ਪੰਜਾਬ ''''ਚ 6 ਸਾਲਾ ਬੱਚੀ ਦੇ ਬਲਤਾਕਾਰ ਤੋਂ ਬਾਅਦ ਉਸ ਨੂੰ ਸਾੜਨ ਦੇ ਮਾਮਲੇ ''''ਚ ਕੀ ਕਾਰਵਾਈ ਹੋਈ - ਪ੍ਰੈੱਸ ਰਿਵੀਊ

10/24/2020 9:10:13 AM

iStock
ਸੰਕੇਤਕ ਤਸਵੀਰ

ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ 6 ਸਾਲਾਂ ਬੱਚੀ ਦਾ ਕਥਿਤ ਤੌਰ ਉੱਤੇ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਸਾੜ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਲਾਲਪੁਰ ਦੇ ਪਿੰਡ ਟਾਂਡਾ ਵਿੱਚੋਂ ਦਾਦੇ-ਪੋਤੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਬੱਚੀ ਦੀ ਅੱਧਸੜ੍ਹੀ ਲਾਸ਼ ਵੀ ਉਨ੍ਹਾਂ ਦੇ ਘਰੋਂ ਹੀ ਬਰਾਮਦ ਹੋਈ।

ਮ੍ਰਿਤਕਾ ਦਾ ਅੰਤਮ ਸਸਕਾਰ ਉੱਚ ਸੁਰੱਖਿਆ ਵਿਚਾਲੇ ਉਸ ਦੇ ਪਿੰਡ ਵਿੱਚ ਸ਼ੁੱਕਰਵਾਰ ਨੂੰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-

  • ਹਜ਼ਰਤ ਮੁਹੰਮਦ ਦੇ ਕਾਰਟੂਨ ਦਿਖਾਉਣ ਵਾਲੇ ਅਧਿਆਪਕ ਦੀ ਹੱਤਿਆ ਤੋਂ ਬਾਅਦ ਇਸਲਾਮ ਬਾਰੇ ਛਿੜੀ ਇਹ ਬਹਿਸ
  • ਪ੍ਰਧਾਨ ਮੰਤਰੀ ਨੇ ਕਿਹਾ, ''ਮੰਡੀ ਅਤੇ ਐੱਮਐੱਸਪੀ ਦਾ ਤਾਂ ਬਹਾਨਾ ਹੈ ਅਸਲ ਵਿੱਚ ਦਲਾਲਾਂ ਤੇ ਵਿਚੋਲਿਆਂ ਨੂੰ ਬਚਾਉਣਾ ਹੈ''
  • ਕੈਪਟਨ ਅਮਰਿੰਦਰ ਦੇ ਪੁੱਤਰ ਰਣਇੰਦਰ ਸਿੰਘ ਨੂੰ ਈਡੀ ਨੇ ਇਸ ਮਾਮਲੇ ’ਚ ਚਾਰ ਸਾਲ ਮਗਰੋਂ ਮੁੜ ਸੰਮਨ ਭੇਜੇ

ਇਸ ਵਿਚਾਲੇ ਮ੍ਰਿਤਕਾ ਦੇ ਪਰਿਵਾਰ ਨੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਮੰਗੀ ਹੈ। ਉਥੇ ਹੀ ਮੁੱਖ ਮੰਤਰੀ ਨੇ ਡੀਜੀਪੀ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

ਪੁਲਿਸ ਨੇ ਕਿਹਾ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਕਤਲ, ਬਲਾਤਕਾਰ ਅਤੇ ਸਬੰਧਤ ਹੋਰਨਾਂ ਧਾਰਾਨਾਵਾਂ ਅਤੇ ਪ੍ਰੋਟੈਕਸ਼ ਆਫ ਚਿਲਡ੍ਰਨ ਫਰਾਮ ਸੈਕਸ਼ੂਅਲ ਆਫੈਂਸ (ਪੀਓਸੀਐੱਸਓ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਜਦੋਂ ਦੋਵਾਂ ਮੁਲਜ਼ਮਾਂ ਨੂੰ ਹਸਪਤਾਲ ਜਾਂਚ ਲਈ ਲੈ ਕੇ ਜਾ ਰਹੇ ਸਨ ਤਾਂ ਉਸ ਵੇਲੇ ਭੀੜ ਵੱਲੋਂ ਹਮਲਾ ਵੀ ਕੀਤਾ ਗਿਆ।

