਲਾ : ਕੀ ਸਰੀਰ ''ਤੇ ''ਸੀਮਨ'' ਦਾ ਮਿਲਣਾ ਹੀ ਰੇਪ ਨੂੰ ਸਾਬਤ ਕਰਦਾ ਹੈ?

ਇਹ ਵੀ ਦੇਖੋ:

https://www.youtube.com/watch?v=97wsqpO8OkM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1b2fd6e4-a04b-406f-9b97-3ade6b97d981'',''assetType'': ''STY'',''pageCounter'': ''punjabi.india.story.54687317.page'',''title'': ''ਪੰਜਾਬ ’ਚ ਕਿਸਾਨਾਂ ਨੇ ਦੁਸਹਿਰੇ ਮੌਕੇ ਮੋਦੀ ਦੇ ਪੁਤਲੇ ਸਾੜਦੇ ਹੋਏ ਇਹ ਚੇਤਾਇਆ- 5 ਅਹਿਮ ਖ਼ਬਰਾਂ'',''published'': ''2020-10-26T01:39:31Z'',''updated'': ''2020-10-26T01:39:31Z''});s_bbcws(''track'',''pageView'');