ਕੋਰੋਨਾਵਾਇਰਸ ਕਾਰਨ ਖਾਦ ਉਤਪਾਦਨ ਲਈ ਹੁਣ ਕੀ ਨਵੀਂ ਤਕਨੀਕਾਂ ਦੀ ਲੋੜ ਹੈ- 5 ਅਹਿਮ ਖ਼ਬਰਾਂ

10/20/2020 7:10:03 AM

BBC
ਕੋਰੋਨਾਵਾਇਰਸ ਕਾਰਨ ਲੇਬਰ ਦੀ ਕਮੀ ਦਾ ਸਾਹਮਣਾ ਕਰਨਾ ਪਿਆ

ਕੋਵਿਡ-19 ਨੇ ਕਿਸਾਨਾਂ ਅਤੇ ਡਿਸਟਰੀਬਿਊਟਰਾਂ ''ਤੇ ''ਸਮੇਂ ਸਿਰ'' ਸਪਲਾਈ ਦੇ ਦਬਾਅ ਨੂੰ ਉਭਾਰਿਆ ਹੈ। ਜੇਮਜ਼ ਵੋਂਗ ਨੇ ਦੇਖਿਆ ਕਿ ਫੂਡ ਸਪਲਾਈ ਨੇ ਕਿਵੇਂ ਮਹਾਂਮਾਰੀ ਨੂੰ ਅਪਣਾਇਆ ਹੈ।

ਦੁਨੀਆਂ ਭਰ ਦੇ ਹੋਰ ਲੋਕ ਮੇਰੇ ਨਾਲੋਂ ਬਹੁਤ ਘੱਟ ਕਿਸਮਤ ਵਾਲੇ ਸਨ, ਅਫ਼ਰੀਕਾ ਵਿੱਚ ਵਿਸ਼ਵ ਖੁਰਾਕ ਪ੍ਰੋਗਰਾਮ ਰਾਹੀਂ ਕੋਵਿਡ-19 ਦੇ ਨਤੀਜੇ ਵਜੋਂ 36 ਦੇਸਾਂ ਵਿੱਚ 7.3 ਕਰੋੜ ਲੋਕਾਂ ਲਈ ਭੋਜਨ ਅਸੁਰੱਖਿਆ ਪੈਦਾ ਹੋਈ ਹੈ, ਜਦੋਂਕਿ ਯੂਰਪ ਵਿੱਚ ਇਹ ਅੰਕੜਾ ਪੰਜ ਲੱਖ ਹੈ।

ਇਹ ਵੀ ਪੜ੍ਹੋ:

  • ਕਿਸੇ ਸਿਆਸੀ ਆਗੂ ਦਾ ਤਖ਼ਤਾ ਪਲਟਣ ਲਈ ਦੇਸ ਦੀ ਅਬਾਦੀ ਦਾ ਕਿੰਨਾ ਹਿੱਸਾ ਚਾਹੀਦਾ ਹੈ
  • ਭਾਰਤੀ ਕਦਰਾਂ ਕੀਮਤਾਂ ਦੀ ਗੱਲ ਕਰਨ ਵਾਲੀ ਅਮਰੀਕੀ ਉੱਪ ਰਾਸ਼ਟਰਪਤੀ ਉਮੀਦਵਾਰ ਕਮਲਾ ਹੈਰਿਸ ਨੂੰ ਜਾਣੋ
  • ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵੇਲੇ ਨਵਜੋਤ ਸਿੱਧੂ, ‘ਪੰਜਾਬ ਸਰਕਾਰ ਦੇਵੇ MSP ਤੇ ਕਰੇ ਖਰੀਦ’