ਪਰਾਲੀ ਸਾੜਨ ਕਾਰਨ 25 ਐੱਫਆਈਆਰ ਦਰਜ, ਕਿਸਾਨਾਂ ਵਿੱਚ ਰੋਸ

ਮਾਨਸਾ ਪੁਲਿਸ ਨੇ ਪਰਾਲੀ ਸਾੜਨ ਕਾਰਨ ਕਿਸਾਨਾਂ ਦੇ 25 ਮਾਮਲੇ ਦਰਜ ਕੀਤੇ ਜਿਸ ਤੋਂ ਬਾਅਦ ਰੋਹ ਵਿੱਚ ਆਏ ਕਿਸਾਨਾਂ ਨੇ ਹੰਗਾਮਾ ਕੀਤਾ ਅਤੇ ਐੱਫਆਈਆਰ ਰੱਦ ਕਰਨ ਦੀ ਮੰਗ ਕੀਤੀ।

Getty Images
ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਆ ਰਹੇ ਹਨ (ਸੰਕੇਤਕ ਤਸਵੀਰ)

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਐੱਸਐੱਸਪੀ ਮਾਨਸਾ ਸੁਰਿੰਦਰ ਸਿੰਘ ਲਾਂਬਾ ਨੇ ਕਿਹਾ ਹੈ ਕਿ ਅਸੀਂ ਹਰੇਕ ਉਸ ਸ਼ਖ਼ਸ ਖ਼ਿਲਾਫ਼ ਕਾਰਵਾਈ ਕਰ ਰਹੇ ਹਾਂ ਜੋ ਪਰਾਲੀ ਸਾੜ ਰਿਹਾ ਹੈ।

ਉਨ੍ਹਾਂ ਨੇ ਕਿਹਾ ਵਧੇਰੇ ਐੱਫਆਈਆਰ ਅਣਜਾਣ ਕਿਸਾਨਾਂ ਖ਼ਿਲਾਫ਼ ਦਰਜ ਕੀਤੀ ਗਈ ਹੈ।

ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਰਾਲੀ ਸਾੜਨ ਦੇ ਮਾੜੇ ਨਤੀਜੇ ਨੂੰ ਸਵੀਕਾਰ ਕੀਤਾ ਹੈ ਪਰ ਕੋਈ ਵਿੱਤੀ ਸਹਾਇਤਾ ਨਾ ਹੋਣ ਕਾਰਨ ਉਨ੍ਹਾਂ ਕੋਲ ਕੋਈ ਬਦਲ ਨਹੀਂ ਹੈ।

