ਪੰਜਾਬ ਦੇ ਕਾਰੋਬਾਰ ਨੂੰ ਲੌਕਡਾਊਨ ਦੌਰਾਨ 40 ਹਜ਼ਾਰ ਕਰੋੜ ਦਾ ਨੁਕਸਾਨ - ਪ੍ਰੈੱਸ ਰਿਵੀਊ

10/20/2020 8:40:03 AM

BBC
ਪ੍ਰੋਫ਼ੈਸਰ ਸਵਾਤੀ ਦਾ ਅਧਿਐਨ ''ਕੋਵਿਡ-19 ਦਾ ਪੰਜਾਬ ਦੇ ਲਘੂ, ਛੋਟੇ ਅਤੇ ਮੀਡੀਅਮ ਕਾਰੋਬਾਰ ਅਤੇ ਆਉਣ ਵਾਲੀਆਂ ਚੁਣੌਤੀਆਂ'' ''ਤੇ ਆਧਾਰਿਤ ਸੀ

ਪੰਜਾਬ ਦੇ ਕਾਰੋਬਾਰ ਨੂੰ ਲੌਕਡਾਊਨ ਦੌਰਾਨ 40 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ।

ਦਿ ਟਾਇਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਪੰਜਾਬ ਦੇ ਇੰਡਸਟਰੀ ਸੈਕਟਰ ਨੂੰ ਲੌਕਡਾਊਨ ਦੌਰਾਨ ਘੱਟੋ-ਘੱਟੋ 40 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ।

ਇਸ ਨੁਕਸਾਨ ਦਾ ਜ਼ਿਕਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਾਇਕ ਪ੍ਰੋਫ਼ੈਸਰ ਸਵਾਤੀ ਮਹਿਰਾ ਨੇ ਆਪਣੇ ਅਧਿਐਨ ਵਿੱਚ ਕੀਤਾ ਹੈ।

ਇਹ ਵੀ ਪੜ੍ਹੋ:

  • ਕੀ ਕੋਰੋਨਾਵਾਇਰਸ ਕਾਰਨ ਖਾਦ ਉਤਪਾਦਨ ਵਿੱਚ ਤਕਨੀਕ ਲਿਆਉਣ ਦੀ ਜ਼ਰੂਰਤ ਹੈ
  • ਪਿਉ ਨੂੰ ਬਿਠਾ ਕੇ 1200 ਕਿੱਲੋਮੀਟਰ ਸਾਈਕਲ ਚਲਾਉਣ ਵਾਲੀ ਕੁੜੀ ਦੀ ਜ਼ਿੰਦਗੀ ਵਿੱਚ ਕੀ ਕੁਝ ਬਦਲਿਆ
  • ਕਿਸੇ ਸਿਆਸੀ ਆਗੂ ਦਾ ਤਖ਼ਤਾ ਪਲਟਣ ਲਈ ਦੇਸ ਦੀ ਅਬਾਦੀ ਦਾ ਕਿੰਨਾ ਹਿੱਸਾ ਚਾਹੀਦਾ ਹੈ

ਪ੍ਰੋਫ਼ੈਸਰ ਸਵਾਤੀ ਦਾ ਅਧਿਐਨ ''ਕੋਵਿਡ-19 ਦਾ ਪੰਜਾਬ ਦੇ ਲਘੂ, ਛੋਟੇ ਅਤੇ ਮੀਡੀਅਮ ਕਾਰੋਬਾਰ ਅਤੇ ਆਉਣ ਵਾਲੀਆਂ ਚੁਣੌਤੀਆਂ'' ''ਤੇ ਆਧਾਰਿਤ ਸੀ।

ਇਹ ਅਧਿਐਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਂਟਰ ਫ਼ਾਰ ਡਿਵਲੈਪਮੈਂਟ ਇਕਨੌਮਿਕਸ ਐਂਡ ਇਨੋਵੇਸ਼ਨ ਸਟੱਡੀਜ਼ ਦੀ ਪੌਲਿਸੀ ਦਾ ਹਿੱਸਾ ਹੈ।

