ਅਫ਼ਗਾਨਿਸਤਾਨ: ਸਿੱਖਿਅਕ ਅਦਾਰੇ ''''ਤੇ ਆਤਮਘਾਤੀ ਹਮਲਾ, 18 ਲੋਕਾਂ ਦੀ ਮੌਤ

10/25/2020 8:10:17 AM

Reuters
ਧਮਾਕੇ ਤੋਂ ਬਾਅਦ ਜ਼ਖ਼ਮੀ ਨੂੰ ਹਸਪਤਾਲ ਲਿਜਾਂਦੇ ਪਰਿਵਾਰਕ ਮੈਂਬਰ

ਅਫ਼ਗਾਨਿਸਤਾਨ ਦੇ ਇੱਕ ਵਿਦਿਅਕ ਅਦਾਰੇ ਵਿੱਚ ਧਮਾਕਾ ਹੋਣ ਦੀ ਖ਼ਬਰ ਹੈ ਜਿਸ ''ਚ ਘੱਟੋ-ਘੱਟ ਡੇਢ ਦਰਜਨ ਮੌਤਾਂ ਹੋਈਆਂ ਹਨ।

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇੱਕ ਏਜੁਕੇਸ਼ਨ ਸੈਂਟਰ ਉੱਤੇ ਸੁਸਾਇਡ ਬੰਬ ਨਾਲ ਹੋਏ ਹਮਲੇ ਵਿੱਚ ਬੱਚੇ ਵੀ ਸ਼ਾਮਲ ਹਨ।

ਸ਼ਨੀਵਾਰ 24 ਅਕਤੂਬਰ ਨੂੰ ਰਾਜਧਾਨੀ ਕਾਬੁਲ ਦੇ ਸ਼ੀਆ ਬਿਰਾਦਰੀ ਵਾਲੇ ਇਲਾਕੇ ਦਸ਼ਤ-ਏ-ਬਾਰਚੀ ਦੀ ਇਸ ਇਮਾਰਤ ਵਿੱਚ ਆਮ ਤੌਰ ਉੱਤੇ ਸੈਂਕੜੇ ਲੋਕ ਹੁੰਦੇ ਹਨ।

ਇਹ ਵੀ ਪੜ੍ਹੋ:

  • ਹੁਸ਼ਿਆਰਪੁਰ ’ਚ ਬੱਚੀ ਦੇ ਰੇਪ ਤੇ ਕਤਲ ਮਾਮਲੇ ’ਚ ਹੁਣ ਤੱਕ ਕੀ ਹੋਈ ਕਾਰਵਾਈ ਤੇ ਕੀ ਸਿਆਸੀ ਦੂਸ਼ਣਬਾਜ਼ੀ ਹੋ ਰਹੀ ਹੈ
  • SGPC ਟਾਸਕ ਫ਼ੋਰਸ ਤੇ ਸਤਿਕਾਰ ਕਮੇਟੀ ਦੀ ਝੜਪ, ਕੀ ਹੈ ਪੂਰਾ ਮਾਮਲਾ
  • ਸੋਸ਼ਲ ਮੀਡੀਆ ''ਤੇ ਕੋਈ ਇਤਰਾਜ਼ਯੋਗ ਤਸਵੀਰ ਪਾਵੇ ਤਾਂ ਕੁੜੀਆਂ ਕੀ ਕਰਨ

ਕਈ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।

ਇਸਲਾਮਿਕ ਸਟੇਟ ਗਰੁੱਪ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਪਰ ਕੋਈ ਸਬੂਤ ਪੇਸ਼ ਨਹੀਂ ਕੀਤਾ।

ਇਸ ਤੋਂ ਪਹਿਲਾਂ ਤਾਲਿਬਾਨ ਨੇ ਹਮਲੇ ਵਿੱਚ ਸ਼ਾਮਲ ਹੋਣ ਇਨਕਾਰ ਕੀਤਾ ਸੀ।

ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰੀਕ਼ ਏਰਿਯਨ ਨੇ ਇੱਕ ਬਿਆਨ ਵਿੱਚ ਕਿਹਾ ਹੈ, ''''ਇੱਕ ਹਮਲਾਵਰ ਨੇ ਇਮਾਰਤ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਕਰਮੀਆਂ ਨੇ ਉਸ ਦੀ ਪਛਾਣ ਕਰ ਲਈ ਤਾਂ ਉਸ ਨੇ ਦਰਵਾਜ਼ੇ ਉੱਤੇ ਹੀ ਧਮਾਕਾ ਕਰ ਦਿੱਤਾ।''''

ਇੱਕ ਸਥਾਨਕ ਨਾਗਰਿਕ ਅਲੀ ਰੇਜ਼ਾ ਨੇ ਖ਼ਬਰ ਏਜੰਸੀ ਏਐੱਫ਼ਪੀ ਨੂੰ ਦੱਸਿਆ ਕਿ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਉਹ ਵਿਦਿਆਰਥੀ ਹਨ ਜੋ ਇਮਾਰਤ ਵਿੱਚ ਦਾਖ਼ਲ ਹੋਣ ਲਈ ਬਾਹਰ ਇੰਤਜ਼ਾਰ ਕਰ ਰਹੇ ਸਨ।

ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, ''''ਮੈਂ ਉੱਥੋਂ ਕਰੀਬ 100 ਮੀਟਰ ਦੂਰ ਖੜ੍ਹਾ ਸੀ, ਜਦੋਂ ਜ਼ੋਰਦਾਰ ਧਮਾਕਾ ਹੋਇਆ।''''

ਹਾਲ ਹੀ ਦੇ ਹਫ਼ਤਿਆਂ ਵਿੱਚ ਅਫ਼ਗਾਨਿਸਤਾਨ ਵਿੱਚ ਹਿੰਸਾ ਵਧੀ ਹੈ। ਜ਼ਿਆਦਾਤਰ ਹਮਲੇ ਤਾਲਿਬਾਨ ਨੇ ਕੀਤੇ ਹਨ।

Reuters
ਕਾਬੁਲ ''ਚ 2018 ''ਚ ਹੋਏ ਆਤਮਘਾਤੀ ਹਮਲੇ ਦੀ ਫਾਈਲ ਫੋਟੋ

ਕਤਰ ਦੀ ਰਾਜਧਾਨੀ ਦੋਹਾ ਵਿੱਚ ਸਰਕਾਰ ਅਤੇ ਤਾਲਿਬਾਨ ਵਿਚਾਲੇ ਸ਼ਾਂਤੀ ਵਾਰਤਾ ਚੱਲ ਰਹੀ ਹੈ ਜਿਸ ਉੱਤੇ ਹਿੰਸਾ ਦਾ ਅਸਰ ਹੋ ਸਕਦਾ ਹੈ।

ਸ਼ਨੀਵਰ ਨੂੰ ਹੋਇਆ ਇਹ ਹਮਲਾ ਪਹਿਲਾ ਅਜਿਹਾ ਹਮਲਾ ਨਹੀਂ ਜਿਸ ਵਿੱਚ ਕਿਸੇ ਸਿੱਖਿਅਕ ਅਦਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ।

ਇਸੇ ਸਾਲ ਮਈ ਵਿੱਚ ਇੱਕ ਮੈਟੇਰਨਿਟੀ ਸੈਂਟਰ ਉੱਤੇ ਹੋਏ ਹਮਲੇ ਵਿੱਚ 24 ਔਰਤਾਂ ਅਤੇ ਬੱਚੇ ਮਾਰੇ ਗਏ ਸਨ।

ਇਸ ਹਫ਼ਤੇ ਇੱਕ ਧਾਰਮਿਕ ਸਕੂਲ ਉੱਤੇ ਹੋਏ ਹਵਾਈ ਹਮਲੇ ਵਿੱਚ 11 ਬੱਚੇ ਅਤੇ ਉਨ੍ਹਾਂ ਨੂੰ ਪੜ੍ਹਾ ਰਹੇ ਧਰਮ ਗੁਰੂ ਦੀ ਮੌਤ ਹੋ ਗਈ ਸੀ। ਹਾਲਾਂਕਿ ਅਫ਼ਗਾਨਿਸਤਾਨ ਸਰਕਾਰ ਦਾ ਕਹਿਣਾ ਸੀ ਕਿ ਇਸ ਹਮਲੇ ਵਿੱਚ ਤਾਲਿਬਾਨ ਕੱਟੜਪੰਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ:

  • ਦਾੜ੍ਹੀ ਰੱਖਣ ਪਿੱਛੇ ਇੱਕ ਮੁਸਲਮਾਨ ਸਬ-ਇੰਸਪੈਕਟਰ ਨੂੰ ਸਸਪੈਂਡ ਕਰਨ ਦਾ ਇਹ ਹੈ ਪੂਰਾ ਮਾਮਲਾ
  • ਜਦੋਂ ਬ੍ਰਿਟਿਸ਼ ਰਾਜ ''ਚ ਔਰਤਾਂ ਨੂੰ ਜਣਨ ਅੰਗਾਂ ਦੇ ਟੈਸਟ ਕਰਵਾਉਣੇ ਪੈਂਦੇ ਸਨ
  • ਰਵਾਇਤਾਂ ਦੇ ਨਾਂ ’ਤੇ ਜਿਨਸੀ ਸੋਸ਼ਣ : ਕੀ ਔਰਤ ਦਾ ਸਰੀਰ ਹਮੇਸ਼ਾ ਸੈਕਸ ਲਈ ਤਿਆਰ ਰਹਿੰਦਾ ਹੈ

ਇਹ ਵੀਡੀਓ ਵੀ ਦੇਖੋ:

https://www.youtube.com/watch?v=97wsqpO8OkM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6e5a1a8f-7794-4aee-b651-967df3acbbf4'',''assetType'': ''STY'',''pageCounter'': ''punjabi.international.story.54679450.page'',''title'': ''ਅਫ਼ਗਾਨਿਸਤਾਨ: ਸਿੱਖਿਅਕ ਅਦਾਰੇ \''ਤੇ ਆਤਮਘਾਤੀ ਹਮਲਾ, 18 ਲੋਕਾਂ ਦੀ ਮੌਤ'',''published'': ''2020-10-25T02:28:22Z'',''updated'': ''2020-10-25T02:28:22Z''});s_bbcws(''track'',''pageView'');