ਲੋਕਤੰਤਰੀ ਗਣਰਾਜ ਕਾਂਗੋ ਪਹਿਲਾਂ ਤੋਂ ਹੀ ਚੱਲ ਰਹੇ ਇਬੋਲਾ ਕਹਿਰ ਦੇ ਪ੍ਰਭਾਵਾਂ ਨਾਲ ਨਜਿੱਠ ਰਿਹਾ ਹੈ ਅਤੇ ਦੱਖਣੀ ਸੂਡਾਨ ਫੂਡ ਸਪਲਾਈ ਵਿੱਚ ਇਸ ਅਚਾਨਕ ਆਈ ਤਬਦੀਲੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲਿਆਂ ਵਿੱਚੋਂ ਇੱਕ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਪੰਜਾਬ ਸਰਕਾਰ ਦੇਵੇ MSP ਤੇ ਕਰੇ ਖਰੀਦ - ਨਵਜੋਤ ਸਿੱਧੂ

ਨਵਜੋਤ ਸਿੱਧੂ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਿਸਾਨਾਂ ਨੂੰ ਐੱਮਐੱਸਪੀ ਦੇਵੇ ਅਤੇ ਸਰਕਾਰੀ ਖਰੀਦ ਦਾ ਜ਼ਿੰਮਾ ਚੁੱਕੇ।

BBC
ਨਵਜੋਤ ਸਿੰਘ ਸਿੱਧੂ ਮੁਤਾਬਕ ਸਰਕਾਰ ਨੂੰ ਦਾਲ, ਸਬਜ਼ੀਆਂ ਤੇ ਫਲ਼ਾਂ ਦੀ ਖਰੀਦ ਕਰਨੀ ਚਾਹੀਦੀ ਹੈ

ਨਵਜੋਤ ਸਿੱਧੂ ਨੇ ਕਿਹਾ, "ਪੰਜਾਬ ਸਰਕਾਰ ਨੂੰ ਆਪਣੇ ਐਕਟ ਵਿੱਚ ਐੱਮਐੱਸਪੀ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਸਰਕਾਰ ਨੂੰ ਦਾਲ, ਸਬਜ਼ੀਆਂ ਤੇ ਫਲਾਂ ਦੀ ਖਰੀਦ ਕਰਨੀ ਚਾਹੀਦੀ ਹੈ।"

"ਜੇ ਸਰਕਾਰ ਕੋਲ ਫੰਡ ਦੀ ਘਾਟ ਹੈ ਤਾਂ ਪੰਜਾਬ ਸਰਕਾਰ ਸ਼ਰਾਬ ਮਾਫ਼ੀਆ, ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਤੇ ਕੇਬਲ ਮਾਫ਼ੀਆ ਨੂੰ ਬੰਦ ਕਰ ਦੇਵੇ, ਪੈਸਿਆਂ ਦੀ ਕਮੀ ਹੀ ਨਹੀਂ ਰਹਿਣੀ।"

ਇਹ ਵੀ ਪੜ੍ਹੋ:

  • ਨਵਜੋਤ ਸਿੱਧੂ ਨੇ ਕਿਉਂ ਮੰਗੀ ਮਨਮੋਹਨ ਸਿੰਘ ਤੋਂ ਮਾਫ਼ੀ
  • ਚਿੱਟੇ ਦਾ ਹੱਲ ਅਫ਼ੀਮ ਦੀ ਖੇਤੀ: ਗਾਂਧੀ ਤੇ ਨਵਜੋਤ ਸਿੱਧੂ ਨਾਲ ਹੋਰ ਕੌਣ ਸਹਿਮਤ
  • ਸਿੱਧੂ ਨੂੰ ਸਿਆਸਤ ''ਚ ਇੱਕਲੇ ਖੇਡਣ ਨੂੰ ਕਿਸ ਨੇ ਕਿਹਾ

ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੌਰਾਨ ਵੀ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਕਿਹਾ ਸੀ ਕਿ ਸਰਕਾਰਾਂ ਪਿੱਠ ਦਿਖਾਉਣ ਲਈ ਨਹੀਂ ਹੁੰਦੀਆਂ, ਸੂਬਾ ਸਰਕਾਰ ਐੱਮਐੱਸਪੀ ਦੇਵੇ।"

ਖ਼ੇਤੀ ਕਾਨੂੰਨਾਂ ਸਬੰਧੀ ਪੰਜਾਬ ਸਰਕਾਰ ਦੇ ਵਿਸ਼ੇਸ਼ ਇਜਲਾਸ ਦੌਰਾਨ ਕੀ ਹੋਇਆ, ਇੱਥੇ ਪੜ੍ਹੋ

ਕਿਸੇ ਸਿਆਸੀ ਆਗੂ ਦਾ ਤਖ਼ਤਾ ਪਲਟਣ ਲਈ ਦੇਸ ਦੀ ਅਬਾਦੀ ਦਾ ਕਿੰਨਾ ਹਿੱਸਾ ਚਾਹੀਦਾ ਹੈ?

