ਖੇਤੀ ਕਾਨੂੰਨਾਂ ''''ਤੇ ਹੁਣ ਕੈਪਟਨ ਅਤੇ ਸੁਖਬੀਰ ''''ਚ ਸ਼ਬਦੀ ਜੰਗ ਕਿਉਂ ਛਿੜੀ - ਪ੍ਰੈੱਸ ਰਿਵੀਊ

10/25/2020 9:10:17 AM

Getty Images
ਕੈਪਟਨ ਅਤੇ ਸੁਖਬੀਰ ਲਗਾਤਾਰ ਖ਼ੇਤੀ ਕਾਨੂੰਨਾਂ ਦੇ ਮੁੱਦੇ ਉੱਤੇ ਇੱਕ ਦੂਜੇ ਨੂੰ ਟਵਿੱਟਰ ਉੱਤੇ ਵੀ ਘੇਰਦੇ ਨਜ਼ਰ ਆਉਂਦੇ ਹਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੇਤੀ ਕਾਨੂੰਨਾਂ ਨੂੰ ਲੈ ਕੇ ਇੱਕ ਦੂਜੇ ਉੱਤੇ ਸ਼ਬਦੀ ਵਾਰ ਕਰ ਰਹੇ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਖ਼ੇਤੀ ਕਾਨੂੰਨਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਤਾਜ਼ਾ ਬਿਆਨ ਦਿਖਾਉਂਦਾ ਹੈ ਕਿ ਉਹ ਆਪਣੀ ਸਿਆਸੀ ਜ਼ਮੀਨ ਮੁਕੰਮਲ ਤੌਰ ''ਤੇ ਗੁਆ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਖ਼ੇਤੀ ਕਾਨੂੰਨਾਂ ਬਾਬਤ ਅਕਾਲੀਆਂ ਦੇ ਦੁਹਰੇ ਮਾਪਦੰਡ ਖੁੱਲ੍ਹ ਕੇ ਸਾਹਮਣੇ ਆ ਗਏ ਹਨ।

ਇਹ ਵੀ ਪੜ੍ਹੋ:

  • ਹੁਸ਼ਿਆਰਪੁਰ ’ਚ ਬੱਚੀ ਦੇ ਰੇਪ ਤੇ ਕਤਲ ਮਾਮਲੇ ’ਚ ਹੁਣ ਤੱਕ ਕੀ ਹੋਈ ਕਾਰਵਾਈ ਤੇ ਕੀ ਸਿਆਸੀ ਦੂਸ਼ਣਬਾਜ਼ੀ ਹੋ ਰਹੀ ਹੈ
  • SGPC ਟਾਸਕ ਫ਼ੋਰਸ ਤੇ ਸਤਿਕਾਰ ਕਮੇਟੀ ਦੀ ਝੜਪ, ਕੀ ਹੈ ਪੂਰਾ ਮਾਮਲਾ
  • ਅਫ਼ਗਾਨਿਸਤਾਨ: ਸਿੱਖਿਅਕ ਅਦਾਰੇ ''ਤੇ ਆਤਮਘਾਤੀ ਹਮਲਾ, 18 ਲੋਕਾਂ ਦੀ ਮੌਤ

ਉਧਰ ਖ਼ਬਰ ਮੁਤਾਬਕ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਾਰ ਸਵਾਲ ਕੀਤੇ ਹਨ ਜਿਨ੍ਹਾਂ ਵਿੱਚੋਂ ਇੱਕ ਵਿੱਚ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਿਆਂ ਪੁੱਛਿਆ ਹੈ ਕਿ ਕੈਪਟਨ ਦੱਸਣ ਕਿ ਕੀ ਉਨ੍ਹਾਂ ਕੇਂਦਰ ਦੇ ਖ਼ੇਤੀ ਕਾਨੂੰਨਾਂ ਨੂੰ ਰੱਦ ਕੀਤਾ ਹੈ ਅਤੇ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਨਵੇਂ ਬਿੱਲ ਕਦੋਂ ਲਾਗੂ ਹੋਣਗੇ।

ਇਸ ਤੋਂ ਇਲਾਵਾ ਸੁਖਬੀਰ ਨੇ ਇਹ ਵੀ ਪੁੱਛਿਆ ਕਿ ਵਿਧਾਨ ਸਭਾ ਵਿੱਚ ਲਿਆਂਦੇ ਬਿੱਲ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੇ ਹੱਕ ਨੂੰ ਯਕੀਨੀ ਬਣਾਉਣਗੇ।

ਫਾਰੂਕ ਅਬਦੁੱਲ੍ਹਾ ਨੇ ਆਖਿਆ, ''''ਅਸੀਂ ਭਾਜਪਾ ਵਿਰੋਧੀ ਹਾਂ ਦੇਸ਼ ਵਿਰੋਧੀ ਨਹੀਂ''''

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੇ ਕਿਹਾ ਹੈ ਕਿ ਅਸੀਂ ਭਾਜਪਾ ਵਿਰੋਧੀ ਮੰਚ ਹਾ ਨਾ ਕਿ ਦੇਸ਼ ਵਿਰੋਧੀ।

Getty Images
ਫਾਰੂਕ ਮੁਤਾਬਕ ਭਾਜਪਾ ਵੱਲੋਂ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ PAGD ਇੱਕ ਦੇਸ਼ ਵਿਰੋਧੀ ਮੰਚ ਹੈ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਫਾਰੂਕ ਅਬਦੁੱਲ੍ਹਾ ਨੇ ਕਿਹਾ ਕਿ ਹਾਲ ਹੀ ਵਿੱਚ ਕਾਇਮ ਕੀਤਾ ਗਿਆ ''ਪੀਪਲਜ਼ ਅਲਾਇੰਸ ਫ਼ਾਰ ਗੁਪਕਾਰ ਡੈਕਲੈਰੇਸ਼ਨ'' (PAGD) ਇੱਕ ਭਾਜਪਾ ਵਿਰੋਧੀ ਮੰਚ ਹੈ ਨਾ ਕਿ ਦੇਸ਼ ਵਿਰੋਧੀ।