ਅੰਮ੍ਰਿਤਸਰ ਤੇ ਜਲੰਧਰ ''ਚ 20 ਫੀਸਦੀ ਤੋਂ ਵੀ ਘੱਟ ਵਿਦਿਆਰਥੀ ਸਕੂਲਾਂ ''ਚ ਪਹੁੰਚੇ

ਕੋਵਿਡ-19 ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਤੋਂ ਬਾਅਦ ਲੰਘੇ ਦਿਨ ਪੰਜਾਬ ਵਿੱਚ ਸਕੂਲ ਖੁੱਲ੍ਹ ਗਏ ਸਨ, ਪਰ ਵਿਦਿਆਰਥੀਆਂ ਦੀ ਆਮਦ ਬੇਹੱਦ ਘੱਟ ਰਹੀ।

Getty Images
ਜਲੰਧਰ ਜ਼ਿਲ੍ਹੇ ਵਿੱਚ ਮਹਿਜ਼ 10 ਫ਼ੀਸਦੀ ਮਾਪਿਆਂ ਨੇ ਹੀ ਆਪਣੀ ਮਨਜ਼ੂਰੀ ਬਾਬਤ ਪੱਤਰ ਦਿੱਤੇ ਸਨ

ਹਿੰਦੂਤਸਾਨ ਟਾਇਮਜ਼ ਦੀ ਖ਼ਬਰ ਮੁਤਾਬਕ ਅੰਮ੍ਰਿਤਸਰ ਵਿੱਚ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦੀ ਸਕੂਲਾਂ ਵਿੱਚ ਹਾਜ਼ਰੀ 20% ਤੋਂ ਵੀ ਘੱਟ ਰਹੀ।

ਦੱਸ ਦਈਏ ਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਵਿਦਿਆਰਥੀਆਂ ਨੂੰ ਮਾਪਿਆਂ ਦੀ ਮਨਜ਼ੂਰੀ ਤੋਂ ਬਾਅਦ ਹੀ ਸਕੂਲਾਂ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।

ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=4s

BBC
  • ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
  • ਕੀ ਲਸਣ ਖਾਣ ਜਾਂ ਪਾਣੀ ਪੀਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ
  • ਕੀ ਕੋਰੋਨਾਵਾਇਰਸ ਚਿਕਨ ਖਾਣ ਨਾਲ ਫੈਲ ਸਕਦਾ ਹੈ?
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?

ਖ਼ਬਰ ਮੁਤਾਬਕ ਜਲੰਧਰ ਜ਼ਿਲ੍ਹੇ ਵਿੱਚ ਮਹਿਜ਼ 10 ਫ਼ੀਸਦੀ ਮਾਪਿਆਂ ਨੇ ਹੀ ਆਪਣੀ ਮਨਜ਼ੂਰੀ ਬਾਬਤ ਪੱਤਰ ਦਿੱਤੇ ਸਨ।

ਸਰਕਾਰੀ ਸਕੂਲਾਂ ਦੇ ਨਾਲ-ਨਾਲ ਨਿੱਜੀ ਸਕੂਲਾਂ ਵਿੱਚ ਇਹੀ ਹਾਲ ਸੀ। ਅਖ਼ਬਾਰ ਨਾਲ ਗੱਲ ਕਰਦਿਆਂ ਗੁਰੂ ਨਾਨਕ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਾਂਤੀ ਘੁੰਮਣ ਮੁਤਾਬਕ ਜਲੰਧਰ ਦੇ ਆਦਰਸ਼ ਨਗਰ ਸਕੂਲ ਵਿੱਚ ਮਹਿਜ਼ 45 ਵਿਦਿਆਰਥੀਆਂ ਨੇ ਕਲਾਸਾਂ ਲਗਾਈਆਂ।

ਅਮਰੀਕਾ: ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ''ਚ ਸਮਲਿੰਗੀ ਵਿਆਹ ਤੋਂ ਅਕਾਲ ਤਖ਼ਤ ਖ਼ਫ਼ਾ