ਕਿਹੜਾ ਧਰਨਾ-ਪ੍ਰਦਰਸ਼ਨ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦਾ ਹੈ, ਹਿੰਸਕ ਜਾਂ ਫ਼ਿਰ ਅਹਿੰਸਕ? ਤੇ ਕਿਸੇ ਸਿਆਸੀ ਆਗੂ ਨੂੰ ਸੱਤਾ ਵਿੱਚੋਂ ਬਾਹਰ ਕੱਢਣ ਲਈ ਕਿੰਨੇ ਕੁ ਵੱਡੇ ਪ੍ਰਦਰਸ਼ਨ ਦੀ ਲੋੜ ਹੁੰਦੀ ਹੈ?

EPA
ਪੰਜਾਬ ਵਿੱਚ ਚੱਲ ਰਹੇ ਕਿਸਾਨ ਧਰਨਿਆਂ ਦੀ ਇੱਕ ਤਸਵੀਰ

ਇੱਕ ਰਿਸਰਚਰ ਜਿਨ੍ਹਾਂ ਨੇ ਇਨ੍ਹਾਂ ਸਵਾਲਾਂ ਦਾ ਬਹੁਤ ਧਿਆਨ ਨਾਲ ਅਧਿਐਨ ਕੀਤਾ ਸੋਚਦੇ ਹਨ ਕਿ ਜੇ ਕਿਸੇ ਦੇਸ ਦੀ ਆਬਾਦੀ ਦਾ 3.5 ਫ਼ੀਸਦ ਹਿੱਸਾ ਤਾਂ ਤਕਰਬੀਨ ਕਾਮਯਾਬ ਹੋ ਜਾਵੇਗਾ।

ਪੋਲੈਂਡ ਵਿੱਚ 1980 ਵਿੱਚ ਯੂਨੀਅਨਾਂ ਦੀ ਅਗਵਾਈ ਵਿੱਚ ਚੱਲੀ ਏਕਤਾ ਲਹਿਰ, ਦੱਖਣੀ-ਅਫ਼ਰੀਕਾ ਵਿੱਚ ਚੱਲ ਰਹੀ ਨਸਲ ਵਿਰੋਧੀ ਲਹਿਰ, ਸਰਬੀਆ ਦੇ ਰਾਸ਼ਟਰਪਤੀ ਸਲੋਬੋਡਾਨ ਮਿਲੋਸੈਵਿਕ ਦਾ ਤਖ਼ਤਾ ਪਲਟ, ਟਿਊਨੀਸ਼ੀਆ ਦੇ ਰਾਸ਼ਟਰਪਤੀ ਜ਼ਿਨੇਹ ਅਲ-ਆਬੀਦੀਨ ਬੈਨ ਅਲੀ ਦੇ ਵਿਰੁੱਧ ਚੱਲੀ ਜੈਸਮੀਨ ਇਨਕਲਾਬੀ ਲਹਿਰ, ਅਖੌਤੀ ਅਰਬ ਸਪਰਿੰਗ ਨੂੰ ਨਸ਼ਟ ਕਰਨਾ।

ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=4s

ਸਾਡੇ ਜ਼ਿਉਂਦੇ ਜੀਅ ਦੇਖੀਆਂ-ਸੁਣੀਆਂ ਯਾਦਾਂ ਦਾ ਹਿੱਸਾ ਇਹ ਮਸ਼ਹੂਰ ਲੋਕ ਲਹਿਰਾਂ ਹਨ ਜਿੰਨਾਂ ਨੇ ਅਹਿਮ ਸਿਆਸੀ ਤਬਦੀਲੀਆਂ ਲਿਆਂਦੀਆਂ।