ਸ਼੍ਰੀਨਗਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ, ''''ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਵੱਲੋਂ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ PAGD ਇੱਕ ਦੇਸ਼ ਵਿਰੋਧੀ ਮੰਚ ਹੈ ਪਰ ਇਹ ਸੱਚ ਨਹੀਂ ਹੈ। ਇਸ ''ਚ ਕੋਈ ਸ਼ੱਕ ਨਹੀਂ ਕਿ ਇਹ ਭਾਜਪਾ ਵਿਰੋਧੀ ਹੈ ਪਰ ਇਹ ਦੇਸ਼ ਵਿਰੋਧੀ ਨਹੀਂ ਹੈ।''''

ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=4s

ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਨ ਵਾਸਤੇ ਇਹ ਮੰਚ ਬਣਾਇਆ ਗਿਆ ਹੈ।

ਖ਼ੇਤੀ ਕਾਨੂੰਨਾਂ ਦੇ ਰੋਸ ''ਚ ਭਾਜਪਾ ਦੇ ਪੰਜਾਬ ਕਿਸਾਨ ਮੋਰਚਾ ਪ੍ਰਧਾਨ ਨੇ ਛੱਡਿਆ ਅਹੁਦਾ

ਪੰਜਾਬ ਭਾਜਪਾ ਦੇ ਕਿਸਾਨ ਮੋਰਚਾ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਅਮਰ ਉਜਾਲਾ ਦੀ ਖ਼ਬਰ ਮੁਤਾਬਕ ਪੰਜਾਬ ਭਾਜਪਾ ਦੇ ਕਿਸਾਨ ਮੋਰਚਾ ਪ੍ਰਧਾਨ ਤਰਲੋਚਨ ਸਿੰਘ ਗਿੱਲ ਨੇ ਕੇਂਦਰ ਦੇ ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਆਪਣਾ ਅਸਤੀਫ਼ਾ ਦਿੱਤਾ ਹੈ।

ਖ਼ਬਰ ਮੁਤਾਬਕ ਮੋਗਾ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਵਿਵਾਦਿਤ ਖ਼ੇਤੀ ਕਾਨੂੰਨ ਸੂਬੇ ਦੇ ਕਿਸਾਨਾਂ ਦੇ ਹੱਕ ਵਿੱਚ ਨਹੀਂ ਸਨ।

ਗਿੱਲ ਨੇ ਕਿਹਾ ਕਿ ਉਨ੍ਹਾਂ ਪਾਰਟੀ ਵਿੱਚ ਰਹਿੰਦਿਆਂ ਇਨ੍ਹਾਂ ਬਿੱਲਾਂ ਜੋ ਹੁਣ ਕਾਨੂੰਨ ਬਣ ਗਏ ਹਨ, ਖ਼ਿਲਾਫ਼ ਆਪਣੀ ਆਵਾਜ਼ ਰੱਖੀ ਸੀ ਪਰ ਕਿਸੇ ਨੇ ਉਨ੍ਹਾਂ ਦੀ ਨਹੀਂ ਸੁਣੀ। ਇਸੇ ਕਰਕੇ ਉਨ੍ਹਾਂ ਨੇ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ।

ਇਹ ਵੀ ਪੜ੍ਹੋ:

  • ਦਾੜ੍ਹੀ ਰੱਖਣ ਪਿੱਛੇ ਇੱਕ ਮੁਸਲਮਾਨ ਸਬ-ਇੰਸਪੈਕਟਰ ਨੂੰ ਸਸਪੈਂਡ ਕਰਨ ਦਾ ਇਹ ਹੈ ਪੂਰਾ ਮਾਮਲਾ
  • ਜਦੋਂ ਬ੍ਰਿਟਿਸ਼ ਰਾਜ ''ਚ ਔਰਤਾਂ ਨੂੰ ਜਣਨ ਅੰਗਾਂ ਦੇ ਟੈਸਟ ਕਰਵਾਉਣੇ ਪੈਂਦੇ ਸਨ
  • ਰਵਾਇਤਾਂ ਦੇ ਨਾਂ ’ਤੇ ਜਿਨਸੀ ਸੋਸ਼ਣ : ਕੀ ਔਰਤ ਦਾ ਸਰੀਰ ਹਮੇਸ਼ਾ ਸੈਕਸ ਲਈ ਤਿਆਰ ਰਹਿੰਦਾ ਹੈ

ਇਹ ਵੀਡੀਓ ਵੀ ਦੇਖੋ:

https://www.youtube.com/watch?v=97wsqpO8OkM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''fcbcb31d-cf10-48e1-94b2-58c7df7db1dd'',''assetType'': ''STY'',''pageCounter'': ''punjabi.india.story.54679695.page'',''title'': ''ਖੇਤੀ ਕਾਨੂੰਨਾਂ \''ਤੇ ਹੁਣ ਕੈਪਟਨ ਅਤੇ ਸੁਖਬੀਰ \''ਚ ਸ਼ਬਦੀ ਜੰਗ ਕਿਉਂ ਛਿੜੀ - ਪ੍ਰੈੱਸ ਰਿਵੀਊ'',''published'': ''2020-10-25T03:26:03Z'',''updated'': ''2020-10-25T03:27:13Z''});s_bbcws(''track'',''pageView'');