ਦਿ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਅਮਰੀਕੀ ਦੇ ਸੈਕਰਮੈਂਟੋ ਵਿਖੇ ਪਿਛਲੇ ਮਹੀਨੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਹੋਏ ਇੱਕ ਸਮਲਿੰਗੀ ਵਿਆਹ ਤੋਂ ਅਕਾਲ ਤਖ਼ਤ ਖ਼ਫ਼ਾ ਹੈ। ਅਕਾਲ ਤਖ਼ਤ ਮੁਤਾਬਕ ਇਹ ਸਿੱਖੀ ਦੇ ਖ਼ਿਲਾਫ਼ ਹੈ।

ਅਕਾਲ ਤਖ਼ਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਕਾਇਦਾ ਇਸ ਬਾਬਤ ਸਿੱਖੀ ਮਰਿਆਦਾ ਨੂੰ ਭੰਗ ਕਰਨ ਲਈ ਜ਼ਿੰਮੇਵਾਰ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਹੈ।

BBC
ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦਾ ਕਾਰਾ ਸਿੱਖੀ ਵਿੱਚ ਮਨਜ਼ੂਰ ਨਹੀਂ ਹੈ

16 ਜਨਵਰੀ, 2005 ਦੇ ਹੁਕਮਨਾਮੇ ਦਾ ਹਵਾਲਾ ਦਿੰਦਿਆਂ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦਾ ਕਾਰਾ ਸਿੱਖੀ ਵਿੱਚ ਮਨਜ਼ੂਰ ਨਹੀਂ ਹੈ।

ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਦੱਸਿਆ, ''''ਸਾਨੂੰ ਕੁਝ ਦਿਨ ਪਹਿਲਾਂ ਇਸ ਬਾਰੇ ਸ਼ਿਕਾਇਤ ਮਿਲੀ ਸੀ ਅਤੇ ਇਹ ਸਿਰਫ਼ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਹੀ ਨਹੀਂ ਸਗੋਂ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਵੀ ਉਲੰਘਣਾ ਹੈ।''''

ਸਮਲਿੰਗੀ ਵਿਆਹ ਬਾਰੇ ਸਖ਼ਤ ਨੋਟਿਸ ਲੈਂਦਿਆਂ ਜਥੇਦਾਰ ਹਰਪ੍ਰੀਤ ਸਿੰਘ ਨੇ ਸਰਬਜੀਤ ਸਿੰਘ ਨੀਲ ਅਤੇ ਉਨ੍ਹਾਂ ਦੀ ਪਤਨੀ ਲੀਲਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਿੱਖ ਸੰਗਤ ਨੂੰ ਦੇਣ ਬਾਰੇ ਕਿਹਾ ਹੈ।

ਕੋਵਿਡ-19 ਦੇ ਕੌਮੀ ਤੇ ਕੋਮਾਂਤਰੀ ਪ੍ਰੋਟੋਕੋਲ ''ਤੇ ਨਿਰਭਰ ਕਰੇਗਾ ਹੱਜ - ਨਕਵੀ

ਹੱਜ ਲਈ ਜਾਣ ਦੀ ਪ੍ਰਕਿਰਿਆ ਬਾਰੇ ਇਸ ਵਾਰ ਕਾਫ਼ੀ ਕੁਝ ਬਦਲ ਜਾਵੇਗਾ।

Getty Images
ਹੱਜ 2021 ਬਾਰੇ ਫ਼ੈਸਲਾ ਸਾਊਦੀ ਅਰਬ ਦੀ ਸਰਕਾਰ ਦੇ ਆਖ਼ਰੀ ਫ਼ੈਸਲੇ ਤੋਂ ਬਾਅਦ ਲਿਆ ਜਾਵੇਗਾ

ਦਿ ਹਿੰਦੂ ਦੀ ਖ਼ਬਰ ਮੁਤਾਬਕ ਭਾਰਤ ਦੇ ਘੱਟ ਗਿਣਤੀਆਂ ਮਾਮਲੇ ਬਾਰੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਅਨੁਸਾਰ ਇਸ ਵਾਰ ਪੂਰਾ ਹੱਜ ਪ੍ਰੋਸੈਸ ਕਾਫ਼ੀ ਬਦਲ ਜਾਵੇਗਾ।