ਪੂਰੀ ਖ਼ਬਰ ਇੱਥੇ ਪੜ੍ਹੋ

ਸੁਪਰੀਮ ਕੋਰਟ ਨੇ ਹਜ਼ੂਰ ਸਾਹਿਬ ਦੇ ਦਸ਼ਹਿਰਾ ਸਮਾਗਮ ਲਈ ਇਜਾਜ਼ਤ ਮੰਗਣ ''ਤੇ ਇਹ ਕਿਹਾ

ਭਾਰਤ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਨਾਂਦੇੜ ਵਿਖੇ ਗੁਰਦੁਆਰਾ ਹਜ਼ੂਰ ਸਾਹਿਬ ''ਚ ਦੁਸ਼ਹਿਰੇ ਨਾਲ ਜੁੜੇ ਇੱਕ ਸਮਾਗਮ ਦੀ ਇਜਾਜ਼ਤ ਬਾਰੇ ਫੈਸਲਾ ਮਹਾਰਾਸ਼ਟਰ ਸਰਕਾਰ ਕਰੇਗੀ।

ਦਰਅਸਲ ਕੋਰੋਨਾ ਮਹਾਂਮਾਰੀ ਕਾਰਨ ਸਮਾਗਮਾਂ ਉੱਤੇ ਪਾਬੰਦੀ ਹੈ ਪਰ ਹੁਣ ਇਸ ਸਬੰਧੀ ਸੁਪਰੀਮ ਕੋਰਟ ਨੇ ਨਾਂਦੇੜ ਗੁਰਦੁਆਰਾ ਕਮੇਟੀ ਨੂੰ ਇਜਾਜ਼ਤ ਦੇਣ ਬਾਰੇ ਆਖ਼ਰੀ ਫੈਸਲਾ ਲੈਣ ਦਾ ਅਧਿਕਾਰ ਮਹਾਰਾਸ਼ਟਰ ਸਰਕਾਰ ਨੂੰ ਦੇ ਦਿੱਤਾ ਹੈ।

ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਇੱਕ ਬੈਂਚ ਨੇ ਫੈਸਲਾ ਸੁਣਾਇਆ ਜਿਸ ਦੀ ਅਗਵਾਈ ਜਸਟਿਸ ਐੱਲ ਨਾਗੇਸਵਰਾ ਰਾਓ ਕਰ ਰਹੇ ਸਨ ਅਤੇ ਉਨ੍ਹਾਂ ਨਾਲ ਜਸਟਿਸ ਹੇਮੰਤ ਗੁਪਤਾ ਤੇ ਅਜੇ ਰਸਤੋਗੀ ਮੌਜੂਦ ਸਨ।

ਪੂਰੀ ਖ਼ਬਰ ਇੱਥੇ ਪੜ੍ਹੋ

ਅਮਰੀਕਾ ''ਚ ਦਹਾਕਿਆਂ ਬਾਅਦ ਇੱਕ ਔਰਤ ਨੂੰ ਇਸ ਲਈ ਦਿੱਤੀ ਜਾ ਰਹੀ ਹੈ ਮੌਤ ਦੀ ਸਜ਼ਾ

ਨਿਆਂ ਵਿਭਾਗ ਨੇ ਕਿਹਾ ਕਿ ਅਮਰੀਕਾ ਲਗਭਗ 70 ਸਾਲਾਂ ਵਿੱਚ ਪਹਿਲੀ ਵਾਰ ਇੱਕ ਮਹਿਲਾ ਕੈਦੀ ਨੂੰ ਫਾਂਸੀ ਦੀ ਸਜ਼ਾ ਦੇ ਰਿਹਾ ਹੈ।