https://www.youtube.com/watch?v=xWw19z7Edrs&t=1s

ਮਹਿਬੂਬਾ ਮੁਫ਼ਤੀ ਨੇ ਕਿਹਾ ਕਿ 370 ਦੀ ਬਹਾਲੀ ਤੱਕ ਨਹੀਂ ਲੜੇਗੀ ਚੋਣਾਂ

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੂ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਤੇ ਹਾਲ ਹੀ ਵਿੱਚ ਬਣੇ ਗੁਪਕਰ ਗਠਜੋੜ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਚੋਣਾਂ ਲੜਨ ਬਾਰੇ ਅੰਤਮ ਫ਼ੈਸਲਾ ਲਿਆ ਗਿਆ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮਹਿਬੂਬਾ ਨੇ ਕਿਹਾ ਹੈ ਕਿ ਜਦੋਂ ਤੱਕ ਸੂਬੇ ਦਾ ਝੰਡਾ ਅਤੇ ਸੰਵਿਧਾਨ ਮੁੜ ਬਹਾਲ ਨਹੀਂ ਹੋ ਜਾਂਦਾ, ਉਹ ਨਿੱਜੀ ਤੌਰ ਉੱਤੇ ਚੋਣਾਂ ਲੜਨ ਦੇ ਪੱਖ ਵਿੱਚ ਨਹੀਂ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਿਹਾਰ ਚੋਣ ਰੈਲੀ ਵਿੱਚ ਧਾਰਾ 370 ਬਾਰੇ ਬੋਲਣ ਬਾਰੇ ਮੁਫ਼ਤੀ ਨੇ ਕਿਹਾ ਹੈ ਕਿ ਉਹ ਜੰਮੂ-ਕਸ਼ਮੀਰ ਵਿੱਚ ਵਿਸ਼ੇਸ਼ ਰੁਤਬੇ ਵਾਲੀ ਇਸ ਧਾਰਾ ਨੂੰ ਸਿਆਸੀ ਮੁੱਦਾ ਨਹੀਂ ਬਣਨ ਦੇਣਗੇ।

BBC
  • ਕੋਰੋਨਾਵਾਇਰਸ ਦਾ ਟੀਕਾ ਦੁਨੀਆਂ ਦੇ ਹਰ ਇਨਸਾਨ ਤੱਕ ਪਹੁੰਚਣ ’ਚ ਇਹ ਰੁਕਾਵਟਾਂ ਹਨ
  • ਕੋਰੋਨਾਵਾਇਰਸ : ਕਿਵੇਂ ਇਹ ਵਾਇਰਸ ਹਮਲਾ ਕਰਦਾ ਹੈ ਤੇ ਸਰੀਰ ''ਚ ਕਿਹੜੇ ਬਦਲਾਅ ਆਉਂਦੇ ਨੇ ?
  • ਕੋਰੋਨਾਵਾਇਰਸ ਮਹਾਮਾਰੀ: ਕੀ ਰੋਗੀ ਮੌਤ ਤੋਂ ਬਾਅਦ ਵੀ ਕੋਰੋਨਾ ਫ਼ੈਲਾ ਸਕਦਾ ਹੈ

ਪਾਕਿਸਤਾਨ ਫਰਵਰੀ ਤੱਕ ਐੱਫਏਐੱਫਟੀ ਦੀ ਗ੍ਰੇਅ ਸੂਚੀ ਵਿੱਚ ਰਹੇਗਾ

ਪਾਕਿਸਤਾਨ ਵੱਲੋਂ ਅੱਤਵਾਦ ਨੂੰ ਮਾਲੀ ਮਦਦ ਅਤੇ ਮਨੀ ਲੌਂਡਰਿੰਗ ਵਰਗੇ ਮੁੱਦਿਆਂ ਦੇ ਹੱਲ ਵਿੱਚ ਅਸਫ਼ਲ ਰਹਿਣ ਕਾਰਨ ਗਲੋਬਲ ਅੱਤਵਾਦ ਉੱਤੇ ਨਿਗਰਾਨੀ ਰੱਖਣ ਵਾਲੀ ਐੱਫਏਐੱਫਟੀ ਨੇ ਪਾਕਿਸਤਾਨ ਨੂੰ ਆਪਣੀ ਗ੍ਰੇਅ ਸੂਚੀ ਵਿੱਚ ਰੱਖਣ ਦਾ ਫ਼ੈਸਲਾ ਲਿਆ ਹੈ।

Getty Images

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਇਸ ਦਾ ਕਾਰਨ ਪਾਕਿਸਤਾਨ ਨੂੰ 6 ਚੀਜ਼ਾਂ ਕਰਨ ਵਿੱਚ ਨਾਕਾਮ ਰਹਿਣ ਨੂੰ ਦੱਸਿਆ ਹੈ। ਜਿਸ ਦੇ ਤਹਿਤ ਮਸੂਦ ਅਜ਼ਹਰ ਬਾਰੇ ਕਾਰਵਾਈ ਵੀ ਸ਼ਾਮਲ ਸੀ।

