ਖੇਤੀਬਾੜੀ ''''ਚ ਅੱਗੇ ਵਧਣ ਲਈ ਸਾਨੂੰ ਸਵਦੇਸ਼ੀ ਖੇਤੀ ਅਪਨਾਉਣੀ ਪਵੇਗੀ: ਭਾਗਵਤ- ਅਹਿਮ ਖ਼ਬਰਾਂ

10/25/2020 10:40:16 AM

RSS ਦੇ ਦੁਸ਼ਹਿਰੇ ਮੌਕੇ ਹੋਣ ਵਾਲੇ ਸਾਲਾਨਾ ਭਾਸ਼ਣ ਦੌਰਾਨ ਮੋਹਨ ਭਾਗਵਤ ਨੇ ਕਿਹਾ ਕਿਹਾ ਕਿ ਸਵਦੇਸ਼ੀ ਨੀਤੀ ਦੀ ਸਫ਼ਲਤਾ ਲਈ ਵੋਕਲ ਫ਼ਾਰ ਲੋਕਲ ਦੀ ਪਾਲਣਾ ਜ਼ਰੂਰੀ ਹੈ।

ਰਾਸ਼ਟਰੀ ਸਵੈਮ ਸੇਵਕ ਸੰਘ ਦਾ ਅੱਜ ਸਥਾਪਨਾ ਦਿਵਸ ਵੀ ਹੈ ਅਤੇ ਸੰਘ ਮੁਖੀ ਮੋਹਨ ਭਾਗਵਤ ਇਸੇ ਮੌਕੇ ਨਾਗਪੁਰ ਵਿਖੇ RSS ਵਰਕਰਾਂ ਨੂੰ ਸੰਬੋਧਿਤ ਕਰ ਰਹੇ ਸਨ।

ਮੋਹਨ ਭਾਗਵਤ ਦੇ ਭਾਸ਼ਣ ਦੀ ਮੁੱਖ ਗੱਲਾਂ -

  • ਮੋਹਨ ਭਾਗਵਤ ਨੇ ਕਿਹਾ ਕਿ 9 ਨਵੰਬਰ ਨੂੰ ਰਾਮ ਜਨਮ ਭੂਮੀ ਮਾਮਲੇ ਉੱਤੇ ਆਪਣਾ ਫ਼ੈਸਲਾ ਦੇ ਕੇ ਸਰਬਉੱਚ ਅਦਾਲਤ ਨੇ ਇਤਿਹਾਸ ਬਣਾਇਆ ਅਤੇ ਭਾਰਤ ਦੀ ਜਨਤਾ ਨੇ ਇਸ ਫ਼ੈਸਲੇ ਨੂੰ ਧੀਰਜ ਤੇ ਸਮਝਦਾਰੀ ਨਾਲ ਸਵੀਕਾਰ ਕੀਤਾ।
  • ਭਾਗਵਤ ਨੇ ਕਿਹਾ ਕਿ ਅੱਗੇ ਵਧਣ ਲਈ ਸਵਦੇਸ਼ ਦੀ ਨੀਤੀ ਜ਼ਰੂਰੀ ਹੈ ਅਤੇ ''ਵੋਕਲ ਫ਼ਾਰ ਲੋਕਲ'' ਸਵਦੇਸ਼ੀ ਨੀਤੀ ਨਾਲ ਭਰਿਆ ਹੋਇਆ ਹੈ। ਇਸ ਰਾਹੀਂ ਅਸੀਂ ਆਪਣੀ ਸਵਦੇਸ਼ੀ ਦੀ ਭਾਵਨਾ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਅਤੇ ਇਸ ਨੂੰ ਪੂਰਾ ਕਰ ਸਕਦੇ ਹਾਂ।

ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=4s

  • ਭਾਗਵਤ ਨੇ ਕਿਹਾ ਕਿ ਖੇਤੀਬਾੜੀ ਵਿੱਚ ਅੱਗੇ ਵਧਣ ਲਈ ਸਾਨੂੰ ਸਵਦੇਸ਼ੀ ਖੇਤੀ ਅਪਨਾਉਣੀ ਹੋਵੇਗੀ। ਖ਼ੇਤੀ ਲਈ ਸਾਡੇ ਕਿਸਾਨ ਨੂੰ ਆਪਣੇ ਬੀਜ ਖ਼ੁਦ ਬਨਾਉਣ ਲਈ ਆਜ਼ਾਦੀ ਹੋਣੀ ਚਾਹੀਦੀ ਹੈ।
  • ਭਾਗਵਤ ਮੁਤਾਬਕ ''ਭਾਰਤ ਤੇਰੇ ਟੁਕੜੇ ਹੋਂਗੇ'' ਵਰਗੇ ਐਲਾਨ ਦੇਣ ਵਾਲੇ ਲੋਕ ਇਸ ਸਾਜ਼ਿਸ਼ ਭਰੀ ਮੰਡਲੀ ਵਿੱਚ ਸ਼ਾਮਲ ਹਨ।
  • ਚੀਨ ਉੱਤੇ ਸ਼ਬਦੀ ਨਿਸ਼ਾਨਾ ਸਾਧਦਿਆਂ ਭਾਗਵਤ ਨੇ ਕਿਹਾ ਕਿ ਅਸੀਂ ਚੁੱਪ ਰਹਿੰਦੇ ਹਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕਮਜ਼ੋਰ ਹਾਂ। ਅਸੀਂ ਸਾਰਿਆਂ ਨਾਲ ਦੋਸਤੀ ਚਾਹੁੰਦੇ ਹਾਂ, ਇਹ ਸਾਡਾ ਸੁਭਾਅ ਹੈ ਪਰ ਸਾਡੀ ਸਦਭਾਵਨਾ ਨੂੰ ਕਮਜ਼ੋਰੀ ਸਮਝ ਕੇ ਆਪਣੀ ਸ਼ਕਤੀ ਦੇ ਪ੍ਰਦਰਸ਼ਨ ਨਾਲ ਕੋਈ ਭਾਰਤ ਨੂੰ ਜਿਵੇਂ ਮਰਜ਼ੀ ਨਚਾ ਲਵੇ, ਝੁਕਾ ਲਵੇ, ਇਹ ਹੋ ਨਹੀਂ ਸਕਦਾ ਅਤੇ ਇਹ ਹੁਣ ਤੱਕ ਅਜਿਹੀ ਮਾੜੀ ਹਰਕਤ ਕਰਨ ਵਾਲਿਆਂ ਨੂੰ ਸਮਝ ਆ ਜਾਣਾ ਚਾਹੀਦਾ ਹੈ।
  • ਉਨ੍ਹਾਂ ਮੁਤਾਬਕ ਕੁਝ ਗੁਆਂਢੀ ਮੁਲਕਾਂ ਤੋਂ ਫ਼ਿਰਕੂ ਕਾਰਨਾਂ ਕਰਕੇ ਪੀੜਤ ਹੋ ਕੇ ਵਿਸਥਾਪਿਤ ਕੀਤੇ ਜਾਣ ਵਾਲੇ ਲੋਕ ਜੋ ਭਾਰਤ ਆਉਣਗੇ। ਉਨ੍ਹਾਂ ਨੂੰ ਮਨੁੱਖਤਾ ਦੇ ਹਿੱਤ ਵਿੱਚ ਤੁਰੰਤ ਨਾਗਰਿਕਤਾ ਦੇਣ ਦੀ ਤਜਵੀਜ਼ ਸੀ। ਉਨ੍ਹਾਂ ਦੇਸ਼ਾਂ ਵਿੱਚ ਫ਼ਿਰਕੂ ਤਸ਼ਦੱਦ ਦਾ ਇਤਿਹਾਸ ਹੈ। ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ ਵਿੱਚ ਕਿਸੇ ਭਾਈਚਾਰੇ ਵਿਸ਼ੇਸ਼ ਦਾ ਵਿਰੋਧ ਨਹੀਂ ਹੈ।
  • ਸਾਡਾ ਖੇਤੀ ਦਾ ਤਜਰਬਾ ਵਿਸ਼ਾਲ ਅਤੇ ਸਭ ਤੋਂ ਲੰਬਾ ਹੈ। ਖੇਤੀ ਨਾਲ ਜੁੜੀ ਨੀਤੀ ਨਾਲ ਸਾਡਾ ਕਿਸਾਨ ਆਪਣੇ ਬੀਜ, ਕੀਟਨਾਸ਼ਟ ਖੁਦ ਬਣਾ ਸਕੇ ਜਾਂ ਪਿੰਡ ਦੇ ਆਲੇ-ਦੁਆਲੇ ਹਾਸਲ ਕਰ ਸਕੇ ਇਹ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

  • ਦਾੜ੍ਹੀ ਰੱਖਣ ਪਿੱਛੇ ਇੱਕ ਮੁਸਲਮਾਨ ਸਬ-ਇੰਸਪੈਕਟਰ ਨੂੰ ਸਸਪੈਂਡ ਕਰਨ ਦਾ ਇਹ ਹੈ ਪੂਰਾ ਮਾਮਲਾ
  • ਜਦੋਂ ਬ੍ਰਿਟਿਸ਼ ਰਾਜ ''ਚ ਔਰਤਾਂ ਨੂੰ ਜਣਨ ਅੰਗਾਂ ਦੇ ਟੈਸਟ ਕਰਵਾਉਣੇ ਪੈਂਦੇ ਸਨ
  • ਰਵਾਇਤਾਂ ਦੇ ਨਾਂ ’ਤੇ ਜਿਨਸੀ ਸੋਸ਼ਣ : ਕੀ ਔਰਤ ਦਾ ਸਰੀਰ ਹਮੇਸ਼ਾ ਸੈਕਸ ਲਈ ਤਿਆਰ ਰਹਿੰਦਾ ਹੈ

ਇਹ ਵੀਡੀਓ ਵੀ ਦੇਖੋ:

https://www.youtube.com/watch?v=97wsqpO8OkM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''378572a3-c5c9-4e01-8d70-76127827b6b9'',''assetType'': ''STY'',''pageCounter'': ''punjabi.india.story.54679961.page'',''title'': ''ਖੇਤੀਬਾੜੀ \''ਚ ਅੱਗੇ ਵਧਣ ਲਈ ਸਾਨੂੰ ਸਵਦੇਸ਼ੀ ਖੇਤੀ ਅਪਨਾਉਣੀ ਪਵੇਗੀ: ਭਾਗਵਤ- ਅਹਿਮ ਖ਼ਬਰਾਂ'',''published'': ''2020-10-25T05:00:54Z'',''updated'': ''2020-10-25T05:02:42Z''});s_bbcws(''track'',''pageView'');