ਇਸ ਸਬੰਧੀ ਭਾਰਤ ਅਤੇ ਸਾਊਦੀ ਅਰਬ ਵਿੱਚ ਰਹਿਣ-ਸਹਿਣ, ਟਰਾਂਸਪੋਰਟ, ਸਿਹਤ ਅਤੇ ਹੋਰ ਸਹੂਲਤਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗੀ।

ਨਕਵੀ ਨੇ ਆਖਿਆ ਕਿ ਹੱਜ 2021 ਬਾਰੇ ਫ਼ੈਸਲਾ ਸਾਊਦੀ ਅਰਬ ਦੀ ਸਰਕਾਰ ਦੇ ਆਖ਼ਰੀ ਫ਼ੈਸਲੇ ਤੋਂ ਬਾਅਦ ਲਿਆ ਜਾਵੇਗਾ। ਇਸ ਦੇ ਨਾਲ ਹੀ ਕੋਵਿਡ-19 ਦੀਆਂ ਕੌਮੀ ਤੇ ਕੌਮਾਂਤਰੀ ਹਦਾਇਤਾਂ ਨੂੰ ਵੀ ਸ਼ਰਧਾਲੂਆਂ ਦੇ ਭਲੇ ਲਈ ਧਿਆਨ ਵਿੱਚ ਰੱਖਿਆ ਜਾਵੇਗਾ।

ਹੱਜ ਸਬੰਧੀ ਰਿਵੀਊ ਮੀਟਿੰਗ ਦੌਰਾਨ ਨਕਵੀ ਨੇ ਕਿਹਾ ਕਿ ਹੱਜ 2021 ਜੂਨ-ਜੁਲਾਈ ਲਈ ਤੈਅ ਹੋਇਆ ਹੈ ਅਤੇ ਇਸ ਬਾਬਤ ਭਾਰਤ ਦੀ ਹੱਜ ਕਮੇਟੀ ਅਤੇ ਹੋਰ ਏਜੰਸੀਆਂ ਅਰਜ਼ੀ ਦੇ ਲਈ ਪ੍ਰਕਿਰਿਆ ਦਾ ਐਲਾਨ ਸਾਊਦੀ ਅਰਬ ਦੀ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਕਰਨਗੀਆਂ।

ਭਾਰਤੀ ਸਰਹੱਦ ਵਿੱਚ ਆਏ ਚੀਨੀ ਫ਼ੌਜੀ ਨੂੰ ਵਾਪਸ ਭੇਜੇਗਾ ਭਾਰਤ

ਪੂਰਬੀ ਲੱਦਾਖ ਦੇ ਡੇਮਚਾਕ ਸੈਕਟਰ ਵਿੱਚ ਭਾਰਤ ਨੇ ਇੱਕ ਚੀਨੀ ਫ਼ੌਜੀ ਨੂੰ ਹਿਰਾਸਤ ਵਿੱਚ ਲਿਆ ਹੈ ਜੋ ਐਲਏਸੀ ਪਾਰ ਕਰਕੇ ਭਾਰਤ ਵੱਲ ਆ ਗਿਆ ਸੀ।

ਭਾਰਤੀ ਫ਼ੌਜੀ ਦੇ ਮੁਤਾਬਕ ਫ਼ੌਜੀ ਕਾਰਪੋਰਲ ਵੈਂਗ ਜਾਂ ਲੌਂਗ ਨੂੰ ਸਾਰੀਆਂ ਮੈਡੀਕਲ ਸੁਵਿਧਾਵਾਂ, ਆਕਸੀਜਸਨ, ਖਾਣਾ ਅਤੇ ਗਰਮ ਕੱਪੜੇ ਦਿੱਤੇ ਗਏ ਤਾਂ ਜੋ ਉਚਾਈ ਉੱਤੇ ਜ਼ਿਆਦਾ ਠੰਢ ਦਾ ਉਹ ਸਾਹਮਣਾ ਕਰ ਸਕਣ।