ਇਨ੍ਹਾਂ ਨੂੰ ਏਜੰਸੀ ਨੇ ਗੰਭੀਰ ਖਾਮੀਆਂ ਵਜੋਂ ਦੱਸਿਆ ਹੈ ਅਤੇ ਕਿਹਾ ਹੈ ਪਾਕਿਸਤਾਨ ਨੇ ਇਨ੍ਹਾਂ ਬਿੰਦੂਆਂ ਦਾ ਅਜੇ ਤੱਕ ਪਾਲਣ ਨਹੀਂ ਕੀਤਾ ਹੈ।

ਦਿੱਲੀ ਦਾ ਹਵਾ ਪ੍ਰਦੂਸ਼ਣ ਗੰਭੀਰ ਸੂਚੀ ਵਿੱਚ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਦਿੱਲੀ ਪ੍ਰਦੂਸ਼ਣ ਕੰਟ੍ਰੋਲ ਦੇ ਅੰਕੜਿਆਂ ਮੁਤਾਬਕ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ ਸ਼ਨੀਵਾਰ ਨੂੰ ਗੰਭੀਰ ਸੂਚੀ ਵਿੱਚ ਰੱਖਿਆ ਗਿਆ ਹੈ, ਜਿਸ ਕਾਰਨ ਲੋਕਾਂ ਦੀ ਸਿਹਤ ਉੱਤੇ ਅਸਰ ਪੈਣ ਦੀ ਸੰਭਾਵਨਾ ਹੈ।

Getty Images

ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਪਹਿਲਾਂ ਤੋਂ ਬਿਮਾਰੀਆਂ ਵਾਲੇ ਲੋਕਾਂ ਲਈ ਇਹ ਪਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ।

ਵਧਦੇ ਪ੍ਰਦੂਸ਼ਨ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਅਤੇ ਬੱਚਿਆਂ ਨੂੰ ਗਲੇ ਸਬੰਧੀ ਸਮੱਸਿਆਵਾਂ ਹੋਣੀਆਂ ਸ਼ੁਰੂ ਵੀ ਹੋ ਗਈਆਂ ਹਨ।

ਇਹ ਵੀ ਪੜ੍ਹੋ:

  • 1947 ਦੀ ਵੰਡ ਤੋਂ ਬਾਅਦ 2 ਬਲਦਾਂ ਵੱਟੇ ਵੇਚੀ ਗਈ ਆਇਸ਼ਾ ਨੇ ਜਦੋਂ 73 ਸਾਲ ਬਾਅਦ ਪਰਿਵਾਰ ਨੂੰ ਦੇਖਿਆ
  • ਭਾਰਤ ਦੀਆਂ ਉਹ ਰਾਣੀਆਂ ਜਿਨ੍ਹਾਂ ਨੇ 200 ਸਾਲ ਪਹਿਲਾਂ ਵੈਕਸੀਨ ਦਾ ਪ੍ਰਚਾਰ ਕੀਤਾ
  • ਪਾਕਿਸਤਾਨ ਦਾ ਭੋਲੂ ਭਲਵਾਨ ਜਿਸਦੇ ਭਾਰਤ ਆਉਣ ਉੱਤੇ ਪਾਬੰਦੀ ਲਾਈ ਗਈ ਸੀ

https://www.youtube.com/watch?v=ggXvAvY9XFQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9f1be3cd-4fa6-40db-ade0-22a636d3c427'',''assetType'': ''STY'',''pageCounter'': ''punjabi.india.story.54671944.page'',''title'': ''ਪੰਜਾਬ \''ਚ 6 ਸਾਲਾ ਬੱਚੀ ਦੇ ਬਲਤਾਕਾਰ ਤੋਂ ਬਾਅਦ ਉਸ ਨੂੰ ਸਾੜਨ ਦੇ ਮਾਮਲੇ \''ਚ ਕੀ ਕਾਰਵਾਈ ਹੋਈ - ਪ੍ਰੈੱਸ ਰਿਵੀਊ'',''published'': ''2020-10-24T03:36:51Z'',''updated'': ''2020-10-24T03:36:51Z''});s_bbcws(''track'',''pageView'');