Reuters
8 ਦਸੰਬਰ ਨੂੰ ਲੀਜ਼ਾ ਮੋਂਟਗੋਮੇਰੀ ਨੂੰ ਫ਼ਾਸੀ ਦੀ ਸਜ਼ਾ ਹੋਣੀ ਹੈ

ਲੀਜ਼ਾ ਮੋਂਟਗੋਮਰੀ ਨੇ ਮਿਸੂਰੀ ਵਿੱਚ ਸਾਲ 2004 ਵਿੱਚ ਇੱਕ ਗਰਭਵਤੀ ਔਰਤ ਦਾ ਕਤਲ ਕੀਤਾ ਅਤੇ ਉਸਦਾ ਢਿੱਡ ਵੱਡ ਕੇ ਬੱਚਾ ਕੱਢ ਲਿਆ ਸੀ।

ਉਸ ਨੂੰ 8 ਦਸੰਬਰ ਨੂੰ ਇੰਡੀਆਨਾ ਵਿੱਚ ਜਾਨ ਤੋਂ ਮਾਰਨ ਦਾ ਟੀਕਾ ਲਾਇਆ ਜਾਣਾ ਹੈ।

ਮੌਤ ਦੀ ਸਜ਼ਾ ਜਾਣਕਾਰੀ ਕੇਂਦਰ (ਡੈਥ ਪੈਨਲਟੀ ਇਨਫਰਮੇਸ਼ਨ ਸੈਂਟਰ) ਅਨੁਸਾਰ, ਅਮਰੀਕੀ ਸਰਕਾਰ ਦੁਆਰਾ ਫਾਂਸੀ ਦੇਣ ਵਾਲੀ ਆਖਰੀ ਔਰਤ ਬੋਨੀ ਹੈਡੀ ਸੀ, ਜਿਸਦੀ ਮੌਤ 1953 ਵਿੱਚ ਮਿਸੂਰੀ ਦੇ ਇੱਕ ਗੈਸ ਚੈਂਬਰ ਵਿੱਚ ਹੋਈ ਸੀ।

ਪੂਰੀ ਖ਼ਬਰ ਪੜ੍ਹਨ ਇੱਥੇ ਕਲਿੱਕ ਕਰੋ

ਇਹ ਵੀ ਪੜ੍ਹੋ:

  • ਜਦੋਂ ਸਿੱਖ ਰੈਜੀਮੈਂਟ ਨੂੰ ਨਿਸ਼ਾਨਾ ਬਣਾਉਂਦੇ ਪਾਕਿਸਤਾਨੀ ਜਹਾਜ਼ਾਂ ਦੀ ਹਿੰਦੁਸਤਾਨੀ ਜਹਾਜ਼ਾਂ ਨਾਲ ਮੁਠਭੇੜ ਹੋਈ
  • ਤਨਿਸ਼ਕ ਦੀ ਮਸ਼ਹੂਰੀ ''ਤੇ ਇੰਨਾ ਹੰਗਾਮਾ ਕਿਉਂ ਹੋ ਰਿਹਾ ਹੈ
  • ਪਾਕਿਸਤਾਨ ਦਾ ਭੋਲੂ ਭਲਵਾਨ ਜਿਸਦੇ ਭਾਰਤ ਆਉਣ ਉੱਤੇ ਪਾਬੰਦੀ ਲਾਈ ਗਈ ਸੀ

ਇਹ ਵੀਡੀਓ ਵੀ ਦੇਖੋ:

https://www.youtube.com/watch?v=PJ3weqT3P0A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''20ce20a3-e835-422c-9158-0227be6da9fd'',''assetType'': ''STY'',''pageCounter'': ''punjabi.india.story.54610419.page'',''title'': ''ਕੋਰੋਨਾਵਾਇਰਸ ਕਾਰਨ ਖਾਦ ਉਤਪਾਦਨ ਲਈ ਹੁਣ ਕੀ ਨਵੀਂ ਤਕਨੀਕਾਂ ਦੀ ਲੋੜ ਹੈ- 5 ਅਹਿਮ ਖ਼ਬਰਾਂ'',''published'': ''2020-10-20T01:32:41Z'',''updated'': ''2020-10-20T01:32:41Z''});s_bbcws(''track'',''pageView'');