Getty Images
ਸੰਕੇਤਕ ਤਸਵੀਰ

ਫੌਜ ਮੁਤਾਬਕ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਇਸ ਫ਼ੌਜੀ ਨਾਲ ਜੁੜੀ ਜਾਣਕਾਰੀਆਂ ਲਈ ਅਧਿਕਾਰਤ ਤੌਰ ਉੱਤੇ ਗੁਜ਼ਾਰਿਸ਼ ਕੀਤੀ ਗਈ ਸੀ।

ਫ਼ੌਜ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰੋਟੋਕੋਲ ਦੀ ਪਾਲਣ ਕਰਦਿਆਂ ਇਸ ਫ਼ੌਜੀ ਨੂੰ ਚੀਨੀ ਫ਼ੌਜ ਨੂੰ ਵਾਪਸ ਕਰ ਦਿੱਤਾ ਜਾਵੇਗਾ।

ਗਲੋਬਲ ਟਾਇਮਜ਼ ਮੁਤਾਬਕ, ਇਹ ਫ਼ੌਜੀ ਇੱਕ ਚਰਵਾਹੇ ਦੀ ਮਦਦ ਕਰਦਿਆਂ ਐਤਵਾਰ ਰਾਤ ਗ਼ਲਤੀ ਨਾਲ ਸਰਹੱਦ ਪਾਰ ਚਲਾ ਗਿਆ ਸੀ। ਇਸ ਦੀ ਜਾਣਕਾਰੀ ਮਿਲਦੇ ਹੀ ਚੀਨ ਨੇ ਭਾਰਤ ਨੂੰ ਤੁਰੰਤ ਸੂਚਨਾ ਦਿੱਤੀ ਅਤੇ ਭਾਰਤ ਫ਼ੌਜੀ ਨੂੰ ਲੱਭਣ ਅਤੇ ਵਾਪਸ ਚੀਨ ਭੇਜਣ ਨੂੰ ਰਾਜ਼ੀ ਹੋ ਗਿਆ।

ਇਹ ਵੀ ਪੜ੍ਹੋ:

  • ਜਦੋਂ ਸਿੱਖ ਰੈਜੀਮੈਂਟ ਨੂੰ ਨਿਸ਼ਾਨਾ ਬਣਾਉਂਦੇ ਪਾਕਿਸਤਾਨੀ ਜਹਾਜ਼ਾਂ ਦੀ ਹਿੰਦੁਸਤਾਨੀ ਜਹਾਜ਼ਾਂ ਨਾਲ ਮੁਠਭੇੜ ਹੋਈ
  • ਤਨਿਸ਼ਕ ਦੀ ਮਸ਼ਹੂਰੀ ''ਤੇ ਇੰਨਾ ਹੰਗਾਮਾ ਕਿਉਂ ਹੋ ਰਿਹਾ ਹੈ
  • ਪਾਕਿਸਤਾਨ ਦਾ ਭੋਲੂ ਭਲਵਾਨ ਜਿਸਦੇ ਭਾਰਤ ਆਉਣ ਉੱਤੇ ਪਾਬੰਦੀ ਲਾਈ ਗਈ ਸੀ

ਇਹ ਵੀਡੀਓ ਵੀ ਦੇਖੋ:

https://www.youtube.com/watch?v=PJ3weqT3P0A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''62268321-5cec-49e5-9bff-80b3b86cbba8'',''assetType'': ''STY'',''pageCounter'': ''punjabi.india.story.54610477.page'',''title'': ''ਪੰਜਾਬ ਦੇ ਕਾਰੋਬਾਰ ਨੂੰ ਲੌਕਡਾਊਨ ਦੌਰਾਨ 40 ਹਜ਼ਾਰ ਕਰੋੜ ਦਾ ਨੁਕਸਾਨ - ਪ੍ਰੈੱਸ ਰਿਵੀਊ'',''published'': ''2020-10-20T02:59:16Z'',''updated'': ''2020-10-20T02:59:16Z''});s_bbcws(''track'',''pageView'');